ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਦਸਤਕ › ›

Featured Posts
ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ

ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ

ਉਨ੍ਹੀਵੀਂ ਤੇ ਵੀਹਵੀਂ ਸਦੀ ਵਿਚ ਪੱਛਮ/ਯੂਰੋਪ ਦੇ ਦੇਸ਼ਾਂ ਤੇ ਅਮਰੀਕਾ ਵਿਚ ਨਾਰੀਵਾਦੀ ਚਿੰਤਨ ਉਭਰਿਆ। ਇਨ੍ਹਾਂ ਚਿੰਤਕਾਂ ਵਿਚ ਸਾਂਦਰਾ ਲੀ ਬਰਟਕੀ ਦਾ ਨਾਂ ਮੂਹਰਲੀ ਕਤਾਰ ਵਿਚ ਆਉਂਦਾ ਹੈ। ਉਸ ਨੇ ਆਪਣੀਆਂ ਮਸ਼ਹੂਰ ਕਿਤਾਬਾਂ ‘ਫੈਮਿਨਿਟੀ ਐਂਡ ਡੋਮੀਨੇਸ਼ਨ’ ਤੇ ‘ਸਿਮਪਥੀ ਐਂਡ ਸੌਲੀਡੈਰਿਟੀ’ ਅਤੇ ਲੇਖਾਂ ਵਿਚ ਪਿੱਤਰੀ ਸੱਤਾ ਦੁਆਰਾ ਨਾਰੀ ਦੇਹ ’ਤੇ ਲਾਏ ਜ਼ਾਬਤਿਆਂ ...

Read More

ਆਪਣਾ ਕਮਰਾ

ਆਪਣਾ ਕਮਰਾ

ਨਰਿੰਦਰ ਸਿੰਘ ਕਪੂਰ ਸਵੈ-ਵਿਕਾਸ ਹਰ ਘਰ ਵਿਚ ਇਕ ਹੋਰ ਕਮਰੇ ਦੀ ਲੋੜ ਹੁੰਦੀ ਹੈ। ਪਰਿਵਾਰ ਦੇ ਹਰ ਜੀਅ ਦੀ ਮੰਗ ਹੁੰਦੀ ਹੈ ਕਿ ਉਸ ਦਾ ਆਪਣਾ ਕਮਰਾ ਹੋਵੇ। ਆਪਣੇ ਘਰ ਨੂੰ ਉਡੀਕਦਿਆਂ ਮਨੁੱਖ ਦੀ ਜ਼ਿੰਦਗੀ ਦੇ ਕਈ ਦਹਾਕੇ ਗੁਜ਼ਰ ਜਾਂਦੇ ਹਨ। ਪਰ ਆਪਣਾ ਘਰ ਉਸਾਰਨ ਦੀ ਤਾਂਘ ਵਕਤ ਦੇ ਬੀਤਣ ਨਾਲ ਵਧਦੀ ...

Read More

ਸੋਚਣ ਲਈ ਮਜਬੂਰ ਕਰਦੀ ਕਵਿਤਾ

ਸੋਚਣ ਲਈ ਮਜਬੂਰ ਕਰਦੀ ਕਵਿਤਾ

ਡਾ. ਸ਼ਰਨਜੀਤ ਕੌਰ ਜਸਬੀਰ ਸਿੰਘ ਧੀਮਾਨ ਛੇ ਪੁਸਤਕਾਂ ਦਾ ਰਚੇਤਾ ਹੈ। ‘ਮਹਿੰਦੀ ਦੇ ਪੱਤੇ’ 2011 ਮਗਰੋਂ ਹਥਲੀ ਸੰਪਾਦਨਾ ਦੀ ਪੁਸਤਕ ਹੈ ‘ਜੈਸਾ ਰੰਗ ਕਸੁੰਭ ਕਾ’ (ਸੰਪਾਦਕ: ਮਦਨ ਵੀਰਾ; ਕੀਮਤ: 100 ਰੁਪਏ; 5ਆਬ ਪ੍ਰਕਾਸ਼ਨ, ਜਲੰਧਰ) ਜਿਸ ਵਿਚ ਉਸ ਦੀ ਚੋਣਵੀਂ ਕਵਿਤਾ ਸ਼ਾਮਲ ਹੈ। ਸੰਪਾਦਕ ਮਦਨ ਵੀਰਾ ਨੇ ਪ੍ਰੋ. ਕਰਮਜੀਤ ਸਿੰਘ ਵੱਲੋਂ ‘ਧੀਮਾਨ ...

Read More

ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼

ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼

ਕੇ.ਐਲ. ਗਰਗ ਪੁਸਤਕ ਪੜਚੋਲ ਹਾਵਰਡ ਫਾਸਟ ਦਾ ਨਾਵਲ ‘ਸਪਾਰਟੈਕਸ’ (ਕੀਮਤ 450 ਰੁਪਏ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ਕਲਾਸੀਕਲ ਸਾਹਿਤ ਦਾ ਰੁਤਬਾ ਹਾਸਲ ਕਰ ਚੁੱਕਿਆ ਹੈ। ਇਹ ਨਾਵਲ ਲੇਖਕ ਦੇ ਬੰਦੀ ਜੀਵਨ ਦੀ ਦੇਣ ਹੈ। ਫਾਸ਼ਿਸਟਾਂ ਦੀਆਂ ਇੱਛਾਵਾਂ ਅਨੁਸਾਰ ਨਾ ਚੱਲਣ ਕਾਰਨ ਲੇਖਕ ਨੂੰ ਜੇਲ੍ਹ ਦੀ ਸਜ਼ਾ ਹੋਈ ਸੀ। ਉੱਥੇ ਹੀ ਇਸ ਨਾਵਲ ...

Read More

ਜੀਵਨ ਪ੍ਰਤੀ ਮੋਹ ਦੀ ਸ਼ਾਇਰੀ

ਜੀਵਨ ਪ੍ਰਤੀ ਮੋਹ ਦੀ ਸ਼ਾਇਰੀ

ਡਾ. ਸੁਰਿੰਦਰ ਗਿੱਲ ਇਕ ਪੁਸਤਕ - ਇਕ ਨਜ਼ਰ ਗੁਰਭਜਨ ਗਿੱਲ ਪੰਜਾਬੀ ਸਾਹਿਤ ਜਗਤ ਵਿਚ ਜਾਣਿਆ-ਪਛਾਣਿਆ ਹਸਤਾਖਰ ਹੈ। ਉਹ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਨਿਰੰਤਰ ਯੋਗਦਾਨ ਪਾਉਂਦਾ ਰਹਿੰਦਾ ਹੈ। ਕਾਵਿ-ਸੰਗ੍ਰਹਿ ‘ਪਾਰਦਰਸ਼ੀ’ (ਕੀਮਤ: 200 ਰੁਪਏ; ਦੂਜਾ ਸੰਸਕਰਣ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ’ਚ ਗੁਰਭਜਨ ਗਿੱਲ ਦੇ ਕਾਵਿ ਅਨੁਭਵ ਵਿੱਚੋਂ ਝਰੀਆਂ ਇਕਾਹਠ ਕਵਿਤਾਵਾਂ ਅਤੇ ਬਾਰ੍ਹਾਂ ਗ਼ਜ਼ਲਾਂ ਸੰਕਲਿਤ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਦੋਹੇ ਨਿਦਾ ਫ਼ਾਜ਼ਲੀ ਮੈਂ ਰੋਇਆ ਪਰਦੇਸ ਮੇਂ ਭੀਗਾ ਮਾਂ ਕਾ ਪਿਆਰ ਦੁੱਖ ਨੇ ਦੁੱਖ ਸੇ ਬਾਤ ਕੀ ਬਿਨ ਚਿੱਠੀ ਬਿਨ ਤਾਰ। ਈਸਾ, ਅੱਲ੍ਹਾ, ਈਸ਼ਵਰ ਸਾਰੇ ਮੰਤਰ ਸੀਖ ਜਾਨੇ ਕਬ ਕਿਸ ਨਾਮ ਮੇ ਮਿਲੇ ਜ਼ਿਆਦਾ ਭੀਖ। ਸਟੇਸ਼ਨ ਪਰ ਖ਼ਤਮ ਕੀ ਭਾਰਤ ਤੇਰੀ ਖੋਜ ਨਹਿਰੂ ਨੇ ਲਿਖਾ ਨਹੀਂ, ਕੁਲੀ ਕੇ ਸਿਰ ਕਾ ਬੋਝ। ਵੋਹ ਸੂਫ਼ੀ ਕਾ ਕੌਲ ਹੋ ਯਾ ਪੰਡਿਤ ...

Read More

ਅਣਿਆਈ ਮੌਤ

ਅਣਿਆਈ ਮੌਤ

ਸਵੈਂ ਪ੍ਰਕਾਸ਼ ਹਿੰਦੀ ਕਹਾਣੀ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਨੌਂਵੀਂ ’ਚ ਪੜ੍ਹਦਾ ਸੀ। ਸਾਡੀ ਜਮਾਤ ’ਚ ਅੰਮ੍ਰਿਤ ਲਾਲ ਨਾਮ ਦਾ ਇਕ ਮੁੰਡਾ ਹੁੰਦਾ ਸੀ। ਪਿਆਰ ਨਾਲ ਸਾਰੇ ਉਸ ਨੂੰ ਇੰਮੀ ਕਹਿੰਦੇ ਸਨ। ਇੰਮੀ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਉਹ ਨਾ ਸਿਰਫ਼ ਸਕੂਲ ਦੀ ਫੁੱਟਬਾਲ ਟੀਮ ਵਿਚ ਸ਼ਾਮਲ ਸੀ ਸਗੋਂ ...

Read More


 • ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ
   Posted On October - 13 - 2019
  ਸਾਂਦਰਾ ਲੀ ਬਰਟਕੀ ਨੇ ਆਪਣੀ ਪਰਖ ਪੜਚੋਲ ਲਈ ਫਰਾਂਸੀਸੀ ਫਿਲਾਸਫ਼ਰ ਮਿਸ਼ੈਲ ਫੂਕੋ ਦੇ ਵਿਚਾਰਾਂ ਦੀ ਤੰਦ ਫੜੀ। ਫੂਕੋ ਅਨੁਸਾਰ ਜਦ....
 • ਆਪਣਾ ਕਮਰਾ
   Posted On October - 13 - 2019
  ਹਰ ਘਰ ਵਿਚ ਇਕ ਹੋਰ ਕਮਰੇ ਦੀ ਲੋੜ ਹੁੰਦੀ ਹੈ। ਪਰਿਵਾਰ ਦੇ ਹਰ ਜੀਅ ਦੀ ਮੰਗ ਹੁੰਦੀ ਹੈ ਕਿ ਉਸ....
 • ਪਰਾਸ਼ਰ ਝੀਲ ਦੀ ਯਾਤਰਾ
   Posted On October - 13 - 2019
  ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਹਿਮਾਲਿਆ ਦੀ ਪਰਾਸ਼ਰ ਝੀਲ ਦੀ ਟਰੈਕਿੰਗ ਕਰਨ ਦਾ ਵਿਚਾਰ ਬਣਿਆ। ਪਰਾਸ਼ਰ ਝੀਲ ਸਮੁੰਦਰ ਤਲ....
 • ਉਸ ਬੋਹੜ ਨੇ ਪੁੱਛਿਆ ਸੀ
   Posted On October - 13 - 2019
  ਉਸ ਬੋਹੜ ਨੂੰ ਮੈਂ ਹੋਸ਼ ਸੰਭਾਲਣ ਤੋਂ ਲੈ ਕੇ ਓਥੇ ਵੇਖਿਆ ਸੀ। ਵਿਸ਼ਾਲ, ਆਪਣੀ ਦਾੜ੍ਹੀ ਖਿਲਾਰੀ ਸਵੇਰ ਦੀ ਸੀਤਲ ਪੌਣ....

ਕਾਵਿ ਕਿਆਰੀ

Posted On September - 22 - 2019 Comments Off on ਕਾਵਿ ਕਿਆਰੀ
ਸੁਰਾਂ ਦੀ ਸਾਰ ਨਾ ਜਾਣੇ। ਫਿਰੇ ਜੋ ਜੋੜਦਾ ਗਾਣੇ। ....

ਮਿੰਨੀ ਕਹਾਣੀਆਂ

Posted On September - 22 - 2019 Comments Off on ਮਿੰਨੀ ਕਹਾਣੀਆਂ
‘‘ਆਹ ਦੇਖੀਂ ਕੁੜੇ ਫੂਨ! ਕੋਈ ਭਾਈ ਬੋਲਦੈ... ਕਹਿੰਦਾ ਥੋਡੇ ਨੰਬਰ ’ਤੇ ਦੋ ਲੱਖ ਇਨਾਮ ਨਿਕਲਿਆ, ਪਰ ਆਪਾਂ ਨੂੰ ਥੋੜ੍ਹੇ ਜੇ ਪੈਸੇ ਭਰਨੇ ਪੈਣਗੇ। ਦੇਖ ਤਾਂ ਕੀ ਕਹਿੰਦਾ! ਕਿੱਥੇ ਭਰਨੇ ਪੈਣਗੇ?’’ ਮੇਲੋ ਨੇ ਨੂੰਹ ਨੂੰ ਫੋਨ ਫੜਾਉਂਦਿਆਂ ਕਿਹਾ। ਨਾਲ ਹੀ ਨਸੀਹਤ ਵੀ ਦਿੱਤੀ, ‘‘ਚੱਜ ਨਾਲ ਗੱਲ ਕਰੀਂ।’’ ਨੂੰਹ ਨੇ ‘ਹੈਲੋ’ ਆਖਿਆ। ....

ਕਾਲਾ ਪੰਡਤ

Posted On September - 22 - 2019 Comments Off on ਕਾਲਾ ਪੰਡਤ
‘‘ਆਹ ਦੇਖ ਪਾੜ੍ਹਿਆ, ਮਰਣ ਲੱਗਿਆਂ ਇਹਦੀ ਫੋਸੀ ਨਿਕਲ ਗਈ। ਪਤਾ ਨ੍ਹੀਂ ਕਿੰਨਾ ਔਖਾ ਮਰਿਆ ਹੋਣਾ। ਰਾਤੀਂ ਤਾਂ ਚੰਗਾ ਭਲਾ ਸੀ। ਅਸੀਂ ਬਥੇਰਾ ਚਿਰ ਗੱਲਾਂ ਕੀਤੀਆਂ। ਮੈਂ ਜਾਣ ਲੱਗਿਆਂ ਕਿਹਾ ਸੀ ਕਿ ਸਵੇਰ ਨੂੰ ਚਾਹ ਨਾ ਬਣਾਈਂ। ਮੈਂ ਆਪਣੇ ਘਰੋਂ ਲੈ ਆਵਾਂਗਾ। ਸਵੇਰੇ ਕੁਮੰਡਲੀ ’ਚ ਚਾਹ ਲੈ ਕੇ ਗਿਆ ਤਾਂ ਅੱਗੋਂ ਭੌਰ ਉੱਡ ਗਿਆ ਸੀ। ਇਹਦਾ ਸਰੀਰ ਆਕੜਿਆ ਪਿਆ ਸੀ। ਕੋੜ੍ਹੀ ਮੇਰੇ ਵਾਂਗ ਧੁਰੋਂ ਮਾੜੇ ਲੇਖ ....

ਦਲਿਤ ਸਾਹਿਤ ਦੀ ਸਮੀਖਿਆ

Posted On September - 22 - 2019 Comments Off on ਦਲਿਤ ਸਾਹਿਤ ਦੀ ਸਮੀਖਿਆ
ਓਮਪ੍ਰਕਾਸ਼ ਵਾਲਮੀਕੀ ਸਾਹਿਤ ਦੇ ਖੇਤਰ ਵਿਚ ਸਥਾਪਿਤ ਨਾਂ ਹੈ ਜਿਸ ਨੇ ਕਵਿਤਾ, ਕਹਾਣੀ, ਸਵੈ-ਜੀਵਨੀ ਸਿਰਜਣ ਦੇ ਨਾਲ ਨਾਲ ਆਲੋਚਨਾ ਦੇ ਖੇਤਰ ਵਿਚ, ਵਿਸ਼ੇਸ਼ ਕਰਕੇ ਦਲਿਤ ਸਾਹਿਤ ਦੇ ਪ੍ਰਸੰਗ ਵਿਚ, ਮੁੱਲਵਾਨ ਕਾਰਜ ਕੀਤਾ ਹੈ। ਉਸ ਦੇ ਅਨੁਵਾਦ ਕਾਰਜ ਨੂੰ ਵੀ ਸਾਹਿਤ ਪ੍ਰੇਮੀਆਂ ਨੇ ਮਾਣਿਆ ਹੈ। ....

ਦਲਿਤ ਜੀਵਨ ਦੀ ਪੇਸ਼ਕਾਰੀ

Posted On September - 22 - 2019 Comments Off on ਦਲਿਤ ਜੀਵਨ ਦੀ ਪੇਸ਼ਕਾਰੀ
ਨਾਟਕ ‘ਅੰਧ ਕੂਪ’ (ਕੀਮਤ: 100 ਰੁਪਏ; ਗਰੇਸ਼ੀਅਸ ਬੁੱਕਸ, ਪਟਿਆਲਾ) ਬਾਰੇ ਡਾ. ਲਕਸ਼ਮੀ ਨਾਰਾਇਣ ਭੀਖੀ ਲਿਖਦਾ ਹੈ: ‘‘ਨਾਟਕ ਅੰਧ-ਕੂਪ ਦੇ ਪਾਤਰ ਜਬਰ, ਜ਼ੁਲਮ, ਅਨਿਆਂ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹਨ, ਪਰ ਉਹ ਮੁਕਤ ਹੋਣ ਲਈ ਯਤਨਸ਼ੀਲ ਹਨ। ਨਾਟਕ ‘ਅੰਧ ਕੂਪ’ ਦਲਿਤ ਲੋਕਾਂ ਦੀ ਗੁੱਲੀ ਕੱਟ ਪਾਉਣ ਦਾ ਯਤਨ ਕਰਦਾ ਹੈ।’’ ....

ਚਰਿੱਤਰ ਪ੍ਰਧਾਨ ਪਾਤਰਾਂ ਦੀ ਜੀਵੰਤ ਕਹਾਣੀ

Posted On September - 22 - 2019 Comments Off on ਚਰਿੱਤਰ ਪ੍ਰਧਾਨ ਪਾਤਰਾਂ ਦੀ ਜੀਵੰਤ ਕਹਾਣੀ
ਆਮ ਲੋਕ-ਜੀਵਨ ਵਿਚ ਸੰਘਰਸ਼ ਕਰਦੇ ਚਰਿੱਤਰ ਪ੍ਰਧਾਨ ਪਾਤਰਾਂ ਦੀਆਂ ਜੀਵੰਤ ਕਹਾਣੀਆਂ ‘ਸਹਿਮੀ ਬੁਲਬੁਲ ਦਾ ਗੀਤ’ (ਕੀਮਤ: 220 ਰੁਪਏ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ਅਜਿਹੀ ਪੁਸਤਕ ਹੈ ਜਿਸ ਦਾ ਲੇਖਕ ਸੁਰਿੰਦਰ ਰਾਮਪੁਰੀ ਇਸ ਤੋਂ ਪਹਿਲਾਂ ਅੱਧੀ ਦਰਜਨ ਕਹਾਣੀ-ਸੰਗ੍ਰਹਿ, ਦੋ ਕਾਵਿ-ਸੰਗ੍ਰਹਿ, ਇਕ ਸ਼ਬਦ ਚਿੱਤਰ ਅਤੇ ਆਲੋਚਨਾ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਕਹਾਣੀ ਲਿਖਣ ਦੇ ਖੇਤਰ ਵਿਚ ਉਸ ਦਾ ਲਗਾਤਾਰ ਚਾਰ ਦਹਾਕੇ ਦਾ ਤਜ਼ਰਬਾ ਹੈ। ....

ਸੱਚ ਲੱਭਦੀ ਕਵਿਤਾ

Posted On September - 22 - 2019 Comments Off on ਸੱਚ ਲੱਭਦੀ ਕਵਿਤਾ
ਸੁਰਜੀਤ ਦੀ ਲਿਖੀ ‘ਹੇ ਸਖੀ’ (ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਅੱਜ ਤੋਂ ਅੱਠ ਸਾਲ ਪਹਿਲਾਂ ਭਾਵ 2011 ਵਿਚ ਪਹਿਲੀ ਵਾਰ ਛਪੀ ਸੀ। ਇਹ ਹੱਥਲਾ ਕਾਵਿ ਸੰਗ੍ਰਹਿ ਉਸ ਦਾ ਦੂਜਾ ਐਡੀਸ਼ਨ ਹੈ ਜਿਸ ਨਾਤੇ ਬਦਲਾਓ ਹੋਣੇ ਚਾਹੀਦੇ ਹਨ, ਪਰ ਕੀ ਕੀ ਬਦਲਾਓ ਕੀਤੇ ਗਏ ਹਨ, ਇਸ ਬਾਰੇ ਕੋਈ ਵੀ ਜ਼ਿਕਰ ਨਹੀਂ ਹੈ। ....

ਸਿਹਤ ਸਾਹਿਤ ਵਿਚ ਨਵਾਂ ਵਾਧਾ

Posted On September - 22 - 2019 Comments Off on ਸਿਹਤ ਸਾਹਿਤ ਵਿਚ ਨਵਾਂ ਵਾਧਾ
ਸਰੀਰ ਨੂੰ ਪਤਲਾ, ਮਜ਼ਬੂਤ ਅਤੇ ਤੰਦਰੁਸਤ ਰੱਖਣ ਹਿਤ ਕੁਝ ਵਿਗਿਆਨਕ ਤੱਥ, ਤੱਤ ਅਤੇ ਤਰੀਕੇ ਪ੍ਰਦਾਨ ਕਰਦੀ ਪੁਸਤਕ ‘ਮੋਟਾਪੇ ਤੋਂ ਮੁਕਤੀ’ (ਕੀਮਤ: 200 ਰੁਪਏ; ਥਿੰਕ ਫਰੀ ਬੁੱਕਸ, ਅੰਮ੍ਰਿਤਸਰ) ਨੌਜਵਾਨ ਡਾ. ਨਵਦੀਪ ਸਿੰਘ ਦੀ ਪਲੇਠੀ ਅਤੇ ਵਿਲੱਖਣ ਰਚਨਾ ਹੈ। ....

ਪੰਜਾਬ ਤੇ ਕਸ਼ਮੀਰ

Posted On September - 15 - 2019 Comments Off on ਪੰਜਾਬ ਤੇ ਕਸ਼ਮੀਰ
ਸਰਕਾਰ (ਮਹਾਰਾਜਾ ਰਣਜੀਤ ਸਿੰਘ) ਤੇਈ ਹਾੜ੍ਹ ਨੂੰ ਜੋਗੀ ਹੱਟੀਆਂ ਤੋਂ ਚਲ ਕੇ ਨੌਸ਼ਹਿਰਾ ਵਿਖੇ ਜਾ ਉਤਰੇ। ਨੌਸ਼ਹਿਰਾ ਤੋਂ ਤਵੀ ਨਦੀ ਦੇ ਉਸ ਪਾਸੇ ਤੰਬੂ ਗਡਵਾ ਕੇ ਉਨ੍ਹਾਂ ਵਿਚ ਜਾ ਠਹਿਰੇ। ....

ਕਾਕਾ, ਮੇਰਾ ਬਾਇਓ-ਡਾਟਾ ਬਣਾ ਦੇ

Posted On September - 15 - 2019 Comments Off on ਕਾਕਾ, ਮੇਰਾ ਬਾਇਓ-ਡਾਟਾ ਬਣਾ ਦੇ
ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਰਜ਼ਖ (ਸਵਰਗ ਅਤੇ ਨਰਕ ਵਿਚਕਾਰਲੀ ਧਰਤੀ/ਲੋਕ) ’ਚ ਰਹਿੰਦੇ ਲੋਕ/ਰੂਹਾਂ ਜੋ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੀਆਂ ਹਨ ਮੇਰੇ ਘਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਬਹੁਤਾ ਕਰਕੇ ਮੇਰੇ ਸੜੇ ਫੂਕੇ ਯਾਰ ਪੰਜਾਬੀ ਕਵੀ ਪ੍ਰਮਿੰਦਰਜੀਤ, ਹਿੰਦੀ ਕਵੀ ਕੁਮਾਰ ਵਿਕਲ, ਚਿੰਤਕ ਸਤਿਆਪਾਲ ਗੌਤਮ (ਜਿਹੜਾ ਜਵਾਹਰ ਲਾਲ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਹੁੰਦਾ ਸੀ) ਤੇ ਏਹੋ ਜਿਹੇ ਹੋਰ ਆਉਂਦੇ ਨੇ। ....

ਸ਼ਾਂਤੀ ਤੇ ਸਲੀਕੇ ਦਾ ਪ੍ਰਤੀਕ ਭੂਟਾਨ

Posted On September - 15 - 2019 Comments Off on ਸ਼ਾਂਤੀ ਤੇ ਸਲੀਕੇ ਦਾ ਪ੍ਰਤੀਕ ਭੂਟਾਨ
ਅੱਠ ਅਗਸਤ ਨੂੰ ਸਾਡੀ ਦਿੱਲੀ ਤੋਂ ਬਾਗਡੋਗਰਾ (ਪੱਛਮ ਬੰਗਾਲ) ਲਈ ਉਡਾਣ ਸੀ। ਤਕਰੀਬਨ ਦੋ ਘੰਟੇ ਦੇ ਹਵਾਈ ਸਫ਼ਰ ਉਪਰੰਤ ਅਸੀਂ ਬਾਗਡੋਗਰਾ ਹਵਾਈ ਅੱਡੇ ਜਾ ਉਤਰੇ। ਇਹ ਛੋਟਾ ਜਿਹਾ, ਪਰ ਸ਼ਾਂਤਮਈ ਹਵਾਈ ਅੱਡਾ ਹੈ। ਉਂਜ ਦਿੱਲੀ ਤੋਂ ਸਿੱਧੀ ਭੂਟਾਨ ਦੇ ਸ਼ਹਿਰ ਪਾਰੋ ਲਈ ਵੀ ਹਵਾਈ ਸੇਵਾ ਹੈ, ਪਰ ਪਾਰੋ ਸ਼ਹਿਰ ਚਾਰੇ ਪਾਸਿਆਂ ਤੋਂ ਪਹਾੜਾਂ ਵਿਚਕਾਰ ਘਿਰਿਆ ਹੋਣ ਕਾਰਨ ਇੱਥੇ ਸਿਰਫ਼ ਛੋਟੇ ਹਵਾਈ ਜਹਾਜ਼ ਹੀ ਜਾਂਦੇ ਹਨ। ....

ਮੇਰੀ ਜ਼ਿੰਦਗੀ ਮੇਰੀ ਕਲਾ: ਜ਼ਹੀਰ ਕਸ਼ਮੀਰੀ

Posted On September - 15 - 2019 Comments Off on ਮੇਰੀ ਜ਼ਿੰਦਗੀ ਮੇਰੀ ਕਲਾ: ਜ਼ਹੀਰ ਕਸ਼ਮੀਰੀ
ਸੰਨ ਸੰਤਾਲੀ ਦਾ ਡਰਾਉਣਾ ਸਾਲ ਆਣ ਪਹੁੰਚਿਆ, ਬਰਤਾਨਵੀ ਸਾਮਰਾਜ ਨੇ ਹਿੰਦੋਸਤਾਨ ਦੇ ਚਾਲੀ ਕਰੋੜ ਇਨਸਾਨਾਂ ਨੂੰ ਮਾਰਸ਼ਲ ਪਲਾਨ ਦੇ ਇਵਜ਼ ਵਿਚ ‘ਮੁਸਲਿਮ ਵੱਡਿਆਂ’ ਅਤੇ ‘ਹਿੰਦੂ ਵੱਡਿਆਂ’ ਦੇ ਹੱਥਾਂ ਵਿਚ ਨਿਲਾਮ ਕਰ ਦਿੱਤਾ। ਬਿਹਾਰ, ਬੰਗਾਲ ਅਤੇ ਨੋਆਖਲੀ ਵਿਚ ਤਾਂ ਇਨਸਾਨੀਅਤ ਪਹਿਲਾਂ ਹੀ ਮਰ ਚੁੱਕੀ ਸੀ, ਹੁਣ ਪੰਜਾਬ ਦੀ ਜ਼ਮੀਨ ’ਤੇ ਵੀ ਅੱਗ ਅਤੇ ਖ਼ੂਨ ਦੇ ਬੱਦਲ ਛਾ ਗਏ। ....

ਪਾਤਰਾਂ ਦੇ ਮਨਾਂ ਦੀ ਕਹਾਣੀ

Posted On September - 15 - 2019 Comments Off on ਪਾਤਰਾਂ ਦੇ ਮਨਾਂ ਦੀ ਕਹਾਣੀ
ਪੁਸਤਕ ‘ਖੋਜ ਜਾਰੀ ਹੈ’ (ਕੀਮਤ: 350 ਰੁਪਏ) ਜਸਬੀਰ ਸਿੰਘ ਦੁਸਾਂਝ ਦਾ ਦੂਜਾ ਨਾਵਲ ਹੈ। ਇਸ ਨਾਵਲ ਦੀ ਉਸਾਰੀ ਵਿਚ ਜਿਹੜੇ ਪਾਤਰਾਂ ਦੀਆਂ ਮਿਸਾਲਾਂ ਅਤੇ ਜੀਵਨ ਚਿਤਰਣ ਕੀਤਾ ਗਿਆ ਹੈ ਉਨ੍ਹਾਂ ਦੇ ਮਨੋਭਾਵਾਂ ਨੂੰ ਸਮਝਣ ਲਈ ਹਰ ਪਾਠਕ ਦਾ ਮਨੋਵਿਗਿਆਨੀ ਹੋਣਾ ਲਾਜ਼ਮੀ ਹੈ। ....

ਤ੍ਰੈਕਾਲ ਕੇਂਦ੍ਰਿਤ ਕਵਿਤਾਵਾਂ

Posted On September - 15 - 2019 Comments Off on ਤ੍ਰੈਕਾਲ ਕੇਂਦ੍ਰਿਤ ਕਵਿਤਾਵਾਂ
ਰਵਿੰਦਰ ਰਵੀ ਪਿਛਲੇ ਛੇ ਦਹਾਕਿਆਂ ਤੋਂ ਪੰਜਾਬੀ ਵਿਚ ਪ੍ਰਯੋਗਸ਼ੀਲ ਕਵਿਤਾ ਦੇ ਸਿਰਜਕ ਵਜੋਂ ਜਾਣਿਆ ਜਾਂਦਾ ਹੈ। ਬੇਸ਼ੱਕ ਆਧੁਨਿਕ ਪੰਜਾਬੀ ਕਾਵਿ ਨਾਲ ਜੁੜਿਆ ਵਿਸ਼ਸ਼ੇਣ ਪ੍ਰਯੋਗਵਾਦ ਹੁਣ ਵਰਤੋਂ ਵਿਚ ਨਹੀਂ ਰਿਹਾ ਤਾਂ ਵੀ ਮਹਿਜ਼ ਪਛਾਣ ਲਈ ਰਵਿੰਦਰ ਰਵੀ ਦੇ ਨਾਮ ਨਾਲ ਇਹ ਸ਼ਬਦ ਅਜੇ ਵੀ ਵਰਤਿਆ ਜਾਂਦਾ ਹੈ। ....

ਔਰਤ ਦੇ ਰੋਹ ਤੇ ਵਿਦਰੋਹ ਦਾ ਪ੍ਰਗਟਾਵਾ

Posted On September - 15 - 2019 Comments Off on ਔਰਤ ਦੇ ਰੋਹ ਤੇ ਵਿਦਰੋਹ ਦਾ ਪ੍ਰਗਟਾਵਾ
ਪਰਮਜੀਤ ਕੌਰ ਸਰਹਿੰਦ ਨੇ ਲਗਪਗ ਪੰਦਰਾਂ ਕਾਵਿ ਸੰਗ੍ਰਹਿ, ਨਿਬੰਧ ਸੰਗ੍ਰਹਿ, ਗ਼ਜ਼ਲ, ਲੋਕ-ਕਾਵਿ ਤੇ ਕਹਾਣੀ-ਸੰਗ੍ਰਹਿਆਂ ਰਾਹੀਂ ਮਾਂ ਬੋਲੀ ਦੀ ਸੇਵਾ ਕੀਤੀ ਹੈ। ਹਥਲਾ ਕਾਵਿ ਸੰਗ੍ਰਹਿ ‘ਮੈਂ ਮੀਰਾ ਨਹੀਂ ਸੁਕਰਾਤ ਨਹੀਂ’ (ਕੀਮਤ: 225 ਰੁਪਏ; ਐਵਿਸ ਪਬਲੀਕੇਸ਼ਨਜ਼, ਦਿੱਲੀ) ‘ਮੁੱਦਤ ਤੋਂ ਹੁੰਦੇ ਜ਼ੁਲਮ ਤੇ ਬੇਇਨਸਾਫ਼ੀ ਦੇ ਖ਼ਿਲਾਫ਼ ਆਪਣੀ ਆਜ਼ਾਦੀ ਲਈ ਸਿਰ ਚੁੱਕ ਰਹੀ ਕੌੜ ਗੰਦਲ ਨੂੰ’ ਸਮਰਪਿਤ ਹੈ ਜਿਸ ਤੋਂ ਸਪਸ਼ਟ ਹੈ ਕਿ ਕਵਿੱਤਰੀ ਨੇ ਵਧੇਰੇ ਕਰਕੇ ਔਰਤ ਦੇ ....

ਅਧਿਆਪਕ ਦੀ ਸੰਵੇਦਨਸ਼ੀਲਤਾ ਦਾ ਚਿਤਰਨ

Posted On September - 15 - 2019 Comments Off on ਅਧਿਆਪਕ ਦੀ ਸੰਵੇਦਨਸ਼ੀਲਤਾ ਦਾ ਚਿਤਰਨ
ਅਧਿਆਪਕ ਨੂੰ ਸਮਾਜ ਤੇ ਦੇਸ਼ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਦੇਸ਼ ਦੀ ਤਰੱਕੀ ਵਿਚ ਸਿੱਖਿਆ ਦਾ ਖ਼ਾਸ ਰੋਲ ਹੁੰਦਾ ਹੈ। ਅਧਿਆਪਕ ਅਤੇ ਸਮਾਜ ਦੋਵਾਂ ਦਾ ਇਕ ਦੂਜੇ ਨਾਲ ਅਨਿੱਖੜਵਾਂ ਸਬੰਧ ਹੈ ਕਿਉਂਕਿ ਸਮਾਜ ਦੀ ਉਸਾਰੀ ਅਤੇ ਵਿਦਿਆਰਥੀ ਦਾ ਸਰਬ-ਪੱਖੀ ਵਿਕਾਸ ਕਰਨ ਵਿਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ। ....
Available on Android app iOS app
Powered by : Mediology Software Pvt Ltd.