ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਦਸਤਕ › ›

Featured Posts
ਕਾਵਿ ਕਿਆਰੀ

ਕਾਵਿ ਕਿਆਰੀ

ਪਰਵਾਸੀ ਸਾਵਣ ਸੁਣ ਬੱਦਲੀਏ ਸਾਂਵਲੀਏ ਨੀ ਏਸ ਨਗਰ ਰੁਕ ਜਾਹ ਸਾਡੇ ਪਰਵਾਸੀ ਸਾਵਣ ਨੂੰ ਕਿਤਿਓਂ ਮੋੜ ਲਿਆ ਏਸ ਨਗਰ ਦੀ ਰੀਤ ਨਿਰਾਲੀ ਜੀਣ ਦਾ ਕਾਲ ਪਿਆ ਹਰ ਇਕ ਮੋੜ ’ਤੇ ਮੌਤ ਦਾ ਪਹਿਰਾ ਬੰਦੇ ਜਾਂਦੀ ਖਾ ਇਸ ਦੇ ਸਭ ਪਰਛਾਵੇਂ ਪੈੜਾਂ ਧੋਂਦੀ ਧੋਂਦੀ ਜਾਹ ਧਰਤੀ ਦੇ ਤਪਦੇ ਹਿਰਦੇ ’ਤੇ ਛਮ ਛਮ ਕਣੀਆਂ ਪਾ... ਸੁਣ ਬੱਦਲੀਏ... ਏਸ ਨਗਰ ਦੀਆਂ ਮਾਵਾਂ ਪੱਲੇ ਕੌਣ ਵੈਣ ਗਿਆ ਪਾ ਭੈਣਾਂ ...

Read More

ਖ਼ੂਨੀ ਇਤਿਹਾਸ ਬਾਰੇ ਕਾਵਿਕ ਦਸਤਾਵੇਜ਼

ਖ਼ੂਨੀ ਇਤਿਹਾਸ ਬਾਰੇ ਕਾਵਿਕ ਦਸਤਾਵੇਜ਼

ਪਰਮਜੀਤ ਢੀਂਗਰਾ ਇਕ ਪੁਸਤਕ-ਇਕ ਨਜ਼ਰ ਪੁਸਤਕ ‘ਲਹੂ ਲੁਹਾਣ ਵੈਸਾਖੀ ’19 ਦੀ’ (ਕੀਮਤ: 175 ਰੁਪਏ; ਆਟਮ ਆਰਟ, ਬਲੀਆਂ, ਸੰਗਰੂਰ) ਦੇ ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ ਹਨ। ਦਰਅਸਲ, ਭਾਰਤੀ ਜੰਗ-ਏ-ਅਜ਼ਾਦੀ ਦਾ ਇਤਿਹਾਸ ਖ਼ੂਨੀ ਅੱਖਰਾਂ ਨਾਲ ਲਿਖਿਆ ਹੋਇਆ ਹੈ। ਬੇਸ਼ੱਕ ਇਕ ਪਾਸੇ ਲੀਡਰ ਅਹਿੰਸਾ ਦੇ ਪ੍ਰਵਚਨਾਂ ਨਾਲ ਬਸਤੀਵਾਦੀ ਹਾਕਮਾਂ ਨਾਲ ਲੜ ਰਹੇ ਸਨ, ਪਰ ਦੂਜੇ ...

Read More

ਹੋਟਲ ਸਭਿਆਚਾਰ

ਹੋਟਲ ਸਭਿਆਚਾਰ

ਦੁਨੀਆਂ ਦੇ ਆਲਮੀ ਪਿੰਡ ਬਣਨ ਨਾਲ ਮਨੁੱਖ ਹੁਣ ਵਿਸ਼ਵ ਨਾਗਰਿਕ ਬਣਨਾ ਲੋਚਦਾ ਹੈ। ਭਾਰਤੀ ਤੇ ਪੰਜਾਬੀ ਵੀ ਇਸ ਵਰਤਾਰੇ ਤੋਂ ਅਭਿੱਜ ਨਹੀਂ ਰਹੇ। ਇਸ ਲਈ ਹੋਟਲ ਸਭਿਆਚਾਰ ਹੋਂਦ ਵਿਚ ਆਇਆ ਹੈ। ਇਹ ਲੇਖ ਇਸ ਸਭਿਆਚਾਰ ਤੋਂ ਪੈਦਾ ਹੋਏ ਕਾਰੋਬਾਰ ਬਾਰੇ ਦੱਸਦਾ ਹੈ। ਨਰਿੰਦਰ ਸਿੰਘ ਕਪੂਰ ਨਵਯੁੱਗ ਭਾਰਤ ਕੋਲ ਯਾਤਰਾ ਦਾ ਸੰਕਲਪ ਹੈ, ਪਰ ...

Read More

ਮੱਛਰ

ਖ਼ਵਾਜ਼ਾ ਹਸਨ ‘ਨਿਜ਼ਾਮੀ’ ਵਿਅੰਗ ਇਹ ਭਿਨਭਿਨਾਉਂਦਾ ਹੋਇਆ ਨਿੱਕਾ ਜਿਹਾ ਜੀਵ ਤੁਹਾਨੂੰ ਬਹੁਤ ਸਤਾਉਂਦਾ ਹੈ। ਰਾਤ ਦੀ ਨੀਂਦ ਹਰਾਮ ਕਰ ਦਿੰਦਾ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ, ਯਹੂਦੀ ਸਾਰੇ ਇਸ ਤੋਂ ਦੁਖੀ ਨੇ। ਮੱਛਰਾਂ ਦੇ ਮੁਕਾਬਲੇ ਲਈ ਹਰ ਰੋਜ਼ ਮੁਹਿੰਮ ਤਿਆਰ ਕੀਤੀ ਜਾਂਦੀ ਹੈ ਅਤੇ ਜੰਗ ਦੇ ਨਕਸ਼ੇ ਬਣਾਏ ਜਾਂਦੇ ਹਨ। ਪਰ ਇਨ੍ਹਾਂ ਦੇ ...

Read More

ਸ਼ਿਕਾਰ

ਸ਼ਿਕਾਰ

ਮਜ਼ਹਰ-ਉਲ ਇਸਲਾਮ ਉਰਦੂ ਕਹਾਣੀ ਮੱਛੀ ਦਾ ਸ਼ਿਕਾਰ ਉਸ ਦਾ ਸ਼ੌਕ ਨਹੀਂ, ਆਦਤ ਸੀ। ਜਦੋਂ ਇੰਤਜ਼ਾਰ ਲੰਮਾ ਹੋ ਜਾਂਦਾ ਅਤੇ ਇਕਰਾਰ ਕਰਨ ਵਾਲਾ ਟੈਲੀਫੋਨ ਦੀ ਘੰਟੀ ਦਾ ਰਿਸ਼ਤਾ ਵੀ ਤੋੜ ਦਿੰਦਾ ਤਾਂ ਉਹ ਟੈਲੀਫੋਨ ਦਾ ਰਿਸੀਵਰ ਬੰਦ ਕਰਕੇ ਮੱਛੀ ਦਾ ਸ਼ਿਕਾਰ ਖੇਡਣ ਨਿਕਲ ਤੁਰਦਾ ਅਤੇ ਇੰੰਤਜ਼ਾਰ ਨਾਲ ਇੰਤਜ਼ਾਰ ਨੂੰ ਕੱਟਣ ਦੀ ਕੋਸ਼ਿਸ਼ ਕਰਦਾ। ...

Read More

ਪਰਵਾਸ ਜਰਨਾ ਤੇ ਜਿਊਣਾ ਸਹਿਜ ਨਹੀਂ

ਪਰਵਾਸ ਜਰਨਾ ਤੇ ਜਿਊਣਾ ਸਹਿਜ ਨਹੀਂ

ਪ੍ਰੋ. ਕੁਲਵੰਤ ਸਿੰਘ ਔਜਲਾ ਸੋਨ ਮਿਰਗ ਪਰਵਾਸ ਦੁਨਿਆਵੀ ਲੋੜਾਂ, ਲਾਲਚਾਂ, ਲਾਲਸਾਵਾਂ ਤੇ ਲੱਭਤਾਂ ਦੀ ਭਾਲ ਤੇ ਭਟਕਣ ਦਾ ਪ੍ਰਤੀਫਲ ਹੈ। ਇਹ ਖ਼ਬਤੀ, ਖ਼ੁਆਬਸ਼ੀਲ ਤੇ ਖ਼ਤਰਨਾਕ ਹੁੰਦਾ ਹੈ। ਇਹ ਮਿੱਟੀਆਂ ਦੇ ਮੋਹਹੀਣ, ਸੰਘਰਸ਼ ਦੇ ਸਾਹਹੀਣ ਅਤੇ ਸੰਵੇਦਨਾ ਦੇ ਸੁਰਹੀਣ ਹੋਣ ਦੀਆਂ ਮਜਬੂਰੀਆਂ ਤੇ ਮਹਾਂਮਾਰੀਆਂ ਵਿਚੋਂ ਪੈਦਾ ਹੁੰਦਾ ਹੈ। ਪਰਵਾਸ ਜੜ੍ਹਾਂ, ਜ਼ਿੰਦਗੀਆਂ ਤੇ ਜਵਾਨੀਆਂ ...

Read More

ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦ

ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦ

ਮਜੀਦ ਸ਼ੇਖ਼ ਤਵਾਰੀਖ਼ ਤਵਾਰੀਖ਼ ਦੀਆਂ ਦੋ ਘਟਨਾਵਾਂ ਮੈਨੂੰ ਬਚਪਨ ਤੋਂ ਹੀ ਰੜਕਦੀਆਂ ਹਨ। ਪਹਿਲੀ, 1857 ਦੇ ਗ਼ਦਰ ਦੌਰਾਨ ਕੁਝ ਹਜ਼ਾਰ ਅੰਗਰੇਜ਼ ਕਿਵੇਂ ਸਮੁੱਚੇ ਭਾਰਤੀ ਬਰ-ਏ-ਸਗ਼ੀਰ (ਉਪ ਮਹਾਂਦੀਪ) ਨੂੰ ਕਾਬੂ ਰੱਖਣ ’ਚ ਕਾਮਯਾਬ ਰਹੇ। ਦੂਜਾ, ਇਸ ਬਗ਼ਾਵਤ (ਪਹਿਲੀ ਜੰਗ-ਏ-ਆਜ਼ਾਦੀ) ਦੌਰਾਨ ਲਾਹੌਰ ਦੀ ਕੀ ਭੂਮਿਕਾ ਰਹੀ। ਮੇਰਠ ਵਿਚ 10 ਮਈ 1857 ਨੂੰ ਬਗ਼ਾਵਤ ਉੱਠੀ ਤਾਂ ...

Read More


 • ਹੋਟਲ ਸਭਿਆਚਾਰ
   Posted On August - 18 - 2019
  ਭਾਰਤ ਕੋਲ ਯਾਤਰਾ ਦਾ ਸੰਕਲਪ ਹੈ, ਪਰ ਸੈਰ-ਸਪਾਟੇ ਦੀ ਸੋਝੀ ਨਹੀਂ। ਹੁਣ ਧਾਰਮਿਕ ਸਥਾਨਾਂ, ਸਰਾਵਾਂ, ਆਸ਼ਰਮਾਂ ਜਾਂ ਰਿਸ਼ਤੇਦਾਰਾਂ ਕੋਲ ਮਹਿਮਾਨਾਂ....
 • ਪਰਵਾਸ ਜਰਨਾ ਤੇ ਜਿਊਣਾ ਸਹਿਜ ਨਹੀਂ
   Posted On August - 18 - 2019
  ਪਰਵਾਸ ਦੁਨਿਆਵੀ ਲੋੜਾਂ, ਲਾਲਚਾਂ, ਲਾਲਸਾਵਾਂ ਤੇ ਲੱਭਤਾਂ ਦੀ ਭਾਲ ਤੇ ਭਟਕਣ ਦਾ ਪ੍ਰਤੀਫਲ ਹੈ। ਇਹ ਖ਼ਬਤੀ, ਖ਼ੁਆਬਸ਼ੀਲ ਤੇ ਖ਼ਤਰਨਾਕ ਹੁੰਦਾ....
 • ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦ
   Posted On August - 18 - 2019
  ਤਵਾਰੀਖ਼ ਦੀਆਂ ਦੋ ਘਟਨਾਵਾਂ ਮੈਨੂੰ ਬਚਪਨ ਤੋਂ ਹੀ ਰੜਕਦੀਆਂ ਹਨ। ਪਹਿਲੀ, 1857 ਦੇ ਗ਼ਦਰ ਦੌਰਾਨ ਕੁਝ ਹਜ਼ਾਰ ਅੰਗਰੇਜ਼ ਕਿਵੇਂ ਸਮੁੱਚੇ....
 • ਦੁਨੀਆਂ ਦਾ ਪਹਿਲਾ ਨੈਸ਼ਨਲ ਪਾਰਕ
   Posted On August - 18 - 2019
  ਕੁਦਰਤੀ ਰੰਗਾਂ ਦੀ ਤਸਵੀਰ ਬਿਖੇਰਣ ਵਾਲੇ ਯੈਲੋਸਟੋਨ ਨੈਸ਼ਨਲ ਪਾਰਕ ਨੂੰ ਦੁਨੀਆਂ ਦਾ ਪਹਿਲਾ ਨੈਸ਼ਨਲ ਪਾਰਕ ਮੰਨਿਆ ਜਾਂਦਾ ਹੈ। ਤਕਰੀਬਨ 20....

ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ

Posted On June - 16 - 2019 Comments Off on ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ
ਜੀਵਨ ਦੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਇਕ ਜੀਵ ਨਸਲ ਦੇ ਦੂਜੀ ਬਣਨ ’ਚ ਲੰਬਾ ਸਮਾਂ ਲੰਘ ਜਾਂਦਾ ਹੈ, ਲੱਖਾਂ-ਕਰੋੜਾਂ ਵਰ੍ਹਿਆਂ ਦਾ ਸਮਾਂ। ਇਕ ਵਣਮਾਨਸ ਦੇ ਮਨੁੱਖ ਬਣਨ ਨੇ ਛੇ ਲੱਖ ਵਰ੍ਹੇ ਲੈ ਲਏ ਸਨ। ਸਥਿਤੀ ਇਹ ਹੈ ਕਿ ਜਿਸ ਗਤੀ ਨਾਲ ਜੀਵ ਦੁਆਲੇ ਵਿਆਪਕ ਹਾਲਾਤ ਬਦਲਦੇ ਹਨ, ਉਸੇ ਗਤੀ ਨਾਲ ਜੀਵ ਦੀ ਨਸਲ ਬਦਲਦੀ ਰਹਿੰਦੀ ਹੈ। ਜੀਵ ਦੇ ਬਦਲਾਓ ’ਚ ਇਤਫ਼ਾਕ ਦੀ ਵੀ ....

ਇਨਕਲਾਬੀ ਗੁਰੀਲੇ ਦਾ ਘਰ

Posted On June - 16 - 2019 Comments Off on ਇਨਕਲਾਬੀ ਗੁਰੀਲੇ ਦਾ ਘਰ
ਚੀ ਗਵੇਰਾ ਦੀ ਸ਼ਖ਼ਸੀਅਤ ਦਾ ਹਿੰਸਕ ਨੌਜਵਾਨ ਵਾਲਾ ਪ੍ਰਭਾਵ ਦੁਨੀਆਂ ਭਰ ਦੇ ਨੌਜਵਾਨਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ, ਜਿਵੇਂ ਸ਼ਹੀਦ ਭਗਤ ਸਿੰਘ ਦਾ ਬੰਬਾਂ-ਪਿਸਤੌਲਾਂ ਵਾਲਾ ਬਿੰਬ ਨੌਜਵਾਨਾਂ ਉੱਤੇ ਆਪਣਾ ਜਾਦੂਈ ਅਸਰ ਕਰਦਾ ਹੈ। ਇਹ ਇਨਕਲਾਬੀ ਰੁਮਾਂਸਵਾਦ ਕਈ ਵਾਰ ਇਨਕਲਾਬ ਦੇ ਚਿੰਨ੍ਹ ਸ਼ਹੀਦਾਂ ਨੂੰ ਮਿੱਥ ਬਣਾ ਦਿੰਦਾ ਹੈ। ....

ਨਦੀਨ

Posted On June - 16 - 2019 Comments Off on ਨਦੀਨ
ਮੈਂ ਓਦੋਂ ਪਿੰਡ ਮੂਲੋਵਾਲ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ। ਸਾਡੇ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਸਕੂਲ ਵੀ ਬੱਚਿਆਂ ਨਾਲ ਭਰਿਆ ਹੀ ਰਹਿੰਦਾ ਸੀ। ਮਾਸਟਰ ਇੰਦਰ ਸਿੰਘ ਜਦੋਂ ਪੜ੍ਹਾਉਂਦੇ ਤਾਂ ਜਾਣੋ ਜਿਵੇਂ ਘੋਲ ਕੇ ਦਿਮਾਗ਼ ’ਚ ਹੀ ਪਾ ਦਿੰਦੇ। ਮਜਾਲ ਕੋਈ ਗੱਲ ਭੁੱਲ ਜਾਵੇ। ਇਸ ਦੇ ਦੋ ਕਾਰਨ ਸਨ। ਇਕ ਤਾਂ ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਤੇ ਦੂਜਾ ਸਖ਼ਤ ਸੁਭਾਅ। ....

ਸੰਜੀਦਗੀ ਭਰਪੂਰ ਸ਼ਾਇਰੀ

Posted On June - 16 - 2019 Comments Off on ਸੰਜੀਦਗੀ ਭਰਪੂਰ ਸ਼ਾਇਰੀ
ਸਤੀਸ਼ ਗੁਲਾਟੀ ਪ੍ਰਸਿੱਧ ਗ਼ਜ਼ਲਕਾਰ ਹੈ। ਉਸ ਦੀ ਸ਼ਿਅਰਕਾਰੀ ਸਮੇਂ ਦੀ ਹਿੱਕ ਉੱਤੇ ਉੱਕਰਿਆ ਸੱਚ ਹੁੰਦਾ ਹੈ। ਰੂਪਕ ਪੱਖ ਤੇ ਉਸਤਾਦੀ ਰੰਗਤ ਵਿਚ ਰੰਗਿਆ ਗੁਲਾਟੀ ਲੋਕ ਪੱਖੀ ਵਿਸ਼ਿਆਂ ਤੋਂ ਨਹੀਂ ਥਿੜਕਦਾ। ਡਾ. ਗੁਰਇਕਬਾਲ ਸਿੰਘ ਉਸ ਨੂੰ ਦਿਲਾਂ ਦੀ ਅਮੀਰੀ ਦਾ ਸ਼ਾਇਰ ਮੰਨਦਾ ਹੈ। ....

ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ

Posted On June - 16 - 2019 Comments Off on ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ
ਮੁਹੰਮਦ ਇਮਤਿਆਜ਼ ਦੀਆਂ 40 ਨਿੱਕੀਆਂ ਕਹਾਣੀਆਂ ਦਾ ਸੰਕਲਨ ਹੈ ਜਿਸ ਦੇ ਬਿਰਤਾਂਤ ਵਿਚ ਲੇਖਕ ਨੇ ਆਪਣੇ ਪਾਤਰਾਂ ਦੇ ਮਨਾਂ ਅੰਦਰ ਸੰਵੇਦਨਸ਼ੀਲ ਉਲਝਣਾਂ ਸਦਕਾ ਉਨ੍ਹਾਂ ਨੂੰ ਮਾਨਸਿਕ ਤਣਾਓ ਵਿਚ ਗ੍ਰਸਿਆ ਹੀ ਨਹੀਂ ਦਿਖਾਇਆ ਸਗੋਂ ਕਿਸੇ ਦੇ ਮਨ ਅੰਦਰ ਜੇ ਘਟੀਆਪਣ ਦਾ ਅਹਿਸਾਸ ਪੈਦਾ ਹੁੰਦਾ ਹੈ ਤਾਂ ਦੂਜੇ ਪਾਤਰ ਇਕ-ਦੂਜੇ ਦੇ ਪ੍ਰਤਿਕਰਮੀ ਸਾੜੇ ਤੋਂ ਪੈਦਾ ਹੋਈ ਨਫ਼ਰਤ ਦਾ ਸ਼ਿਕਾਰ ਹਨ। ....

ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼

Posted On June - 16 - 2019 Comments Off on ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼
ਮਨੁੱਖ ਸਮਾਜਿਕ ਪ੍ਰਾਣੀ ਹੋਣ ਦੇ ਨਾਲ ਨਾਲ ਮਾਨਸਿਕ ਪ੍ਰਾਣੀ ਵੀ ਹੈ। ਮਨੁੱਖੀ ਅਚੇਤਨ ਇਕ ਅਜਿਹੀ ਇਕਾਈ ਹੈ ਜਿਸ ਦੀ ਥਾਹ ਪਾਉਣੀ ਬੜੀ ਮੁਸ਼ਕਿਲ ਹੈ। ਜਦੋਂ ਸਿਗਮੰਡ ਫਰਾਇਡ ਨੇ ਅਚੇਤਨ ਨੂੰ ਖੋਜਿਆ ਤਾਂ ਉਹਦੇ ਸਾਹਮਣੇ ਵੱਡਾ ਮਸਲਾ ਸੀ ਕਿ ਇਸ ਨੂੰ ਕਿਵੇਂ ਪਰਿਭਾਸ਼ਤ ਕੀਤਾ ਜਾਵੇ। ....

ਮਾਨਵਵਾਦੀ ਚੇਤਨਾ

Posted On June - 16 - 2019 Comments Off on ਮਾਨਵਵਾਦੀ ਚੇਤਨਾ
ਜਸਵੰਤ ਜ਼ਫ਼ਰ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਜਸਵੰਤ ਜਫ਼ਰ ਮਾਨਵਵਾਦੀ ਧਾਰਮਿਕ ਚੇਤਨਾ ਦਾ ਕਵੀ ਹੈ। ਜ਼ਫ਼ਰ ਦੀ ਕਵਿਤਾ ਦਾ ਲਹਿਜਾ ਬੌਧਿਕ ਹੈ। ਉਸ ਦੀਆਂ ਕਵਿਤਾਵਾਂ ਸਿੱਖ ਧਰਮ ਦੀ ਚੇਤਨਾ ਅਤੇ ਇਸ ਦੇ ਮਾਨਵੀ ਮੁੱਲ-ਵਿਧਾਨ ਨਾਲ ਸਬੰਧਿਤ ਕਵਿਤਾਵਾਂ ਹਨ। ....

ਸੱਭਿਆਚਾਰ ਦੇ ਸੰਕਟਾਂ ਦਾ ਬਿਰਤਾਂਤ

Posted On June - 16 - 2019 Comments Off on ਸੱਭਿਆਚਾਰ ਦੇ ਸੰਕਟਾਂ ਦਾ ਬਿਰਤਾਂਤ
ਕਹਾਣੀਕਾਰ ਤੇਜਿੰਦਰ ਸਿੰਘ ਫਰਵਾਹੀ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਗਿਆਰਾਂ ਕਹਾਣੀਆਂ ਸ਼ਾਮਲ ਹਨ। ਇਸ ਕਹਾਣੀ ਸੰਗ੍ਰਹਿ ਵਿਚ ‘ਕਾਲ਼ੀ ਮਿੱਟੀ’ ਅਤੇ ‘ਲਾਲ ਲਹੂ’ ਦੇ ਪ੍ਰਤੀਕ ਦੇ ਅਨੁਕੂਲ ਦੇਸ ਅਤੇ ਪ੍ਰਦੇਸ ਵਿਚ ਲਹੂ-ਮਿੱਟੀ ਨਾਲ ਇਕਮਿਕ ਹੋ ਕੇ ਪੰਜਾਬ ਨੂੰ ਭਾਰਤ ਦੇ ਖੁਸ਼ਹਾਲ ਸੂਬਾ ਹੋਣ ਦਾ ਮਾਣ ਦਿਵਾਉਣ ਵਾਲੇ ਪੰਜਾਬੀਆਂ ਦੇ ਤਿੜਕਦੇ ਰਿਸ਼ਤਿਆਂ ਦੇ ਸੰਤਾਪ ਅਤੇ ਪੂੰਜੀਵਾਦੀ ਯੁੱਗ ਵਿਚ ਉਤਪੰਨ ਆਰਥਿਕ ਵਿਗਠਨ ਨੂੰ ਸਰਲ ਰੌਚਿਕ ਸ਼ੈਲੀ ....

ਪਹਿਲੇ ਪਾਤਸ਼ਾਹ ਦਾ ਸੰਗੀਤ ਨਾਲ ਨਾਤਾ

Posted On June - 16 - 2019 Comments Off on ਪਹਿਲੇ ਪਾਤਸ਼ਾਹ ਦਾ ਸੰਗੀਤ ਨਾਲ ਨਾਤਾ
ਇਸ ਲਈ ਵੀ ਅਹਿਮ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਨੂੰ ਹੀ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ। ਰਬਾਬੀ ਭਾਈ ਮਰਦਾਨੇ ਸੰਗ ਆਪਣੇ ਸ਼ਬਦ ਗਾਇਨ ਰਾਹੀਂ ਆਪਣਾ ਪ੍ਰੇਮ-ਭਿੰਨਾਂ ਸੰਦੇਸ਼ ਦਿੱਤਾ। ਇਸ ਪੁਸਤਕ ਦੇ 12 ਅਧਿਆਇ ਹਨ। ਪਹਿਲਾ ਅਧਿਆਇ ਹੈ- ‘ਸੰਗੀਤ ਸਹਿਤ ਅਤੇ ਅਧਿਆਤਮਿਕਤਾ ਦਾ ਪੁਰਾਤਨ ਸੋਮਾ: ਵੈਦਿਕ ਸੰਸਕ੍ਰਿਤੀ’। ....

ਅਰਸਤੂ ਦੇ ਕਾਵਿ ਸ਼ਾਸਤਰ ਦਾ ਅਧਿਐਨ

Posted On June - 16 - 2019 Comments Off on ਅਰਸਤੂ ਦੇ ਕਾਵਿ ਸ਼ਾਸਤਰ ਦਾ ਅਧਿਐਨ
ਯੂਨਾਨ ਵਿਚ ਸਾਹਿਤ ਆਲੋਚਨਾ ਦੀ ਪਰੰਪਰਾ ਚੌਥੀ ਸਦੀ ਈਸਾ ਪੂਰਵ ਵਿਚ ਸ਼ੁਰੂ ਹੋ ਗਈ ਸੀ। ਇੱਥੇ ਸਭ ਤੋਂ ਪਹਿਲਾਂ ਪਲੈਟੋ ਨੇ ਆਪਣੀ ਦ੍ਰਿਸ਼ਟੀ ਨੂੰ ਕੁਝ ਮਹਾਨ ਰਚਨਾਵਾਂ ਉਪਰ ਕੇਂਦਰਿਤ ਕਰ ਕੇ ਸਾਹਿਤ ਦੇ ਮਹੱਤਵ ਅਤੇ ਸਾਰਥਕਤਾ ਬਾਰੇ ਪ੍ਰਮਾਣਿਕ ਪ੍ਰਸ਼ਨ ਉਠਾਏ। ....

ਮਿੰਨੀ ਕਹਾਣੀਆਂ

Posted On June - 16 - 2019 Comments Off on ਮਿੰਨੀ ਕਹਾਣੀਆਂ
ਨੇਤਾ ਜੀ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਉਹ ਭਾਸ਼ਣ ਦੇ ਰਹੇ ਸਨ: ‘‘ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖ਼ਤਮ ਕਰ ’ਤੀ। ਜੇ ਵੱਡੇ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇ ਤਾਂ ਪੰਜਾਬ ਦੀ ਜਵਾਨੀ ਬਚ ਸਕਦੀ ਐ...।’’ ਨੇਤਾ ਜੀ ਭਾਸ਼ਣ ਦੇ ਕੇ ਕੁਰਸੀ ’ਤੇ ਬਿਰਾਜਮਾਨ ਹੋਏ ਹੀ ਸਨ ਕਿ ਨਸ਼ਾ ਤਸਕਰ ਦਾ ਫੋਨ ਆ ਗਿਆ ਜਿਸ ਉੱਤੇ ਪੁਲੀਸ ਨੇ ਛਾਪਾ ਮਾਰਿਆ ਸੀ। ਹੁਣ ਨੇਤਾ ਜੀ ਨਸ਼ਾ ....

ਆਈ ਮਿਸ ਯੂ ਮਾਂ

Posted On June - 16 - 2019 Comments Off on ਆਈ ਮਿਸ ਯੂ ਮਾਂ
‘‘ਪਤਾ ਨਹੀਂ ਕੀ ਗੱਲ ਐ? ਬਹੁਤੀਆਂ ਜ਼ਨਾਨੀਆਂ ਨੂੰ ਕੱਪੜਿਆਂ-ਗਹਿਣਿਆਂ ਤੋਂ ਅਗਾਂਹ ਕੁਝ ਸੁੱਝਦਾ ਹੀ ਨਹੀਂ।’’ ਰਿਸ਼ੀ ਨੇ ਕਿਹਾ। ‘‘ਕੀ ਮਾੜਾ ਐ ਜੇ ਕੋਈ ਜ਼ਨਾਨੀ ਗਹਿਣਿਆਂ-ਕੱਪੜਿਆਂ ਨਾਲ ਜੀਅ ਪਰਚਾ ਲੈਂਦੀ ਐ। ਆਦਮੀਆਂ ਵਾਂਗ ਉਹ ਨਸ਼ੇ ਵੱਲ ਤਾਂ ਨਹੀਂ ਭੱਜਦੀਆਂ। ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ਲੈਂਦੇ ਨੇ।’’ ਨੀਲਮ ਨੇ ਜਵਾਬ ਦਿੱਤਾ। ‘‘ਇਸ ਸਭ ਦੀਆਂ ਜ਼ਿੰਮੇਵਾਰ ਉਨ੍ਹਾਂ ਦੀਆਂ ਔਰਤਾਂ ਹੀ ਹੁੰਦੀਆਂ ਨੇ।’’ ਰਿਸ਼ੀ ਨੇ ਜਵਾਬ ਦਿੱਤਾ। ....

ਕਾਵਿ ਕਿਆਰੀ

Posted On June - 16 - 2019 Comments Off on ਕਾਵਿ ਕਿਆਰੀ
ਗ਼ਜ਼ਲ ਕਮਲਨੇਤਰ ਖ਼ੁਸ਼ੀ ਹੈ ਚਾਂਦਨੀ ਇਹ ਚੰਦ ਦੀ, ਤੂੰ ਪਾ ਗਿਆ ਹੁੰਦਾ ਗਗਨ ’ਤੇ ਰਾਤ ਚੜ੍ਹਿਆ ਚੰਦ ਜੇ ਤੂੰ ਦੇਖਿਆ ਹੁੰਦਾ। ਪਿਆਉਣੀ ਜੂਠ ਸੀ ਬੱਦਲ ਦੀ ਧਰਤੀ ਨੂੰ ਇਹ ਸਾਵਣ ਨੇ ਬੜਾ ਚੰਗਾ ਸੀ ਸਾਵਣ ’ਚ ਨ ਬੱਦਲ ਬਰਸਿਆ ਹੁੰਦਾ। ਉਹ ਸ਼ਾਇਦ ਧਰਤ ਨੂੰ ਤਾਂ ਯਾਦ ਰਹਿੰਦਾ, ਰੇਤ ਭੁੱਲ ਜਾਂਦੀ ਤੂੰ ਲਿਖ ਕੇ ਧਰਤ ’ਤੇ ਜੇ ਨਾਮ ਮੇਰਾ ਮੇਟਿਆ ਹੁੰਦਾ। ਬੁਝਾਉਂਦਾ ਦੀਪ ਜੇ ਮੈਂ ਮਾਰ ਫੂਕਾਂ, ਫਿਰ ਮੁਸੀਬਤ ਸੀ ਮਿਰੇ ਸਾਹਾਂ ’ਚ ਫਿਰ ਉਹ ਦੀਪ ਬੁਝਿਆ ਬਲ਼ ਪਿਆ ਹੁੰਦਾ। ਸਦਾ ਪਰਹੇਜ਼ ਕਰਦਾ 

ਪੇਚ ਦਰ ਪੇਚ ਦਾਸਤਾਨ-ਏ-ਦਸਤਾਰ

Posted On June - 9 - 2019 Comments Off on ਪੇਚ ਦਰ ਪੇਚ ਦਾਸਤਾਨ-ਏ-ਦਸਤਾਰ
ਪੱਗ, ਪਗੜੀ, ਦਸਤਾਰ ਦੀ ਦਾਸਤਾਨ ਬਹੁਤ ਪੁਰਾਤਨ ਵੀ ਹੈ ਤੇ ਪੇਚੀਦਾ ਵੀ। ਇਸ ਸਿਰ-ਵਸਤਰ ਨਾਲ ਅਨੇਕਾਂ ਇਤਿਹਾਸਕ, ਧਾਰਮਿਕ, ਸੱਭਿਆਚਾਰਕ, ਸਦਾਚਾਰਕ ਅਤੇ ਮਿਥਿਹਾਸਕ ਸੰਕੇਤ ਜੁੜੇ ਹੋਏ ਹਨ। ਸ਼ਾਇਦ ਹੀ ਕਿਸੇ ਹੋਰ ਪਹਿਨਣ-ਵਸਤਰ ਦੇ ਏਨੇ ਨਾਂਅ, ਏਨੀਆਂ ਪਹਿਨਣ-ਸ਼ੈਲੀਆਂ, ਏਨੇ ਸੰਕੇਤਕ ਅਰਥ ਹੋਣ ਜਾਂ ਕਿਸੇ ਲਿਬਾਸ-ਇਕਾਈ ਨੂੰ ਜ਼ਿੰਦਾ-ਪਾਇੰਦਾ ਰਹਿਣ ਲਈ ਏਨੇ ਸੰਘਰਸ਼ ਕਰਨੇ ਪਏ ਹੋਣ। ....

ਬਰਜਾਖ਼ੀ ਕਵੀਆਂ ਨੂੰ ਗੁੜਗੁੜਾਬਾਦੀ ਸਲਾਹ

Posted On June - 9 - 2019 Comments Off on ਬਰਜਾਖ਼ੀ ਕਵੀਆਂ ਨੂੰ ਗੁੜਗੁੜਾਬਾਦੀ ਸਲਾਹ
ਇਸ ਦੁਨੀਆਂ ਵਿਚ ਹਮੇਸ਼ਾਂ ਅਜੀਬ ਘਟਨਾਵਾਂ ਵਾਪਰਦੀਆਂ ਹਨ ਤੇ ਵਾਪਰਦੀਆਂ ਰਹਿਣਗੀਆਂ। ਪਿਛਲੇ ਦਿਨੀਂ ਮੇਰੇ ਨਾਲ ਵੀ ਅਜੀਬ ਘਟਨਾ ਵਾਪਰੀ। ਬਰਜਾਖ਼ (ਸਵਰਗ ਤੇ ਨਰਕ ਵਿਚਕਾਰਲੇ ਲੋਕ/ਧਰਤ) ਤੋਂ ਪੰਜਾਬੀ ਕਵੀ ਪ੍ਰਮਿੰਦਰਜੀਤ (ਜੋ 2015 ਵਿਚ ਚਲਾਣਾ ਕਰ ਗਿਆ ਤੇ ਅੱਜਕੱਲ੍ਹ ਬਰਜਾਖ਼ ਵਿਚ ਰਹਿੰਦਾ ਹੈ), ਦਾ ਦੋ ਹੋਰ ਬਰਜਾਖ਼ ਨਿਵਾਸੀਆਂ ਸੱਤਿਆਪਾਲ ਗੌਤਮ (ਜਿਹੜਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਫ਼ਿਲਾਸਫ਼ੀ ਪੜ੍ਹਾਉਂਦਾ ਰਿਹਾ ਸੀ ਤੇ 2018 ਵਿਚ ਚਲਾਣਾ ਕਰ ਗਿਆ) ਤੇ ਕੁਮਾਰ ....

ਆਬੂ ਧਾਬੀ ਦਾ ਕਸਰ ਅਲ-ਵਤਨ

Posted On June - 9 - 2019 Comments Off on ਆਬੂ ਧਾਬੀ ਦਾ ਕਸਰ ਅਲ-ਵਤਨ
ਅਰਬੀ ਭਾਸ਼ਾ ਵਿਚ ‘ਕਸਰ’ ਤੋਂ ਭਾਵ ਮਹੱਲ (ਕਿਲ੍ਹਾ ਵੀ) ਹੈ ਅਤੇ ਵਤਨ ਦਾ ਅਰਥ ਰਾਸ਼ਟਰ ਜਾਂ ਮੁਲਕ ਹੈ। ਅਰਬੀ ਵਿਆਕਰਣ ਵਿਚ ‘ਅਲ’ ਦਾ ਉਹੀ ਅਰਥ ਹੈ ਜੋ ਅੰਗਰੇਜ਼ੀ ਵਿਆਕਰਨ ਵਿਚ ਡੈਫੀਨਿੱਟ ਆਰਟੀਕਲ ‘ਦਿ/ਦੀ’ ਦਾ ਹੈ (ਇਹ ਕਈ ਵਾਰ ਪਰੈਪੋਜ਼ੀਸ਼ਨ ‘ਔਫ’ ਦਾ ਕੰਮ ਵੀ ਕਰਦੈ)। ਸੋ ‘ਕਸਰ ਅਲ-ਵਤਨ’ ਦਾ ਮਤਲਬ ਮੁਲਕ ਦਾ ਮਹੱਲ ਹੈ। ....
Available on Android app iOS app
Powered by : Mediology Software Pvt Ltd.