ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਖੇਡਾਂ ਦੀ ਦੁਨੀਆ › ›

Featured Posts
ਚਾਰ ਰੂਸੀ ਖਿਡਾਰੀ ਡੋਪਿੰਗ ਦੇ ਦੋਸ਼ੀ ਕਰਾਰ

ਚਾਰ ਰੂਸੀ ਖਿਡਾਰੀ ਡੋਪਿੰਗ ਦੇ ਦੋਸ਼ੀ ਕਰਾਰ

ਪੈਰਿਸ, 28 ਮਾਰਚ ਮੈਕਲਾਰੇਨ ਰਿਪੋਰਟ ਵਿੱਚ ਡੋਪਿੰਗ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਚਾਰ ਰੂਸੀ ਖਿਡਾਰੀਆਂ ਵਿੱਚੋਂ ਦੋ ਸਾਬਕਾ ਓਲੰਪਿਕ ਚੈਂਪੀਅਨ ਵੀ ਹਨ। ਪੇਈਚਿੰਗ ਓਲੰਪਿਕ-2008 ਦੇ ਉੱਚੀ ਛਾਲ ਦੇ ਚੈਂਪੀਅਨ ਆਂਦਰੇਈ ਸਿਲਨੋਵ ਅਤੇ ਓਲੰਪਿਕ ਖੇਡਾਂ-2012 ਵਿੱਚ 400 ਮੀਟਰ ਅੜਿੱਕਾ ਦੌੜ ਦੀ ਚੈਂਪੀਅਨ ਨਤਾਲਿਆ ਅੰਤਯੁਖ ਬਾਰੇ ਫ਼ੈਸਲਾ ਖੇਡ ਸਾਲਸੀ ਅਦਾਲਤ ਕਰੇਗੀ। ਹੋਰ ਖਿਡਾਰੀਆਂ ਵਿੱਚ ...

Read More

ਓਲੰਪਿਕ ਟਿਕਟ ਕਟਾ ਚੁੱਕੇ  ਖਿਡਾਰੀਆਂ ਦਾ ਕੋਟਾ ਸੁਰੱਖਿਅਤ

ਓਲੰਪਿਕ ਟਿਕਟ ਕਟਾ ਚੁੱਕੇ  ਖਿਡਾਰੀਆਂ ਦਾ ਕੋਟਾ ਸੁਰੱਖਿਅਤ

ਪੈਰਿਸ, 27 ਮਾਰਚ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਦਾ ਕੋਟਾ ਸਥਾਨ ਖੇਡ ਕੁੰਭ ਦੇ ਇੱਕ ਸਾਲ ਲਈ ਮੁਲਤਵੀ ਹੋਣ ਦੇ ਬਾਵਜੂਦ ਸੁਰੱਖਿਅਤ ਰਹੇਗਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ 11000 ਅਥਲੀਟਾਂ ਵਿੱਚੋਂ 57 ਫ਼ੀਸਦੀ ਖਿਡਾਰੀ ਕੁਆਲੀਫਾਈ ਕਰ ਚੁੱਕੇ ਹਨ। ਕੋਵਿਡ-19 ਦੇ ਮੱਦੇਨਜ਼ਰ ਅਮਰੀਕਾ ਸਣੇ ...

Read More

ਪੀਵੀ ਸਿੰਧੂ ਨੇ ਆਂਧਰਾ ਤੇ ਤਿਲੰਗਾਨਾ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ

ਪੀਵੀ ਸਿੰਧੂ ਨੇ ਆਂਧਰਾ ਤੇ ਤਿਲੰਗਾਨਾ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ

ਨਵੀਂ ਦਿੱਲੀ, 26 ਅਪਰੈਲ ਵਿਸ਼ਵ ਬੈਡਮਿੰਟਨ ਚੈਂਪੀਅਨ ਖਿਡਾਰੀ ਪੀਵੀ ਸਿੰਧੂ ਨੇ ਕੋਵਿਡ-19 ਨਾਲ ਨਜਿੱਠਣ ਲਈ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਮੁੱਖ ਮੰਤਰੀ ਰਾਹਤ ਫੰਡਾਂ ਲਈ ਪੰਜ-ਪੰਜ ਲੱਖ ਰੁਪਏ ਦਿੱਤੇ ਹਨ। ਦੁਨੀਆ ਭਰ ਵਿੱਚ ਕਰੋਨਾਵਾਇਰਸ ਨਾਲ 21 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ 600 ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹਨ ...

Read More

ਘਰ ਜਾਣ ਲਈ ਪੈਸੇ ਮੰਗ ਰਿਹਾ ਹੈ ਕਿਵੀ ਕ੍ਰਿਕਟਰ

ਘਰ ਜਾਣ ਲਈ ਪੈਸੇ ਮੰਗ ਰਿਹਾ ਹੈ ਕਿਵੀ ਕ੍ਰਿਕਟਰ

ਕ੍ਰਾਈਸਟਚਰਚ, 26 ਮਾਰਚ ਬਰਤਾਨੀਆ ਵਿੱਚ ਆਪਣੇ ਪਰਿਵਾਰ ਕੋਲ ਜਾਣ ਲਈ ਬੇਤਾਬ ਨਿਊਜ਼ੀਲੈਂਡ ਦਾ ਸਾਬਕਾ ਤੇਜ਼ ਗੇਂਦਬਾਜ਼ ਇਆਨ ਓਬਰਾਇਨ ਵਾਪਸੀ ਦੀਆਂ ਟਿਕਟਾਂ ਲਈ ਲੋਕਾਂ ਤੋਂ ਪੈਸੇ ਮੰਗ ਰਿਹਾ ਹੈ। ਕੋਵਿਡ-19 ਦੇ ਮੱਦੇਨਜ਼ਰ ਉਸ ਦੀ ਉਡਾਣ ਰੱਦ ਹੋ ਗਈ ਸੀ। ਓਬਰਾਇਨ ਟਵਿੱਟਰ ਰਾਹੀਂ ਲੋਕਾਂ ਨੂੰ ਮਦਦ ਦੀ ਅਪੀਲ ਕਰ ਰਿਹਾ ਹੈ। ਉਸ ਨੇ ਟਵੀਟ ...

Read More

ਵਿੰਬਲਡਨ ਬਾਰੇ ਫ਼ੈਸਲਾ ਅਗਲੇ ਹਫ਼ਤੇ

ਵਿੰਬਲਡਨ ਬਾਰੇ ਫ਼ੈਸਲਾ ਅਗਲੇ ਹਫ਼ਤੇ

ਲੰਡਨ, 26 ਮਾਰਚ ਆਲ ਇੰਗਲੈਂਡ ਕਲੱਬ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਤੱਕ ਫ਼ੈਸਲਾ ਕਰੇਗਾ ਕਿ ਕੋਵਿਡ-19 ਕਾਰਨ ਵਿੰਬਲਡਨ ਨੂੰ ਮੁਲਤਵੀ ਕਰਨਾ ਹੈ ਜਾਂ ਰੱਦ। ਕਲੱਬ ਦੇ ਮੁੱਖ ਬੋਰਡ ਨੇ ਇਸ ਸਬੰਧੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਵਿੰਬਲਡਨ ਦੇ ਮੁੱਖ ਡਰਾਅ 29 ਜੂਨ ਤੋਂ ਸ਼ੁਰੂ ਹੋਣੇ ਹਨ। ਟੂਰਨਾਮੈਂਟ ਦੀਆਂ ਤਿਆਰੀਆਂ ਅਪਰੈਲ ...

Read More

ਫੈਡਰਰ ਵੱਲੋਂ ਦਸ ਲੱਖ ਡਾਲਰ ਦਾਨ

ਫੈਡਰਰ ਵੱਲੋਂ ਦਸ ਲੱਖ ਡਾਲਰ ਦਾਨ

ਜਨੇਵਾ, 25 ਮਾਰਚ ਟੈਨਿਸ ਸਟਾਰ ਰੋਜਰ ਫੈਡਰਰ ਨੇ ਕਰੋਨਾਵਾਇਰਸ ਦੇ ਸੰਕਟ ਨਾਲ ਜੂਝ ਰਹੇ ਆਪਣੇ ਦੇਸ਼ ਸਵਿਟਜ਼ਰਲੈਂਡ ਦੇ ਲੋਕਾਂ ਦੀ ਮਦਦ ਲਈ ਅੱਜ ਦਸ ਲੱਖ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਵੀਹ ਵਾਰ ਦੇ ਗਰੈਂਡ ਸਲੈਂਮ ਚੈਂਪੀਅਨ ਅਤੇ ਉਸ ਦੀ ਪਤਨੀ ਨੇ ਇਸ ਸੰਕਟ ਨਾਲ ਨਜਿੱਠਣ ਲਈ ਦਸ ...

Read More

ਵਿਰਾਟ ਤੇ ਅਨੁਸ਼ਕਾ ਵੱਲੋਂ ਲੌਕਡਾਊਨ ਦਾ ਸਮਰਥਨ

ਵਿਰਾਟ ਤੇ ਅਨੁਸ਼ਕਾ ਵੱਲੋਂ ਲੌਕਡਾਊਨ ਦਾ ਸਮਰਥਨ

ਮੁੰਬਈ, 25 ਮਾਰਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਤੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ ਲਾਗੂ 21 ਦਿਨਾਂ ਦੀ ਤਾਲਾਬੰਦੀ ਦਾ ਸਮਰਥਨ ਕਰਦਿਆਂ ਲੋਕਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਲੌਕਡਾਊਨ ਦਾ ਐਲਾਨ ਕੀਤਾ ...

Read More


ਵਿਦੇਸ਼ ਤੋਂ ਪਰਤੇ ਅਥਲੀਟਾਂ ਨੂੰ ਇਕਾਂਤ ’ਚ ਰੱਖਾਂਗੇ: ਖੇਡ ਮੰਤਰੀ

Posted On March - 20 - 2020 Comments Off on ਵਿਦੇਸ਼ ਤੋਂ ਪਰਤੇ ਅਥਲੀਟਾਂ ਨੂੰ ਇਕਾਂਤ ’ਚ ਰੱਖਾਂਗੇ: ਖੇਡ ਮੰਤਰੀ
ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੇ ਜ਼ਿਆਦਾ ਪ੍ਰਭਾਵ ਵਾਲੇ ਦੇਸ਼ਾਂ ਤੋਂ ਪਰਤੇ ਰਹੇ ਅਥਲੀਟਾਂ ਨੂੰ ਲਾਜ਼ਮੀ ਤੌਰ ’ਤੇ ਵੱਖਰੇ ਰੱਖਿਆ ਜਾਵੇਗਾ। ਪ੍ਰੋਟੋਕੋਲ ਦਾ ਹਵਾਲਾ ਦਿੰਦਿਆਂ ਸ੍ਰੀ ਰਿਜਿਜੂ ਨੇ ਕਿਹਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਚੀਨ, ਦੱਖਣੀ ਕੋਰੀਆ, ਈਰਾਨ, ਇਟਲੀ, ਸਪੇਨ, ਫਰਾਂਸ ਅਤੇ ਜਰਮਨੀ ਤੋਂ ਪਰਤ ਰਹੇ ਅਥਲੀਟਾਂ ਨਾਲ ਵੀ ਲਾਜ਼ਮੀ ਤੌਰ ’ਤੇ ਉਹ ਤਰੀਕਾ ਵਰਤਿਆ ਜਾਵੇਗਾ ਜੋ ਕਿ ਹਰੇਕ ਲਈ ਜ਼ਰੂਰੀ ....

ਟੈਨਿਸ ਟੂਰਨਾਮੈਂਟ 7 ਜੂਨ ਤੱਕ ਮੁਲਤਵੀ

Posted On March - 20 - 2020 Comments Off on ਟੈਨਿਸ ਟੂਰਨਾਮੈਂਟ 7 ਜੂਨ ਤੱਕ ਮੁਲਤਵੀ
ਕਰੋਨਵਾਇਰਸ ਮਹਾਮਾਰੀ ਕਾਰਨ ਸਾਰੇ ਪੁਰਸ਼ ਅਤੇ ਮਹਿਲਾ ਟੂਰਨਾਮੈਂਟਾਂ 7 ਜੂਨ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ਡਬਲਿਊ.ਟੀ.ਏ. ਅਤੇ ਏ.ਟੀ.ਪੀ ਨੇ ਬੁੱਧਵਾਰ ਇਹ ਐਲਾਨ ਕੀਤਾ ਕਿ ਕਲੇਅਕੋਰਟ ਦਾ ਸੈਸ਼ਨ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਨਹੀਂ ਹੋਵੇਗਾ। ....

ਕੋਹਲੀ ਨੂੰ ਸੈਂਕੜੇ ਦੀ ਉਡੀਕ

Posted On March - 20 - 2020 Comments Off on ਕੋਹਲੀ ਨੂੰ ਸੈਂਕੜੇ ਦੀ ਉਡੀਕ
ਵਿਰਾਟ ਕੋਹਲੀ ਪਿਛਲੇ ਛੇ ਸਾਲਾਂ ਤੋਂ ਕਿਸੇ ਵੀ ਕੈਲੰਡਰ ਸਾਲ ’ਚ ਖੇਡੀ ਗਈ ਹਰ ਤੀਜੀ ਪਾਰੀ ਤੱਕ ਸੈਂਕੜਾ ਜੜ੍ਹ ਦਿੰਦਾ ਸੀ ਪਰ ਸਾਲ 2020 ’ਚ ਪਹਿਲਾਂ ਖਰਾਬ ਫਾਰਮ ਅਤੇ ਹੁਣ ‘ਕੋਵਿਡ-19’ ਮਹਾਮਾਰੀ ਕਾਰਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਇੰਤਜ਼ਾਰ ਹੋਰ ਲੰਬਾ ਹੋ ਗਿਆ ਹੈ। ....

ਭਾਰਤੀ ਮਹਿਲਾ ਹਾਕੀ ਟੀਮ ਟਰੇਨਿੰਗ ’ਚ ਜੁਟੀ

Posted On March - 20 - 2020 Comments Off on ਭਾਰਤੀ ਮਹਿਲਾ ਹਾਕੀ ਟੀਮ ਟਰੇਨਿੰਗ ’ਚ ਜੁਟੀ
ਭਾਰਤੀ ਮਹਿਲਾ ਹਾਕੀ ਟੀਮ ਕਰੋਨਾਵਾਇਰਸ ਮਹਾਮਾਰੀ ਦੇ ਖ਼ੌਫ਼ ਦੇ ਬਾਵਜੂਦ ਯੋਜਨਾ ਅਨੁਸਾਰ ਟਰੇਨਿੰਗ ਅਗਲੇ ਹਫ਼ਤੇ ਸ਼ੁਰੂ ਕਰ ਦੇਵੇਗੀ ਤੇ ਸਟਰਾਈਕਰ ਨਵਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਨਿਗਾਹਾਂ ਓਲੰਪਿਕ ’ਤੇ ਲੱਗੀਆਂ ਹਨ। ....

ਕੋਵਿਡ-19: ਪੀਐੱਸਐੱਲ ’ਚ ਕੀਤੇ ਸਾਰੇ ਟੈਸਟਾਂ ਦੇ ਨਤੀਜੇ ਨੈਗੇਟਿਵ

Posted On March - 20 - 2020 Comments Off on ਕੋਵਿਡ-19: ਪੀਐੱਸਐੱਲ ’ਚ ਕੀਤੇ ਸਾਰੇ ਟੈਸਟਾਂ ਦੇ ਨਤੀਜੇ ਨੈਗੇਟਿਵ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਅੱਜ ਦਾਅਵਾ ਕੀਤਾ ਕਿ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ’ਚ ਸ਼ਾਮਲ ਰਹੇ ਖਿਡਾਰੀਆਂ, ਸਹਿਯੋਗੀ ਸਟਾਫ, ਮੈਚ ਅਧਿਕਾਰੀਆਂ, ਪ੍ਰਸਾਰਨਕਰਤਾਵਾਂ ਤੇ ਟੀਮ ਮਾਲਕਾਂ ਕਰੋਨਾਵਾਇਰਸ ਸਬੰਧੀ ਕੀਤੇ ਗਏ ਕੁੱਲ 128 ਟੈਸਟਾਂ ਵਿਚੋਂ ਕਿਸੇ ’ਚ ਵੀ ਇਸ ਬਿਮਾਰੀ ਦਾ ਲੱਛਣ ਨਹੀਂ ਮਿਲਿਆ। ....

ਮੁੱਕੇਬਾਜ਼ਾਂ ਦੀ ਓਲੰਪਿਕ ਤਿਆਰੀ ਪ੍ਰਭਾਵਿਤ ਨਹੀਂ ਹੋਵੇਗੀ: ਨੀਵਾ

Posted On March - 19 - 2020 Comments Off on ਮੁੱਕੇਬਾਜ਼ਾਂ ਦੀ ਓਲੰਪਿਕ ਤਿਆਰੀ ਪ੍ਰਭਾਵਿਤ ਨਹੀਂ ਹੋਵੇਗੀ: ਨੀਵਾ
ਕੋਵਿਡ-19 ਦੇ ਮੱਦੇਨਜ਼ਰ ਇਸ ਸਾਲ ਹੋਣ ਵਾਲੀਆਂ ਓਲੰਪਿਕ ਤਿਆਰੀਆਂ ਪ੍ਰਭਾਵਿਤ ਹੋ ਰਹੀਆਂ ਹਨ, ਜਦੋਂਕਿ ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਆਗੋ ਨੀਵਾ ਦਾ ਮੰਨਣਾ ਹੈ ਕਿ ਭਾਰਤੀ ਮੁੱਕੇਬਾਜ਼ਾਂ ’ਤੇ ਇਸ ਦਾ ਅਸਰ ਨਹੀਂ ਹੈ ਅਤੇ ਯਾਤਰਾ ਪਾਬੰਦੀਆਂ ਦੌਰਾਨ ਵੀ ਉਹ ਘਰ ਤਿਆਰੀ ਕਰ ਲੈਣਗੇ। ....

ਦੱਖਣੀ ਅਫਰੀਕੀ ਕ੍ਰਿਕਟਰਾਂ ਨੂੰ 14 ਦਿਨ ਦਾ ‘ਬਣਵਾਸ’

Posted On March - 19 - 2020 Comments Off on ਦੱਖਣੀ ਅਫਰੀਕੀ ਕ੍ਰਿਕਟਰਾਂ ਨੂੰ 14 ਦਿਨ ਦਾ ‘ਬਣਵਾਸ’
ਭਾਰਤ ਦੌਰਾ ਰੱਦ ਹੋਣ ਮਗਰੋਂ ਦੇਸ਼ ਪਰਤੀ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨੂੰ 14 ਦਿਨ ਇਕਾਂਤ ਵਿੱਚ ਰਹਿਣ ਲਈ ਕਿਹਾ ਗਿਆ ਹੈ। ਦੁਨੀਆਂ ਭਰ ਵਿੱਚ ਫੈਲੇ ਕੋਵਿਡ-19 ਦੇ ਮੱਦੇਨਜ਼ਰ ਭਾਰਤ ਵਿੱਚ ਤਿੰਨ ਇੱਕ-ਰੋਜ਼ਾ ਲੜੀ ਦੇ ਬਾਕੀ ਦੋ ਮੈਚ ਰੱਦ ਕਰ ਦਿੱਤੇ ਸਨ, ਜਦੋਂਕਿ ਪਹਿਲਾ ਮੁਕਾਬਲਾ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ....

ਓਲੰਪਿਕ ਲਈ ਭਾਰਤੀ ਹਾਕੀ ਟੀਮ ਵਿੱਚ ਥਾਂ ਬਣਾਉਣਾ ਟੀਚਾ: ਰਾਜਕੁਮਾਰ

Posted On March - 19 - 2020 Comments Off on ਓਲੰਪਿਕ ਲਈ ਭਾਰਤੀ ਹਾਕੀ ਟੀਮ ਵਿੱਚ ਥਾਂ ਬਣਾਉਣਾ ਟੀਚਾ: ਰਾਜਕੁਮਾਰ
ਭਾਰਤ ਦੇ ਹਮਲਾਵਰ ਮਿੱਡਫੀਲਡਰ ਰਾਜਕੁਮਾਰ ਪਾਲ ਨੇ ਕਿਹਾ ਕਿ ਉਹ ਓਲੰਪਿਕ ਜਾਣ ਵਾਲੀ ਭਾਰਤੀ ਟੀਮ ਵਿੱਚ ਥਾਂ ਬਣਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਓਲੰਪਿਕ ਖੇਡਾਂ ਜਾਪਾਨ ਦੇ ਸ਼ਹਿਰ ਟੋਕੀਓ ਵਿੱਚ ਹੋਣੀਆਂ ਹਨ। ਉੱਤਰ ਪ੍ਰਦੇਸ਼ ਦੇ 21 ਸਾਲ ਦੇ ਖਿਡਾਰੀ ਨੇ ਫਰਵਰੀ ਵਿੱਚ ਐੱਫਆਈਐੱਚ ਹਾਕੀ ਪ੍ਰੋ-ਲੀਗ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ....

ਖਿਡਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ: ਸਾਇਨਾ

Posted On March - 19 - 2020 Comments Off on ਖਿਡਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ: ਸਾਇਨਾ
ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ ਕਿ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਬੀਤੇ ਹਫ਼ਤੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਾਰੀ ਰੱਖ ਕੇ ਖਿਡਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ। ਭਾਰਤੀ ਸਟਾਰ ਖਿਡਾਰਨ ਨੇ ਖੇਡ ਪ੍ਰਸ਼ਾਸਕਾਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਖਿਡਾਰੀਆਂ ਦੀ ਸੁਰੱਖਿਆ ਤੋਂ ਵੱਧ ਵਿੱਤੀ ਲਾਭ ਨੂੰ ਤਰਜੀਹ ਦਿੱਤੀ। ....

ਦੁੱਤੀ ਲਈ ਯੂਰੋਪੀ ਟੂਰਨਾਮੈਂਟ ਦੇ ਦਰਵਾਜ਼ੇ ਬੰਦ

Posted On March - 19 - 2020 Comments Off on ਦੁੱਤੀ ਲਈ ਯੂਰੋਪੀ ਟੂਰਨਾਮੈਂਟ ਦੇ ਦਰਵਾਜ਼ੇ ਬੰਦ
ਭਾਰਤ ਦੀ ਫਰਾਟਾ ਦੌੜਾਕ ਦੁੱਤੀ ਚੰਦ ਲਈ ਓਲੰਪਿਕ ਦੀ ਟਿਕਟ ਕਟਾਉਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਸ ਨੂੰ ਯਾਤਰਾ ਪਾਬੰਦੀਆਂ ਕਾਰਨ ਜਰਮਨੀ ਵਿੱਚ ਅਭਿਆਸ-ਕਮ-ਟੂਰਨਾਮੈਂਟਾਂ ’ਚ ਹਿੱਸਾ ਲੈਣ ਵਿੱਚ ਸਮੱਸਿਆ ਆ ਰਹੀ ਹੈ। ਦੁੱਤੀ ਨੇ ਜਰਮਨੀ ਵਿੱਚ 2 ਮਾਰਚ ਤੋਂ ਓਲੰਪਿਕ ਕੁਆਲੀਫਾਇਰਜ਼ ਵਿੱਚ ਹਿੱਸਾ ਲੈਣਾ ਸੀ, ਪਰ ਵੀਜ਼ਾ ਅਤੇ ਸਪਾਂਸਰਸ਼ਿਪ ਮਿਲਣ ਦੇ ਬਾਵਜੂਦ ਉਹ ਕਰੋਨਾਵਾਇਰਸ ਕਾਰਨ ਜਾ ਨਹੀਂ ਸਕੀ। ....

ਉੜੀਸਾ ਐੱਫਸੀ ਨੇ ਕੋਚ ਜੋਸੇਫ਼ ਨਾਲੋਂ ਨਾਤਾ ਤੋੜਿਆ

Posted On March - 19 - 2020 Comments Off on ਉੜੀਸਾ ਐੱਫਸੀ ਨੇ ਕੋਚ ਜੋਸੇਫ਼ ਨਾਲੋਂ ਨਾਤਾ ਤੋੜਿਆ
ਆਈਐੱਸਐੱਲ ਦੀ ਟੀਮ ਉੜੀਸਾ ਐੱਫਸੀ ਨੇ ਅੱਜ ਕੋਚ ਜੋਸੇਫ਼ ਗੋਂਬਾਓ ਨਾਲੋਂ ਨਾਤਾ ਤੋੜਨ ਦਾ ਫ਼ੈਸਲਾ ਕੀਤਾ, ਜੋ ਪਰਿਵਾਰਕ ਕਾਰਨਾਂ ਕਰ ਕੇ ਸਪੇਨ ਪਰਤ ਰਿਹਾ ਹੈ। ਫੁਟਬਾਲ ਕਲੱਬ ਦੇ ਕੋਚ ਰੋਹਨ ਸ਼ਰਮਾ ਨੇ ਕਿਹਾ, “ਜ਼ਿੰਦਗੀ ਵਿੱਚ ਕੁਝ ਚੀਜ਼ਾਂ ਫੁਟਬਾਲ ਤੋਂ ਵੱਧ ਅਹਿਮੀਅਤ ਰੱਖਦੀਆਂ ਹਨ। ....

ਯੂਐੱਸ ਪੀਜੀਏ ਗੌਲਫ਼ ਚੈਂਪੀਅਨਸ਼ਿਪ ਰੱਦ

Posted On March - 19 - 2020 Comments Off on ਯੂਐੱਸ ਪੀਜੀਏ ਗੌਲਫ਼ ਚੈਂਪੀਅਨਸ਼ਿਪ ਰੱਦ
ਸੈਨ ਫਰਾਂਸਿਸਕੋ ਵਿੱਚ 14 ਤੋਂ 17 ਮਈ ਦੌਰਾਨ ਹੋਣ ਵਾਲੀ ਯੂਐੱਸ ਪੀਜੀਏ ਗੌਲਫ ਚੈਂਪੀਅਨਸ਼ਿਪ ਮੁਲਤਵੀ ਕਰ ਦਿੱਤੀ ਗਈ ਹੈ। ਕਰੋਨਾਵਾਇਰਸ ਕਾਰਨ ਮੁਲਤਵੀ ਹੋਣ ਵਾਲਾ ਇਹ ਦੂਜਾ ਵੱਡਾ ਗੌਲਫ ਟੂਰਨਾਮੈਂਟ ਹੈ। ....

ਚੇਨੱਈ ਸਿਟੀ ਦੇ ਏਐੱਫਸੀ ਕੱਪ ਮੈਚ ਰੱਦ

Posted On March - 19 - 2020 Comments Off on ਚੇਨੱਈ ਸਿਟੀ ਦੇ ਏਐੱਫਸੀ ਕੱਪ ਮੈਚ ਰੱਦ
ਆਈ-ਲੀਗ ਫੁਟਬਾਲ ਟੂਰਨਾਮੈਂਟ ਦੀ ਟੀਮ ਚੇਨੱਈ ਸਿਟੀ ਐੱਫਸੀ ਦੇ ਅਗਲੇ ਦੋ ਏਐੱਫਸੀ ਕੱਪ ਮੈਚ ਤੈਅ ਪ੍ਰੋਗਰਾਮ ਮੁਤਾਬਕ ਨਹੀਂ ਹੋਣਗੇ। ਏਸ਼ਿਆਈ ਫੁਟਬਾਲ ਕਨਫੈਡਰੇਸ਼ਨ ਨੇ ਉਪ-ਮਹਾਂਦੀਪੀ ਟੂਰਨਾਮੈਂਟ ਦੇ ਸਾਰੇ ਮੈਚ ਅਪਰੈਲ ਦੇ ਅਖ਼ੀਰ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ....

ਨਿਊਜ਼ੀਲੈਂਡ ਨੇ ਸਮੂਹਿਕ ਕ੍ਰਿਕਟ ਸਰਗਰਮੀਆਂ ’ਤੇ ਰੋਕ ਲਾਈ

Posted On March - 19 - 2020 Comments Off on ਨਿਊਜ਼ੀਲੈਂਡ ਨੇ ਸਮੂਹਿਕ ਕ੍ਰਿਕਟ ਸਰਗਰਮੀਆਂ ’ਤੇ ਰੋਕ ਲਾਈ
ਨਿਊਜ਼ੀਲੈਂਡ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਲੱਬਾਂ ਅਤੇ ਸਕੂਲਾਂ ਸਣੇ ਸਮੁੱਚੀ ਕ੍ਰਿਕਟ ’ਤੇ ਪਾਬੰਦੀ ਲਾ ਦਿੱਤੀ ਹੈ। ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵ੍ਹਾਈਟ ਨੇ ਨਿਊਜ਼ੀਲੈਂਡ ਕ੍ਰਿਕਟ ਦੀਆਂ ਸਾਰੀਆਂ ਐੱਸੋਸੀਏਸ਼ਨਾਂ ਨੂੰ ਦਿੱਤੇ ਆਦੇਸ਼ ਵਿੱਚ ਕਿਹਾ ਕਿ ਬੋਰਡ ਨੇ ਮਾਹਿਰਾਂ ਦੀ ਸਲਾਹ ਮੰਨਦਿਆਂ ਸਮੂਹਿਕ ਕ੍ਰਿਕਟ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ....

ਫੁਟਬਾਲ: ਅਫਰੀਕੀ ਨੇਸ਼ਨਜ਼ ਚੈਂਪੀਅਨਸ਼ਿਪ ਮੁਲਤਵੀ

Posted On March - 19 - 2020 Comments Off on ਫੁਟਬਾਲ: ਅਫਰੀਕੀ ਨੇਸ਼ਨਜ਼ ਚੈਂਪੀਅਨਸ਼ਿਪ ਮੁਲਤਵੀ
ਕੈਮਰੂਨ ਵਿੱਚ 4 ਤੋਂ 24 ਅਪਰੈਲ ਤੱਕ ਹੋਣ ਵਾਲੀ ਅਫਰੀਕੀ ਨੇਸ਼ਨਜ਼ ਚੈਂਪੀਅਨਸ਼ਿਪ (ਸੀਐੱਚਏਐੱਨ) ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅਫਰੀਕੀ ਫੁਟਬਾਲ ਕਨਫੈੱਡਰੇਸ਼ਨ (ਸੀਏਐੱਫ) ਨੇ ਇੱਕ ਬਿਆਨ ਵਿੱਚ ਕਿਹਾ, “ਦੁਨੀਆਂ ਦੇ ਬਾਕੀ ਹਿੱਸਿਆਂ ਦੀ ਤੁਲਨਾ ਵਿੱਚ ਇੱਥੇ ਕੋਵਿਡ-19 ਦਾ ਜ਼ਿਆਦਾ ਅਸਰ ਨਹੀਂ ਹੈ, ਪਰ ਕੋਈ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।” ....

ਵਿੰਬਲਡਨ ਚੈਂਪੀਅਨਸ਼ਿਪ ਤੈਅ ਪ੍ਰੋਗਰਾਮ ਮੁਤਾਬਕ ਕਰਵਾਉਣ ਦੀ ਯੋਜਨਾ

Posted On March - 19 - 2020 Comments Off on ਵਿੰਬਲਡਨ ਚੈਂਪੀਅਨਸ਼ਿਪ ਤੈਅ ਪ੍ਰੋਗਰਾਮ ਮੁਤਾਬਕ ਕਰਵਾਉਣ ਦੀ ਯੋਜਨਾ
ਕਰੋਨਾਵਾਇਰਸ ਕਾਰਨ ਚਾਹੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਅੱਗੇ ਖਿਸਕਾ ਗਿਆ, ਪਰ ਵਿੰਬਲਡਨ ਚੈਂਪੀਅਨਸ਼ਿਪ ਤੈਅ ਪ੍ਰੋਗਰਾਮ ਮੁਤਾਬਕ ਕਰਵਾਉਣ ਦੀ ਯੋਜਨਾ ਹੈ। ਵਿੰਬਲਡਨ 29 ਜੂਨ ਤੋਂ 12 ਜੁਲਾਈ ਤੱਕ ਚੱਲਣਾ ਹੈ ਪਰ ਆਲ ਇੰਗਲੈਂਡ ਕਲੱਬ ਦੇ ਪ੍ਰਮੁੱਖ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਇਸ ਘਾਤਕ ਵਾਇਰਸ ਕਾਰਨ ਖੇਡ ਕੈਲੰਡਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ....
Manav Mangal Smart School
Available on Android app iOS app
Powered by : Mediology Software Pvt Ltd.