ਚੋਣ ਕਮਿਸ਼ਨ ਵੱਲੋਂ ਵੋਟਰ ਕਾਰਡ ਆਧਾਰ ਨਾਲ ਜੋੜਨ ਦੀ ਤਜਵੀਜ਼ !    ਪੰਜ ਵਿਦਿਆਰਥੀਆਂ ਦੀ ਕਰੰਟ ਲੱਗਣ ਕਾਰਨ ਮੌਤ !    ਬੈਂਕ ਘੁਟਾਲਾ: ਸੀਬੀਆਈ ਵੱਲੋਂ ਰਤੁਲ ਪੁਰੀ ਨਾਮਜ਼ਦ !    5 ਟਰੇਨਰਾਂ ਖ਼ਿਲਾਫ਼ ਛੇੜਛਾੜ ਦਾ ਦੋਸ਼ !    ਦਿੱਲੀ ਦੇ ਕੋਟਲਾ ਮੈਦਾਨ ਵਿੱਚ ਬਣੇਗਾ ‘ਵਿਰਾਟ ਕੋਹਲੀ ਸਟੈਂਡ’ !    ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ !    ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ !    ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ? !    ਉਡਦੀ ਖ਼ਬਰ !    ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ... !    

ਦਿੱਲੀ/ਹਰਿਆਣਾ › ›

Featured Posts

ਦਿੱਲੀ ਕਮੇਟੀ ਵੱਲੋਂ ‘ਸਟਰੀਟ ਪ੍ਰਚਾਰ’ ਮੁਹਿੰਮ ਸ਼ੁਰੂ

Posted On August - 8 - 2019 Comments Off on ਦਿੱਲੀ ਕਮੇਟੀ ਵੱਲੋਂ ‘ਸਟਰੀਟ ਪ੍ਰਚਾਰ’ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਅਗਸਤ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਨਿਵੇਕਲੀ ਤੇ ਮਾਨਵ ਕਲਿਆਣ ਵਾਲੀ ਮੁਹਿੰਮ ‘ਸਟਰੀਟ ਪ੍ਰਚਾਰ’ ਦੇ ਨਾਮ ਹੇਠ ਆਰੰਭ ਕੀਤੀ ਹੈ। ਅੱਜ ਇਥੇ ਗੁਰਦੁਆਰਾ ਰਕਾਬਗੰਜ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵਾਲੰਟੀਅਰ ਦੀ ਇਕ ਟੀਮ ਤਿਆਰ ਕੀਤੀ ਗਈ ਹੈ ਜਿਸ ਦੌਰਾਨ ਸ਼ੁਰੂ ਵਿਚ ਹੀ 500 ਤੋਂ ਵੱਧ ਵਾਲੰਟੀਅਰਜ਼ ਇਸ ਮੁਹਿੰਮ ਵਿਚ ਸ਼ਾਮਲ ਹੋ 

ਡੀਏਵੀ ਕਾਲਜ ਵਿੱਚ ਰੁਜ਼ਗਾਰ ਕਾਰਜਸ਼ਾਲਾ ਲਗਾਈ

Posted On August - 8 - 2019 Comments Off on ਡੀਏਵੀ ਕਾਲਜ ਵਿੱਚ ਰੁਜ਼ਗਾਰ ਕਾਰਜਸ਼ਾਲਾ ਲਗਾਈ
ਪੱਤਰ ਪ੍ਰੇਰਕ ਫ਼ਰੀਦਾਬਾਦ, 7 ਅਗਸਤ ਡੀਏਵੀ ਸ਼ਤਾਬਦੀ ਕਾਲਜ ਫਰੀਦਾਬਾਦਦ ਵਿਚ ਵਣਿਜ (ਐਸਐਫਐਸ) ਦੇ ਵਿਦਿਆਰਥੀਆਂ ਲਈ ਸਰਕਾਰੀ ਤੇ ਨਿੱਜੀ ਖੇਤਰਾਂ ਵਿੱਚ ਕਰੀਅਰ ਬਣਾਉਣ ਦੇ ਟੀਚੇ ਨਾਲ ‘ਇੰਡਸਟਰੀ ਅਕਾਡਮੀਆਂ’ ਦੀ ਕਾਰਜਸ਼ਾਲਾ ਲਾਈ ਗਈ, ਜਿਸ ਵਿੱਚ ਯੂਪੀਐਸਸੀ ਦੇ ਟੌਪਰ ਹਰਿਕ ਤੇ ਅਹਿਮਸ ਬਹਿਲ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਫਲਤਾ ਪਿੱਛੇ ਜੋ ਕਾਰਨ ਰਹੇ ਉਨ੍ਹਾਂ ਬਾਰੇ ਦੱਸਿਆ। ਦੋਹਾਂ ਨੇ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਕੰਪਨੀਆਂ 

ਦਿੱਲੀ ਦੇ ਆਗੂਆਂ ਵੱਲੋਂ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀਆਂ ਭੇਟ

Posted On August - 8 - 2019 Comments Off on ਦਿੱਲੀ ਦੇ ਆਗੂਆਂ ਵੱਲੋਂ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਅਗਸਤ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਅਚਾਨਕ ਮੌਤ ਹੋਣ ’ਤੇ ਉਨ੍ਹਾਂ ਨੂੰ ਦਿੱਲੀ ਦੇ ਸਿਆਸੀ ਤੇ ਹੋਰ ਬੁੱਧੀਜੀਵੀਆਂ ਨੇ ਸ਼ਰਧਾਂਜਲੀ ਦਿੱਤੀ। ਭਾਜਪਾ ਦੇ ਖੇਤਰੀ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਸੁਸ਼ਮਾ ਸਵਰਾਜ ਇਕ ਹੁਨਰਮੰਦ ਰਾਜਨੀਤਕ ਸੀ ਜਿਨ੍ਹਾਂ ਦੇਸ਼-ਵਿਦੇਸ਼ ਵਿੱਚ ਭਾਰਤ ਦੀ ਸਾਖ ਵਧਾਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕਿਹਾ ਕਿ ਉਨ੍ਹਾਂ 

ਪੰਜਾਬੀ ਵਿਕਾਸ ਕਮੇਟੀ ’ਚੋਂ ਜੀਕੇ ਪੱਖੀ ਬਾਹਰ ਕੀਤੇ

Posted On August - 8 - 2019 Comments Off on ਪੰਜਾਬੀ ਵਿਕਾਸ ਕਮੇਟੀ ’ਚੋਂ ਜੀਕੇ ਪੱਖੀ ਬਾਹਰ ਕੀਤੇ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਅਗਸਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਬਣਾਈ ਗਈ ਪੰਜਾਬੀ ਵਿਕਾਸ ਕਮੇਟੀ ‘ਚੋਂ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਪੱਖੀ ਲੋਕਾਂ ਨੂੰ ਬਾਹਰ ਕਰ ਦਿੱਤਾ ਹੈ ਤੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਵਾਰ ਕੁੱਝ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ‘ਚ ਮਾਂ-ਭਾਸ਼ਾ ਲਈ ਕੰਮ ਕਰਨ ਦਾ ਜਜ਼ਬਾ ਹੈ। ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੇਲੇ ਬਣਾਈ ਗਈ ਪੰਜਾਬੀ ਵਿਕਾਸ ਕਮੇਟੀ ਦੀਆਂ ਦੋ-ਚਾਰ ਮੀਟਿੰਗਾਂ 

ਪੋਸਤ ਦੇ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ

Posted On August - 8 - 2019 Comments Off on ਪੋਸਤ ਦੇ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ
ਡੱਬਵਾਲੀ: ਬੀਤੀ 18 ਜੁਲਾਈ ਨੂੰ ਡੱਬਵਾਲੀ ’ਚ ਡੋਡਾ ਪੋਸਤ ਨਾਲ ਭਰੇ ਕੈਂਟਰ ਨੂੰ ਛੱਡ ਕੇ ਫਰਾਰ ਹੋਏ ਮੁਲਜ਼ਮਾਂ ਨੂੰ ਸੀਆਈਏ ਡੱਬਵਾਲੀ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਮਰਿੰਦਰ ਸਿੰਘ ਵਾਸੀ ਰਾਮਗੜ੍ਹ ਸੈਣੀਆ ਜਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਸੀਆਈਏ ਡੱਬਵਾਲੀ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ 18 ਜੁਲਾਈ ਨੂੰ ਸਿਰਸਾ ਰੋਡ ’ਤੇ ਖਾਲਸਾ ਸਕੂਲ ਦੇ ਸਾਹਮਣੇ ਕੈਂਟਰ ਸਵਾਰ ਵਿਅਕਤੀ ਪੁਲੀਸ ਨੂੰ ਵੇਖ ਕੇ ਕੈਂਟਰ ਛੱਡ ਕੇ ਫਰਾਰ ਹੋ ਗਿਆ 

ਕਿਸਾਨ ਨਾਲ 11 ਲੱਖ ਦੀ ਠੱਗੀ

Posted On August - 8 - 2019 Comments Off on ਕਿਸਾਨ ਨਾਲ 11 ਲੱਖ ਦੀ ਠੱਗੀ
ਪੱਤਰ ਪ੍ਰੇਰਕ ਟੋਹਾਣਾ, 7 ਅਗਸਤ ਇਥੋਂ ਦੇ ਪਿੰਡ ਕਮਾਲਵਾਲਾ ਦੇ ਕਿਸਾਨ ਬਲਬੀਰ ਸਿੰਘ ਤੋਂ ਕੈਥਲ ਨਾਲ ਸਬੰਧਿਤ ਪੰਜ ਨੌਸਰਬਾਜ਼ਾਂ ਵੱਲੋਂ ਸਸਤੇ ਭਾਅ ਦਾ ਸੋਨਾ ਦੇਣ ਦਾ ਵਾਅਦਾ ਕਰਕੇ 11 ਲੱਖ ਦੀ ਠੱਗੀ ਮਾਰ ਲਈ। ਪੁਲੀਸ ਨੇ ਕਿਸਾਨ ਦੀ ਸ਼ਿਕਾਇਤ ’ਤੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕੈਥਲ ਵਾਸੀ ਸੰਦੀਪ, ਜਤਿੰਦਰ, ਰਕੇਸ਼, ਰਾਜਕੁਮਾਰ ਤੇ ਆਸ਼ੂ ਉਰਫ਼ ਧਰਮਿੰਦਰ ਨੂੰ ਨਾਮਜ਼ਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਵਿੱਚ ਦੱਸਿਆ ਕਿ ਨੌਸਰਬਾਜ਼ਾਂ ਨੇ ਕਿਸਾਨ ਨੂੰ ਨੇਪਾਲ ਤੋਂ 

ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ ਨਾਲ ਅੰਬਾਲਾ ਵਾਸੀ ਗ਼ਮਗੀਨ

Posted On August - 8 - 2019 Comments Off on ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ ਨਾਲ ਅੰਬਾਲਾ ਵਾਸੀ ਗ਼ਮਗੀਨ
ਰਤਨ ਸਿੰਘ ਢਿੱਲੋਂ ਅੰਬਾਲਾ, 7 ਅਗਸਤ ਦਿਲ ਦਾ ਦੌਰਾ ਪੈਣ ਨਾਲ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੀ ਅੰਬਾਲਾ ਦੀ ਬੇਟੀ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਸੂਚਨਾ ਪਹੁੰਚਣ ਤੋਂ ਬਾਅਦ ਸਾਰਾ ਸ਼ਹਿਰ ਗਮਗੀਨ ਹੋ ਗਿਆ। ਸੁਸ਼ਮਾ ਸਵਰਾਜ ਨੇ ਛਾਉਣੀ ਦੇ ਐਸਡੀ ਗਰਲਜ਼ ਸਕੂਲ ਵਿਚ ਪੜ੍ਹਦਿਆਂ ਭਾਸ਼ਣ ਕਲਾ ਦੇ ਗੁਰ ਸਿੱਖੇ ਅਤੇ ਫਿਰ ਬੀ.ਏ ਕਰਦਿਆਂ ਹਿੰਦੀ ਤੇ ਸੰਸਕ੍ਰਿਤ ਦੇ ਮੁਖੀ ਡਾ. ਲੀਲਾਧਰ ਵਿਯੋਗੀ ਦੇ ਸੰਪਰਕ ਵਿਚ ਆ ਕੇ ਉਸ ਨੇ ਅੰਤਰ ਕਾਲਜ ਭਾਸ਼ਣ 

ਜੀਵਨ ਤਾਰਾ ਇਮਾਰਤ ਦਾ ਛੱਜਾ ਡਿੱਗਿਆ

Posted On August - 7 - 2019 Comments Off on ਜੀਵਨ ਤਾਰਾ ਇਮਾਰਤ ਦਾ ਛੱਜਾ ਡਿੱਗਿਆ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਗਸਤ ਦਿੱਲੀ ਵਿਚ ਪਏ ਤੇਜ਼ ਮੀਂਹ ਦੌਰਾਨ ਸੰਸਦ ਮਾਰਗ ਵਿਖੇ ਬਣੀ ਸਰਕਾਰੀ ਜੀਵਨ ਤਾਰਾ ਇਮਾਰਤ ਦੇ ਛੱਜੇ ਦਾ ਇਕ ਹਿੱਸਾ ਡਿੱਗ ਗਿਆ, ਜਿਸ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ, ਜੋ ਇਸ ਇਮਾਰਤ ਦੇ ਨਾਲ ਕਰ ਕੇ ਖੜ੍ਹੀਆਂ ਕੀਤੀਆਂ ਗਈਆਂ ਸਨ। ਚੰਗੀ ਗੱਲ ਇਹ ਰਹੀ ਕਿ ਇਸ ਛੱਜੇ ਹੇਠ ਖੜ੍ਹੇ ਲੋਕ ਕੁੱਝ ਪਲ ਪਹਿਲਾਂ ਹੀ ਪਾਸੇ ਹਟੇ ਸਨ। ਛੱਜੇ ਦੇ ਮਲਬੇ ਨਾਲ ਇਕ ਨਵੀਂ ਸਕੂਟੀ, ਇਕ ਨਵੀਂ ਸਜ਼ੂਕੀ ਕਾਰ, ਸਜ਼ੂਕੀ ਬਲੇਨੋ ਹੌਂਡਾ ਸਕੂਟਰ ਨੁਕਸਾਨੇ ਗਏ। ਲੋਕਾਂ 

ਧਾਰਾ 370: ਕੇਂਦਰ ਦਾ ਕਦਮ ਸਹੀ ਕਰਾਰ

Posted On August - 7 - 2019 Comments Off on ਧਾਰਾ 370: ਕੇਂਦਰ ਦਾ ਕਦਮ ਸਹੀ ਕਰਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਗਸਤ ਪੱਛਮੀ ਦਿੱਲੀ ’ਚ ਕੀਰਤੀ ਨਗਰ ’ਚ ਨੈਸ਼ਨਲ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਦੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਤੇ 35ਏ ਹਟਾਏ ਜਾਣ ਦੇ ਫ਼ੈਸਲੇ ਨੂੰ ਦਲੇਰਾਨਾ ਕਰਾਰ ਦਿੱਤਾ ਗਿਆ ਤੇ ਇਸ ਨੂੰ ਇਤਿਹਾਸਕ ਫ਼ੈਸਲਾ ਦੱਸਦੇ ਹੋਏ ਮਿਠਾਈ ਵੰਡੀ ਗਈ। ਇਸ ਮੌਕੇ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦੇਸ਼ ਦੇ ਨਾਗਰਿਕ ਇਸ ਫ਼ੈਸਲੇ ਤੋਂ ਖੁਸ਼ ਹਨ ਤੇ ਹੁਣ ਉਪਰੋਕਤ ਸੂਬੇ ’ਚ ਸ਼ਾਂਤੀ ਪਸਰੇਗੀ ਤੇ ਵਿਕਾਸ ਦੇ ਨਵੇਂ ਦਰ ਖੁੱਲ੍ਹਣਗੇ। ਗਇਕ ਆਸ਼ੂ ਪੰਜਾਬੀ 

ਪੰਜਾਬੀ ਅਕਾਦਮੀ ਦਾ ਕੌਮੀ ਕਵੀ ਦਰਬਾਰ 9 ਅਗਸਤ ਨੂੰ

Posted On August - 7 - 2019 Comments Off on ਪੰਜਾਬੀ ਅਕਾਦਮੀ ਦਾ ਕੌਮੀ ਕਵੀ ਦਰਬਾਰ 9 ਅਗਸਤ ਨੂੰ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਗਸਤ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ ਇਸ ਸਾਲ ਦਾ ਕੌਮੀ ਕਵੀ ਦਰਬਾਰ 9 ਅਗਸਤ ਨੂੰ ਸ਼ਾਮ 6 ਵਜੇ ਸ੍ਰੀਰਾਮ ਸੈਂਟਰ ਮੰਡੀ ਹਾਊਸ ਵਿਖੇ ਕਰਵਾਇਆ ਜਾਵੇਗਾ, ਜਿਸ ’ਚ ਪੰਜਾਬੀ ਭਾਸ਼ਾ ਦੇ ਚੋਟੀ ਦੀ ਸਥਾਪਤ ਤੇ ਨਵੇਂ ਉਭਰਦੇ ਕਵੀ ਆਪਣੀਆਂ ਸੱਜਰੀਆਂ ਰਚਨਾਵਾਂ ਪੇਸ਼ ਕਰਨਗੇ। ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਦੱਸਿਆ ਕਿ ਇਸ ਵਾਰ ਬੁਲਾਏ ਗਏ ਕਵੀਆਂ ਵਿਚ ਡਾ. ਵਨੀਤਾ, ਡਾ. ਮਨਮੋਹਨ, ਸੁਖਵਿੰਦਰ ਅੰਮ੍ਰਿਤ, ਵਿਜੈ ਵਿਵੇਕ, ਗੁਰਭਜਨ ਗਿੱਲ, 

ਅਜੈ ਮਾਕਨ ਵੱਲੋਂ ਕੇਜਰੀਵਾਲ ਦੀ ਆਲੋਚਨਾ

Posted On August - 7 - 2019 Comments Off on ਅਜੈ ਮਾਕਨ ਵੱਲੋਂ ਕੇਜਰੀਵਾਲ ਦੀ ਆਲੋਚਨਾ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਗਸਤ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੈ ਮਾਕਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੇਂਦਰ ਸਰਕਾਰ ਵੱਲੋਂ ਧਾਰਾ 370 ਖਤਮ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਨ ਤੋਂ ਆਲੋਚਨਾ ਕੀਤੀ ਹੈ। ਸ੍ਰੀ ਮਾਕਨ ਨੇ ਕੇਜਰੀਵਾਲ ਨੂੰ ਕਿਹਾ ਕਿ, ‘ਕੇਜਰੀਵਾਲ ਜੀ ‘ਆਪ’ ਤੋਂ ਐਸੇ ਨਾ ਥੇ, ਜਾਂ ਥੇ ਔਰ ਜਨਤਾ ਕੋ ਮੂਰਖ ਬਣਾ ਰਹੇ ਥੇ!’ ਉਨ੍ਹਾਂ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਪੂਰਨ ਰਾਜ ਦੀ ਮੰਗ ਕਰਨ 

ਦਿੱਲੀ ਕਮੇਟੀ ਵੱਲੋਂ ਪੰਜਾਬੀ ਵਿਕਾਸ ਕਮੇਟੀ ਦਾ ਪੁਨਰਗਠਨ

Posted On August - 7 - 2019 Comments Off on ਦਿੱਲੀ ਕਮੇਟੀ ਵੱਲੋਂ ਪੰਜਾਬੀ ਵਿਕਾਸ ਕਮੇਟੀ ਦਾ ਪੁਨਰਗਠਨ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਗਸਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਿੱਖ ਧਰਮ ਨੂੰ ਪ੍ਰਫ਼ੁਲਿਤ ਕਰਨ ਲਈ ਲਾਜ਼ਮੀ ਹੈ ਕਿ ਪੰਜਾਬੀ ਭਾਸ਼ਾ ਨੂੰ ਪ੍ਰਫ਼ੁਲਿਤ ਕੀਤਾ ਜਾਵੇ। ਉਨ੍ਹਾਂ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਦਿੱਲੀ ਕਮੇਟੀ ਵੱਲੋਂ ਪੰਜਾਬੀ ਵਿਕਾਸ ਕਮੇਟੀ ਦਾ ਗਠਨ ਕੀਤੇ ਜਾਣ ਮੌਕੇ ਕੀਤੇ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਖੇਤਰੀ ਭਾਸ਼ਾਵਾਂ ਨੂੰ ਵਿਸਾਰਦੇ 

ਪਤੀ ਵੱਲੋਂ ਪਤਨੀ ਦਾ ਕਤਲ

Posted On August - 7 - 2019 Comments Off on ਪਤੀ ਵੱਲੋਂ ਪਤਨੀ ਦਾ ਕਤਲ
ਨਿੱਜੀ ਪੱਤਰ ਪ੍ਰੇਰਕ ਸਿਰਸਾ, 6 ਅਗਸਤ ਇਥੋਂ ਦੇ ਬੜਾਗੂੜਾ ਵਿੱਚ ਇਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਵਾਰਦਾਤ ਕਰਨ ਮਗਰੋਂ ਥਾਣੇ ’ਚ ਪੇਸ਼ ਹੋ ਕੇ ਆਤਮਸਮਰਪਣ ਕਰ ਦਿੱਤਾ। ਪੁਲੀਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਬੜਾਗੂੜਾ ਵਾਸੀ ਕਾਲਾ ਸਿੰਘ ਦਾ ਆਪਣੀ ਪਤਨੀ ਨਾਲ ਕਥਿਤ ਰੂਪ ’ਚ ਘਰੇਲੂ ਝਗੜਾ 

ਵਿਧਾਨ ਸਭਾ ’ਚ ਹਰਿਆਣਾ ਸੰਗਠਿਤ ਅਪਰਾਧ ਕੰਟਰੋਲ ਬਿਲ ਪਾਸ

Posted On August - 7 - 2019 Comments Off on ਵਿਧਾਨ ਸਭਾ ’ਚ ਹਰਿਆਣਾ ਸੰਗਠਿਤ ਅਪਰਾਧ ਕੰਟਰੋਲ ਬਿਲ ਪਾਸ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਅਗਸਤ ਹਰਿਆਣਾ ਵਿਧਾਨ ਸਭਾ ਵਿਚ ਅੱਜ ਸੰਗਠਿਤ ਅਪਰਾਧ ਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਹਰਿਆਣਾ ਸੰਗਠਿਤ ਅਪਰਾਧ ਕੰਟਰੋਲ ਬਿਲ, 2019 ਪਾਸ ਕੀਤਾ ਗਿਆ। ਇਸ ਮੌਕੇ ਸਰਕਾਰ ਵੱਲੋਂ ਦੱਸਿਆ ਗਿਆ ਕਿ ਹਰਿਆਣਾ ਵਿਚ ਅਪਰਾਧ ਦੇ ਰੁਝਾਨਾਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਪਿਛਲੇ ਦਹਾਕੇ ਵਿਚ ਰਾਜ ਵਿਚ ਅਪਰਾਧ ਦੇ ਤਰੀਕੇ ਵਿਚ ਬਦਲਾਅ ਆਇਆ ਹੈ। ਪਹਿਲਾਂ ਵਿਅਕਤੀ ਵਿਸ਼ੇਸ਼ ਜਾਂ ਸਮੂਹ ਵੱਲੋਂ ਹੱਤਿਆ, ਡਕੈਤੀ, ਅਗਵਾ ਅਤੇ ਜਬਰਨ ਵਸੂਲੀ ਵਰਗੇ ਭਿਆਨਕ 

ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਧਾਈ

Posted On August - 7 - 2019 Comments Off on ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਧਾਈ
ਨਿੱਜੀ ਪੱਤਰ ਪ੍ਰੇਰਕ ਸਿਰਸਾ, 6 ਅਗਸਤ ਇੱਥੇ ਸਿੱਖਿਆ ਅਦਾਰਿਆਂ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਤੇ ਹੋਰ ਰਹਿੰਦੇ ਕਸ਼ਮੀਰੀ ਵਿਅਕਤੀਆਂ ਦੀ ਪੁਲੀਸ ਵੱਲੋਂ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਹੈ। ਸਿਰਸਾ ਦੇ ਐਸਪੀ ਅਰੁਣ ਕੁਮਾਰ ਨੇ ਦੱਸਿਆ ਹੈ ਕਿ ਸਿਰਸਾ ਵਿੱਚ ਇਕ ਦਰਜਨ ਦੇ ਕਰੀਬ ਵਿਦਿਆਰਥੀ ਵੱਖ-ਵੱਖ ਅਦਾਰਿਆਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਨਾਲ ਪੁਲੀਸ ਨੇ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਨੇ ਦੱਸਿਆ 

ਲੁੱਟ ਦੇ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

Posted On August - 7 - 2019 Comments Off on ਲੁੱਟ ਦੇ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
ਸਿਰਸਾ: ਇੱਥੋਂ ਦੀ ਅਨਾਜ ਮੰਡੀ ’ਚੋਂ ਬੀਤੀ 24 ਜੁਲਾਈ ਨੂੰ ਹੋਈ 13 ਲੱਖ ਦੀ ਲੁੱਟ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਇਸ ਮਾਮਲੇ ਵਿੱਚ ਇਕ ਮਹਿਲਾ ਸਮੇਤ ਪੰਜ ਮੁਲਜ਼ਮਾਂ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁਕੀ ਹੈ। ਐਸਪੀ ਅਰੁਣ ਕੁਮਾਰ ਨੇ ਦੱਸਿਆ ਕਿ ਅਨਾਜ ਮੰਡੀ ਚੋਂ ਹੋਈ ਲੁੱਟ ਦੇ ਮਾਮਲੇ ਵਿੱਚ ਪੁਲੀਸ ਨੇ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
Available on Android app iOS app
Powered by : Mediology Software Pvt Ltd.