ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਦਸਤਕ › ›

Featured Posts
ਕਾਵਿ ਕਿਆਰੀ

ਕਾਵਿ ਕਿਆਰੀ

ਗ਼ਜ਼ਲ ਕਮਲਨੇਤਰ ਖ਼ੁਸ਼ੀ ਹੈ ਚਾਂਦਨੀ ਇਹ ਚੰਦ ਦੀ, ਤੂੰ ਪਾ ਗਿਆ ਹੁੰਦਾ ਗਗਨ ’ਤੇ ਰਾਤ ਚੜ੍ਹਿਆ ਚੰਦ ਜੇ ਤੂੰ ਦੇਖਿਆ ਹੁੰਦਾ। ਪਿਆਉਣੀ ਜੂਠ ਸੀ ਬੱਦਲ ਦੀ ਧਰਤੀ ਨੂੰ ਇਹ ਸਾਵਣ ਨੇ ਬੜਾ ਚੰਗਾ ਸੀ ਸਾਵਣ ’ਚ ਨ ਬੱਦਲ ਬਰਸਿਆ ਹੁੰਦਾ। ਉਹ ਸ਼ਾਇਦ ਧਰਤ ਨੂੰ ਤਾਂ ਯਾਦ ਰਹਿੰਦਾ, ਰੇਤ ਭੁੱਲ ਜਾਂਦੀ ਤੂੰ ਲਿਖ ਕੇ ਧਰਤ ’ਤੇ ਜੇ ਨਾਮ ...

Read More

ਆਈ ਮਿਸ ਯੂ ਮਾਂ

ਆਈ ਮਿਸ ਯੂ ਮਾਂ

ਦਲੀਪ ਕੌਰ ਟਿਵਾਣਾ (ਦੂਜੀ ਤੇ ਆਖ਼ਰੀ ਕਿਸ਼ਤ) ‘‘ਪਤਾ ਨਹੀਂ ਕੀ ਗੱਲ ਐ? ਬਹੁਤੀਆਂ ਜ਼ਨਾਨੀਆਂ ਨੂੰ ਕੱਪੜਿਆਂ-ਗਹਿਣਿਆਂ ਤੋਂ ਅਗਾਂਹ ਕੁਝ ਸੁੱਝਦਾ ਹੀ ਨਹੀਂ।’’ ਰਿਸ਼ੀ ਨੇ ਕਿਹਾ। ‘‘ਕੀ ਮਾੜਾ ਐ ਜੇ ਕੋਈ ਜ਼ਨਾਨੀ ਗਹਿਣਿਆਂ-ਕੱਪੜਿਆਂ ਨਾਲ ਜੀਅ ਪਰਚਾ ਲੈਂਦੀ ਐ। ਆਦਮੀਆਂ ਵਾਂਗ ਉਹ ਨਸ਼ੇ ਵੱਲ ਤਾਂ ਨਹੀਂ ਭੱਜਦੀਆਂ। ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ...

Read More

ਸੰਜੀਦਗੀ ਭਰਪੂਰ ਸ਼ਾਇਰੀ

ਸੰਜੀਦਗੀ ਭਰਪੂਰ ਸ਼ਾਇਰੀ

ਸੁਲੱਖਣ ਸਰਹੱਦੀ ਸਤੀਸ਼ ਗੁਲਾਟੀ ਪ੍ਰਸਿੱਧ ਗ਼ਜ਼ਲਕਾਰ ਹੈ। ਉਸ ਦੀ ਸ਼ਿਅਰਕਾਰੀ ਸਮੇਂ ਦੀ ਹਿੱਕ ਉੱਤੇ ਉੱਕਰਿਆ ਸੱਚ ਹੁੰਦਾ ਹੈ। ਰੂਪਕ ਪੱਖ ਤੇ ਉਸਤਾਦੀ ਰੰਗਤ ਵਿਚ ਰੰਗਿਆ ਗੁਲਾਟੀ ਲੋਕ ਪੱਖੀ ਵਿਸ਼ਿਆਂ ਤੋਂ ਨਹੀਂ ਥਿੜਕਦਾ। ਡਾ. ਗੁਰਇਕਬਾਲ ਸਿੰਘ ਉਸ ਨੂੰ ਦਿਲਾਂ ਦੀ ਅਮੀਰੀ ਦਾ ਸ਼ਾਇਰ ਮੰਨਦਾ ਹੈ। ਉਸ ਦੀ ਸ਼ਾਇਰੀ ਵਿਚਲਾ ਚੁੱਪ ਦਾ ਸਫ਼ਰ ...

Read More

ਅਜੋਕੇ ਦੌਰ ਦਾ ਪੰਜਾਬੀ ਚਿੰਤਨ

ਅਜੋਕੇ ਦੌਰ ਦਾ ਪੰਜਾਬੀ ਚਿੰਤਨ

ਅਸੀਂ ਆਧੁਨਿਕ ਸਮੱਸਿਆਵਾਂ ਦਾ ਹੱਲ ਅਕਸਰ ਬੀਤੇ ਸਮੇਂ ਵਿਚੋਂ ਲੱਭਦੇ ਹਾਂ ਜਦੋਂਕਿ ਇਸ ਲਈ ਭਵਿੱਖ-ਮੁਖੀ ਚਿੰਤਨ ਲੋੜੀਂਦਾ ਹੈ। ਵਿਰਲੇ ਪੰਜਾਬੀ ਚਿੰਤਕਾਂ ਨੇ ਹੀ ਇਸ ਪਾਸੇ ਸੋਚਿਆ ਹੈ। ਇਹ ਲੇਖ ਆਧੁਨਿਕ ਦੌਰ ਦੇ ਪੰਜਾਬੀ ਚਿੰਤਨ ਦਾ ਮੁਲਾਂਕਣ ਅਤੇ ਇਸ ਵਿਚਲੀਆਂ ਘਾਟਾਂ ਦੀ ਨਿਸ਼ਾਨਦੇਹੀ ਕਰਦਾ ਹੈ। ਰਾਜਪਾਲ ਸਿੰਘ ਨੇਕ ਮਸ਼ਵਰਾ ਵਕਤ ਦੇ ਨਾਲ ਨਾਲ ਹਰ ...

Read More

ਪਹਿਲੇ ਪਾਤਸ਼ਾਹ ਦਾ ਸੰਗੀਤ ਨਾਲ ਨਾਤਾ

ਪਹਿਲੇ ਪਾਤਸ਼ਾਹ ਦਾ ਸੰਗੀਤ ਨਾਲ ਨਾਤਾ

ਤੀਰਥ ਸਿੰਘ ਢਿੱਲੋਂ ਗੁਰਮਤਿ ਸੰਗੀਤ ਦੇ ਵਿਦਵਾਨ ਪ੍ਰੋ. ਗੁਰਪਿੰਦਰ ਸਿੰਘ ਵੱਲੋਂ ਲਿਖੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸੰਗੀਤ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਇਸ ਲਈ ਵੀ ਅਹਿਮ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਨੂੰ ਹੀ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ। ਰਬਾਬੀ ਭਾਈ ਮਰਦਾਨੇ ਸੰਗ ...

Read More

ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ

ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ

ਸੁਰਜੀਤ ਸਿੰਘ ਢਿੱਲੋਂ ਜੀਵ ਵਿਕਾਸ ਜੀਵਨ ਦੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਇਕ ਜੀਵ ਨਸਲ ਦੇ ਦੂਜੀ ਬਣਨ ’ਚ ਲੰਬਾ ਸਮਾਂ ਲੰਘ ਜਾਂਦਾ ਹੈ, ਲੱਖਾਂ-ਕਰੋੜਾਂ ਵਰ੍ਹਿਆਂ ਦਾ ਸਮਾਂ। ਇਕ ਵਣਮਾਨਸ ਦੇ ਮਨੁੱਖ ਬਣਨ ਨੇ ਛੇ ਲੱਖ ਵਰ੍ਹੇ ਲੈ ਲਏ ਸਨ। ਸਥਿਤੀ ਇਹ ਹੈ ਕਿ ਜਿਸ ਗਤੀ ਨਾਲ ਜੀਵ ਦੁਆਲੇ ਵਿਆਪਕ ਹਾਲਾਤ ...

Read More

ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ

ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ

ਡਾ. ਅਮਰ ਕੋਮਲ ਪੁਸਤਕ ‘ਪਾਕਿਸਤਾਨੀ’ (ਕੀਮਤ:200 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਮੁਹੰਮਦ ਇਮਤਿਆਜ਼ ਦੀਆਂ 40 ਨਿੱਕੀਆਂ ਕਹਾਣੀਆਂ ਦਾ ਸੰਕਲਨ ਹੈ ਜਿਸ ਦੇ ਬਿਰਤਾਂਤ ਵਿਚ ਲੇਖਕ ਨੇ ਆਪਣੇ ਪਾਤਰਾਂ ਦੇ ਮਨਾਂ ਅੰਦਰ ਸੰਵੇਦਨਸ਼ੀਲ ਉਲਝਣਾਂ ਸਦਕਾ ਉਨ੍ਹਾਂ ਨੂੰ ਮਾਨਸਿਕ ਤਣਾਓ ਵਿਚ ਗ੍ਰਸਿਆ ਹੀ ਨਹੀਂ ਦਿਖਾਇਆ ਸਗੋਂ ਕਿਸੇ ਦੇ ਮਨ ਅੰਦਰ ਜੇ ਘਟੀਆਪਣ ਦਾ ਅਹਿਸਾਸ ...

Read More


 • ਅਜੋਕੇ ਦੌਰ ਦਾ ਪੰਜਾਬੀ ਚਿੰਤਨ
   Posted On June - 16 - 2019
  ਵਕਤ ਦੇ ਨਾਲ ਨਾਲ ਹਰ ਸਮਾਜ ਕਈ ਤਰ੍ਹਾਂ ਦੇ ਦੌਰਾਂ ਵਿਚੋਂ ਲੰਘਦਾ ਹੈ। ਇਕ ਦੌਰ ਲਹਿਰਾਂ ਦਾ ਦੌਰ ਹੁੰਦਾ ਹੈ....
 • ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ
   Posted On June - 16 - 2019
  ਜੀਵਨ ਦੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਇਕ ਜੀਵ ਨਸਲ ਦੇ ਦੂਜੀ ਬਣਨ ’ਚ ਲੰਬਾ ਸਮਾਂ ਲੰਘ ਜਾਂਦਾ ਹੈ,....
 • ਇਨਕਲਾਬੀ ਗੁਰੀਲੇ ਦਾ ਘਰ
   Posted On June - 16 - 2019
  ਚੀ ਗਵੇਰਾ ਦੀ ਸ਼ਖ਼ਸੀਅਤ ਦਾ ਹਿੰਸਕ ਨੌਜਵਾਨ ਵਾਲਾ ਪ੍ਰਭਾਵ ਦੁਨੀਆਂ ਭਰ ਦੇ ਨੌਜਵਾਨਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ, ਜਿਵੇਂ....
 • ਨਦੀਨ
   Posted On June - 16 - 2019
  ਮੈਂ ਓਦੋਂ ਪਿੰਡ ਮੂਲੋਵਾਲ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ। ਸਾਡੇ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਸਕੂਲ ਵੀ ਬੱਚਿਆਂ....

ਪੰਜਾਬੀ ਗ਼ਜ਼ਲ ਦਾ ਨਵਾਂ ਹਸਤਾਖ਼ਰ

Posted On August - 29 - 2010 Comments Off on ਪੰਜਾਬੀ ਗ਼ਜ਼ਲ ਦਾ ਨਵਾਂ ਹਸਤਾਖ਼ਰ
ਸੁਰਿੰਦਰਪ੍ਰੀਤ ਘਣੀਆ ਪੰਜਾਬੀ ਗਜ਼ਲ ਦਾ ਅਜਿਹਾ ਯੁਵਾ ਹਸਤਾਖ਼ਰ ਹੈ ਜਿਸ ਨੇ ਮੌਲਿਕ ਅਨੁਭਵ ਅਤੇ ਅਭਿਵਿਅੰਜਨ ਦੀਆਂ ਨਵੀਨ ਵਿਧੀਆਂ ਦੁਆਰਾ ਪੰਜਾਬੀ ਗ਼ਜ਼ਲ ਦੇ ਭੰਡਾਰ ਨੂੰ ਵਧੇਰੇ ਅਮੀਰ ਅਤੇ ਮਾਣਮੱਤਾ ਬਣਾਇਆ ਹੈ। ਉਹ ਪੰਜਾਬੀ ਗ਼ਜ਼ਲ ਦੀ ਦੀ ਨਵ-ਪ੍ਰਗਤੀਵਾਦੀ ਪਰੰਪਰਾ ਨਾਲ ਜੁੜਿਆ ਹੋਇਆ ਹੈ। ਕਵੀ ਦੇ ਸਮਾਜਿਕ-ਸਭਿਆਚਾਰਕ ਸਰੋਕਾਰ ਉਸ ਦੇ ਕਾਵਿ-ਕਥਨਾਂ ਵਿਚ ਪੂਰਨ ਅਭੇਦ ਹੋ ਜਾਂਦੇ ਹਨ। ਉਹ ਆਸ਼ਾਵਾਦੀ ਸ਼ਾਇਰ ਹੈ ਅਤੇ ਉਸ ਦੀ ‘ਕਾਵਿ- ਮੈਂ’ ਅਵਾਮ ਦੀਆਂ ਇੱਛਾਵਾਂ-ਆਸ਼ਾਵਾਂ ਦੀ ਤਰਜਮਾਨ ਬਣ ਚੁੱਕੀ 

ਮਨਜੀਤ ਕੌਰ ਅੰਬਾਲਵੀ ਦੀਆਂ ਦੋ ਰਚਨਾਵਾਂ

Posted On August - 29 - 2010 Comments Off on ਮਨਜੀਤ ਕੌਰ ਅੰਬਾਲਵੀ ਦੀਆਂ ਦੋ ਰਚਨਾਵਾਂ
ਕਦ ਹੋਣੀ ਪ੍ਰਭਾਤ ਔਝੜ ਰਾਹਾਂ, ਹੋਇਆ ਕੁਵੇਲਾ, ਵਿਛੜ ਗਿਆ, ਸੱਜਣ ਜੀ ਮੇਲਾ, ਨਹੀਂ ਮੁੱਕਦੀ ਹਿਜਰ ਦੀ ਰਾਤ! ਸੱਜਣ ਜੀ! ਕਦ ਹੋਣੀ ਪ੍ਰਭਾਤ…। ਮੰਜਲ ਵੀ ਆਸਾਨ ਨਹੀਂ ਹੈ, ਸਿਦਕ ਵੀ ਆਸ਼ਾਵਾਨ ਨਹੀਂ ਹੈ, ਲੰਮੀਆਂ ਵਾਟਾਂ ਉੱਚੇ ਚੜ੍ਹ-ਚੜ੍ਹ ਜਦ ਮੈਂ ਮਾਰਾਂ ਝਾਤ! ਸੱਜਣ ਜੀ! ਕਦ…। ਮੁੱਦਤਾਂ ਤੋਂ ਹਨ ਨੈਣ ਪਿਆਸੇ, ਚੋਰੀ ਸਾਡੇ ਹੋ ਗਏ ਹਾਸੇ, ਸਾਡੀ ਜਿੰਦ ਨੂੰ ਜਨਮੋਂ ਮਿਲ ਗਈ, ਇਹ ਕੇਹੀ ਸੌਗਾਤ! ਸੱਜਣ ਜੀ! ਕਦ…। ਸਿੱਕਾ ਹੈ ਤਕੜੇ ਦਾ ਚਲਦਾ, ਹੈ ਇਨਸਾਫ਼ ‘ਚੌਰਾਹੇ’ ਬਲਦਾ, ਕਿਸ ਹਾਕਮ ਨੇ ਕਿਹੜੇ ਰੱਬ 

ਸੁਰਿੰਦਰਪ੍ਰੀਤ ਘਣੀਆ ਦੀਆਂ ਕੁਝ ਗ਼ਜ਼ਲਾਂ

Posted On August - 29 - 2010 Comments Off on ਸੁਰਿੰਦਰਪ੍ਰੀਤ ਘਣੀਆ ਦੀਆਂ ਕੁਝ ਗ਼ਜ਼ਲਾਂ
(1) ਐ ਮੇਰੀ ਜ਼ਿੰਦਗੀ! ਪਾ ਮੋਤੀਆਂ ਦਾ ਥਾਲ ਭਿੱਛਿਆ, ਮੈਂ ਪੂਰਨ ਬਣ ਕੇ ਜੋਗੀ, ਤੇਰੇ ਦੁਆਰੇ ਆ ਗਿਆ ਹਾਂ, ਹੈ ਕਾਸਾ ਰੂਹ ਦਾ ਵੀ ਖ਼ਾਲੀ ਤੇ ਮੈਂ ਬਦਨੋਂ ਵੀ ਨੰਗਾ, ਮੈਂ ਹਰਿਆ-ਭਰਿਆ ਬੂਟਾ ਜਲ ਬਿਨਾਂ ਕੁਮਲਾ ਗਿਆ ਹਾਂ। ਮੈਂ ਹੋ ਕੇ ਤੀਲਾ-ਤੀਲਾ ਬਹੁਤ ਵਾਰੀ ਬਿਖਰਿਆ ਹਾਂ, ਕਿਲੇ ਦੇ ਵਾਂਗ ਢਹਿ ਕੇ ਫਿਰ ਦੁਬਾਰਾ ਉਸਰਿਆਂ ਹਾਂ ਕਿ ਖਾ-ਖਾ ਠੋਕਰਾਂ ਕੁਝ ਜ਼ਿੰਦਗੀ ਦੀ ਆਈ ਸੋਝੀ, ਭੁਲੇਖੇ ਇਸ ਤੋਂ ਪਹਿਲਾਂ ਕਿੰਨੇ ਵਾਰੀ ਖਾ ਗਿਆ ਹਾਂ। ਫੈਲਾ ਕੇ ਖੰਭ ਆਪਣੇ ਹੋਰ ਉੱਚਾ ਉੱਡਣਾ ਹੈ ਕਿ ਹੁਣ ਤਾਂ ਗਗਨ ਨੂੰ ਬੱਸ 

ਦਿਆਲੂ ਬਾਲਕ

Posted On August - 29 - 2010 Comments Off on ਦਿਆਲੂ ਬਾਲਕ
ਬਾਲ ਕਹਾਣੀ ਰੋਲਫੋਨਸ ਨਾਂ ਦਾ ਇਕ ਬਾਲਕ ਸੀ। ਉਸ ਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਨਾਲ ਬਹੁਤ ਪਿਆਰ ਸੀ। ਪਰ ਸਭ ਨਾਲੋਂ ਜ਼ਿਆਦਾ ਪਿਆਰ ਉਹ ਉੱਡਣ ਵਾਲੀ ‘ਲਾਰਕ’ ਨਾਮੀ ਇਕ ਚਿੜੀ ਨੂੰ ਕਰਦਾ ਸੀ। ਇੱਥੋਂ ਤਕ ਕਿ ਉਸ ਨੇ ਆਪਣੇ ਵਿਹੜੇ ਵਿਚ ਵੀ ਚਿੜੀਆਂ ਦੇ ਦਾਣਾ-ਪਾਣੀ ਚੁੱਗਣ ਦੀ ਵਿਵਸਥਾ ਕਰ ਰੱਖੀ ਸੀ। ਚਿੜੀਆਂ ਨਿਡਰ ਹੋ ਕੇ ਚਹਿਕਦੀਆਂ, ਫੁਦਕਦੀਆਂ ਅਤੇ ਦਾਣਾ ਚੁੱਗਦੀਆਂ। ‘ਲਾਰਕ’ ਰੋਲਫੋਨਸ ਨੂੰ ਆਪਣਾ ਸੱਚਾ ਮਿੱਤਰ ਅਤੇ ਹਿਤੈਸ਼ੀ ਸਮਝਦੀ ਸੀ। ਉਹ ਵੀ ਉਸ ਨਾਲ ਬੇਹੱਦ ਪਿਆਰ ਕਰਦਾ ਸੀ। ਇਕ 

ਕੀ ਤੁਸੀਂ ਜਾਣਦੇ ਹੋ?

Posted On August - 29 - 2010 Comments Off on ਕੀ ਤੁਸੀਂ ਜਾਣਦੇ ਹੋ?
1. ਬ੍ਰਹਿਮੰਡ ਦੀ ਉਤਪਤੀ ਬਾਰੇ ਖੋਜ ਕਰਨ ਲਈ ਮਹਾਂਪ੍ਰਯੋਗ ਕਿੱਥੇ ਚਲ ਰਿਹਾ ਹੈ? 2. ਸਾਡੇ ਨੇੜੇ ਸਥਿਤ ਕਿਹੜਾ ਵਿਭਾਗ ਇਸ ਮਹਾਂਪ੍ਰਯੋਗ ਵਿਚ ਯੋਗਦਾਨ ਪਾ ਰਿਹਾ ਹੈ? 3 ਵਿਗਿਆਨੀ ਕੁਝ ਸਾਲਾਂ ਦੌਰਾਨ ਅਧਰੰਗ ਵਾਲੇ ਮਰੀਜ਼ ਦੇ ਦਿਮਾਗ ਵਿਚ ਇਕ ਅਤਿਸੂਖਮ ਯੰਤਰ ਲਗਾ ਸਕਣਗੇ ਜਿਸ ਦੀ ਸਹਾਇਤਾ ਨਾਲ ਮਰੀਜ਼ ਆਪਣੇ ਬਣਾਉਟੀ ਅੰਗਾਂ ਨੂੰ ਚਲਾ ਸਕੇਗਾ। ਇਹ ਯੰਤਰ ਕਿਸ ਕਿਸਮ ਦਾ ਹੋਵੇਗਾ? 4. ਉਸ ਜਾਨਵਰ ਦਾ ਨਾਂ ਕੀ ਹੈ ਜਿਸ ਦਾ ਸਰੀਰ ਬੱਕਰੀ ਦੇ ਸਰੀਰ ਵਰਗਾ ਅਤੇ ਕੰਨ ਗਧੇ ਦੇ ਕੰਨ ਵਰਗੇ ਹੁੰਦੇ ਹਨ ਅਤੇ ਜੋ 1000-2000 

ਸੁੱਖ ਦੀ ਤਲਾਸ਼

Posted On August - 29 - 2010 Comments Off on ਸੁੱਖ ਦੀ ਤਲਾਸ਼
ਪ੍ਰੇਰਕ ਪ੍ਰਸੰਗ ਸਿਕੰਦਰ ਜਦੋਂ ਭਾਰਤ ਆਇਆ ਤਾਂ ਉਸ ਨੇ ਕਈ ਸੂਬਿਆਂ ’ਤੇ ਜਿੱਤ ਹਾਸਲ ਕੀਤੀ। ਉਹ ਰੋਜ਼ ਹਾਥੀ ’ਤੇ ਬੈਠ ਕੇ ਨਗਰ ਦੀ ਫੇਰੀ ਕਰਦਾ ਸੀ। ਇਕ ਦਿਨ ਜਦੋਂ ਉਹ ਹਾਥੀ ’ਤੇ ਜਾ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਇਕ ਸਾਧੂ ਫਕੀਰ ਆਰਾਮ ਫਰਮਾ ਰਿਹਾ ਸੀ ਅਤੇ ਉਸ ਨੇ ਸਿਕੰਦਰ ਨੂੰ ਵੇਖ ਕੇ ਪਿੱਠ ਘੁਮਾ ਲਈ। ਸਿਕੰਦਰ ਦੀ ਇੱਛਾ ਹੋਈ ਕਿ ਸਾਧੂ ਨੂੰ ਪੁੱਛਿਆ ਜਾਵੇ ਕਿ ਉਸ ਨੇ ਉਸ ਵੱਲ ਪਿੱਠ ਕਿਉਂ ਕਰ ਲਈ। ਸਿਕੰਦਰ ਹਾਥੀ ਤੋਂ ਉਤਰਿਆ ਅਤੇ ਫਕੀਰ ਦੇ ਸਿਰਹਾਣੇ ਵੱਲ ਖੜ੍ਹਾ ਹੋ ਗਿਆ। ਥੋੜ੍ਹੀ ਦੇਰ 

ਕੁੱਟ ਵਿਚ ਹਿੱਸੇਦਾਰੀ

Posted On August - 29 - 2010 Comments Off on ਕੁੱਟ ਵਿਚ ਹਿੱਸੇਦਾਰੀ
ਸਕੂਲ ਦੀਆਂ ਛੁੱਟੀਆਂ ਹੋਈਆਂ। ਇਕ ਬਾਲਕ ਆਪਣੇ ਮੋਢਿਆਂ ’ਤੇ ਬਸਤਾ ਲਮਕਾਈ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਇਕ ਚੰਗੇ ਕੱਦ-ਕਾਠ ਵਾਲਾ ਆਦਮੀ ਇਕ ਪਤਲੇ-ਮਾੜਕੂ ਲੜਕੇ ਨੂੰ ਬੈਂਤ ਨਾਲ ਮਾਰ ਰਿਹਾ ਹੈ। ਉਸ ਨੇ ਮਿੱਠੀ ਬਾਣੀ ਵਿਚ ਉਸ ਤਾਕਤਵਰ ਨੌਜਵਾਨ ਤੋਂ ਪੁੱਛਿਆ, ‘‘ਭਾਈ ਸਾਹਿਬ, ਤੁਸੀਂ ਇਸ ਲੜਕੇ ਨੂੰ ਕਿੰਨੇ ਬੈਂਤ ਮਾਰਨਾ ਚਾਹੁੰਦੇ ਹੋ?’’ ਨੌਜਵਾਨ ਨੇ ਉਸ ਨੂੰ ਝਿੜਕਦੇ ਹੋਏ ਕਿਹਾ, ‘‘ਇਸ ਨਾਲ ਤੈਨੂੰ ਕੀ ਮਤਲਬ?’’ ਉਸ ਬਾਲਕ ਨੇ ਹੌਲੀ ਜਿਹੇ ਕਿਹਾ, ‘‘ਮੈਂ ਐਨਾ ਤਾਕਤਵਰ ਤਾਂ ਨਹੀਂ ਹਾਂ 

ਬਿਜਲੀ ਆ ਗਈ

Posted On August - 29 - 2010 Comments Off on ਬਿਜਲੀ ਆ ਗਈ
ਸਾਰੇ ਪਿੰਡ ਵਿਚ ਰੌਣਕ ਛਾ ਗਈ, ਬਿਜਲੀ ਆ ਗਈ, ਬਿਜਲੀ ਆ ਗਈ। ਫਰਿਜਾਂ ਲੱਗੀਆਂ ਬਰਫ ਜਮਾਉਣ, ਟੈਲੀਵਿਜ਼ਨ ਲੱਗ ਪਏ ਗਾਉਣ। ਕੋਈ ਕੱਪੜੇ ਪ੍ਰੈਸ ਹੈ ਕਰਦਾ, ਮੋਟਰ ਛੱਡ ਕੋਈ ਟੈਂਕੀ ਭਰਦਾ। ਲਾ ਹੀਟਰ ਕੋਈ ਚਾਹ ਬਣਾਵੇ, ਕੋਈ ਮੋਬਾਈਲ ਚਾਰਜ ਕਰੀ ਜਾਵੇ। ਅੱਧੇ ਪੱਖੇ ਛੱਡ ਕੇ ਸੁੱਤੇ, ਪਾਣੀ ਦੇ ਕੂਲਰ ਮਾਰੇ ਛਿੱਟੇ। ਅਮੀਰਾਂ ਦੇ ਘਰ ਏ.ਸੀ. ਚੱਲਣ, ਗਰਮੀ ਨੂੰ ਉਹ ਦੂਰ ਦਬੱਲਣ। ਰਾਤੀਂ ਬੱਲਭ ਰੌਸ਼ਨੀ ਕਰਦੇ, ਵਿਹੜਿਆਂ ਦੇ ਵਿਚ ਚਾਨਣ ਭਰਦੇ। ਘੰਟਾ ਜੇ ਨਾ ਬਿਜਲੀ ਆਵੇ, ਸਭ ਦੀ ਜਾਨ ਨਿਕਲਦੀ ਜਾਵੇ। ਬਿਜਲੀ ਬਿਨ 

ਉਡੀਕ ਰਹੇ ਹਾਂ ਕਿਸ ਨੂੰ

Posted On August - 22 - 2010 Comments Off on ਉਡੀਕ ਰਹੇ ਹਾਂ ਕਿਸ ਨੂੰ
ਉਡੀਕ ਰਹੇ ਹਾਂ। ਨਾਨਕ ਬੁੱਧ ਈਸਾ ਗੋਬਿੰਦ ਸਿੰਘ ਨੂੰ। ਰਾਮ ਮੁਹੰਮਦ ਗਾਂਧੀ ਮਹਾਤਮਾ ਭਗਤ ਸਿੰਘ ਨੂੰ ਉਡੀਕ ਰਹੇ ਹਾਂ। ਕਿ ਆਉਣ ਉਹ ਕਰਨ ਕਲਿਆਣ ਅਸਾਡਾ ਅਤੇ ਭਲਾ ਸਰਬੱਤ ਦਾ। ਪਰ… ਉਨ੍ਹਾਂ ਤਾਂ ਨਹੀਂ ਸੀ ਉਡੀਕਿਆ ਕਿਸੇ ਨੂੰ ਤਾਂ ਫਿਰ ਅਸੀਂ ਉਡੀਕ ਰਹੇ ਹਾਂ ਕਿਸ ਨੂੰ? -ਰੰਜੀਵਨ ਸਿੰਘ  

ਪਿਆਲਾ ਜ਼ਹਿਰ ਦਾ

Posted On August - 22 - 2010 Comments Off on ਪਿਆਲਾ ਜ਼ਹਿਰ ਦਾ
ਪਿਆਲਾ ਜ਼ਹਿਰ ਦਾ ਜੋ ਯਾਰ ਨੇ ਹੋਠਾਂ ਨੂੰ ਲਾ ਦਿੱਤਾ, ਅਸੀਂ ਕਬਰਾਂ ਦੇ ਵਾਸੀ ਸਾਂ ਉਹਨੇ ਜੀਣਾ ਸਿਖਾ ਦਿੱਤਾ। ਕਿਹਾ ਉਸ ਨੇ ਜੁ ਮੂੰਹ ਆਇਆ ਜੁ ਹੱਥ ਆਇਆ ਵਗਾਹ ਦਿੱਤਾ, ਅਚਨਚੇਤੀ ਹੀ ਮੈਂ ਉਸ ਨੂੰ ਜਦੋਂ ਸ਼ੀਸ਼ਾ ਦਿਖਾ ਦਿੱਤਾ। ਜਿਨ੍ਹਾਂ ਨੂੰ ਆਪਣੇ ਪਰ ਦੇ ਕੇ ਮੈਂ ਅੰਬਰ ਚੜ੍ਹਾ ਦਿੱਤਾ, ਉਨ੍ਹਾਂ ਮੈਨੂੰ ਤਾਂ ਕੀ ਧਰਤੀ ਨੂੰ ਵੀ ’ਗੂਠਾ ਦਿਖਾ ਦਿੱਤਾ। ਓ ਬੁਤਘਾੜੇ ਤੂੰ ਇਸ ਪੱਥਰ ਨੂੰ ਕੀ ਤੋਂ ਕੀ ਬਣਾਇਆ ਹੈ, ਕਿ ਇਸ ਨੇ ਝੁਕ ਗਏ ਹਰ ਸੀਸ ਨੂੰ ਪੱਥਰ ਬਣਾ ਦਿੱਤਾ। ਮੈਂ ਇਸ ਨਿਜ਼ਾਮ ਤੋਂ ਰੋਜ਼ੀ ਇਲਮ ਤੇ 

ਨਿਵੇਕਲੀ ਸ਼ਾਇਰਾ

Posted On August - 22 - 2010 Comments Off on ਨਿਵੇਕਲੀ ਸ਼ਾਇਰਾ
ਸਿਮਰਤ ਸੁਮੈਰਾ ਕੋਲ ਆਪਣੀ ਹੀ ਤਰ੍ਹਾਂ ਦੀ ਕਵਿਤਾ ਹੈ ਨਵੀਂ ਤੇ ਨਿਵੇਕਲੀ। ਕਵਿਤਾ ’ਚ ਰਸ ਹੈ ਰੰਗ ਹੈ ਤੇ ਲੈਅ ਦੇ ਨਾਲ ਨਾਲ ਇਕ ਤੀਖਣ ਸੂਝ ਭਰੀ ਵਿਚਾਰਧਾਰਾ ਹੈ। ਉਹ ਔਖੀ ਗੱਲ ਨੂੰ  ਸੌਖੇ  ਸ਼ਬਦਾਂ ’ਚ ਸਹਿਜ ਨਾਲ ਕਹਿ ਦਿੰਦੀ ਹੈ। ਹਲਕੇ ਫੁਲਕੇ ਅੰਦਾਜ਼ ’ਚ ਕੋਈ ਗਹਿਰਾ ਭੇਤ ਦੱਸ ਦਿੰਦੀ ਏ ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਹੋਰ ਕਵਿੱਤਰੀਆਂ ਦੀ ਤਰ੍ਹਾਂ ਮਰਦਾਂ ਦੀ ਨੁਕਤਾਚੀਨੀ ਨਹੀਂ ਕਰਦੀ। ਪੂਰੇ ਬ੍ਰਹਿਮੰਡ ਦੀ ਗੱਲ ਕਰਦੀ ਏ ਬੜੀ ਸੁਹਿਰਦਤਾ ਨਾਲ। ਹਰ ਕਵਿਤਾ  ਸੱਜਰਾ ਸੁਨੇਹਾ ਦਿੰਦੀ 

ਸਫਾਈ ਮੁਹਿੰਮ

Posted On August - 22 - 2010 Comments Off on ਸਫਾਈ ਮੁਹਿੰਮ
ਸਵੇਰ ਦੀ ਸਭਾ ਵਿਚ ਅਧਿਆਪਕਾਂ ਨੇ ਸਫਾਈ ਮੁਹਿੰਮ ਦਾ ਪਾਠ ਪੜ੍ਹਾਇਆ ਰਲ-ਮਿਲ ਸਾਰੇ ਬੱਚਿਆਂ ਨੇ ਸਬਕ ਪੂਰਾ ਕਰ ਵਿਖਾਇਆ ਪਹਿਲਾਂ ਕਮਰਿਆਂ ਦੀ ਕੀਤੀ ਸਫਾਈ ਜਾਲਿਆਂ ਦਾ ਕੋਹੜ ਮਿਟਾਇਆ ਫੁੱਲਾਂ ਵਾਲੀਆਂ ਕਿਆਰੀਆਂ ਵਿਚੋਂ ਗਾਜਰ ਬੂਟੀ ਨੂੰ ਹਟਾਇਆ ਟੁੱਟੇ-ਫੁੱਟੇ ਝੂਲਿਆਂ ਨੂੰ ਮਿਸਤਰੀਆਂ ਤੋਂ ਠੀਕ ਕਰਵਾਇਆ ਪਿੰਡ ਦੀਆਂ ਗਲੀਆਂ ਦੀ ਕੀਤੀ ਸਫਾਈ ਰੇਤਾ ਤਕ ਹਟਾਇਆ ਸਰਪੰਚ ਸਾਹਿਬ ਤੇ ਮੋਹਤਬਰ ਬੰਦਿਆਂ ਨੇ ਸਾਡਾ ਖੂਬ ਸੀ ਸਾਥ ਨਿਭਾਇਆ ਗਲੀਆਂ ਦੇ ਵਿਚ ਹੋਕੇ ਦੇ ਕੇ ਸਫਾਈ ਮੁਹਿੰਮ ਚਲਾਈ ਸਾਫ-ਸੁਥਰੇ 

ਧੋਖੇਬਾਜ਼ ਦਾ ਅੰਤ ਭੈੜਾ ਹੁੰਦਾ ਹੈ

Posted On August - 22 - 2010 Comments Off on ਧੋਖੇਬਾਜ਼ ਦਾ ਅੰਤ ਭੈੜਾ ਹੁੰਦਾ ਹੈ
ਇਕ ਵਾਰ ਇਕ ਸੇਠ ਬਿਮਾਰ ਹੋ ਗਿਆ ਅਤੇ ਚੰਗੇ-ਚੰਗੇ ਹਕੀਮ ਤੇ ਵੈਦ ਉਹਦਾ ਇਲਾਜ ਕਰਨ ਲੱਗੇ। ਪਰ ਸੇਠ ਨੂੰ ਆਰਾਮ ਮਿਲਣਾ ਤਾਂ ਦੂਰ ਰਿਹਾ, ਉਹਦੀ ਬਿਮਾਰੀ ਦਿਨੋ-ਦਿਨ ਵਧਦੀ ਗਈ। ਜਦੋਂ ਹਕੀਮ ਅਤੇ ਵੈਦ ਦਵਾ-ਦਾਰੂ ਕਰਦੇ-ਕਰਦੇ ਥੱਕ ਗਏ ਤਾਂ ਉਨ੍ਹਾਂ ਨੇ ਇਕ ਦਿਨ ਸੇਠ ਨੂੰ ਸਾਫ-ਸਾਫ ਕਹਿ ਦਿੱਤਾ, ‘‘ਬਿਮਾਰੀ ਬਹੁਤ ਭੈੜੀ ਹੈ। ਤੁਸੀਂ ਬਚ ਨਹੀਂ ਸਕੋਗੇ। ਦਵਾ-ਦਾਰੂ ਕਰਨਾ ਬੇਕਾਰ ਹੈ।’’ ਹਕੀਮਾਂ ਅਤੇ ਵੈਦਾਂ ਦਾ ਇਹ ਜਵਾਬ ਸੁਣ ਕੇ ਸੇਠ ਘਬਰਾ ਗਿਆ ਅਤੇ ਗਿੜਗਿੜਾ ਕੇ ਦੇਵਤੇ ਨੂੰ ਬੇਨਤੀ ਕਰਨ ਲੱਗਿਆ, ‘‘ਹੇ 

ਸੱਚ ਬੋਲਣ ਦਾ ਇਨਾਮ

Posted On August - 22 - 2010 Comments Off on ਸੱਚ ਬੋਲਣ ਦਾ ਇਨਾਮ
ਪ੍ਰੇਰਕ ਪ੍ਰਸੰਗ ਇਕ ਡਾਕੂ ਸੀ। ਉਹ ਅਣਗਣਿਤ ਡਾਕੇ ਮਾਰ ਚੁੱਕਾ ਸੀ। ਇਕ ਦਿਨ ਕਿਸੇ ਥਾਂ ’ਤੇ ਸੰਤ ਦੀ ਕਥਾ ਚੱਲ ਰਹੀ ਸੀ। ਡਾਕੂ ਨੇ ਸੋਚਿਆ ਕਿ ਕਥਾ ਖ਼ਤਮ ਹੁੰਦਿਆਂ ਰਾਤ ਹੋ ਜਾਏਗੀ ਤਦ ਸੁੰਨਸਾਨ ਵਿਚ ਕਿਸੇ ਅਮੀਰ ਆਦਮੀ ਨੂੰ ਲੁੱਟ ਲਊਂਗਾ। ਉਹ ਇਕ ਖੂੰਜੇ ਵਿਚ ਬੈਠ ਕੇ ਕਥਾ ਖ਼ਤਮ ਹੋਣ ਦੀ ਉਡੀਕ ਕਰਨ ਲੱਗਾ। ਕਹਿੰਦੇ ਹਨ ਕਿ ਕਥਾ-ਸਤਿਸੰਗ ਵਿਚ ਥੋੜ੍ਹਾ ਚਿਰ ਵੀ ਬੈਠਣ ’ਤੇ ਉਸ ਦਾ ਕੁਝ ਨਾ ਕੁਝ ਅਸਰ ਤਾਂ ਜ਼ਰੂਰ ਹੁੰਦਾ ਹੈ। ਡਾਕੂ ਸਾਧੂ ਦੇ ਮੂੰਹੋਂ ਇਹ ਸੁਣ ਕੇ ਘਬਰਾ ਗਿਆ ਕਿ ਮਰਨ ਦੇ ਬਾਅਦ ਪਾਪਾਂ 

ਉਧਾਰ ਦੇ ਸੈਨਿਕ

Posted On August - 22 - 2010 Comments Off on ਉਧਾਰ ਦੇ ਸੈਨਿਕ
ਪੁਰਾਣੇ ਸਮੇਂ ਦੀ ਗੱਲ ਹੈ ਕਿ ਪੂਰਬ ਦਿਸ਼ਾ ਦੀ ਇਕ ਰਿਆਸਤ ਉਤੇ ਕੌਸ਼ਲ ਰਾਜ ਘਰਾਣੇ ਦੇ ਇਕ ਬਹਾਦਰ ਰਾਜੇ ਦਾ ਰਾਜ ਸੀ। ਉਹ ਬਹਾਦਰ ਹੋਣ ਦੇ ਨਾਲ-ਨਾਲ ਇਮਾਨਦਾਰ, ਆਪਣੀ ਪਰਜਾ ਦਾ ਹਿੱਤ ਚਾਹੁਣ ਵਾਲਾ ਅਤੇ ਮੁਸੀਬਤ ਵੇਲੇ ਹੌਸਲਾ ਰੱਖਣ ਵਾਲਾ ਰਾਜਾ ਸੀ। ਜ਼ਿਆਦਾਤਰ ਯੁੱਧਾਂ ਵਿਚ ਉਸ ਨੇ ਜਿੱਤ ਹੀ ਪ੍ਰਾਪਤ ਕੀਤੀ ਸੀ। ਉਸ ਦੀ ਖੁਸ਼ਹਾਲੀ ਅਤੇ ਉੱਨਤੀ ਵੇਖ ਕੇ ਉਸ ਦੀਆਂ ਗੁਆਂਢੀ ਰਿਆਸਤਾਂ ਦੇ ਰਾਜੇ ਉਸ ਨਾਲ ਖਾਰ ਖਾਂਦੇ ਸਨ। ਉਹ ਉਸ ਦਾ ਵਿਗਾੜ ਤਾਂ ਕੁਝ ਨਹੀਂ ਸਕਦੇ ਸਨ, ਪਰ ਉਹ ਉਸ ਦੇ ਵਿਰੁੱਧ ਕੋਈ ਨਾ ਕੋਈ 

ਹੈਲੀਕੌਪਟਰ ਕੀੜਾ

Posted On August - 22 - 2010 Comments Off on ਹੈਲੀਕੌਪਟਰ ਕੀੜਾ
ਕੀੜ ਸੰਖਿਆ ਦੀ ਕੁਦਰਤੀ ਲਗਾਮ ਡਾ. ਪੁਸ਼ਪਿੰਦਰ ਜੈ ਰੂਪ ਆਪਣੇ ਬਚਪਨ ਵਿਚ ਬਰਸਾਤ ਦੇ ਮੌਸਮ ਵਿਚ ਮੈਂ ਤੇ ਮੇਰੇ ਭੈਣ ਭਰਾ ‘ਹੈਲੀਕੌਪਟਰ ਕੀੜਿਆਂ‘ ਨੂੰ ਫੜ੍ਹ ਕੇ ਉਨ੍ਹਾਂ ਦੇ ਢਿੱਡਾਂ ਨੂੰ ਧਾਗਾ ਬੰਨ੍ਹ ਲੈਂਦੇ ਸੀ ਅਤੇ ਇਕ ਦੂਜੇ ਨਾਲ ਮੁਕਾਬਲੇ ਕਰਦੇ ਉਨ੍ਹਾਂ ਨੂੰ ਪਤੰਗ ਵਾਂਗ ਉਡਾਉਂਦੇ ਖੇਡਦੇ ਹੁੰਦੇ ਸੀ। ਪਰ ਪਕੜਨ ਲੱਗਿਆਂ ਕਈ ਵਾਰ ‘ਹੈਲੀਕੌਪਟਰ ਕੀੜੇ’ ਜਵਾਬੀ ਹਮਲੇ ਵਿਚ ਆਪਣੇ ਸਖਤ ਤੇ ਤਿੱਖੇ ਜਬਾੜਿਆਂ ਨਾਲ ਸਾਡੀਆਂ ਉਂਗਲਾਂ ’ਤੇ ਦੰਦੀ ਵੀ ਵੱਢ ਲੈਂਦੇ ਸੀ। ਸ਼ਾਇਦ ਇਨ੍ਹਾਂ ਦੇ ਤਕੜੇ 
Available on Android app iOS app
Powered by : Mediology Software Pvt Ltd.