ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਖੇਡਾਂ ਦੀ ਦੁਨੀਆ › ›

Featured Posts
ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 20 ਜਨਵਰੀ ਗੁਹਾਟੀ ਵਿਚ ਅੰਡਰ 21 ਵਿੱਚ 50 ਮੀਟਰ ਸ਼ੂਟਿੰਗ ਰਈਫਲ ਮੁਕਾਬਲੇ ਵਿੱਚ ਵੰਸ਼ਿਕਾ ਸ਼ਾਹੀ ਨੇ 451.3 ਸਕੋਰ ਬਣਾ ਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ। ਵੰਸ਼ਿਕਾ ਸ਼ਾਹੀ ਦਾ ਮੁੱਲਾਂਪੁਰ ਗਰੀਬਦਾਸ ਵਿੱਚ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਹਾਟੀ ਵਿੱਚ ਚੱਲ ਰਹੇ ਖੇਲ੍ਹੋ ਇੰਡੀਆ ...

Read More

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਪੱਤਰ ਪ੍ਰੇਰਕ ਖਰੜ, 20 ਜਨਵਰੀ ਨਵ ਚੇਤਨਾ ਵੈਲਫੇਅਰ ਟਰੱਸਟ ਵੱਲੋਂ ਪੰਜਾਬ ਲੇਵਲ ਦਾ ਪਹਿਲਾ ਬਾਡੀ ਬਿਲਡਰ ਚੈਂਪੀਅਨਸ਼ਿਪ ਹਰਕੁਲਸ ਪੰਜਾਬ ਖਰੜ ਦੇ ਐਨੀਜ਼ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ’ਚੋਂ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕੀਤਾ ਗਿਆ। ਇਸ ...

Read More

ਖਡੂਰ ਸਾਹਿਬ ਦੇ ਦੋ ਖਿਡਾਰੀਆਂ ਦੀ ਪੰਜਾਬ ਹਾਕੀ ਟੀਮ ਲਈ ਚੋਣ

ਖਡੂਰ ਸਾਹਿਬ ਦੇ ਦੋ ਖਿਡਾਰੀਆਂ ਦੀ ਪੰਜਾਬ ਹਾਕੀ ਟੀਮ ਲਈ ਚੋਣ

ਪੱਤਰ ਪ੍ਰੇਰਕ ਸ੍ਰੀ ਗੋਇੰਦਵਾਲ ਸਾਹਿਬ, 19 ਜਨਵਰੀ ਹਾਕੀ ਪੰਜਾਬ ਦੇ ਜਨਰਲ ਸਕੱਤਰ ਪਦਮਸ੍ਰੀ ਪਰਗਟ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਦੇ ਦੋ ਖਿਡਾਰੀ, ਗੁਰਸ਼ਰਨਪ੍ਰੀਤ ਸਿੰਘ ਤੇ ਗੌਤਮ ਕੁਮਾਰ ਦੀ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਟੀਮ ਲਈ ਚੋਣ ਕੀਤੀ ਹੈ, ਨਾਲ ਹੀ ਬਾਬਾ ਉੱਤਮ ...

Read More

ਕੁਸ਼ਤੀ ਮੁਕਾਬਲੇ: ਮੰਨੂ ਆਲਮਪੁਰ ਨੇ ਪੱਟੀ ਝੰਡੀ

ਕੁਸ਼ਤੀ ਮੁਕਾਬਲੇ: ਮੰਨੂ ਆਲਮਪੁਰ ਨੇ ਪੱਟੀ ਝੰਡੀ

ਪੱਤਰ ਪ੍ਰੇਰਕ ਘਨੌਰ, 20 ਜਨਵਰੀ ਪਿੰਡ ਕੁੱਥਾ ਖੇੜੀ ਵਿੱਚ ਗੁਰਚਰਨ ਸਿੰਘ ਅਤੇ ਮੋਹਰ ਸਿੰਘ ਦੀ ਸਾਂਝੀ ਦੇਖ ਰੇਖ ਵਿੱਚ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਸਮੇਤ ਹੋਰਨਾਂ ਥਾਵਾਂ ਤੋਂ ਤਿੰਨ ਦਰਜਨ ਤੋਂ ਵੱਧ ਪਹਿਲਵਾਨਾਂ ਨੇ ਜੌਹਰ ਵਿਖਾਏ। ਇਸ ਕੁਸ਼ਤੀ ਦੰਗਲ ਦੌਰਾਨ 5100 ਰੁਪਏ ਦੀ ਝੰਡੀ ਵਾਲੀ ...

Read More

ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ

ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ

ਹਰਦੀਪ ਸਿੰਘ ਸੋਢੀ ਧੂਰੀ, 20 ਜਨਵਰੀ ਸਥਾਨਕ ਕੈਨੇਡੀਅਨ ਜਿਮ ਵੱਲੋਂ ਪੀਏਬੀਬੀਏ ਅਤੇ ਐੱਸਏਬੀਬੀਏ ਦੇ ਸਹਿਯੋਗ ਨਾਲ ਸਥਾਨਕ ਵਿਰਧ ਆਸ਼ਰਮ ਵਿੱਚ ਕਰਵਾਏ 47ਵੇਂ ਮਿਸਟਰ ਪੰਜਾਬ ਅਤੇ 26ਵੇਂ ਮਿਸਟਰ ਸੰਗਰੂਰ ਸੀਨੀਅਰ ਅਤੇ ਜੂਨੀਅਰ ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ। ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਭਿੰਦੀ ਅਤੇ ਵਾਈਸ ਚੇਅਰਮੈਨ ਪਨੂੰ ਬਲਜੋਤ ਦੀ ਅਗਵਾਈ ਹੇਠ ਹੋਏ ...

Read More

ਵਿਦਿਆਰਥਣਾਂ ਨੇ ਜਿੱਤਿਆ ਕਬੱਡੀ ਕੱਪ

ਵਿਦਿਆਰਥਣਾਂ ਨੇ ਜਿੱਤਿਆ ਕਬੱਡੀ ਕੱਪ

ਰਮੇਸ਼ ਭਾਰਦਵਾਜ ਲਹਿਰਾਗਾਗਾ, 20 ਜਨਵਰੀ ਨੇੜਲੇ ਪਿੰਡ ਭੁਟਾਲ ਕਲਾਂ ਦੇ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਦੀਆਂ ਵਿਦਿਆਰਥਣਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੜਪੁਰ (ਹਰਿਆਣਾ) ਵਿੱਚ ਚੌਥਾ ਕਬੱਡੀ ਕੱਪ ਜਿੱਤਣ ’ਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ 55 ਕਿੱਲੋ ਲੜਕੀਆਂ ਦੇ ਮੈਚ ਕਰਵਾਏ ਗਏ। ਕਬੱਡੀ ਕੱਪ ਦਾ ਫਾਈਨਲ ਮੈਚ ਗੱਗੜਪੁਰ ਅਤੇ ਅਕਾਲ ਸਹਾਇ ...

Read More

ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ

ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ

ਨਵੀਂ ਦਿੱਲੀ: ਨਿਊਜ਼ੀਲੈਂਡ ਦੌਰੇ ਲਈ ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਭਾਰਤ ਦੇ ਮਾਹਿਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਅੱਜ ਇੱਥੇ ਰਣਜੀ ਟਰਾਫ਼ੀ ਮੈਚ ਦੌਰਾਨ ਅੱਡੀ ’ਤੇ ਸੱਟ ਲੱਗ ਗਈ। ਉਹ ਦਿੱਲੀ ਵੱਲੋਂ ਵਿਦਰਭ ਖ਼ਿਲਾਫ਼ ਖੇਡ ਰਿਹਾ ਸੀ। ਦਿੱਲੀ ਟੀਮ ਪ੍ਰਬੰਧਨ ਦੇ ਸੀਨੀਅਰ ਮੈਂਬਰ ਨੇ ਨਾਮ ਨਾ ਦੱਸਣ ਦੀ ਸ਼ਰਤ ...

Read More


ਕ੍ਰਿਕਟ ਵਿਚ ਸਤਿਆਣਾ ਦੀ ਟੀਮ ਜੇਤੂ

Posted On May - 17 - 2010 Comments Off on ਕ੍ਰਿਕਟ ਵਿਚ ਸਤਿਆਣਾ ਦੀ ਟੀਮ ਜੇਤੂ
ਪੱਤਰ ਪ੍ਰੇਰਕ ਕੂੰਮ ਕਲਾਂ, 16 ਮਈ ਦਸ਼ਮੇਸ਼ ਸਪੋਰਟਸ ਕਲੱਬ ਮਾਣੇਵਾਲ ਵੱਲੋਂ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਵਾਂ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ਜਿਸ ਵਿਚ ਕ੍ਰਿਕਟ ਮੈਚਾਂ ਤੋਂ ਇਲਾਵਾ, ਤਾਸ਼ ਸੀਪ, ਕਬੂਤਰਬਾਜ਼ੀ ਤੇ ਫੁਟਬਾਲ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਦਾ ਉਦਘਾਟਨ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਨਾਗਰਾ ਅਤੇ ਸਰਪੰਚ ਨਿਸ਼ਾਨ ਸਿੰਘ ਨੇ ਕੀਤਾ। ਕਲੱਬ ਦੇ ਪ੍ਰਧਾਨ ਗੁਰਭੇਜ ਸਿੰਘ ਤੋਂ ਪ੍ਰਾਪਤ ਜਾਣਕਾਰੀ 

ਰਾਈਡਰ ਨਿਊਜ਼ੀਲੈਂਡ ਦੀ ਟਵੰਟੀ-20 ਟੀਮ ਵਿੱਚੋਂ ਬਾਹਰ

Posted On May - 17 - 2010 Comments Off on ਰਾਈਡਰ ਨਿਊਜ਼ੀਲੈਂਡ ਦੀ ਟਵੰਟੀ-20 ਟੀਮ ਵਿੱਚੋਂ ਬਾਹਰ
ਵੇਲਿੰਗਟਨ, 16 ਮਈ ਕੂਹਣੀ ਦੀ ਸੱਟ ਤੋਂ ਪੀੜਤ ਨਿਊਜ਼ੀਲੈਂਡ ਦੇ ਧੁਨੰਤਰ ਬੱਲੇਬਾਜ਼ ਜੇਸੀ ਰਾਈਡਰ ਸ੍ਰੀਲੰਕਾ ਵਿਰੁੱਧ ਇਸ ਹਫ਼ਤੇ ਦੇ ਅਖ਼ੀਰ ਵਿੱਚ ਹੋਣ ਵਾਲੇ ਟਵੰਟੀ-20 ਮੈਚ ਵਿੱਚੋਂ ਬਾਹਰ ਹੋ ਗਏ ਹਨ, ਜਦੋਂ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਦੀ ਥਾਂ ਐਂਡੀ ਮੈਕੇ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਦੀ ਟੀਮ ਦੇ ਮੈਨੇਜਰ ਡੇਵ ਕਰੀ ਨੇ ਦੱਸਿਆ ਕਿ ਰਾਈਡਰ ਦਾ ਧਿਆਨ ਅਗਸਤ ਵਿੱਚ ਹੋਣ ਵਾਲੇ ਸ੍ਰੀਲੰਕਾ ਦੇ ਦੌਰੇ ’ਤੇ ਹੈ, ਇਸ ਕਰਕੇ 

ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਨਿਊਜ਼ੀਲੈਂਡ ਨਾਲ ਮੈਚ ਡਰਾਅ

Posted On May - 17 - 2010 Comments Off on ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਨਿਊਜ਼ੀਲੈਂਡ ਨਾਲ ਮੈਚ ਡਰਾਅ
ਪਾਰਮਸਟਨ ਨਾਰਥ, 16 ਮਈ ਸੁਭੱਦਰਾ ਪ੍ਰਧਾਨ ਵੱਲੋਂ ਆਖਰੀ ਪਲਾਂ ਵਿਚ ਕੀਤੇ ਗੋਲ ਸਦਕਾ ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿਚ 2-2 ਗੋਲਾਂ ਨਾਲ ਬਰਾਬਰੀ ’ਤੇ ਰਹੀ। ਦੋਵੇਂ ਟੀਮਾਂ ਮੈਚ ਦੇ ਪਹਿਲੇ ਅੱਧ ਵਿਚ ਇਕ-ਇਕ ਗੋਲ ਨਾਲ ਬਰਾਬਰ ਸਨ। ਭਾਰਤ ਦੀ ਤਰਫੋਂ ਪ੍ਰਧਾਨ ਤੋਂ ਇਲਾਵਾ ਰਾਣੀ ਰਾਮਪਾਲ ਨੇ 34ਵੇਂ ਮਿੰਟ ਵਿਚ ਗੋਲ ਕੀਤਾ ਜਦੋਂ ਕਿ ਨਿਊਜ਼ੀਲੈਂਡ ਦੀ ਤਰਫੋਂ ਪਿੰਕੀ ਹਨਾਹੋਮਾ ਨੇ 14ਵੇਂ ਅਤੇ ਚਾਰਲੋਟ ਹੋਰੀਸਨ ਨੇ 78ਵੇਂ ਮਿੰਟ ਵਿਚ ਗੋਲ ਕੀਤਾ। ਭਾਰਤ ਲੜੀ 

ਟੀ-20 ਫਾਈਨਲ : ਆਸਟਰੇਲੀਆ ਦਾ ਇੰਗਲੈਂਡ ਨਾਲ ਮੁਕਾਬਲਾ ਅੱਜ

Posted On May - 16 - 2010 Comments Off on ਟੀ-20 ਫਾਈਨਲ : ਆਸਟਰੇਲੀਆ ਦਾ ਇੰਗਲੈਂਡ ਨਾਲ ਮੁਕਾਬਲਾ ਅੱਜ
ਬਰਿੱਜਟਾਊਨ, 15 ਮਈ ਵਿਸ਼ਵ ਕੱਪ ਟਵੰਟੀ-20 ਦੇ ਫਾਈਨਲ ਮੁਕਾਬਲੇ ਵਿਚ 16 ਮਈ ਨੂੰ ਆਸਟਰੇਲੀਆ ਤੇ ਇੰਗਲੈਂਡ ਵਿਚ ਖਿਤਾਬੀ ਮੁਕਾਬਲਾ ਹੋਵੇਗਾ। ਦੋਨੋਂ ਹੀ ਟੀਮਾਂ ਇਸ ਟੂਰਨਾਮੈਂਟ ਵਿਚ ਜ਼ਬਰਦਸਤ ਪ੍ਰਦਰਸ਼ਨ ਕਰ ਕੇ ਟਾਪ ’ਤੇ ਪਹੁੰਚੀਆਂ ਹਨ। ਇਨ੍ਹਾਂ ਦੋਹਾਂ ਟੀਮਾਂ ਨੇ ਸੁਪਰ-8 ਮੁਕਾਬਲਿਆਂ ਦੌਰਾਨ ਆਪਣੇ ਤਿੰਨੇ ਮੈਚ ਜਿੱਤੇ। ਆਸਟਰੇਲੀਆ ਨੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ ਮਾਤ ਦਿੱਤੀ ਜਦੋਂ ਕਿ ਇੰਗਲੈਂਡ ਨੇ ਸ੍ਰੀਲੰਕਾ ਨੂੰ ਸੈਮੀਫਾਈਨਲ ਮੁਕਾਬਲੇ ਦੌਰਾਨ ਆਸਾਨੀ ਨਾਲ ਹਰਾਇਆ। ਆਸਟਰੇਲੀਆ 

ਮਹੇਸ਼ਵਰੀ ਨੇ ਜਿੱਤਿਆ ਸੋਨ ਤਮਗਾ

Posted On May - 16 - 2010 Comments Off on ਮਹੇਸ਼ਵਰੀ ਨੇ ਜਿੱਤਿਆ ਸੋਨ ਤਮਗਾ
ਕੋਚੀ, 15 ਮਈ ਇੱਥੇ ਜਾਰੀ ਨੈਸ਼ਨਲ ਓਪਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ ਟਰਿੱਪਲ ਜੰਪ ਵਿਚ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ (ਆਰ.ਐਸ.ਪੀ.ਬੀ.) ਦੇ ਰਣਜੀਤ ਮਹੇਸ਼ਵਰੀ ਨੇ ਅੱਜ ਸੋਨ ਤਮਗਾ ਜਿੱਤਿਆ। ਇਸ ਦੌਰਾਨ ਆਰ.ਐਸ.ਪੀ.ਬੀ. ਦੇ ਅਮਰਜੀਤ ਸਿੰਘ ਨੇ ਪੁਰਸ਼ਾਂ ਦੇ ਇਸੇ ਈਵੈਂਟ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। -ਪੀ.ਟੀ.ਆਈ.  

ਅਲਕਾ ਤੇ ਸੁਮਨ ਨੇ ਜਿੱਤੇ ਕਾਂਸੀ ਦੇ ਤਮਗੇ

Posted On May - 16 - 2010 Comments Off on ਅਲਕਾ ਤੇ ਸੁਮਨ ਨੇ ਜਿੱਤੇ ਕਾਂਸੀ ਦੇ ਤਮਗੇ
ਨਵੀਂ ਦਿੱਲੀ, 15 ਮਈ ਭਾਰਤ ਦੀ ਅਲਕਾ ਤੋਮਰ ਤੇ ਸੁਮਨ ਕੁੰਡੂ ਨੇ ਚੀਨ ਦੀਆਂ ਮਹਿਲਾ ਪਹਿਲਵਾਨਾਂ ਦੇ ਦਬਦਬੇ ਦੌਰਾਨ ਸੀਨੀਅਰ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਤੀਜੇ ਦਿਨ ਦੋ ਕਾਂਸੀ ਦੇ ਤਮਗੇ ਹਾਸਲ ਕਰ ਲਏ ਹਨ। ਅਲਕਾ ਨੇ 59 ਕਿਲੋਗ੍ਰਾਮ ਭਾਰ ਵਰਗ ’ਚ ਅਤੇ ਸੁਮਨ ਨੇ 63 ਕਿਲੋਗ੍ਰਾਮ ਭਾਰ ਵਰਗ ’ਚ ਕਾਂਸੀ ਦੇ ਤਮਗੇ ਜਿੱਤੇ ਹਨ। ਇਸ ਤਰ੍ਹਾਂ ਭਾਰਤ ਦੀ ਤਮਗਿਆਂ ਦੀ ਗਿਣਤੀ ਚਾਰ ਹੋ ਗਈ ਹੈ। ਮਹਿਲਾ ਕੁਸ਼ਤੀ ਦੇ 7 ਮੁਕਾਬਲਿਆਂ ’ਚ ਚੀਨ ਨੇ ਚਾਰ ਸੋਨ ਤਮਗੇ ਜਿੱਤੇ, ਜਦੋਂ ਕਿ ਇਕ-ਇਕ ਸੋਨ ਤਮਗਾ ਕੋਰੀਆ, 

ਮਹਿਲਾ ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ

Posted On May - 16 - 2010 Comments Off on ਮਹਿਲਾ ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ
ਨਵੀਂ ਦਿੱਲੀ, 15 ਮਈ ਰਾਣੀ ਰਾਮਪਾਲ ਦੀ ਹੈਟ੍ਰਿਕ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਲੀਡ ਬਣਾ ਲਈ ਹੈ। ਪਾਮੇਰਸਟੋਨ ਨਾਰਥ ਵਿਚ ਅੱਜ ਖੇਡੇ ਗਏ ਮੈਚ ਵਿਚ ਰਾਣੀ ਨੇ 18ਵੇਂ, 20ਵੇਂ ਅਤੇ 46ਵੇਂ ਮਿੰਟ ਵਿਚ ਤਿੰਨ ਗੋਲ ਕੀਤੇ। ਨਿਊਜ਼ੀਲੈਂਡ ਦੇ ਲਈ ਸੈਮ ਹੈਰੀਸਨ ਨੇ 33ਵੇਂ ਅਤੇ 61ਵੇਂ ਮਿੰਟ ’ਤੇ ਗੋਲ ਕੀਤੇ। ਇਸ ਸੀਰੀਜ਼ ਦਾ ਦੂਸਰਾ ਮੈਚ ਪਾਮੇਰਸਟੋਨ ਨਾਥ ਵਿਚ ਹੀ 16 ਮਈ ਨੂੰ ਖੇਡਿਆ ਜਾਵੇਗਾ।       -ਪੀ.ਟੀ.ਆਈ.  

ਭਾਰਤ ਨੇ ਮਿਸਰ ਨੂੰ 7-1 ਨਾਲ ਹਰਾਇਆ, ਫਾਈਨਲ ਅੱਜ

Posted On May - 16 - 2010 Comments Off on ਭਾਰਤ ਨੇ ਮਿਸਰ ਨੂੰ 7-1 ਨਾਲ ਹਰਾਇਆ, ਫਾਈਨਲ ਅੱਜ
ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਇਪੋਹ: 15 ਮਈ ਇੱਥੇ ਚੱਲ ਰਹੇ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿਚ ਭਾਰਤ ਨੇ ਮਿਸਰ ਨੂੰ 7-1 ਦੇ ਫਰਕ ਨਾਲ ਹਰਾ ਦਿੱਤਾ। ਭਾਰਤ ਵੱਲੋਂ ਡਰੈਗ ਫਲਿਕਰ ਧਨੰਜੇ ਮਹਾਦਿਕ ਨੇ ਤਿੰਨ ਗੋਲ ਕੀਤੇ। ਇਸ ਜਿੱਤ ਨਾਲ ਭਾਰਤ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਫਾਈਨਲ ਵਿਚ ਭਾਰਤ ਦਾ ਮੁਕਾਬਲਾ ਕੋਰੀਆ ਨਾਲ 16 ਮਈ ਨੂੰ ਹੋਵੇਗਾ। ਅੱਜ ਦੇ ਮੈਚ ਦੌਰਾਨ ਮਹਾਦਿਕ ਨੇ 34ਵੇਂ, 40ਵੇਂ ਅਤੇ 42ਵੇਂ ਮਿੰਟ ’ਚ ਤਿੰਨ ਗੋਲ ਕੀਤੇ ਜਦੋਂ ਕਿ ਕਪਤਾਨ ਰਾਜਪਾਲ ਸਿੰਘ ਨੇ 44ਵੇਂ, 

ਵੈਸਟ ਇੰਡੀਜ਼ ਨੂੰ ਹਰਾ ਕੇ ਨਿਊਜ਼ੀਲੈਂਡ ਫਾਈਨਲ ’ਚ

Posted On May - 16 - 2010 Comments Off on ਵੈਸਟ ਇੰਡੀਜ਼ ਨੂੰ ਹਰਾ ਕੇ ਨਿਊਜ਼ੀਲੈਂਡ ਫਾਈਨਲ ’ਚ
ਮਹਿਲਾ ਟਵੰਟੀ-20 ਫਾਈਨਲ ’ਚ ਆਸਟਰੇਲੀਆ ਨਾਲ ਮੁਕਾਬਲਾ ਅੱਜ ਸੇਂਟ ਲੂਸੀਆ, 15 ਮਈ ਸਾਰਾ ਮੈਕਗਲਾਸ਼ਨ ਦੇ 55 ਗੇਂਦਾਂ ’ਤੇ 84 ਦੌੜਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਮੇਜ਼ਬਾਨ ਵੈਸਟ ਇੰਡੀਜ਼ ਨੂੰ 56 ਦੌੜਾਂ ਨਾਲ ਹਰਾ ਕੇ ਮਹਿਲਾ ਟਵੰਟੀ-20 ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਫਾਈਨਲ ਵਿੱਚ ਨਿਊਜ਼ੀਲੈਂਡ ਦਾ ਮੁਕਾਬਲਾ 16 ਮਈ ਨੂੰ ਆਸਟਰੇਲੀਆ ਨਾਲ ਹੋਵੇਗਾ। ਮੈਕਗਲਾਸ਼ਨ ਦੀ ਪਾਰੀ ਦੇ ਦਮ ’ਤੇ ਨਿਊਜ਼ੀਲੈਂਡ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 180 ਦੌੜਾਂ ਬਣਾਈਆਂ। ਜਵਾਬ ਵਿੱਚ 

ਮੈਨੇਜਰ ਬਿਸਵਾਲ ਨੇ ਕ੍ਰਿਕਟ ਬੋਰਡ ਨੂੰ ਰਿਪੋਰਟ ਸੌਂਪੀ

Posted On May - 16 - 2010 Comments Off on ਮੈਨੇਜਰ ਬਿਸਵਾਲ ਨੇ ਕ੍ਰਿਕਟ ਬੋਰਡ ਨੂੰ ਰਿਪੋਰਟ ਸੌਂਪੀ
ਟੀਮ ਇੰਡੀਆ ਦਾ ਖਰਾਬ ਪ੍ਰਦਰਸ਼ਨ ਮੁੰਬਈ, 15 ਮਈ ਟਵੰਟੀ-20 ਵਿਸ਼ਵ ਕੱਪ ਵਿਚ ਭਾਰਤ ਦੇ ਖਰਾਬ ਪ੍ਰਦਰਸ਼ਨ ਬਾਰੇ ਟੀਮ ਦੇ ਮੈਨੇਜਰ ਰੰਜੀਵ ਬਿਸਵਾਲ ਨੇ ਅੱਜ ਬੀ.ਸੀ.ਸੀ.ਆਈ. ਨੂੰ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ਵਿਚ ਉਨ੍ਹਾਂ ਨੇ ਟੀਮ ਦੀ ਫਿਟਨੈੱਸ ਅਤੇ ਅਨੁਸ਼ਾਸਨ ਵਰਗੇ ਮੁੱਦਿਆਂ ਬਾਰੇ ਗੱਲ ਕੀਤੀ ਹੈ। ਬਿਸਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਰਿਪੋਰਟ ਵਿਚ ਕ੍ਰਿਕਟ ਬੋਰਡ ਨੂੰ ਕੁਝ ਸਿਫਾਰਸ਼ਾਂ ਵੀ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿਸ਼ਵ ਕੱਪ ਟਵੰਟੀ-20 ਦੇ ਸੁਪਰ-8 ਮੁਕਾਬਲਿਆਂ ਵਿਚੋਂ 

ਕਬੱਡੀ ਵਿਚ ਸ਼ਹੀਦ ਭਗਤ ਸਿੰਘ ਕਲੱਬ ਮੰਗੂਵਾਲ ਜੇਤੂ

Posted On May - 16 - 2010 Comments Off on ਕਬੱਡੀ ਵਿਚ ਸ਼ਹੀਦ ਭਗਤ ਸਿੰਘ ਕਲੱਬ ਮੰਗੂਵਾਲ ਜੇਤੂ
ਖਾਲਸਾਈ ਖੇਡਾਂ ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ ਫਤਿਹਗੜ੍ਹ ਸਾਹਿਬ, 15 ਮਈ ਸਰਹਿੰਦ ਫਤਹਿ ਦਿਵਸ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਤਿੰਨ-ਰੋਜ਼ਾ ਖਾਲਸਾਈ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੰਜਾਬ ਦੀਆਂ ਰਵਾਇਤੀ ਖੇਡਾਂ ਕਬੱਡੀ, ਘੋੜ ਸਵਾਰੀ ਅਤੇ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਪ੍ਰੇਰਨਾ ਦਾ ਸਰੋਤ ਹੋ ਨਿਬੜੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਢੀਂਡਸਾ, ਮੈਂਬਰ ਰਾਜ ਸਭਾ  ਨੇ ਇਸ ਖੇਡ ਉਤਸਵ ਦੇ ਇਨਾਮ ਵੰਡ ਸਮਾਗਮ ਦੌਰਾਨ ਖਿਡਾਰੀਆਂ 

ਲਲਿਤ ਮੋਦੀ ਨੇ ਨੋਟਿਸ ਦਾ ਜਵਾਬ ਸੌਂਪਿਆ

Posted On May - 16 - 2010 Comments Off on ਲਲਿਤ ਮੋਦੀ ਨੇ ਨੋਟਿਸ ਦਾ ਜਵਾਬ ਸੌਂਪਿਆ
ਆਈ.ਪੀ.ਐਲ. ਵਿਵਾਦ ਮੁੰਬਈ, 15 ਮਈ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਅੱਤਲ ਕੀਤੇ ਗਏ ਕਮਿਸ਼ਨਰ ਲਲਿਤ ਮੋਦੀ ਨੇ ਅੱਜ ਪਹਿਲੇ ‘ਕਾਰਨ ਦੱਸੋ’ ਨੋਟਿਸ ਦਾ ਜਵਾਬ ਦਿੰਦਿਆਂ 12,000 ਪੇਜਾਂ ਦਾ ਜਵਾਬ ਪੱਤਰ ਦਾਖਲ ਕੀਤਾ ਹੈ। ਮੋਦੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਜਵਾਬ ਨਾਲ ਭਾਰਤੀ ਕ੍ਰਿਕਟ ਬੋਰਡ ਦੇ ਸੰਤੁਸ਼ਟ ਹੋਣ ਦੀ ਸੰਭਾਵਨਾ ਹੈ ਅਤੇ ਬੋਰਡ ਵੱਲੋਂ ਮੋਦੀ ਦੀ ਮੁਅੱਤਲੀ ਨੂੰ ਜਾਰੀ ਰੱਖਣ ਦਾ ਹੁਣ ਕੋਈ ਬਹਾਨਾ ਨਹੀਂ ਰਹਿ ਜਾਵੇਗਾ। ਜ਼ਿਕਰਯੋਗ ਹੈ ਕਿ ਮੋਦੀ ਉਤੇ ਵਿੱਤੀ ਘਪਲੇ ਦਾ ਦੋਸ਼ ਹੈ ਅਤੇ ਉਸ 

ਰਸਤੋਗੀ ਆਈ.ਟੀ.ਐਫ. ਟੂਰਨਾਮੈਂਟ ਦੇ ਫਾਈਨਲ ’ਚ ਪੁੱਜਿਆ

Posted On May - 15 - 2010 Comments Off on ਰਸਤੋਗੀ ਆਈ.ਟੀ.ਐਫ. ਟੂਰਨਾਮੈਂਟ ਦੇ ਫਾਈਨਲ ’ਚ ਪੁੱਜਿਆ
ਨਵੀਂ ਦਿੱਲੀ, 14 ਮਈ ਇਥੇ ਚੱਲ ਰਹੇ 15,000 ਡਾਲਰ ਇਨਾਮੀ ਰਾਸ਼ੀ ਵਾਲੇ ਆਈ.ਟੀ.ਐਫ. ਟੂਰਨਾਮੈਂਟ ’ਚ ਚੀਨ ਦੇ ਯੂ ਚਾਂਗ ਨੂੰ 6-3, 6-4 ਨਾਲ ਹਰਾ ਕੇ ਕਰਨ ਰਸਤੋਗੀ ਫਾਈਨਲ ’ਚ ਪੁੱਜ ਗਿਆ ਹੈ। ਰਸਤੋਗੀ ਕੱਲ੍ਹ ਹੋਣ ਵਾਲੇ ਫਾਈਨਲ ’ਚ ਅੱਵਲ ਦਰਜਾ ਪ੍ਰਾਪਤ ਦੱਖਣੀ ਅਫਰੀਕਾ ਦੇ ਰਿਕ ਡਿ ਵੋਸਟ ਨਾਲ ਭਿੜੇਗਾ ਜਿਸ ਨੇ ਦੂਜੇ ਸੈਮੀਫਾਈਨਲ ’ਚ ਰਣਜੀਤ ਵਿਰਾਲੀ ਮਿਰੂਗੇਸਨ ਨੂੰ 6-1, 6-0 ਨਾਲ ਹਰਾਇਆ ਸੀ। -ਪੀ.ਟੀ.ਆਈ.  

ਟ੍ਰੇਨਿੰਗ ਕਮਾਂਡ ਤੇ ਦੱਖਣੀ ਏਅਰ ਕਮਾਂਡ ਫਾਈਨਲ ਵਿੱਚ ਪੁੱਜੀਆਂ

Posted On May - 15 - 2010 Comments Off on ਟ੍ਰੇਨਿੰਗ ਕਮਾਂਡ ਤੇ ਦੱਖਣੀ ਏਅਰ ਕਮਾਂਡ ਫਾਈਨਲ ਵਿੱਚ ਪੁੱਜੀਆਂ
ਏਅਰ ਫੋਰਸ ਵਾਲੀਬਾਲ ਚੈਂਪੀਅਨਸ਼ਿਪ ਪੱਤਰ ਪ੍ਰੇਰਕ ਜਲੰਧਰ, 14 ਮਈ ਟ੍ਰੇਨਿੰਗ ਕਮਾਂਡ ਤੇ ਦੱਖਣੀ ਏਅਰ ਕਮਾਂਡ ਦੀਆਂ ਟੀਮਾਂ ਨੇ ਆਪੋ-ਆਪਣੇ ਸੈਮੀ ਫਾਈਨਲ ਮੁਕਾਬਲਿਆਂ ’ਚ ਜਿੱਤਾਂ ਦਰਜ ਕਰਕੇ ਆਦਮਪੁਰ ਵਿਖੇ ਚੱਲ ਰਹੀ ਏਅਰਫੋਰਸ ਵਾਲੀਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਅੱਜ ਹੋਏ ਪਹਿਲੇ ਸੈਮੀ ਫਾਈਨਲ ਮੁਕਾਬਲੇ ’ਚ ਟ੍ਰੇਨਿੰਗ ਕਮਾਂਡ ਨੇ ਦੱਖਣ-ਪੱਛਮੀ ਹਵਾਈ ਕਮਾਂਡ ਤੋਂ 25-23, 25-16 ਤੇ 25-22 ਅੰਕਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਦੂਸਰੇ ਸੈਮੀ ਫਾਈਨਲ ਮੁਕਾਬਲੇ 

ਸ਼ਵਿੰਦਰ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ

Posted On May - 15 - 2010 Comments Off on ਸ਼ਵਿੰਦਰ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 14 ਮਈ ਨੇੜਲੇ ਪਿੰਡ ਚਕਰ ਵਿਖੇ ਚੱਲ ਰਹੀ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਦੀ ਮੁੱਕੇਬਾਜ਼ ਸ਼ਵਿੰਦਰ ਕੌਰ ਨੇ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਤਾਮਿਲਨਾਡੂ ਬਾਕਸਿੰਗ ਫੈਡਰੇਸ਼ਨ ਵੱਲੋਂ ਉਥੋਂ ਦੇ ਸ਼ਹਿਰ ਈਰੋਡ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗਾ ਜਿੱਤਣ ਉਪਰੰਤ ਸ਼ਵਿੰਦਰ ਕੌਰ ਅੱਜ ਪਿੰਡ ਪਰਤੀ ਜਿਥੇ ਉਸਦਾ ਅਕੈਡਮੀ ਸੰਚਾਲਕ ਪ੍ਰੋ. ਬਲਵੰਤ ਸਿੰਘ ਸੰਧੂ ਦੀ ਅਗਵਾਈ ’ਚ ਸਵਾਗਤ ਹੋਇਆ। ਪ੍ਰੋ. 

ਖ਼ਾਲੀ ਹੱਥ ਪਰਤੇ ਧੋਨੀ ਦੇ ਯੋਧੇ

Posted On May - 15 - 2010 Comments Off on ਖ਼ਾਲੀ ਹੱਥ ਪਰਤੇ ਧੋਨੀ ਦੇ ਯੋਧੇ
ਮੁੰਬਈ, 14 ਮਈ ਵੈਸਟ ਇੰਡੀਜ਼ ’ਚ ਚੱਲ ਰਹੇ ਟਵੰਟੀ-20 ਵਿਸ਼ਵ ਕੱਪ ’ਚ ਨਮੋਸ਼ੀਜਨਕ ਹਾਰ ਤੋਂ ਬਾਅਦ ਭਾਰਤੀ ਟੀਮ ਅੱਜ ਵਾਪਸ ਪਰਤ ਆਈ ਹੈ। ਭਾਰਤੀ ਕ੍ਰਿਕਟ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਰਵਿੰਦਰ ਜਡੇਜਾ, ਆਰ. ਵਿਨੈ ਕੁਮਾਰ, ਰੋਹਿਤ ਸ਼ਰਮਾ, ਟੀਮ ਪ੍ਰਬੰਧਕ ਰੰਜੀਬ ਬਿਸਵਾਸ ਤੇ ਡਾਕਟਰ ਨਿਤਿਨ ਪਟੇਲ ਅੱਜ ਸਵੇਰੇ 8 ਵਜੇ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੇ, ਜਦੋਂ ਕਿ ਟੀਮ ਦੇ ਬਾਕੀ ਖਿਡਾਰੀ ਦਿੱਲੀ ਲਈ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਧੋਨੀ ਦੀ ਟੀਮ ਸੁਪਰ ਅੱਠ ਦੇ ਤਿੰਨੇ 
Available on Android app iOS app
Powered by : Mediology Software Pvt Ltd.