ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਖੇਡਾਂ ਦੀ ਦੁਨੀਆ › ›

Featured Posts
ਨਸ਼ਾ ਵਿਰੋਧੀ ਪੰਦਰਵਾੜੇ ਤਹਿਤ ਕੁਸ਼ਤੀ ਮੁਕਾਬਲੇ

ਨਸ਼ਾ ਵਿਰੋਧੀ ਪੰਦਰਵਾੜੇ ਤਹਿਤ ਕੁਸ਼ਤੀ ਮੁਕਾਬਲੇ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 19 ਜੂਨ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹੇ ਭਰ ਵਿੱਚ 12 ਤੋਂ 26 ਜੂਨ ਤੱਕ ਮਨਾਏ ਜਾ ਰਹੇ ਨਸ਼ਾ ਵਿਰੋਧੀ ਪੰਦਰਵਾੜੇ ਤਹਿਤ ਖੇਡ ਵਿਭਾਗ ਵੱਲੋਂ ਪਿੰਡ ਦਿਆਲਪੁਰਾ ਦੇ ਜਿਮਨੇਜ਼ੀਅਮ ਹਾਲ ’ਚ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ਦੇ ਪਹਿਲਵਾਨਾਂ ...

Read More

ਛਿੰਝ ਮੇਲਾ: ਵੱਡੀ ਰੁਮਾਲੀ ਦੀ ਕੁਸ਼ਤੀ ਸੁੱਖਾ ਬੱਬੇਹਾਲੀ ਨੇ ਜਿੱਤੀ

ਛਿੰਝ ਮੇਲਾ: ਵੱਡੀ ਰੁਮਾਲੀ ਦੀ ਕੁਸ਼ਤੀ ਸੁੱਖਾ ਬੱਬੇਹਾਲੀ ਨੇ ਜਿੱਤੀ

ਪੱਤਰ ਪ੍ਰੇਰਕ ਮੁਕੇਰੀਆਂ, 19 ਜੂਨ ਗੜ੍ਹਦੀਵਾਲਾ ਨੇੜਲੇ ਪਿੰਡ ਰਾਜਪੁਰ ਕੰਢੀ ਵਿੱਚ ਬਾਬਾ ਭੋਲਾ ਗਿਰ ਜੀ ਦੇ ਦਰਬਾਰ ਤੇ ਮੌਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਦੀ ਅਗਵਾਈ ਕਰਵਾਏ ਗਏ ਤਿੰਨ ਰੋਜ਼ਾ ਛਿੰਝ ਮੇਲੇ ’ਚ ਵੱਡੀ ਰੁਮਾਲੀ ਦੀ ਕੁਸ਼ਤੀ ਸੁੱਖਾ ਬੱਬੇਹਾਲੀ ਨੇ ਜਿੱਤ ਲਈ। ਛਿੰਝ ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਵਿਧਾਇਕ ਸੰਗਤ ...

Read More

ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ

ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ

ਸਾਊਥੈਂਪਟਨ, 19 ਜੂਨ ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੇ ਫਰੈਕਚਰ ਕਾਰਨ ਅੱਜ ਮੌਜੂਦਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਅਤੇ ਉਸ ਦੀ ਥਾਂ ਨੌਜਵਾਨ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਉਸ ਦੇ ਅੰਗੂਠੇ ਵਿੱਚ ਫਰੈਕਚਰ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਚੱਲਿਆ ਕਿ ਇਸ ...

Read More

ਵਿਲੀਅਮਸਨ ਦੇ ਨਾਬਾਦ ਸੈਂਕੜੇ ਨਾਲ ਨਿਊਜ਼ੀਲੈਂਡ ਜੇਤੂ

ਵਿਲੀਅਮਸਨ ਦੇ ਨਾਬਾਦ ਸੈਂਕੜੇ ਨਾਲ ਨਿਊਜ਼ੀਲੈਂਡ ਜੇਤੂ

ਬਰਮਿੰਘਮ, 19 ਜੂਨ ਨਿਊਜ਼ੀਲੈਂਡ ਨੇ ਅੱਜ ਇਥੇ ਆਈਸੀਸੀ ਵਿਸ਼ਵ ਕੱਪ ਦੇ ਇਕ ਬੇਹੱਦ ਰੋਮਾਂਚਕ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਕਿਵੀ ਟੀਮ ਦੀ ਜਿੱਤ ਵਿੱਚ ਕਪਤਾਨ ਕੇਨ ਵਿਲੀਅਮਸਨ ਦੇ ਨਾਬਾਦ ਸੈਂਕੜੇ (106) ਤੇ ਡੀ ਗਰੈਂਡਹੋਮ ਵੱਲੋਂ ਬਣਾਈਆਂ 60 ਦੌੜਾਂ ਦਾ ਅਹਿਮ ਯੋਗਦਾਨ ਰਿਹਾ। ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ...

Read More

ਹਾਕੀ ਇੰਡੀਆ ਵੱਲੋਂ ਕੋਚ ਫੈਲਿਕਸ ਬਰਖ਼ਾਸਤ

ਹਾਕੀ ਇੰਡੀਆ ਵੱਲੋਂ ਕੋਚ ਫੈਲਿਕਸ ਬਰਖ਼ਾਸਤ

ਨਵੀਂ ਦਿੱਲੀ, 19 ਜੂਨ ਹਾਕੀ ਇੰਡੀਆ ਨੇ ਮੈਡਰਿਡ ਵਿੱਚ ਅੱਠ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਟੀਮ ਦੇ ਛੇਵੇਂ ਸਥਾਨ ’ਤੇ ਰਹਿਣ ਮਗਰੋਂ ਜੂਨੀਅਰ ਪੁਰਸ਼ ਟੀਮ ਦੇ ਕੋਚ ਜੂਡ ਫੈਲਿਕਸ ਨੂੰ ਬਰਖ਼ਾਸਤ ਕਰ ਕੇ ਬੁੱਧਵਾਰ ਨੂੰ ਨਵੇਂ ਕੋਚ ਲਈ ਇਸ਼ਤਿਹਾਰ ਜਾਰੀ ਕੀਤਾ। ਫੈਲਿਕਸ ਦੀ ਬਰਤਰਫ਼ੀ ਬਾਰੇ ਹਾਕੀ ਇੰਡੀਆ ਦੀ ਵੈੱਬਸਾਈਟ ’ਤੇ ਨਵੇਂ ਕੋਚ ...

Read More

ਬੰਗਲਾਦੇਸ਼ ਦੀ ਆਸਟਰੇਲੀਆ ਨਾਲ ਟੱਕਰ ਅੱਜ

ਬੰਗਲਾਦੇਸ਼ ਦੀ ਆਸਟਰੇਲੀਆ ਨਾਲ ਟੱਕਰ ਅੱਜ

ਨੌਟਿੰਘਮ, 19 ਜੂਨ ਪੰਜ ਵਾਰ ਦੀ ਚੈਂਪੀਅਨ ਆਸਟਰੇਲਿਆਈ ਟੀਮ ਵੀਰਵਾਰ ਨੂੰ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗੀ, ਜਿਸ ਦਾ ਇਰਾਦਾ ਜਿੱਤ ਦੇ ਸਿਲਿਸਲੇ ਨੂੰ ਜਾਰੀ ਰੱਖਦਿਆਂ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਦਾ ਹੋਵੇਗਾ। ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਨੈੱਟ ਰਨ ਰੇਟ ਦੇ ਹਿਸਾਬ ਨਾਲ ਚੋਟੀ ’ਤੇ ...

Read More

ਚਿਤਰਾ ਨੇ 1500 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ

ਚਿਤਰਾ ਨੇ 1500 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲੀ, 19 ਜੂਨ ਏਸ਼ਿਆਈ ਚੈਂਪੀਅਨ ਪੀਯੂ ਚਿਤਰਾ ਨੇ ਸੈਸ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਸਵੀਡਨ ਦੇ ਸੋਲੇਂਤੁਨਾ ਵਿੱਚ ਫੋਲਕਸੈਮ ਗ੍ਰਾਂ ਪ੍ਰੀ ਵਿੱਚ 1500 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਅਪਰੈਲ ਮਹੀਨੇ ਦੋਹਾ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਚਿੱਤਰਾ ਨੇ ਮੰਗਲਵਾਰ ਨੂੰ ਇੱਥੇ ਕੀਨੀਆ ਦੀ ਮਰਸੀ ਸ਼ੇਰੋਨੋ ਨੂੰ ਪਛਾੜਦਿਆਂ ...

Read More


ਭਰੋਵਾਲ ਨੇ ਜਿੱਤਿਆ ਢੇਲਪੁਰ ਦਾ ਨਾਈਟ ਕ੍ਰਿਕਟ ਟੂਰਨਾਮੈਂਟ

Posted On June - 10 - 2019 Comments Off on ਭਰੋਵਾਲ ਨੇ ਜਿੱਤਿਆ ਢੇਲਪੁਰ ਦਾ ਨਾਈਟ ਕ੍ਰਿਕਟ ਟੂਰਨਾਮੈਂਟ
ਪੱਤਰ ਪ੍ਰੇਰਕ ਬਨੂੜ, 9 ਜੂਨ ਪਿੰਡ ਢੇਲਪੁਰ ਦੇ ਨੌਜਵਾਨਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਦਿਨਾਂ ਨਾਈਟ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ 48 ਟੀਮਾਂ ਨੇ ਭਾਗ ਲਿਆ। ਭਰੋਵਾਲ (ਨਰਾਇਣਗੜ੍ਹ) ਹਰਿਆਣਾ ਤੋਂ ਆਈ ਟੀਮ ਨੇ ਫਾਈਨਲ ਦੇ ਬੇਹੱਦ ਦਿਲਚਸਪ ਮੁਕਾਬਲੇ ਵਿੱਚ ਮੇਜ਼ਬਾਨ ਢੇਲਪੁਰ ਦੀ ਟੀਮ ਨੂੰ ਹਰਾ ਕੇ ਕ੍ਰਿਕਟ ਕੱਪ ਉੱਤੇ ਕਬਜ਼ਾ ਕੀਤਾ। ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਦਿੱਤਾ ਗਿਆ ਜਦੋਂਕਿ 

ਵਿਸ਼ਵ ਕੱਪ: ਭਾਰਤ ਦੀ ਕੰਗਾਰੂਆਂ ’ਤੇ ਸ਼ਾਨਦਾਰ ਜਿੱਤ

Posted On June - 10 - 2019 Comments Off on ਵਿਸ਼ਵ ਕੱਪ: ਭਾਰਤ ਦੀ ਕੰਗਾਰੂਆਂ ’ਤੇ ਸ਼ਾਨਦਾਰ ਜਿੱਤ
ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਸੈਂਕੜੇ ਅਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਧਵਨ ਅਤੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤ ਨੇ ਪੰਜ ਵਿਕਟਾਂ ’ਤੇ 352 ਦੌੜਾਂ ਬਣਾਈਆਂ, ਜਦੋਂਕਿ ਆਸਟਰੇਲਿਆਈ ਟੀਮ ਸਾਰੀਆਂ ਵਿਕਟਾਂ ਗੁਆ ਕੇ 50 ਓਵਰਾਂ ਵਿੱਚ 316 ਦੌੜਾਂ ਹੀ ਬਣਾ ਸਕੀ। ਭਾਰਤ ....

ਕਹਿਰਵਾਲੀ ਕਲੱਬ ਬਣਿਆ ਚੈਂਪੀਅਨ

Posted On June - 9 - 2019 Comments Off on ਕਹਿਰਵਾਲੀ ਕਲੱਬ ਬਣਿਆ ਚੈਂਪੀਅਨ
ਇੱਥੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਕਹਿਰਵਾਲੀ ਦਸੂਹਾ ਵੱਲੋਂ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਕੌਂਸਲ ਦਸੂਹਾ ਦੇ ਮੀਤ ਪ੍ਰਧਾਨ ਕਰਮਵੀਰ ਸਿੰਘ ਘੁੰਮਣ ਨੇ ਕੀਤਾ। ਟੂਰਨਾਮੈਂਟ ਵਿੱਚ ਇਲਾਕੇ ਦੀਆਂ ਨਾਮਵਰ 12 ਟੀਮਾਂ ਨੇ ਜ਼ੌਰ ਅਜ਼ਮਾਇਸ਼ ਕੀਤੀ। ....

ਇੰਗਲੈਂਡ ਦੀ ਬੰਗਲਾਦੇਸ਼ ’ਤੇ 106 ਦੌੜਾਂ ਨਾਲ ਜਿੱਤ

Posted On June - 9 - 2019 Comments Off on ਇੰਗਲੈਂਡ ਦੀ ਬੰਗਲਾਦੇਸ਼ ’ਤੇ 106 ਦੌੜਾਂ ਨਾਲ ਜਿੱਤ
ਸਲਾਮੀ ਬੱਲੇਬਾਜ਼ ਜੇਸਨ ਰਾਏ ਦੀਆਂ 153 ਦੌੜਾਂ ਦੀ ਬਦੌਲਤ ਇੰਗਲੈਂਡ ਨੇ ਅੱਜ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਵਿੱਚ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ। ਇਸ ਤੋਂ ਪਿਛਲੇ ਮੈਚ ਵਿੱਚ ਉਹ ਪਾਕਿਸਤਾਨ ਤੋਂ ਹਾਰ ਗਿਆ ਸੀ। ....

ਆਸਟਰੇਲੀਆ ਦਾ 46 ਸਾਲ ਦਾ ਸੋਕਾ ਖ਼ਤਮ; ਬਾਰਟੀ ਨੇ ਫਰੈਂਚ ਓਪਨ ਖ਼ਿਤਾਬ ਜਿੱਤਿਆ

Posted On June - 9 - 2019 Comments Off on ਆਸਟਰੇਲੀਆ ਦਾ 46 ਸਾਲ ਦਾ ਸੋਕਾ ਖ਼ਤਮ; ਬਾਰਟੀ ਨੇ ਫਰੈਂਚ ਓਪਨ ਖ਼ਿਤਾਬ ਜਿੱਤਿਆ
ਅੱਠਵਾਂ ਦਰਜਾ ਪ੍ਰਾਪਤ ਐਸ਼ਲੇ ਬਾਰਟੀ ਨੇ ਫਰੈਂਚ ਓਪਨ ਦੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਅੱਜ ਇੱਥੇ ਚੈੱਕ ਗਣਰਾਜ ਦੀ 19 ਸਾਲ ਦੀ ਮਾਰਕੇਟ ਵੋਂਦਰੋਯੂਸੋਵਾ ਨੂੰ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੇਮ ਖ਼ਿਤਾਬ ਹਾਸਲ ਕੀਤਾ। ਇਸ ਜਿੱਤ ਦੇ ਨਾਲ ਹੀ ਬਾਰਟੀ 46 ਸਾਲ ਮਗਰੋਂ ਫਰੈਂਚ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਆਸਟਰੇਲਿਆਈ ਖਿਡਾਰਨ ਬਣ ਗਈ। ....

ਕਿੰਗਜ਼ ਕੱਪ: ਥਾਈਲੈਂਡ ਨੂੰ ਹਰਾ ਕੇ ਤੀਜੇ ਸਥਾਨ ’ਤੇ ਰਿਹਾ ਭਾਰਤ

Posted On June - 9 - 2019 Comments Off on ਕਿੰਗਜ਼ ਕੱਪ: ਥਾਈਲੈਂਡ ਨੂੰ ਹਰਾ ਕੇ ਤੀਜੇ ਸਥਾਨ ’ਤੇ ਰਿਹਾ ਭਾਰਤ
ਕੋਚ ਇਗੋਰ ਸਟਿਮਕ ਦੀ ਅਗਵਾਈ ਵਿੱਚ ਪਹਿਲਾ ਟੂਰਨਾਮੈਂਟ ਖੇਡ ਰਹੀ ਭਾਰਤੀ ਫੁਟਬਾਲ ਟੀਮ ਅੱਜ ਇੱਥੇ ਕਿੰਗਜ਼ ਕੱਪ ਟੂਰਨਾਮੈਂਟ ਵਿੱਚ ਮੇਜ਼ਬਾਨ ਥਾਈਲੈਂਡ ਨੂੰ 1-0 ਗੋਲ ਨਾਲ ਹਰਾ ਕੇ ਤੀਜੇ ਸਥਾਨ ’ਤੇ ਰਹੀ। ਥੰਡਰ ਕਾਸਲ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਦਾ ਇੱਕੋ-ਇੱਕ ਗੋਲ ਮਿਡਫੀਲਡਰ ਅਨਿਰੁੱਧ ਥਾਪਾ ਨੇ 17ਵੇਂ ਮਿੰਟ ਵਿੱਚ ਕੀਤਾ। ....

ਤੀਰਅੰਦਾਜ਼ੀ ਚੈਂਪੀਅਨਸ਼ਿਪ: ਪੰਜਾਬ ਨੇ ਓਵਰਆਲ ਟਰਾਫ਼ੀ ਜਿੱਤੀ

Posted On June - 9 - 2019 Comments Off on ਤੀਰਅੰਦਾਜ਼ੀ ਚੈਂਪੀਅਨਸ਼ਿਪ: ਪੰਜਾਬ ਨੇ ਓਵਰਆਲ ਟਰਾਫ਼ੀ ਜਿੱਤੀ
ਇੱਥੋਂ ਨੇੜਲੇ ਪਿੰਡ ਨੇਪਰਾਂ ਦੇ ਆਰੀਅਨਜ਼ ਗਰੁਪ ਆਫ਼ ਕਾਲਜਿਜ਼ ਵੱਲੋਂ ਆਪਣੇ 13ਵੇਂ ਸਥਾਪਨਾ ਦਿਵਸ ਮੌਕੇ ਆਰਚਰੀ ਸਪੋਰਟਸ ਫੈਡਰੇਸ਼ਨ ਆਫ਼ ਇੰਡੀਆ ਨਾਲ ਮਿਲ ਕੇ ਕਰਵਾਈ ਦੋ ਰੋਜ਼ਾ ਪਹਿਲੀ ਕੌਮੀ ਤੀਰਅੰਦਾਜ਼ੀ ਅਤੇ ਸੀਆਰਬੀ ਕਰੌਸਬੋਅ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰ ਲਿਆ। ....

ਵਿਸ਼ਵ ਕੱਪ: ਭਾਰਤ ਸਾਹਮਣੇ ਅੱਜ ਆਸਟਰੇਲੀਆ ਵੱਡੀ ਚੁਣੌਤੀ

Posted On June - 9 - 2019 Comments Off on ਵਿਸ਼ਵ ਕੱਪ: ਭਾਰਤ ਸਾਹਮਣੇ ਅੱਜ ਆਸਟਰੇਲੀਆ ਵੱਡੀ ਚੁਣੌਤੀ
ਭਾਰਤ ਨੂੰ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦੇ ਆਪਣੇ ਰਾਹ ਵਿੱਚ ਪਹਿਲੀ ਵੱਡੀ ਚੁਣੌਤੀ ਐਤਵਾਰ ਨੂੰ ਇੱਥੇ ਆਸਟਰੇਲੀਆ ਤੋਂ ਮਿਲੇਗੀ ਅਤੇ ਆਈਸੀਸੀ ਵਿਸ਼ਵ ਕੱਪ ਦੇ ਇਸ ਮਹੱਤਵਪੂਰਨ ਮੈਚ ਵਿੱਚ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦੀਆਂ ਰਣਨੀਤੀਆਂ ਦੀ ਵੀ ਵੱਡੀ ਪ੍ਰੀਖਿਆ ਹੋਵੇਗੀ। ....

ਫੁਟਬਾਲ: ਮੈਸੀ ਦੇ ਦੋ ਗੋਲ, ਅਰਜਨਟੀਨਾ ਦੀ ਜਿੱਤ

Posted On June - 9 - 2019 Comments Off on ਫੁਟਬਾਲ: ਮੈਸੀ ਦੇ ਦੋ ਗੋਲ, ਅਰਜਨਟੀਨਾ ਦੀ ਜਿੱਤ
ਲਾਸ ਏਂਜਲਸ: ਲਾਇਨਲ ਮੈਸੀ ਦੇ ਪਹਿਲੇ ਹਾਫ਼ ਵਿੱਚ ਕੀਤੇ ਗਏ ਦੋ ਗੋਲਾਂ ਦੀ ਬਦੌਲਤ ਅਰਜਨਟੀਨਾ ਨੇ ਸਾਨ ਜੁਆਨ ਵਿੱਚ ਨਿਕਾਰਾਗੁਆ ’ਤੇ 5-1 ਗੋਲਾਂ ਨਾਲ ਆਸਾਨ ਜਿੱਤ ਦਰਜ ਕਰਕੇ ਕੋਪਾ ਅਮਰੀਕਾ ਦੀਆਂ ਆਪਣੀਆਂ ਤਿਆਰੀਆਂ ਦਾ ਪੁਖ਼ਤਾ ਸਬੂਤ ਪੇਸ਼ ਕੀਤਾ। ਅਰਜਨਟੀਨਾ ਸ਼ੁਰੂ ਵਿੱਚ ਦਬਦਬਾ ਨਹੀਂ ਬਣਾ ਸਕਿਆ, ਪਰ ਮੈਸੀ ਨੇ 37ਵੇਂ ਮਿੰਟ ਵਿੱਚ ਪਹਿਲਾ ਗੋਲ ਦਾਗ਼ਿਆ ਅਤੇ ਇਸ ਦੇ 96 ਸੈਕਿੰਡ ਮਗਰੋਂ ਉਹ ਦੂਜਾ ਗੋਲ ਕਰਨ ਵਿੱਚ ਸਫਲ ਰਿਹਾ। ਇੰਟਰ ਮਿਲਾਨ ਵੱਲੋਂ ਖੇਡਣ ਵਾਲੇ ਫਾਰਵਰਡ ਲੌਟਾਰੋ ਮਾਰਟੀਨੈੱਜ਼ 

ਅਮਰੀਕਾ ਨੇ ਮੈਕਸਿਕੋ ਨੂੰ ਤੇ ਜਾਪਾਨ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ

Posted On June - 9 - 2019 Comments Off on ਅਮਰੀਕਾ ਨੇ ਮੈਕਸਿਕੋ ਨੂੰ ਤੇ ਜਾਪਾਨ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ
ਅਮਰੀਕਾ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਇੱਥੇ ਚੱਲ ਰਹੇ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਅੱਜ ਮੈਕਸਿਕੋ ਨੂੰ 9-0 ਗੋਲਾਂ ਨਾਲ ਤਕੜੀ ਹਾਰ ਦੇ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਦਿਨ ਦੇ ਇੱਕ ਹੋਰ ਮੈਚ ਵਿੱਚ ਜਾਪਾਨ ਨੇ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾਇਆ। ....

ਭਾਰਤੀ ਮੁੱਕੇਬਾਜ਼ ਤਿਆਰੀਆਂ ਲਈ ਕਰਨਗੇ ਤਿੰਨ ਦੇਸ਼ਾਂ ਦਾ ਦੌਰਾ

Posted On June - 9 - 2019 Comments Off on ਭਾਰਤੀ ਮੁੱਕੇਬਾਜ਼ ਤਿਆਰੀਆਂ ਲਈ ਕਰਨਗੇ ਤਿੰਨ ਦੇਸ਼ਾਂ ਦਾ ਦੌਰਾ
ਭਾਰਤੀ ਮੁੱਕੇਬਾਜ਼ ਵਿਸ਼ਵ ਚੈਂਪੀਅਨਸ਼ਿਪ ਸਣੇ ਹੋਰ ਟੂਰਨਾਮੈਂਟ ਦੀਆਂ ਤਿਆਰੀਆਂ ਲਈ ਇਟਲੀ, ਆਇਰਲੈਂਡ ਅਤੇ ਕੋਰੀਆ ਦਾ ਦੌਰਾ ਕਰ ਰਹੇ ਹਨ ਅਤੇ ਇਹ ਕੈਂਪ 12 ਜੂਨ ਤੱਕ ਚੱਲੇਗਾ। ਇਸ ਦੌਰਾਨ ਸਿਖਲਾਈ ਕੈਂਪ ਅਤੇ ਦੋਸਤਾਨਾ ਮੈਚਾਂ ਦੀ ਲੜੀ ਕਰਵਾਈ ਜਾਵੇਗੀ। ....

ਰਾਣੀ ਦੀ ਅਗਵਾਈ ਹੇਠ ਭਾਰਤੀ ਹਾਕੀ ਟੀਮ ਜਾਪਾਨ ਰਵਾਨਾ

Posted On June - 9 - 2019 Comments Off on ਰਾਣੀ ਦੀ ਅਗਵਾਈ ਹੇਠ ਭਾਰਤੀ ਹਾਕੀ ਟੀਮ ਜਾਪਾਨ ਰਵਾਨਾ
ਭਾਰਤੀ ਮਹਿਲਾ ਹਾਕੀ ਟੀਮ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਵਿੱਚ ਹਿੱਸਾ ਲੈਣ ਲਈ ਅੱਜ ਸਵੇਰੇ ਹੀਰੋਸ਼ੀਮਾ ਲਈ ਰਵਾਨਾ ਹੋ ਗਈ। ਓਲੰਪਿਕ ਲਈ ਕੁਆਲੀਫਾਈ ਕਰਨ ਦੇ ਨਜ਼ਰੀਏ ਤੋਂ ਇਹ ਟੂਰਨਾਮੈਂਟ ਟੀਮ ਲਈ ਅਹਿਮ ਹੈ। ....

ਫੁਟਬਾਲ ਵਿਸ਼ਵ ਕੱਪ: ਫਰਾਂਸ ਮਹਿਲਾ ਟੀਮ ਦੀ ਜਿੱਤ ਨਾਲ ਸ਼ੁਰੂਆਤ

Posted On June - 9 - 2019 Comments Off on ਫੁਟਬਾਲ ਵਿਸ਼ਵ ਕੱਪ: ਫਰਾਂਸ ਮਹਿਲਾ ਟੀਮ ਦੀ ਜਿੱਤ ਨਾਲ ਸ਼ੁਰੂਆਤ
ਪੈਰਿਸ: ਮੇਜ਼ਬਾਨ ਫਰਾਂਸ ਨੇ ਮਹਿਲਾ ਵਿਸ਼ਵ ਕੱਪ ਫੁਟਬਾਲ ਦੇ ਪਹਿਲੇ ਮੈਚ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਥੇ ਵੈਂਡੀ ਰੇਨਾਰਡ ਦੇ ਦੋ ਗੋਲਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੂੰ 4-0 ਗੋਲਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਮੈਚ ਨੂੰ ਵੇਖਣ ਲਈ 45,261 ਦਰਸ਼ਕ ਸਟੇਡੀਅਮ ਵਿੱਚ ਮੌਜੂਦ ਸਨ, ਪਰ ਇਸ ਦਾ ਫਰਾਂਸੀਸੀ ਟੀਮ ’ਤੇ ਕੋਈ ਦਬਾਅ ਨਹੀਂ ਸੀ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਫਰਾਂਸ ਨੇ ਕੋਰਿਆਈ ਟੀਮ ’ਤੇ ਕਿਸੇ ਤਰ੍ਹਾਂ ਦਾ ਤਰਸ ਨਹੀਂ ਕੀਤਾ। ਇਯੁਗੇਨੀ 

ਨੌਜਵਾਨਾਂ ਲਈ ਨਵੇਂ ਹਾਕੀ ਕੋਚਿੰਗ ਸੈਂਟਰ ਦੀ ਸ਼ੁਰੂਆਤ

Posted On June - 8 - 2019 Comments Off on ਨੌਜਵਾਨਾਂ ਲਈ ਨਵੇਂ ਹਾਕੀ ਕੋਚਿੰਗ ਸੈਂਟਰ ਦੀ ਸ਼ੁਰੂਆਤ
ਨਿੱਜੀ ਪੱਤਰ ਪ੍ਰੇਰਕ ਮੋਗਾ, 7 ਜੂਨ ਸੂਬੇ ਦੇ ਖੇਡ ਵਿਭਾਗ ਵੱਲੋਂ ਪਿੰਡ ਧੂੜਕੋਟ ਚੜ੍ਹਤ ਸਿੰਘ ਵਾਲਾ ’ਚ ਹਾਕੀ ਕੋਚਿੰਗ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸ ਕੋਚਿੰਗ ਸੈਟਰ ਵਿੱਚ ਉੱਘੇ ਸਾਬਕਾ ਖਿਡਾਰੀ ਪਿੰਡ ਦੇ ਨੌਜਵਾਨਾਂ ਨੂੰ ਕੋਚਿੰਗ ਦੇਣਗੇ। ਇਸ ਸੈਂਟਰ ਦੀ ਸ਼ੁਰੂਆਤ ਮੌਕੇ ਖਿਡਾਰੀਆਂ ਨੂੰ ਹਾਕੀਆਂ ਤੇ ਖੇਡ ਕਿੱਟਾਂ ਦੀ ਵੰਡ ਕੀਤੀ ਗਈ। ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ‘ਤੰਦਰੁਸਤ ਪੰਜਾਬ‘ ਤਹਿਤ ਨੌਜਵਾਨਾਂ 

ਕ੍ਰਿਕਟ ਟੂਰਨਾਮੈਂਟ ’ਚ ਧਰਮਕੋਟ ਨੇ ਕੀਤਾ ਟਰਾਫ਼ੀ ’ਤੇ ਕਬਜ਼ਾ

Posted On June - 8 - 2019 Comments Off on ਕ੍ਰਿਕਟ ਟੂਰਨਾਮੈਂਟ ’ਚ ਧਰਮਕੋਟ ਨੇ ਕੀਤਾ ਟਰਾਫ਼ੀ ’ਤੇ ਕਬਜ਼ਾ
ਪੱਤਰ ਪ੍ਰੇਰਕ ਫਗਵਾੜਾ, 7 ਜੂਨ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਤੇ ਸ਼੍ਰੀਮਾਨ 108 ਸੰਤ ਮੋਨੀ ਜੀ ਦੀ ਯਾਦ ’ਚ ਕ੍ਰਿਕਟ ਟੂਰਨਾਮੈਂਟ ਪਿੰਡ ਪੰਡਵਾਂ ਵਿੱਚ ਕਰਵਾਇਆ ਗਿਆ ਜਿਸ ਦਾ ਉਦਘਾਟਨ ਨਿਰਮਲ ਕੁਟੀਆ ਪੰਡਵਾਂ ਛੰਭਵਾਲੀ ਦੇ ਸੰਚਾਲਕ ਸੰਤ ਗੁਰਚਰਨ ਸਿੰਘ ਨੇ ਕੀਤਾ। ਇਸ ਮੌਕੇ ਹੋਏ ਵੱਖ-ਵੱਖ ਟੀਮਾ ਦੇ ਮੁਕਾਬਲੇ ਉਪਰੰਤ ਮੁਹੱਲਾ ਧਰਮਕੋਟ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫ਼ੀ ਤੇ 21 ਹਜ਼ਾਰ ਰੁਪਏ ਦੀ ਨਗਦੀ ਹਾਸਲ ਕੀਤੀ। ਇਸੇ ਤਰ੍ਹਾਂ ਪਿੰਡ ਪੰਡਵਾਂ ਦੀ ਟੀਮ ਨੇ ਦੂਸਰਾ 

ਕ੍ਰਿਕਟ: ਕਾਦੀਆਂ ਟੀਮ ਨੇ ਖ਼ਿਤਾਬੀ ਜਿੱਤ ਦਰਜ ਕੀਤੀ

Posted On June - 8 - 2019 Comments Off on ਕ੍ਰਿਕਟ: ਕਾਦੀਆਂ ਟੀਮ ਨੇ ਖ਼ਿਤਾਬੀ ਜਿੱਤ ਦਰਜ ਕੀਤੀ
ਪੱਤਰ ਪ੍ਰੇਰਕ ਧਾਰੀਵਾਲ, 7 ਜੂਨ ਪਿੰਡ ਭੈਣੀ ਬਾਂਗਰ ਵਿੱਚ ਜੈ ਜਵਾਨ ਸਪੋਰਟਸ ਐਂਡ ਯੂਥ ਕਲੱਬ ਵਲੋਂ ਦੋ ਰੋਜ਼ਾ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ। ਟੂਰਨਾਂਮੈਂਟ ਵਿੱਚ ਬਸਰਾਵਾਂ, ਠੀਕਰੀਵਾਲ, ਕਾਦੀਆਂ- ਏ ਤੇ ਬੀ, ਬੇਰੀ, ਸ਼ੀਂਹ ਭੱਟੀ, ਵਡਾਲਾ ਗ੍ਰੰਥੀਆਂ, ਭੈਣੀ ਬਾਂਗਰ-ਏ ਤੇ ਬੀ, ਠੱਕਰਵਾਲ, ਭਗਤੂਪੁਰਾ, ਤੁਗਲਵਾਲਾ, ਕਾਦੀਆਂ ਸਮੇਤ ਕੁੱਲ 18 ਟੀਮਾਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ ਕੁਆਟਰ ਫਾਈਨਲ ਮੈਚ ਕਾਦੀਆਂ ਦੀ ਟੀਮ ਨੇ ਤੁਗਲਵਾਲਾ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤਿਆ। ਦੂਸਰਾ 
Available on Android app iOS app
Powered by : Mediology Software Pvt Ltd.