ਚੋਣ ਕਮਿਸ਼ਨ ਵੱਲੋਂ ਵੋਟਰ ਕਾਰਡ ਆਧਾਰ ਨਾਲ ਜੋੜਨ ਦੀ ਤਜਵੀਜ਼ !    ਪੰਜ ਵਿਦਿਆਰਥੀਆਂ ਦੀ ਕਰੰਟ ਲੱਗਣ ਕਾਰਨ ਮੌਤ !    ਬੈਂਕ ਘੁਟਾਲਾ: ਸੀਬੀਆਈ ਵੱਲੋਂ ਰਤੁਲ ਪੁਰੀ ਨਾਮਜ਼ਦ !    5 ਟਰੇਨਰਾਂ ਖ਼ਿਲਾਫ਼ ਛੇੜਛਾੜ ਦਾ ਦੋਸ਼ !    ਦਿੱਲੀ ਦੇ ਕੋਟਲਾ ਮੈਦਾਨ ਵਿੱਚ ਬਣੇਗਾ ‘ਵਿਰਾਟ ਕੋਹਲੀ ਸਟੈਂਡ’ !    ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ !    ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ !    ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ? !    ਉਡਦੀ ਖ਼ਬਰ !    ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ... !    

ਦਸਤਕ › ›

Featured Posts
ਕਾਵਿ ਕਿਆਰੀ

ਕਾਵਿ ਕਿਆਰੀ

ਪਰਵਾਸੀ ਸਾਵਣ ਸੁਣ ਬੱਦਲੀਏ ਸਾਂਵਲੀਏ ਨੀ ਏਸ ਨਗਰ ਰੁਕ ਜਾਹ ਸਾਡੇ ਪਰਵਾਸੀ ਸਾਵਣ ਨੂੰ ਕਿਤਿਓਂ ਮੋੜ ਲਿਆ ਏਸ ਨਗਰ ਦੀ ਰੀਤ ਨਿਰਾਲੀ ਜੀਣ ਦਾ ਕਾਲ ਪਿਆ ਹਰ ਇਕ ਮੋੜ ’ਤੇ ਮੌਤ ਦਾ ਪਹਿਰਾ ਬੰਦੇ ਜਾਂਦੀ ਖਾ ਇਸ ਦੇ ਸਭ ਪਰਛਾਵੇਂ ਪੈੜਾਂ ਧੋਂਦੀ ਧੋਂਦੀ ਜਾਹ ਧਰਤੀ ਦੇ ਤਪਦੇ ਹਿਰਦੇ ’ਤੇ ਛਮ ਛਮ ਕਣੀਆਂ ਪਾ... ਸੁਣ ਬੱਦਲੀਏ... ਏਸ ਨਗਰ ਦੀਆਂ ਮਾਵਾਂ ਪੱਲੇ ਕੌਣ ਵੈਣ ਗਿਆ ਪਾ ਭੈਣਾਂ ...

Read More

ਖ਼ੂਨੀ ਇਤਿਹਾਸ ਬਾਰੇ ਕਾਵਿਕ ਦਸਤਾਵੇਜ਼

ਖ਼ੂਨੀ ਇਤਿਹਾਸ ਬਾਰੇ ਕਾਵਿਕ ਦਸਤਾਵੇਜ਼

ਪਰਮਜੀਤ ਢੀਂਗਰਾ ਇਕ ਪੁਸਤਕ-ਇਕ ਨਜ਼ਰ ਪੁਸਤਕ ‘ਲਹੂ ਲੁਹਾਣ ਵੈਸਾਖੀ ’19 ਦੀ’ (ਕੀਮਤ: 175 ਰੁਪਏ; ਆਟਮ ਆਰਟ, ਬਲੀਆਂ, ਸੰਗਰੂਰ) ਦੇ ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ ਹਨ। ਦਰਅਸਲ, ਭਾਰਤੀ ਜੰਗ-ਏ-ਅਜ਼ਾਦੀ ਦਾ ਇਤਿਹਾਸ ਖ਼ੂਨੀ ਅੱਖਰਾਂ ਨਾਲ ਲਿਖਿਆ ਹੋਇਆ ਹੈ। ਬੇਸ਼ੱਕ ਇਕ ਪਾਸੇ ਲੀਡਰ ਅਹਿੰਸਾ ਦੇ ਪ੍ਰਵਚਨਾਂ ਨਾਲ ਬਸਤੀਵਾਦੀ ਹਾਕਮਾਂ ਨਾਲ ਲੜ ਰਹੇ ਸਨ, ਪਰ ਦੂਜੇ ...

Read More

ਹੋਟਲ ਸਭਿਆਚਾਰ

ਹੋਟਲ ਸਭਿਆਚਾਰ

ਦੁਨੀਆਂ ਦੇ ਆਲਮੀ ਪਿੰਡ ਬਣਨ ਨਾਲ ਮਨੁੱਖ ਹੁਣ ਵਿਸ਼ਵ ਨਾਗਰਿਕ ਬਣਨਾ ਲੋਚਦਾ ਹੈ। ਭਾਰਤੀ ਤੇ ਪੰਜਾਬੀ ਵੀ ਇਸ ਵਰਤਾਰੇ ਤੋਂ ਅਭਿੱਜ ਨਹੀਂ ਰਹੇ। ਇਸ ਲਈ ਹੋਟਲ ਸਭਿਆਚਾਰ ਹੋਂਦ ਵਿਚ ਆਇਆ ਹੈ। ਇਹ ਲੇਖ ਇਸ ਸਭਿਆਚਾਰ ਤੋਂ ਪੈਦਾ ਹੋਏ ਕਾਰੋਬਾਰ ਬਾਰੇ ਦੱਸਦਾ ਹੈ। ਨਰਿੰਦਰ ਸਿੰਘ ਕਪੂਰ ਨਵਯੁੱਗ ਭਾਰਤ ਕੋਲ ਯਾਤਰਾ ਦਾ ਸੰਕਲਪ ਹੈ, ਪਰ ...

Read More

ਮੱਛਰ

ਖ਼ਵਾਜ਼ਾ ਹਸਨ ‘ਨਿਜ਼ਾਮੀ’ ਵਿਅੰਗ ਇਹ ਭਿਨਭਿਨਾਉਂਦਾ ਹੋਇਆ ਨਿੱਕਾ ਜਿਹਾ ਜੀਵ ਤੁਹਾਨੂੰ ਬਹੁਤ ਸਤਾਉਂਦਾ ਹੈ। ਰਾਤ ਦੀ ਨੀਂਦ ਹਰਾਮ ਕਰ ਦਿੰਦਾ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ, ਯਹੂਦੀ ਸਾਰੇ ਇਸ ਤੋਂ ਦੁਖੀ ਨੇ। ਮੱਛਰਾਂ ਦੇ ਮੁਕਾਬਲੇ ਲਈ ਹਰ ਰੋਜ਼ ਮੁਹਿੰਮ ਤਿਆਰ ਕੀਤੀ ਜਾਂਦੀ ਹੈ ਅਤੇ ਜੰਗ ਦੇ ਨਕਸ਼ੇ ਬਣਾਏ ਜਾਂਦੇ ਹਨ। ਪਰ ਇਨ੍ਹਾਂ ਦੇ ...

Read More

ਸ਼ਿਕਾਰ

ਸ਼ਿਕਾਰ

ਮਜ਼ਹਰ-ਉਲ ਇਸਲਾਮ ਉਰਦੂ ਕਹਾਣੀ ਮੱਛੀ ਦਾ ਸ਼ਿਕਾਰ ਉਸ ਦਾ ਸ਼ੌਕ ਨਹੀਂ, ਆਦਤ ਸੀ। ਜਦੋਂ ਇੰਤਜ਼ਾਰ ਲੰਮਾ ਹੋ ਜਾਂਦਾ ਅਤੇ ਇਕਰਾਰ ਕਰਨ ਵਾਲਾ ਟੈਲੀਫੋਨ ਦੀ ਘੰਟੀ ਦਾ ਰਿਸ਼ਤਾ ਵੀ ਤੋੜ ਦਿੰਦਾ ਤਾਂ ਉਹ ਟੈਲੀਫੋਨ ਦਾ ਰਿਸੀਵਰ ਬੰਦ ਕਰਕੇ ਮੱਛੀ ਦਾ ਸ਼ਿਕਾਰ ਖੇਡਣ ਨਿਕਲ ਤੁਰਦਾ ਅਤੇ ਇੰੰਤਜ਼ਾਰ ਨਾਲ ਇੰਤਜ਼ਾਰ ਨੂੰ ਕੱਟਣ ਦੀ ਕੋਸ਼ਿਸ਼ ਕਰਦਾ। ...

Read More

ਪਰਵਾਸ ਜਰਨਾ ਤੇ ਜਿਊਣਾ ਸਹਿਜ ਨਹੀਂ

ਪਰਵਾਸ ਜਰਨਾ ਤੇ ਜਿਊਣਾ ਸਹਿਜ ਨਹੀਂ

ਪ੍ਰੋ. ਕੁਲਵੰਤ ਸਿੰਘ ਔਜਲਾ ਸੋਨ ਮਿਰਗ ਪਰਵਾਸ ਦੁਨਿਆਵੀ ਲੋੜਾਂ, ਲਾਲਚਾਂ, ਲਾਲਸਾਵਾਂ ਤੇ ਲੱਭਤਾਂ ਦੀ ਭਾਲ ਤੇ ਭਟਕਣ ਦਾ ਪ੍ਰਤੀਫਲ ਹੈ। ਇਹ ਖ਼ਬਤੀ, ਖ਼ੁਆਬਸ਼ੀਲ ਤੇ ਖ਼ਤਰਨਾਕ ਹੁੰਦਾ ਹੈ। ਇਹ ਮਿੱਟੀਆਂ ਦੇ ਮੋਹਹੀਣ, ਸੰਘਰਸ਼ ਦੇ ਸਾਹਹੀਣ ਅਤੇ ਸੰਵੇਦਨਾ ਦੇ ਸੁਰਹੀਣ ਹੋਣ ਦੀਆਂ ਮਜਬੂਰੀਆਂ ਤੇ ਮਹਾਂਮਾਰੀਆਂ ਵਿਚੋਂ ਪੈਦਾ ਹੁੰਦਾ ਹੈ। ਪਰਵਾਸ ਜੜ੍ਹਾਂ, ਜ਼ਿੰਦਗੀਆਂ ਤੇ ਜਵਾਨੀਆਂ ...

Read More

ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦ

ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦ

ਮਜੀਦ ਸ਼ੇਖ਼ ਤਵਾਰੀਖ਼ ਤਵਾਰੀਖ਼ ਦੀਆਂ ਦੋ ਘਟਨਾਵਾਂ ਮੈਨੂੰ ਬਚਪਨ ਤੋਂ ਹੀ ਰੜਕਦੀਆਂ ਹਨ। ਪਹਿਲੀ, 1857 ਦੇ ਗ਼ਦਰ ਦੌਰਾਨ ਕੁਝ ਹਜ਼ਾਰ ਅੰਗਰੇਜ਼ ਕਿਵੇਂ ਸਮੁੱਚੇ ਭਾਰਤੀ ਬਰ-ਏ-ਸਗ਼ੀਰ (ਉਪ ਮਹਾਂਦੀਪ) ਨੂੰ ਕਾਬੂ ਰੱਖਣ ’ਚ ਕਾਮਯਾਬ ਰਹੇ। ਦੂਜਾ, ਇਸ ਬਗ਼ਾਵਤ (ਪਹਿਲੀ ਜੰਗ-ਏ-ਆਜ਼ਾਦੀ) ਦੌਰਾਨ ਲਾਹੌਰ ਦੀ ਕੀ ਭੂਮਿਕਾ ਰਹੀ। ਮੇਰਠ ਵਿਚ 10 ਮਈ 1857 ਨੂੰ ਬਗ਼ਾਵਤ ਉੱਠੀ ਤਾਂ ...

Read More


 • ਹੋਟਲ ਸਭਿਆਚਾਰ
   Posted On August - 18 - 2019
  ਭਾਰਤ ਕੋਲ ਯਾਤਰਾ ਦਾ ਸੰਕਲਪ ਹੈ, ਪਰ ਸੈਰ-ਸਪਾਟੇ ਦੀ ਸੋਝੀ ਨਹੀਂ। ਹੁਣ ਧਾਰਮਿਕ ਸਥਾਨਾਂ, ਸਰਾਵਾਂ, ਆਸ਼ਰਮਾਂ ਜਾਂ ਰਿਸ਼ਤੇਦਾਰਾਂ ਕੋਲ ਮਹਿਮਾਨਾਂ....
 • ਪਰਵਾਸ ਜਰਨਾ ਤੇ ਜਿਊਣਾ ਸਹਿਜ ਨਹੀਂ
   Posted On August - 18 - 2019
  ਪਰਵਾਸ ਦੁਨਿਆਵੀ ਲੋੜਾਂ, ਲਾਲਚਾਂ, ਲਾਲਸਾਵਾਂ ਤੇ ਲੱਭਤਾਂ ਦੀ ਭਾਲ ਤੇ ਭਟਕਣ ਦਾ ਪ੍ਰਤੀਫਲ ਹੈ। ਇਹ ਖ਼ਬਤੀ, ਖ਼ੁਆਬਸ਼ੀਲ ਤੇ ਖ਼ਤਰਨਾਕ ਹੁੰਦਾ....
 • ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦ
   Posted On August - 18 - 2019
  ਤਵਾਰੀਖ਼ ਦੀਆਂ ਦੋ ਘਟਨਾਵਾਂ ਮੈਨੂੰ ਬਚਪਨ ਤੋਂ ਹੀ ਰੜਕਦੀਆਂ ਹਨ। ਪਹਿਲੀ, 1857 ਦੇ ਗ਼ਦਰ ਦੌਰਾਨ ਕੁਝ ਹਜ਼ਾਰ ਅੰਗਰੇਜ਼ ਕਿਵੇਂ ਸਮੁੱਚੇ....
 • ਦੁਨੀਆਂ ਦਾ ਪਹਿਲਾ ਨੈਸ਼ਨਲ ਪਾਰਕ
   Posted On August - 18 - 2019
  ਕੁਦਰਤੀ ਰੰਗਾਂ ਦੀ ਤਸਵੀਰ ਬਿਖੇਰਣ ਵਾਲੇ ਯੈਲੋਸਟੋਨ ਨੈਸ਼ਨਲ ਪਾਰਕ ਨੂੰ ਦੁਨੀਆਂ ਦਾ ਪਹਿਲਾ ਨੈਸ਼ਨਲ ਪਾਰਕ ਮੰਨਿਆ ਜਾਂਦਾ ਹੈ। ਤਕਰੀਬਨ 20....

ਕਾਵਿ ਵਿਅੰਗ

Posted On May - 26 - 2019 Comments Off on ਕਾਵਿ ਵਿਅੰਗ
ਦੋਵੇਂ ਹੱਥ ਜੋੜ ਕਰਕੇ, ਪਏ ਵੋਟਾਂ ਉਹ ਮੰਗਦੇ ਨੇ, ਜਿੱਤ ਜਾਣ ਪਿੱਛੋਂ, ਸੂਲ਼ੀ ਲੋਕਾਂ ਨੂੰ ਟੰਗਦੇ ਨੇ। ਨੇਤਾ ਬਣਕੇ ਅਸੀਂ, ਕਿਉਂ ਕਿਸੇ ਤੋਂ ਡਰਨਾ ਏ, ਸੇਵਾ ਦੇ ਬਹਾਨੇ ਨੇ, ਘਰ ਆਪਣਾ ਹੀ ਭਰਨਾ ਏ। ....

ਸੰਤਾਲੀ ਦੇ ਕੁਝ ਕੁ ਵਰਕੇ

Posted On May - 19 - 2019 Comments Off on ਸੰਤਾਲੀ ਦੇ ਕੁਝ ਕੁ ਵਰਕੇ
ਜਦੋਂ ਸੰਤਾਲੀ ਵਾਪਰਿਆ, ਮੈਂ ਨਿੱਕਾ ਸਾਂ ਉਦੋਂ। ਮਸਾਂ ਛੇ ਕੁ ਵਰ੍ਹਿਆਂ ਦਾ। ਹਵਾ ਵਿਚ ਰੌਲਾ ਸੀ, ਇਕ ਹੋਰ ਦੇਸ਼ ਬਣਨ ਲੱਗਾ ਏ। ਮੈਂ ਕਿਸੇ ਦੇਸ਼ ਨੂੰ ਨਹੀਂ ਸਾਂ ਜਾਣਦਾ। ਮੈਨੂੰ ‘ਦੇਸ਼’ ਦਾ ਮਾਅਨਾ ਵੀ ਨਹੀਂ ਸੀ ਆਉਂਦਾ, ਪਰ ਵੱਡਿਆਂ ਨੂੰ ‘ਦੇਸ਼’ ਦਾ ਮਾਅਨਾ ਆਉਂਦਾ ਸੀ। ਉਨ੍ਹਾਂ ਇਹ ਵੀ ਪਤਾ ਲਾ ਲਿਆ ਸੀ ਕਿ ਨਵੇਂ ਦੇਸ਼ ਦਾ ਨਾਂ ਪਾਕਿਸਤਾਨ ਹੋਊ! ....

ਸਾਡੇ ਜੀਨ ਅਤੇ ਸਾਡੀ ਸ਼ਖ਼ਸੀਅਤ

Posted On May - 19 - 2019 Comments Off on ਸਾਡੇ ਜੀਨ ਅਤੇ ਸਾਡੀ ਸ਼ਖ਼ਸੀਅਤ
ਆਪਣੇ ਆਪ ਅਤੇ ਕੁਦਰਤ ਪ੍ਰਤੀ ਹਕੀਕਤ ਨੂੰ ਨਾ ਸਮਝਦੇ ਹੋਏ ਅਸੀਂ ਧੁਰੋਂ ਹੀ ਭਰਮਾਂ-ਵਹਿਮਾਂ ਦਾ ਸ਼ਿਕਾਰ ਹੁੰਦੇ ਰਹੇ। ਉਂਜ, ਵਿਚਾਰਵਾਨ ਸਮੇਂ ਸਮੇਂ ਸਾਨੂੰ ਭਰਮਾਂ ਦੀ ਦਲਦਲ ’ਚੋਂ ਉਭਾਰਨ ਦੇ ਯਤਨ ਵੀ ਕਰਦੇ ਰਹੇ। ਆਪਣੇ ਆਪ ਨੂੰ ਸੰਸਾਰ ਅੰਦਰਲੀ ਉੱਚਤਮ ਕ੍ਰਿਤ ਸਮਝ ਕੇ ਅਸੀਂ ਕਾਇਨਾਤ ਦੇ ਕੇਂਦਰ ’ਚ ਅਪਣਾ ਸਥਾਨ ਨਿਯਤ ਕਰ ਰੱਖਿਆ ਸੀ। ....

ਮੰਦਿਰਾਂ, ਅੰਗੂਰਾਂ ਤੇ ਪਿਆਜ਼ਾਂ ਦਾ ਸ਼ਹਿਰ ਨਾਸਿਕ

Posted On May - 19 - 2019 Comments Off on ਮੰਦਿਰਾਂ, ਅੰਗੂਰਾਂ ਤੇ ਪਿਆਜ਼ਾਂ ਦਾ ਸ਼ਹਿਰ ਨਾਸਿਕ
ਜਿਹੜਾ ਸ਼ਹਿਰ ਨਾ ਵੇਖਿਆ ਹੋਵੇ, ਉੱਥੇ ਜਾਣ ਲਈ ਮਨ ਵਿਚ ਖ਼ਾਸ ਖਿੱਚ ਤੇ ਚਾਅ ਉਮੜ ਆਉਂਦਾ ਹੈ। ਅਸੀਂ ਅੱਠ ਜਣਿਆਂ ਨੇ ਨੈਸ਼ਨਲ ਮਾਸਟਰਜ਼ ਅਥਲੈਟਿਕ ਚੈਪੀਅਨਸ਼ਿਪ ਬਹਾਨੇ 30 ਜਨਵਰੀ ਨੂੰ ਖੰਨੇ ਤੋਂ ਰੇਲ ਗੱਡੀ ਫੜ ਲਈ। ਅਸੀਂ ਦਿੱਲੀ ਨਿਜ਼ਾਮੂਦੀਨ ਸਟੇਸ਼ਨ ਤੋਂ ਰਾਤੋ-ਰਾਤ ਨਾਸਿਕ ਰੋਡ ਰੇਲਵੇ ਸਟੇਸ਼ਨ ’ਤੇ ਸਵੇਰੇ ਸਾਢੇ ਕੁ ਨੌਂ ਵਜੇ ਪਹੁੰਚ ਗਏ। ਪੰਜਾਬ ਦੀ ਠੰਢ ਵਿਚੋਂ ਗਏ ਤਾਂ ਉੱਥੋਂ ਕੋਸੀ ਕੋਸੀ ਸੁਹਾਵਣੀ ਧੁੱਪ ਨੇ ....

ਭੂਤ ਦਾ ਮੰਤਰ

Posted On May - 19 - 2019 Comments Off on ਭੂਤ ਦਾ ਮੰਤਰ
ਚਾਚਾ ਭੰਗ ਘੋਟ ਰਿਹਾ ਸੀ। ਮੇਰੇ ਨਾਲ ਓਪਰੇ ਬੰਦੇ ਨੂੰ ਦੇਖ ਕੇ ਕਹਿਣ ਲੱਗਾ, ‘‘ਕਿਉਂ ਬਈ ਇਹ ਕੌਣ ਨੇ?’’ ਮੈਂ ਕਿਹਾ, ‘‘ਇਹ ਤਾਂਤਰਿਕ ਹੈ। ਬਾਬਾ ਔਘੜ ਨਾਥ ਦਾ ਚੇਲਾ। ਉਹ ਜਿਹੜੇ ਮਸਾਣਾਂ ਨੇੜੇ ਕੁਟੀਆ ’ਚ ਰਹਿੰਦੇ ਨੇ। ਸਾਰੇ ਇਨ੍ਹਾਂ ਨੂੰ ਚੇਲਾ ਜੀ ਆਖਦੇ ਨੇ। ਭੂਤ ਕੱਢਣ ’ਚ ਮਾਹਿਰ ਹਨ। ਕਿੰਨਾ ਵੀ ਤਾਕਤਵਰ ਭੂਤ ਹੋਵੇ ਇਹ ਆਪਣੇ ਮੰਤਰ ਨਾਲ ਉਸ ਨੂੰ ਬੋਤਲ ’ਚ ਉਤਾਰ ਲੈਂਦੇ ਹਨ। ਚੌਧਰੀ ....

ਸਿਰਜਣਾ ਵੱਲ ਅੰਦਰ-ਝਾਤ

Posted On May - 19 - 2019 Comments Off on ਸਿਰਜਣਾ ਵੱਲ ਅੰਦਰ-ਝਾਤ
ਗੁਰਬਚਨ ਸਿੰਘ ਭੁੱਲਰ ਆਪਣੀ ਮਿੱਟੀ ਨਾਲ ਇੰਚ-ਇੰਚ ਜੁੜਿਆ ਹੋਇਆ ਸਿਰਮੌਰ ਲੇਖਕ ਹੈ, ਜਿਸ ਨੇ ਪੰਜਾਬੀ ਕਹਾਣੀ ਨੂੰ ਉੱਚ ਦੁਮਾਲੜਾ ਪ੍ਰਾਪਤ ਕਰਵਾਉਣ ਲਈ ਅਣਥੱਕ ਮਿਹਨਤ ਕੀਤੀ ਹੈ। ਇਸੇ ਲਈ ਉਸ ਦਾ ਸਮਕਾਲੀ ਕਹਾਣੀਕਾਰ ਮਿੱਤਰ ਮੋਹਨ ਭੰਡਾਰੀ ਉੁਸ ਨੂੰ ਚਤੁਰ ਸੁਜਾਨ ਲੇਖਕ ਆਖਦਾ ਸੀ। ਉਹ ਉੱਚ-ਪਾਏ ਦੀ ਮੌਲਿਕ ਸਿਰਜਣਾ ਤਾਂ ਕਰਦਾ ਹੀ ਹੈ, ਪਰ ਸਾਹਿਤਕ ਪੱਤਰਕਾਰੀ ਵੱਲ ਵੀ ਉਸ ਦਾ ਵਿਸ਼ੇਸ਼ ਰੁਝਾਨ ਹੈ। ....

ਲੂੰਬੜ-ਰਾਜ

Posted On May - 19 - 2019 Comments Off on ਲੂੰਬੜ-ਰਾਜ
ਰਘੁਵੀਰ ਸਿੰਘ ਕਲੋਆ ਸਾਰੇ ਢੱਗੇ ਉਦਾਸੀ ਵਿਚ ਸਿਰ ਸੁੱਟੀ ਬੈਠੇ ਸਨ। ਉਨ੍ਹਾਂ ਦਾ ਇਕ ਹੋਰ ਸਾਥੀ ਤੰਗ ਆ ਕੇ ਖ਼ੁਦਕੁਸ਼ੀ ਕਰ ਗਿਆ ਸੀ। ਪਿਛਲੇ ਕੁਝ ਅਰਸੇ ਤੋਂ ਖ਼ੁਦਕੁਸ਼ੀਆਂ ਦਾ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਇਹੋ-ਜਿਹੇ ਮੌਕੇ ਉਹ ਸਾਰੇ ਭਾਵੇਂ ਇਕ-ਦੂਜੇ ਨੂੰ ਢਾਰਸ ਦੇ ਰਹੇ ਹੁੰਦੇ, ਪਰ ਉਹ ਸਾਰੇ ਜਾਣਦੇ ਸਨ ਕਿ ਹਾਲਾਤ ਤੋਂ ਮਜਬੂਰ ਹੋ, ਪਤਾ ਨਹੀਂ ਉਨ੍ਹਾਂ ’ਚੋਂ ਕਿਹੜਾ, ਕੱਲ੍ਹ ਨੂੰ ਫੇਰ ਅਜਿਹਾ ਕਦਮ ਚੁੱਕ ਲਏ। ਬੁੱਢੇ ਢੱਗੇ ਆਪਣੀਆਂ ਕਮਜ਼ੋਰ, ਲਾਚਾਰ ਅੱਖਾਂ ਨਾਲ ਚੜ੍ਹਦੀ 

ਲਾਲ ਰੋਟੀ

Posted On May - 19 - 2019 Comments Off on ਲਾਲ ਰੋਟੀ
ਦਾਰਾ ਹੁਣੇ ਬਦਲ ਕੇ ਆਇਆ। ਛੇ ਫੁੱਟ ਉੱਚਾ ਗੱਭਰੂ, ਪਰ ਬੁਝਿਆ ਹੋਇਆ ਚਿਹਰਾ ਜਿਵੇਂ ਸੱਪ ਸੁੰਘ ਗਿਆ ਹੋਵੇ ਤੇ ਟੁੱਟੇ ਤਾਰੇ ਵਾਂਗਰ ਉਸ ਦੀਆਂ ਉਮੀਦਾਂ ਖਿੰਡ-ਪੁੰਡ ਗਈਆਂ ਹੋਣ। ਉਹ ਸਾਦੇ ਕੱਪੜਿਆਂ ਵਿਚ ਆਉਂਦਾ, ਝੋਲੇ ’ਚੋਂ ਵਰਦੀ ਕੱਢ ਕੇ ਪਾਉਂਦਾ ਤੇ ਬੈਂਕ ਅੱਗੇ ਗ਼ੈਰਹਾਜ਼ਰਾਂ ਵਾਂਗਰ ਡਿਊਟੀ ’ਤੇ ਖੜ੍ਹ ਜਾਂਦਾ। ਡਾਕਟਰ ਰੋਜ਼ ਬਾਰੀ ’ਚੋਂ ਦੇਖ ਕੇ ਸੋਚਦਾ ਕਿ ਆਖ਼ਰ ਪੁਲੀਸ ਵਾਲਾ ਹੋ ਕੇ ਏਨਾ ਡਰਪੋਕ ਕਿਉਂ? ....

ਕਾਵਿ ਕਿਆਰੀ

Posted On May - 19 - 2019 Comments Off on ਕਾਵਿ ਕਿਆਰੀ
ਅਸ਼ਵਮੇਧ ਜੱਗ ਵੇਲਿਆਂ ਦੇ ਜੰਗਲ਼ ਦੇ ਐਨ ਵਿਚਕਾਰ ਹਾਂ ਮਨ ਮਸਤਕ ਤੇ ਸੋਚ ਦਾ ਸਾਰਾ ਸਹਿਜ, ਚੈਨ ਤੇ ਜੀਣ ਦੀ ਸਾਰੀ ਹਰਿਆਲੀ ਕੁਚਲੇ ਮਸਲੇ ਜਾ ਰਹੇ ਲਗਾਤਾਰ ਕੁਰਸੀ ਦੇ ਪੈਰਾਂ ਹੇਠ ਕੁਰਸੀ ਦੇ ਪੈਰ ਹਨ ਬੇਲਗਾਮ ਘੋੜਿਆਂ ਦੇ ਸੁੰਮ ਮਿੱਧੇ ਮਸਲੇ ਸਾਡੇ ਚੈਨ ਦਾ ਧੂੰਆਂ ਉੱਠ ਰਿਹਾ ਲਗਾਤਾਰ ਕੁਰਸੀ ’ਤੇ ਬੈਠੀ ਸਿਆਸਤ ਦੇ ਸਿਰ ’ਚੋਂ ਫੈਲ ਰਿਹਾ ਚੁਫ਼ੇਰੇ ਪਲ ਪਲ ਸੰਘਣੇ ਹੁੰਦੇ ਧੂੰਏਂ ਵਿੱਚ ਦੌੜ ਰਹੇ ਚੁਫ਼ੇਰੇ ਕੁਰਸੀ ’ਚੋਂ ਉੱਗੇ ਸੁੰਮਾਂ ਵਾਲੇ ਬੇਲਗਾਮ ਅੱਥਰੇ ਘੋੜੇ ਸਿਆਸਤ ਦੇ ਅਸ਼ਵਮੇਧ ਜੱਗ 

ਜਦ ਔਰਤ ਕਲਮ ਚੁੱਕਦੀ ਹੈ

Posted On May - 12 - 2019 Comments Off on ਜਦ ਔਰਤ ਕਲਮ ਚੁੱਕਦੀ ਹੈ
ਸਾਡੇ ਸੱਭਿਆਚਾਰਕ ਇਤਿਹਾਸ ਵਿਚ ਔਰਤ ਦੇ ਮਨ ਦੀ ਗੱਲ ਪਹਿਲਾਂ ਪਹਿਲ ਲੋਕ ਗੀਤਾਂ ਵਿਚ ਰਚੀ ਗਈ। ਉਦੋਂ ਔਰਤ ਪੜ੍ਹੀ ਲਿਖੀ ਨਹੀਂ ਸੀ ਅਤੇ ਉਸ ਕੋਲ ਲਿਖਤ ਸ਼ਬਦ ਨਹੀਂ ਸੀ। ਪੰਜਾਬ ਦਾ ਇਤਿਹਾਸ ਲੰਮੇ ਸਮੇਂ ਤੋਂ ਰਾਜਸ਼ਾਹੀ, ਜਾਗੀਰਦਾਰੀ ਤੇ ਮਰਦ ਪ੍ਰਧਾਨ ਸਮਾਜ ਦਾ ਰਿਹਾ ਹੈ ਜੋ ਮਾਨਵੀ ਸਬੰਧਾਂ ਉਪਰ ਵੀ ਆਪਣਾ ਪ੍ਰਭਾਵ ਪਾਉਂਦਾ ਰਿਹਾ ਹੈ। ਔਰਤ ਤੋਂ ਸਦਾ ਤਿਆਗ, ਕੁਰਬਾਨੀ ਤੇ ਮਮਤਾ ਦੀ ਉਮੀਦ ਰੱਖੀ ਗਈ। ....

ਦੁਬਈ ਦਾ ਕ੍ਰਿਸ਼ਮਈ ਬਾਗ਼

Posted On May - 12 - 2019 Comments Off on ਦੁਬਈ ਦਾ ਕ੍ਰਿਸ਼ਮਈ ਬਾਗ਼
ਫੁੱਲਾਂ ਦਾ ਖੇੜਾ, ਖੁਸ਼ਬੂਆਂ ਦੀ ਮਸਤੀ, ਰੰਗਾਂ ਦਾ ਮਤਵਾਲਾਪਣ, ਮਹਿਕਾਂ ਦਾ ਮੇਲਾ, ਜ਼ਿੰਦਗੀ ਦਾ ਜਸ਼ਨ। ਮਨੁੱਖ ਜਦ ਮੌਲਜ਼ ਦੀ ਤਾਮ-ਝਾਮ, ਬੰਦ ਕਮਰਿਆਂ ਦੀ ਘੁਟਣ ਅਤੇ ਜ਼ਿੰਦਗੀ ਦੇ ਸ਼ੋਰ ਸ਼ਰਾਬੇ ਤੋਂ ਅੱਕ ਜਾਏ ਤਾਂ ਖੁੱਲ੍ਹੀ ਸ਼ਾਂਤ ਜਗ੍ਹਾ ਭਾਲਦਾ ਹੈ ਤਾਂ ਕਿ ਮਨ ਨੂੰ ਸਕੂਨ ਮਿਲ ਸਕੇ। ...ਤੇ ਜੇ ਅਜਿਹੀ ਥਾਂ ਫੁੱਲਾਂ ਨਾਲ ਲੱਦੀ ਮਿਲ ਜਾਏ ਤਾਂ ਫਿਰ ਸੋਨੇ ’ਤੇ ਸੁਹਾਗਾ ਸਮਝੋ। ....

ਚੋਣਾਂ ਵਾਲਾ ਇਕ ਦਿਨ

Posted On May - 12 - 2019 Comments Off on ਚੋਣਾਂ ਵਾਲਾ ਇਕ ਦਿਨ
ਕੁਝ ਸਾਲ ਪਹਿਲਾਂ ਪੰਜਾਬ ਵਿਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ। ਹੁਣ ਤਾਂ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਚੋਣਾਂ ਹੋ ਰਹੀਆਂ ਹਨ। ਪਹਿਲਾਂ ਤਾਂ ਮਹੀਨਾ ਮਹੀਨਾ ਇਲਾਕੇ ਵਿਚ ਹਾਹਾਕਾਰ ਮੱਚੀ ਰਹਿੰਦੀ ਸੀ। ਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦੇ ਝੰਡਿਆਂ ਨਾਲ ਭਰ ਦਿੱਤੇ ਜਾਂਦੇ ਸਨ। ਉਮੀਦਵਾਰਾਂ ਦੇ ਵੱਡੇ ਵੱਡੇ ਇਸ਼ਤਿਹਾਰ ਚੌਕਾਂ ਚੌਰਾਹਿਆਂ ਵਿਚ ਲੋਕਾਂ ਦਾ ਧਿਆਨ ਖਿੱਚਦੇ। ....

ਭਰਮਾਈ ਚਲੋ ਜੀ

Posted On May - 12 - 2019 Comments Off on ਭਰਮਾਈ ਚਲੋ ਜੀ
ਜੇਕਰ ਭਰਮਾਈ ਚਲੋ ਜੀ ਦੇ ਤਿੰਨਾਂ ਸ਼ਬਦਾਂ ਨੂੰ ਜੋੜ ਕੇ ਪੜ੍ਹੀਏ ਤਾਂ ਇਨ੍ਹਾਂ ਵਿਚ ਟੈਕਨੋਲੋਜੀ ਦੀ ਪ੍ਰਤਿਧੁਨੀ ਸੁਣਾਈ ਦਿੰਦੀ ਹੈ। ਭਾਵੇਂ ਵੀਹਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋ ਕੇ ਇੱਕੀਵੀਂ ਸਦੀ ਤਕ ਆਉਂਦਿਆਂ ਆਉਂਦਿਆਂ ਟੈਕਨੋਲੋਜੀ ਦੇ ਖੇਤਰ ਵਿਚ ਅਥਾਹ ਵਿਕਾਸ ਹੋਇਆ ਹੈ ਜਿਸ ਰਾਹੀਂ ਅਨੇਕਾਂ ਭਰਮ ਭੁਲੇਖਿਆਂ ਪ੍ਰਤੀ ਕੋਈ ਭੁਲੇਖਾ ਨਹੀਂ ਰਹਿ ਗਿਆ। ....

ਤਰਕਸ਼ੀਲ ਨਜ਼ਰੀਏ ਤੋਂ ਲਿਖੀ ਗਈ ਪੁਸਤਕ

Posted On May - 12 - 2019 Comments Off on ਤਰਕਸ਼ੀਲ ਨਜ਼ਰੀਏ ਤੋਂ ਲਿਖੀ ਗਈ ਪੁਸਤਕ
ਤਰਕਸ਼ੀਲ ਸੰਸਥਾ ਦਾ ਮੈਂਬਰ ਬ੍ਰਿਗੇਡੀਅਰ ਓਂਕਾਰ ਐਸ ਗੁਰਾਇਆ ਉਹ ਵਿਅਕਤੀ ਹੈ ਜਿਸ ਨੇ ਆਪਣੀ ਫ਼ੌਜ ਦੀ ਡਿਊਟੀ ਨਿਭਾਉਂਦਿਆਂ ਪੰਜ ਅਤੇ ਛੇ ਜੂਨ, 1984 ਦੀ ਵਿਚਕਾਰਲੀ ਰਾਤ ਨੂੰ ਵਰ੍ਹਦੀਆਂ ਗੋਲੀਆਂ ਵਿਚ ਰਾਮਦਾਸ ਸਰਾਂ ਦੇ ਇਕ ਕਮਰੇ ਵਿਚ ਫਸੇ ਬਹੁਤ ਸਾਰੇ ਅਕਾਲੀ ਨੇਤਾਵਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ। ....

ਸਮਾਜਿਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਦਾ ਬਿਆਨ

Posted On May - 12 - 2019 Comments Off on ਸਮਾਜਿਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਦਾ ਬਿਆਨ
ਮਨਧੀਰ ਸਿੰਘ ਦਿਓਲ ਪੰਜਾਬੀ ਪੱਤਰਕਾਰਤਾ ਦੇ ਖੇਤਰ ਵਿਚ ਸਰਗਰਮ ਹੈ। ਉਸ ਨੇ ਆਪਣੇ ਲੇਖਕ ਪਿਤਾ ਬਖਤਾਵਰ ਸਿੰਘ ਦਿਓਲ ਪਾਸੋਂ ਹੀ ਸ਼ਬਦਾਂ ਦੀ ਸੂਝ ਪ੍ਰਾਪਤ ਕੀਤੀ ਹੈ। ‘ਮੇਰੀ ਪੰਜਾਬੀ ਪੱਤਰਕਾਰੀ’ ਉਸ ਦੀ ਪਹਿਲੀ ਮੌਲਿਕ ਕਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਅਨੁਵਾਦ ਅਤੇ ਸੰਪਾਦਨਾ ’ਤੇ ਵੀ ਕਲਮ ਅਜ਼ਮਾਈ ਕਰਕੇ ਨਾਮਣਾ ਖੱਟਿਆ ਹੈ। ....

ਮਿੰਨੀ ਕਹਾਣੀਆਂ

Posted On May - 12 - 2019 Comments Off on ਮਿੰਨੀ ਕਹਾਣੀਆਂ
ਮਾਵਾਂ-ਧੀਆਂ ‘‘ਮਾਂ ਜੀ, ਦਾਲ ਕਿਹੜੀ ਬਣਾਉਣੀ ਏ?’’ ਰਸੋਈ ’ਚੋਂ ਹੀ ਮੇਰੀ ਪਤਨੀ ਨੇ ਵਿਹੜੇ ਵਿਚ ਬੈਠੀ ਮੇਰੀ ਮਾਂ ਤੋਂ ਪੁੱਛਿਆ। ‘‘ਬੇਟਾ, ਜਿਹੜੀ ਤੇਰਾ ਜੀਅ ਕਰਦੈ ਧਰ ਲੈ…’’ ਮਾਂ ਨੇ ਬੜੇ ਪਿਆਰ ਨਾਲ ਕਿਹਾ। ‘‘…ਨਾ ਤੂੰ ਆਹ ਦਾਲ-ਸਬਜ਼ੀ ਮਾਂ ਨੂੰ ਪੁੱਛ ਕੇ ਕਿਉਂ ਬਣਾਉਂਦੀ ਏਂ? …ਜੋ ਤੇਰਾ ਜੀਅ ਕਰਦੈ ਬਣਾ ਲਿਆ ਕਰ…’’ ਮੈਂ ਆਪਣੀ ਪਤਨੀ ਦੇ ਨੇੜੇ ਹੋ ਕੇ ਰਤਾ ਮੱਧਮ ਆਵਾਜ਼ ’ਚ ਆਖਿਆ। ‘‘ਵੇਖੋ ਜੀ ਦਾਲ-ਸਬਜ਼ੀ ਬਣਾਉਣੀ ਤਾਂ ਉਹੀ ਹੈ ਜਿਹੜੀ ਘਰ ’ਚ ਮੌਜੂਦ ਹੈ। ਮਾਂ ਜੀ ਨੂੰ ਪੁੱਛ 
Available on Android app iOS app
Powered by : Mediology Software Pvt Ltd.