ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਦਿੱਲੀ/ਹਰਿਆਣਾ › ›

Featured Posts

‘ਭਾਰਤ ਕੋ ਜਾਨੋ’ ਕੁਇਜ਼: ਗੀਤਾ ਵਿਦਿਆ ਮੰਦਿਰ ਦੀ ਟੀਮ ਅੱਵਲ

Posted On November - 1 - 2019 Comments Off on ‘ਭਾਰਤ ਕੋ ਜਾਨੋ’ ਕੁਇਜ਼: ਗੀਤਾ ਵਿਦਿਆ ਮੰਦਿਰ ਦੀ ਟੀਮ ਅੱਵਲ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 31 ਅਕਤੂਬਰ ਭਾਰਤ ਵਿਕਾਸ ਪਰਿਸ਼ਦ ਵਿਵੇਕ ਸ਼ਾਖਾ ਅੰਬਾਲਾ ਛਾਉਣੀ ਵੱਲੋਂ ਸਥਾਨਕ ਫਰੂਕਾ ਖ਼ਾਲਸਾ ਸਕੂਲ ਦੇ ਹਾਲ ਵਿਚ ‘ਭਾਰਤ ਕੋ ਜਾਨੋ’ ਕੁਇਜ਼ ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ਸਕੂਲਾਂ ਦੀਆਂ 16 ਟੀਮਾਂ ਨੇ ਭਾਗ ਲਿਆ। ਪ੍ਰਧਾਨ ਕੰਵਲਜੀਤ ਭਨੋਟ ਨੇ ਦੱਸਿਆ ਕਿ ਪਹਿਲਾਂ ਬੱਚਿਆਂ ਦਾ ਉਨ੍ਹਾਂ ਦੇ ਸਕੂਲਾਂ ਵਿਚ ਲਿਖਤੀ ਟੈਸਟ ਲਿਆ ਗਿਆ ਸੀ ਤੇ ਉਸ ਮਗਰੋਂ ਅੱਜ ਫਾਈਨਲ ਮੁਕਾਬਲਾ ਕਰਵਾਇਆ ਗਿਆ। ਜੂਨੀਅਰ ਵਰਗ ਵਿਚੋਂ ਐੱਸਡੀ ਵਿਦਿਆ ਸਕੂਲ ਅੰਬਾਲਾ ਛਾਉਣੀ 

ਮੋਟਰਸਾਈਕਲ ਤੋਂ ਡਿੱਗ ਕੇ ਜ਼ਖ਼ਮੀ

Posted On November - 1 - 2019 Comments Off on ਮੋਟਰਸਾਈਕਲ ਤੋਂ ਡਿੱਗ ਕੇ ਜ਼ਖ਼ਮੀ
ਏਲਨਾਬਾਦ: ਸ਼ਹਿਰ ਦੀ ਨੌਹਰ ਰੋਡ ’ਤੇ ਰਾਮ ਧਰਮ ਕੰਡੇ ਕੋਲ ਮੋਟਰਸਾਈਕਿਲ ਤੋਂ ਹੇਠਾਂ ਡਿੱਗਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਭਾਈ ਕਨ੍ਹੱਈਆ ਮਾਨਵ ਸੇਵਾ ਟਰੱਸਟ ਦੀ ਐਂਬੂਲੈੱਸ ਨੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੋਂ ਮੁੱਢਲੇ ਇਲਾਜ ਮਗਰੋਂ ਉਸਨੂੰ ਸਿਰਸਾ ਲਈ ਰੈਫਰ ਕੀਤਾ ਗਿਆ। ਪਿੰਡ ਕਰਮਸ਼ਾਨਾ ਵਾਸੀ ਲਾਲ ਸਿੰਘ ਪੁੱਤਰ ਹਰਸੁਖ ਰਾਮ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਏਲਨਾਬਾਦ ਆ ਰਿਹਾ ਸੀ ਕਿ ਸ਼ਹਿਰ ’ਚ ਸ਼੍ਰੀ ਰਾਮ ਕੰਡੇ ਕੋਲ 

ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ

Posted On November - 1 - 2019 Comments Off on ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 31 ਅਕਤੂਬਰ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਕੇਂਦਰੀ ਵਰਕਿੰਗ ਗਰੁੱਪ ਦੀ ਮੀਟਿੰਗ ਦਿੱਲੀ ਵਿਚ ਕਿਸਾਨ ਆਗੂ ਵਿਜੇ ਮੋਹਨ ਸਿੰਘ (ਵੀ.ਐੱਮ. ਸਿੰਘ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਬਿਹਾਰ, ਬੰਗਾਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਤਿਲੰਗਾਨਾ, ਕੇਰਲ ਅਤੇ ਦਿੱਲੀ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸੇ ਮੌਕੇ ਫ਼ੈਸਲਾ ਲਿਆ ਗਿਆ ਕਿ 4 ਨਵੰਬਰ ਨੂੰ ਥਾਈਲੈਂਡ ਦੀ ਰਾਜਧਾਨੀ ਬੈਂਕਾਕ 

ਸਾਬਕਾ ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Posted On October - 31 - 2019 Comments Off on ਸਾਬਕਾ ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ ਕਾਲਾਂਵਾਲੀ, 30 ਅਕਤੂਬਰ ਹਲਕਾ ਕਾਲਾਂਵਾਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਨਿਧ ਅਤੇ ਸਾਬਕਾ ਵਿਧਾਇਕ ਬਲਕੌਰ ਸਿੰਘ ਨੇ ਅੱਜ ਕਾਲਾਂਵਾਲੀ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਭਾਜਪਾ ਸਰਕਾਰ ਬਣਨ ਉੱਤੇ ਵਧਾਈ ਦਿੱਤੀ ਅਤੇ ਲੋਕਾਂ ਦਾ ਧੰਨਵਾਦ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਤਰਲੋਚਨ ਸਿੰਘ ਅਲੀਕਾਂ, ਸਾਧੂ ਸਿੰਘ ਦੌਲਤਪੁਰ ਖੇੜਾ, ਗੁਰਪ੍ਰੀਤ ਸਿੰਘ ਝੋਪੜਾ, ਸਰਪੰਚ ਵਿਨੋਦ ਕੁਮਾਰ, ਪ੍ਰਮੋਦ ਕੁਮਾਰ, ਸੇਵਾਮੁਕਤ ਜ਼ਿਲ੍ਹੇਦਾਰ 

ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਤਕਨਾਲੋਜੀ ਮੁਹੱਈਆ ਕਰਵਾਈ ਜਾਵੇ

Posted On October - 31 - 2019 Comments Off on ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਤਕਨਾਲੋਜੀ ਮੁਹੱਈਆ ਕਰਵਾਈ ਜਾਵੇ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 30 ਅਕਤੂਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ ਨੂੰ ਅਪੀਲ ਕੀਤੀ ਕਿ ਦੋਨੋਂ ਪਾਰਟੀਆਂ ਹਰਿਆਣਾ, ਉੱਤਰ ਪ੍ਰਦੇਸ਼ ਤੇ ਪੰਜਾਬ ਸੂਬੇ ਦੀਆਂ ਆਪਣੀਆਂ ਸਰਕਾਰਾਂ ’ਤੇ ਦਬਾਅ ਪਾਉਣ ਤਾਂ ਜੋ ਉਹ ਇਨ੍ਹਾਂ ਸੂਬਿਆਂ ਦੇ ਕਿਸਾਨਾਂ ਨੂੰ ਤਕਨਾਲੋਜੀ ਮੁਹੱਈਆ ਕਰਵਾਉਣ ਜਿਸ ਨਾਲ ਕਿਸਾਨ ਪਰਾਲੀ ਸਾੜਨ ਤੋਂ ਪਾਸਾ ਵੱਟਣ। ਸ੍ਰੀ ਕੇਜਰੀਵਾਲ ਨੇ ਭਾਜਪਾ ਨੂੰ ਕਿਹਾ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਸਰਕਾਰਾਂ ਤੇ ਕਾਂਗਰਸ ਪੰਜਾਬ 

ਮੁਫ਼ਤ ਸਫ਼ਰ ਸਹੂਲਤ: ਕੇਜਰੀਵਾਲ ਨੇ ਮਹਿਲਾ ਯਾਤਰੀਆਂ ਨਾਲ ਤਜਰਬੇ ਸਾਂਝੇ ਕੀਤੇ

Posted On October - 31 - 2019 Comments Off on ਮੁਫ਼ਤ ਸਫ਼ਰ ਸਹੂਲਤ: ਕੇਜਰੀਵਾਲ ਨੇ ਮਹਿਲਾ ਯਾਤਰੀਆਂ ਨਾਲ ਤਜਰਬੇ ਸਾਂਝੇ ਕੀਤੇ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਅਕਤੂਬਰ ਰਾਜਧਾਨੀ ਦਿੱਲੀ ਵਿੱਚ ਬੀਤੇ ਦਿਨ ਦਿੱਲੀ ਸਰਕਾਰ ਵੱਲੋਂ ਰਾਜਧਾਨੀ ਤੇ ਐੱਨਸੀਆਰ ਦੀਆਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ ਕਰਨ ਮਗਰੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੱਸ ਵਿੱਚ ਸਫ਼ਰ ਕਰਕੇ ਮਹਿਲਾ ਯਾਤਰੀਆਂ ਨਾਲ ਤਜਰਬੇ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਔਰਤਾਂ ਦੀ ਕਿਰਤ ਸ਼ਕਤੀ ਕਰੀਬ 11 ਫ਼ੀਸਦੀ ਹੈ ਤੇ ਹੁਣ ਉਨ੍ਹਾਂ ਲਈ ਆਵਾਜਾਈ ਲਈ ਯਾਤਰਾ ਸੌਖੀ ਹੋ ਗਈ ਹੈ। ਉਨ੍ਹਾਂ ਵਿਰੋਧੀ 

ਭਾਜਪਾ ਨੇ ਚੋਣ ਦਫ਼ਤਰ ਖੋਲ੍ਹਣ ਲਈ ਭੂਮੀ ਪੂਜਨ ਕਰਵਾਇਆ

Posted On October - 31 - 2019 Comments Off on ਭਾਜਪਾ ਨੇ ਚੋਣ ਦਫ਼ਤਰ ਖੋਲ੍ਹਣ ਲਈ ਭੂਮੀ ਪੂਜਨ ਕਰਵਾਇਆ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਅਕਤੂਬਰ ਭਾਜਪਾ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ ਹੇਠ ਰਾਜ ਵਿਧਾਨ ਸਭਾ ਚੋਣ ਹਲਕਾ, ਦਿੱਲੀ ਵਿਧਾਨ ਸਭਾ ਚੋਣ ਦਫਤਰ ਖੋਲ੍ਹਣ ਤੋਂ ਪਹਿਲਾਂ ਅੱਜ ਭੂਮੀ ਪੂਜਾ ਕੀਤੀ ਗਈ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਡਾ: ਹਰਸ਼ਵਰਧਨ, ਸਾਬਕਾ ਕੇਂਦਰੀ ਮੰਤਰੀ ਵਿਜੇ ਗੋਇਲ, ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ, ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਰਮੇਸ਼ ਬਿਧੂਰੀ, ਪ੍ਰਵੇਸ਼ ਸਾਹਿਬ ਸਿੰਘ, ਹੰਸਰਾਜ ਹੰਸ, 

ਉਜਰਤਾਂ ’ਚ ਘੱਟੋ ਘੱਟ ਵਾਧਾ ਸੰਘਰਸ਼ਾਂ ਦੀ ਜਿੱਤ ਕਰਾਰ

Posted On October - 31 - 2019 Comments Off on ਉਜਰਤਾਂ ’ਚ ਘੱਟੋ ਘੱਟ ਵਾਧਾ ਸੰਘਰਸ਼ਾਂ ਦੀ ਜਿੱਤ ਕਰਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਅਕਤੂਬਰ ਸੀਪੀਆਈ (ਐੱਮ) ਦੀ ਦਿੱਲੀ ਸਟੇਟ ਕਮੇਟੀ ਨੇ ‘ਆਪ’ ਸਰਕਾਰ ਵੱਲੋਂ ਅਕੁਸ਼ਲ ਕਾਮਿਆਂ ਦੀ ਮਹੀਨਾਵਾਰ ਘੱਟੋ ਘੱਟ ਤਨਖਾਹ ਵਧਾ ਕੇ 14,842 ਰੁਪਏ ਪ੍ਰਤੀ ਮਹੀਨਾ ਕਰਨ ਦਾ ਸਵਾਗਤ ਕੀਤਾ ਹੈ। ਇਸਦੇ ਨਾਲ ਅਰਧ-ਕੁਸ਼ਲ ਤੇ ਹੁਨਰਮੰਦ ਕਾਮਿਆਂ ਦੀ ਤਨਖਾਹ ਵਿੱਚ ਵਾਧਾ ਵੀ ਸਵਾਗਤਯੋਗ ਹੈ। ਮਜ਼ਦੂਰਾਂ ਦੀ ਘੱਟੋ ਘੱਟ ਉਜਰਤ ’ਚ ਇਹ ਵਾਧਾ ਖੱਬੇਪੱਖੀ ਟਰੇਡ ਯੂਨੀਅਨਾਂ ਤੇ ਦਿੱਲੀ ਦੇ ਮਜ਼ਦੂਰਾਂ ਦੇ ਲੰਮੇ ਸੰਘਰਸ਼ਾਂ ਤੇ ਉਨ੍ਹਾਂ ਨੇ ਦਿੱਲੀ ਹਾਈ ਕੋਰਟ 

ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਮੌਕੇ ‘ਏਕਤਾ ਲਈ ਦੌੜ’ ਅੱਜ

Posted On October - 31 - 2019 Comments Off on ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਮੌਕੇ ‘ਏਕਤਾ ਲਈ ਦੌੜ’ ਅੱਜ
ਪੱਤਰ ਪ੍ਰੇਰਕ ਫਰੀਦਾਬਾਦ, 30 ਅਕਤੂਬਰ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਦਿਨ ‘ਏਕਤਾ ਲਈ ਦੌੜ’ (ਰਨ ਫਾਰ ਯੂਨਿਟੀ) ਕਰਵਾਈ ਜਾਵੇਗੀ ਜਿਸ ’ਚ ਅਧਿਕਾਰੀ, ਕਰਮਚਾਰੀ, ਖਿਡਾਰੀ, ਪੁਲੀਸ ਤੇ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀ, ਐੱਨ.ਸੀ.ਸੀ. ਕੈਡਿਟ ਤੇ ਸ਼ਹਿਰ ਵਾਸੀ, ਨਗਰ ਨਿਗਮ ਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦੇ ਭਾਗ ਲੈਣਗੇ। ਇਹ ਜਾਣਕਾਰੀ ਮੁੱਖ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਓਪੀ 

ਭਾਜਪਾ ਆਗੂ ਵੱਲੋਂ ਦੁਸ਼ਯੰਤ ਨਾਲ ਮੁਲਾਕਾਤ

Posted On October - 31 - 2019 Comments Off on ਭਾਜਪਾ ਆਗੂ ਵੱਲੋਂ ਦੁਸ਼ਯੰਤ ਨਾਲ ਮੁਲਾਕਾਤ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਅਕਤੂਬਰ ਹਰਿਆਣਾ ਦੇ ਉਪ ਮੁੱਖ ਮੰਤਰੀ ਬਣੇ ਦੁਸ਼ਯੰਤ ਚੌਟਾਲਾ ਨਾਲ ਭਾਜਪਾ ਦੇ ਯੂਥ ਆਗੂ ਪ੍ਰਤੀਕ ਸਿੰਘ ਜਾਨੂੰ ਵੱਲੋਂ ਮੁਲਾਕਾਤ ਕੀਤੀ ਗਈ ਤੇ ਚੌਟਾਲਾ ਵੱਲੋਂ ਛੋਟੀ ਉਮਰ ਵਿੱਚ ਹੀ ਉਪ ਮੁੱਖ ਮੰਤਰੀ ਦਾ ਅਹੁਦਾ ਲੈਣ ਦਾ ਸਵਾਗਤ ਕੀਤਾ। ਜਾਨੂੰ ਨੇ ਦੱਸਿਆ ਕਿ ਉਨ੍ਹਾਂ ਹਰਿਆਣਾ ਦੇ ਪੰਜਾਬੀ ਭਾਈਚਾਰੇ ਵੱਲੋਂ ਜੇਜੇਪੀ ਤੇ ਭਾਜਪਾ ਦਾ ਸਾਥ ਦਿੱਤਾ ਗਿਆ ਤੇ ਪੰਜਾਬੀਆਂ ਦੇ ਇਲਾਕਿਆਂ ‘ਚ ਭਾਜਪਾ ਨੇ ਝੰਡੇ ਗੱਡੇ। ਦੱਖਣੀ ਹਰਿਆਣਾ ਦੇ ਫਰੀਦਾਬਾਦ ਲੋਕ 

ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਹਜ਼ਾਰ ਤੋਂ ਵੱਧ ਸਹਿਜ ਪਾਠਾਂ ਦੇ ਭੋਗ ਪਾਏ

Posted On October - 31 - 2019 Comments Off on ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਹਜ਼ਾਰ ਤੋਂ ਵੱਧ ਸਹਿਜ ਪਾਠਾਂ ਦੇ ਭੋਗ ਪਾਏ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਅਕਤੂਬਰ ਦਿੱਲੀ ਕਮੇਟੀ ਨੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਸਹਿਜ ਪਾਠ ਕਰਨ ਦੀ ਤਜਵੀਜ਼ ਸੰਗਤ ਅੱਗੇ ਰੱਖੀ ਸੀ ਜਿਸਦੇ ਜਵਾਬ ’ਚ ਸੰਗਤ ਵੱਲੋਂ ਵੱਡਾ ਉਤਸ਼ਾਹ ਵਿਖਾਇਆ ਗਿਆ ਤੇ 1000 ਤੋਂ ਵੱਧ ਸਹਿਜ ਪਾਠ ਕੀਤੇ ਗਏ ਜਿਨ੍ਹਾਂ ਦੇ ਭੋਗ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਪਾਏ ਗਏ। ਇਹ ਪਾਠ ਦੀ ਲੜੀ ਚਲਾਉਣ ਵਾਸਤੇ ਦਿੱਲੀ ਕਮੇਟੀ ਦੇ ਨਾਲ ਜਪੁ ਜਾਪ ਟਰੱਸਟ, ਬਿਬੇਕ ਸੰਸਥਾ ਅਤੇ ਸਿੱਖ 

ਲੜਕੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ

Posted On October - 31 - 2019 Comments Off on ਲੜਕੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 30 ਅਕਤੂਬਰ ਧਨੌਰੀ ਪਿੰਡ ਦੇ ਅਨਿਲ ਕੁਮਾਰ ਪੁੱਤਰ ਸ਼ੀਸ਼ਪਾਲ ਨੇ ਮੁਲਾਣਾ ਥਾਣੇ ਵਿਚ ਆਪਣੀ ਭਾਣਜੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਾਈ ਹੈ। ਅਨਿਲ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ 18 ਸਾਲ ਦੀ ਭਾਣਜੀ ਬਚਪਨ ਤੋਂ ਉਨ੍ਹਾਂ ਕੋਲ ਰਹਿ ਰਹੀ ਸੀ। ਰਾਤ ਕਰੀਬ 2 ਵਜੇ ਉਹ ਕਿਸੇ ਨੂੰ ਬਿਨਾ ਕੁਝ ਦੱਸਿਆ ਕਿਤੇ ਚਲੀ ਗਈ ਹੈ ਅਤੇ ਆਪਣੇ ਦਸਤਾਵੇਜ਼ ਵੀ ਨਾਲ ਲੈ ਗਈ ਹੈ। 5 ਫੁੱਟ ਕੱਦ ਦੀ ਉਸ ਦੀ ਭਾਣਜੀ ਨੇ ਘਰੋਂ ਜਾਣ ਸਮੇਂ ਸਲਵਾਰ ਸੂਟ ਪਹਿਨਿਆ 

ਦੁਕਾਨ ਵਿਚੋਂ ਘੜੀਆਂ ਤੇ ਮੋਬਾਈਲ ਫੋਨ ਚੋਰੀ

Posted On October - 31 - 2019 Comments Off on ਦੁਕਾਨ ਵਿਚੋਂ ਘੜੀਆਂ ਤੇ ਮੋਬਾਈਲ ਫੋਨ ਚੋਰੀ
ਰਤਨ ਸਿੰਘ ਢਿੱਲੋਂ ਅੰਬਾਲਾ, 30 ਅਕਤੂਬਰ ਲੰਘੀ ਰਾਤ ਛਾਉਣੀ ਦੇ ਵਿਜੇ ਰਤਨ ਚੌਕ ਲਾਗੇ ਸਥਿਤ ਪੈਕਰਡ ਵਾਚ ਕੰਪਨੀ ਦੀ ਦੁਕਾਨ ਵਿਚੋਂ ਚੋਰ ਸੰਨ੍ਹ ਲਾ ਕੇ ਲੱਖਾਂ ਰੁਪਏ ਦੇ ਮੋਬਾਈਲ ਫੋਨ ਅਤੇ ਘੜੀਆਂ ਚੋਰੀ ਕਰ ਕੇ ਲੈ ਗਏ। ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ। ਦੁਕਾਨ ਦੇ ਮਾਲਕ ਸੁਬੋਧ ਅਰੋੜਾ ਅਤੇ ਪ੍ਰਮੋਦ ਅਰੋੜਾ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਹ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ। ਅੱਜ ਸਵੇਰੇ ਆ ਕੇ ਦੇਖਿਆ ਕਿ ਚੋਰ ਸੰਨ੍ਹ ਲਗਾ ਕੇ 

ਪੰਚਾਇਤ ਭਵਨ ਵਿਚ ਬਾਲ ਉਤਸਵ ਸ਼ੁਰੂ

Posted On October - 31 - 2019 Comments Off on ਪੰਚਾਇਤ ਭਵਨ ਵਿਚ ਬਾਲ ਉਤਸਵ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 30 ਅਕਤੂਬਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਅੱਜ ਅੰਬਾਲਾ ਸ਼ਹਿਰ ਦੇ ਪੰਚਾਇਤ ਭਵਨ ਵਿਚ ਜ਼ਿਲ੍ਹਾ ਪੱਧਰੀ ਬਾਲ ਉਤਸਵ ਮਨਾਇਆ ਗਿਆ, ਜਿਸ ਵਿਚ ਬੱਚਿਆਂ ਦੇ ਨ੍ਰਿਤ, ਕਾਰਡ ਬਣਾਉਣ ਅਤੇ ਥਾਲੀ ਪੂਜਾ ਮੁਕਾਬਲੇ ਕਰਵਾਏ ਗਏ। ਨ੍ਰਿਤ ਮੁਕਾਬਲੇ ਵਿਚ ਤੀਜੇ ਗਰੁੱਪ ਵਿਚੋਂ ਲਵਿਆ ਖੰਨਾ ਨੇ ਪਹਿਲਾ, ਰਾਸ਼ੀ, ਮਸਨਵੀ ਤੇ ਹਿਮਾਂਸ਼ੀ ਨੇ ਕ੍ਰਮਵਾਰ ਦੂਜਾ, ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ। ਚੌਥੇ ਗਰੁੱਪ ਵਿਚੋਂ ਅਨਨਿਆ ਨੂੰ ਪਹਿਲਾ, ਭਾਨੁਕਾ ਨੂੰ ਦੂਜਾ, ਦੀਪਿਕਾ 

ਲੋਕ ਗੰਦਾ ਪਾਣੀ ਪੀਣ ਲਈ ਮਜਬੂਰ

Posted On October - 31 - 2019 Comments Off on ਲੋਕ ਗੰਦਾ ਪਾਣੀ ਪੀਣ ਲਈ ਮਜਬੂਰ
ਪੱਤਰ ਪ੍ਰੇਰਕ ਰਤੀਆ, 30 ਅਕਤੂਬਰ ਫਤਿਆਬਾਦ ਰੋਡ ’ਤੇ ਸਥਿਤ ਵਾਰਡ ਨੰ. 15 ਦੀ ਐਂਪਲਾਈਜ਼ ਕਲੋਨੀ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਕਲੋਨੀ ਦੇ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਬੰਧਤ ਜਨ ਸਿਹਤ ਵਿਭਾਗ ਨੂੰ ਵਾਰ ਵਾਰ ਲੀਕੇਜ ਦੀ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਵੀ ਲੀਕੇਜ ਠੀਕ ਨਾ ਕੀਤੇ ਜਾਣ ਨਾਲ ਗੁੱਸੇ ਵਿਚ ਆਏ ਕਲੋਨੀ ਵਾਸੀਆਂ ਨੇ ਰੋਸ ਜਾਹਿਰ ਕਰਦਿਆਂ ਵਿਭਾਗ ’ਤੇ ਲਾਪਰਵਾਹੀ ਦੇ ਦੋਸ਼ ਲਗਾਏ। ਕਲੋਨੀ ਵਾਸੀਆਂ 

ਹਨੀ ਟਰੈਪ: ਲੱਖ ਰੁਪਏ ਵਸੂਲਦੇ ਪਤੀ-ਪਤਨੀ ਕਾਬੂ

Posted On October - 31 - 2019 Comments Off on ਹਨੀ ਟਰੈਪ: ਲੱਖ ਰੁਪਏ ਵਸੂਲਦੇ ਪਤੀ-ਪਤਨੀ ਕਾਬੂ
ਪੱਤਰ ਪ੍ਰੇਰਕ ਟੋਹਾਣਾ, 30 ਅਕਤੂਬਰ ਹਨੀ ਟਰੈਪ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਪ੍ਰਵਾਸੀ ਔਰਤ ਤੇ ਉਸਦੇ ਪਤੀ ਸਚਿਨ ਨਿਵਾਸੀ ਹਾਂਸੀ ਨੂੰ ਸੌਦੇਬਾਜ਼ੀ ਕਰਕੇ ਇਕ ਲੱਖ ਰੁਪਏ ਨਕਦੀ ਵਸੂੁਲਦੇ ਹੋਏ ਗ੍ਰਿਫ਼ਤਾਰ ਕਰ ਲਿਆ। ਕਿਲ੍ਹਾ ਬਾਜ਼ਾਰ ਪੁਲੀਸ ਚੌਕੀ ਦੇ ਅਧਿਕਾਰੀ ਰਾਜਨਿਵਾਸ ਨੇ ਦੱਸਿਆ ਕਿ ਉਡੀਸ਼ਾ ਦੀ ਕਰੀਬ 30 ਸਾਲਾ ਔਰਤ ਗੁੜਗਾਵਾਂ ਨਿੱਜੀ ਕੰਪਨੀ ਦੀ ਨੌਕਰੀ ਛੱਡ ਕੇ ਹਾਂਸੀ ਰਹਿੰਦੀ ਸੀ। ਉਹ ਪਹਿਲਾਂ ਵੀ ਤਿੰਨ ਸ਼ਾਦੀਆਂ ਕਰ ਚੁੱਕੀ ਹੈ ਤੇ ਉਸਨੇ ਇਥੋਂ ਦੇ ਪਿੰਡ ਰਮਾਇਣ 
Available on Android app iOS app
Powered by : Mediology Software Pvt Ltd.