ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਦਸਤਕ › ›

Featured Posts
ਕੈਨੇਡਾ ਵਿਚ ਮਿਨੀ ਪੰਜਾਬ

ਕੈਨੇਡਾ ਵਿਚ ਮਿਨੀ ਪੰਜਾਬ

ਪੰਜਾਬੀਆਂ ਦੀਆਂ ਪੈਡ਼ਾਂ- 1 ਪੰਜਾਬੀ ਦਾ ਸਿਰਮੌਰ ਨਾਟਕਕਾਰ ਆਤਮਜੀਤ ਉੱਚੇ ਦਰਜੇ ਦਾ ਗਲਪਕਾਰ ਵੀ ਹੈ। ‘ਪੰਜਾਬੀ ਟ੍ਰਿਬਿਊਨ’ ਵਿਚ ਉਸ ਦਾ ਵਿਸ਼ੇਸ਼ ਕਾਲਮ ‘ਪੰਜਾਬੀਆਂ ਦੀਆਂ ਪੈੜਾਂ’ ਬੜੇ ਮਾਣ ਨਾਲ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਹ ਕਾਲਮ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਐਤਵਾਰ ਪ੍ਰਕਾਸ਼ਿਤ ਕੀਤਾ ਜਾਵੇਗਾ। ਟੋਰਾਂਟੋ ਵਿਚ ਮੇਰੇ ਕਈ ਪਿਆਰੇ ਸ਼ਾਗਿਰਦਾਂ ...

Read More

ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ

ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ

ਹਿੰਦੋਸਤਾਨ ਦੇ ਪਹਿਲੇ ਅਖ਼ਬਾਰ ‘ਬੰਗਾਲ ਗਜ਼ਟ’ ਦੀ ਸ਼ੁਰੂਆਤ ਜੇਮਜ਼ ਅਗਸਤਸ ਹਿੱਕੀ ਨਾਮੀ ਅੰਗਰੇਜ਼ ਨੇ 29 ਜਨਵਰੀ 1780 ਨੂੰ ਕਲਕੱਤਾ ਦੀ ਧਰਤੀ ’ਤੇ ਕੀਤੀ। ਬੰਗਾਲ ਗਜ਼ਟ ਨੂੰ ‘ਕਲਕੱਤਾ ਜਨਰਲ ਐਡਵਰਟਾਈਜ਼ਰ’ ਅਤੇ ‘ਹਿੱਕੀਜ਼ ਗਜ਼ਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਮਗਰੋਂ ਹੀ ਹਿੰਦੋਸਤਾਨ ਵਿਚ ਵੱਖ ਵੱਖ ਅਖ਼ਬਾਰ ਹੋਂਦ ਵਿਚ ਆਏ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਧੀ ਦੇਸ ਪੰਜਾਬ ਦੀ ਸੁਰਜੀਤ ਜੱਜ ਮੈਂ ਤੱਤ ਭੜੱਤੀ ਤੁਰ ਪਈ ਕਿਸ ਰਾਹ ’ਤੇ ਮੰਗਣ ਖ਼ੈਰ ਵੇ ਮੇਰੇ ਹੱਥ ਕਸੂਰੀ ਜੁੱਤੀਆਂ ਤੇ ਕੰਡਿਆਂ ਵਿੰਨ੍ਹੇ ਪੈਰ ਵੇ ਮੈਂ ਤੁਰਦੀ-ਤੁਰਦੀ ਹੋ ਗਈ, ਹਰ ਪੈਡਿਓਂ ਲੰਮੀ ਵਾਟ ਵੇ ਔਹ ਬੁਝਦੀ-ਬੁਝਦੀ ਬੁਝ ਗਈ, ਇਕ ਬਾਤਾਂ ਪਾਉਂਦੀ ਲਾਟ ਵੇ ਹਰ ਖੰਭ ਨੂੰ ਸਹਿੰਸਾ ਜਾਨ ਦਾ, ਅਸੀਂ ਹੋਈਏ ਜਦੋਂ ਉਡਾਰ ਵੇ ਜਣ-ਜਣ ਸਰਹੱਦਾਂ ...

Read More

ਜਦੋਂ ਮੈਨੂੰ ਪੁਰਸਕਾਰ ਮਿਲਿਆ!

ਜਦੋਂ ਮੈਨੂੰ ਪੁਰਸਕਾਰ ਮਿਲਿਆ!

ਬੁੱਧ ਸਿੰਘ ਨੀਲੋਂ ਵਿਅੰਗ ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਇਹ ਪੁਰਸਕਾਰ ਮਿਲਣ ’ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਵਿੱਚ ਮੇਰੇ ...

Read More

ਨਿਆਂ

ਨਿਆਂ

ਰਾਕੇਸ਼ ਰਮਨ ਕਥਾ ਪ੍ਰਵਾਹ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਹੀ ਅਜਿਹੀ ਚਿੱਟੀ ਚਮਕਦੀ ਧੁੱਪ ਹੁੰਦੀ ਹੈ ਜਿਵੇਂ ਖਿੜੀ ਹੋਈ ਕਪਾਹ ਹੋਵੇ। ਕੋਸੀ-ਕੋਸੀ ਧੁੱਪ ਸਰੀਰ ਨੂੰ ਹੁਲਾਰਾ ਦਿੰਦੀ ਹੈ ਤੇ ਮਨ ਨੂੰ ਸਕੂਨ। ਮਨ ਮੱਲੋ-ਮੱਲੀ ਬਾਹਰ ਵਿਹੜੇ ਵਿੱਚ ਆਉਣ ਨੂੰ ਉਤਾਵਲਾ ਹੁੰਦਾ ਹੈ। ਪਵਿੱਤਰ ਨੇ ਦਰਵਾਜ਼ੇ ਵਿੱਚ ਖੜ੍ਹ ਜਦੋਂ ਬਾਹਰ ਵਿਹੜੇ ਵਿੱਚ ਨਜ਼ਰ ...

Read More

ਸ਼ਹਿਰੀ ਮੱਧਵਰਗ ਦੀ ਕਹਾਣੀ

ਸ਼ਹਿਰੀ ਮੱਧਵਰਗ ਦੀ ਕਹਾਣੀ

ਸੁਖਮਿੰਦਰ ਸੇਖੋਂ ਕਹਾਣੀ ਸੰਗ੍ਰਹਿ ‘ਪੰਜ ਨੰਬਰ ਦੋ ਸੌ ਛਪੰਜਾ’ (ਕੀਮਤ: 160 ਰੁਪਏ; ਪਰਵਾਜ਼ ਪ੍ਰਕਾਸ਼ਨ ਧਰਮਪੁਰ, ਜਲੰਧਰ) ਤੋਂ ਪਹਿਲਾਂ ਦਵਿੰਦਰ ਮੰਡ ਦੋ ਦਰਜਨ ਪੁਸਤਕਾਂ ਛਪਵਾ ਚੁੱਕਾ ਹੈ ਜਿਸ ਵਿਚ ਬਾਲ ਸਾਹਿਤ ਨਾਲ ਸਬੰਧਿਤ ਪੁਸਤਕਾਂ ਦੀ ਗਿਣਤੀ ਸੋਲ੍ਹਾਂ ਬਣਦੀ ਹੈ। ਲੇਖਕ ਦੀ ਨਿਰੰਤਰ ਸਾਹਿਤ ਸਾਧਨਾ ਸ਼ਲਾਘਾਯੋਗ ਉੱਦਮ ਹੈ। ਸਿੱਟੇ ਵਜੋਂ ਇਹ ਆਖ ਸਕਦੇ ...

Read More

ਜੀਵਨ ਸੰਘਰਸ਼ ਦੀ ਦਾਸਤਾਨ

ਜੀਵਨ ਸੰਘਰਸ਼ ਦੀ ਦਾਸਤਾਨ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ ਪੁਸਤਕ ਪੜਚੋਲ ਪੁਸਤਕ ‘ਸੰਘਰਸ਼ੀ ਯੋਧਾ ਸੁਖਦੇਵ ਬੜੀ’ ਸਿੱਖ ਇਤਿਹਾਸ ’ਚੋਂ ਗੋਸ਼ਟੀ ਪਰੰਪਰਾ ’ਤੇ ਆਧਾਰਿਤ ਪ੍ਰਸ਼ੋਨਤਰੀ ਸ਼ੈਲੀ ਵਿਚ ਲਿਖੀ ਵਾਰਤਕ ਪੁਸਤਕ ਹੈ। ਬੜੀ ਪਿੰਡ (ਜ਼ਿਲ੍ਹਾ ਸੰਗਰੂਰ) ਦਾ ਵਾਸੀ ਸੁਖਦੇਵ ਸਿੰਘ ਔਲਖ ਬਹੁ-ਵਿਧਾਈ ਲੇਖਕ ਹੈ। ਉਸ ਦੀਆਂ ਵੱਖ ਵੱਖ ਵਿਧਾਵਾਂ ਵਿਚ ਲਿਖੀਆਂ ਛੇ ਕਿਤਾਬਾਂ ਤੇ ਪੰਜ ਸੰਪਾਦਿਤ ਕਿਤਾਬਾਂ ਸਮੇਤ ਉਸ ...

Read More


 • ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ
   Posted On February - 16 - 2020
  ਚੌਵੀ ਅਗਸਤ 1600 ਨੂੰ ਅੰਗਰੇਜ਼ਾਂ ਨੇ ਹਿੰਦੋਸਤਾਨ ਦੀ ਧਰਤੀ ’ਤੇ ਵਪਾਰ ਅਤੇ ਇਸਾਈ ਧਰਮ ਦੇ ਫੈਲਾਅ ਦੀ ਮਨਸ਼ਾ ਨਾਲ ਹੀ....
 • ਕੈਨੇਡਾ ਵਿਚ ਮਿਨੀ ਪੰਜਾਬ
   Posted On February - 16 - 2020
  ਪੰਜਾਬੀ ਦਾ ਸਿਰਮੌਰ ਨਾਟਕਕਾਰ ਆਤਮਜੀਤ ਉੱਚੇ ਦਰਜੇ ਦਾ ਗਲਪਕਾਰ ਵੀ ਹੈ। ‘ਪੰਜਾਬੀ ਟ੍ਰਿਬਿਊਨ’ ਵਿਚ ਉਸ ਦਾ ਵਿਸ਼ੇਸ਼ ਕਾਲਮ ‘ਪੰਜਾਬੀਆਂ ਦੀਆਂ....
 • ਨਿਆਂ
   Posted On February - 16 - 2020
  ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਹੀ ਅਜਿਹੀ ਚਿੱਟੀ ਚਮਕਦੀ ਧੁੱਪ ਹੁੰਦੀ ਹੈ ਜਿਵੇਂ ਖਿੜੀ ਹੋਈ ਕਪਾਹ ਹੋਵੇ। ਕੋਸੀ-ਕੋਸੀ ਧੁੱਪ ਸਰੀਰ....
 • ਆਦਿਵਾਸੀ ਜੀਵਨ ਦਾ ਬਿਰਤਾਂਤ
   Posted On February - 16 - 2020
  ਲਕਸ਼ਮਣ ਗਾਇਕਵਾੜ ਮਰਾਠੀ ਭਾਸ਼ਾ ਦਾ ਜਾਣਿਆ-ਪਛਾਣਿਆ ਤੇ ਪ੍ਰਸਿੱਧ ਨਾਵਲਕਾਰ ਹੈ ਜੋ ਪੂਰੀ ਤਰ੍ਹਾਂ ਆਪਣੀ ਮਿੱਟੀ ਤੇ ਆਪਣੇ ਲੋਕਾਂ ਨਾਲ ਜੁੜਿਆ....

ਜਿੰਨੀ ਪੀਣੀ ਹੈ ਪੀ ਲਉ!

Posted On January - 2 - 2011 Comments Off on ਜਿੰਨੀ ਪੀਣੀ ਹੈ ਪੀ ਲਉ!
ਅਮਰਜੀਤ ਸਿੰਘ ਅਕਸ ਨੌਕਰੀਪੇਸ਼ਾ ਬੰਦਾ ਹੋਵੇ ਜਾਂ ਫਿਰ ਕਾਰੋਬਾਰੀ ਮਨੁੱਖ, ਦਿਨ ਭਰ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਘਰ ਪਰਤਦਾ ਹੈ। ਚਾਹ ਪਾਣੀ ਪੀ, ਜ਼ਰਾ ਸੁਸਤਾ ਰਸੋਈ ਵੱਲ ਚਲਾ ਜਾਂਦਾ ਹੈ ਤੇ ਘਰਵਾਲੀ ਨੂੰ ਪੁੱਛਦਾ ਹੈ- ‘‘ਅੱਜ ਕੀ ਬਣਾਇਆ?’’ ‘‘ਘੀਏ ਵਾਲੀ ਛੋਲਿਆਂ ਦੀ ਦਾਲ, ਆਲੂ-ਬਤਾਊਂ ਦੀ ਸਬਜ਼ੀ ਤੇ ਨਾਲ ਬੂੰਦੀ ਰਾਇਤਾ।’’ ਪਤਨੀ ਕਹਿੰਦੀ ਹੈ। ‘‘ਤੇ ਮਿੱਠੇ ’ਚ ਕੀ ਐ?’’ ‘‘ਖੀਰ ਹੈ!’’ ਪਤਨੀ ਕਹਿੰਦੀ ਹੈ। ਬਸ ਕੁਝ ਏਦਾਂ ਹੀ ਮੇਰੇ ਘਰ ਵਿਚ ਵੀ ਹੁੰਦਾ ਹੈ। ਦਾਲ, ਸਬਜ਼ੀ ਰੋਟੀ ਜਾਂ ਫਿਰ ਜ਼ੀਰਾ 

ਨਵੇਂ ਸਾਲ ਦਾ ਗੀਤ

Posted On January - 2 - 2011 Comments Off on ਨਵੇਂ ਸਾਲ ਦਾ ਗੀਤ
ਨਵਾਂ ਸਾਲ ਦੋ ਹਜ਼ਾਰ ਗਿਆਰਾਂ। ਲੈ ਆਇਆ ਖੁਸ਼ਹਾਲ ਬਹਾਰਾਂ। ਸੱਜਰੀ ਸਵੇਰ ਤੇ ਨਿੱਘੀ ਧੁੱਪ। ਕਿਰਨਾਂ ਦੀ ਪੀਂਘ ‘ਤੇ ਬੈਠੀ ਚੁੱਪ। ਬੱਦਲਾਂ ਸੂਰਜ ਰਾਣਾ ਢੱਕਿਆ, ਹਵਾ ਢੂੰਡ ਲਿਆਊ, ਚਾਹੇ ਕਿਤੇ ਵੀ ਜਾਏ ਛੁਪ ਤੇਰੇ ਸਵਾਗਤ ਵਿੱਚ ਖਿੜੇ ਨੇ ਫੁੱਲ। ਖੁਸ਼ਬੂ ਵੰਡੇ, ਡਾਲੀ ਡਾਲੀ ਤੋਂ ਗੁਲ। ਤੇਰੀ ਆਮਦ ਵਿੱਚ ਝੂੰਮਣ ਫਸਲਾਂ, ਸ਼ੁਕਰਾਨੇ ਤੇਰੇ ਲਈ, ਫਰਕਦੇ ਬੁੱਲ੍ਹ। ਨਵੇਂ ਵਰ੍ਹੇ ਦੇ ਬਾਲ ਉਪਹਾਰ। ਸਚਿੱਤਰ ਪੁਸਤਕਾਂ ਬੇਸ਼ੁਮਾਰ। ਗਿਆਰਾਂ ‘ਚ ਕਰੋ ਖੂਬ ਪੜ੍ਹਾਈ, ਵਿੱਦਿਆ ਹੀ ਦੇਵੇ, ਗਿਆਨ ਰੁਜ਼ਗਾਰ। ਨਵਾਂ 

ਕੀ ਤੁਸੀਂ ਜਾਣਦੇ ਹੋ

Posted On January - 2 - 2011 Comments Off on ਕੀ ਤੁਸੀਂ ਜਾਣਦੇ ਹੋ
1. ਸਭ ਤੋਂ ਜ਼ਿਆਦਾ ਰੇਲਵੇ ਇੰਜਣ ਰੂਸ ਵਿੱਚ ਬਣਦੇ ਹਨ। 2. ਭਗਵਾਨ ਸੋਮਨਾਥ ਦਾ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। 3. ਬਾਬਰ ਦੀ ਮੌਤ ਤੋਂ ਬਾਅਦ ਉਸ ਨੂੰ ਆਗਰਾ ਦੇ ਆਰਾਮ ਬਾਗ ਵਿਖੇ ਦਫਨਾਇਆ ਗਿਆ। 4. ਪਾਟਲੀ ਪੁੱਤਰ ਨੂੰ ਪਟਨਾ ਨਾਂ ਸ਼ੇਰ ਸ਼ਾਹ ਸੂਰੀ ਨੇ ਦਿੱਤਾ। 5. ਚਾਂਦੀ ਦਾ ਰੁਪਿਆ ਪਹਿਲਾਂ ਸ਼ੇਰ ਸ਼ਾਹ ਸੂਰੀ ਨੇ ਜਾਰੀ ਕੀਤਾ। 6. ਸਮੁੰਦਰਾਂ ਦੀ ਔਸਤ ਡੂੰਘਾਈ ਚਾਰ ਕਿਲੋਮੀਟਰ ਹੈ। 7. ਵਪਾਰ ਅਤੇ ਵਣਜ ਦੇ ਆਧਾਰ ‘ਤੇ ਸਭ ਤੋਂ ਵਿਅਸਤ ਮਹਾਸਾਗਰ ਐਟਲਾਂਟਿਕ ਮਹਾਸਾਗਰ ਹੈ। 8. ਸੰਸਾਰ ਦੀ ਸਭ ਤੋਂ ਉੱਚੀ ਪਠਾਰ 

ਦਿਆਨਤਦਾਰੀ

Posted On January - 2 - 2011 Comments Off on ਦਿਆਨਤਦਾਰੀ
ਪ੍ਰੇਰਕ ਪ੍ਰਸੰਗ ਜਾਨ ਕਾਲਬਰਟ ਫਰਾਂਸ ਦੇ ਇਕ ਅਮੀਰ ਖਾਨਦਾਨ ਵਿਚ ਪੈਦਾ ਹੋਇਆ ਸੀ। ਪ੍ਰੰਤੂ ਬਦਕਿਸਮਤੀ ਤੇ ਲਗਾਤਾਰ ਹੁੰਦੇ ਹਾਦਸਿਆਂ ਕਾਰਨ ਉਸ ਦਾ ਪਰਿਵਾਰ ਗਰੀਬੀ ਦੀ ਹਾਲਤ ‘ਚ ਪਹੁੰਚ ਗਿਆ ਸੀ। ਇਸ ਲਈ ਚੌਦਾਂ ਸਾਲ ਦੀ ਉਮਰ ਵਿਚ ਹੀ ਕਾਲਬਰਟ ਨੂੰ ਇਕ ਕੱਪੜੇ ਦੇ ਵਪਾਰੀ ਕੋਲ ਨੌਕਰੀ ਕਰਨੀ ਪਈ। ਕਾਲਬਰਟ ਨੂੰ ਪਰਿਵਾਰ ‘ਚ ਨੇਕੀ ਅਤੇ ਦਿਆਨਤਦਾਰੀ ਦੀ ਸਿੱਖਿਆ ਮਿਲੀ ਸੀ। ਉਹ ਹਰ ਕੰਮ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਕਰਦਾ। ਉਸ ਨੇ ਤਹੱਈਆ ਕਰ ਲਿਆ ਕਿ ਉਸ ਨੇ ਇਕ ਚੰਗਾ ਵਿਉਪਾਰੀ ਬਣਨਾ 

ਰੰਗ-ਬਿਰੰਗੀ ਤਿਤਲੀ

Posted On January - 2 - 2011 Comments Off on ਰੰਗ-ਬਿਰੰਗੀ ਤਿਤਲੀ
ਮਾਨਵ ਦੇ ਘਰ ਖੁੱਲ੍ਹਾ ਸਾਰਾ ਵਿਹੜਾ ਸੀ। ਵਿਹੜੇ ਵਿੱਚ ਕਈ ਤਰ੍ਹਾਂ ਦੇ ਰੁੱਖ ਲੱਗੇ ਸੀ ਅਤੇ ਬੜੀ ਖ਼ੂਬਸੂਰਤ ਫੁਲਵਾੜੀ ਸੀ। ਇਸ ਵਿੱਚ ਲੱਗੇ ਭਾਂਤ-ਭਾਂਤ ਦੇ ਫੁੱਲਾਂ ਦੀ ਖ਼ੁਸ਼ਬੂ ਸਦਕਾ ਘਰ ਮਹਿਕਾਂ ਨਾਲ ਭਰ ਜਾਂਦਾ। ਮਾਨਵ ਨੇ ਪਤਾ ਨਹੀਂ ਕਿੱਥੋਂ ਸਿੱਖ ਕੇ ਇੱਕ ਰੁੱਖ ਦੀਆਂ ਕੁਝ ਟਹਿਣੀਆਂ ਤੋੜ ਕੇ ਗੁਲੇਲ ਬਣਾ ਲਈ। ਸੁਬ੍ਹਾ-ਸ਼ਾਮ ਪੰਛੀਆਂ ਦੀਆਂ ਆਵਾਜ਼ਾਂ ਨਾਲ ਵਿਹੜਾ ਭਰਿਆ ਰਹਿੰਦਾ। ਜਦੋਂ ਮਾਨਵ ਗੁਲੇਲ ਚਲਾਉਂਦਾ ਤਾਂ ਪੰਛੀ ਉੱਡ ਜਾਂਦੇ। ਕੁਝ ਦੇਰ ਬਾਅਦ ਫੇਰ ਪੰਛੀ ਆ ਜਾਂਦੇ। ਮਾਨਵ ਦੇ ਹੱਥ 

ਹਿੰਦੂ ਪਾਣੀ ਮੁਸਲਿਮ ਪਾਣੀ!

Posted On January - 2 - 2011 Comments Off on ਹਿੰਦੂ ਪਾਣੀ ਮੁਸਲਿਮ ਪਾਣੀ!
ਡਾ. ਅੰਮ੍ਰਿਤ ਲਾਲ ਅਦਲੱਖਾ ਮੇਰਾ ਜੱਦੀ ਸ਼ਹਿਰ ਮੀਆਂ ਵਾਲੀ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਪਿਤਾ ਜੀ ਦਾ ਨਾਂ ਸ੍ਰੀ ਟੇਕ ਚੰਦ ਸੀ ਤੇ ਮਾਤਾ ਜੀ ਦਾ ਨਾਂ ਸ੍ਰੀਮਤੀ ਮਿੱਲਾਂ ਦੇਵੀ ਸੀ। ਰੇਲਵੇ ਸਟੇਸ਼ਨ ਤੋਂ ਸੜਕ ਸ਼ਹਿਰ ਵੱਲ ਜਾਂਦੀ ਸੀ ਅਤੇ ਬਾਜ਼ਾਰ ਟੱਪ ਕੇ ਸੱਜੇ ਹੱਥ ਗਲੀ ਮੁੜਦੀ ਸੀ, ਜਿਸ ਦਾ ਨਾਂ ਫਤਿਹ ਮੁਹੰਮਦ ਗਲੀ ਸੀ। ਉਸ ਗਲੀ ਵਿੱਚ ਸਾਡਾ ਘਰ ਸੀ। ਮੀਆਂਵਾਲੀ ਸ਼ਹਿਰ ਇਕ ਵੱਡੇ ਧਾਰਮਿਕ ਸੂਫ਼ੀ ਸੰਤ ਨੇ ਬਣਾਇਆ। ਉਨ੍ਹਾਂ ਦਿਨਾਂ ਵਿੱਚ ਇਸ ਦਾ ਨਾਂ ਮੀਆਂ ਅਲੀ ਵਲੀ ਸੀ ਜੋ ਬਾਅਦ ਵਿੱਚ ਬਦਲ 

ਪਰਿਵਰਤਨ

Posted On January - 2 - 2011 Comments Off on ਪਰਿਵਰਤਨ
ਨਵੇਂ ਸਾਲ ਵਾਲੇ ਦਿਨ ਹੀ ਹੈਰੀ ਦਾ ਜਨਮ ਦਿਨ ਵੀ ਸੀ। ਉਸ ਦਾ ਭਰਾ ਚੈਰੀ ਉਸ ਨੂੰ ਉਸ ਦੇ ਜਨਮ ਦਿਨ ‘ਤੇ ਉਸ ਦੀ ਪਸੰਦ ਦਾ ਤੋਹਫ਼ਾ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸਵੇਰ ਹੁੰਦਿਆਂ ਹੀ ਸਭ ਤੋਂ ਪਹਿਲਾਂ ਆਪਣੀ ਭੈਣ ਹੈਰੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਫਿਰ ਪੁੱਛਿਆ, ”ਦੀਦੀ, ਸ਼ਾਮ ਨੂੰ ਤੈਨੂੰ ਆਪਣੇ ਜਨਮ ਦਿਨ ‘ਤੇ ਕੀ ਤੋਹਫਾ ਚਾਹੀਦਾ ਹੈ…?” ਹੈਰੀ ਨੇ ਕਈ ਦਿਨਾਂ ਤੋਂ ਸੋਚ ਰੱਖਿਆ ਸੀ ਕਿ ਇਸ ਵਾਰ ਉਹ ਚੈਰੀ ਤੋਂ ਜੇ ਕੋਈ ਤੋਹਫ਼ਾ ਲਵੇਗੀ ਤਾਂ ਕੀ ਲਵੇਗੀ। ਉਸ ਨੇ ਕਿਹਾ, ”ਵੀਰੇ, 

ਜ਼ਮੀਨ ਪੱਖੋਂ ਕੰਗਾਲ ਕੀਤਾ ਪਿੰਡ ਮਲੋਆ

Posted On January - 2 - 2011 Comments Off on ਜ਼ਮੀਨ ਪੱਖੋਂ ਕੰਗਾਲ ਕੀਤਾ ਪਿੰਡ ਮਲੋਆ
ਉਜਾੜੇ ਦੀ ਦਾਸਤਾਨ-10 ਤਰਲੋਚਨ ਸਿੰਘ, ਚੰਡੀਗੜ੍ਹ ਮੋਬਾਈਲ : 98155-51807 ਚੰਡੀਗੜ੍ਹ ਦਾ ਪਿੰਡ ਮਲੋਆ ਧਾਰਮਿਕ ਅਸਥਾਨਾਂ ਦਾ ਸਮੂਹ ਹੈ। ਇਸ ਪਿੰਡ ਵਿੱਚ ਕਈ ਧਾਰਮਿਕ ਹਸਤੀਆਂ ਦੀਆਂ ਸਮਾਧਾਂ ਹਨ। ਪਿੰਡ ਵਿਚਲੇ ਏਕਤਾ ਦੇ ਪ੍ਰਤੀਕ ਖੇੜੇ ਵਿਖੇ ਮੱਥਾ ਟੇਕਣ ਵਾਲਿਆਂ ਦੀਆਂ ਤੜਕੇ ਹੀ ਕਤਾਰਾਂ ਲੱਗ ਜਾਂਦੀਆਂ ਹਨ। ਇਸ ਪਿੰਡ ਵਿਚਲੇ ਪ੍ਰਾਚੀਨ ਸ਼ਿਵ ਦਿਆਲੇ ਦੀ ਅੱਜ ਵੀ ਆਪਣੀ ਮਹੱਤਤਾ ਹੈ ਅਤੇ ਗੁਰਦੁਆਰਾ ਨਾਨਕ ਦਰਬਾਰ ਵਾਲੇ ਅਸਥਾਨ ’ਤੇ ਸੰਤ ਭਗਵਾਨ ਦਾਸ ਜੀ ਦਾ ਤਪ ਅਸਥਾਨ ਵਿਲੱਖਣ ਮਹੱਤਤਾ ਰੱਖਦਾ ਹੈ। 

ਪੰਜਾਬ ਦਾ ਵੀਨਸ ਖਮਾਣੋਂ

Posted On December - 26 - 2010 Comments Off on ਪੰਜਾਬ ਦਾ ਵੀਨਸ ਖਮਾਣੋਂ
ਨਵਨੀਤ ਸਿੰਘ ਕੰਗ ਮੋਬਾਈਲ:97815-70416 ਵੀਨਸ ਆਪਣੀ ਖੂਬਸੂਰਤੀ ਅਤੇ ਇਨਸਾਨੀ ਮਿਹਨਤ ਸਦਕਾ ਇਟਲੀ ਦਾ ਮਸ਼ਹੂਰ ਖੂਬਸੂਰਤ ਸ਼ਹਿਰ ਹੈ। ਇਸੇ ਤਰ੍ਹਾਂ ਨਗਰਪਾਲਿਕਾ ਕਮੇਟੀ ਮੈਂਬਰਾਂ ਦੀ ਮਿਹਨਤ ਸਦਕਾ ਖਮਾਣੋਂ ਨੂੰ ਦਿੱਤੇ ਡਿਜ਼ਾਈਨ ਕਾਰਨ ਇਸ ਨੂੰ ਪੰਜਾਬ ਦਾ ਵੀਨਸ ਕਿਹਾ ਗਿਆ ਹੈ। ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਬ ਡਿਵੀਜ਼ਨ ਹੈ ਅਤੇ ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈ-ਵੇਅ ਦੇ ਦੋਨੋਂ ਤਰਫ ਆਬਾਦੀ ਹੈ। ਆਬਾਦੀ ਵਿੱਚੋਂ ਆਬਪਾਸ਼ੀ ਵਾਲੀ ਨਹਿਰ ਵੀ ਗੁਜ਼ਰਦੀ ਹੈ। ਆਲਮ ਇਹ ਹੈ ਕਿ ਬੱਸ ਜਾਂ ਕਾਰ 

ਝੁਕੇ ਜੋ ਨਾ ਹਕੂਮਤ ਦੇ ਜ਼ੋਰ ਅੱਗੇ

Posted On December - 26 - 2010 Comments Off on ਝੁਕੇ ਜੋ ਨਾ ਹਕੂਮਤ ਦੇ ਜ਼ੋਰ ਅੱਗੇ
ਗੁਰ ਕ੍ਰਿਪਾਲ ਸਿੰਘ ਅਸ਼ਕ ਆਨੰਦਪੁਰ  ਸਾਹਿਬ ਦੀ ਨਗਰੀ ’ਚ ਵਸਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਵਾਰ ਪਹਾੜੀ ਰਾਜਿਆਂ ਦੀ ਮਦਦ ਕੀਤੀ ਸੀ ਪਰ ਇਸ ਦੇ ਬਾਵਜੂਦ ਉਹ ਗੁਰੂ ਸਾਹਿਬ ਦੀ ਚੜ੍ਹਤ ਤੋਂ ਖ਼ੁਸ਼ ਨਹੀਂ ਸਨ। ਆਨੰਦਪੁਰ ਸਾਹਿਬ  ’ਚ ਦਿਨੋਂ-ਦਿਨ ਰੌਣਕਾਂ ਵਧ ਰਹੀਆਂ ਸਨ। ਗੁਰੂ ਸਾਹਿਬ ਦੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਸੀ। ਹਾਲਾਂਕਿ ਗੁਰੂ ਸਾਹਿਬ  ਦਾ ਆਪਣਾ ਰਾਜ ਸਥਾਪਤ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਇਹ ਸਭ ਕੁਝ ਕੁ ਪਹਾੜੀ ਰਾਜਿਆਂ ਨੂੰ ਬਿਲਕੁਲ ਹਜ਼ਮ  

ਸ਼ਹੀਦ ਊਧਮ ਸਿੰਘ ਦਾ ਅੰਮ੍ਰਿਤਸਰ ਨਾਲ ਰਿਸ਼ਤਾ

Posted On December - 26 - 2010 Comments Off on ਸ਼ਹੀਦ ਊਧਮ ਸਿੰਘ ਦਾ ਅੰਮ੍ਰਿਤਸਰ ਨਾਲ ਰਿਸ਼ਤਾ
ਜਗਤਾਰ ਸਿੰਘ ਲਾਂਬਾ ਮੋਬਾਈਲ:94173-57400 ਸ਼ਹੀਦ ਊਧਮ ਸਿੰਘ ਨੇ ਆਪਣੇ ਬਚਪਨ ਦਾ ਵਧੇਰੇ ਹਿੱਸਾ ਅਤੇ ਭਰ ਜਵਾਨੀ ਅੰਮ੍ਰਿਤਸਰ ਵਿੱਚ ਚੀਫ਼ ਖਾਲਸਾ ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਸੈਂਟਰਲ ਖਾਲਸਾ ਯਤੀਮਖਾਨਾ ਵਿਖੇ ਬਿਤਾਇਆ ਸੀ। ਉਨ੍ਹਾਂ ਨਾਲ ਜੁੜੀਆਂ ਕੁਝ ਯਾਦਾਂ ਸਮੇਤ 1907 ਵਿੱਚ ਯਤੀਮਖਾਨੇ ਵਿਖੇ ਹੋਈ ਉਨ੍ਹਾਂ ਦੀ ਆਮਦ ਅੱਜ ਵੀ ਇਸ ਯਤੀਮਖਾਨੇ ਦੇ ਇੱਕ ਦਾਖਲਾ ਰਜਿਸਟਰ ਵਿੱਚ ਦਰਜ ਹੈ, ਜੋ ਹੁਣ ਇਤਿਹਾਸਕ ਦਸਤਾਵੇਜ਼ ਬਣ ਚੁੱਕੀ ਹੈ। 26 ਦਸੰਬਰ 1899 ਨੂੰ ਪਟਿਆਲਾ ਦੇ ਪਿੰਡ ਸੁਨਾਮ ਵਿਖੇ 

ਕੁਝ ਅਣਸੁਲਝੇ ਸੁਆਲ

Posted On December - 26 - 2010 Comments Off on ਕੁਝ ਅਣਸੁਲਝੇ ਸੁਆਲ
ਗੁਰਮੀਤ ਸਿੰਘ ਜੌਹਲ ਮੋਬਾਈਲ:95010-02232 ਭਾਰਤ ਦੇ ਸਿਰ ਉੱਪਰ ਆਜ਼ਾਦੀ ਦਾ ਤਾਜ ਰੱਖਣ ਵਾਲੇ ਸ਼ਹੀਦਾਂ ਵਿੱਚ ਊਧਮ ਸਿੰਘ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ। ਭਾਰਤ ਦੇ ਇਸ ਸਪੂਤ ਦਾ ਜਨਮ 26 ਦਸੰਬਰ 1899 ਨੂੰ ਘੁੱਗ ਵਸਦੇ ਇਤਿਹਾਸਕ ਸ਼ਹਿਰ ਸੁਨਾਮ ਵਿਖੇ ਮਾਤਾ ਨਰੈਣੀ ਦੀ ਕੁੱਖੋਂ ਟਹਿਲ ਸਿੰਘ ਦੇ ਘਰ ਹੋਇਆ। ਜੰਗ- ਏ-ਆਜ਼ਾਦੀ ਦੇ ਇਸ ਸ਼ਹੀਦ ਨੇ ਜਲਿਆਂ ਵਾਲੇ ਬਾਗ ਦੇ ਕਤਲੇਆਮ ਦਾ 21 ਵਰ੍ਹਿਆਂ ਮਗਰੋਂ ਬਦਲਾ ਲੈ ਕੇ ਗੋਰਿਆਂ ਦੇ ਪੈਰਾਂ ਹੇਠੋਂ ਨੇ ਜ਼ਮੀਨ ਕੱਢ  ਦਿੱਤੀ। ਬੜੇ ਦੁੱਖ ਦੀ ਗੱਲ ਹੈ ਕਿ ਸੱਤ ਸਮੁੰਦਰੋਂ 

ਚੰਡੀਗੜ੍ਹ ਦੇ ਸੈਕਟਰ ਵਸਾ ਕੇ ਉਜਾੜੇ ’ਚ ਉਲਝੇ ਡੱਡੂਮਾਜਰੀਏ

Posted On December - 26 - 2010 Comments Off on ਚੰਡੀਗੜ੍ਹ ਦੇ ਸੈਕਟਰ ਵਸਾ ਕੇ ਉਜਾੜੇ ’ਚ ਉਲਝੇ ਡੱਡੂਮਾਜਰੀਏ
ਉਜਾੜੇ ਦੀ ਦਾਸਤਾਨ-9 ਪਿੰਡ ਡੱਡੂਮਾਜਰਾ ਤਰਲੋਚਨ ਸਿੰਘ, ਚੰਡੀਗੜ੍ਹ ਮੋਬਾਈਲ : 98155-51807 ਆਪਣੀ ਹਿੱਕ ’ਤੇ ਕਈ ਸੈਕਟਰ ਵਸਾਉਣ ਵਾਲੇ ਪਿੰਡ ਡੱਡੂਮਾਜਰੇ ਦਾ ਮੁੱਢਲੇ 6000 ਵਿੱਘੇ ਦਾ ਮੌਜਾ ਹੁਣ ਸੁੰਗੜ ਕੇ ਮਹਿਜ਼ 1000 ਵਿੱਘੇ ਰਹਿ ਗਿਆ ਹੈ। ਪਿੰਡ ਮਲੋਆ ਤੋਂ ਆ ਕੇ ਦੋ ਰਾਜਪੂਤ ਭਰਾਵਾਂ ਵੱਲੋਂ ਵਸਾਏ ਡੱਡੂਮਾਜਰੇ ਦਾ ਦੁਖਾਂਤ ਇਹ ਹੈ ਕਿ ਦੁਨੀਆਂ ਦੇ ਸੁੰਦਰ ਸ਼ਹਿਰ ਨੂੰ ਪਾਣੀ ਮੁਹੱਈਆ ਕਰਨ ਲਈ ਬਣਾਏ ਵਾਟਰ ਵਰਕਸ ਸੈਕਟਰ-39 ਨੂੰ ਇਸ ਪਿੰਡ ਦੇ ਵਸਨੀਕਾਂ ਵੱਲੋਂ ਕੌਡੀਆਂ ਦੇ ਭਾਅ ਜ਼ਮੀਨ ਦਿੱਤੀ ਸੀ ਪਰ ਇਸ ਦੇ 

ਅੰਗਰੇਜ਼ੀ ਵਾਲਾ ਬਾਬਾ ਅਜੀਤ ਸਿੰਘ

Posted On December - 26 - 2010 Comments Off on ਅੰਗਰੇਜ਼ੀ ਵਾਲਾ ਬਾਬਾ ਅਜੀਤ ਸਿੰਘ
ਗੁਰਮੀਤ ਕੜਿਆਲਵੀ ਅੰਗਰੇਜ਼ੀ ਵਾਲੇ ਮਾਸਟਰ ਅਜੀਤ ਸਿੰਘ ਨੂੰ    ਸਕੂਲ ਅਤੇ ਆਲੇ-ਦੁਆਲੇ ਵਿਚ ‘ਬਾਬਾ ਜੀਤ’ ਕਿਹਾ ਜਾਂਦਾ ਸੀ। ਸ਼ਾਇਦ ਉਨ੍ਹਾਂ ਦੇ ਲੰਮੇ ਤੇ ਖੁੱਲ੍ਹੀ ਦਾਹੜੀ ਕਰਕੇ ਉਨ੍ਹਾਂ ਦਾ ਇਹ ਨਾਂ ਪ੍ਰਚੱਲਿਤ ਹੋ ਗਿਆ ਹੋਵੇ। ਸੁਭਾਅ ਗੁੱਸੇਖੋਰ ਅਤੇ ਸਖਤ। ਪੜ੍ਹਾਈ ਦੇ ਮਾਮਲੇ ਵਿਚ ਕਿਸੇ ਕਿਸਮ ਦਾ ਸਮਝੌਤਾ ਉਨ੍ਹਾਂ ਨੂੰ ਪ੍ਰਵਾਨ ਨਹੀਂ ਸੀ। ਹੱਦ ਦਰਜੇ ਦੇ ਮਿਹਨਤੀ। ਲਾਪ੍ਰਵਾਹੀ ਜਾਂ ਮਾੜੀ-ਮੋਟੀ ਢਿੱਲਮੱਠ ਵੀ ਉਨ੍ਹਾਂ ਨੂੰ ਭਾਉਂਦੀ ਨਹੀਂ ਸੀ। ਨੇੜੇ-ਤੇੜੇ ਦੇ ਸਕੂਲਾਂ ਵਿਚ ਮਾਸਟਰ 

ਦੀਵਾ

Posted On December - 26 - 2010 Comments Off on ਦੀਵਾ
ਨੋਬੇਲ ਪੁਰਸਕਾਰ ਜੇਤੂ ਅਮਰੀਕੀ ਲੇਖਕ ਪਰਲ ਐਸ. ਬੱਕ ਦੀ ਕਹਾਣੀ ਉਹ ਚਾਣਚੱਕ ਜਾਗ ਪਿਆ। ਸਵੇਰ ਦੇ ਚਾਰ ਵੱਜ ਰਹੇ ਸਨ। ਇਹੀ ਉਹ ਸਮਾਂ ਸੀ, ਜਦੋਂ ਉਸਦਾ ਪਿਤਾ ਉਸਨੂੰ ਹਮੇਸ਼ਾ ਜਗਾ ਦਿੰਦਾ ਸੀ ਤਾਂ ਜੋ ਉਹ ਦੁੱਧ ਚੋਣ ਵਿਚ ਉਸਦਾ ਹੱਥ ਵਟਾ ਸਕੇ। ਕਿੰਨੀ ਵਚਿੱਤਰ ਗੱਲ ਸੀ ਕਿ ਬਚਪਨ ਦੀ ਇਹ ਆਦਤ ਹੁਣ ਤਕ ਬਦਲ ਨਹੀਂ ਸਕੀ ਸੀ। ਉਸਦੇ ਪਿਤਾ ਨੂੰ ਗੁਜ਼ਰਿਆਂ ਤੀਹ ਵਰ੍ਹੇ ਹੋ ਚੁੱਕੇ ਸਨ ਪਰ ਫਿਰ ਵੀ ਉਹ ਰੋਜ਼ ਸਵੇਰੇ ਚਾਰ ਵਜੇ ਜਾਗ ਜਾਂਦਾ ਸੀ। ਭਾਵੇਂ ਉਹ ਫਿਰ ਜਾ ਕੇ ਸੌਂ ਜਾਂਦਾ ਸੀ ਪਰ ਅੱਜ ਉਸਨੇ ਸੌਣ ਦਾ ਜਤਨ 

ਦਾਦੀ ਮਾਂ ਦੀ ਸਿੱਖਿਆ

Posted On December - 26 - 2010 Comments Off on ਦਾਦੀ ਮਾਂ ਦੀ ਸਿੱਖਿਆ
ਦਾਦੀ ਦੀ ਮੇਰ ਪੋਤਰੇ ਹਿੱਕ ਦੇ ਨਾਲ ਲਾਉਂਦੀ ਹੈ। ਪੱਥਰ ਨੂੰ ਹਿੱਕ ‘ਤੇ ਰੱਖ ਕੇ ਜੁਗਨੂੰ ਜਗਾਉਂਦੀ ਹੈ। ਵੇਖਿਓ ਘਬਰਾ ਨਾ ਜਾਇਓ ਸਾਰਾ ਸਮਝਾਉਂਦੀ ਹੈ। ਯੋਧਿਓ ਵੇ ਜ਼ਾਲਮ ਹਾਕਮ ਕੋਲੋਂ ਡਰ ਜਾਇਓ ਨਾ, ਬੱਦਲਾਂ ਦੇ ਹੇਠ ਸੂਰਜੋ ਵੇਖਿਓ ਲੁਕ ਜਾਇਓ ਨਾ। ਮਾਲੀ ਦੇ ਹੱਥ ਕੰਬ ਜਾਂਦੇ ਫੁੱਲਾਂ ਨੂੰ ਤੋੜਨ ਲਈ। ਦਾਦੀ ਜੀ ਕਰੇ ਦਲੇਰੀ ਪੋਤਿਆਂ ਨੂੰ ਤੋਰਨ ਲਈ। ਦਾਦੇ ਦੇ ਬਾਰੇ ਦੱਸਦੀ ਖਿਆਲਾਂ ਨੂੰ ਮੋੜਣ ਲਈ। ਅਰਜਨ ਗੁਰੂ ਵਾਂਗ ਤਵੀ ‘ਤੇ ਬੈਠ ਜਾਣਾ, ਘਬਰਾਇਓ ਨਾ, ਬੱਦਲਾਂ ਦੇ ਹੇਠ ਸੂਰਜੋ ਵੇਖਿਓ 
Manav Mangal Smart School
Available on Android app iOS app
Powered by : Mediology Software Pvt Ltd.