ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਖੇਡਾਂ ਦੀ ਦੁਨੀਆ › ›

Featured Posts
ਆਗਮਨ ਪੁਰਬ: ਕਬੱਡੀ ਵਿਚ ਮਾਣੂਕੇ ਦੀ ਟੀਮ ਅੱਵਲ

ਆਗਮਨ ਪੁਰਬ: ਕਬੱਡੀ ਵਿਚ ਮਾਣੂਕੇ ਦੀ ਟੀਮ ਅੱਵਲ

ਜਸਵੰਤ ਜੱਸ ਫ਼ਰੀਦਕੋਟ, 22 ਸਤੰਬਰ ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ ’ਤੇ ਸਪੋਰਟਸ ਕਬੱਡੀ ਕਲੱਬ ਫਰੀਦਕੋਟ ਵੱਲੋਂ ਦੋ ਰੋਜ਼ਾ 8ਵਾਂ ਕਬੱਡੀ ਕੱਪ ਨਹਿਰੂ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਕਬੱਡੀ ਕਲੱਬ ਦੇ ਚੇਅਰਮੈਨ ਮਹੀਪ ਇੰਦਰ ਸਿੰਘ ਨੇ ਕੀਤਾ। ਕਬੱਡੀ ਕੱਪ ਵਿਚ 70 ਕਿਲੋ ਭਾਰ ਵਰਗ ਦੀਆਂ 36 ਟੀਮਾਂ ਅਤੇ ਓਪਨ ਕਬੱਡੀ ...

Read More

ਸਾਲਾਨਾ ਪ੍ਰਸ਼ਾਸਕ ਚੈਲੰਜ ਫੁਟਬਾਲ ਕੱਪ ਸ਼ੁਰੂ

ਸਾਲਾਨਾ ਪ੍ਰਸ਼ਾਸਕ ਚੈਲੰਜ ਫੁਟਬਾਲ ਕੱਪ ਸ਼ੁਰੂ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 17ਵਾਂ ਸਾਲਾਨਾ ਪ੍ਰਸ਼ਾਸਕ ਚੈਲੰਜ ਕੱਪ ਕੌਮੀ ਫੁਟਬਾਲ ਟੂਰਨਾਮੈਂਟ ਅੰਡਰ 14 ਲੜਕੇ ਸੈਕਟਰ 7 ਵਿੱਚ ਸਥਿਤ ਸਪੋਰਟਸ ਕੰਪਲੈਕਸ ਵਿੱਚ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦੀ ਸ਼ੁਰੂਆਤ ਚੰਡੀਗੜ੍ਹ ਦੇ ਖੇਡ ਸਕੱਤਰ ਕੇਕੇ ਯਾਦਵ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਫੁਟਬਾਲ ਖੇਡ ਨੂੰ ਉਤਸ਼ਾਹਿਤ ਕਰਨ ...

Read More

ਜੱਸਾ ਪੱਟੀ ਨੇ ਪਟਕੇ ਦਾ ਘੋਲ ਜਿੱਤਿਆ

ਜੱਸਾ ਪੱਟੀ ਨੇ ਪਟਕੇ ਦਾ ਘੋਲ ਜਿੱਤਿਆ

ਪੱਤਰ ਪ੍ਰੇਰਕ ਫਿਲੌਰ, 22 ਸਤੰਬਰ ਪਿੰਡ ਰੂਪੋਵਾਲ ਦੀ ਇਤਿਹਾਸਕ ਛਿੰਝ ’ਚ ਜੱਸਾ ਪੱਟੀ ਨੇ ਪ੍ਰਿਤਪਾਲ ਫਗਵਾੜਾ ਨੂੰ ਹਰਾ ਕੇ ਪਟਕੇ ਦਾ ਘੋਲ ਜਿੱਤ ਲਿਆ। ਪਿੰਡ ਰੂਪੋਵਾਲ ਦੀ ਬਾਬਾ ਬਸਾਉ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਐੱਨਆਰਆਈ ਅਤੇ ਸਮੂਹ ਨਗਰ ਨਿਵਾਸੀਆਂ ਇਸ ਵਾਰ 159ਵਾਂ ਸਾਲਾਨਾ 2 ਦਿਨਾ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦੇ ਪਹਿਲੇ ...

Read More

ਪੋਸ਼ਣ ਤੇ ਸਫ਼ਾਈ ਸਬੰਧੀ ਜਾਗਰੂਕਤਾ ਲਈ ਸਾਈਕਲ ਰੈਲੀ

ਪੋਸ਼ਣ ਤੇ ਸਫ਼ਾਈ ਸਬੰਧੀ ਜਾਗਰੂਕਤਾ ਲਈ ਸਾਈਕਲ ਰੈਲੀ

ਸਤਵਿੰਦਰ ਸਿੰਘ ਬਸਰਾ ਲੁਧਿਆਣਾ, 22 ਸਤੰਬਰ ਐਨਸੀਸੀ ਵੱਲੋਂ ਲੇਹ ਤੋਂ ਸ਼ੁਰੂ ਕਰਵਾਈ ਸਾਈਕਲ ਰੈਲੀ ਸ਼ਨੀਵਾਰ ਦੇਰ ਸ਼ਾਮ ਨੂੰ ਲੁਧਿਆਣਾ ਪਹੁੰਚੀ ਅਤੇ ਅੱਜ ਸਵੇਰੇ ਦਿੱਲੀ ਵੱਲ ਨੂੰ ਰਵਾਨਾ ਹੋਈ। ਇਸ ਦੌਰਾਨ ਐਨਸੀਸੀ ਗਰੁੱਪ ਲੁਧਿਆਣਾ ਵੱਲੋਂ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਚ ਬੈਟਨ ਐਕਸਚੇਂਜ ਪ੍ਰੋਗਰਾਮ ਕਰਵਾਇਆ ਗਿਆ। ਜਲੰਧਰ ਐਨਸੀਸੀ ਗਰੁੱਪ ਦੇ ਕੈਡਿਟਸ ਵੱਲੋਂ ਸਵੱਛਤਾ ...

Read More

ਹਾਕੀ ਗੋਲਡ ਕੱਪ: ਪੰਜਾਬ ਐਂਡ ਸਿੰਧ ਬੈਂਕ ਤੇ ਆਰਸੀਐੱਫ ਕਪੂਰਥਲਾ ’ਚ ਖ਼ਿਤਾਬੀ ਟੱਕਰ ਅੱਜ

ਹਾਕੀ ਗੋਲਡ ਕੱਪ: ਪੰਜਾਬ ਐਂਡ ਸਿੰਧ ਬੈਂਕ ਤੇ ਆਰਸੀਐੱਫ ਕਪੂਰਥਲਾ ’ਚ ਖ਼ਿਤਾਬੀ ਟੱਕਰ ਅੱਜ

ਜਸਵੰਤ ਜੱਸ ਫ਼ਰੀਦਕੋਟ, 22 ਸਤੰਬਰ ਪੰਜਾਬ ਐਂਡ ਸਿੰਘ ਬੈਂਕ ਅਤੇ ਆਰਸੀਐੱਫ਼ ਕਪੂਰਥਲਾ ਦੀਆਂ ਟੀਮਾਂ ਅੱਜ ਇੱਥੇ ਖੇਡੇ ਜਾ ਰਹੇ ਪੰਜ ਰੋਜ਼ਾ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ। ਸੋਮਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਖ਼ਿਤਾਬੀ ਟੱਕਰ ਹੋਵੇਗੀ। ਅੱਜ ਹੋਏ ਮੈਚਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਜਲੰਧਰ ...

Read More

ਜਲੰਧਰ ਦੇ ਮੁੰਡਿਆਂ ਦੀ ਟੀਮ ਨੇ ਚੀਮਾ ਹਾਕੀ ਅਕੈਡਮੀ ਨੂੰ 4-3 ਨਾਲ ਹਰਾਇਆ

ਜਲੰਧਰ ਦੇ ਮੁੰਡਿਆਂ ਦੀ ਟੀਮ ਨੇ ਚੀਮਾ ਹਾਕੀ ਅਕੈਡਮੀ ਨੂੰ 4-3 ਨਾਲ ਹਰਾਇਆ

ਮਨੋਜ ਸ਼ਰਮਾ ਬਠਿੰਡਾ, 22 ਸਤੰਬਰ 65ਵੀਆਂ ਪੰਜਾਬ ਰਾਜ ਸਕੂਲ ਅੰਡਰ -14 (ਲੜਕੇ / ਲੜਕੀਆਂ) ਹਾਕੀ ਖੇਡਾਂ ਦੇ ਚੌਥੇ ਦਿਨ ਲੜਕਿਆਂ ਦੇ ਪ੍ਰੀ-ਕੁਆਰਟਰ ਵਿੱਚ ਜਲੰਧਰ ਦੀ ਟੀਮ ਨੇ ਚੀਮਾ ਹਾਕੀ ਅਕੈਡਮੀ ਨੂੰ ਪੈਨਲਟੀ ਸ਼ੂਟ-ਆਊਟ ਰਾਹੀਂ 4-3 ਗੋਲਾਂ ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਫਸਵਾਂ ਮੁਕਾਬਲਾ 1-1 ਨਾਲ ਬਰਾਬਰ ਰਹਿਣ ਮਗਰੋਂ ਸ਼ੂਟ-ਆਊਟ ਦਾ ਸਹਾਰਾ ਲਿਆ ...

Read More

ਮਾਰਿਨ ਨੇ ਚਾਈਨਾ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤਿਆ

ਮਾਰਿਨ ਨੇ ਚਾਈਨਾ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤਿਆ

ਸ਼ੰਘਾਈ, 22 ਸਤੰਬਰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਨੇ ਕਰੀਅਰ ਦੀ ਸਭ ਤੋਂ ਵੱਡੀ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਦਿਆਂ ਅੱਜ ਆਪਣਾ ਚਾਈਨਾ ਓਪਨ ਖ਼ਿਤਾਬ ਬਰਕਰਾਰ ਰੱਖਿਆ। ਸਪੇਨ ਦੀ ਇਸ ਖਿਡਾਰਨ ਨੇ ਅੱਠ ਮਹੀਨੇ ਮਗਰੋਂ ਵਾਪਸੀ ਕੀਤੀ ਹੈ। ਉਸ ਨੇ ਤਾਇਵਾਨ ਦੀ ਦੂਜਾ ਦਰਜਾ ਪ੍ਰਾਪਤ ਤਾਇ ਜ਼ੁ ਯਿੰਗ ਤੋਂ ਇੱਕ ...

Read More


ਰਾਸ਼ਟਰਮੰਡਲ ਖੇਡਾਂ ਲਈ ਪਸੰਦੀਦਾ ਬ੍ਰਾਂਡ ਅੰਬੈਸਡਰ ਹੋ ਸਕਦਾ ਹੈ ਸਚਿਨ

Posted On April - 7 - 2010 Comments Off on ਰਾਸ਼ਟਰਮੰਡਲ ਖੇਡਾਂ ਲਈ ਪਸੰਦੀਦਾ ਬ੍ਰਾਂਡ ਅੰਬੈਸਡਰ ਹੋ ਸਕਦਾ ਹੈ ਸਚਿਨ
ਨਵੀਂ ਦਿੱਲੀ, 6 ਅਪਰੈਲ ਇੱਥੇ ਅਕਤੂਬਰ ’ਚ ਹੋਣ ਵਾਲੇ 19ਵੇਂ ਰਾਸ਼ਟਰਮੰਡਲ ਖੇਡ ਮੁਕਾਬਲੇ ਲਈ ਬ੍ਰਾਂਡ ਅੰਬੈਸਡਰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਪਸੰਦੀਦਾ ਬ੍ਰਾਂਡ ਅੰਬੈਸਡਰ ਹੋ ਸਕਦੇ ਹਨ। ਰਾਸ਼ਟਰਮੰਡਲ ਖੇਡ ਸਮਿਤੀ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਇਸ ਵਾਰ ਖਿਡਾਰੀ ਹੀ ਇਨ੍ਹਾਂ ਖੇਡਾਂ ਦੌਰਾਨ ਬ੍ਰਾਂਡ ਅੰਬੈਸਡਰ ਹੋ ਸਕਦਾ ਹੈ। ਸ੍ਰੀ ਕਲਮਾਡੀ ਕਿਸੇ ਬਾਲੀਵੁੱਡ ਸਿਤਾਰੇ ਦੇ ਬ੍ਰਾਂਡ ਅੰਬੈਸਡਰ ਹੋਣ ਦੀ ਗੱਲ ਪੂਰੀ 

ਫੁਟਬਾਲ ਵਿਸ਼ਵ ਕੱਪ ਲਈ ਟਿਕਟਾਂ ਦੀ ਮਾਰੋ-ਮਾਰ

Posted On April - 7 - 2010 Comments Off on ਫੁਟਬਾਲ ਵਿਸ਼ਵ ਕੱਪ ਲਈ ਟਿਕਟਾਂ ਦੀ ਮਾਰੋ-ਮਾਰ
ਜੌਹਾਨਸਬਰਗ, 6 ਅਪਰੈਲ ਫੁਟਬਾਲ ਖੇਡ ਪ੍ਰਤੀ ਪ੍ਰਸੰਸਕਾਂ ਦੀ ਦੀਵਾਨਗੀ ਅਤੇ ਇਸ ਖੇਡ ਦੀ ਮਕਬੂਲੀਅਤ ਦਾ ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਤੋਂ ਤਿੰਨ ਮਹੀਨੇ ਬਾਅਦ 11 ਜੁਲਾਈ ਨੂੰ ਹੋਣ ਵਾਲੇ ਫੀਫਾ ਵਿਸ਼ਵ ਕੱਪ ਫੁਟਬਾਲ ਦੇ ਫਾਈਨਲ ਮੈਚ ਅਤੇ ਇਸ ਤੋਂ ਪਹਿਲਾਂ ਹੋਣ ਵਾਲੇ ਦੋਵੇਂ ਸੈਮੀ-ਫਾਈਨਲ ਮੈਚਾਂ ਦੀਆਂ ਟਿਕਟਾਂ ਹੁਣੇ ਹੀ ਵਿਕ ਗਈਆਂ ਹਨ। ਇਹ ਦਾਅਵਾ ਫੀਫਾ ਨੇ ਕੀਤਾ। ਫੁਟਬਾਲ ਦੀ ਕੌਮਾਂਤਰੀ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਦੱਖਣੀ ਅਫਰੀਕਾ ਵਿਖੇ 11 ਜੂਨ 

ਏਸ਼ਿਆਈ ਬਿਲੀਅਰਡਜ਼ ਅੱਜ ਤੋਂ

Posted On April - 7 - 2010 Comments Off on ਏਸ਼ਿਆਈ ਬਿਲੀਅਰਡਜ਼ ਅੱਜ ਤੋਂ
ਇੰਦੌਰ, 6 ਅਪਰੈਲ ਇਥੇ 7 ਅਪਰੈਲ ਤੋਂ ਆਰੰਭ ਹੋ ਰਹੀ ਏਸ਼ਿਆਈ ਬਿਲੀਅਰਡਜ਼ ਚੈਂਪੀਅਨਸ਼ਿਪ ’ਚ ਭਾਰਤ ਦੇ ਪੰਕਜ ਅਡਵਾਨੀ, ਸਿੰਗਾਪੁਰ ਦੇ ਪੀਟਰ ਗਿਲਕ੍ਰਿਸਟ ਤੇ ਥਾਈਲੈਂਡ ਦੇ ਸੀ. ਪ੍ਰਾਪੁਟ ਵਰਗੇ ਉੱਘੇ ਖਿਡਾਰੀ ਖਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਮੱਧ ਪ੍ਰਦੇਸ਼ ਬਿਲੀਅਰਡਜ਼ ਅਤੇ ਸਨੂਕਰ ਸੰਗਠਨ ਦੇ ਪ੍ਰਧਾਨ ਜੇ. ਮਹਿਤਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ 9 ਦਿਨ ਚੈਂਪੀਅਨਸ਼ਿਪ ’ਚ 7 ਮੁਲਕਾਂ ਦੇ 20 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ’ਚ ਭਾਰਤ, ਮਿਆਂਮਾਰ, ਹਾਂਗਕਾਂਗ, ਸਿੰਗਾਪੁਰ 

ਦੀਪਕ ਤੇ ਪ੍ਰਭਜੋਤ ਨੂੰ ਬ੍ਰੇਕ ਦਿੱਤੀ: ਰਾਜਪਾਲ

Posted On April - 7 - 2010 Comments Off on ਦੀਪਕ ਤੇ ਪ੍ਰਭਜੋਤ ਨੂੰ ਬ੍ਰੇਕ ਦਿੱਤੀ: ਰਾਜਪਾਲ
ਅਜ਼ਲਾਨ ਸ਼ਾਹ ਦੇ ਫਾਈਨਲ ’ਚ ਪੁੱਜਣਾ ਪਹਿਲਾ ਟੀਚਾ ਨਵੀਂ ਦਿੱਲੀ, 6 ਅਪਰੈਲ ਵਿਸ਼ਵ ਕੱਪ ਵਿਚ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਹਾਕੀ ਟੀਮ ’ਚੋਂ ਬਾਹਰ ਕੀਤੇ ਸੀਨੀਅਰ ਫਾਰਵਰਡ ਖਿਡਾਰੀਆਂ ਦੀਪਕ ਠਾਕੁਰ ਤੇ ਪ੍ਰਭਜੋਤ ਸਿੰਘ ਦੀ ਛਾਂਟੀ ’ਤੇ ਕੋਈ ਟਿੱਪਣੀ ਕਰਨ ਤੋਂ ਬਚਦਿਆਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨੇ ਕਿਹਾ ਕਿ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਤੇ ਲੈਅ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਬ੍ਰੇਕ ਤੋਂ ਫਾਇਦਾ ਹੁੰਦਾ 

ਵਿਸ਼ਵ ਕਬੱਡੀ ਕੱਪ ਦੇ ਫਾਈਨਲ ਦੀ ਮੇਜ਼ਬਾਨੀ ਕਰਨ ਵਾਲੇ ਸਟੇਡੀਅਮ ਦੀ ਹਾਲਤ ਖਸਤਾ

Posted On April - 7 - 2010 Comments Off on ਵਿਸ਼ਵ ਕਬੱਡੀ ਕੱਪ ਦੇ ਫਾਈਨਲ ਦੀ ਮੇਜ਼ਬਾਨੀ ਕਰਨ ਵਾਲੇ ਸਟੇਡੀਅਮ ਦੀ ਹਾਲਤ ਖਸਤਾ
ਸੁਖਵੀਰ ਗਰੇਵਾਲ ਲੁਧਿਆਣਾ, 5  ਅਪਰੈਲ ਖਸਤਾ ਹਾਲਤ ਵਿੱਚ ਪਏ ਸਟੇਡੀਅਮ ਅੱਡੀਆਂ ਚੁੱਕ ਕੇ ਵੱਡੇ ਖੇਡ ਮੁਕਾਬਲਿਆਂ ਦੀ ਉਡੀਕ ਕਰਦੇ ਹਨ ਤਾਂ ਜੋ ਇਸੇ ਬਹਾਨੇ ਉਨ੍ਹਾਂ ਦੀ ਵੀ ਸੁਣੀ ਜਾਵੇ। ਇਹ ਧਾਰਨਾ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਉਪਰ ਲਾਗੂ ਨਹੀਂ ਹੁੰਦੀ। 12 ਅਪਰੈਲ ਨੂੰ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚ ਦੀ ਮੇਜ਼ਬਾਨੀ ਕਰਨ ਜਾ ਰਹੇ ਇਸ ਸਟੇਡੀਅਮ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਖੇਡ ਵਿਭਾਗ ਸੰਜੀਦਾ ਨਹੀਂ ਜਾਪਦਾ। ਭਾਰਤੀ ਕਬੱਡੀ ਟੀਮ ਦੀ ਚੋਣ ਟਰਾਇਲਾਂ ਤੋਂ ਲੈ ਕੇ ਇਹ ਸਟੇਡੀਅਮ 

ਸਾਨੀਆ-ਸ਼ੋਏਬ: ਕੀ ਪ੍ਰੇਮ ਕਹਾਣੀ ਦਾ ਅੰਤ ਸੁਖਾਂਤਮਈ ਰਹੇਗਾ?

Posted On April - 7 - 2010 Comments Off on ਸਾਨੀਆ-ਸ਼ੋਏਬ: ਕੀ ਪ੍ਰੇਮ ਕਹਾਣੀ ਦਾ ਅੰਤ ਸੁਖਾਂਤਮਈ ਰਹੇਗਾ?
ਸੁਰੇਸ਼ ਧਰੂਰ ਤੇ ਐਮ.ਐਸ. ਉਨੀਕ੍ਰਿਸ਼ਨਨ ਸਾਨੀਆ ਨੂੰ ਚਿੰਤਾ ਸੀ ਕਿ ਆਪਣੇ ਵਿਆਹ ਵਾਲੇ ਦਿਨ ਉਹ ਕਿਹੋ ਜਿਹੀ ਲੱਗੇਗੀ। ਦੂਜੇ ਪਾਸੇ ਸ਼ੋਏਬ ਦੇ ਸਾਨੀਆ ਨਾਲ ਰਿਸ਼ਤੇ ਦੀਆਂ ਖਬਰਾਂ ਮਿਲਣ ’ਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਸ਼ੁਭ ਇੱਛਾਵਾਂ ਤੇ ਦੁਆਵਾਂ ਨਾਲ ਲੱਦ ਦਿੱਤਾ। ਇਹ ਸਿਲਸਿਲਾ ਅਸਾਧਾਰਨ ਨਹੀਂ ਸੀ। ਅਸਾਧਾਰਨ ਉਦੋਂ ਹੋ ਗਿਆ ਜਦੋਂ ਸਾਨੀਆ ਤੇ ਸ਼ੋਏਬ ਵਿਵਾਦਾਂ ਵਿਚ ਘਿਰ ਗਏ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਆਪਣੇ ਵਿਆਹ ਦਾ ਐਲਾਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 

ਸੰਦੀਪ ਦੀਆਂ ਰੇਡਾਂ ਨੇ ਪਾਈਆਂ ਧਮਾਲਾਂ

Posted On April - 7 - 2010 Comments Off on ਸੰਦੀਪ ਦੀਆਂ ਰੇਡਾਂ ਨੇ ਪਾਈਆਂ ਧਮਾਲਾਂ
ਭਾਰਤ ਨੇ ਆਸਟਰੇਲੀਆ ਨੂੰ 58-29 ਅੰਕਾਂ ਨਾਲ ਹਰਾਇਆ ਪੱਤਰ ਪ੍ਰੇਰਕ ਹੁਸ਼ਿਆਰਪੁਰ, 6 ਅਪਰੈਲ ਭਾਰਤ ਨੇ ਅੱਜ ਵਿਸ਼ਵ ਕਬੱਡੀ ਕੱਪ ਵਿਚ ਜਿੱਤ ਦੀ ਲੜੀ ਜਾਰੀ ਰੱਖਦਿਆਂ ਆਸਟਰੇਲੀਆ ਨੂੰ ਹਰਾਇਆ। ਆਊਟਡੋਰ ਸਟੇਡੀਅਮ ਵਿਖੇ ਹੋਏ ਮੈਚ ਵਿਚ ਭਾਰਤ ਨੇ 58 ਦੇ ਮੁਕਾਬਲੇ 29 ਅੰਕਾਂ ਨਾਲ ਆਸਟਰੇਲੀਆ ਨੂੰ ਹਾਰ ਦਿੱਤੀ। ਅੱਜ ਦੀ ਜਿੱਤ ਨਾਲ ਭਾਰਤ ਦੀ ਟੀਮ ਗਰੁੱਪ ਏ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਇਸ ਨੇ ਇਟਲੀ ਅਤੇ ਅਮਰੀਕਾ ਦੀਆਂ ਟੀਮਾਂ ਨੂੰ ਹਰਾਇਆ ਸੀ। ਸੰਦੀਪ ਸੁਰਖਪੁਰ 

ਏਸ਼ਿਆਈ ਚੈਂਪੀਅਨਸ਼ਿਪ ’ਚ ਭਾਰਤੀ ਵੇਟਲਿਫਟਰਾਂ ਦੇ ਹਿੱਸਾ ਲੈਣ ਦਾ ਰਾਹ ਪੱਧਰਾ

Posted On April - 6 - 2010 Comments Off on ਏਸ਼ਿਆਈ ਚੈਂਪੀਅਨਸ਼ਿਪ ’ਚ ਭਾਰਤੀ ਵੇਟਲਿਫਟਰਾਂ ਦੇ ਹਿੱਸਾ ਲੈਣ ਦਾ ਰਾਹ ਪੱਧਰਾ
ਨਵੀਂ ਦਿੱਲੀ, 5 ਅਪਰੈਲ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਨੇ ਆਪਣੇ ਛੇ ਵੇਟਲਿਫਟਰਾਂ ਦੇ ਪਿਛਲੇ ਸਾਲ ਵਾਡਾ ਦੇ ਨਿਰੀਖਣ ਵਿਚ ਡੋਪਿੰਗ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਲਗਾਏ ਪੰਜ ਲੱਖ ਡਾਲਰ ਦੇ ਜੁਰਮਾਨੇ ਦੀ ਦੂਜੀ ਕਿਸ਼ਤ ਦੇ ਤੌਰ ’ਤੇ 75 ਹਜ਼ਾਰ ਦਾ ਭੁਗਤਾਨ ਕੌਮਾਂਤਰੀ ਵੇਟਲਿਫਟਿੰਗ ਫੈਡਰੇਸ਼ਨ ਨੂੰ ਕਰ ਦਿੱਤਾ। ਇਸ ਦੇ ਨਾਲ ਹੀ ਹੁਣ ਭਾਰਤ ਦੀ 19 ਮੈਂਬਰੀ ਟੀਮ ਤਾਸ਼ਕੰਦ ਵਿਖੇ 7 ਤੋਂ 16 ਅਪਰੈਲ ਤਕ ਹੋਣ ਵਾਲੀ ਏਸ਼ਿਆਈ ਯੁਵਾ ਅਤੇ ਜੂਨੀਅਰ ਚੈਂਪੀਅਨਸ਼ਿਪ ਵਿਚ ਭਾਗ ਲੈ ਸਕੇਗੀ। ਕੌਮਾਂਤਰੀ ਵੇਟਲਿਫਟਿੰਗ 

ਅਮਰੀਕਨ ਖਿਡਾਰੀ ਦੇ ਵੱਜੀ ਸੱਟ ਸਬੰਧੀ ਜਾਂਚ ਦੇ ਹੁਕਮ

Posted On April - 6 - 2010 Comments Off on ਅਮਰੀਕਨ ਖਿਡਾਰੀ ਦੇ ਵੱਜੀ ਸੱਟ ਸਬੰਧੀ ਜਾਂਚ ਦੇ ਹੁਕਮ
ਰਵੇਲ ਸਿੰਘ ਭਿੰਡਰ ਪਟਿਆਲਾ, 5 ਅਪਰੈਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਵਿਚ ਹੋਏ ਪਲੇਠੇ ਵਿਸ਼ਵ ਕਬੱਡੀ ਕੱਪ ਦੌਰਾਨ ਕਬੱਡੀ ਦੇ ਮੁਕਾਬਲੇ ਵਿਚ ਜੂਝਦਿਆਂ ਅਮਰੀਕਾ ਦੇ ਇਕ ਖਿਡਾਰੀ ਨੂੰ ਮੋਢੇ ’ਤੇ ਵਮਜੀ ਸੱਟ ਤੋਂ ਡਿਊਟੀ ’ਤੇ ਤਾਇਨਾਤ ਹਿਫਾਜਤੀ ਮੈਡੀਕਲ ਟੀਮ ਵੱਲੋਂ ਵਰਤੀ ਗਈ ਕੁਤਾਹੀ ਦਾ ਗੰਭੀਰ ਨੋਟਿਸ ਲਿਆ ਹੈ। ਪੰਜਾਬ ਸਰਕਾਰ ਦੀ ਇਸ ਹਦਾਇਤ ’ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਫੌਰੀ ਹਰਕਤ ਵਿਚ ਆਉਂਦਿਆਂ ਐਸ.ਡੀ.ਐਮ. ਪਟਿਆਲਾ ਨੂੰ ਇਕ ਦਿਨ ਵਿਚ ਕੱਲ੍ਹ 

ਪਹਿਲੀ ਵਾਰ ਖਿਡਾਰੀਆਂ ਦੇ ਖੂਨ ਦੇ ਸੈਂਪਲ ਲਏ

Posted On April - 6 - 2010 Comments Off on ਪਹਿਲੀ ਵਾਰ ਖਿਡਾਰੀਆਂ ਦੇ ਖੂਨ ਦੇ ਸੈਂਪਲ ਲਏ
ਦਾਗ਼ੀਆਂ ਦੀ ਹੁਣ ਖੈਰ ਨਹੀਂ ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 5 ਅਪਰੈਲ ਪੰਜਾਬ ’ਚ ਚੱਲ ਰਹੇ ਵਿਸ਼ਵ ਕਬੱਡੀ ਕੱਪ ਦੇ ਲੀਗ ਮੈਚਾਂ ਦੌਰਾਨ ਅੱਜ ਡੋਪ ਟੈਸਟ ਲਈ ਖੂਨ ਦੇ ਸੈਂਪਲ ਭਰੇ ਜਾਣ ਨਾਲ ਭਾਰਤੀ ਡੋਪ ਪ੍ਰਣਾਲੀ ਨੇ ਨਵਾਂ ਉਸਾਰੂ ਮੋੜ ਕੱਟ ਲਿਆ ਹੈ। ਇਹ ਮੁਲਕ ਵਿਚ ਪਹਿਲੀ ਵਾਰ ਹੋਇਆ ਹੈ ਕਿ ਡੋਪਿੰਗ ਟੈਸਟ ਲਈ ਖਿਡਾਰੀਆਂ ਦੇ ਖੂਨ ਦੇ ਸੈਂਪਲ ਲਏ ਗਏ ਹੋਣ। ਵਿਸ਼ਵ ਕੱਪ ਦੇ ਪਹਿਲਾਂ ਹੋਏ ਮੈਚਾਂ ਵਿਚ ਖਿਡਾਰੀਆਂ ਦੇ ਨਸ਼ਾ ਵਧਾਊ ਪਦਾਰਥਾਂ ਦੇ ਸੇਵਨ ਦਾ ਪਤਾ ਲਾਉਣ ਲਈ ਡੋਪ ਟੈਸਟ ਦੌਰਾਨ ਸਿਰਫ 

ਸੁਖਬੀਰ ਦੇ ਜੱਫਿਆਂ ਤੇ ਸੁੱਖੇ ਦੀਆਂ ਰੇਡਾਂ ਨੇ ਭਾਰਤ ਨੂੰ ਦਿਵਾਈ ਵੱਡੀ ਜਿੱਤ

Posted On April - 6 - 2010 Comments Off on ਸੁਖਬੀਰ ਦੇ ਜੱਫਿਆਂ ਤੇ ਸੁੱਖੇ ਦੀਆਂ ਰੇਡਾਂ ਨੇ ਭਾਰਤ ਨੂੰ ਦਿਵਾਈ ਵੱਡੀ ਜਿੱਤ
ਅਮਰੀਕਾ ਤੇ ਕੈਨੇਡਾ ਵਲੋਂ ਵੀ ਜਿੱਤਾਂ ਦਰਜ ਜਗਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 5 ਅਪਰੈਲ ਧਾਵੀ ਸੁਖਵੀਰ ਸਰਾਵਾਂ ਤੇ ਜਾਫੀ ਸੁੱਖਾ ਭੰਡਾਲ ਦੀ ਹਮਲਾਵਰੀ ਖੇਡ ਸਦਕਾ ਭਾਰਤੀ ਟੀਮ ਨੇ ਚੱਲ ਰਹੇ ਵਿਸ਼ਵ ਕੱਪ ਕਬੱਡੀ ਦੇ ਲੀਗ ਮੈਚਾਂ ਦੌਰਾਨ ਇਟਲੀ ਦੀ ਟੀਮ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ। ਇਟਲੀ ਦੇ ਚੰਨਾ ਖੀਰਾਂਵਾਲੀ ਤੇ ਦੀਪ ਗੜ੍ਹੀਬਖਸ਼ ਨੇ ਹੁਨਰੀ ਖੇਡ ਵਿਖਾਈ ਪਰ ਉਹ ਟੀਮ ਨੂੰ ਚਿੱਤ ਹੋਣੋਂ ਨਾ ਬਚਾ ਸਕੇ। ਇਥੋਂ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਏ ਲੀਗ 

ਸ਼ੋਇਬ ਆਪਣੀ ਪਤਨੀ ਨਾਲ ਹੀ ਵਤਨ ਪਰਤੇ: ਅਫਰੀਦੀ

Posted On April - 6 - 2010 Comments Off on ਸ਼ੋਇਬ ਆਪਣੀ ਪਤਨੀ ਨਾਲ ਹੀ ਵਤਨ ਪਰਤੇ: ਅਫਰੀਦੀ
ਲਾਹੌਰ, 5 ਅਪਰੈਲ ਪਾਕਿਸਤਾਨ ਦੀ ਟਵੰਟੀ-20 ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਨੇ ਆਸ ਪ੍ਰਗਟਾਈ ਹੈ ਕਿ ਕਾਨੂੰਨੀ ਅੜਚਨਾਂ ’ਚ ਘਿਰਿਆ ਉਸ ਦਾ ਸਾਥੀ ਖਿਡਾਰੀ ਸ਼ੋਇਬ ਮਲਿਕ ਸਭ ਮੁਸ਼ਕਲਾਂ ਪਾਰ ਕਰਦਾ ਹੋਇਆ ਸੁਖੀ-ਸਾਂਦੀ ਆਪਣੀ ਪਤਨੀ ਸਾਨੀਆ ਮਿਰਜ਼ਾ ਨਾਲ ਵਤਨ ਪਰਤ ਆਵੇਗਾ। ਅਫਰੀਦੀ ਨੇ ਕਿਹਾ ਕਿ ਉਹ ਵਿਆਹ ਲਈ ਭਾਰਤ ਗਿਆ ਹੈ ਅਤੇ ਹਰ ਹਾਲ ਵਿਚ ਆਪਣੀ ਦੁਲਹਨ ਘਰ ਲੈ ਕੇ ਆਵੇ।    -ਪੀ.ਟੀ.ਆਈ.  

ਇਟਲੀ, ਪਾਕਿਸਤਾਨ ਤੇ ਇੰਗਲੈਂਡ ਵੱਲੋਂ ਜੇਤੂ ਸ਼ੁਰੂਆਤ

Posted On April - 5 - 2010 Comments Off on ਇਟਲੀ, ਪਾਕਿਸਤਾਨ ਤੇ ਇੰਗਲੈਂਡ ਵੱਲੋਂ ਜੇਤੂ ਸ਼ੁਰੂਆਤ
ਗੁਰਦੀਪ ਸਿੰਘ ਲਾਲੀ/ਮਹਿੰਦਰ ਕੌਰ ਮਨੂੰ ਸੰਗਰੂਰ, 4 ਅਪਰੈਲ ਵਿਸ਼ਵ ਕੱਪ ਕਬੱਡੀ ਦੇ ਤਿੰਨ ਮੈਚ ਇਥੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕਰਵਾਏ ਗਏ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ਵ ਕੱਪ ਕਬੱਡੀ ਦਾ ਦੂਜਾ ਮੈਚ ਇਟਲੀ ਤੇ ਈਰਾਨ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਸ ਤੋਂ ਪਹਿਲਾਂ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਦੋਵੇਂ ਟੀਮਾਂ ਨਾਲ ਜਾਣ-ਪਛਾਣ ਕਰਨ ਉਪਰੰਤ ਮੈਚ ਸ਼ੁਰੂ 

ਸਾਨੀਆ ਤੇ ਸ਼ੋਇਬ ਦਾ ਵਿਆਹ ਪਾਕਿਸਤਾਨੀਆਂ ਦੀਆਂ ਨਜ਼ਰਾਂ ’ਚ ਅਣਜੋੜ

Posted On April - 5 - 2010 Comments Off on ਸਾਨੀਆ ਤੇ ਸ਼ੋਇਬ ਦਾ ਵਿਆਹ ਪਾਕਿਸਤਾਨੀਆਂ ਦੀਆਂ ਨਜ਼ਰਾਂ ’ਚ ਅਣਜੋੜ
ਇਸਲਾਮਾਬਾਦ, 4 ਅਪਰੈਲ ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ ਦੇ ਵਿਆਹ ਸਬੰਧੀ ਪਾਕਿਸਤਾਨ ਦੇ ਵਧੇਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਵਿਆਹ ਵਧੇਰੇ ਹੰਢਣਸਾਰ ਨਹੀਂ ਹੋਵੇਗਾ। ਪਾਕਿਸਤਾਨ ਦੇ ਇਕ ਪ੍ਰਸਿੱਧ ਸਕੂਲ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਅਧਿਆਪਕਾ ਨੇ ਇਸ ਵਿਆਹ ਦੇ ਭਵਿੱਖ ਬਾਰੇ ਟਿੱਪਣੀ ਕਰਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਸ਼ੋਇਬ ਮਲਿਕ ਤੇ ਸਾਨੀਆ ਮਿਰਜ਼ਾ ਦੀ ਜੋੜੀ ਦਾ ਕੋਈ ਮੇਲ ਨਹੀਂ ਹੈ, ਜਿਸ ਵਿਚ ਸਾਨੀਆ ਬਹੁਤ ਚੰਗੀ ਹੈ। ਇਹ ਸੌਦਾ ਘਾਟੇ ਵਾਲਾ ਹੀ ਹੈ।’’ ਇਸ ਅਧਿਆਪਕਾ 

ਕਿੰਗਜ਼ ਇਲੈਵਨ ਪੰਜਾਬ ਦੀ ਅੱਠ ਵਿਕਟਾਂ ਨਾਲ ਧਮਾਕੇਦਾਰ ਜਿੱਤ

Posted On April - 5 - 2010 Comments Off on ਕਿੰਗਜ਼ ਇਲੈਵਨ ਪੰਜਾਬ ਦੀ ਅੱਠ ਵਿਕਟਾਂ ਨਾਲ ਧਮਾਕੇਦਾਰ ਜਿੱਤ
ਕੋਲਕਾਤਾ, 4 ਅਪਰੈਲ ਆਖਰੀ ਮੌਕੇ ਅੰਤਿਮ ਗਿਆਰਾਂ ਖਿਡਾਰੀਆਂ ਵਿਚ ਸ਼ਾਮਲ ਕੀਤੇ ਮਹੇਲਾ ਜੈਵਰਧਨੇ ਦੀ ਤੀਜੀ ਸੈਂਕੜੇ ਵਾਲੀ ਪਾਰੀ  ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਅੱਜ ਇਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਗੇਂਦਾਂ ਰਹਿੰਦਿਆਂ 8 ਵਿਕਟਾਂ ’ਤੇ ਮਾਤ ਦੇ ਕੇ ਆਈ.ਪੀ.ਐਲ. ਵਿਚ ਆਪਣੀਆਂ ਸੰਭਾਵਨਾਵਾਂ ਨੂੰ ਕਾਇਮ ਰੱਖ ਲਿਆ। ਜੈਵਰਧਨੇ ਨੇ 59 ਗੇਂਦਾਂ ’ਤੇ ਨਾਬਾਦ 110 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਗੇਲ ਦੀ 88 ਦੌੜਾਂ ਦੀ ਪਾਰੀ ਨੂੰ ਭੁਲਾ ਦਿੱਤਾ। ਇਹ ਕਿੰਗਜ਼ ਇਲੈਵਨ ਦੀ ਨੌਵੇਂ ਮੈਚ ਵਿਚ ਸਿੱਧੇ 

ਸ਼ੋਇਬ ਵਿਰੁੱਧ ਪਾਕਿਸਤਾਨ ’ਚ ਆਇਸ਼ਾ ਦਾ ਵਕੀਲ ਕੇਸ ਦਾਇਰ ਕਰਾਏਗਾ

Posted On April - 5 - 2010 Comments Off on ਸ਼ੋਇਬ ਵਿਰੁੱਧ ਪਾਕਿਸਤਾਨ ’ਚ ਆਇਸ਼ਾ ਦਾ ਵਕੀਲ ਕੇਸ ਦਾਇਰ ਕਰਾਏਗਾ
ਲਾਹੌਰ, 4 ਅਪਰੈਲ ਸ਼ੋਇਬ ਮਲਿਕ ਦੀ ਕਥਿਤ ਪਹਿਲੀ ਪਤਨੀ ਆਇਸ਼ਾ ਸਿਦੀਕੀ ਨੇ ਪਾਕਿਸਤਾਨ  ਦੇ ਇਕ ਵਕੀਲ ਦੀਆਂ ਸੇਵਾਵਾਂ ਲੈ ਲਈਆਂ ਹਨ, ਜੋ ਸ਼ੋਇਬ ਵਿਰੁੱਧ ਕੇਸ ਦਰਜ ਕਰਾਏਗਾ। ਸ਼ੋਇਬ ’ਤੇ ਹੈਦਰਾਬਾਦ ਦੀ ਵਾਸੀ ਆਇਸ਼ਾ ਨਾਲ ਪਹਿਲਾਂ ਸ਼ਾਦੀ ਕਰਨ ਤੇ ਫਿਰ ਬਿਨਾਂ ਕਾਨੂੰਨ ਤਲਾਕ ਲਿਆਂ ਉਸ ਨੂੰ ਛੱਡਣ ਦਾ ਦੋਸ਼ ਹੈ। ਵਕੀਲ ਫਾਰੂਖ ਹਸਨ ਨੇ ਦਾਅਵਾ ਕੀਤਾ ਕਿ ਆਇਸ਼ਾ ਦੇ ਪਿਤਾ ਅਹਿਮਦ ਸਿਦੀਕੀ ਨੇ ਟੈਲੀਫੋਨ ’ਤੇ ਭਾਰਤ ਤੋਂ ਉਸ ਨਾਲ ਗੱਲਬਾਤ ਕੀਤੀ ਤੇ ਕੇਸ ਦਾਇਰ ਕਰਨ ਨੂੰ ਕਿਹਾ ਹੈ। ਜਨਾਬ ਹਸਨ ਨੇ ਦੱਸਿਆ ਕਿ 
Available on Android app iOS app
Powered by : Mediology Software Pvt Ltd.