1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਦਸਤਕ › ›

Featured Posts
ਕਾਵਿ ਕਿਆਰੀ

ਕਾਵਿ ਕਿਆਰੀ

ਡਾ. ਨੀਤਾ ਗੋਇਲ ਵਿਆਸ ਪੁੱਤਰੀ ਖੁੱਲ੍ਹ ਕੇ ਹੱਸ ਦਰੋਪਦੀ ਇਸ ਵਾਰ ਰਾਜ ਸਭਾ ਵਿਚ ਪਤੀਆਂ ਦਿਓਰਾਂ ਪੁੱਤਰਾਂ ਦੇ ਨਾਲ-ਨਾਲ ਹੋਣਗੀਆਂ ਪਤਨੀਆਂ ਬਹੂਆਂ ਧੀਆਂ ਤੇਰੀਆਂ ਹਮਜੋਲੀਆਂ ਤੇਰੀਆਂ ਸਹੇਲੀਆਂ ਹੁਣ ਤੇਰਾ ਆਸਨ ਜੰਘਾ ਨਹੀਂ ਸਿੰਘਾਸਣ ਹੋਵੇਗਾ ਕੇਸਾਂ ਵਿਚ ਸਮੋਵੇਗੀ ਗੰਗਾ ਚੀਰ ਵਿਚ ਲਿਪਟੇਗੀ ਸਰਿਸ਼ਟੀ। ਆਵੋ ਦਰੋਪਦੀ! ਨਿਰਭੈ ਹੋ ਤੂੰ ਦਰੋਪਦੀ! ਇਸ ਵਾਰ ਮਹਾਗਰੰਥ ਰਚ ਰਹੀ ਹੈ ਵਿਆਸ ਪੁੱਤਰੀ। ਟੈਸਟ ਟਰੈਕ ਲਾਇਸੈਂਸਸ਼ੁਦਾ ਡਰਾਈਵਰ ਹੋਣ ਲਈ ਸਾਨੂੰ ਪਾਰ ਕਰਨਾ ਪੈਂਦਾ ਇਕ ਟਰੈਕ- ਟੈਸਟ ਟਰੈਕ! ਇਹ ਟਰੈਕ ਪਹਿਲਾਂ ਉਤਾਂਹ ਲੈ ਜਾਂਦਾ, ਫਿਰ ਥੱਲੇ ਲਹਿਣ ਦਾ ਹੁਕਮ ਸੁਣਾਉਂਦਾ, ਹੌਲੀ ਹੋਣ ’ਤੇ ਰੁਕਣ ਨੂੰ ਕਹਿੰਦਾ ਫਿਰ ਸਿੱਧਾ ਅੱਗੇ ...

Read More

ਇਹ ਕਹਾਣੀ ਨਹੀਂ

ਇਹ ਕਹਾਣੀ ਨਹੀਂ

ਚੰਦਨ ਨੇਗੀ ਕਥਾ ਪ੍ਰਵਾਹ ਖੌਰੇ! ਉਹ ਸ਼ਾਮ ਕਿਉਂ ਉਦਾਸ-ਉਦਾਸ ਲੱਗ ਰਹੀ ਸੀ। ਹੁਣੇ-ਹੁਣੇ ਤੇਜ਼ ਮੀਂਹ ਵਰ੍ਹਿਆ ਸੀ। ਗਲੀਆਂ, ਨਾਲੇ, ਪਰਨਾਲਿਆਂ ਵਿਚੋਂ ਪਾਣੀ ‘ਸ਼ਰ-ਸ਼ਰ-ਸ਼ਰ’ ਵਗ ਰਿਹਾ ਸੀ। ਬੱਦਲ ਗਰਜ-ਗਰਜ ਸੰਘ ਪਾੜ-ਪਾੜ, ਕੜਕਦੇ ਖ਼ੂਬ ਵਸੇ ਸਨ। ਜੰਮੂ ਸ਼ਹਿਰ ਦੀਆਂ ਗਲੀਆਂ, ਸੜਕਾਂ ਦੇ ਸਾਰੇ ਪੱਥਰ ਧੋਤੇ ਗਏ ਸਨ। ਸਾਨੂੰ ਸ਼ਰਨਾਰਥੀ, ਪਨਾਹ-ਗਨੀਜ਼, ਰਫ਼ਿਊਜੀ ਬਣ ਕੇ ਜੰਮੂ ...

Read More

ਰਾਮ-ਏ-ਹਿੰਦ ਦੀ ਦਾਸਤਾਨ

ਰਾਮ-ਏ-ਹਿੰਦ ਦੀ ਦਾਸਤਾਨ

ਰਖ਼ਸ਼ੰਦਾ ਜਲੀਲ ਸਦਾ-ਏ-ਤੌਹੀਦ ਮੇਰੀ ਅੰਮੀ ਨੂੰ ਅਜੇ ਵੀ ਲਖਨਊ ਵਿਚ ਰਾਮਲੀਲ੍ਹਾ ਦੀਆਂ ਉਹ ਝਾਕੀਆਂ ਯਾਦ ਹਨ ਜਿਨ੍ਹਾਂ ਵਿਚ ਅਦਾਕਾਰ ਖ਼ੂਬਸੂਰਤ ਹਿੰਦੋਸਤਾਨੀ ਬੋਲਦਿਆਂ ਵਿਚ-ਵਿਚ ਉਰਦੂ ਦੇ ਸ਼ਿਅਰ ਵੀ ਪੇਸ਼ ਕਰਦੇ ਸਨ। ਜਦੋਂ ਮੇਰਾ ਬਾਲਪਣ ਆਇਆ, ਉਦੋਂ ਤਕ ਉਰਦੂ, ਮੁਸਲਿਮ ਬਣ ਗਈ ਅਤੇ ਹਿੰਦੀ ਹਿੰਦੂ। ਇਸ ਜੰਗ ਵਿਚ ਹਲਾਕਤ ਹਿੰਦੋਸਤਾਨੀ ਦੀ ਹੋ ਗਈ। ਰਾਮਲੀਲ੍ਹਾ ਵਿਚੋਂ ...

Read More

ਪੰਜਾਬ ਦਾ ਹੇਰਵਾ ਤੇ ਯਥਾਰਥ

ਪੰਜਾਬ ਦਾ ਹੇਰਵਾ ਤੇ ਯਥਾਰਥ

ਡਾ. ਸ਼ਰਨਜੀਤ ਕੌਰ ‘ਹੱਕਾਂ ਦਾ ਸਿਰਨਾਵਿਆਂ ਉੱਤੇ ਪਰਨੋਟਾਂ ਦੇ ਪ੍ਰਛਾਵਿਆਂ ਉੱਤੇ, ਅੰਗੂਠਾ ਅਜੇ ਵੀ ਲਾ ਜਾਏ ਬੇਗਾਨਾ’ ਕਹਿਣ ਵਾਲੀ ਜੱਸੀ ਬਰਾੜ ਆਪਣੀ ਸਕੀਰੀ ਲੱਭਦੀ ਫਿਰਦੀ ਏ। ਕਾਵਿ ਸੰਗ੍ਰਹਿ ‘ਕੱਤਣੀ’ (ਕੀਮਤ: 350 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚਲੀਆਂ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਸੀਰ ਦੀ ਗੱਲ ਆਈ ਏ। ਉਹ ਕੈਨੇਡਾ ਰਹਿੰਦੀ ਪਰਵਾਸੀ ਸ਼ਾਇਰਾ ...

Read More

ਜੈਸਲਮੇਰ: 50 ਡਿਗਰੀ ਸੈਲਸੀਅਸ

ਜੈਸਲਮੇਰ: 50 ਡਿਗਰੀ ਸੈਲਸੀਅਸ

ਪ੍ਰੋ. ਕਿ੍ਸ਼ਨ ਕੁਮਾਰ ਰੱਤੂ ਜੀਵਨ ਆਧਾਰ ਥਾਰ ਜੈਸਲਮੇਰ ਦੇ ਰੇਗਿਸਤਾਨ ਵਿਚ ਪਾਣੀ ਦੀ ਦਾਸਤਾਨ ਕੁਝ ਅਜਿਹੀ ਹੈ ਕਿ ਇੱਥੇ ਪਾਣੀ ਦੀ ਇਕ-ਇਕ ਬੂੰਦ ਦਾ ਜਸ਼ਨ ਜ਼ਿੰਦਗੀ ਦਾ ਸਬੱਬ ਹੈ। ਮਾਰਵਾੜੀ ਲੋਕ ਗੀਤਾਂ ਵਿਚ ਜ਼ਿੰਦਗੀ ਦਾ ਸੱਚ ਪਾਣੀ ਨਾਲ ਹੀ ਵਾਪਰਦਾ ਹੈ। ਮੀਂਹ ਵਰ੍ਹ ਜਾਵੇ, ਛੋਟੇ-ਮੋਟੇ ਤਾਲਾਬ ਭਰ ਜਾਣ ਤਾਂ ਇੱਥੇ ਇਸ ਲਈ ...

Read More

ਸਹਿਜ ਸ਼ੈਲੀ ’ਚ ਲਿਖੀ ਕਹਾਣੀ

ਸਹਿਜ ਸ਼ੈਲੀ ’ਚ ਲਿਖੀ ਕਹਾਣੀ

ਪਰਮਜੀਤ ਢੀਂਗਰਾ ਪੰਜਾਬੀ ਕਥਾ ਜਗਤ ਵਿਚ ਜਿਨ੍ਹਾਂ ਲੇਖਕਾਵਾਂ ਨੇ ਨਿੱਠ ਕੇ ਸਹਿਜ ਤੋਰ ਨਾਲ ਕਹਾਣੀਆਂ ਲਿਖੀਆਂ ਹਨ ਉਨ੍ਹਾਂ ਵਿਚ ਪ੍ਰੀਤਮਾ ਦੋਮੇਲ ਦਾ ਨਾਂ ਸ਼ੁਮਾਰ ਹੈ। ਭਾਵੇਂ ਪਹਿਲਾਂ ਔਰਤ ਕਥਾਕਾਰ ਘੱਟ ਸਨ, ਪਰ ਹੁਣ ਇਸ ਲੜੀ ਵਿਚ ਅਨੇਕਾਂ ਨਾਂ ਜੁੜ ਗਏ ਹਨ। ਇਸ ਕਥਾ ਯਾਤਰਾ ਵਿਚ ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ, ਅਜੀਤ ਕੌਰ, ...

Read More

ਬਰਜਿੰਦਰ ਸਿੰਘ ਦੀ ਅਨੂਠੀ ਰਚਨਾ

ਬਰਜਿੰਦਰ ਸਿੰਘ ਦੀ ਅਨੂਠੀ ਰਚਨਾ

ਸ਼ੰਗਾਰਾ ਸਿੰਘ ਭੁੱਲਰ ਪੁਸਤਕ ਪੜਚੋਲ ਬਰਜਿੰਦਰ ਸਿੰਘ, ਬਰਜਿੰਦਰ ਹਮਦਰਦ ਅਤੇ ਬਰਜਿੰਦਰ ਸਿੰਘ ਹਮਦਰਦ ਇਕੋ ਹੀ ਨਾਂ ਹੈ। ਪਹਿਲਾਂ ਉਹ ਬਰਜਿੰਦਰ ਹਮਦਰਦ ਸੀ। ਫਿਰ ਬਰਜਿੰਦਰ ਸਿੰਘ ਹਮਦਰਦ ਅਤੇ ਹੁਣ ਬਰਜਿੰਦਰ ਸਿੰਘ। ਉਹ ਪੰਜਾਬੀ ਪੱਤਰਕਾਰੀ ਦਾ ਸ਼ਾਹ-ਅਸਵਾਰ ਹੈ। ਪਿਛਲੇ ਲਗਪਗ ਛੇ ਦਹਾਕਿਆਂ ਤੋਂ ਉਹ ਪੱਤਰਕਾਰੀ ਵਿਚ ਰੁਚਿਤ ਹੈ। ਇਹ ਉਸ ਨੂੰ ਵਿਰਸੇ ਵਿਚ ਮਿਲੀ ...

Read More


 • ਜਸਵੰਤ ਸਿੰਘ ਕੰਵਲ ਦੇ ਅੰਗ ਸੰਗ
   Posted On June - 23 - 2019
  ਸਤਾਈ ਜੂਨ 2019 ਨੂੰ ਜਸਵੰਤ ਸਿੰਘ ਕੰਵਲ ਦਾ ਸ਼ਤਾਬਦੀ ਜਨਮ ਦਿਵਸ ਹੈ। ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਭਾਸ਼ਾ ਦੇ....
 • ਜੈਸਲਮੇਰ: 50 ਡਿਗਰੀ ਸੈਲਸੀਅਸ
   Posted On June - 23 - 2019
  ਥਾਰ ਜੈਸਲਮੇਰ ਦੇ ਰੇਗਿਸਤਾਨ ਵਿਚ ਪਾਣੀ ਦੀ ਦਾਸਤਾਨ ਕੁਝ ਅਜਿਹੀ ਹੈ ਕਿ ਇੱਥੇ ਪਾਣੀ ਦੀ ਇਕ-ਇਕ ਬੂੰਦ ਦਾ ਜਸ਼ਨ ਜ਼ਿੰਦਗੀ....
 • ਰਾਮ-ਏ-ਹਿੰਦ ਦੀ ਦਾਸਤਾਨ
   Posted On June - 23 - 2019
  ਮੇਰੀ ਅੰਮੀ ਨੂੰ ਅਜੇ ਵੀ ਲਖਨਊ ਵਿਚ ਰਾਮਲੀਲ੍ਹਾ ਦੀਆਂ ਉਹ ਝਾਕੀਆਂ ਯਾਦ ਹਨ ਜਿਨ੍ਹਾਂ ਵਿਚ ਅਦਾਕਾਰ ਖ਼ੂਬਸੂਰਤ ਹਿੰਦੋਸਤਾਨੀ ਬੋਲਦਿਆਂ ਵਿਚ-ਵਿਚ....
 • ਨਾਕਾਮ ਰਹੇ ਇਨਕਲਾਬ ਦਾ ਲੇਖਾ-ਜੋਖਾ
   Posted On June - 23 - 2019
  ਸਰੂਪ ਸਿੰਘ ਸਹਾਰਨ ਮਾਜਰਾ (78) ਬਜ਼ੁਰਗ ਕਮਿਊਨਿਸਟ ਹਨ। ਉਸ ਦੌਰ ਦੇ ਕਮਿਊਨਿਸਟ ਜਦੋਂ ਪੰਜਾਬ ਵਿਚ ਪਹਿਲਾਂ ਸੀਪੀਆਈ ਤੇ ਫਿਰ ਸੀਪੀਐਮ....

ਲਾਲ ਰੋਟੀ

Posted On May - 19 - 2019 Comments Off on ਲਾਲ ਰੋਟੀ
ਦਾਰਾ ਹੁਣੇ ਬਦਲ ਕੇ ਆਇਆ। ਛੇ ਫੁੱਟ ਉੱਚਾ ਗੱਭਰੂ, ਪਰ ਬੁਝਿਆ ਹੋਇਆ ਚਿਹਰਾ ਜਿਵੇਂ ਸੱਪ ਸੁੰਘ ਗਿਆ ਹੋਵੇ ਤੇ ਟੁੱਟੇ ਤਾਰੇ ਵਾਂਗਰ ਉਸ ਦੀਆਂ ਉਮੀਦਾਂ ਖਿੰਡ-ਪੁੰਡ ਗਈਆਂ ਹੋਣ। ਉਹ ਸਾਦੇ ਕੱਪੜਿਆਂ ਵਿਚ ਆਉਂਦਾ, ਝੋਲੇ ’ਚੋਂ ਵਰਦੀ ਕੱਢ ਕੇ ਪਾਉਂਦਾ ਤੇ ਬੈਂਕ ਅੱਗੇ ਗ਼ੈਰਹਾਜ਼ਰਾਂ ਵਾਂਗਰ ਡਿਊਟੀ ’ਤੇ ਖੜ੍ਹ ਜਾਂਦਾ। ਡਾਕਟਰ ਰੋਜ਼ ਬਾਰੀ ’ਚੋਂ ਦੇਖ ਕੇ ਸੋਚਦਾ ਕਿ ਆਖ਼ਰ ਪੁਲੀਸ ਵਾਲਾ ਹੋ ਕੇ ਏਨਾ ਡਰਪੋਕ ਕਿਉਂ? ....

ਕਾਵਿ ਕਿਆਰੀ

Posted On May - 19 - 2019 Comments Off on ਕਾਵਿ ਕਿਆਰੀ
ਅਸ਼ਵਮੇਧ ਜੱਗ ਵੇਲਿਆਂ ਦੇ ਜੰਗਲ਼ ਦੇ ਐਨ ਵਿਚਕਾਰ ਹਾਂ ਮਨ ਮਸਤਕ ਤੇ ਸੋਚ ਦਾ ਸਾਰਾ ਸਹਿਜ, ਚੈਨ ਤੇ ਜੀਣ ਦੀ ਸਾਰੀ ਹਰਿਆਲੀ ਕੁਚਲੇ ਮਸਲੇ ਜਾ ਰਹੇ ਲਗਾਤਾਰ ਕੁਰਸੀ ਦੇ ਪੈਰਾਂ ਹੇਠ ਕੁਰਸੀ ਦੇ ਪੈਰ ਹਨ ਬੇਲਗਾਮ ਘੋੜਿਆਂ ਦੇ ਸੁੰਮ ਮਿੱਧੇ ਮਸਲੇ ਸਾਡੇ ਚੈਨ ਦਾ ਧੂੰਆਂ ਉੱਠ ਰਿਹਾ ਲਗਾਤਾਰ ਕੁਰਸੀ ’ਤੇ ਬੈਠੀ ਸਿਆਸਤ ਦੇ ਸਿਰ ’ਚੋਂ ਫੈਲ ਰਿਹਾ ਚੁਫ਼ੇਰੇ ਪਲ ਪਲ ਸੰਘਣੇ ਹੁੰਦੇ ਧੂੰਏਂ ਵਿੱਚ ਦੌੜ ਰਹੇ ਚੁਫ਼ੇਰੇ ਕੁਰਸੀ ’ਚੋਂ ਉੱਗੇ ਸੁੰਮਾਂ ਵਾਲੇ ਬੇਲਗਾਮ ਅੱਥਰੇ ਘੋੜੇ ਸਿਆਸਤ ਦੇ ਅਸ਼ਵਮੇਧ ਜੱਗ 

ਜਦ ਔਰਤ ਕਲਮ ਚੁੱਕਦੀ ਹੈ

Posted On May - 12 - 2019 Comments Off on ਜਦ ਔਰਤ ਕਲਮ ਚੁੱਕਦੀ ਹੈ
ਸਾਡੇ ਸੱਭਿਆਚਾਰਕ ਇਤਿਹਾਸ ਵਿਚ ਔਰਤ ਦੇ ਮਨ ਦੀ ਗੱਲ ਪਹਿਲਾਂ ਪਹਿਲ ਲੋਕ ਗੀਤਾਂ ਵਿਚ ਰਚੀ ਗਈ। ਉਦੋਂ ਔਰਤ ਪੜ੍ਹੀ ਲਿਖੀ ਨਹੀਂ ਸੀ ਅਤੇ ਉਸ ਕੋਲ ਲਿਖਤ ਸ਼ਬਦ ਨਹੀਂ ਸੀ। ਪੰਜਾਬ ਦਾ ਇਤਿਹਾਸ ਲੰਮੇ ਸਮੇਂ ਤੋਂ ਰਾਜਸ਼ਾਹੀ, ਜਾਗੀਰਦਾਰੀ ਤੇ ਮਰਦ ਪ੍ਰਧਾਨ ਸਮਾਜ ਦਾ ਰਿਹਾ ਹੈ ਜੋ ਮਾਨਵੀ ਸਬੰਧਾਂ ਉਪਰ ਵੀ ਆਪਣਾ ਪ੍ਰਭਾਵ ਪਾਉਂਦਾ ਰਿਹਾ ਹੈ। ਔਰਤ ਤੋਂ ਸਦਾ ਤਿਆਗ, ਕੁਰਬਾਨੀ ਤੇ ਮਮਤਾ ਦੀ ਉਮੀਦ ਰੱਖੀ ਗਈ। ....

ਦੁਬਈ ਦਾ ਕ੍ਰਿਸ਼ਮਈ ਬਾਗ਼

Posted On May - 12 - 2019 Comments Off on ਦੁਬਈ ਦਾ ਕ੍ਰਿਸ਼ਮਈ ਬਾਗ਼
ਫੁੱਲਾਂ ਦਾ ਖੇੜਾ, ਖੁਸ਼ਬੂਆਂ ਦੀ ਮਸਤੀ, ਰੰਗਾਂ ਦਾ ਮਤਵਾਲਾਪਣ, ਮਹਿਕਾਂ ਦਾ ਮੇਲਾ, ਜ਼ਿੰਦਗੀ ਦਾ ਜਸ਼ਨ। ਮਨੁੱਖ ਜਦ ਮੌਲਜ਼ ਦੀ ਤਾਮ-ਝਾਮ, ਬੰਦ ਕਮਰਿਆਂ ਦੀ ਘੁਟਣ ਅਤੇ ਜ਼ਿੰਦਗੀ ਦੇ ਸ਼ੋਰ ਸ਼ਰਾਬੇ ਤੋਂ ਅੱਕ ਜਾਏ ਤਾਂ ਖੁੱਲ੍ਹੀ ਸ਼ਾਂਤ ਜਗ੍ਹਾ ਭਾਲਦਾ ਹੈ ਤਾਂ ਕਿ ਮਨ ਨੂੰ ਸਕੂਨ ਮਿਲ ਸਕੇ। ...ਤੇ ਜੇ ਅਜਿਹੀ ਥਾਂ ਫੁੱਲਾਂ ਨਾਲ ਲੱਦੀ ਮਿਲ ਜਾਏ ਤਾਂ ਫਿਰ ਸੋਨੇ ’ਤੇ ਸੁਹਾਗਾ ਸਮਝੋ। ....

ਚੋਣਾਂ ਵਾਲਾ ਇਕ ਦਿਨ

Posted On May - 12 - 2019 Comments Off on ਚੋਣਾਂ ਵਾਲਾ ਇਕ ਦਿਨ
ਕੁਝ ਸਾਲ ਪਹਿਲਾਂ ਪੰਜਾਬ ਵਿਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ। ਹੁਣ ਤਾਂ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਚੋਣਾਂ ਹੋ ਰਹੀਆਂ ਹਨ। ਪਹਿਲਾਂ ਤਾਂ ਮਹੀਨਾ ਮਹੀਨਾ ਇਲਾਕੇ ਵਿਚ ਹਾਹਾਕਾਰ ਮੱਚੀ ਰਹਿੰਦੀ ਸੀ। ਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦੇ ਝੰਡਿਆਂ ਨਾਲ ਭਰ ਦਿੱਤੇ ਜਾਂਦੇ ਸਨ। ਉਮੀਦਵਾਰਾਂ ਦੇ ਵੱਡੇ ਵੱਡੇ ਇਸ਼ਤਿਹਾਰ ਚੌਕਾਂ ਚੌਰਾਹਿਆਂ ਵਿਚ ਲੋਕਾਂ ਦਾ ਧਿਆਨ ਖਿੱਚਦੇ। ....

ਭਰਮਾਈ ਚਲੋ ਜੀ

Posted On May - 12 - 2019 Comments Off on ਭਰਮਾਈ ਚਲੋ ਜੀ
ਜੇਕਰ ਭਰਮਾਈ ਚਲੋ ਜੀ ਦੇ ਤਿੰਨਾਂ ਸ਼ਬਦਾਂ ਨੂੰ ਜੋੜ ਕੇ ਪੜ੍ਹੀਏ ਤਾਂ ਇਨ੍ਹਾਂ ਵਿਚ ਟੈਕਨੋਲੋਜੀ ਦੀ ਪ੍ਰਤਿਧੁਨੀ ਸੁਣਾਈ ਦਿੰਦੀ ਹੈ। ਭਾਵੇਂ ਵੀਹਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋ ਕੇ ਇੱਕੀਵੀਂ ਸਦੀ ਤਕ ਆਉਂਦਿਆਂ ਆਉਂਦਿਆਂ ਟੈਕਨੋਲੋਜੀ ਦੇ ਖੇਤਰ ਵਿਚ ਅਥਾਹ ਵਿਕਾਸ ਹੋਇਆ ਹੈ ਜਿਸ ਰਾਹੀਂ ਅਨੇਕਾਂ ਭਰਮ ਭੁਲੇਖਿਆਂ ਪ੍ਰਤੀ ਕੋਈ ਭੁਲੇਖਾ ਨਹੀਂ ਰਹਿ ਗਿਆ। ....

ਤਰਕਸ਼ੀਲ ਨਜ਼ਰੀਏ ਤੋਂ ਲਿਖੀ ਗਈ ਪੁਸਤਕ

Posted On May - 12 - 2019 Comments Off on ਤਰਕਸ਼ੀਲ ਨਜ਼ਰੀਏ ਤੋਂ ਲਿਖੀ ਗਈ ਪੁਸਤਕ
ਤਰਕਸ਼ੀਲ ਸੰਸਥਾ ਦਾ ਮੈਂਬਰ ਬ੍ਰਿਗੇਡੀਅਰ ਓਂਕਾਰ ਐਸ ਗੁਰਾਇਆ ਉਹ ਵਿਅਕਤੀ ਹੈ ਜਿਸ ਨੇ ਆਪਣੀ ਫ਼ੌਜ ਦੀ ਡਿਊਟੀ ਨਿਭਾਉਂਦਿਆਂ ਪੰਜ ਅਤੇ ਛੇ ਜੂਨ, 1984 ਦੀ ਵਿਚਕਾਰਲੀ ਰਾਤ ਨੂੰ ਵਰ੍ਹਦੀਆਂ ਗੋਲੀਆਂ ਵਿਚ ਰਾਮਦਾਸ ਸਰਾਂ ਦੇ ਇਕ ਕਮਰੇ ਵਿਚ ਫਸੇ ਬਹੁਤ ਸਾਰੇ ਅਕਾਲੀ ਨੇਤਾਵਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ। ....

ਸਮਾਜਿਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਦਾ ਬਿਆਨ

Posted On May - 12 - 2019 Comments Off on ਸਮਾਜਿਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਦਾ ਬਿਆਨ
ਮਨਧੀਰ ਸਿੰਘ ਦਿਓਲ ਪੰਜਾਬੀ ਪੱਤਰਕਾਰਤਾ ਦੇ ਖੇਤਰ ਵਿਚ ਸਰਗਰਮ ਹੈ। ਉਸ ਨੇ ਆਪਣੇ ਲੇਖਕ ਪਿਤਾ ਬਖਤਾਵਰ ਸਿੰਘ ਦਿਓਲ ਪਾਸੋਂ ਹੀ ਸ਼ਬਦਾਂ ਦੀ ਸੂਝ ਪ੍ਰਾਪਤ ਕੀਤੀ ਹੈ। ‘ਮੇਰੀ ਪੰਜਾਬੀ ਪੱਤਰਕਾਰੀ’ ਉਸ ਦੀ ਪਹਿਲੀ ਮੌਲਿਕ ਕਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਅਨੁਵਾਦ ਅਤੇ ਸੰਪਾਦਨਾ ’ਤੇ ਵੀ ਕਲਮ ਅਜ਼ਮਾਈ ਕਰਕੇ ਨਾਮਣਾ ਖੱਟਿਆ ਹੈ। ....

ਮਿੰਨੀ ਕਹਾਣੀਆਂ

Posted On May - 12 - 2019 Comments Off on ਮਿੰਨੀ ਕਹਾਣੀਆਂ
ਮਾਵਾਂ-ਧੀਆਂ ‘‘ਮਾਂ ਜੀ, ਦਾਲ ਕਿਹੜੀ ਬਣਾਉਣੀ ਏ?’’ ਰਸੋਈ ’ਚੋਂ ਹੀ ਮੇਰੀ ਪਤਨੀ ਨੇ ਵਿਹੜੇ ਵਿਚ ਬੈਠੀ ਮੇਰੀ ਮਾਂ ਤੋਂ ਪੁੱਛਿਆ। ‘‘ਬੇਟਾ, ਜਿਹੜੀ ਤੇਰਾ ਜੀਅ ਕਰਦੈ ਧਰ ਲੈ…’’ ਮਾਂ ਨੇ ਬੜੇ ਪਿਆਰ ਨਾਲ ਕਿਹਾ। ‘‘…ਨਾ ਤੂੰ ਆਹ ਦਾਲ-ਸਬਜ਼ੀ ਮਾਂ ਨੂੰ ਪੁੱਛ ਕੇ ਕਿਉਂ ਬਣਾਉਂਦੀ ਏਂ? …ਜੋ ਤੇਰਾ ਜੀਅ ਕਰਦੈ ਬਣਾ ਲਿਆ ਕਰ…’’ ਮੈਂ ਆਪਣੀ ਪਤਨੀ ਦੇ ਨੇੜੇ ਹੋ ਕੇ ਰਤਾ ਮੱਧਮ ਆਵਾਜ਼ ’ਚ ਆਖਿਆ। ‘‘ਵੇਖੋ ਜੀ ਦਾਲ-ਸਬਜ਼ੀ ਬਣਾਉਣੀ ਤਾਂ ਉਹੀ ਹੈ ਜਿਹੜੀ ਘਰ ’ਚ ਮੌਜੂਦ ਹੈ। ਮਾਂ ਜੀ ਨੂੰ ਪੁੱਛ 

ਕਾਵਿ ਕਿਆਰੀ

Posted On May - 12 - 2019 Comments Off on ਕਾਵਿ ਕਿਆਰੀ
ਪਰੰਪਰਾ ਪਹਿਲਾਂ ਉਸ ਨੇ ਸਾਡੀ ਸਿਮਰਤੀ ’ਤੇ ਡੰਡੇ ਵਰ੍ਹਾਏ ਤੇ ਆਖਿਆ- ‘ਇਹੋ ਹੀ ਤੁਹਾਡੀ ਅਸਲ ਸਿਮਰਤੀ ਹੈ’ ਫਿਰ ਉਸ ਨੇ ਸਾਡੀ ਸੋਚ ਨੂੰ ਸੁੰਨ ਕੀਤਾ ਤੇ ਆਖਿਆ- ‘ਹੁਣ ਹੋਏ ਤੁਸੀਂ ਸੋਚਵਾਨ’ ਫਿਰ ਉਸ ਨੇ ਸਾਡੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਤੇ ਆਖਿਆ- ‘ਚਲੋ ਹੁਣ ਉਪਨਿਸ਼ਦ ਪੜ੍ਹੋ’ ਫਿਰ ਉਸ ਨੇ ਸਾਡੇ ਲਹੂ ਨਾਲ ਸਜੀ ਆਪਣੀ ਬੇੜੀ ਨਦੀ ਵਿਚ ਉਤਾਰ ਦਿੱਤੀ ਤੇ ਆਖਿਆ- ‘ਹੁਣ ਸਾਡੀ ਤਾਂ ਇਹੋ ਪ੍ਰੰਪਰਾ ਹੈ’ * * * ਫੈਜ਼ਾਬਾਦ-ਅਯੁੱਧਿਆ ਸਟੇਸ਼ਨ ਛੋਟਾ ਸੀ ਤੇ ਅਲਮਸਤ ਜਿਹਾ ਆਵਾਜਾਈ ਤੋਂ ਬੇਖਬਰ 

ਬਾਜ਼ੀ

Posted On May - 12 - 2019 Comments Off on ਬਾਜ਼ੀ
ਕੋਰਟ ਵਿਖੇ ਕਈ ਦਿਨਾਂ ਤੋਂ ਇੰਟਰਵਿਊ ਚੱਲ ਰਹੀ ਸੀ। ਹਰਜੀਤ ਵੀ ਅੱਜ ਇੰਟਰਵਿਊ ਦੇ ਕੇ ਆਇਆ ਸੀ। ਚਾਹੇ ਕੋਰਟ ਨੇ ਦਸਵੀਂ ਪਾਸ ਲਈ ਇਹ ਨੌਕਰੀ ਰੱਖੀ ਸੀ, ਪਰ ਇਸ ਨੌਕਰੀ ਲਈ ਪੀਐੱਚ.ਡੀ. ਤੇ ਐੱਮ ਫਿਲ ਡਿਗਰੀਆਂ ਵਾਲੇ ਮੁੰਡੇ-ਕੁੜੀਆਂ ਨੇ ਵੀ ਫਾਰਮ ਭਰੇ। ਇਕ ਅਸਾਮੀ ਖਿਡਾਰੀ ਲਈ ਰਾਖਵੀਂ ਸੀ। ....

ਸਾਖੀ ਦੌਲਤਮੰਦ ਦੀ

Posted On May - 5 - 2019 Comments Off on ਸਾਖੀ ਦੌਲਤਮੰਦ ਦੀ
ਦੌਲਤਮੰਦ ਮਾਅਨੇ ਅਮੀਰ, ਤੇ ਅਮੀਰ ਮਾਅਨੇ? ਅਮੀਰ ਮਾਅਨੇ ਪ੍ਰਭੁਤਾ ਵਾਲਾ, ਬਾਦਸ਼ਾਹ, ਸਰਦਾਰ, ਧਨੀ। ਅਮਰ ਮਾਅਨੇ ਹੁਕਮ, ਅਮੀਰ ਉਹ ਜਿਸਦਾ ਹੁਕਮ ਮੰਨਿਆ ਜਾਏ। ਅਮੀਰੀ ਮਾਅਨੇ ਸਰਦਾਰੀ ਅਤੇ ਉਦਾਰਤਾ ਦੋਵੇਂ ਵੀ ਹੈ। ਉਦਾਰ ਨਹੀਂ ਤਾਂ ਅਮੀਰੀ ਕਿਸ ਅਰਥ? ਲਫ਼ਜ਼ ਦੌਲਤ ਮਾਅਨੇ ਹਕੂਮਤ, ਰਾਜ ਅਤੇ ਧਨ। ਸਿੱਖ ਅਰਦਾਸ ਵਿਚ ਇਕ ਵਾਕ ਹੈ ‘ਖਾਲਸਾ ਜੀ ਦੇ ਬੋਲ ਬਾਲੇ’, ਵਾਹਿਗੁਰੂ ਤੋਂ ਇਸ ਵਾਕ ਰਾਹੀਂ ਵਰਦਾਨ ਮੰਗਿਆ ਹੈ, ਸਿੱਖਾਂ ਦੇ ਵਾਕ ....

ਤੁਰਕੀ ਦੀ ਇਤਿਹਾਸਕ ਤੇ ਸੱਭਿਆਚਾਰਕ ਰਾਜਧਾਨੀ

Posted On May - 5 - 2019 Comments Off on ਤੁਰਕੀ ਦੀ ਇਤਿਹਾਸਕ ਤੇ ਸੱਭਿਆਚਾਰਕ ਰਾਜਧਾਨੀ
ਤਿੰਨ ਸਾਲ ਪਹਿਲਾਂ ਇਕ ਟੀਵੀ ਚੈਨਲ ’ਤੇ ਦੇਖੇ ਤੁਰਕ ਡਰਾਮੇ ਨੇ ਮੈਨੂੰ ਬਹੁਤ ਖਿੱਚ ਪਾਈ ਅਤੇ ਇਸ ਨੂੰ ਦੇਖਣਾ ਮੇਰੀ ਆਦਤ ਬਣ ਗਈ। ਪਰ ਮੈਨੂੰ ਦਸ ਦਿਨ ਲਈ ਤੁਰਕੀ ਦੀ ਰਾਜਧਾਨੀ ਇਸਤੰਬੁਲ ਜਾਣ ਦਾ ਮੌਕਾ ਮਿਲਣਾ ਸੁਪਨਾ ਸੱਚ ਹੋਣ ਵਰਗਾ ਅਹਿਸਾਸ ਸੀ। ਤੁਰਕੀ ਤਿੰਨ ਪਾਸਿਉਂ ਸਮੁੰਦਰ ਨਾਲ ਘਿਰਿਆ ਮੁਲਕ ਹੈ ਜਿਸ ਦਾ ਖੇਤਰਫਲ 7,80,000 ਵਰਗ ਕਿਲੋਮੀਟਰ ਹੈ। ....

ਅਨੁਰਾਧਾ ਬੈਨੀਵਾਲ ਤੇ ਮੇਰੇ ਸਵਾਲ

Posted On May - 5 - 2019 Comments Off on ਅਨੁਰਾਧਾ ਬੈਨੀਵਾਲ ਤੇ ਮੇਰੇ ਸਵਾਲ
ਇਹ ਗੱਲ 17 ਅਪਰੈਲ ਦੀ ਹੈ ਜਿਸ ਦਿਨ ਇਹ ਪਤਾ ਲੱਗਿਆ ਕਿ ‘ਆਜ਼ਾਦੀ ਮੇਰਾ ਬ੍ਰਾਂਡ’ ਦੀ ਲੇਖਿਕਾ ਅਨੁਰਾਧਾ ਬੈਨੀਵਾਲ ਅਗਲੇ ਦਿਨ ਸਾਡੇ ਕਾਲਜ ਆ ਰਹੀ ਹੈ। ਪਤਾ ਲੱਗਣ ਦੀ ਦੇਰ ਸੀ ਕਿ ਮਨ ਖ਼ੁਸ਼ੀ ਨਾਲ ਭਰ ਗਿਆ ਕਿਉਂਕਿ ਕਲਾਸ ’ਚ ਅਧਿਆਪਕਾਂ ਨੂੰ ਅਨੁਰਾਧਾ ਦੀਆਂ ਮਿਸਾਲਾਂ ਦਿੰਦਿਆਂ ਤੇ ਫਿਰ ਯੂ-ਟਿਊਬ ’ਤੇ ਸੁਣਿਆ ਸੀ। ਉਸ ਦੀਆਂ ਗੱਲਾਂ ਹੀ ਏਨੀਆਂ ਦਿਲ-ਖਿੱਚਵੀਆਂ ਤੇ ਹੌਸਲਾ ਦੇਣ ਵਾਲੀਆਂ ਸਨ ਕਿ ਉਸ ....

ਗੋਰਖ ਪਾਂਡੇ ਦੀ ਵਿਦਾਈ

Posted On May - 5 - 2019 Comments Off on ਗੋਰਖ ਪਾਂਡੇ ਦੀ ਵਿਦਾਈ
ਉਸ ਚਿੱਠੀ ’ਤੇ ਨਾ ਤਾਂ ਕੋਈ ਨਾਂ ਸੀ ਤੇ ਨਾ ਹੀ ਪਤਾ। ਇਕ ਸਾਦੇ ਜਿਹੇ ਲਿਫਾਫ਼ੇ ਵਿਚ ਹੱਥ ਦਾ ਲਿਖਿਆ ਹੋਇਆ ਰੁੱਕਾ ਸੀ। ਗੋਰੂ ਨੇ ਬੂਹਾ ਖੋਲ੍ਹਦਿਆਂ ਜੇ ਮੈਟ ਨਾ ਹਟਾਇਆ ਹੁੰਦਾ ਤਾਂ ਸ਼ਾਇਦ ਹੀ ਨਜ਼ਰ ਆਉਂਦਾ। ਚੋਰੀ ਹੋ ਜਾਣ ਦੇ ਡਰ ਤੋਂ ਉਹ ਰੋਜ਼ ਪੈਰ ਪੂੰਝਣ ਵਾਲਾ ਮੈਟ ਅੰਦਰ ਕਰ ਕੇ ਦਰਵਾਜ਼ਾ ਬੰਦ ਕਰਦਾ ਸੀ। ਜਿਸ ਨੇ ਵੀ ਚਿੱਠੀ ਦਰਵਾਜ਼ੇ ਹੇਠਿਓਂ ਪਾਈ ਸੀ ਉਹ ....

ਟੁੱਟੇ ਤਾਰੇ ਦੀ ਲਕੀਰ

Posted On May - 5 - 2019 Comments Off on ਟੁੱਟੇ ਤਾਰੇ ਦੀ ਲਕੀਰ
ਆਥਣ ਦਾ ਘੁਸਮੁਸਾ। ਇਕ ਪਿੰਡ ਦੀ ਇਕ ਹਨੇਰੀ ਗਲੀ। ਮੋੜ ’ਤੇ ਬੈਠੇ ਦੋ ਜਣੇ ਗੱਲਾਂ ਕਰ ਰਹੇ ਹਨ। ਇਕ ਅੱਧਖੜ ਜਿਹਾ ਆਦਮੀ ਤੇ ਦੂਜਾ ਇਕ ਗੱਭਰੂ। ਆਦਮੀ ਨੇ ਕੰਬਲ ਦਾ ਝੁੰਗਲਮਾਟਾ ਮਾਰਿਆ ਹੋਇਆ ਹੈ। ਮੁੰਡੇ ਨੇ ਹੁੱਡ ਵਾਲੀ ਜੈਕੇਟ ਪਾਈ ਹੋਈ ਹੈ। ਦੋਵਾਂ ਦੇ ਚਿਹਰੇ ਸਪਸ਼ਟ ਵਿਖਾਈ ਨਹੀਂ ਦੇ ਰਹੇ। ....
Available on Android app iOS app
Powered by : Mediology Software Pvt Ltd.