ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਚੰਡੀਗੜ੍ਹ › ›

Featured Posts
ਕੈਂਸਰ ਦੀ ਰੋਕਥਾਮ ਸਬੰਧੀ ਅੰਤਰਰਾਸ਼ਟਰੀ ਕਾਨਫਰੰਸ

ਕੈਂਸਰ ਦੀ ਰੋਕਥਾਮ ਸਬੰਧੀ ਅੰਤਰਰਾਸ਼ਟਰੀ ਕਾਨਫਰੰਸ

ਕੁਲਦੀਪ ਸਿੰਘ ਚੰਡੀਗੜ੍ਹ, 16 ਨਵੰਬਰ ਪੰਜਾਬ ਯੂਨੀਵਰਸਿਟੀ ਦੇ ਯੂਆਈਪੀਐੱਸ ਵਿੱਚ ਚੌਥੇ ਆਈਬੀਆਰਓ/ਏਪੀਆਰਸੀ ਚੰਡੀਗੜ੍ਹ ਨਿਊਰੋਸਾਇੰਸ ਸਕੂਲ ਵਿੱਚ ਅੱਜ ਵੱਖ-ਵੱਖ ਮਾਹਿਰਾਂ ਵੱਲੋਂ ਕੈਂਸਰ ਅਤੇ ਇਸ ਦੇ ਇਲਾਜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੋ. ਕੰਵਲਜੀਤ ਚੋਪੜਾ, ਪ੍ਰੋ. ਅਨਿਲ ਕੁਮਾਰ, ਡਾ. ਸੰਗੀਤਾ, ਪੀ. ਸਾਹ ਅਤੇ ਡਾ. ਨੀਲਿਮਾ ਢੀਂਗਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ...

Read More

ਕੈਂਸਰ ਜਾਂਚ ਤੇ ਮੈਡੀਕਲ ਕੈਂਪ ’ਚ 1,424 ਵਿਅਕਤੀਆਂ ਦੀ ਜਾਂਚ

ਕੈਂਸਰ ਜਾਂਚ ਤੇ ਮੈਡੀਕਲ ਕੈਂਪ ’ਚ 1,424 ਵਿਅਕਤੀਆਂ ਦੀ ਜਾਂਚ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 16 ਨਵੰਬਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੋਂ ਦੇ ਫੇਜ਼-8 ਵਿੱਚ ਮੁਫ਼ਤ ਮੈਗਾ ਕੈਂਸਰ ਜਾਂਚ ਅਤੇ ਮੈਡੀਕਲ ਕੈਂਪ ਲਾਇਆ ਗਿਆ। ਵਰਲਡ ...

Read More

ਬਲਾਕ ਮਾਜਰੀ ’ਚ ਲਿੰਕ ਸੜਕਾਂ ਬਣਾਉਣ ਦਾ ਕੰਮ ਆਰੰਭ

ਬਲਾਕ ਮਾਜਰੀ ’ਚ ਲਿੰਕ ਸੜਕਾਂ ਬਣਾਉਣ ਦਾ ਕੰਮ ਆਰੰਭ

ਪੱਤਰ ਪ੍ਰੇਰਕ ਕੁਰਾਲੀ, 16 ਨਵੰਬਰ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕੁਰਾਲੀ-ਸੀਸਵਾਂ ਰੋਡ ’ਤੇ ਪੈਂਦੇ ਪਿੰਡ ਸ਼ੇਖਪੁਰਾ ਤੋਂ ਪਿੰਡ ਨਗਲੀਆਂ ਤੱਕ ਅਤੇ ਪਿੰਡ ਕਾਦੀਮਾਜਰਾ ਤੋਂ ਖੈਰਪੁਰ ਤੇ ਨਗਲੀਆਂ ਤੱਕ ਬਣਨ ਵਾਲੀਆਂ ਸੜਕਾਂ ਦਾ ਨਿਰਮਾਨ ਇਲਾਕੇ ਦੇ ਪੰਚਾਂ ਅਤੇ ਸਰਪੰਚਾਂ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਇਆ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ...

Read More

ਟੁੱਟੀਆਂ ਸਲੈਬਾਂ ਕਾਰਨ ਹਾਦਸਿਆਂ ਦਾ ਖ਼ਤਰਾ

ਟੁੱਟੀਆਂ ਸਲੈਬਾਂ ਕਾਰਨ ਹਾਦਸਿਆਂ ਦਾ ਖ਼ਤਰਾ

ਹਰਜੀਤ ਸਿੰਘ ਜ਼ੀਰਕਪੁਰ, 16 ਨਵੰਬਰ ਸ਼ਹਿਰ ਵਿੱਚ ਲੰਘ ਰਹੀਆਂ ਸੜਕਾਂ ਦੇ ਕੰਢੇ ਪਾਣੀ ਦੀ ਨਿਕਾਸੀ ਬਣਾਏ ਨਾਲੇ ਖੁੱਲ੍ਹੇ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਨਾਲੇ ਢੱਕਣ ਲਈ ਰੱਖੀਆਂ ਸੀਮਿੰਟ ਦੀਆਂ ਸਲੈਬਾਂ ਟੁੱਟਣ ਕਾਰਨ ਇਹ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਲਈ ਖ਼ਤਰੇ ਦਾ ਸਬੱਬ ਬਣੀਆਂ ਹੋਈਆਂ ...

Read More

ਸਦੀਕ ਵੱਲੋਂ ਉੱਤਰੀ ਜ਼ੋਨ ਫ਼ਿਲਮ ਤੇ ਟੀਵੀ ਕਲਾਕਾਰ ਸੰਸਥਾ ਦੀ ਵੈੱਬਸਾਈਟ ਜਾਰੀ

ਸਦੀਕ ਵੱਲੋਂ ਉੱਤਰੀ ਜ਼ੋਨ ਫ਼ਿਲਮ ਤੇ ਟੀਵੀ ਕਲਾਕਾਰ ਸੰਸਥਾ ਦੀ ਵੈੱਬਸਾਈਟ ਜਾਰੀ

ਕਰਮਜੀਤ ਸਿੰਘ ਚਿੱਲਾ ਐਸ.ਏ.ਐਸ. ਨਗਰ (ਮੁਹਾਲੀ), 16 ਨਵੰਬਰ ਪੰਜਾਬੀ ਕਲਾਕਾਰਾਂ ਦੀ ਸਿਰਮੌਰ ਸੰਸਥਾ ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਅੱਜ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਸੰਸਥਾ ਦੀ ਅਧਿਕਾਰਿਤ ਵੈੱਬਸਾਈਟ ਲਾਂਚ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਫ਼ਿਲਮੀ ਕਲਾਕਾਰ, ਗਾਇਕ, ਗੀਤਕਾਰ ਤੇ ਨਿਰਦੇਸ਼ਕ ਮੌਜੂਦ ਸਨ। ਇਸ ਮੌਕੇ ...

Read More

ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 16 ਨਵੰਬਰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਹੋਇਆ। ਭਾਈ ਅਮਰ ਸਿੰਘ ਸ਼ੌਂਕੀ ਦੇ ਢਾਡੀ ਜਥੇ ਨੇ ਬਾਬਾ ...

Read More

ਸਾਇੰਸ ਮੇਲਾ: ਗੀਗੇਮਾਜਰਾ ਸਕੂਲ ਦੀ ਝੰਡੀ; ਮੇਜ਼ਬਾਨ ਗੋਬਿੰਦਗੜ੍ਹ ਦੋਇਮ

ਸਾਇੰਸ ਮੇਲਾ: ਗੀਗੇਮਾਜਰਾ ਸਕੂਲ ਦੀ ਝੰਡੀ; ਮੇਜ਼ਬਾਨ ਗੋਬਿੰਦਗੜ੍ਹ ਦੋਇਮ

ਪੱਤਰ ਪ੍ਰੇਰਕ ਬਨੂੜ, 16 ਨਵੰਬਰ ਮੁਹਾਲੀ ਤਹਿਸੀਲ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਦੋ ਦਿਨਾਂ ਸਾਇੰਸ ਮੇਲਾ ਪਿੰਡ ਗੋਬਿੰਦਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸੰਧਿਆ ਸ਼ਰਮਾ ਦੀ ਅਗਵਾਈ ਹੇਠ ਲੱਗੇ ਸਾਇੰਸ ਮੇਲੇ ਵਿੱਚ 30 ਸਕੂਲਾਂ ਦੇ 100 ਵਿਦਿਆਰਥੀਆਂ ਨੇ ਆਪਣੇ ਮਾਡਲਾਂ ਦੀ ਪੇਸ਼ਕਾਰੀ ...

Read More


ਵੈਂਡਰਾਂ ਨੂੰ ਨੋਟਿਸ ਦੇਣ ਦੀ ਮੁਹਿੰਮ ਜਾਰੀ

Posted On November - 12 - 2019 Comments Off on ਵੈਂਡਰਾਂ ਨੂੰ ਨੋਟਿਸ ਦੇਣ ਦੀ ਮੁਹਿੰਮ ਜਾਰੀ
ਖੇਤਰੀ ਪ੍ਰਤੀਨਿਧ ਚੰਡੀਗੜ੍ਹ, 11 ਨਵੰਬਰ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੇ ਰਜਿਸਟਰਡ ਵੈਂਡਰਾਂ ਨੂੰ ਬਣਾਏ ਗਏ ਵੈਂਡਰ ਜ਼ੋਨ ਵਿੱਚ ਸ਼ਿਫ਼ਟ ਕਰਨ ਲਈ ਨੋਟਿਸ ਦੇਣ ਦੀ ਮੁਹਿੰਮ ਜਾਰੀ ਹੈ। ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਅੱਜ ਇਥੇ ਵੱਖ-ਵੱਖ ਸੈਕਟਰਾਂ ਵਿੱਚ ਰਜਿਸਟਰਡ ਵੈਂਡਰਾਂ ਨੂੰ ਸ਼ਿਫ਼ਟ ਸਬੰਧੀ ਨੋਟਿਸ ਦਿੱਤੇ ਗਏ। ਐਨਫੋਰਸਮੈਂਟ ਵਿੰਗ ਵਲੋਂ ਅੱਜ ਇਥੇ ਸੈਕਟਰ 15 ਵਿੱਚ 30 ਰਜਿਸਟਰਡ ਵੈਂਡਰਾਂ ਸਮੇਤ ਸੈਕਟਰ 41 ਵਿੱਚ 22, ਸੈਕਟਰ 33 ਤੇ 34 ਵਿੱਚ 24, 16 

ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿਸ਼ੇ ’ਤੇ ਸੈਮੀਨਾਰ

Posted On November - 12 - 2019 Comments Off on ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿਸ਼ੇ ’ਤੇ ਸੈਮੀਨਾਰ
ਪੱਤਰ ਪ੍ਰੇਰਕ ਕੁਰਾਲੀ, 11 ਨਵੰਬਰ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ‘ਫ਼ਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਬੁਰੇ ਪ੍ਰਭਾਵਾਂ ਸਬੰਧੀ ਸੁਚੇਤ ਕਰਦਿਆਂ ਵਾਤਾਵਾਰਨ ਦੀ ਸੰਭਾਲ ਕਰਨ ਅਤੇ ਮਨੁੱਖਤਾ ਬਚਾਉਣ ਦਾ ਸੱਦਾ ਦਿੱਤਾ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਦਲਜੀਤ ਸਿੰਘ ਨੇ ਆਏ ਮਹਿਮਾਨਾਂ 

ਸੰਜੈ ਟੰਡਨ ਵੱਲੋਂ ਪ੍ਰਕਾਸ਼ ਪੁਰਬ ਦੀ ਵਧਾਈ

Posted On November - 12 - 2019 Comments Off on ਸੰਜੈ ਟੰਡਨ ਵੱਲੋਂ ਪ੍ਰਕਾਸ਼ ਪੁਰਬ ਦੀ ਵਧਾਈ
ਖੇਤਰੀ ਪ੍ਰਤੀਨਿਧ ਚੰਡੀਗੜ੍ਹ, 11 ਨਵੰਬਰ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੈ ਟੰਡਨ ਨੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਆਪਣੇ ਜੀਵਨਕਾਲ ਵਿੱਚ ਕਈ ਯਾਤਰਾਵਾਂ ਕੀਤੀਆਂ ਅਤੇ ਜਿੱਥੇ ਵੀ ਗਏ ਉੱਥੇ ਦੇ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਪਖੰਡ ਅਤੇ ਝੂਠ ਤੋਂ ਬਚਣ ਦਾ ਸੰਦੇਸ਼ ਦਿੱਤਾ।  

ਮੋਬਾਈਲ ਖੋਹਣ ਦੇ ਦੋਸ਼ ਹੇਠ ਗ੍ਰਿਫ਼ਤਾਰ

Posted On November - 12 - 2019 Comments Off on ਮੋਬਾਈਲ ਖੋਹਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਖੇਤਰੀ ਪ੍ਰਤੀਨਿਧ ਚੰਡੀਗੜ੍ਹ, 11 ਨਵੰਬਰ ਚੰਡੀਗੜ੍ਹ ਪੁਲੀਸ ਨੇ ਇੱਕ ਮਹਿਲਾ ਦਾ ਮੋਬਾਈਲ ਖੋਹਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨੀਮਾਜਰਾ ਦੇ ਕਿਸ਼ਨਗੜ੍ਹ ਇਲਾਕੇ ਦੇ ਵਾਸੀ ਸੁਖਵਿੰਦਰ ਪਾਲ ਸਿੰਘ ਵਜੋਂ ਹੋਈ ਹੈ। ਪੁਲੀਸ ਅਨੁਸਾਰ ਲੰਘੇ ਦਿਨ ਸ਼ਾਮ ਵੇਲੇ ਪੰਚਕੂਲਾ ਵਾਸੀ ਮਹਿਲਾ ਪ੍ਰੇਰਨਾ ਸ਼ਰਮਾ ਮਨੀਮਾਜਰਾ ਸਥਿਤ ਫਨ ਰਿਪਬਲਿਕ ਨੇੜਲੇ ਬੱਸ ਸਟਾਪ ਕੋਲ ਆਪਣੇ ਮੋਬਾਈਲ ’ਤੇ ਗੱਲ ਕਰ ਰਹੀ ਸੀ। ਇਸੇ ਦੌਰਾਨ ਇੱਕ ਵਿਅਕਤੀ ਉਸ ਦਾ ਮੋਬਾਈਲ ਫੋਨ ਖੋਹ ਕੇ 

ਤੰਗੌਰੀ ਕਾਲਜ ਵਿੱਚ ਤਿੰਨ ਬੱਸਾਂ ਸੜੀਆਂ

Posted On November - 12 - 2019 Comments Off on ਤੰਗੌਰੀ ਕਾਲਜ ਵਿੱਚ ਤਿੰਨ ਬੱਸਾਂ ਸੜੀਆਂ
ਕਰਮਜੀਤ ਸਿੰਘ ਚਿੱਲਾ ਬਨੂੜ, 11 ਨਵੰਬਰ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਕਾਲਜਿਜ਼ ਤੰਗੌਰੀ ਦੀਆਂ ਤਿੰਨ ਬੱਸਾਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਇੱਕ ਬੱਸ ਦਾ ਮਾਮੂਲੀ ਨੁਕਸਾਨ ਹੋਇਆ। ਮੌਕੇ ’ਤੇ ਪੁੱਜੇ ਵਿਦਿਆਰਥੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਇੱਥੇ ਖੜ੍ਹੀਆਂ ਹੋਰ 13 ਬੱਸਾਂ ਨੂੰ ਘਟਨਾ ਵਾਲੀ ਥਾਂ ਤੋਂ ਪਾਸੇ ਕਰਕੇ ਅੱਗ ਤੋਂ ਬਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸਾਂ ਨੂੰ ਅੱਗ ਲੱਗਣ ਦੀ ਘਟਨਾ ਬੀਤੀ ਰਾਤ ਸਾਢੇ ਨੌਂ ਕੁ ਵਜੇ ਵਾਪਰੀ। ਕਾਲਜ ਵਿਦਿਆਰਥੀ ਮੈੱਸ ਵਿੱਚੋਂ 

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Posted On November - 12 - 2019 Comments Off on ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਬੀ.ਐਸ. ਚਾਨਾ ਕੀਰਤਪੁਰ ਸਾਹਿਬ, 11 ਨਵੰਬਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਭਾਰਤ 

ਪਿੰਡ ਬਹਾਲਪੁਰ ਵਿੱਚ ਪੁਆਧੀ ਪੁਰਾਤਨ ਗਾਇਕੀ ਦਾ ਅਖਾੜਾ ਲੱਗਿਆ

Posted On November - 11 - 2019 Comments Off on ਪਿੰਡ ਬਹਾਲਪੁਰ ਵਿੱਚ ਪੁਆਧੀ ਪੁਰਾਤਨ ਗਾਇਕੀ ਦਾ ਅਖਾੜਾ ਲੱਗਿਆ
ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 10 ਨਵੰਬਰ ਭਗਤ ਆਸਾ ਰਾਮ ਸੁਹਾਣੇ ਵਾਲਿਆਂ ਦੀ ਪੁਆਧੀ ਪੁਰਾਤਨ ਗਾਇਕੀ ਦਾ ਖੁੱਲ੍ਹਾ ਅਖਾੜਾ ਪਿੰਡ ਬਹਾਲਪੁਰ ਵਿਖੇ ਗਰਾਮ ਪੰਚਾਇਤ ਸਮੇਤ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਪੰਚ ਲਖਵਿੰਦਰ ਸਿੰਘ, ਗੁਰਮੁੱਖ ਸਿੰਘ ਪੰਚ, ਬੰਤ ਸਿੰਘ ਪੰਚ, ਕਰਨੈਲ ਸਿੰਘ ਪੰਚ, ਤਰਲੋਚਨ ਸਿੰਘ ਪੰਚ ਵੱਲੋਂ ਕੀਤਾ ਗਿਆ। ਭਗਤ ਗਾਇਕ ਸਮਰ ਸਿੰਘ ਛੰਮੀ ਦੇ ਜਥੇ ਨੇ ਪੁਰਾਣੀ ਰੀਤ ਅਨੁਸਾਰ ਧਾਰਮਿਕ ਰਚਨਾ ਤੋਂ ਸਮਾਗਮ ਨੂੰ ਸ਼ੁਰੂ ਕਰਕੇ ਪੂਰਨ 

ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Posted On November - 11 - 2019 Comments Off on ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਪੱਤਰ ਪ੍ਰੇਰਕ ਕੁਰਾਲੀ, 10 ਨਵੰਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਿੰਡ ਖੇੜਾ ਤੋਂ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਜਾਇਆ ਗਿਆ ਨਗਰ ਕੀਰਤਨ ਪਿੰਡ ਖੇੜਾ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਪਿੰਡਾਂ ਮੁੰਧੋਂ ਤੋਂ ਬੜੌਦੀ ਆਦਿ ਹੁੰਦਾ ਹੋਇਆ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਮਾਜਰੀ 

ਸਰਕਾਰੀ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

Posted On November - 11 - 2019 Comments Off on ਸਰਕਾਰੀ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਪੱਤਰ ਪ੍ਰੇਰਕ ਕੁਰਾਲੀ, 10 ਨਵੰਬਰ ਸ਼ਹਿਰ ਦੇ ਸਮਾਜ ਸੇਵੀ ਭਾਟੀਆ ਪਰਿਵਾਰ ਵਲੋਂ ਸਥਾਨਕ ਸਰਕਾਰੀ ਸਕੂਲ (ਲੜਕੀਆਂ) ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਚਰਨਜੀਤ ਕੌਰ ਦੀ ਦੇਖ ਹੇਠ ਕਰਵਾਏ ਸਮਾਗਮ ਦੌਰਾਨ ਪਰਿਵਾਰ ਵਲੋਂ ਵਿਦਿਆਰਥਣਾਂ ਨੂੰ ਮਾਤਾ ਹਰਬੰਸ ਕੌਰ ਭਾਟੀਆ ਦੀ ਯਾਦ ਵਿੱਚ ਨਗਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬੀ ਜਸਵੰਤ ਕੌਰ ਭਾਟੀਆ ਦੀ ਅਗਵਾਈ ਹੇਠ ਹੋਏ ਸਨਮਾਨ ਸਮਾਗਮ ਵਿੱਚ ਸੁਖਜੀਤ 

ਏਅਰਪੋਰਟ ’ਤੇ ਟਰਾਈਸਿਟੀ ਹੱਜ ਟਰਮੀਨਲ ਕੇਂਦਰ ਸਥਾਪਤ ਕਰਨ ਦੀ ਮੰਗ

Posted On November - 11 - 2019 Comments Off on ਏਅਰਪੋਰਟ ’ਤੇ ਟਰਾਈਸਿਟੀ ਹੱਜ ਟਰਮੀਨਲ ਕੇਂਦਰ ਸਥਾਪਤ ਕਰਨ ਦੀ ਮੰਗ
ਪੱਤਰ ਪੇ੍ਰਕ ਮੁੱਲਾਂਪੁਰ ਗਰੀਬਦਾਸ, 10 ਨਵੰਬਰ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ, ਸਮਾਜ ਭਲਾਈ ਲਈ ਬਣੀ ਹੋਈ ਟਰਾਈਸਿਟੀ ਮੁਸਲਿਮ ਵੈੱਲਫੇਅਰ ਅਸੋਸੀਏਸ਼ਨ ਦੇ ਵੱਡੀ ਗਿਣਤੀ ਵਿੱਚ ਆਹੁਦੇਦਾਰਾਂ ਦੀ ਵਿਸ਼ੇਸ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਥਾਵਾਂ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਧਨਾਸ, ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ, ਸ਼ਹਿਰਾਂ ਦੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਅਸੋਸੀਏਸ਼ਨ ਦੇ ਬੁਲਾਰਿਆਂ 

ਮੁਸਲਮਾਨ ਭਾਈਚਾਰੇ ਨੇ ਲੰਗਰ ਲਗਾਇਆ

Posted On November - 11 - 2019 Comments Off on ਮੁਸਲਮਾਨ ਭਾਈਚਾਰੇ ਨੇ ਲੰਗਰ ਲਗਾਇਆ
ਪੱਤਰ ਪ੍ਰੇਰਕ ਬਨੂੜ, 10 ਨਵੰਬਰ ਨਜ਼ਦੀਕੀ ਪਿੰਡ ਸਨੇਟਾ ਵਿੱਚ ਦੀਨ ਇਸਲਾਮ ਟਰੱਸਟ ਵੱਲੋਂ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਅੱਜ ਚਾਹ-ਪਕੌੜਿਆਂ ਦਾ ਲੰਗਰ ਲਗਾਇਆ। ਇਸ ਮੌਕੇ ਮੁਸਲਿਮ ਭਰਾਵਾਂ ਨੇ ਗੁਰੂ ਨਾਨਕ ਦੇਵ ਜੀ ਦੀ ਮੁਸਲਮਾਨਾਂ ਨਾਲ ਸਾਂਝ ਦੀ ਸ਼ਲਾਘਾ ਕੀਤੀ ਅਤੇ ਭਾਈ ਮਰਦਾਨੇ ਨੂੰ ਵੀ ਚੇਤੇ ਕੀਤਾ।  

ਸੈਕਟਰ 34 ’ਚ ਕੀਰਤਨ ਸਮਾਗਮ ਸਮਾਪਤ

Posted On November - 11 - 2019 Comments Off on ਸੈਕਟਰ 34 ’ਚ ਕੀਰਤਨ ਸਮਾਗਮ ਸਮਾਪਤ
ਖੇਤਰੀ ਪ੍ਰਤੀਨਿਧ ਚੰਡੀਗੜ੍ਹ, 10 ਨਵੰਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ ਨਗਰ ਨਿਗਮ ਵਲੋਂ ਇਥੇ ਸੈਕਟਰ-34 ਸਥਿਤ ਗੁਰਦੁਆਰੇ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਕੀਰਤਨ ਸਮਾਗਮ ਅੱਜ ਸਮਾਪਤ ਹੋ ਗਿਆ। ਇਸ ਮੌਕੇ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਨਿਹਾਲ ਕੀਤੀ ਗਿਆ। ਇਸ ਸਮਾਗਮ ਵਿੱਚ ਬੀਤੇ ਦਿਨ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਸਮੇਤ ਮੇਅਰ ਰਾਜੇਸ਼ ਕਾਲੀਆ, ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਵੀ ਹਾਜ਼ਰ ਹੋਏ ਸਨ। ਕਿਰਨ ਖੇਰ ਨੇ 

ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦਾ ਰੱਬ ਹੀ ਰਾਖਾ

Posted On November - 11 - 2019 Comments Off on ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦਾ ਰੱਬ ਹੀ ਰਾਖਾ
ਸੁਖਵਿੰਦਰ ਪਾਲ ਸੋਢੀ ਚੰਡੀਗੜ੍ਹ, 10 ਨਵੰਬਰ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਤਕ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਰੱਬ ਹੀ ਰਾਖਾ ਹੈ। ਇਸ ਵੇਲੇ ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ਵਿੱਚ ਇਨ੍ਹਾਂ ਜਮਾਤਾਂ ਨੂੰ ਹਰਿਆਣਾ ਦੇ ਜੇਬੀਟੀ ਅਧਿਆਪਕ ਪੰਜਾਬੀ ਪੜ੍ਹਾ ਰਹੇ ਹਨ। ਸਿੱਖਿਆ ਵਿਭਾਗ ਨੇ ਵੀ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਮਾਹਿਰ ਪੰਜਾਬੀ ਅਧਿਆਪਕਾਂ ਦੀਆਂ ਨਿਯੁਕਤੀਆਂ ਨਹੀਂ ਕੀਤੀਆਂ ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਘਾਣ ਹੋ ਰਿਹਾ 

ਇਮਾਰਤਾਂ ਸਬੰਧੀ ਯੋਜਵਾਨਾਂ ਨੂੰ ਛੇਤੀ ਮਿਲੇਗੀ ਆਨਲਾਈਨ ਪ੍ਰਵਾਨਗੀ

Posted On November - 11 - 2019 Comments Off on ਇਮਾਰਤਾਂ ਸਬੰਧੀ ਯੋਜਵਾਨਾਂ ਨੂੰ ਛੇਤੀ ਮਿਲੇਗੀ ਆਨਲਾਈਨ ਪ੍ਰਵਾਨਗੀ
ਮੁਕੇਸ਼ ਕੁਮਾਰ ਚੰਡੀਗੜ੍ਹ, 10 ਨਵੰਬਰ ਚੰਡੀਗੜ੍ਹ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਇਮਾਰਤਾਂ ਸਬੰਧੀ ਯੋਜਨਾਵਾਂ ਲਈ ਪ੍ਰਵਾਨਗੀ ਵਾਸਤੇ ਆਨਲਾਈਨ ਪ੍ਰਣਾਲੀ ਸ਼ੁਰੂ ਕਰਨ ਲਈ ਜਨਵਰੀ 2020 ਦੀ ਮਿਆਦ ਨਿਰਧਾਰਤ ਕੀਤੀ ਹੈ। ਸੂਤਰਾਂ ਅਨੁਸਾਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਅਧਿਕਾਰਤ ਕੰਪਨੀ ‘ਪ੍ਰਾਈਸ ਵਾਟਰ ਹਾਊਸ ਕੂਪਰਜ਼ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਸਬੰਧਤ ਵਿਭਾਗਾਂ ਅਤੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਦੇ ਸੀਨੀਅਰ 

ਸਮੱਸਿਆਵਾਂ ਵਿੱਚ ਘਿਰੇ ਸੈਕਟਰ-36 ਦੇ ਵਾਸੀ

Posted On November - 11 - 2019 Comments Off on ਸਮੱਸਿਆਵਾਂ ਵਿੱਚ ਘਿਰੇ ਸੈਕਟਰ-36 ਦੇ ਵਾਸੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਨਵੰਬਰ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੈਕਟਰ-36 ਡੀ ਦੀ ਤਸਵੀਰ ਇਸ ਤੋਂ ਵੱਖਰੀ ਹੈ। ਇਥੇ ਸਹੂਲਤਾਂ ਨਾਲੋਂ ਸਮੱਸਿਆਵਾਂ ਜ਼ਿਆਦਾ ਹੋ ਗਈਆਂ ਹਨ। ਇਲਾਕਾ ਵਾਸੀਆਂ ਨੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਨਗਰ ਨਿਗਮ ਤੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਪਰ ਇਹ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ। ਸੈਕਟਰ-36 ਦੇ ਮਕਾਨ ਨੰਬਰ 1553 ਦੇ ਵਾਸੀ ਡਾ. ਕੁਲਮੀਤ ਸਿੰਘ ਗਿੱਲ ਨੇ ਦੱਸਿਆ 

ਜ਼ੀਰਕਪੁਰ ਵਿਚ ਮਾਤ ਭਾਸ਼ਾ ਨਾਲ ਹੋ ਰਿਹੈ ਕੋਝਾ ਮਜ਼ਾਕ

Posted On November - 11 - 2019 Comments Off on ਜ਼ੀਰਕਪੁਰ ਵਿਚ ਮਾਤ ਭਾਸ਼ਾ ਨਾਲ ਹੋ ਰਿਹੈ ਕੋਝਾ ਮਜ਼ਾਕ
ਹਰਜੀਤ ਸਿੰਘ ਜ਼ੀਰਕਪੁਰ, 10 ਨਵੰਬਰ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਸੂਬਾਈ ਭਾਸ਼ਾ ਦਾ ਦਰਜਾ ਹਾਸਲ ਹੈ। ਇਸ ਭਾਸ਼ਾ ਨੂੰ ਪ੍ਰਫੂਲਿਤ ਕਰਨ ਲਈ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਪਰ ਇਨ੍ਹਾਂ ਉਪਰਾਲਿਆਂ ਨੂੰ ਜ਼ੀਰਕਪੁਰ ਵਿਚ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ। ਗੇਟਵੇਅ ਆਫ਼ ਪੰਜਾਬ ਵਜੋਂ ਵਿਕਸਤ ਕੀਤੇ ਜਾ ਰਹੇ ਜ਼ੀਰਕਪੁਰ ਸ਼ਹਿਰ ਵਿਚ ਪੰਜਾਬੀ ਮਾਂ ਬੋਲੀ ਨਾਲ ਕੋਝਾ ਮਜ਼ਾਕ ਹੋ ਰਿਹਾ ਹੈ। ਸ਼ਹਿਰ ਵਿਚ ਥਾਂ ਥਾਂ ਲੱਗੇ ਸਾਈਨ ਬੋਰਡਾਂ ’ਤੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਂ 
Available on Android app iOS app
Powered by : Mediology Software Pvt Ltd.