ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਸਤਕ › ›

Featured Posts
ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ

ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ

ਉਨ੍ਹੀਵੀਂ ਤੇ ਵੀਹਵੀਂ ਸਦੀ ਵਿਚ ਪੱਛਮ/ਯੂਰੋਪ ਦੇ ਦੇਸ਼ਾਂ ਤੇ ਅਮਰੀਕਾ ਵਿਚ ਨਾਰੀਵਾਦੀ ਚਿੰਤਨ ਉਭਰਿਆ। ਇਨ੍ਹਾਂ ਚਿੰਤਕਾਂ ਵਿਚ ਸਾਂਦਰਾ ਲੀ ਬਰਟਕੀ ਦਾ ਨਾਂ ਮੂਹਰਲੀ ਕਤਾਰ ਵਿਚ ਆਉਂਦਾ ਹੈ। ਉਸ ਨੇ ਆਪਣੀਆਂ ਮਸ਼ਹੂਰ ਕਿਤਾਬਾਂ ‘ਫੈਮਿਨਿਟੀ ਐਂਡ ਡੋਮੀਨੇਸ਼ਨ’ ਤੇ ‘ਸਿਮਪਥੀ ਐਂਡ ਸੌਲੀਡੈਰਿਟੀ’ ਅਤੇ ਲੇਖਾਂ ਵਿਚ ਪਿੱਤਰੀ ਸੱਤਾ ਦੁਆਰਾ ਨਾਰੀ ਦੇਹ ’ਤੇ ਲਾਏ ਜ਼ਾਬਤਿਆਂ ...

Read More

ਆਪਣਾ ਕਮਰਾ

ਆਪਣਾ ਕਮਰਾ

ਨਰਿੰਦਰ ਸਿੰਘ ਕਪੂਰ ਸਵੈ-ਵਿਕਾਸ ਹਰ ਘਰ ਵਿਚ ਇਕ ਹੋਰ ਕਮਰੇ ਦੀ ਲੋੜ ਹੁੰਦੀ ਹੈ। ਪਰਿਵਾਰ ਦੇ ਹਰ ਜੀਅ ਦੀ ਮੰਗ ਹੁੰਦੀ ਹੈ ਕਿ ਉਸ ਦਾ ਆਪਣਾ ਕਮਰਾ ਹੋਵੇ। ਆਪਣੇ ਘਰ ਨੂੰ ਉਡੀਕਦਿਆਂ ਮਨੁੱਖ ਦੀ ਜ਼ਿੰਦਗੀ ਦੇ ਕਈ ਦਹਾਕੇ ਗੁਜ਼ਰ ਜਾਂਦੇ ਹਨ। ਪਰ ਆਪਣਾ ਘਰ ਉਸਾਰਨ ਦੀ ਤਾਂਘ ਵਕਤ ਦੇ ਬੀਤਣ ਨਾਲ ਵਧਦੀ ...

Read More

ਸੋਚਣ ਲਈ ਮਜਬੂਰ ਕਰਦੀ ਕਵਿਤਾ

ਸੋਚਣ ਲਈ ਮਜਬੂਰ ਕਰਦੀ ਕਵਿਤਾ

ਡਾ. ਸ਼ਰਨਜੀਤ ਕੌਰ ਜਸਬੀਰ ਸਿੰਘ ਧੀਮਾਨ ਛੇ ਪੁਸਤਕਾਂ ਦਾ ਰਚੇਤਾ ਹੈ। ‘ਮਹਿੰਦੀ ਦੇ ਪੱਤੇ’ 2011 ਮਗਰੋਂ ਹਥਲੀ ਸੰਪਾਦਨਾ ਦੀ ਪੁਸਤਕ ਹੈ ‘ਜੈਸਾ ਰੰਗ ਕਸੁੰਭ ਕਾ’ (ਸੰਪਾਦਕ: ਮਦਨ ਵੀਰਾ; ਕੀਮਤ: 100 ਰੁਪਏ; 5ਆਬ ਪ੍ਰਕਾਸ਼ਨ, ਜਲੰਧਰ) ਜਿਸ ਵਿਚ ਉਸ ਦੀ ਚੋਣਵੀਂ ਕਵਿਤਾ ਸ਼ਾਮਲ ਹੈ। ਸੰਪਾਦਕ ਮਦਨ ਵੀਰਾ ਨੇ ਪ੍ਰੋ. ਕਰਮਜੀਤ ਸਿੰਘ ਵੱਲੋਂ ‘ਧੀਮਾਨ ...

Read More

ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼

ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼

ਕੇ.ਐਲ. ਗਰਗ ਪੁਸਤਕ ਪੜਚੋਲ ਹਾਵਰਡ ਫਾਸਟ ਦਾ ਨਾਵਲ ‘ਸਪਾਰਟੈਕਸ’ (ਕੀਮਤ 450 ਰੁਪਏ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ਕਲਾਸੀਕਲ ਸਾਹਿਤ ਦਾ ਰੁਤਬਾ ਹਾਸਲ ਕਰ ਚੁੱਕਿਆ ਹੈ। ਇਹ ਨਾਵਲ ਲੇਖਕ ਦੇ ਬੰਦੀ ਜੀਵਨ ਦੀ ਦੇਣ ਹੈ। ਫਾਸ਼ਿਸਟਾਂ ਦੀਆਂ ਇੱਛਾਵਾਂ ਅਨੁਸਾਰ ਨਾ ਚੱਲਣ ਕਾਰਨ ਲੇਖਕ ਨੂੰ ਜੇਲ੍ਹ ਦੀ ਸਜ਼ਾ ਹੋਈ ਸੀ। ਉੱਥੇ ਹੀ ਇਸ ਨਾਵਲ ...

Read More

ਜੀਵਨ ਪ੍ਰਤੀ ਮੋਹ ਦੀ ਸ਼ਾਇਰੀ

ਜੀਵਨ ਪ੍ਰਤੀ ਮੋਹ ਦੀ ਸ਼ਾਇਰੀ

ਡਾ. ਸੁਰਿੰਦਰ ਗਿੱਲ ਇਕ ਪੁਸਤਕ - ਇਕ ਨਜ਼ਰ ਗੁਰਭਜਨ ਗਿੱਲ ਪੰਜਾਬੀ ਸਾਹਿਤ ਜਗਤ ਵਿਚ ਜਾਣਿਆ-ਪਛਾਣਿਆ ਹਸਤਾਖਰ ਹੈ। ਉਹ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਨਿਰੰਤਰ ਯੋਗਦਾਨ ਪਾਉਂਦਾ ਰਹਿੰਦਾ ਹੈ। ਕਾਵਿ-ਸੰਗ੍ਰਹਿ ‘ਪਾਰਦਰਸ਼ੀ’ (ਕੀਮਤ: 200 ਰੁਪਏ; ਦੂਜਾ ਸੰਸਕਰਣ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ’ਚ ਗੁਰਭਜਨ ਗਿੱਲ ਦੇ ਕਾਵਿ ਅਨੁਭਵ ਵਿੱਚੋਂ ਝਰੀਆਂ ਇਕਾਹਠ ਕਵਿਤਾਵਾਂ ਅਤੇ ਬਾਰ੍ਹਾਂ ਗ਼ਜ਼ਲਾਂ ਸੰਕਲਿਤ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਦੋਹੇ ਨਿਦਾ ਫ਼ਾਜ਼ਲੀ ਮੈਂ ਰੋਇਆ ਪਰਦੇਸ ਮੇਂ ਭੀਗਾ ਮਾਂ ਕਾ ਪਿਆਰ ਦੁੱਖ ਨੇ ਦੁੱਖ ਸੇ ਬਾਤ ਕੀ ਬਿਨ ਚਿੱਠੀ ਬਿਨ ਤਾਰ। ਈਸਾ, ਅੱਲ੍ਹਾ, ਈਸ਼ਵਰ ਸਾਰੇ ਮੰਤਰ ਸੀਖ ਜਾਨੇ ਕਬ ਕਿਸ ਨਾਮ ਮੇ ਮਿਲੇ ਜ਼ਿਆਦਾ ਭੀਖ। ਸਟੇਸ਼ਨ ਪਰ ਖ਼ਤਮ ਕੀ ਭਾਰਤ ਤੇਰੀ ਖੋਜ ਨਹਿਰੂ ਨੇ ਲਿਖਾ ਨਹੀਂ, ਕੁਲੀ ਕੇ ਸਿਰ ਕਾ ਬੋਝ। ਵੋਹ ਸੂਫ਼ੀ ਕਾ ਕੌਲ ਹੋ ਯਾ ਪੰਡਿਤ ...

Read More

ਅਣਿਆਈ ਮੌਤ

ਅਣਿਆਈ ਮੌਤ

ਸਵੈਂ ਪ੍ਰਕਾਸ਼ ਹਿੰਦੀ ਕਹਾਣੀ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਨੌਂਵੀਂ ’ਚ ਪੜ੍ਹਦਾ ਸੀ। ਸਾਡੀ ਜਮਾਤ ’ਚ ਅੰਮ੍ਰਿਤ ਲਾਲ ਨਾਮ ਦਾ ਇਕ ਮੁੰਡਾ ਹੁੰਦਾ ਸੀ। ਪਿਆਰ ਨਾਲ ਸਾਰੇ ਉਸ ਨੂੰ ਇੰਮੀ ਕਹਿੰਦੇ ਸਨ। ਇੰਮੀ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਉਹ ਨਾ ਸਿਰਫ਼ ਸਕੂਲ ਦੀ ਫੁੱਟਬਾਲ ਟੀਮ ਵਿਚ ਸ਼ਾਮਲ ਸੀ ਸਗੋਂ ...

Read More


 • ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ
   Posted On October - 13 - 2019
  ਸਾਂਦਰਾ ਲੀ ਬਰਟਕੀ ਨੇ ਆਪਣੀ ਪਰਖ ਪੜਚੋਲ ਲਈ ਫਰਾਂਸੀਸੀ ਫਿਲਾਸਫ਼ਰ ਮਿਸ਼ੈਲ ਫੂਕੋ ਦੇ ਵਿਚਾਰਾਂ ਦੀ ਤੰਦ ਫੜੀ। ਫੂਕੋ ਅਨੁਸਾਰ ਜਦ....
 • ਆਪਣਾ ਕਮਰਾ
   Posted On October - 13 - 2019
  ਹਰ ਘਰ ਵਿਚ ਇਕ ਹੋਰ ਕਮਰੇ ਦੀ ਲੋੜ ਹੁੰਦੀ ਹੈ। ਪਰਿਵਾਰ ਦੇ ਹਰ ਜੀਅ ਦੀ ਮੰਗ ਹੁੰਦੀ ਹੈ ਕਿ ਉਸ....
 • ਪਰਾਸ਼ਰ ਝੀਲ ਦੀ ਯਾਤਰਾ
   Posted On October - 13 - 2019
  ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਹਿਮਾਲਿਆ ਦੀ ਪਰਾਸ਼ਰ ਝੀਲ ਦੀ ਟਰੈਕਿੰਗ ਕਰਨ ਦਾ ਵਿਚਾਰ ਬਣਿਆ। ਪਰਾਸ਼ਰ ਝੀਲ ਸਮੁੰਦਰ ਤਲ....
 • ਉਸ ਬੋਹੜ ਨੇ ਪੁੱਛਿਆ ਸੀ
   Posted On October - 13 - 2019
  ਉਸ ਬੋਹੜ ਨੂੰ ਮੈਂ ਹੋਸ਼ ਸੰਭਾਲਣ ਤੋਂ ਲੈ ਕੇ ਓਥੇ ਵੇਖਿਆ ਸੀ। ਵਿਸ਼ਾਲ, ਆਪਣੀ ਦਾੜ੍ਹੀ ਖਿਲਾਰੀ ਸਵੇਰ ਦੀ ਸੀਤਲ ਪੌਣ....

ਕਾਵਿ ਕਿਆਰੀ

Posted On August - 4 - 2019 Comments Off on ਕਾਵਿ ਕਿਆਰੀ
ਨਿਮਾਣੀ ਇਕਾਦਸ਼ੀ ਦਾ ਦਿਨ ਹੈ ਅੱਜ। ਮੇਰੇ ਪਿੰਡ ਦੀਆਂ ਕੱਚੀਆਂ ਗਲੀਆਂ ’ਚ ਨਿਆਈਂ ਵਾਲੇ ....

ਮਿੰਨੀ ਕਹਾਣੀਆਂ

Posted On August - 4 - 2019 Comments Off on ਮਿੰਨੀ ਕਹਾਣੀਆਂ
ਗੁਆਂਢੀਆਂ ਦੇ ਸਮਾਗਮ ਤੋਂ ਖਿੱਝੀ ਆਉਂਦੀ ਨੂੰਹ ਤੜਾਕ ਦੇਣੇ ਦਰਵਾਜ਼ਾਂ ਮਾਰ ਅੰਦਰ ਆਉਂਦਿਆਂ ਬੋਲੀ, ‘‘ਉਹ ਜਿਹੜਾ ਮੇਰਾ ਪੀਚ ਕਲਰ ਦਾ ਸੂਟ ਸੀ ਨਾ, ਉਸੇ ਰੰਗ ਦਾ ਸੂਟ ਉਨ੍ਹਾਂ ਦੀ ਕੰਮ ਵਾਲੀ ਦੇ ਪਾਇਆ। ਮੰਮੀ, ਮੈਂ ਤਾਂ ਨੀ ਹੁਣ ਉਹ ਸੂਟ ਪਾਉਣਾ। ਮੇਰਾ ਨੀ ਜੀਅ ਕਰਦਾ।’’ ....

ਗੁਰੂ ਨਾਨਕ ਦਾ ਬਹੁ-ਪਾਸਾਰੀ ਕਾਵਿ-ਬਿੰਬ

Posted On August - 4 - 2019 Comments Off on ਗੁਰੂ ਨਾਨਕ ਦਾ ਬਹੁ-ਪਾਸਾਰੀ ਕਾਵਿ-ਬਿੰਬ
ਪੁਸਤਕ ‘ਗੁਰੂ ਨਾਨਕ ਕਾਵਿ-ਅੰਜਲੀ’ (ਕੀਮਤ: 300 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਮਨਮੋਹਨ ਸਿੰਘ ਦਾਊਂ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਬਹੁਪੱਖੀ ਸ਼ਖ਼ਸੀਅਤ ਦੀ ਮਹਾਨਤਾ ਦਾ ਬਹੁ-ਪਾਸਾਰੀ ਕਾਵਿਕ-ਬਿੰਬ ਉਸਾਰਨ ਵਾਲੇ 52 ਸ਼ਾਇਰਾਂ ਦੀਆਂ ਰਚਨਾਵਾਂ ਨੂੰ ਮੱਧਕਾਲ ਤੋਂ ਆਧੁਨਿਕ ਕਾਲ ਦੇ ਇਤਿਹਾਸਕ ਕ੍ਰਮ ਵਿਚ ਸੰਗ੍ਰਹਿ ਕੀਤਾ ਗਿਆ ਹੈ। ....

ਅੰਸ਼ਿਕ ਭੂ-ਹੇਰਵਾ ਅਤੇ ਦਾਰਸ਼ਨਿਕ ਸਵਾਲ

Posted On August - 4 - 2019 Comments Off on ਅੰਸ਼ਿਕ ਭੂ-ਹੇਰਵਾ ਅਤੇ ਦਾਰਸ਼ਨਿਕ ਸਵਾਲ
‘ਧੂਫ਼’ ਸ਼ਮੀਲ ਦਾ ਨਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਸ਼ਮੀਲ ‘ਇਕ ਛਿਣ ਦੀ ਵਾਰਤਾ’ (ਕਾਵਿ-ਸੰਗ੍ਰਹਿ), ‘ਓ-ਮੀਆਂ’ (ਕਾਵਿ-ਸੰਗ੍ਰਹਿ), ‘ਸਿਆਸਤ ਦਾ ਰੁਸਤਮੇ ਹਿੰਦ’ (ਵਾਰਤਕ), ‘ਸਿੰਘ ਯੋਗੀ’ (ਵਾਰਤਕ) ਅਤੇ ‘ਪੰਜਾਬ ਦੇ ਪੰਛੀ’ (ਸੰਪਾਦਨਾ) ਰਾਹੀਂ ਪੰਜਾਬੀ ਸਾਹਿਤ ਵਿਚ ਹਾਜ਼ਰੀ ਲਗਾ ਚੁੱਕਾ ਹੈ। ....

ਫ਼ਰਕ

Posted On August - 4 - 2019 Comments Off on ਫ਼ਰਕ
ਭਾਰਤੀ ਇਤਿਹਾਸ ਦਾ ਮੱਧਕਾਲ ਦਾ ਸਮਾਂ। ਦਿੱਲੀ ਉੱਤੇ ਸੁਲਤਾਨਾਂ ਦਾ ਪੂਰੇ ਦਬਦਬੇ ਵਾਲਾ ਜੰਮਿਆ ਰਾਜ ਸੀ। ਸੁਲਤਾਨਾਂ ਦਾ ਪਿਛੋਕੜ ਹਿੰਦੂਕੁਸ਼ ਪਾਰ ਕੰਧਾਰ, ਗਜਨੀ, ਹੈਰਾਤ ਆਦਿ ਦਾ ਸੀ। ਸੁਲਤਾਨ ਪਠਾਣ ਕਬੀਲਿਆਂ ਦੇ ਸਨ। ਪਠਾਣ ਉੱਚੇ ਲੰਮੇ, ਤਾਕਤਵਰ ਲੜਾਕੇ ਸਨ। ....

ਕਾਰਗਿਲ ਜੰਗ ਦੇ ਕਿੱਸੇ

Posted On July - 28 - 2019 Comments Off on ਕਾਰਗਿਲ ਜੰਗ ਦੇ ਕਿੱਸੇ
ਜੂਨ ਦਾ ਤਪਦਾ ਮਹੀਨਾ ਲੰਘ ਗਿਆ ਹੈ। ਵੀਹ ਵਰ੍ਹੇ ਪਹਿਲਾਂ 1999 ਵਿਚ ਇਹੋ ਮਹੀਨਾ ਹਿੰਦੁਸਤਾਨ ਲਈ ਲਹੂ ਭਰਿਆ ਇਤਿਹਾਸ ਛੱਡ ਗਿਆ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਵਿਚ ਤੀਜੀ ਜੰਗ ਜੰਮੂ ਕਸ਼ਮੀਰ ਦੀ ਧਰਤੀ ਕਾਰਗਿਲ ’ਚ ਲੜੀ ਗਈ ਸੀ। ਪਹਿਲੀਆਂ ਦੋਵੇਂ ਜੰਗਾਂ ਵਾਂਗ ਇਸ ਵਿਚ ਵੀ ਪਾਕਿਸਤਾਨ ਦੀ ਬੜੀ ਨਮੋਸ਼ੀ ਭਰੀ ਹਾਰ ਹੋਈ ਸੀ। ....

ਰੱਬੀ-ਕਣ ਦਾ ਰਹੱਸ

Posted On July - 28 - 2019 Comments Off on ਰੱਬੀ-ਕਣ ਦਾ ਰਹੱਸ
ਫ਼ੈਸਰ ਮੋਹਨ ਸਿੰਘ ਨੇ ਆਪਣੀ ਪਹਿਲੀ ਪੁਸਤਕ ‘ਚਾਰ ਹੰਝੂ’ ਦੀ ਪਹਿਲੀ ਕਵਿਤਾ ਦੇ ਸ਼ੁਰੂ ਵਿਚ ਇਕ ਰੁਬਾਈ ਲਿਖੀ ਸੀ: ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲ੍ਹਣ ਲੱਗਿਆਂ ਪੇਚ ਏਸ ਦੇ, ਕਾਫ਼ਰ ਹੋ ਜਾਏ ਬੰਦਾ। ਕਾਫ਼ਰ ਹੋਣੋਂ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀਂ। ਲਾਈਲੱਗ ਮੋਮਨ ਦੇ ਕੋਲੋਂ, ਖੋਜੀ ਕਾਫ਼ਰ ਚੰਗਾ। ....

ਫਿਕਰ ਤੌਂਸਵੀ ਨੂੰ ਗੁੜਗੁੜਵਾਦ ਸਮਝਾਉਂਦਿਆਂ

Posted On July - 28 - 2019 Comments Off on ਫਿਕਰ ਤੌਂਸਵੀ ਨੂੰ ਗੁੜਗੁੜਵਾਦ ਸਮਝਾਉਂਦਿਆਂ
ਹੁਤ ਦਿਨਾਂ ਤੋਂ ਮੇਰੇ ਘਰ ਬਰਜ਼ਖ (ਬਹਿਸ਼ਤ/ਸਵਰਗ ਤੇ ਦੋਜਖ਼/ਨਰਕ ਵਿਚਕਾਰਲੀ ਥਾਂ/ਸਪੇਸ) ਤੋਂ ਕੋਈ ਮਹਿਮਾਨ ਨਹੀਂ ਸੀ ਆਇਆ। ਮੈਂ ਖ਼ੁਸ਼ ਸਾਂ (ਗੁੜਗੁੜਾਵਾਦੀ ਹਮੇਸ਼ਾ ਖ਼ੁਸ਼ ਰਹਿੰਦੇ ਹਨ) ਕਿ ਚਲੋ ਪਿੱਛਾ ਛੁੱਟਾ। ਪਿਛਲੇ ਸ਼ਨਿੱਚਰਵਾਰ ਸ਼ਾਮ ਨੂੰ ਖਾਣਾ ਖਾਣ ਵੇਲੇ ਡਰਾਇੰਗ ਰੂਮ ਵਿਚ ਅਚਾਨਕ ਰੌਸ਼ਨੀ ਪ੍ਰਗਟ ਹੋਈ। ਮੈਂ ਜਾਣ ਗਿਆ ਕਿ ਕੋਈ ਬਰਜ਼ਖ ਤੋਂ ਆਇਆ ਹੈ। ਮੈਂ ਫਿਰ ਖ਼ੁਸ਼ ਹੋ ਗਿਆ ਕਿ ਚਲੋ ਕੋਈ ਆਇਆ ਤਾਂ ਹੈ। ਕੀ ਵੇਖਦਾਂ ....

ਰੇਤੀਲੇ ਪਹਾੜਾਂ ਵਾਲਾ ਖੇਤਰ

Posted On July - 28 - 2019 Comments Off on ਰੇਤੀਲੇ ਪਹਾੜਾਂ ਵਾਲਾ ਖੇਤਰ
ਭਾਰਤ ਸੁੰਦਰਤਾ ਦੀ ਧਰਤੀ ਹੈ ਜੋ ਕੁਦਰਤੀ ਵਸੀਲਿਆਂ ਅਤੇ ਵੰਨ-ਸੁਵੰਨੇ ਸਭਿਆਚਾਰਾਂ ਦੇ ਨਾਲ ਨਾਲ ਦੁਨੀਆਂ ਦੀ ਸਭ ਤੋਂ ਵੱਡੀ ਆਬਾਦੀ ਅਤੇ ਸਭ ਤੋਂ ਵੱਡੇ ਧਰਮ ਨਿਰਪੱਖ ਦੇਸ਼ ਦੇ ਰੂਪ ਵਿਚ ਜਾਣੀ ਜਾਂਦੀ ਹੈ। ਇਸ ਮੁਲਕ ਦੇ ਹਰ ਹਿੱਸੇ ਵਿਚ ਬਹੁਤ ਕੁਝ ਵੇਖਣ ਸੁਣਨ, ਮਹਿਸੂਸ ਕਰਨ ਤੇ ਸਿੱਖਣ ਲਈ ਮਿਲਦਾ ਹੈ ਬਸ਼ਰਤੇ ਅਸੀਂ ਆਪਣੇ ਆਰਾਮ ਦੇ ਪੱਧਰ ਤੋਂ ਦੂਰ ਪਹਾੜਾਂ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ ਠਾਠ ਵਾਲੇ ....

ਵੱਡਾ ਅਫ਼ਸਰ

Posted On July - 28 - 2019 Comments Off on ਵੱਡਾ ਅਫ਼ਸਰ
ਮੈਂ ਉਨ੍ਹਾਂ ਦਿਨਾਂ ਵਿਚ ਮਾਨਸਾ ਜ਼ਿਲ੍ਹੇ ਵਿਚ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਸੀ। ਪੰਜਾਬ ਸਰਕਾਰ ਨੇ ਵੱਖ ਵੱਖ ਵਿਸ਼ਿਆਂ ਲਈ ਮਾਸਟਰ ਕਾਡਰ ਵਿਚ ਭਰਤੀ ਲਈ ਅਰਜ਼ੀਆਂ ਮੰਗੀਆਂ ਸਨ। ਮੈਂ ਸਾਇੰਸ ਮਾਸਟਰ ਦੀ ਆਸਾਮੀ ਲਈ ਬਿਨੈ ਪੱਤਰ ਭੇਜ ਦਿੱਤਾ। ਕੁਝ ਦਿਨਾਂ ਬਾਅਦ ਹੀ ਅਖ਼ਬਾਰ ਵਿਚ ਮੈਰਿਟ ਸੂਚੀ ਪ੍ਰਕਾਸ਼ਿਤ ਹੋਈ। ....

ਜ਼ਿੰਦਾ ਅਤੇ ਮੁਰਦਾ

Posted On July - 28 - 2019 Comments Off on ਜ਼ਿੰਦਾ ਅਤੇ ਮੁਰਦਾ
ਰਾਣੀਹਾਟ ਦੇ ਜ਼ਿਮੀਦਾਰ ਬਾਬੂ ਸ਼ਾਰਦਾਸ਼ੰਕਰ ਦੇ ਪਰਿਵਾਰ ਦੀ ਵਿਧਵਾ ਨੂੰਹ ਕਾਦੰਬਿਨੀ ਦੇ ਪਿਤਾ-ਕੁੱਲ ਵਿਚ ਇਕ-ਇਕ ਕਰਕੇ ਸਾਰੇ ਮਰ ਗਏ। ਪਤੀ-ਕੁੱਲ ਵਿਚ ਵੀ ਸੱਚਮੁੱਚ ਆਪਣਾ ਕਹਿਣ ਵਾਲਾ ਕੋਈ ਨਹੀਂ ਸੀ। ਪਤੀ ਵੀ ਨਹੀਂ, ਪੁੱਤਰ ਵੀ ਨਹੀਂ। ਉਸ ਦੇ ਜੇਠ ਸ਼ਾਰਦਾਸ਼ੰਕਰ ਦਾ ਛੋਟਾ ਪੁੱਤਰ ਉਹਦੀਆਂ ਅੱਖਾਂ ਦਾ ਤਾਰਾ ਸੀ। ਉਹਦੇ ਜਨਮ ਪਿੱਛੋਂ ਉਹਦੀ ਮਾਂ ਕਈ ਦਿਨਾਂ ਤਕ ਅਸਾਧ ਰੋਗ ਨਾਲ ਪੀੜਤ ਰਹੀ। ....

ਥੀਏਟਰ ਲਈ ਘਾਲਣਾ ਘਾਲਣ ਵਾਲਾ ਦਮਨ

Posted On July - 28 - 2019 Comments Off on ਥੀਏਟਰ ਲਈ ਘਾਲਣਾ ਘਾਲਣ ਵਾਲਾ ਦਮਨ
ਪੰਜਾਬੀ ਵਿਚ ਥੀਏਟਰ ਇਕ ਕਲਾ ਤੇ ਵਪਾਰਕ ਰੂਪ ਵਿਚ ਵਿਕਸਤ ਨਹੀਂ ਹੋ ਸਕਿਆ। ਪੰਜਾਬ ਵਿਚ ਵਿਕਸਤ ਹੋਇਆ ਥੀਏਟਰ ਨਿੱਜੀ ਕਿਸਮ ਦਾ ਹੈ। ਇਸ ਥੀਏਟਰ ਦੀ ਸਥਾਪਤੀ ਲਈ ਲੰਬੀ ਘਾਲਣਾ ਘਾਲਣ ਵਾਲੇ ਜਿਊੜੇ ਦਾ ਨਾਂ ਦਵਿੰਦਰ ਦਮਨ ਹੈ ਜਿਸ ਨੇ ਆਪਣੀ ਪਤਨੀ ਜਸਵੰਤ ਦਮਨ ਨਾਲ ਮਿਲ ਕੇ ਮੁਹਾਲੀ ਵਿਚ ਥੀਏਟਰ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ....

ਜੀਵਨ ਯਥਾਰਥ ਦੱਸਦੀ ਕਹਾਣੀ

Posted On July - 28 - 2019 Comments Off on ਜੀਵਨ ਯਥਾਰਥ ਦੱਸਦੀ ਕਹਾਣੀ
ਪੁਸਤਕ ‘ਪਸੀਨੇ ਵਿੱਚ ਧੋਤੀ ਜ਼ਿੰਦਗੀ’ (ਲੇਖਕ: ਮਹਿੰਦਰ ਸਿੰਘ ਦੁਸਾਂਝ; ਕੀਮਤ: 200 ਰੁਪਏ; ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ) ਦਾ ਕਹਾਣੀ-ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਤੇਰਾਂ ਕਹਾਣੀਆਂ ਸ਼ਾਮਲ ਹਨ। ਇਸ ਤੋਂ ਪਹਿਲਾਂ ਉਸ ਨੇ ਕਿਰਤ ਨਾਲ ਜੁੜੇ ਰਿਸ਼ਤੇ (1984) ਕਹਾਣੀ-ਸੰਗ੍ਰਹਿ, ਦੋ ਕਾਵਿ-ਸੰਗ੍ਰਹਿ ਅਤੇ ਯਾਦਾਂ ਪਾਕਿਸਤਾਨ ਦੀਆਂ ਨਾਂ ਦਾ ਸਫ਼ਰਨਾਮਾ ਵੀ ਪ੍ਰਕਾਸ਼ਿਤ ਕਰਵਾਇਆ ਹੈ। ....

ਕਾਵਿ ਕਿਆਰੀ

Posted On July - 28 - 2019 Comments Off on ਕਾਵਿ ਕਿਆਰੀ
ਕੌਣ? ਡਾ. ਨੀਤਾ ਗੋਇਲ* ਅਸੀਂ ਅਕਸਰ ਕਹਿੰਦੇ ਹਾਂ ਸਮਾਜ ਪੇਂਡੂ ਹੋਵੇ ਜਾਂ ਸ਼ਹਿਰੀ, ਤਬਕਾ ਅਮੀਰ ਹੋਵੇ ਜਾਂ ਗ਼ਰੀਬ, ਔਰਤਾਂ ਦੇ ਮਾਮਲੇ ਵਿੱਚ ਭਾਰਤੀ ਅੰਨ੍ਹੇ ਪੱਛੜੇਪਣ ਦਾ ਸ਼ਿਕਾਰ ਹਨ। ਸੋ, ਔਰਤਾਂ ਦੀ ਇੱਜ਼ਤ, ਅਤੇ ਹੱਕਾਂ ਨੂੰ ਸਥਾਪਤ ਕਰਨ ਖਾਤਰ, ਮੁਹਿੰਮਾਂ ਦੀ ਜ਼ਰੂਰਤ ਹੈ; ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਲੋੜੀਂਦਾ ਹੈ; ਸਮਾਜਿਕ ਬਦਲਾਅ ਚਾਹੀਦਾ ਹੈ। ਪਰ ਹੈਰਾਨੀ ਵਾਲੀ ਗੱਲ ਨਹੀਂ? ਕਿ ਇਨ੍ਹਾਂ ਅੰਨ੍ਹੇ ਪੱਛੜੇ ਭਾਰਤੀਆਂ ਵਿੱਚ, ਲਗਪਗ ਅੱਧੀਆਂ ਤਾਂ ਔਰਤਾਂ ਹੀ ਹਨ, ਜੋ ਲੋਕਤੰਤਰ ਵਿੱਚ ਸਰਕਾਰ 

ਜਿੱਥੇ ਇਤਿਹਾਸ ਤੇ ਮਿਥਿਹਾਸ ਮਿਲਦੇ ਹਨ…

Posted On July - 21 - 2019 Comments Off on ਜਿੱਥੇ ਇਤਿਹਾਸ ਤੇ ਮਿਥਿਹਾਸ ਮਿਲਦੇ ਹਨ…
ਲਾਹੌਰ ਦੀ ਇਹ ਕਹਾਣੀ ਮੇਰੇ ਦਿਲ ਦੇ ਕਰੀਬ ਹੈ। ਇਹ ਕਹਾਣੀ ਲਾਹੌਰ ਤੇ ਇਸ ਬਰ-ਏ-ਸਗ਼ੀਰ (ਉਪ ਮਹਾਂਦੀਪ) ਦੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਹੈ। ਲਾਹੌਰ ਸ਼ਹਿਰ ਵਿਚ ਸਿਰ ਉੱਚਾ ਕਰ ਕੇ ਵਿਚਰਨ ਵਾਲੇ ਇਸ ਸ਼ਹੀਦ ਦੀਆਂ ਯਾਦਾਂ ਨੂੰ ਕੋਈ ਵੀ ਫ਼ਿਰਕੂ ਨਫ਼ਰਤ ਮਿਟਾ ਨਹੀਂ ਸਕਦੀ। ਇਸ ਨੌਜਵਾਨ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ....

ਪਲਾਜ਼ਮਾ ਦੀ ਵਚਿੱਤਰ ਦੁਨੀਆਂ

Posted On July - 21 - 2019 Comments Off on ਪਲਾਜ਼ਮਾ ਦੀ ਵਚਿੱਤਰ ਦੁਨੀਆਂ
ਸਕੂਲ ਪੜ੍ਹਦੇ ਕਿਸੇ ਬੱਚੇ ਨੂੰ ਪੁੱਛੀਏ ਕਿ ਪਦਾਰਥ ਕਿੰਨੀਆਂ ਅਵਸਥਾਵਾਂ ਵਿਚ ਮਿਲਦਾ ਹੈ ਤਾਂ ਉਹ ਝੱਟ ਰਟਿਆ-ਰਟਾਇਆ ਜਵਾਬ ਦੇਵੇਗਾ, ਤਿੰਨ: ਠੋਸ, ਤਰਲ ਅਤੇ ਗੈਸ। ਅਸੀਂ ਆਪ ਇਹੀ ਜਵਾਬ ਦੇ ਕੇ ਸੰਤੁਸ਼ਟ ਸਾਂ। ਤਾਂਬਾ, ਲੋਹਾ ਜਿਹੇ ਠੋਸ। ਆਕਸੀਜਨ, ਨਾਈਟਰੋਜਨ ਜਿਹੀਆਂ ਗੈਸਾਂ। ਪਾਣੀ, ਤੇਜ਼ਾਬ ਜਿਹੇ ਤਰਲ। ਬਰਫ਼ ਠੋਸ, ਪਾਣੀ ਤਰਲ ਤੇ ਭਾਫ਼ ਗੈਸ। ਠੋਸ ਨੂੰ ਗਰਮ ਕਰਕੇ ਤਰਲ ਤੇ ਤਰਲ ਨੂੰ ਗਰਮ ਕਰਕੇ ਗੈਸ ਬਣ ਸਕਦੀ ਹੈ। ....
Available on Android app iOS app
Powered by : Mediology Software Pvt Ltd.