ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਖੇਡਾਂ ਦੀ ਦੁਨੀਆ › ›

Featured Posts
ਚਾਰ ਰੂਸੀ ਖਿਡਾਰੀ ਡੋਪਿੰਗ ਦੇ ਦੋਸ਼ੀ ਕਰਾਰ

ਚਾਰ ਰੂਸੀ ਖਿਡਾਰੀ ਡੋਪਿੰਗ ਦੇ ਦੋਸ਼ੀ ਕਰਾਰ

ਪੈਰਿਸ, 28 ਮਾਰਚ ਮੈਕਲਾਰੇਨ ਰਿਪੋਰਟ ਵਿੱਚ ਡੋਪਿੰਗ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਚਾਰ ਰੂਸੀ ਖਿਡਾਰੀਆਂ ਵਿੱਚੋਂ ਦੋ ਸਾਬਕਾ ਓਲੰਪਿਕ ਚੈਂਪੀਅਨ ਵੀ ਹਨ। ਪੇਈਚਿੰਗ ਓਲੰਪਿਕ-2008 ਦੇ ਉੱਚੀ ਛਾਲ ਦੇ ਚੈਂਪੀਅਨ ਆਂਦਰੇਈ ਸਿਲਨੋਵ ਅਤੇ ਓਲੰਪਿਕ ਖੇਡਾਂ-2012 ਵਿੱਚ 400 ਮੀਟਰ ਅੜਿੱਕਾ ਦੌੜ ਦੀ ਚੈਂਪੀਅਨ ਨਤਾਲਿਆ ਅੰਤਯੁਖ ਬਾਰੇ ਫ਼ੈਸਲਾ ਖੇਡ ਸਾਲਸੀ ਅਦਾਲਤ ਕਰੇਗੀ। ਹੋਰ ਖਿਡਾਰੀਆਂ ਵਿੱਚ ...

Read More

ਓਲੰਪਿਕ ਟਿਕਟ ਕਟਾ ਚੁੱਕੇ  ਖਿਡਾਰੀਆਂ ਦਾ ਕੋਟਾ ਸੁਰੱਖਿਅਤ

ਓਲੰਪਿਕ ਟਿਕਟ ਕਟਾ ਚੁੱਕੇ  ਖਿਡਾਰੀਆਂ ਦਾ ਕੋਟਾ ਸੁਰੱਖਿਅਤ

ਪੈਰਿਸ, 27 ਮਾਰਚ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਦਾ ਕੋਟਾ ਸਥਾਨ ਖੇਡ ਕੁੰਭ ਦੇ ਇੱਕ ਸਾਲ ਲਈ ਮੁਲਤਵੀ ਹੋਣ ਦੇ ਬਾਵਜੂਦ ਸੁਰੱਖਿਅਤ ਰਹੇਗਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ 11000 ਅਥਲੀਟਾਂ ਵਿੱਚੋਂ 57 ਫ਼ੀਸਦੀ ਖਿਡਾਰੀ ਕੁਆਲੀਫਾਈ ਕਰ ਚੁੱਕੇ ਹਨ। ਕੋਵਿਡ-19 ਦੇ ਮੱਦੇਨਜ਼ਰ ਅਮਰੀਕਾ ਸਣੇ ...

Read More

ਪੀਵੀ ਸਿੰਧੂ ਨੇ ਆਂਧਰਾ ਤੇ ਤਿਲੰਗਾਨਾ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ

ਪੀਵੀ ਸਿੰਧੂ ਨੇ ਆਂਧਰਾ ਤੇ ਤਿਲੰਗਾਨਾ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ

ਨਵੀਂ ਦਿੱਲੀ, 26 ਅਪਰੈਲ ਵਿਸ਼ਵ ਬੈਡਮਿੰਟਨ ਚੈਂਪੀਅਨ ਖਿਡਾਰੀ ਪੀਵੀ ਸਿੰਧੂ ਨੇ ਕੋਵਿਡ-19 ਨਾਲ ਨਜਿੱਠਣ ਲਈ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਮੁੱਖ ਮੰਤਰੀ ਰਾਹਤ ਫੰਡਾਂ ਲਈ ਪੰਜ-ਪੰਜ ਲੱਖ ਰੁਪਏ ਦਿੱਤੇ ਹਨ। ਦੁਨੀਆ ਭਰ ਵਿੱਚ ਕਰੋਨਾਵਾਇਰਸ ਨਾਲ 21 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ 600 ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹਨ ...

Read More

ਘਰ ਜਾਣ ਲਈ ਪੈਸੇ ਮੰਗ ਰਿਹਾ ਹੈ ਕਿਵੀ ਕ੍ਰਿਕਟਰ

ਘਰ ਜਾਣ ਲਈ ਪੈਸੇ ਮੰਗ ਰਿਹਾ ਹੈ ਕਿਵੀ ਕ੍ਰਿਕਟਰ

ਕ੍ਰਾਈਸਟਚਰਚ, 26 ਮਾਰਚ ਬਰਤਾਨੀਆ ਵਿੱਚ ਆਪਣੇ ਪਰਿਵਾਰ ਕੋਲ ਜਾਣ ਲਈ ਬੇਤਾਬ ਨਿਊਜ਼ੀਲੈਂਡ ਦਾ ਸਾਬਕਾ ਤੇਜ਼ ਗੇਂਦਬਾਜ਼ ਇਆਨ ਓਬਰਾਇਨ ਵਾਪਸੀ ਦੀਆਂ ਟਿਕਟਾਂ ਲਈ ਲੋਕਾਂ ਤੋਂ ਪੈਸੇ ਮੰਗ ਰਿਹਾ ਹੈ। ਕੋਵਿਡ-19 ਦੇ ਮੱਦੇਨਜ਼ਰ ਉਸ ਦੀ ਉਡਾਣ ਰੱਦ ਹੋ ਗਈ ਸੀ। ਓਬਰਾਇਨ ਟਵਿੱਟਰ ਰਾਹੀਂ ਲੋਕਾਂ ਨੂੰ ਮਦਦ ਦੀ ਅਪੀਲ ਕਰ ਰਿਹਾ ਹੈ। ਉਸ ਨੇ ਟਵੀਟ ...

Read More

ਵਿੰਬਲਡਨ ਬਾਰੇ ਫ਼ੈਸਲਾ ਅਗਲੇ ਹਫ਼ਤੇ

ਵਿੰਬਲਡਨ ਬਾਰੇ ਫ਼ੈਸਲਾ ਅਗਲੇ ਹਫ਼ਤੇ

ਲੰਡਨ, 26 ਮਾਰਚ ਆਲ ਇੰਗਲੈਂਡ ਕਲੱਬ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਤੱਕ ਫ਼ੈਸਲਾ ਕਰੇਗਾ ਕਿ ਕੋਵਿਡ-19 ਕਾਰਨ ਵਿੰਬਲਡਨ ਨੂੰ ਮੁਲਤਵੀ ਕਰਨਾ ਹੈ ਜਾਂ ਰੱਦ। ਕਲੱਬ ਦੇ ਮੁੱਖ ਬੋਰਡ ਨੇ ਇਸ ਸਬੰਧੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਵਿੰਬਲਡਨ ਦੇ ਮੁੱਖ ਡਰਾਅ 29 ਜੂਨ ਤੋਂ ਸ਼ੁਰੂ ਹੋਣੇ ਹਨ। ਟੂਰਨਾਮੈਂਟ ਦੀਆਂ ਤਿਆਰੀਆਂ ਅਪਰੈਲ ...

Read More

ਫੈਡਰਰ ਵੱਲੋਂ ਦਸ ਲੱਖ ਡਾਲਰ ਦਾਨ

ਫੈਡਰਰ ਵੱਲੋਂ ਦਸ ਲੱਖ ਡਾਲਰ ਦਾਨ

ਜਨੇਵਾ, 25 ਮਾਰਚ ਟੈਨਿਸ ਸਟਾਰ ਰੋਜਰ ਫੈਡਰਰ ਨੇ ਕਰੋਨਾਵਾਇਰਸ ਦੇ ਸੰਕਟ ਨਾਲ ਜੂਝ ਰਹੇ ਆਪਣੇ ਦੇਸ਼ ਸਵਿਟਜ਼ਰਲੈਂਡ ਦੇ ਲੋਕਾਂ ਦੀ ਮਦਦ ਲਈ ਅੱਜ ਦਸ ਲੱਖ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਵੀਹ ਵਾਰ ਦੇ ਗਰੈਂਡ ਸਲੈਂਮ ਚੈਂਪੀਅਨ ਅਤੇ ਉਸ ਦੀ ਪਤਨੀ ਨੇ ਇਸ ਸੰਕਟ ਨਾਲ ਨਜਿੱਠਣ ਲਈ ਦਸ ...

Read More

ਵਿਰਾਟ ਤੇ ਅਨੁਸ਼ਕਾ ਵੱਲੋਂ ਲੌਕਡਾਊਨ ਦਾ ਸਮਰਥਨ

ਵਿਰਾਟ ਤੇ ਅਨੁਸ਼ਕਾ ਵੱਲੋਂ ਲੌਕਡਾਊਨ ਦਾ ਸਮਰਥਨ

ਮੁੰਬਈ, 25 ਮਾਰਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਤੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ ਲਾਗੂ 21 ਦਿਨਾਂ ਦੀ ਤਾਲਾਬੰਦੀ ਦਾ ਸਮਰਥਨ ਕਰਦਿਆਂ ਲੋਕਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਲੌਕਡਾਊਨ ਦਾ ਐਲਾਨ ਕੀਤਾ ...

Read More


ਮੀਆਂਦਾਦ ਦਾ ਪਸੰਦੀਦਾ ਬੱਲੇਬਾਜ਼ ਬਣਿਆ ਕੋਹਲੀ

Posted On March - 22 - 2020 Comments Off on ਮੀਆਂਦਾਦ ਦਾ ਪਸੰਦੀਦਾ ਬੱਲੇਬਾਜ਼ ਬਣਿਆ ਕੋਹਲੀ
ਪਾਕਿਸਤਾਨ ਦੇ ਮਹਾਨ ਕ੍ਰਿਕਟਰ ਜਾਵੇਦ ਮੀਆਂਦਾਦ ਨੇ ਵਿਰਾਟ ਕੋਹਲੀ ਨੂੰ ਆਪਣਾ ਮਨਪਸੰਦ ਬੱਲੇਬਾਜ਼ ਚੁਣਿਆ ਕਿਉਂਕਿ ਉਹ ਉਸ ਦੀ ਬੱਲੇਬਾਜ਼ੀ ਤੋਂ ਕਾਫ਼ੀ ਪ੍ਰਭਾਵਿਤ ਹੈ। ਉਸ ਦਾ ਕਹਿਣਾ ਹੈ ਕਿ ਭਾਰਤੀ ਕਪਤਾਨ ਦਾ ਰਿਕਾਰਡ ਹੀ ਬਹੁਤ ਕੁੱਝ ਦੱਸ ਦਿੰਦਾ ਹੈ। ਸਾਬਕਾ ਪਾਕਿਸਤਾਨੀ ਕਪਤਾਨ ਨੇ ਕੋਹਲੀ ਨੂੰ ‘ਬਿਹਤਰੀਨ’ ਬੱਲੇਬਾਜ਼ੀ ਕਾਰਨ ਆਪਣਾ ਮਨਪਸੰਦ ਖਿਡਾਰੀ ਦੱਸਿਆ। ....

ਭਾਰਤੀ ਹਾਕੀ ਟੀਮਾਂ ਨੇ ਸੁਖਾਵੇਂ ਮਾਹੌਲ ’ਚ ਅਭਿਆਸ ਕੀਤਾ

Posted On March - 22 - 2020 Comments Off on ਭਾਰਤੀ ਹਾਕੀ ਟੀਮਾਂ ਨੇ ਸੁਖਾਵੇਂ ਮਾਹੌਲ ’ਚ ਅਭਿਆਸ ਕੀਤਾ
ਕੋਵਿਡ-19 ਦੇ ਮੱਦੇਨਜ਼ਰ ਇਥੇ ਸਾਈ ਸੈਂਟਰ ਦੇ ਅੰਦਰ ਹੀ ਅਭਿਆਸ ਕਰ ਰਹੀਆਂ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਸੁਰੱਖਿਅਤ ਮਾਹੌਲ ਵਿੱਚ ਟੋਕੀਓ ਓਲੰਪਿਕ ਦੀ ਤਿਆਰੀ ਤੋਂ ਖੁਸ਼ ਹਨ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਇਸ ਕੇਂਦਰ ਵਿੱਚ ਬਾਹਰੀ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਈ ਗਈ ਹੈ। ....

ਆਸਟਰੇਲੀਆ ਵਿੱਚ ਹੋਏ ਫੁਟਬਾਲ ਮੈਚ

Posted On March - 22 - 2020 Comments Off on ਆਸਟਰੇਲੀਆ ਵਿੱਚ ਹੋਏ ਫੁਟਬਾਲ ਮੈਚ
ਆਸਟਰੇਲੀਆ ਨੇ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਖ਼ਾਲੀ ਸਟੇਡੀਅਮ ਵਿੱਚ ਅੱਜ ਤਿੰਨ ਪ੍ਰਮੁੱਖ ਫੁਟਬਾਲ ਲੀਗਾਂ ਦੇ ਮੈਚਾਂ ਦੀ ਮੇਜ਼ਬਾਨੀ ਕੀਤੀ। ਕੋਵਿਡ-19 ਕਾਰਨ ਦੁਨੀਆਂ ਭਰ ਵਿੱਚ ਕਈ ਮੁਕਾਬਲੇ ਮੁਲਤਵੀ ਕਰ ਦਿੱਤੇ ਗਏ ਹਨ ਜਦਕਿ ਕੁਝ ਨੂੰ ਰੱਦ ਕਰ ਦਿੱਤਾ ਗਿਆ ਹੈ ਤਾਂ ਕਿ ਲੋਕ ਇਕੱਠੇ ਨਾ ਹੋਣ। ....

ਟੀ-20 ਵਿਸ਼ਵ ਕੱਪ ’ਚ ਹੋ ਸਕਦਾ ਹੈ ਰਾਖਵਾਂ ਦਿਨ

Posted On March - 22 - 2020 Comments Off on ਟੀ-20 ਵਿਸ਼ਵ ਕੱਪ ’ਚ ਹੋ ਸਕਦਾ ਹੈ ਰਾਖਵਾਂ ਦਿਨ
ਕ੍ਰਿਕਟ ਆਸਟਰੇਲੀਆ (ਸੀਏ) ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਵਿੱਚ ਸੈਮੀਫਾਈਨਲ ਲਈ ਰਿਜ਼ਰਵ ਦਿਨ ਦੀ ਤਜਵੀਜ਼ ਰੱਖ ਸਕਦਾ ਹੈ। ਇਸ ਤੋਂ ਪਹਿਲਾਂ ਆਈਸੀਸੀ ਨੂੰ ਮਹਿਲਾਵਾਂ ਦੇ ਟੀ-20 ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਰਿਜ਼ਰਵ ਡੇਅ ਨਾ ਰੱਖਣ ਕਾਰਨ ਕਾਫ਼ੀ ਆਲੋਚਨਾ ਝੱਲਣੀ ਪਈ ਸੀ। ....

ਈਸੀਬੀ ਪੇਸ਼ੇਵਰ ਟੂਰਨਾਮੈਂਟ 28 ਮਈ ਤੱਕ ਮੁਲਤਵੀ

Posted On March - 22 - 2020 Comments Off on ਈਸੀਬੀ ਪੇਸ਼ੇਵਰ ਟੂਰਨਾਮੈਂਟ 28 ਮਈ ਤੱਕ ਮੁਲਤਵੀ
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਕੋਵਿਡ-19 ਦੇ ਮੱਦੇਨਜ਼ਰ 28 ਮਈ ਤੱਕ ਸਮੁੱਚੀ ਪੇਸ਼ੇਵਰ ਕ੍ਰਿਕਟ ਮੁਲਤਵੀ ਕਰ ਦਿੱਤੀ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਵੀ ਟਾਲ ਦਿੱਤੀ ਹੈ। ....

‘ਫੂਡਬੈਂਕਾਂ’ ਦੀ ਮਦਦ ਲਈ ਇਕੱਠੇ ਹੋਏ ਮੈਨਚੈਸਟਰ ਦੇ ਫੁਟਬਾਲ ਕਲੱਬ

Posted On March - 22 - 2020 Comments Off on ‘ਫੂਡਬੈਂਕਾਂ’ ਦੀ ਮਦਦ ਲਈ ਇਕੱਠੇ ਹੋਏ ਮੈਨਚੈਸਟਰ ਦੇ ਫੁਟਬਾਲ ਕਲੱਬ
ਕੋਵਿਡ-19 ਦੇ ਮੱਦੇਨਜ਼ਰ ਸਥਾਨਕ ‘ਫੂਡਬੈਂਕਾਂ’ ਦੀ ਮਦਦ ਲਈ ਮੈਨਚੈਸਟਰ ਯੂਨਾਈਟਿਡ ਅਤੇ ਮੈਨਚੈਸਟਰ ਸਿਟੀ ਨੇ ਮਿਲ ਕੇ 117,000 ਡਾਲਰ ਦਾਨ ਵਿੱਚ ਦਿੱਤੇ। ....

ਕੋਵਿਡ-19: ਹੈਮਿਲਟਨ ਨੇ ਖ਼ੁਦ ਨੂੰ ਵੱਖ ਕੀਤਾ

Posted On March - 22 - 2020 Comments Off on ਕੋਵਿਡ-19: ਹੈਮਿਲਟਨ ਨੇ ਖ਼ੁਦ ਨੂੰ ਵੱਖ ਕੀਤਾ
ਫਾਰਮੂਲਾ ਵਨ ਚੈਂਪੀਅਨ ਲੂਈ ਹੈਮਿਲਟਨ ਨੇ ਕਿਹਾ ਕਿ ਉਸ ਨੇ ਕੋਵਿਡ-19 ਤੋਂ ਪੀੜਤ ਲੋਕਾਂ ਦੇ ਸੰਪਰਕ ਵਿੱਚ ਆਉਣ ਮਗਰੋਂ ਖ਼ੁਦ ਨੂੰ ਅਲੱਗ ਕਰ ਲਿਆ ਹੈ। ਹੈਮਿਲਟਨ 4 ਮਾਰਚ ਨੂੰ ਲੰਡਨ ਵਿੱਚ ਇੱਕ ਚੈਰਿਟੀ ਸਮਾਗਮ ਵਿੱਚ ਸ਼ਾਮਲ ਹੋਇਆ ਸੀ, ਜਿਸ ਵਿੱਚ ਅਦਾਕਾਰ ਇਦਰੀਸ ਐਲਬਾ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਤਨੀ ਸੋਫ਼ੀ ਟੂਡੂ ਵੀ ਸਨ। ....

ਥੌਮਸ ਤੇ ਊਬਰ ਕੱਪ ਫਾਈਨਲਜ਼ ਤਿੰਨ ਮਹੀਨੇ ਅੱਗੇ ਪਾਏ

Posted On March - 22 - 2020 Comments Off on ਥੌਮਸ ਤੇ ਊਬਰ ਕੱਪ ਫਾਈਨਲਜ਼ ਤਿੰਨ ਮਹੀਨੇ ਅੱਗੇ ਪਾਏ
ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀਡਬਲਯੂਐੱਫ) ਨੇ ਪੁਰਸ਼ਾਂ ਅਤੇ ਮਹਿਲਾਵਾਂ ਦੀ ਪ੍ਰਮੁੱਖ ਟੀਮ ਚੈਂਪੀਅਨਸ਼ਿਪ ਥੌਮਸ ਅਤੇ ਊਬਰ ਕੱਪ ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। ....

ਕਰੋਨਾ: ਨੀਰਜ ਚੋਪੜਾ ਨੂੰ ਸਾਈ ਸੈਂਟਰ ਪਟਿਆਲਾ ’ਚ ਭੇਜਿਆ

Posted On March - 21 - 2020 Comments Off on ਕਰੋਨਾ: ਨੀਰਜ ਚੋਪੜਾ ਨੂੰ ਸਾਈ ਸੈਂਟਰ ਪਟਿਆਲਾ ’ਚ ਭੇਜਿਆ
ਤੁਰਕੀ ਤੋਂ ਪਰਤੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਭਾਰਤੀ ਖੇਡ ਅਥਾਰਟੀ (ਐੱਸ.ਏ.ਆਈ.) ਵੱਲੋਂ ਐੱਨ.ਆਈ.ਐੱਸ. ਪਟਿਆਲਾ ’ਚ ਵੱਖਰੇ ਰਹਿਣ ਲਈ ਕਿਹਾ ਗਿਆ ਹੈ। ....

ਬੈਡਮਿੰਟਨ ਐਸੋਸੀਏਸ਼ਨ ਵੱਲੋਂ 23 ਤੋਂ ਦਫ਼ਤਰ ਬੰਦ

Posted On March - 21 - 2020 Comments Off on ਬੈਡਮਿੰਟਨ ਐਸੋਸੀਏਸ਼ਨ ਵੱਲੋਂ 23 ਤੋਂ ਦਫ਼ਤਰ ਬੰਦ
ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀ.ਏ.ਆਈ.) ਨੇ ਕਰੋਨਵਾਇਰਸ ਮਹਾਮਾਰੀ ਦੇ ਚੱਲਦਿਆਂ ਆਪਣਾ ਦਫ਼ਤਰ 23 ਮਾਰਚ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ....

ਫੁਟਬਾਲਰ ਪੀ.ਕੇ. ਬੈਨਰਜੀ ਦਾ ਦੇਹਾਂਤ

Posted On March - 21 - 2020 Comments Off on ਫੁਟਬਾਲਰ ਪੀ.ਕੇ. ਬੈਨਰਜੀ ਦਾ ਦੇਹਾਂਤ
ਭਾਰਤ ਦੇ ਪ੍ਰਸਿੱਧ ਫੁਟਬਾਲਰ ਪੀ.ਕੇ. ਬੈਨਰਜੀ ਦਾ ਲੰਬੀ ਬਿਮਾਰੀ ਮਗਰੋਂ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ ਤੇ ਉਹ ਲੱਗਪਗ 51 ਵਰ੍ਹੇ ਭਾਰਤੀ ਫੁਟਬਾਲ ਖੇਤਰ ਨਾਲ ਜੁੜੇ ਰਹੇ। ਬੈਨਰਜੀ ਦੇ ਪਰਿਵਾਰ ’ਚ ਉਨ੍ਹਾਂ ਦੀਆਂ ਬੇਟੀ ਪਾਓਲਾ ਅਤੇ ਪੂਰਨਾ (ਦੋਵੇਂ ਸਿੱਖਿਆ ਸ਼ਾਸਤਰੀ) ਹਨ। ਉਨ੍ਹਾਂ ਦਾ ਛੋਟਾ ਭਰਾ ਪ੍ਰਸੂਨ ਬੈਨਰਜੀ ਤ੍ਰਿਣਮੂਲ ਕਾਂਗਰਸ ਵੱਲੋਂ ਸੰਸਦ ਮੈਂਬਰ ਹੈ। ....

ਟੋਕੀਓ ਓਲੰਪਿਕ ਬਾਰੇ ਅਜੇ ਫ਼ੈਸਲਾ ਨਹੀਂ: ਬਾਕ

Posted On March - 21 - 2020 Comments Off on ਟੋਕੀਓ ਓਲੰਪਿਕ ਬਾਰੇ ਅਜੇ ਫ਼ੈਸਲਾ ਨਹੀਂ: ਬਾਕ
ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ ਟੋਕੀਓ ਓਲੰਪਿਕ ਮੁਲਤਵੀ ਕਰਨਾ ‘ਜਲਦਬਾਜ਼ੀ’ ਹੋਵੇਗੀ। ਪਰ ਨਾਲ ਹੀ ਉਨ੍ਹਾਂ ਮੰਨਿਆ ਕਿ ਕਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਵੱਖ-ਵੱਖ ਪ੍ਰਸਥਿਤੀਆਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ....

ਚਾਨੂੰ ਦਾ ਓਲੰਪਿਕ ’ਚ ਖੇਡਣਾ ਤੈਅ

Posted On March - 21 - 2020 Comments Off on ਚਾਨੂੰ ਦਾ ਓਲੰਪਿਕ ’ਚ ਖੇਡਣਾ ਤੈਅ
‘ਕੋਵਿਡ-19‘ ਮਹਾਮਾਰੀ ਕਾਰਨ ਭਾਵੇਂ ਵੇਟਲਿਫਟਿੰਗ ਦਾ ਓਲੰਪਿਕ ਕੁਆਲੀਫਾਇੰਗ ਸ਼ਡਿਊਲ ਗੜਬੜਾ ਗਿਆ ਪਰ ਭਾਰਤ ਦੀ ਮੀਰਾਬਾਈ ਚਾਨੂੰ ਦਾ ਟੋਕੀਓ ਓਲੰਪਿਕ ’ਚ ਖੇਡਣਾ ਤੈਅ ਹੈ ਤੇ ਜੇਰੇਮੀ ਲਾਲਰਿਨੁਗਾ ਵੀ ਕੁਆਲੀਫਾਈ ਕਰ ਸਕਦੀ ਹੈ। ....

ਓਲੰਪਿਕ ਮਸ਼ਾਲ ਦਾ ਜਾਪਾਨ ’ਚ ਫਿੱਕਾ ਸਵਾਗਤ

Posted On March - 21 - 2020 Comments Off on ਓਲੰਪਿਕ ਮਸ਼ਾਲ ਦਾ ਜਾਪਾਨ ’ਚ ਫਿੱਕਾ ਸਵਾਗਤ
‘ਕੋਵਿਡ 19’ ਦੇ ਕਾਰਨ ‘ਟੋਕੀਓ ਓਲੰਪਿਕਸ’ ਪ੍ਰਤੀ ਅਨਿਸ਼ਚਿਤਤਾ ਦੇ ਚੱਲਦਿਆਂ ਸ਼ੁੱਕਰਵਾਰ ਓਲੰਪਿਕ ਖੇਡਾਂ ਦੀ ਮਸ਼ਾਲ ਜਾਪਾਨ ਪਹੁੰਚੀ ਜਿਸਦਾ ਸਧਾਰਨ ਸਮਾਰੋਹ ਵਿੱਚ ਸਵਾਗਤ ਕੀਤਾ ਗਿਆ। ....

ਓਲੰਪਿਕ ਖੇਡਾਂ ਮੁਲਤਵੀ ਹੋਣ ਦਾ ਖ਼ਦਸ਼ਾ

Posted On March - 20 - 2020 Comments Off on ਓਲੰਪਿਕ ਖੇਡਾਂ ਮੁਲਤਵੀ ਹੋਣ ਦਾ ਖ਼ਦਸ਼ਾ
ਵਿਸ਼ਵ ਅਥਲੈਟਿਕ ਸੰਸਥਾ ਦੇ ਮੁਖੀ ਸੇਬੈਸਟੀਅਨ ਕੋ ਨੇ ਅੱਜ ਮੰਨਿਆ ਕਿ ਕਰੋਨਾਵਾਇਰਸ ਕਾਰਨ ਟੋਕੀਓ ਓਲੰਪਿਕ ਖੇਡਾਂ ਨੂੰ ਇਸ ਸਾਲ ਦੇ ਅੰਤ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਨਿਸ਼ਚਿਤ ਫ਼ੈਸਲਾ ਕਰਨ ਲਈ ਇਹ ਜਲਦਬਾਜ਼ੀ ਵੀ ਹੋਵੇਗੀ। ....

ਯੂਨਾਨ ਨੇ ਟੋਕੀਓ ਨੂੰ ਸੌਂਪੀ ਓਲੰਪਿਕ ਮਸ਼ਾਲ

Posted On March - 20 - 2020 Comments Off on ਯੂਨਾਨ ਨੇ ਟੋਕੀਓ ਨੂੰ ਸੌਂਪੀ ਓਲੰਪਿਕ ਮਸ਼ਾਲ
ਗਰੀਸ (ਯੂਨਾਨ) ਨੇ ਕਰੋਨਾਵਾਇਰਸ ਮਹਾਮਾਰੀ ਕਾਰਨ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦੀਆਂ ਅਪੀਲਾਂ ਦੌਰਾਨ ਅੱਜ ਇੱਥੇ ਬੰਦ ਦਰਵਾਜ਼ਿਆਂ ਦੇ ਅੰਦਰ ਕਰਵਾਏ ਸਮਾਗਮ ਵਿੱਚ ‘ਟੋਕੀਓ ਓਲੰਪਿਕ-2020’ ਪ੍ਰਬੰਧਕਾਂ ਨੂੰ ਓਲੰਪਿਕ ਮਸ਼ਾਲ ਸੌਂਪੀ ਗਈ। ....
Manav Mangal Smart School
Available on Android app iOS app
Powered by : Mediology Software Pvt Ltd.