ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    ਪਾਣੀ !    ਖ਼ਰਗੋਸ਼ ਤੇ ਡੱਡੂ !    ਔਨਲਾਈਨ ਰੰਗਮੰਚ- ਕੁਝ ਸਵਾਲ !    

ਦਸਤਕ › ›

Featured Posts
ਚੱਕਰਵਿਊ

ਚੱਕਰਵਿਊ

ਗੁਰਮੀਤ ਆਰਿਫ ਕਥਾ ਪ੍ਰਵਾਹ ਡੋਰ ਬੈੱਲ ਵੱਜੀ ਹੈ ਮੇਰਾ ਧਿਆਨ ਯਕਦਮ ਦੀਵਾਰ ਘੜੀ ਵੱਲ ਗਿਆ ਹੈ। ਸਾਢੇ ਪੰਜ ਵੱਜ ਗਏ ਨੇ। ਪੈਰਾਂ ’ਚ ਚੱਪਲਾਂ ਪਾ, ਜਾ ਕੇ ਗੇਟ ਖੋਲ੍ਹਦਾ ਹਾਂ। ਸਾਹਮਣੇ ਪਿਤਾ ਸ਼੍ਰੀ ਖੜ੍ਹੇ ਨੇ। ਮੇਰੇ ਵੱਲ ਵੇਖ ਕੇ ਟਾਂਚ ਕਰਨ ਵਾਲਿਆਂ ਵਾਂਗੂੰ ਉਹ ਬੇਤੁਕਾ ਜਿਹਾ ਮੁਸਕਰਾਏ ਨੇ। ਜਿਵੇਂ ਕਹਿ ਰਹੇ ਹੋਣ ...

Read More

ਬਾਰਡਰ, ਵੀਜ਼ਾ ਤੇ ਬਰਗਰ-ਪੀਜ਼ਾ

ਬਾਰਡਰ, ਵੀਜ਼ਾ ਤੇ ਬਰਗਰ-ਪੀਜ਼ਾ

ਪੰਜਾਬੀਆਂ ਦੀਆਂ ਪੈੜਾਂ- 7 ਆਤਮਜੀਤ ਕੁਝ ਦੇਸ਼ਾਂ ਦੇ ਵੀਜ਼ੇ ਉੱਥੇ ਪਹੁੰਚ ਕੇ ਫ਼ੀਸ ਜਮ੍ਹਾਂ ਕਰਵਾਉਣ ਨਾਲ ਵੀ ਮਿਲ ਜਾਂਦੇ ਹਨ, ਪਰ ਕਈ ਮੁਲਕਾਂ ਦੇ ਵੀਜ਼ਿਆਂ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਜਿੰਨਾ ਅਮੀਰ ਦੇਸ਼ ਉਨਾ ਹੀ ਵੱਡਾ ਯਤਨ। ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਦੇ ਸ਼ੈਨਗੈਨ ਦੇਸ਼, ਨਿਊਜ਼ੀਲੈਂਡ, ਆਸਟਰੇਲੀਆ ਆਦਿ ਥਾਵਾਂ ਇਸ ਵਿਚ ਸ਼ਾਮਿਲ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਰੋਟੀ ਦੀ ਕਥਾ ਸੋਚਿਆ ਤਾਂ ਉਹਨਾਂ ਨੇ ਵੀ ਹੋਵੇਗਾ ਦੇਸ ਦੀ ਕਰੋੜਾਂ ਦੀ ਆਬਾਦੀ ’ਚ ਉਹਨਾਂ ਦਾ ਵੀ ਹੈ ਇਕ ਨਾਂ ਅਣਗਿਣਤ ਲੰਬੇ-ਚੌੜੇ ਰਕਬੇ ’ਚ ਸਿਰ ਢਕਣ ਜੋਗੀ ਥਾਂ ਹੋਵੇਗੀ ਉਹਨਾਂ ਦੀ ਵੀ ਇਸੇ ਲਈ ਉਹ ਨਿੱਕਲੇ ਚਾਰੇ ਦਿਸ਼ਾਵਾਂ ’ਚ ਭਾਲਣ ਲਈ ਨਾਂ-ਥਾਂ ਅੱਖਾਂ ਦੀ ਚਮਕ ਕਹੇ ਜੇ ਕਿਤੇ ਨਹੀਂ ਵੀ ਹੈ ਕੋਈ ਨਾਂ-ਥਾਂ... ਫੇਰ ਕੀ ਆ ਬਣਾ ਲਾਂ ਗੇ... ਵਕਤ ਮਥਿਆ ਤਾਂ ਵਕਤ ਨੂੰ ...

Read More

ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ

ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ

ਭਗਤ ਸਿੰਘ ਦੀਆਂ ਨਜ਼ਰਾਂ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦੇਸ਼ ਪ੍ਰੇਮ ਰਣਚੰਡੀ ਦੇ ਉਸ ਪਰਮ ਭਗਤ ਬਾਗ਼ੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ 20 ਸਾਲ ਦੀ ਵੀ ਨਹੀਂ ਹੋਈ ਸੀ ਜਦੋਂ ਉਨ੍ਹਾਂ ਨੇ ਆਜ਼ਾਦੀ ਦੀ ਵੇਦੀ ’ਤੇ ਆਪਣਾ ਆਪਾ ਭੇਟ ਕਰ ਦਿੱਤਾ ਸੀ। ਹਨੇਰੀ ਵਾਂਗ ਉਹ ਅਚਾਨਕ ਕਿਧਰਿਉਂ ਆਏ, ਅੱਗ ਭੜਕਾਈ, ...

Read More

ਵਿਸ਼ਵ ਮਹਾਂਮਾਰੀਆਂ ਦਾ ਇਤਿਹਾਸਕ ਪਿਛੋਕੜ ਤੇ ਪ੍ਰਭਾਵ

ਵਿਸ਼ਵ ਮਹਾਂਮਾਰੀਆਂ ਦਾ ਇਤਿਹਾਸਕ ਪਿਛੋਕੜ ਤੇ ਪ੍ਰਭਾਵ

ਡਾ. ਮੁਹੰਮਦ ਇਦਰੀਸ* ਇਤਿਹਾਸ ਤੋਂ ਵਰਤਮਾਨ ਵਿਸ਼ਵ ਦੇ ਇਤਿਹਾਸ ਵਿਚ ਲਗਭਗ 250 ਵਾਰ ਮਹਾਂਮਾਰੀਆਂ ਫੈਲੀਆਂ ਹਨ। ਲਿਖਤੀ ਇਤਿਹਾਸ ਅਨੁਸਾਰ ਸਭ ਤੋਂ ਪਹਿਲੀ ਵਾਰ ਮਹਾਂਮਾਰੀ 1200 ਈਸਾ ਪੂਰਵ ਵਿਚ ਵਿਸ਼ਵ ਪੱਧਰ ’ਤੇ ਫੈਲੀ ਸੀ। ਅੱਜ ਅਸੀਂ ਕੋਵਿਡ-19 (ਕਰੋਨਾ) ਦੀ ਮਹਾਂਮਾਰੀ ਨੂੰ ਵਿਸ਼ਵ ਪੱਧਰ ਫੈਲੀ ਹੋਈ ਨੂੰ ਵੇਖ ਰਹੇ ਹਾਂ। ਕੋਈ ਰੋਗ ਜਦੋਂ ਕਿਸੇ ...

Read More

ਜ਼ਰਦ ਘੋੜੇ ’ਤੇ ਸਵਾਰ ਸੰਸਾਰ

ਜ਼ਰਦ ਘੋੜੇ ’ਤੇ ਸਵਾਰ ਸੰਸਾਰ

ਕੁਲਦੀਪ ਸਿੰਘ ਦੀਪ (ਡਾ.) ਮਹਾਂਮਾਰੀਆਂ ਬਾਈਬਲ ਵਿਚ ਚਾਰ ਘੋੜਿਆਂ ਦੀ ਮਿੱਥ ਆਉਂਦੀ ਹੈ। ਕਥਾ ਤਾਂ ਲੰਮੀ ਹੈ, ਪਰ ਉਸ ਵਿਚ ਚਾਰ ਘੋੜਿਆਂ ਦਾ ਬਹੁਤ ਖ਼ੂਬਸੂਰਤ ਮੈਟਾਫਰ ਵਰਤਿਆ ਗਿਆ ਹੈ। ਪਹਿਲਾ ਘੋੜਾ ਚਿੱਟੇ ਰੰਗ ਦਾ ਹੈ ਜੋ ਜਿੱਤ ਦਾ ਪ੍ਰਤੀਕ ਹੈ, ਦੂਜਾ ਘੋੜਾ ਲਾਲ ਹੈ ਜੋ ਖ਼ੂਨ ਤੇ ਕਤਲੋਗਾਰਤ ਦਾ ਪ੍ਰਤੀਕ ਹੈ ਤੇ ...

Read More

ਲੋਕ ਰੋਹ ਦੀਆਂ ਆਵਾਜ਼ਾਂ ਦਾ ਸਨਮਾਨ...

ਲੋਕ ਰੋਹ ਦੀਆਂ ਆਵਾਜ਼ਾਂ ਦਾ ਸਨਮਾਨ...

ਪੁਲਿਟਜ਼ਰ ਸਨਮਾਨ 2020 ’ਚ ਸਾਹਿਤ ਦਾ ਕੋਨਾ ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ‘‘ਜਦੋਂ ਬਹੁਤ ਸਾਰੀਆਂ ਆਵਾਜ਼ਾਂ ਕੁਰਲਾਉਂਦੀਆਂ ਨੇ ਤਦ ਧਰਤੀ ਕੰਬਦੀ ਹੈ।’’ - ਰੋਮਨ ਕਹਾਵਤ ਜੋਜ਼ਫ਼ ਪੁਲਿਟਜ਼ਰ ਨੇ ਕਿਹਾ ਸੀ ਕਿ ਦੇਸ਼ ਤੇ ਪ੍ਰੈੱਸ ਇਕੱਠਿਆਂ ਹੀ ਡਿੱਗਣਗੇ ਤੇ ਉੱਠਣਗੇ। ਸਾਹਿਤ ਤੇ ਪੱਤਰਕਾਰੀ ਇਕ ਸੁਹਿਰਦ ਸਮਾਜ ਦੀ ਸਿਰਜਕ ਹੈ। ਵਿਸ਼ਵ ਪੱਤਰਕਾਰੀ ਤੇ ਸਾਹਿਤ ਵਿਚ ...

Read More


ਬਾਬਾ ਜੀ ਨਾਲ ਮੇਰੀ ਸਾਂਝ

Posted On January - 5 - 2020 Comments Off on ਬਾਬਾ ਜੀ ਨਾਲ ਮੇਰੀ ਸਾਂਝ
ਮੇਰੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ’ਚ ਬਤੌਰ ਪ੍ਰੋਫ਼ੈਸਰ ਸ਼ੁਰੂਆਤ ਤੋਂ ਕੋਈ ਸਾਢੇ ਤਿੰਨ ਕੁ ਸਾਲ ਮਗਰੋਂ ਸ਼ਹੀਦ ਭਗਤ ਸਿੰਘ ਦੇ ਭਾਣਜੇ (ਬੀਬੀ ਅਮਰ ਕੌਰ ਦੇ ਸਪੁੱਤਰ) ਇਲੈਕਟਰੀਕਲ ਇੰਜੀਨੀਅਰਿੰਗ ਬਰਾਂਚ ’ਚ ਦਾਖ਼ਲ ਹੋਏ ਤੇ ਮੈਂ ਉਨ੍ਹਾਂ ਨੂੰ ਮੂਹਰਲੇ ਬੈਂਚ ’ਤੇ ਬੈਠਿਆ ਦੇਖਿਆ। ਪਹਿਲੀ ਨਜ਼ਰੇ ਹੀ ਮੈਨੂੰ ਪ੍ਰਭਾਵਿਤ ਕਰ ਗਏ। ਝਬਦੇ ਹੀ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਦਾ ਪਤਾ ਲੱਗਾ ਤਾਂ ਡੂੰਘੀ ਸਾਂਝ ਦਾ ਸਮਝੋ ਨੀਂਹ ਪੱਥਰ ਰੱਖਿਆ ....

ਅਮਰੀਕਾ ਤੋਂ ਹਿੰਦੋਸਤਾਨ ਨੂੰ ਰਵਾਨਗੀ

Posted On January - 5 - 2020 Comments Off on ਅਮਰੀਕਾ ਤੋਂ ਹਿੰਦੋਸਤਾਨ ਨੂੰ ਰਵਾਨਗੀ
ਫੈਸਲੇ ਮੂਜਬ ਮੈਂ ਇੱਕੀ ਜੁਲਾਈ ਸੰਨ 1914 ਨੂੰ ਸਾਂ ਫਰਾਂਸਿਸਕੋ ਦੀ ਬੰਦਰਗਾਹ ਤੋਂ ਜਹਾਜ਼ ਵਿਚ ਸਵਾਰ ਹੋਇਆ। ਹਾਲੇ ਸਾਡਾ ਜਹਾਜ਼ ਅਮਰੀਕਾ ਤੇ ਜਾਪਾਨ ਦੇ ਦਰਮਿਆਨ ਹੀ ਜਾ ਰਿਹਾ ਸੀ ਕਿ ਜਹਾਜ਼ ਨੇ ਜਹਾਜ਼ੀਆਂ ਨੂੰ ਖ਼ਬਰ ਸੁਣਾਈ ਕਿ ਜੰਗੇ-ਯੂਰਪ ਛਿੜ ਗਈ ਹੈ। (ਜਹਾਜ਼ ਵਿਚ ਵਾਇਰਲੈਸ ਜ਼ਰੀਏ ਜੋ ਖ਼ਬਰਾਂ ਦਾ ਬੰਦੋਬਸਤ ਹੁੰਦਾ ਹੈ। ਰੋਜ਼ਾਨਾ ਮੁਸਾਫ਼ਰਾਂ ਨੂੰ ਸੁਣਾਈਆਂ ਜਾਂਦੀਆਂ ਹਨ)। ....

ਕਦੇ ਪੈੱਨ ਹੁੰਦਾ ਸੀ ਪੜ੍ਹੇ-ਲਿਖੇ ਦਾ ਸ਼ਿੰਗਾਰ

Posted On January - 5 - 2020 Comments Off on ਕਦੇ ਪੈੱਨ ਹੁੰਦਾ ਸੀ ਪੜ੍ਹੇ-ਲਿਖੇ ਦਾ ਸ਼ਿੰਗਾਰ
ਅੱਜਕੱਲ੍ਹ ਪੜ੍ਹਿਆਂ-ਲਿਖਿਆਂ ਵਿਚ ਪੈੱਨ ਨਾ ਰੱਖਣ ਦਾ ਫੈਸ਼ਨ ਹੈ। ਉਨ੍ਹਾਂ ਵਿਚ ਵਧੀਆ ਸਮਾਰਟ ਫੋਨ ਰੱਖਣ ਦਾ ਸੁਭਾਅ ਹੈ। ਗੋਡਿਆਂ ਤੋਂ ਘਸੀਆਂ-ਫਟੀਆਂ ਸੁਰਾਖ਼ਾਂ ਵਾਲੀਆਂ ਜੀਨਾਂ ਪਹਿਨਣ ਦਾ ‘ਟਰੈਂਡ’ ਹੈ, ਪਰ ਪੈੱਨ ਰੱਖਣ ਦਾ ਰੁਝਾਨ ਘਟਦਾ ਜਾ ਰਿਹਾ ਹੈ। ....

ਕਾਵਿ ਕਿਆਰੀ

Posted On January - 5 - 2020 Comments Off on ਕਾਵਿ ਕਿਆਰੀ
ਲੋਕ ਪਾਲ ਕਿੱਥੇ ਹੈ ਉਹ, ਜੋ ਖੜ੍ਹਾ ਕਰਨ ਆਇਆ ਸੀ, ਹਾਕਮਾਂ ਨੂੰ – ਲੋਕਾਂ ਦੇ ਸਾਹਵੇਂ! ਕਿੱਥੇ ਹੈ ਉਹ, ਜਿਸ ਨੇ ਅੰਨ ਦੀ ਤੌਹੀਨ ਕੀਤੀ ਸੀ- ਤੇ ਅਸੀਂ ਕਮਲੇ, ਤਿਰੰਗੇ ਚੁੱਕ ਚੁੱਕ, ਲੱਗ ਗਏ ਸਾਂ ਮਗਰ ਉਸਦੇ! ਉਹ ਤਾਂ ਮਹਿਜ਼ ਗੋਟੀ ਸੀ, ਆਪਣੇ ਖਿਡਾਰੀਆਂ ਦੀ- ਜਦੋਂ ਆਕਾ ਉਸ ਦੇ ਹੋ ਗਏ ਹਾਕਮ, ਤਾਂ ਉਹ ਆਪਣਾ ਅੰਨ ਛਕਣ ਤੁਰ ਗਿਆ ਸੀ! ਲੋਕਾਂ ਦੀ ਅਦਾਲਤ ਦੀ ਆਵਾਜ਼, ਗੁੰਮ ਗਈ ਸੀ, ਢੋਲ ਦੀ ਆਵਾਜ਼ ਵਿੱਚ, ਲੱਡੂਆਂ ਦੇ ਰੰਗ ਵਿੱਚ! ਪਰ ਲੋਕਾਂ ਦੀ ਅਦਾਲਤ ਦੀ, ਕੋਈ ਧਾਰਾ ਨਹੀਂ ਹੁੰਦੀ… ਵਕਤ ਹੁੰਦਾ ਏ! * * 

ਗੋਰਖ ਧੰਦਾ

Posted On January - 5 - 2020 Comments Off on ਗੋਰਖ ਧੰਦਾ
ਸੱਥ ’ਚ ਬੈਠਾ ਜਾਗਰ ਉੱਠ ਕੇ ਘਰ ਨੂੰ ਜਾਣ ਲੱਗਿਆ ਤਾਂ ਉਸ ਨੂੰ ਚੱਕਰ ਜਿਹਾ ਆ ਗਿਆ ਤੇ ਉਹ ਉੱਥੇ ਹੀ ਬੈਠ ਗਿਆ। ਕੋਲ ਬੈਠੇ ਇੱਕ ਨੌਜਵਾਨ ਨੇ ਪੁੱਛਿਆ, ‘‘ਕਿਉਂ ਤਾਇਆ ਕੀ ਗੱਲ ਹੋਗੀ?’’ ....

ਕਿਤਾਬਾਂ ਪੜ੍ਹਨ ਦੀ ਲੋਪ ਹੋ ਰਹੀ ਰੁਚੀ

Posted On December - 29 - 2019 Comments Off on ਕਿਤਾਬਾਂ ਪੜ੍ਹਨ ਦੀ ਲੋਪ ਹੋ ਰਹੀ ਰੁਚੀ
ਕੀ ਕਿਤਾਬਾਂ ਪੜ੍ਹਨ ਨਾਲ ਬੁੱਧੀ ਦਾ ਵਿਕਾਸ ਹੁੰਦਾ ਹੈ? ਕੀ ਕਿਤਾਬਾਂ ਪੜ੍ਹਨ ਦੇ ਮਹੱਤਵ ਨੂੰ ਵਧਾ-ਚੜ੍ਹਾ ਕੇ ਨਹੀਂ ਦੇਖਿਆ ਜਾਂਦਾ ਰਿਹਾ? ਹੁਣ ਕਿਉਂਕਿ ਕਿਤਾਬਾਂ ਪੜ੍ਹਨ ਦੀ ਆਦਤ ਲਗਪਗ ਲੋਪ ਹੁੰਦੀ ਜਾ ਰਹੀ ਹੈ, ਇਸ ਲਈ ਪੁੱਛਿਆ ਜਾਣ ਲੱਗ ਪਿਆ ਹੈ ਕਿ ਕਿਤਾਬਾਂ ਪੜ੍ਹਨ ਦੀ ਕੀ ਲੋੜ ਹੈ? ਕਿਤਾਬਾਂ ਪੜ੍ਹਨ ਦੀ ਪ੍ਰਸ਼ੰਸਾ ਸ਼ਾਇਦ ਇਸ ਕਰਕੇ ਹੁੰਦੀ ਆਈ ਹੈ ਕਿ ਗਿਆਨ ਪ੍ਰਾਪਤ ਕਰਨ ਦਾ ਇਹ ਸਭ ਤੋਂ ....

ਵਿੱਦਿਆ ਪ੍ਰਾਪਤੀ ਲਈ ਮੇਰਾ ਸੰਘਰਸ਼

Posted On December - 29 - 2019 Comments Off on ਵਿੱਦਿਆ ਪ੍ਰਾਪਤੀ ਲਈ ਮੇਰਾ ਸੰਘਰਸ਼
ਇਕ ਦਿਨ ਜਦੋਂ ਮੈਂ ਕੋਇਲੇ ਦੀ ਖਾਣ ਵਿਚ ਕੰਮ ’ਤੇ ਸੀ ਤਾਂ ਮੈਂ ਦੋ ਖਾਣ ਮਜ਼ਦੂਰਾਂ ਨੂੰ ਵਰਜੀਨੀਆ ਵਿਚ ਸਿਆਹਫਾਮ ਲੋਕਾਂ ਲਈ ਕਿਸੇ ਚੰਗੇ ਸਕੂਲ ਬਾਰੇ ਗੱਲਾਂ ਕਰਦੇ ਸੁਣਿਆ। ਇਹ ਪਹਿਲੀ ਵਾਰ ਸੀ ਕਿ ਮੈਂ ਆਪਣੇ ਸ਼ਹਿਰ ਦੇ ਸਿਆਹ ਬੱਚਿਆਂ ਲਈ ਬਣੇ ਹੋਏ ਛੋਟੇ ਜਿਹੇ ਸਕੂਲ ਤੋਂ ਇਲਾਵਾ ਕਿਸੇ ਵਧੀਆ ਸਕੂਲ ਜਾਂ ਕਾਲਜ ਬਾਰੇ ਕਿਸੇ ਤੋਂ ਸੁਣਿਆ ਹੋਵੇ। ....

ਆਬੂ ਧਾਬੀ ਦਾ ਸਭ ਤੋਂ ਪੁਰਾਣਾ ਕਿਲ੍ਹਾ ਕਸਰ ਅਲ ਹਾਸਨ

Posted On December - 29 - 2019 Comments Off on ਆਬੂ ਧਾਬੀ ਦਾ ਸਭ ਤੋਂ ਪੁਰਾਣਾ ਕਿਲ੍ਹਾ ਕਸਰ ਅਲ ਹਾਸਨ
ਕਸਰ ਅਲ ਹਾਸਨ ਆਬੂ ਧਾਬੀ ਦਾ ਨਾ ਸਿਰਫ਼ ਸਭ ਤੋਂ ਪੁਰਾਣਾ ਕਿਲ੍ਹਾ ਹੈ ਸਗੋਂ ਇਹ ਸੰਯੁਕਤ ਅਰਬ ਅਮੀਰਾਤ ਦੀ ਇਸ ਰਾਜਧਾਨੀ ਵਿਚਲੀ ਸਭ ਤੋਂ ਪੁਰਾਤਨ ਇਮਾਰਤ ਵੀ ਹੈ। ਇਸ ਨੂੰ ਮਹੱਲ ਵਾਲਾ ਕਿਲ੍ਹਾ, ਚਿੱਟੇ ਰੰਗ ਵਾਲਾ ਅਤੇ ਪੁਰਾਣਾ ਕਿਲ੍ਹਾ ਵੀ ਕਿਹਾ ਜਾਂਦਾ ਹੈ। ....

ਲਾਹੌਰ ਸ਼ਹਿਰ ਦੀ ‘ਮੋਰੀ’

Posted On December - 29 - 2019 Comments Off on ਲਾਹੌਰ ਸ਼ਹਿਰ ਦੀ ‘ਮੋਰੀ’
ਜੇ ਤੁਸੀਂ ਪੁਰਾਣੇ ਅੰਦਰੂਨੀ ਲਾਹੌਰ ਸ਼ਹਿਰ ਦੇ ਵਸਨੀਕਾਂ ਨੂੰ ਪੁੱਛੋ ਕਿ ਇਸ ਪੁਰਾਤਨ ਸ਼ਹਿਰ ਦੇ ਇਤਿਹਾਸਕ ਤੌਰ ’ਤੇ ਕਿੰਨੇ ਗੇਟ ਜਾਂ ਦਰਵਾਜ਼ੇ ਹਨ ਤਾਂ ਉਹ ਸੁੱਤੇ-ਸਿੱਧ ਹੀ ਆਖਣਗੇ 12 ਗੇਟ ਤੇ ਇਕ ‘ਮੋਰੀ’। ਇਸ ਨਾਲ ਇਕ ਲੰਬਾ ਇਤਿਹਾਸ ਜੁੜਿਆ ਹੈ। ....

ਖ਼ਜ਼ਾਨਾ

Posted On December - 29 - 2019 Comments Off on ਖ਼ਜ਼ਾਨਾ
‘‘ਓਦੋਂ ਆਪਾਂ ਆਪਣੇ ਬੁੜ੍ਹਿਆਂ ਦੀਆਂ ਗੱਲਾਂ ਗੌਲ਼ਦੇ ਈ ਨ੍ਹੀਂ ਸੀ ਹੁੰਦੇ... ਤੇ ਹੁਣ ਪਤਾ ਲੱਗਦੈ! ....,’’ ਕੁਰਸੀ ’ਤੇ ਢੋਅ ਲਾਈ ਬੈਠੇ ਰਵੇਲ ਸਿੰਘ ਨੇ ਦੂਰ ਖਲਾਅ ’ਚ ਵੇਖਦਿਆਂ ਗੱਲ ਕੀਤੀ। ....

ਮੈਂ ਵੱਸਦਾ ਉੱਜੜ ਗਿਆ

Posted On December - 29 - 2019 Comments Off on ਮੈਂ ਵੱਸਦਾ ਉੱਜੜ ਗਿਆ
ਜਦੋਂ ਧਰਮ ਤੇ ਸਿਆਸਤ ਦੀ ਬਾਰਸ਼ ਹੁੰਦੀ ਏ, ਫੇਰ ਉਹ ਸਾਰਾ ਕੁਝ ਰੋੜ ਕੇ ਲੈ ਜਾਂਦੀ ਏ। ਪਿੱਛੇ ਉਜਾੜ ਛੱਡ ਜਾਂਦੀ ਏ। ਮੈਂ ਵੀ ਸ੍ਰੀਨਗਰ ਦਾ ਪੁਰਾਣਾ ਲਾਲ ਚੌਕ ਵੱਸਦਾ ਉੱਜੜ ਗਿਆ ਹਾਂ। ਜਿਹੜੇ ਯਾਤਰੂ ਕਸ਼ਮੀਰ ਦਾ ਸਵਰਗ ਵੇਖਣ ਆਉਂਦੇ ਸਨ, ਉਨ੍ਹਾਂ ਲਈ ਸਾਰੀ ਰਾਤ ਖੁੱਲ੍ਹਾ ਰਹਿੰਦਾ ਸਾਂ। ਮੇਰੀ ਲਹਿੰਦੀ ਨੁੱਕਰੇ ਗੁਰਦੁਆਰਾ ਸਿੰਘ ਸਭਾ ਖੁੱਲ੍ਹਾ ਰਹਿੰਦਾ ਸੀ। ਉਸ ਦੇ ਨਾਲ ਹੀ ਖਾਲਸਾ ਹੋਟਲ ਖੁੱਲ੍ਹਾ ਰਹਿੰਦਾ ....

ਮਿੰਨੀ ਕਹਾਣੀਆਂ

Posted On December - 29 - 2019 Comments Off on ਮਿੰਨੀ ਕਹਾਣੀਆਂ
ਛੋਟੇ ਬੇਟੇ ਨੂੰ ਘਰ ਦੇ ਨਜ਼ਦੀਕੀ ਪਲੇਅ ਵੇਅ ਸਕੂਲ ਵਿਚ ਦਾਖ਼ਲਾ ਦਿਵਾਇਆ। ਉਸ ਨੂੰ ਸਕੂਲ ਛੱਡਣ ਦੀ ਜ਼ਿੰਮੇਵਾਰੀ ਮੇਰੀ ਤੇ ਲੈ ਕੇ ਆਉਣ ਦੀ ਡਿਊਟੀ ਮੇਰੇ ਡੈਡੀ ਦੀ ਲੱਗੀ। ਬੇਟੇ ਦੇ ਸਕੂਲ ਤੇ ਮੇਰੇ ਦਫ਼ਤਰ ਦਾ ਸਮਾਂ ਇਕ ਹੋਣ ਕਰਕੇ ਮੈਂ ਤਕਰੀਬਨ ਉਸ ਨੂੰ ਪੂਰੇ ਟਾਈਮ ’ਤੇ ਸਕੂਲ ਛੱਡ ਕੇ ਆਉਣਾ। ਹਰ ਰੋਜ਼ ਓਸੇ ਟਾਈਮ ਇਕ ਬਜ਼ੁਰਗ ਮੈਨੂੰ ਸਕੂਲ ਦੇ ਮੇਨ ਗੇਟ ਦੇ ਬਾਹਰ ਬੈਠਾ ....

ਕੁਰਾਹੇ ਪਏ ਸਫ਼ਰ ਦੀਆਂ ਪੈੜਾਂ

Posted On December - 29 - 2019 Comments Off on ਕੁਰਾਹੇ ਪਏ ਸਫ਼ਰ ਦੀਆਂ ਪੈੜਾਂ
ਅਮਨਦੀਪ ਸੰਧੂ ਦੀ ਕਿਤਾਬ ‘ਪੰਜਾਬ: ਜਰਨੀਜ਼ ਥਰੂ ਫਾਲਟ ਲਾਈਨਜ਼’ ਪੰਜਾਬ ਨਾਂ ਦੀ ਮੁਕੱਦਸ ਪੋਥੀ ਦੇ ਖਿੱਲਰੇ ਵਰਕਿਆਂ ਨੂੰ ਸਮੇਟ ਕੇ ਥਾਂ-ਸਿਰ ਕਰਨ ਦੀ ਕੋਸ਼ਿਸ਼ ਹੈ। ਥਾਂ-ਸਿਰ ਕਰਦਿਆਂ ਇਹ ਵਰਕੇ ਅੱਗੇ-ਪਿੱਛੇ ਵੀ ਹੋ ਗਏ ਹਨ। ਪਤਾ ਨਹੀਂ ਲੱਗਦਾ ਕਿ ਇਨ੍ਹਾਂ ਦੀ ਸਹੀ ਤਰਤੀਬ ਕਿਹੜੀ ਹੈ। ਬੇਤਰਤੀਬੇ ਵਰਕਿਆਂ ਵਿਚੋਂ ਲੰਘਦਿਆਂ ਪਾਠਕ ਕਈ ਪੰਜਾਬਾਂ ਦੇ ਰੂ-ਬ-ਰੂ ਹੁੰਦਾ ਹੈ। ....

ਚਰਚਿਤ ਨਾਵਲਕਾਰਾਂ ਦੇ ਨਾਵਲਾਂ ਦਾ ਵਿਸ਼ਲੇਸ਼ਣ

Posted On December - 29 - 2019 Comments Off on ਚਰਚਿਤ ਨਾਵਲਕਾਰਾਂ ਦੇ ਨਾਵਲਾਂ ਦਾ ਵਿਸ਼ਲੇਸ਼ਣ
ਡਾ. ਸੁਰਜੀਤ ਬਰਾੜ ਨੇ ਤਿੰਨ ਕਾਵਿ-ਸੰਗ੍ਰਹਿ, ਤਿੰਨ ਕਹਾਣੀ-ਸੰਗ੍ਰਹਿ, ਪੰਜ ਕਿਤਾਬਾਂ ਦੀ ਸੰਪਾਦਨਾ ਅਤੇ ਆਲੋਚਨਾ ਦੇ ਖੇਤਰ ਵਿਚ ਅੱਠ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਪੁਸਤਕ ‘ਪੰਜਾਬੀ ਨਾਵਲ: ਸਮਾਜਿਕ-ਸਭਿਆਚਾਰਕ ਸਰੋਕਾਰ’ (ਕੀਮਤ: 350 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਆਲੋਚਨਾ ਦੀ ਉਸ ਦੀ ਨੌਵੀਂ ਕਿਤਾਬ ਹੈ। ....

ਪਿੰਡ ਰੰਗੂਵਾਲ ਦੀ ਬਹੁਪੱਖੀ ਜਾਣਕਾਰੀ

Posted On December - 29 - 2019 Comments Off on ਪਿੰਡ ਰੰਗੂਵਾਲ ਦੀ ਬਹੁਪੱਖੀ ਜਾਣਕਾਰੀ
ਪਿੰਡ ਰੰਗੂਵਾਲ ਦੇ ਵਸਨੀਕ ਮਾਸਟਰ ਨਗਿੰਦਰ ਸਿੰਘ ਰੰਗੂਵਾਲ ਦੀ ਵਾਰਤਕ ਪੁਸਤਕ ‘ਪਿੰਡ ਰੰਗੂਵਾਲ ਦਾ ਸੰਖੇਪ ਇਤਿਹਾਸ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਉਸ ਦੇ ਪ੍ਰਸਿੱਧ ਪਿੰਡ ਬਾਰੇ ਵਿਸਥਾਰਤ ਜਾਣਕਾਰੀ ਦੇਣ ਵਾਲੀ ਖੋਜ ਪੁਸਤਕ ਹੈ। ਪੁਸਤਕ ਦੇ ਸ਼ੁਰੂ ਵਿਚ ਲੇਖਕ ਨੇ ਆਪਣੇ ਦਾਦਾ ਵਰਿਆਮ ਸਿੰਘ, ਦਾਦੀ, ਪੜਦਾਦਾ ਮੱਖਣ ਸਿੰਘ ਤੇ ਪੜਦਾਦਾ ਜੀ ਦੇ ਪਿਤਾ ਹਮੀਰਾ ਬਾਰੇ ਦੱਸਿਆ ਹੈ ਕਿ ਇਹ ਪਿੰਡ 1840 ਦੇ ਆਸ-ਪਾਸ ਵੱਸਿਆ। ....

ਸਿਦਕ ਸਲਾਮਤੀ ਦੀ ਦੁਆ

Posted On December - 29 - 2019 Comments Off on ਸਿਦਕ ਸਲਾਮਤੀ ਦੀ ਦੁਆ
‘ਸਿਦਕ ਸਲਾਮਤ’ (ਕੀਮਤ: 150 ਰੁਪਏ; ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ) ਡਾ. ਮੇਹਰ ਮਾਣਕ ਦਾ ਗੀਤ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ ਦੋ ਕਾਵਿ-ਸੰਗ੍ਰਹਿ ‘ਹਨੇਰੇ ਦੇ ਪ੍ਰਛਾਵੇਂ’ (2005) ਅਤੇ ‘ਲਾਵਾ ਮੇਰੇ ਅੰਦਰ’ (2011) ਛਪ ਚੁੱਕੇ ਹਨ ਜਿਨ੍ਹਾਂ ਵਿਚ ਪਰੋਏ ਸਮਾਜਿਕ ਸਰੋਕਾਰਾਂ ਅਤੇ ਮਨੁੱਖਤਾ ਲਈ ਫ਼ਿਕਰ ਨੇ ਪਾਠਕਾਂ ਦਾ ਖ਼ਾਸਾ ਧਿਆਨ ਖਿੱਚਿਆ ਸੀ। ‘ਸਿਦਕ ਸਲਾਮਤ’ ਵਿਚ ਵੀ ਸ਼ਾਇਰ ਦਾ ਇਹੀ ਰੰਗ ਕਾਇਮ ਹੈ ਸਗੋਂ ਇਨ੍ਹਾਂ ਗੀਤਾਂ ਰਾਹੀਂ ਸ਼ਾਇਰ ਨੇ ....
Available on Android app iOS app
Powered by : Mediology Software Pvt Ltd.