ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਦਸਤਕ › ›

Featured Posts
ਕਾਵਿ ਕਿਆਰੀ

ਕਾਵਿ ਕਿਆਰੀ

ਜਗਵਿੰਦਰ ਜੋਧਾ ਬੰਦੀਵਾਨ ਅਧਿਆਪਕ ਬੰਦੀਵਾਨ ਅਧਿਆਪਕ ਮਨਹੂਸ ਫਾਈਲਾਂ ’ਚ ਕੈਦ ਮਨੁੱਖੀ ਕੰਕਾਲਾਂ ਤੋਂ ਡਰਦਾ ਪੈਰ ਦੀ ਜ਼ੰਜੀਰ ਪਲੋਸ ਕੇ ਦੀਵਾਰ ਵੱਲ ਵੇਖਦਾ ਹੈ ਅੱਜ ਕਾਲਜ ਦੇ ਪਹਿਲੇ ਦਿਨ ਨਵੀਆਂ ਲਗਰਾਂ ਵਰਗੇ ਵਿਦਿਆਰਥੀ ਆਏ ਹੋਣਗੇ ਉਹ ਘੁਸਮੁਸੇ ਚਾਨਣ ਵਾਲੇ ਕਮਰਿਆਂ ਦੇ ਅੱਧੋਰਾਣੇ ਬੈਂਚਾਂ ’ਤੇ ਬੈਠੇ ਉਸ ਡਾਇਸ ਵੱਲ ਵੇਖਦੇ ਹੋਣਗੇ ਜਿਸ ’ਤੇ ਖੜ੍ਹ ਕੇ ਕਦੇ ਉਹ ਪੜ੍ਹਾਉਂਦਾ ਸੀ ਕਾਲੇ ਤਖ਼ਤੇ ’ਤੇ ਉਸਦੇ ਲਿਖੇ ਉਤਸ਼ਾਹੀ ...

Read More

ਤ੍ਰਿਕਾਲਾਂ ਦੇ ਸਿਆਹ ਰੰਗ

ਤ੍ਰਿਕਾਲਾਂ ਦੇ ਸਿਆਹ ਰੰਗ

ਮੁਖ਼ਤਾਰ ਗਿੱਲ ਕਥਾ ਪ੍ਰਵਾਹ ਪਿਛਲੇ ਹਫ਼ਤੇ ਭਰ ਤੋਂ ਉੱਡੂੰ ਉੱਡੂੰ ਦਾ ਅਭਿਆਸ ਕਰ ਰਹੇ ਗੁਟਾਰਾਂ ਦੇ ਦੋਵੇਂ ਬੱਚੇ ਪਤਾ ਨਹੀਂ ਕਦੋਂ ਆਲ੍ਹਣੇ ਨੂੰ ਅਲਵਿਦਾ ਕਹਿ, ਕਦੇ ਨਾ ਪਰਤਣ ਲਈ, ਨਾ ਜਾਣੇ ਕਿਹੜੀਆਂ ਅਣਜਾਣ ਪਨਾਹਗਾਹਾਂ ਵੱਲ ਉਡਾਰੀ ਮਾਰ ਗਏ ਸਨ। ਪਿੱਛੇ ਛੱਡ ਗਏ ਡੂੰਘੀ ਸ਼ਾਮ ਦੇ ਘੁਸਮੁਸੇ ਵਰਗਾ ਮਾਤਮ ਮਨਾ ਰਿਹਾ ਬੇਜਾਨ ਤੇ ...

Read More

ਲਹਿੰਦੇ ਪੰਜਾਬ ਦਾ ਆਵਾਮੀ ਸ਼ਾਇਰ

ਲਹਿੰਦੇ ਪੰਜਾਬ ਦਾ ਆਵਾਮੀ ਸ਼ਾਇਰ

ਡਾ. ਗੁਰਮੇਲ ਸਿੰਘ ਬਾਬਾ ਨਜ਼ਮੀ ਲਹਿੰਦੇ ਪੰਜਾਬ ਦਾ ਉਹ ਸ਼ਾਇਰ ਹੈ ਜਿਸ ਨੂੰ ਆਵਾਮੀ ਸ਼ਾਇਰ ਹੋਣ ਦਾ ਮਾਣ ਹਾਸਿਲ ਹੈ। ਉਸ ਨੂੰ ਇਹ ਮਾਣ ਲੋਕ-ਪੱਖੀ ਸ਼ਾਇਰੀ ਨੂੰ ਲੋਕਾਂ ਦੀ ਜ਼ੁਬਾਨ ਰਾਹੀਂ ਕਹਿਣ ਦੇ ਜ਼ਿੰਦਾਦਿਲ ਅੰਦਾਜ਼ ਕਰਕੇ ਪ੍ਰਾਪਤ ਹੋਇਆ ਹੈ। ਇਸੇ ਕਰਕੇ ਹੁਣ ਉਹ ਲਹਿੰਦੇ ਪੰਜਾਬ ਵਿਚ ਹੀ ਨਹੀਂ ਸਗੋਂ ਚੜ੍ਹਦੇ ...

Read More

ਅਜੋਕੇ ਮਨੁੱਖ ਦੀ ਬੇਬਸੀ

ਅਜੋਕੇ ਮਨੁੱਖ ਦੀ ਬੇਬਸੀ

ਡਾ. ਸ਼ਰਨਜੀਤ ਕੌਰ ਗੁਰਨਾਮ ਢਿੱਲੋਂ ਇੰਗਲੈਂਡ ਵਸਦਾ ਪਰਵਾਸੀ ਸ਼ਾਇਰ ਹੈ। ਇਸ ਤੋਂ ਪਹਿਲਾਂ ਉਹ ਅੱਠ ਕਾਵਿ-ਸੰਗ੍ਰਹਿ ਛਪਵਾ ਚੁੱਕਿਆ ਹੈ। ਹਥਲੇ ਕਾਵਿ-ਸੰਗ੍ਰਹਿ ‘ਦਰਦ ਦਾ ਦਰਿਆ’ (ਕੀਮਤ: 150 ਰੁਪਏ; ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਦੇ 122 ਪੰਨਿਆਂ ਵਿਚ ਪਹਿਲਾਂ ਕਵਿਤਾਵਾਂ ਹਨ ਤੇ ਪੰਨਾ 104 ਮਗਰੋਂ ਗ਼ਜ਼ਲਾਂ ਹਨ। ਗੁਰਨਾਮ ਢਿੱਲੋਂ ਆਪਣੇ ਅਹਿਸਾਸਾਂ ਨੂੰ ਅਜੋਕੀਆਂ ਰਾਜਨੀਤਕ ਪ੍ਰਸਥਿਤੀਆਂ ...

Read More

ਜ਼ਿੰਦਗੀ ਦੇ ਵਰਤਾਰਿਆਂ ਦਾ ਸਹਿਜ ਗਿਆਨ

ਜ਼ਿੰਦਗੀ ਦੇ ਵਰਤਾਰਿਆਂ ਦਾ ਸਹਿਜ ਗਿਆਨ

ਸੁਲੱਖਣ ਸਰਹੱਦੀ ਪੁਸਤਕ ‘ਸਹਿਕਦੀਆਂ ਪੌਣਾਂ’ (ਕੀਮਤ: 175 ਰੁਪਏ; ਸੰਗਮ ਪਬਲੀਕੇਸ਼ਨ, ਸਮਾਣਾ) ਨੌਜਵਾਨ ਸ਼ਾਇਰ ਅਵਤਾਰ ਸਿੰਘ ਪੁਆਰ ਦੀ ਪਲੇਠੀ ਸਾਹਿਤਕ ਕਿਰਤ ਗ਼ਜ਼ਲ ਸੰਗ੍ਰਹਿ ਦੇ ਰੂਪ ਵਿਚ ਪੇਸ਼ ਹੈ। ਪੰਜਾਬੀ ਗ਼ਜ਼ਲ ਅਜੋਕੇ ਸਮੇਂ ’ਚ ਪੂਰੇ ਜਲੌਅ ਵਿਚ ਹੈ ਅਤੇ ਇਸ ਦੀ ਆਭਾ ਪੰਜਾਬੀ ਮਾਨਸਿਕਤਾ ਵਿਚ ਸ਼ਾਨ ਵਾਲੀ ਹੈ। ਗ਼ਜ਼ਲ ਦੇ ਸਿਰਜਣਹਾਰੇ ਨੌਜਵਾਨ ਸੰਜੀਦਗੀ ...

Read More

ਜਿੱਥੇ ਇਤਿਹਾਸ ਤੇ ਮਿਥਿਹਾਸ ਮਿਲਦੇ ਹਨ...

ਜਿੱਥੇ ਇਤਿਹਾਸ ਤੇ ਮਿਥਿਹਾਸ ਮਿਲਦੇ ਹਨ...

ਮਜੀਦ ਸ਼ੇਖ ਖ਼ੂਨੀ ਖੇਡ ਲਾਹੌਰ ਦੀ ਇਹ ਕਹਾਣੀ ਮੇਰੇ ਦਿਲ ਦੇ ਕਰੀਬ ਹੈ। ਇਹ ਕਹਾਣੀ ਲਾਹੌਰ ਤੇ ਇਸ ਬਰ-ਏ-ਸਗ਼ੀਰ (ਉਪ ਮਹਾਂਦੀਪ) ਦੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਹੈ। ਲਾਹੌਰ ਸ਼ਹਿਰ ਵਿਚ ਸਿਰ ਉੱਚਾ ਕਰ ਕੇ ਵਿਚਰਨ ਵਾਲੇ ਇਸ ਸ਼ਹੀਦ ਦੀਆਂ ਯਾਦਾਂ ਨੂੰ ਕੋਈ ਵੀ ਫ਼ਿਰਕੂ ਨਫ਼ਰਤ ਮਿਟਾ ਨਹੀਂ ਸਕਦੀ। ਇਸ ...

Read More

ਪਲਾਜ਼ਮਾ ਦੀ ਵਚਿੱਤਰ ਦੁਨੀਆਂ

ਪਲਾਜ਼ਮਾ ਦੀ ਵਚਿੱਤਰ ਦੁਨੀਆਂ

ਡਾ. ਕੁਲਦੀਪ ਸਿੰਘ ਧੀਰ* ਵਿਗਿਆਨ ਜਗਤ ਸਕੂਲ ਪੜ੍ਹਦੇ ਕਿਸੇ ਬੱਚੇ ਨੂੰ ਪੁੱਛੀਏ ਕਿ ਪਦਾਰਥ ਕਿੰਨੀਆਂ ਅਵਸਥਾਵਾਂ ਵਿਚ ਮਿਲਦਾ ਹੈ ਤਾਂ ਉਹ ਝੱਟ ਰਟਿਆ-ਰਟਾਇਆ ਜਵਾਬ ਦੇਵੇਗਾ, ਤਿੰਨ: ਠੋਸ, ਤਰਲ ਅਤੇ ਗੈਸ। ਅਸੀਂ ਆਪ ਇਹੀ ਜਵਾਬ ਦੇ ਕੇ ਸੰਤੁਸ਼ਟ ਸਾਂ। ਤਾਂਬਾ, ਲੋਹਾ ਜਿਹੇ ਠੋਸ। ਆਕਸੀਜਨ, ਨਾਈਟਰੋਜਨ ਜਿਹੀਆਂ ਗੈਸਾਂ। ਪਾਣੀ, ਤੇਜ਼ਾਬ ਜਿਹੇ ਤਰਲ। ਬਰਫ਼ ਠੋਸ, ...

Read More


ਵਿਲੱਖਣ ਪ੍ਰਤਿਭਾ

Posted On August - 29 - 2010 Comments Off on ਵਿਲੱਖਣ ਪ੍ਰਤਿਭਾ
ਭਾਈ ਰਾਮ ਸਿੰਘ ਭਾਈ ਰਾਮ ਸਿੰਘ 19ਵੀਂ ਸਦੀ ਦੇ ਆਖਰੀ ਦੋ ਦਹਾਕਿਆਂ ਅਤੇ 20ਵੀਂ ਸਦੀ ਦੇ ਪਹਿਲੇ ਦਹਾਕੇ ਦੇ 30 ਵਰ੍ਹਿਆਂ ਦੇ ਸਮੇਂ ਵਿਚ ਭਾਰਤ ਅੰਦਰ ਭਵਨਕਲਾ ਦੇ ਰਚਣਹਾਰੇ ਦੇ ਰੂਪ ਵਿਚ ਇਕ ਸਿਰਕੱਢ ਸ਼ਖਸੀਅਤ ਸਨ ਅਤੇ ਇਸ ਖੇਤਰ ਵਿਚ ਉਨ੍ਹਾਂ ਦੀ ਪ੍ਰਤਿਭਾ ਦਾ ਹੋਰ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਭਾਵੇਂ ਉਨ੍ਹਾਂ ਨੂੰ ਮੁਢਲੀ ਅਤੇ ਪ੍ਰਾਇਮਰੀ ਵਿਦਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਸੀ ਹੋਇਆ ਪਰ ਇਸ ਦੇ ਬਾਵਜੂਦ ਉਸ ਦੀਆਂ ਪ੍ਰਾਪਤੀਆਂ ਅਤੇ ਉਪਲਭਧੀਆਂ ਸਿਰਮੌਰ ਹੋਣ ਤੋਂ ਵੀ ਉਤਾਂਹ 

ਪੁਲੀਸ

Posted On August - 29 - 2010 Comments Off on ਪੁਲੀਸ
ਸੁਧਾਰ ਅਤੇ ਭ੍ਰਿਸ਼ਟਾਚਾਰ ਪੁਲੀਸ ਕਿਸੇ ਵੀ ਦੇਸ਼ ਵਿੱਚ ਅਮਨ ਕਾਨੂੰਨ ਬਹਾਲ ਰੱਖਣ ਵਾਲੀ ਸੰਸਥਾ ਹੁੰਦੀ ਹੈ। ਪੁਰਾਣੇ ਸਮੇਂ ਤੋਂ ਹੀ ਭਾਰਤ ਵਿੱਚ ਪੁਲੀਸ ਪ੍ਰਬੰਧ ਜਾਰੀ ਰਿਹਾ ਹੈ। ਇਹ ਕੰਮ ਮੁਗ਼ਲ ਰਾਜ ਤੋਂ ਪਹਿਲਾਂ ਜ਼ਿਮੀਂਦਾਰਾਂ ਦੇ ਹਵਾਲੇ ਸੀ, ਜੋ ਆਪਣੇ ਇਲਾਕੇ ਵਿੱਚ ਅਮਨ-ਅਮਾਨ ਕਾਇਮ ਰੱਖਦੇ ਸਨ ਅਤੇ ਚੋਰੀ ਦਾ ਮਾਲ ਬਰਾਮਦ ਕਰਕੇ ਮਾਲਕ ਦੇ ਹਵਾਲੇ ਕਰਦੇ ਸਨ। ਬਾਦਸ਼ਾਹ ਅਕਬਰ ਦੇ ਰਾਜ ਵਿੱਚ ਇਹ ਕੰਮ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸਮਾਂ ਪਾ ਕੇ ਇਹ ਸੰਸਥਾ ਕਮਜ਼ੋਰ ਹੋ ਗਈ, ਕਿਉਂਕਿ 

ਮਾਂ

Posted On August - 29 - 2010 Comments Off on ਮਾਂ
ਜਕੀਆ ਆਬਿਦ ਉਹ ਗਿਆਰਾਂ ਨੰਬਰ ਬੱਸ ਤੋਂ ਉਤਰੀ। ਗੂੜ੍ਹੀਆਂ ਭੂਰੀਆਂ ਅੱਖਾਂ। ਲੰਬੀਆਂ-ਲੰਬੀਆਂ ਪਲਕਾਂ। ਬਦਾਮੀ ਰੰਗ, ਉੱਚੀ ਨੱਕ ਤੇ ਪਤਲੇ ਗੁਲਾਬੀ ਬੁੱਲ੍ਹ। ਉਹਨੇ ਇਕ ਹੱਥ ਨਾਲ ਇਕ ਗੁਲਾਬੀ ਬੰਡਲ ਨੂੰ ਸੀਨੇ ਨਾਲ ਲਾ ਰੱਖਿਆ ਸੀ। ਫੁੱਟਪਾਥ ’ਤੇ ਇਕ ਲੰਬੇ ਕੱਦ ਵਾਲਾ ਨੌਜਵਾਨ ਖਲੋਤਾ ਸੀ। ਕਾਲੀ ਪੈਂਟ, ਚਿੱਟੀ ਕਮੀਜ਼, ਲਾਲ ਟਾਈ, ਚਿੱਟੇ ਕਿਤਾਬੀ ਮੁੱਖੜੇ ਨੂੰ ਵੀ ਉਜਾਗਰ ਕਰ ਰਿਹਾ ਸੀ। ਕੁੜੀ ਨੇ ਉਸ ਵੱਲ ਇਕ ਭਰਪੂਰ ਨਜ਼ਰ ਨਾਲ ਵੇਖਿਆ। ਉਹਦੀਆਂ ਭੂਰੀਆਂ ਅੱਖਾਂ ਚਮਕ ਉੱਠੀਆਂ। ਉਹ ਪਲ ਭਰ ਠਠੰਬਰੀ। 

ਮੋਗਾ-ਰੋਹਤਾਂਗ ਵਾਇਆ ਜੁਖਾਲਾ

Posted On August - 29 - 2010 Comments Off on ਮੋਗਾ-ਰੋਹਤਾਂਗ ਵਾਇਆ ਜੁਖਾਲਾ
ਸੈਰ-ਸਫ਼ਰ ਬਲਦੇਵ ਸਿੰਘ ਡਾ. ਨਗੇਂਦਰ ਨੇ ਦੱਸਿਆ, ਇਹ ਇਲਾਕਾ ਸਮੁੰਦਰੀ ਤਲ ਨਾਲੋਂ ਲਗਪਗ ਚਾਰ ਹਜ਼ਾਰ ਫੁੱਟ ਦੀ ਉਚਾਈ ਉਪਰ ਹੈ। ਇਸ ਸਮੇਂ ਰੁਕ ਰੁਕ ਕੇ ਬਾਰਸ਼ ਹੋ ਰਹੀ ਸੀ। ਹਵਾ ਕਦੇ ਕਦੇ ਝੱਖੜ ਵਾਂਗ ਤੇਜ਼ ਹੋ ਜਾਂਦੀ। ਚੁਫੇਰੇ ਉੱਚੀਆਂ ਪਹਾੜੀਆਂ ਵਿਚ ਘਿਰੀ ਇਹ ਵਾਦੀ ਸ਼ਾਮ ਵੇਲੇ ਬਹੁਤ ਹੀ ਹੁਸੀਨ ਲੱਗ ਰਹੀ ਸੀ। ਘਰ ਦੇ ਬਾਹਰ ਆਂਗਣ ਵਿਚ ਮਧਰੇ ਜਿਹੇ ਅੰਬਾਂ ਦੇ ਬੂਟੇ ਅੰਬਾਂ ਨਾਲ ਲੱਦੇ ਪਏ ਸਨ। ਖੇਤਾਂ ਵਿਚ ਹਰੀ-ਕਚਾਰ ਮੱਕੀ ਗਿੱਠ ਗਿੱਠ ਹੋਈ ਖੜ੍ਹੀ ਸੀ। ਉੱਚੇ ਥਾਵਾਂ ਵੱਲੋਂ ਹੇਠਾਂ ਵਹਿੰਦਾ ਪਾਣੀ 

ਪਤਝੜ ਦੇ ਫੁੱਲ

Posted On August - 29 - 2010 Comments Off on ਪਤਝੜ ਦੇ ਫੁੱਲ
ਕਹਾਣੀ ਸੁਖਬੀਰ ਆਪਣੀ ਉਮਰ ਦੇ ਚੌਦ੍ਹਵੇਂ ਵਰ੍ਹੇ ਵਿਚ ਉਸ ਨੇ ਅਜੇ ਜਵਾਨੀ ਦੀ ਦਲ੍ਹੀਜ਼ ’ਤੇ ਪੈਰ ਰਖਿਆ ਹੀ ਸੀ ਕਿ ਬੰਦੂਕ ਦੀ ਇਕ ਅੰਨ੍ਹੀ ਗੋਲੀ ਉਸ ਦੇ ਦਿਲ ਨੂੰ ਵਿੰਨ੍ਹ ਗਈ ਤੇ ਬਜ਼ਾਰ ਦੇ ਉਸ ਚੌਂਕ ਵਿਚ, ਜਿਥੇ ਇਕ ਬੜਾ ਵੱਡਾ ਜਲੂਸ ਪੁਲੀਸ ਦੀ ਦਹਿਸ਼ਤ ਵਿਚ ਇਧਰ-ਉਧਰ ਖਿੰਡਰ ਰਿਹਾ ਸੀ, ਉਹ ਉਸ ਸੜਕ ’ਤੇ ਢਹਿ ਪਿਆ, ਜਿਥੇ ਕੁਝ ਹੋਰ ਫੱਟੜ ਆਦਮੀਆਂ ਤੇ ਤੀਵੀਆਂ ਦੀਆਂ ਲਾਸ਼ਾਂ ਪਈਆਂ ਸਨ। ਅਜੇ ਤਾÂੀਂ ਜਲੂਸ ਦੇ ਖਿੰਡਰ ਰਹੇ ਆਦਮੀਆਂ ਵਿਚੋਂ ਕਿਸੇ-ਕਿਸੇ ਦਾ ਨਾਅਰਾ ਕਿਸੇ ਆਤਸ਼ਬਾਜ਼ੀ ਵਾਂਗ ਅਸਮਾਨ ਵੱਲ 

ਸ਼ਾਂਤੀ

Posted On August - 29 - 2010 Comments Off on ਸ਼ਾਂਤੀ
ਵਿਅੰਗ ਡਾ. ਫ਼ਕੀਰ ਚੰਦ ਸ਼ੁਕਲਾ ਆਖਿਰ ਉਹ ਕੁਲੱਛਣੀ ਘੜੀ ਆ ਹੀ ਗਈ ਸੀ। ਇੰਜ ਤਾਂ ਹੋਣਾ ਹੀ ਸੀ। ਡਾਕਟਰਾਂ ਨੇ ਤਾਂ ਕਾਫੀ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਾਰੇ ਸਰੀਰ ਵਿਚ ਕੈਂਸਰ ਫੈਲ ਚੁੱਕਿਆ ਹੈ ਅਤੇ ਕਦੇ ਵੀ ਸਾਹਾਂ ਦੀ ਲੜੀ ਟੁੱਟ ਸਕਦੀ ਹੈ। ਬਸ ਐਥੇ ਆ ਕੇ ਬੰਦੇ ਦੀ ਹਾਰ ਹੋ ਜਾਂਦੀ ਹੈ। ਅਸੀਂ ਇਲਾਜ ਕਰਵਾਉਣ ’ਚ ਤਾਂ ਕੋਈ ਕਸਰ ਨਹੀਂ ਛੱਡੀ ਸੀ। ਮਹਿੰਗੀ ਤੋਂ ਮਹਿੰਗੀ ਦਵਾਈ ਲਿਆ ਕੇ ਦਿੱਤੀ ਸੀ। ਸ਼ਹਿਰ ਦੇ ਮੰਨੇ-ਪ੍ਰਮੰਨੇ ਕੈਂਸਰ ਹਸਪਤਾਲ ਵਿਚ ਪੂਰੇ ਦੋ ਸਾਲ ਉਸ ਦਾ ਇਲਾਜ ਕਰਵਾਇਆ ਸੀ ਪਰ ਕੈਂਸਰ 

ਪੰਜਾਬੀ ਗ਼ਜ਼ਲ ਦਾ ਨਵਾਂ ਹਸਤਾਖ਼ਰ

Posted On August - 29 - 2010 Comments Off on ਪੰਜਾਬੀ ਗ਼ਜ਼ਲ ਦਾ ਨਵਾਂ ਹਸਤਾਖ਼ਰ
ਸੁਰਿੰਦਰਪ੍ਰੀਤ ਘਣੀਆ ਪੰਜਾਬੀ ਗਜ਼ਲ ਦਾ ਅਜਿਹਾ ਯੁਵਾ ਹਸਤਾਖ਼ਰ ਹੈ ਜਿਸ ਨੇ ਮੌਲਿਕ ਅਨੁਭਵ ਅਤੇ ਅਭਿਵਿਅੰਜਨ ਦੀਆਂ ਨਵੀਨ ਵਿਧੀਆਂ ਦੁਆਰਾ ਪੰਜਾਬੀ ਗ਼ਜ਼ਲ ਦੇ ਭੰਡਾਰ ਨੂੰ ਵਧੇਰੇ ਅਮੀਰ ਅਤੇ ਮਾਣਮੱਤਾ ਬਣਾਇਆ ਹੈ। ਉਹ ਪੰਜਾਬੀ ਗ਼ਜ਼ਲ ਦੀ ਦੀ ਨਵ-ਪ੍ਰਗਤੀਵਾਦੀ ਪਰੰਪਰਾ ਨਾਲ ਜੁੜਿਆ ਹੋਇਆ ਹੈ। ਕਵੀ ਦੇ ਸਮਾਜਿਕ-ਸਭਿਆਚਾਰਕ ਸਰੋਕਾਰ ਉਸ ਦੇ ਕਾਵਿ-ਕਥਨਾਂ ਵਿਚ ਪੂਰਨ ਅਭੇਦ ਹੋ ਜਾਂਦੇ ਹਨ। ਉਹ ਆਸ਼ਾਵਾਦੀ ਸ਼ਾਇਰ ਹੈ ਅਤੇ ਉਸ ਦੀ ‘ਕਾਵਿ- ਮੈਂ’ ਅਵਾਮ ਦੀਆਂ ਇੱਛਾਵਾਂ-ਆਸ਼ਾਵਾਂ ਦੀ ਤਰਜਮਾਨ ਬਣ ਚੁੱਕੀ 

ਮਨਜੀਤ ਕੌਰ ਅੰਬਾਲਵੀ ਦੀਆਂ ਦੋ ਰਚਨਾਵਾਂ

Posted On August - 29 - 2010 Comments Off on ਮਨਜੀਤ ਕੌਰ ਅੰਬਾਲਵੀ ਦੀਆਂ ਦੋ ਰਚਨਾਵਾਂ
ਕਦ ਹੋਣੀ ਪ੍ਰਭਾਤ ਔਝੜ ਰਾਹਾਂ, ਹੋਇਆ ਕੁਵੇਲਾ, ਵਿਛੜ ਗਿਆ, ਸੱਜਣ ਜੀ ਮੇਲਾ, ਨਹੀਂ ਮੁੱਕਦੀ ਹਿਜਰ ਦੀ ਰਾਤ! ਸੱਜਣ ਜੀ! ਕਦ ਹੋਣੀ ਪ੍ਰਭਾਤ…। ਮੰਜਲ ਵੀ ਆਸਾਨ ਨਹੀਂ ਹੈ, ਸਿਦਕ ਵੀ ਆਸ਼ਾਵਾਨ ਨਹੀਂ ਹੈ, ਲੰਮੀਆਂ ਵਾਟਾਂ ਉੱਚੇ ਚੜ੍ਹ-ਚੜ੍ਹ ਜਦ ਮੈਂ ਮਾਰਾਂ ਝਾਤ! ਸੱਜਣ ਜੀ! ਕਦ…। ਮੁੱਦਤਾਂ ਤੋਂ ਹਨ ਨੈਣ ਪਿਆਸੇ, ਚੋਰੀ ਸਾਡੇ ਹੋ ਗਏ ਹਾਸੇ, ਸਾਡੀ ਜਿੰਦ ਨੂੰ ਜਨਮੋਂ ਮਿਲ ਗਈ, ਇਹ ਕੇਹੀ ਸੌਗਾਤ! ਸੱਜਣ ਜੀ! ਕਦ…। ਸਿੱਕਾ ਹੈ ਤਕੜੇ ਦਾ ਚਲਦਾ, ਹੈ ਇਨਸਾਫ਼ ‘ਚੌਰਾਹੇ’ ਬਲਦਾ, ਕਿਸ ਹਾਕਮ ਨੇ ਕਿਹੜੇ ਰੱਬ 

ਸੁਰਿੰਦਰਪ੍ਰੀਤ ਘਣੀਆ ਦੀਆਂ ਕੁਝ ਗ਼ਜ਼ਲਾਂ

Posted On August - 29 - 2010 Comments Off on ਸੁਰਿੰਦਰਪ੍ਰੀਤ ਘਣੀਆ ਦੀਆਂ ਕੁਝ ਗ਼ਜ਼ਲਾਂ
(1) ਐ ਮੇਰੀ ਜ਼ਿੰਦਗੀ! ਪਾ ਮੋਤੀਆਂ ਦਾ ਥਾਲ ਭਿੱਛਿਆ, ਮੈਂ ਪੂਰਨ ਬਣ ਕੇ ਜੋਗੀ, ਤੇਰੇ ਦੁਆਰੇ ਆ ਗਿਆ ਹਾਂ, ਹੈ ਕਾਸਾ ਰੂਹ ਦਾ ਵੀ ਖ਼ਾਲੀ ਤੇ ਮੈਂ ਬਦਨੋਂ ਵੀ ਨੰਗਾ, ਮੈਂ ਹਰਿਆ-ਭਰਿਆ ਬੂਟਾ ਜਲ ਬਿਨਾਂ ਕੁਮਲਾ ਗਿਆ ਹਾਂ। ਮੈਂ ਹੋ ਕੇ ਤੀਲਾ-ਤੀਲਾ ਬਹੁਤ ਵਾਰੀ ਬਿਖਰਿਆ ਹਾਂ, ਕਿਲੇ ਦੇ ਵਾਂਗ ਢਹਿ ਕੇ ਫਿਰ ਦੁਬਾਰਾ ਉਸਰਿਆਂ ਹਾਂ ਕਿ ਖਾ-ਖਾ ਠੋਕਰਾਂ ਕੁਝ ਜ਼ਿੰਦਗੀ ਦੀ ਆਈ ਸੋਝੀ, ਭੁਲੇਖੇ ਇਸ ਤੋਂ ਪਹਿਲਾਂ ਕਿੰਨੇ ਵਾਰੀ ਖਾ ਗਿਆ ਹਾਂ। ਫੈਲਾ ਕੇ ਖੰਭ ਆਪਣੇ ਹੋਰ ਉੱਚਾ ਉੱਡਣਾ ਹੈ ਕਿ ਹੁਣ ਤਾਂ ਗਗਨ ਨੂੰ ਬੱਸ 

ਦਿਆਲੂ ਬਾਲਕ

Posted On August - 29 - 2010 Comments Off on ਦਿਆਲੂ ਬਾਲਕ
ਬਾਲ ਕਹਾਣੀ ਰੋਲਫੋਨਸ ਨਾਂ ਦਾ ਇਕ ਬਾਲਕ ਸੀ। ਉਸ ਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਨਾਲ ਬਹੁਤ ਪਿਆਰ ਸੀ। ਪਰ ਸਭ ਨਾਲੋਂ ਜ਼ਿਆਦਾ ਪਿਆਰ ਉਹ ਉੱਡਣ ਵਾਲੀ ‘ਲਾਰਕ’ ਨਾਮੀ ਇਕ ਚਿੜੀ ਨੂੰ ਕਰਦਾ ਸੀ। ਇੱਥੋਂ ਤਕ ਕਿ ਉਸ ਨੇ ਆਪਣੇ ਵਿਹੜੇ ਵਿਚ ਵੀ ਚਿੜੀਆਂ ਦੇ ਦਾਣਾ-ਪਾਣੀ ਚੁੱਗਣ ਦੀ ਵਿਵਸਥਾ ਕਰ ਰੱਖੀ ਸੀ। ਚਿੜੀਆਂ ਨਿਡਰ ਹੋ ਕੇ ਚਹਿਕਦੀਆਂ, ਫੁਦਕਦੀਆਂ ਅਤੇ ਦਾਣਾ ਚੁੱਗਦੀਆਂ। ‘ਲਾਰਕ’ ਰੋਲਫੋਨਸ ਨੂੰ ਆਪਣਾ ਸੱਚਾ ਮਿੱਤਰ ਅਤੇ ਹਿਤੈਸ਼ੀ ਸਮਝਦੀ ਸੀ। ਉਹ ਵੀ ਉਸ ਨਾਲ ਬੇਹੱਦ ਪਿਆਰ ਕਰਦਾ ਸੀ। ਇਕ 

ਕੀ ਤੁਸੀਂ ਜਾਣਦੇ ਹੋ?

Posted On August - 29 - 2010 Comments Off on ਕੀ ਤੁਸੀਂ ਜਾਣਦੇ ਹੋ?
1. ਬ੍ਰਹਿਮੰਡ ਦੀ ਉਤਪਤੀ ਬਾਰੇ ਖੋਜ ਕਰਨ ਲਈ ਮਹਾਂਪ੍ਰਯੋਗ ਕਿੱਥੇ ਚਲ ਰਿਹਾ ਹੈ? 2. ਸਾਡੇ ਨੇੜੇ ਸਥਿਤ ਕਿਹੜਾ ਵਿਭਾਗ ਇਸ ਮਹਾਂਪ੍ਰਯੋਗ ਵਿਚ ਯੋਗਦਾਨ ਪਾ ਰਿਹਾ ਹੈ? 3 ਵਿਗਿਆਨੀ ਕੁਝ ਸਾਲਾਂ ਦੌਰਾਨ ਅਧਰੰਗ ਵਾਲੇ ਮਰੀਜ਼ ਦੇ ਦਿਮਾਗ ਵਿਚ ਇਕ ਅਤਿਸੂਖਮ ਯੰਤਰ ਲਗਾ ਸਕਣਗੇ ਜਿਸ ਦੀ ਸਹਾਇਤਾ ਨਾਲ ਮਰੀਜ਼ ਆਪਣੇ ਬਣਾਉਟੀ ਅੰਗਾਂ ਨੂੰ ਚਲਾ ਸਕੇਗਾ। ਇਹ ਯੰਤਰ ਕਿਸ ਕਿਸਮ ਦਾ ਹੋਵੇਗਾ? 4. ਉਸ ਜਾਨਵਰ ਦਾ ਨਾਂ ਕੀ ਹੈ ਜਿਸ ਦਾ ਸਰੀਰ ਬੱਕਰੀ ਦੇ ਸਰੀਰ ਵਰਗਾ ਅਤੇ ਕੰਨ ਗਧੇ ਦੇ ਕੰਨ ਵਰਗੇ ਹੁੰਦੇ ਹਨ ਅਤੇ ਜੋ 1000-2000 

ਸੁੱਖ ਦੀ ਤਲਾਸ਼

Posted On August - 29 - 2010 Comments Off on ਸੁੱਖ ਦੀ ਤਲਾਸ਼
ਪ੍ਰੇਰਕ ਪ੍ਰਸੰਗ ਸਿਕੰਦਰ ਜਦੋਂ ਭਾਰਤ ਆਇਆ ਤਾਂ ਉਸ ਨੇ ਕਈ ਸੂਬਿਆਂ ’ਤੇ ਜਿੱਤ ਹਾਸਲ ਕੀਤੀ। ਉਹ ਰੋਜ਼ ਹਾਥੀ ’ਤੇ ਬੈਠ ਕੇ ਨਗਰ ਦੀ ਫੇਰੀ ਕਰਦਾ ਸੀ। ਇਕ ਦਿਨ ਜਦੋਂ ਉਹ ਹਾਥੀ ’ਤੇ ਜਾ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਇਕ ਸਾਧੂ ਫਕੀਰ ਆਰਾਮ ਫਰਮਾ ਰਿਹਾ ਸੀ ਅਤੇ ਉਸ ਨੇ ਸਿਕੰਦਰ ਨੂੰ ਵੇਖ ਕੇ ਪਿੱਠ ਘੁਮਾ ਲਈ। ਸਿਕੰਦਰ ਦੀ ਇੱਛਾ ਹੋਈ ਕਿ ਸਾਧੂ ਨੂੰ ਪੁੱਛਿਆ ਜਾਵੇ ਕਿ ਉਸ ਨੇ ਉਸ ਵੱਲ ਪਿੱਠ ਕਿਉਂ ਕਰ ਲਈ। ਸਿਕੰਦਰ ਹਾਥੀ ਤੋਂ ਉਤਰਿਆ ਅਤੇ ਫਕੀਰ ਦੇ ਸਿਰਹਾਣੇ ਵੱਲ ਖੜ੍ਹਾ ਹੋ ਗਿਆ। ਥੋੜ੍ਹੀ ਦੇਰ 

ਕੁੱਟ ਵਿਚ ਹਿੱਸੇਦਾਰੀ

Posted On August - 29 - 2010 Comments Off on ਕੁੱਟ ਵਿਚ ਹਿੱਸੇਦਾਰੀ
ਸਕੂਲ ਦੀਆਂ ਛੁੱਟੀਆਂ ਹੋਈਆਂ। ਇਕ ਬਾਲਕ ਆਪਣੇ ਮੋਢਿਆਂ ’ਤੇ ਬਸਤਾ ਲਮਕਾਈ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਇਕ ਚੰਗੇ ਕੱਦ-ਕਾਠ ਵਾਲਾ ਆਦਮੀ ਇਕ ਪਤਲੇ-ਮਾੜਕੂ ਲੜਕੇ ਨੂੰ ਬੈਂਤ ਨਾਲ ਮਾਰ ਰਿਹਾ ਹੈ। ਉਸ ਨੇ ਮਿੱਠੀ ਬਾਣੀ ਵਿਚ ਉਸ ਤਾਕਤਵਰ ਨੌਜਵਾਨ ਤੋਂ ਪੁੱਛਿਆ, ‘‘ਭਾਈ ਸਾਹਿਬ, ਤੁਸੀਂ ਇਸ ਲੜਕੇ ਨੂੰ ਕਿੰਨੇ ਬੈਂਤ ਮਾਰਨਾ ਚਾਹੁੰਦੇ ਹੋ?’’ ਨੌਜਵਾਨ ਨੇ ਉਸ ਨੂੰ ਝਿੜਕਦੇ ਹੋਏ ਕਿਹਾ, ‘‘ਇਸ ਨਾਲ ਤੈਨੂੰ ਕੀ ਮਤਲਬ?’’ ਉਸ ਬਾਲਕ ਨੇ ਹੌਲੀ ਜਿਹੇ ਕਿਹਾ, ‘‘ਮੈਂ ਐਨਾ ਤਾਕਤਵਰ ਤਾਂ ਨਹੀਂ ਹਾਂ 

ਬਿਜਲੀ ਆ ਗਈ

Posted On August - 29 - 2010 Comments Off on ਬਿਜਲੀ ਆ ਗਈ
ਸਾਰੇ ਪਿੰਡ ਵਿਚ ਰੌਣਕ ਛਾ ਗਈ, ਬਿਜਲੀ ਆ ਗਈ, ਬਿਜਲੀ ਆ ਗਈ। ਫਰਿਜਾਂ ਲੱਗੀਆਂ ਬਰਫ ਜਮਾਉਣ, ਟੈਲੀਵਿਜ਼ਨ ਲੱਗ ਪਏ ਗਾਉਣ। ਕੋਈ ਕੱਪੜੇ ਪ੍ਰੈਸ ਹੈ ਕਰਦਾ, ਮੋਟਰ ਛੱਡ ਕੋਈ ਟੈਂਕੀ ਭਰਦਾ। ਲਾ ਹੀਟਰ ਕੋਈ ਚਾਹ ਬਣਾਵੇ, ਕੋਈ ਮੋਬਾਈਲ ਚਾਰਜ ਕਰੀ ਜਾਵੇ। ਅੱਧੇ ਪੱਖੇ ਛੱਡ ਕੇ ਸੁੱਤੇ, ਪਾਣੀ ਦੇ ਕੂਲਰ ਮਾਰੇ ਛਿੱਟੇ। ਅਮੀਰਾਂ ਦੇ ਘਰ ਏ.ਸੀ. ਚੱਲਣ, ਗਰਮੀ ਨੂੰ ਉਹ ਦੂਰ ਦਬੱਲਣ। ਰਾਤੀਂ ਬੱਲਭ ਰੌਸ਼ਨੀ ਕਰਦੇ, ਵਿਹੜਿਆਂ ਦੇ ਵਿਚ ਚਾਨਣ ਭਰਦੇ। ਘੰਟਾ ਜੇ ਨਾ ਬਿਜਲੀ ਆਵੇ, ਸਭ ਦੀ ਜਾਨ ਨਿਕਲਦੀ ਜਾਵੇ। ਬਿਜਲੀ ਬਿਨ 

ਉਡੀਕ ਰਹੇ ਹਾਂ ਕਿਸ ਨੂੰ

Posted On August - 22 - 2010 Comments Off on ਉਡੀਕ ਰਹੇ ਹਾਂ ਕਿਸ ਨੂੰ
ਉਡੀਕ ਰਹੇ ਹਾਂ। ਨਾਨਕ ਬੁੱਧ ਈਸਾ ਗੋਬਿੰਦ ਸਿੰਘ ਨੂੰ। ਰਾਮ ਮੁਹੰਮਦ ਗਾਂਧੀ ਮਹਾਤਮਾ ਭਗਤ ਸਿੰਘ ਨੂੰ ਉਡੀਕ ਰਹੇ ਹਾਂ। ਕਿ ਆਉਣ ਉਹ ਕਰਨ ਕਲਿਆਣ ਅਸਾਡਾ ਅਤੇ ਭਲਾ ਸਰਬੱਤ ਦਾ। ਪਰ… ਉਨ੍ਹਾਂ ਤਾਂ ਨਹੀਂ ਸੀ ਉਡੀਕਿਆ ਕਿਸੇ ਨੂੰ ਤਾਂ ਫਿਰ ਅਸੀਂ ਉਡੀਕ ਰਹੇ ਹਾਂ ਕਿਸ ਨੂੰ? -ਰੰਜੀਵਨ ਸਿੰਘ  

ਪਿਆਲਾ ਜ਼ਹਿਰ ਦਾ

Posted On August - 22 - 2010 Comments Off on ਪਿਆਲਾ ਜ਼ਹਿਰ ਦਾ
ਪਿਆਲਾ ਜ਼ਹਿਰ ਦਾ ਜੋ ਯਾਰ ਨੇ ਹੋਠਾਂ ਨੂੰ ਲਾ ਦਿੱਤਾ, ਅਸੀਂ ਕਬਰਾਂ ਦੇ ਵਾਸੀ ਸਾਂ ਉਹਨੇ ਜੀਣਾ ਸਿਖਾ ਦਿੱਤਾ। ਕਿਹਾ ਉਸ ਨੇ ਜੁ ਮੂੰਹ ਆਇਆ ਜੁ ਹੱਥ ਆਇਆ ਵਗਾਹ ਦਿੱਤਾ, ਅਚਨਚੇਤੀ ਹੀ ਮੈਂ ਉਸ ਨੂੰ ਜਦੋਂ ਸ਼ੀਸ਼ਾ ਦਿਖਾ ਦਿੱਤਾ। ਜਿਨ੍ਹਾਂ ਨੂੰ ਆਪਣੇ ਪਰ ਦੇ ਕੇ ਮੈਂ ਅੰਬਰ ਚੜ੍ਹਾ ਦਿੱਤਾ, ਉਨ੍ਹਾਂ ਮੈਨੂੰ ਤਾਂ ਕੀ ਧਰਤੀ ਨੂੰ ਵੀ ’ਗੂਠਾ ਦਿਖਾ ਦਿੱਤਾ। ਓ ਬੁਤਘਾੜੇ ਤੂੰ ਇਸ ਪੱਥਰ ਨੂੰ ਕੀ ਤੋਂ ਕੀ ਬਣਾਇਆ ਹੈ, ਕਿ ਇਸ ਨੇ ਝੁਕ ਗਏ ਹਰ ਸੀਸ ਨੂੰ ਪੱਥਰ ਬਣਾ ਦਿੱਤਾ। ਮੈਂ ਇਸ ਨਿਜ਼ਾਮ ਤੋਂ ਰੋਜ਼ੀ ਇਲਮ ਤੇ 
Available on Android app iOS app
Powered by : Mediology Software Pvt Ltd.