ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਖੇਡਾਂ ਦੀ ਦੁਨੀਆ › ›

Featured Posts
ਨੇਸ਼ਨਜ਼ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ ਦੇ ਚਾਰ ਤਗ਼ਮੇ ਜਿੱਤੇ

ਨੇਸ਼ਨਜ਼ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ ਦੇ ਚਾਰ ਤਗ਼ਮੇ ਜਿੱਤੇ

ਨਵੀਂ ਦਿੱਲੀ, 21 ਜਨਵਰੀ ਐੱਮ ਮੀਨਾ ਕੁਮਾਰੀ (54 ਕਿਲੋ) ਸਣੇ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਸਰਬੀਆ ਵਿੱਚ ਚੱਲ ਰਹੇ ਨੌਵੇਂ ਨੇਸ਼ਨਜ਼ ਕੱਪ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਚਾਰਾਂ ਭਾਰਤੀਆਂ ਵਿੱਚੋਂ ਕੋਈ ਵੀ ਫਾਈਨਲ ਵਿੱਚ ਜਿੱਤ ਦਰਜ ਨਹੀਂ ਕਰ ਸਕਿਆ। ਮੋਨਿਕਾ (48 ਕਿਲੋ), ਰੀਤੂ ਗਰੇਵਾਲ (51 ਕਿਲੋ) ਅਤੇ ਭਾਗਿਆਵਤੀ ਕਚਾਰੀ ...

Read More

ਨਿਊਜ਼ੀਲੈਂਡ ਦੌਰਾ: ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਨਿਊਜ਼ੀਲੈਂਡ ਦੌਰਾ: ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਨਵੀਂ ਦਿੱਲੀ/ਆਕਲੈਂਡ, 21 ਜਨਵਰੀ ਭਾਰਤੀ ਕ੍ਰਿਕਟ ਬੋਰਡ ਨੇ ਨਿਊਜ਼ੀਲੈਂਡ ਦੌਰੇ ਦੌਰਾਨ ਖੇਡੀਆਂ ਜਾਣ ਵਾਲੀਆਂ ਟੀ-20 ਅਤੇ ਇੱਕ ਰੋਜ਼ਾ ਲੜੀਆਂ ਲਈ ਅੱਜ ਟੀਮ ਐਲਾਨ ਦਿੱਤੀ ਹੈ। ਚੋਣਕਾਰਾਂ ਨੇ ਮੋਢੇ ਦੀ ਸੱਟ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਥਾਂ ਸੰਜੂ ਸੈਮਸਨ ਤੇ ਪ੍ਰਿਥਵੀ ਸ਼ਾਅ ਨੂੰ ਕ੍ਰਮਵਾਰ ਟੀ-20 ਤੇ ਇੱਕ ਰੋਜ਼ਾ ਲੜੀ ...

Read More

ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ

ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ

ਬਲੋਮਫੈਂਟੋਨ, 21 ਜਨਵਰੀ ਮੌਜੂਦਾ ਚੈਂਪੀਅਨ ਭਾਰਤ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਅੱਜ ਇੱਥੇ ਪਹਿਲੀ ਵਾਰ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਜਾਪਾਨ ਨੂੰ ਦਸ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ। ਭਾਰਤ ਨੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕੀਤਾ ਅਤੇ ਜਾਪਾਨ ਨੂੰ 22.5 ...

Read More

ਰਾਫੇਲ ਨਡਾਲ ਦੂਜੇ ਗੇੜ ’ਚ, ਸ਼ਾਰਾਪੋਵਾ ਬਾਹਰ

ਰਾਫੇਲ ਨਡਾਲ ਦੂਜੇ ਗੇੜ ’ਚ, ਸ਼ਾਰਾਪੋਵਾ ਬਾਹਰ

ਮੈਲਬਰਨ, 21 ਜਨਵਰੀ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੇ ਇਕਪਾਸੜ ਮੁਕਾਬਲੇ ਵਿੱਚ ਬੋਲੀਵੀਆ ਦੇ ਹਿਊਜੋ ਡੈਲੀਅਨ ਨੂੰ ਹਰਾ ਕੇ ਆਸਟਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੂੰ ਹਾਰ ਕੇ ਬਾਹਰ ਹੋਣਾ ਪਿਆ। ਨਡਾਲ ਨੇ ਦੋ ਘੰਟਿਆਂ ਦੇ ਅੰਦਰ ...

Read More

ਦਿਵਿਆਂਸ਼ ਤੇ ਅਪੂਰਵੀ ਨੇ ਨਿਸ਼ਾਨੇਬਾਜ਼ੀ ’ਚ ਸੋਨ ਤਗ਼ਮੇ ਫੁੰਡੇ

ਨਵੀਂ ਦਿੱਲੀ, 21 ਜਨਵਰੀ ਭਾਰਤੀ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਅਤੇ ਅਪੂਰਵੀ ਚੰਦੇਲਾ ਨੇ ਆਸਟਰੀਆ ਵਿੱਚ ਕਰਵਾਏ ਨਿੱਜੀ ਟੂਰਨਾਮੈਂਟ ਮੇਯਟਨ ਕੱਪ ਵਿੱਚ ਸੋਨ ਤਗ਼ਮੇ ਹਾਸਲ ਕੀਤੇ। ਦਿਵਿਆਂਸ਼ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 249.7 ਅੰਕ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਅਪੂਰਵੀ ਨੇ ਇਸੇ ਮੁਕਾਬਲੇ ਦੇ ਮਹਿਲਾ ਵਰਗ ਵਿੱਚ 251.4 ...

Read More

ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 20 ਜਨਵਰੀ ਗੁਹਾਟੀ ਵਿਚ ਅੰਡਰ 21 ਵਿੱਚ 50 ਮੀਟਰ ਸ਼ੂਟਿੰਗ ਰਈਫਲ ਮੁਕਾਬਲੇ ਵਿੱਚ ਵੰਸ਼ਿਕਾ ਸ਼ਾਹੀ ਨੇ 451.3 ਸਕੋਰ ਬਣਾ ਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ। ਵੰਸ਼ਿਕਾ ਸ਼ਾਹੀ ਦਾ ਮੁੱਲਾਂਪੁਰ ਗਰੀਬਦਾਸ ਵਿੱਚ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਹਾਟੀ ਵਿੱਚ ਚੱਲ ਰਹੇ ਖੇਲ੍ਹੋ ਇੰਡੀਆ ...

Read More

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਪੱਤਰ ਪ੍ਰੇਰਕ ਖਰੜ, 20 ਜਨਵਰੀ ਨਵ ਚੇਤਨਾ ਵੈਲਫੇਅਰ ਟਰੱਸਟ ਵੱਲੋਂ ਪੰਜਾਬ ਲੇਵਲ ਦਾ ਪਹਿਲਾ ਬਾਡੀ ਬਿਲਡਰ ਚੈਂਪੀਅਨਸ਼ਿਪ ਹਰਕੁਲਸ ਪੰਜਾਬ ਖਰੜ ਦੇ ਐਨੀਜ਼ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ’ਚੋਂ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕੀਤਾ ਗਿਆ। ਇਸ ...

Read More


ਨੁਕਤਾਚੀਨੀ ਬਾਰੇ ਵਧੇਰੇ ਨਹੀਂ ਸੋਚਦਾ: ਰੋਹਿਤ

Posted On January - 7 - 2020 Comments Off on ਨੁਕਤਾਚੀਨੀ ਬਾਰੇ ਵਧੇਰੇ ਨਹੀਂ ਸੋਚਦਾ: ਰੋਹਿਤ
ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦਾ ਉਪ ਕਪਤਾਨ ਰੋਹਿਤ ਸ਼ਰਮਾ ਸਾਲ 2019 ਵਿੱਚ ਟੈਸਟ ਸਲਾਮੀ ਬੱਲੇਬਾਜ਼ੀ ਵਜੋਂ ਵੀ ਸਫਲ ਰਿਹਾ ਹੈ। ਸਲਾਮੀ ਬੱਲੇਬਾਜ਼ ਵਜੋਂ ਇਸ ਸਾਲ ਸਾਰੀਆਂ ਵੰਨਗੀਆਂ ਵਿੱਚ 2442 ਦੌੜਾਂ ਬਣਾਉਣ ਵਾਲੇ ਰੋਹਿਤ ਨੇ ਕਿਹਾ ਕਿ ਹੁਣ ਖੇਡ ਬਾਰੇ ਉਸ ਦੀ ਸੋਚ ਬਦਲ ਗਈ ਹੈ। ....

ਟੈਨਿਸ: ਪ੍ਰਜਨੇਸ਼ ਅਗਲੇ ਗੇੜ ’ਚ; ਰਾਮਕੁਮਾਰ ਬਾਹਰ

Posted On January - 7 - 2020 Comments Off on ਟੈਨਿਸ: ਪ੍ਰਜਨੇਸ਼ ਅਗਲੇ ਗੇੜ ’ਚ; ਰਾਮਕੁਮਾਰ ਬਾਹਰ
ਪ੍ਰਜਨੇਸ਼ ਗੁਣੇਸ਼ਵਰਨ ਨੇ 2020 ਦੇ ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ, ਪਰ ਰਾਮਕੁਮਾਰ ਰਾਮਨਾਥਨ ਅੱਜ ਇੱਥੇ ਐਪਿਸ ਕੈਨਬਰਾ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਹਾਰ ਕੇ ਬਾਹਰ ਹੋ ਗਿਆ। ....

ਏਟੀਪੀ: ਨਡਾਲ ਦੀ ਬਦੌਲਤ ਸਪੇਨ ਦੀ ਜਿੱਤ

Posted On January - 7 - 2020 Comments Off on ਏਟੀਪੀ: ਨਡਾਲ ਦੀ ਬਦੌਲਤ ਸਪੇਨ ਦੀ ਜਿੱਤ
ਸਪੇਨ ਨੂੰ ਡੇਵਿਸ ਕੱਪ ਖ਼ਿਤਾਬ ਦਿਵਾਉਣ ਦੇ ਕੁੱਝ ਹਫ਼ਤਿਆਂ ਮਗਰੋਂ ਰਾਫੇਲ ਨਡਾਲ ਨੇ ਏਟੀਪੀ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ....

ਕੋਹਿਨੂਰ ਤੋਂ ਵੀ ਵੱਧ ਕੀਮਤੀ ਹੈ ਏਸ਼ਿਆਈ ਕੱਪ ਦਾ ਗੋਲ: ਥਾਪਾ

Posted On January - 7 - 2020 Comments Off on ਕੋਹਿਨੂਰ ਤੋਂ ਵੀ ਵੱਧ ਕੀਮਤੀ ਹੈ ਏਸ਼ਿਆਈ ਕੱਪ ਦਾ ਗੋਲ: ਥਾਪਾ
ਭਾਰਤੀ ਫੁਟਬਾਲ ਟੀਮ ਦੇ ਮਿੱਡਫੀਲਡਰ ਅਨਿਰੁੱਧ ਥਾਪਾ ਨੇ ਕਿਹਾ ਕਿ ਏਸ਼ਿਆਈ ਕੱਪ ਦੇ ਪਹਿਲੇ ਮੈਚ ਵਿੱਚ ਥਾਈਲੈਂਡ ਖ਼ਿਲਾਫ਼ ਦਾਗ਼ੇ ਆਪਣੇ ਗੋਲ ਦੇ ਬਦਲੇ ਉਹ ਕੋਹਿਨੂਰ ਹੀਰਾ ਵੀ ਨਹੀਂ ਲਵੇਗਾ। ਭਾਰਤ ਨੇ ਪਿਛਲੇ ਸਾਲ ਅੱਜ ਦੇ ਦਿਨ ਇਸ ਮਹਾਂਦੀਪੀ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਖ਼ਿਲਾਫ਼ 4-1 ਦੀ ਜਿੱਤ ਨਾਲ ਕੀਤੀ ਸੀ ਅਤੇ ਇਸ ਮੈਚ ਵਿੱਚ ਥਾਪਾ ਨੇ ਵੀ ਗੋਲ ਦਾਗ਼ਿਆ ਸੀ। ....

ਪੰਜਾਬ ਕੁੜੀਆਂ ਦੀ ਅੰਡਰ-14 ਕਬੱਡੀ ਟੀਮ ਚੁਣੀ

Posted On January - 7 - 2020 Comments Off on ਪੰਜਾਬ ਕੁੜੀਆਂ ਦੀ ਅੰਡਰ-14 ਕਬੱਡੀ ਟੀਮ ਚੁਣੀ
ਛੱਤੀਸਗੜ੍ਹ ਦੇ ਸ਼ਹਿਰ ਦੁਰਗ ਵਿੱਚ ਹੋਣ ਵਾਲੀਆਂ 65ਵੀਆਂ ਸਕੂਲ ਖੇਡਾਂ ਅੰਡਰ-14 (ਲੜਕੀਆਂ) ਕਬੱਡੀ ਨੈਸ਼ਨਲ ਸਟਾਈਲ ਲਈ ਪੰਜਾਬ ਕੁੜੀਆਂ ਦੀ ਕਬੱਡੀ ਟੀਮ ਦੀ ਚੋਣ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਵਿੱਚ ਹੋਈ। ....

ਘੜੂੰਆਂ ਵਿੱਚ ਅੰਤਰ-ਯੂਨੀਵਰਸਿਟੀ ਮੁਕਾਬਲੇ ਕਰਵਾਏ

Posted On January - 6 - 2020 Comments Off on ਘੜੂੰਆਂ ਵਿੱਚ ਅੰਤਰ-ਯੂਨੀਵਰਸਿਟੀ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ ਖਰੜ, 5 ਜਨਵਰੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਚੱਲ ਰਹੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਸਟ੍ਰੋਕ ਟੀਮ ਈਵੈਂਟ ਅਧੀਨ ਵੱਖ-ਵੱਖ ਯੂਨੀਵਰਸਿਟੀਆਂ ਵਿਚਾਲੇ ਮੁਕਾਬਲੇ ਹੋਏ। ਜ਼ਿਕਰਯੋਗ ਹੈ ਕਿ ਚਾਰ ਰੋਜ਼ਾ ਟੂਰਨਾਮੈਂਟ ਵਿੱਚ ਦੇਸ਼ ਦੀਆਂ 26 ਯੂਨੀਵਰਸਿਟੀਆਂ ਤੋਂ 300 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਯੂਨੀਵਰਸਿਟੀ ਦੇ ਪ੍ਰੋ.ਵਾਈਸ ਚਾਂਸਲਰ ਡਾ. ਬੀ.ਐਸ. ਸੋਹੀ ਨੇ ਦੱਸਿਆ ਕਿ ਸਟ੍ਰੋਕ ਟੀਮ ਤਹਿਤ ਮਹਿਲਾ ਵਰਗ ਦੀਆਂ ਟੀਮਾਂ ਵਿੱਚ ਮੁਕਾਬਲਿਆਂ 

ਸਪੋਰਟਸ ਮੀਟ: ਤਿੰਨ ਟੰਗੀ ਦੌੜ ਵਿੱਚ ਅਰਸ਼ੀਮ ਨੇ ਬਾਜ਼ੀ ਮਾਰੀ

Posted On January - 6 - 2020 Comments Off on ਸਪੋਰਟਸ ਮੀਟ: ਤਿੰਨ ਟੰਗੀ ਦੌੜ ਵਿੱਚ ਅਰਸ਼ੀਮ ਨੇ ਬਾਜ਼ੀ ਮਾਰੀ
ਕਰਮਜੀਤ ਸਿੰਘ ਚਿੱਲਾ ਐਸ.ਏ.ਐਸ.ਨਗਰ (ਮੁਹਾਲੀ), 5 ਜਨਵਰੀ ਇੱਥੋਂ ਦੇ ਫੇਜ਼ ਤਿੰਨ ਬੀ ਵਨ ਦੇ ਸਾਢੇ ਸੱਤ ਮਰਲਾ ਮਕਾਨਾਂ ਦੀ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨ ਅਤੇ ਲਵਲੀ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਇੱਥੋਂ ਦੇ ਸੈਂਟਰਲ ਪਾਰਕ ਵਿਚ ਕੌਂਸਲਰ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਕਰਾਈ ਗਈ ਦੋ ਦਿਨਾ ਲੋਹੜੀ ਸਪੋਰਟਸ ਮੀਟ ਅੱਜ ਸਮਾਪਤ ਹੋ ਗਈ। ਇਨ੍ਹਾਂ ਮੁਕਾਬਲਿਆਂ ਵਿੱਚ ਦੋ ਸੌ ਤੋਂ ਵੱਧ ਬੱਚਿਆਂ, ਮਹਿਲਾਵਾਂ, ਬਜ਼ੁਰਗਾਂ ਤੇ ਨੌਜਵਾਨਾਂ ਨੇ ਭਾਗ ਲਿਆ। ਸੈਂਕੜੇ ਸ਼ਹਿਰੀਆਂ 

ਤੀਜਾ ਟੈਸਟ: ਆਸਟਰੇਲੀਆ ਨੇ ਨਿਊਜ਼ੀਲੈਂਡ ’ਤੇ ਸ਼ਿਕੰਜਾ ਕੱਸਿਆ

Posted On January - 6 - 2020 Comments Off on ਤੀਜਾ ਟੈਸਟ: ਆਸਟਰੇਲੀਆ ਨੇ ਨਿਊਜ਼ੀਲੈਂਡ ’ਤੇ ਸ਼ਿਕੰਜਾ ਕੱਸਿਆ
ਆਸਟਰੇਲੀਆ ਨੇ ਅੱਜ ਇੱਥੇ ਤੀਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ’ਤੇ 243 ਦੌੜਾਂ ਦੀ ਲੀਡ ਹਾਸਲ ਕਰ ਲਈ ਅਤੇ ਉਸ ਦਾ ਇਰਾਦਾ ਲੜੀ ਵਿੱਚ ਹੂੰਝਾ ਫੇਰਨ ਦਾ ਹੈ। ਮੇਜ਼ਬਾਨ ਟੀਮ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 251 ਦੌੜਾਂ ’ਤੇ ਆਊਟ ਕਰਕੇ 203 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਹੁਣ ਉਸ ਨੇ ਫਾਲੋਆਨ ਦੇਣ ਦੀ ਥਾਂ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਟੈਸਟ ਵਿੱਚ ....

ਸਟੋਇਨਸ ਨੂੰ ਅਪਸ਼ਬਦ ਬੋਲਣ ਕਾਰਨ ਜੁਰਮਾਨਾ

Posted On January - 6 - 2020 Comments Off on ਸਟੋਇਨਸ ਨੂੰ ਅਪਸ਼ਬਦ ਬੋਲਣ ਕਾਰਨ ਜੁਰਮਾਨਾ
ਆਸਟਰੇਲਿਆਈ ਹਰਫ਼ਨਮੌਲਾ ਮਾਰਕਸ ਸਟੋਇਨਸ ’ਤੇ ਘਰੇਲੂ ਟੀ-20 ਬਿੱਗ ਬੈਸ਼ ਲੀਗ ਮੈਚ ਦੌਰਾਨ ਕੇਨ ਰਿਚਰਡਸਨ ਨੂੰ ਅਪਸ਼ਬਦ ਬੋਲਣ ਕਾਰਨ ਅੱਜ ਜੁਰਮਾਨਾ ਲਾਇਆ ਗਿਆ। ਮੈਲਬਰਨ ਸਟਾਰਜ਼ ਦੇ ਇਸ ਖਿਡਾਰੀ ਨੇ ਕ੍ਰਿਕਟ ਆਸਟਰੇਲੀਆ ਦੇ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਕਰਾਰ ਦੇਣ ਪਿੱਛੋਂ ਮੁਆਫ਼ੀ ਮੰਗ ਲਈ, ਪਰ ਉਸ ਨੂੰ 7,500 ਆਸਟਰੇਲਿਆਈ ਡਾਲਰ (5,200 ਡਾਲਰ) ਦਾ ਜੁਰਮਾਨਾ ਲਾਇਆ ਗਿਆ। ....

ਓਵਰ ’ਚ ਛੇ ਛੱਕੇ ਜੜਨ ਵਾਲਾ 7ਵਾਂ ਬੱਲੇਬਾਜ਼ ਬਣਿਆ ਕਾਰਟਰ

Posted On January - 6 - 2020 Comments Off on ਓਵਰ ’ਚ ਛੇ ਛੱਕੇ ਜੜਨ ਵਾਲਾ 7ਵਾਂ ਬੱਲੇਬਾਜ਼ ਬਣਿਆ ਕਾਰਟਰ
ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰ ਕੇ ਅੱਜ ਇਤਿਹਾਸ ਦੇ ਪੰਨਿਆਂ ’ਤੇ ਆਪਣਾ ਨਾਮ ਲਿਖਵਾ ਲਿਆ। ਉਹ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਅਤੇ ਯੁਵਰਾਜ ਸਿੰਘ ਵਾਂਗ ਇੱਕ ਓਵਰ ਵਿੱਚ ਛੇ ਛੱਕੇ ਜੜਨ ਵਾਲਾ ਵਿਸ਼ਵ ਦਾ ਸੱਤਵਾਂ ਕ੍ਰਿਕਟਰ ਬਣ ਗਿਆ। ....

ਰਣਜੀ ਟਰਾਫ਼ੀ: ਪੰਜਾਬ ਖ਼ਿਲਾਫ਼ ਦਿੱਲੀ ਦਾ ਪੱਲੜਾ ਭਾਰੀ

Posted On January - 6 - 2020 Comments Off on ਰਣਜੀ ਟਰਾਫ਼ੀ: ਪੰਜਾਬ ਖ਼ਿਲਾਫ਼ ਦਿੱਲੀ ਦਾ ਪੱਲੜਾ ਭਾਰੀ
ਨਿਤੀਸ਼ ਰਾਣਾ ਦੀ 92 ਦੌੜਾਂ ਦੀ ਪਾਰੀ ਮਗਰੋਂ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਨੇ ਪੰਜਾਬ ਖ਼ਿਲਾਫ਼ ਰਣਜੀ ਟਰਾਫ਼ੀ ਗਰੁੱਪ ‘ਏ’ ਮੈਚ ਵਿੱਚ ਅੱਜ ਇੱਥੇ ਆਪਣਾ ਪੱਲੜਾ ਭਾਰੀ ਰੱਖਿਆ। ਧਰੁਵ ਸ਼ੋਰੀ ਦੀਆਂ 96 ਦੌੜਾਂ ਮਗਰੋਂ ਰਾਣਾ ਨੇ ਵੀ ਠਰੰਮੇ ਵਾਲੀ ਬੱਲੇਬਾਜ਼ੀ ਕੀਤੀ। ....

ਸਟੋਕਸ ਨੇ ਕੈਚ ਲੈਣ ਦਾ ਨਵਾਂ ਰਿਕਾਰਡ ਬਣਾਇਆ

Posted On January - 6 - 2020 Comments Off on ਸਟੋਕਸ ਨੇ ਕੈਚ ਲੈਣ ਦਾ ਨਵਾਂ ਰਿਕਾਰਡ ਬਣਾਇਆ
ਹਰਫ਼ਨਮੌਲਾ ਬੈੱਨ ਸਟੋਕਸ ਨੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਜੇਮਜ਼ ਐਂਡਰਸਨ ਦੀ ਗੇਂਦ ’ਤੇ ਐਨਰਿਕ ਨੋਰਜ਼ੇ ਦਾ ਕੈਚ ਲੈ ਕੇ ਇੰਗਲੈਂਡ ਵੱਲੋਂ ਟੈਸਟ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਾਇਆ। ਇਹ ਸਟੋਕਸ ਦਾ ਪੰਜਵਾਂ ਕੈਚ ਸੀ। ....

ਅਰਸ਼ਦੀਪ ਨੂੰ ਤਲਵੰਡੀ ਅਕਲੀਆ ਸਕੂਲ ਦੀ ਸਰਬੋਤਮ ਅਥਲੀਟ ਐਲਾਨਿਆ

Posted On January - 6 - 2020 Comments Off on ਅਰਸ਼ਦੀਪ ਨੂੰ ਤਲਵੰਡੀ ਅਕਲੀਆ ਸਕੂਲ ਦੀ ਸਰਬੋਤਮ ਅਥਲੀਟ ਐਲਾਨਿਆ
ਹਰਦੀਪ ਸਿੰਘ ਜਟਾਣਾ ਮਾਨਸਾ, 5 ਜਨਵਰੀ ਸਰਕਾਰੀ ਮਿਡਲ ਸਕੂਲ ਤਲਵੰਡੀ ਅਕਲੀਆ ਵਿੱਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਮੁੱਖ ਅਧਿਆਪਕ ਮੱਖਣ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ ਇਸ ਮੀਟ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਵੰਨਗੀਆਂ ਵਿੱਚ ਹਿੱਸਾ ਲਿਆ। ਲੜਕਿਆਂ ਦੀ ਲੰਬੀ ਦੌੜ ਵਿੱਚ ਸਿਕੰਦਰ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਸਰਾ ਅਤੇ ਰੇਸ਼ਮ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਵਿੱਚ ਦਵਿੰਦਰ ਸਿੰਘ ਨੇ ਪਹਿਲਾ, ਬਲਵਿੰਦਰ ਸਿੰਘ 

ਸਰਕਾਰੀ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ

Posted On January - 6 - 2020 Comments Off on ਸਰਕਾਰੀ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ
ਐੱਸਡੀਐੱਮ ਸੁਰਿੰਦਰ ਸਿੰਘ ਬੈਨੀਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਖੇਡਕੁੱਦ ਮੁਕਾਬਲੇ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਖੇਡਾਂ ਨਾਲ ਵਿਅਕਤੀ ਦਾ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ। ....

ਮੋਹਨ ਬਗ਼ਾਨ ਦੀ ਰਿਆਲ ਕਸ਼ਮੀਰ ’ਤੇ ਜਿੱਤ

Posted On January - 6 - 2020 Comments Off on ਮੋਹਨ ਬਗ਼ਾਨ ਦੀ ਰਿਆਲ ਕਸ਼ਮੀਰ ’ਤੇ ਜਿੱਤ
ਕੋਲਕਾਤਾ ਦਾ ਪ੍ਰਸਿੱਧ ਫੁਟਬਾਲ ਕਲੱਬ ਮੋਹਨ ਬਗ਼ਾਨ ਅੱਜ ਇੱਥੇ ਮੇਜ਼ਬਾਨ ਰਿਆਲ ਕਸ਼ਮੀਰ ਐੱਫਸੀ ਨੂੰ 2-0 ਨਾਲ ਹਰਾ ਕੇ ਹੀਰੋ ਆਈ ਲੀਗ ਦੀ ਅੰਕ ਸੂਚੀ ਵਿੱਚ ਚੋਟੀ ’ਤੇ ਪਹੁੰਚ ਗਿਆ। ਕੜਾਕੇ ਦੀ ਠੰਢ ਕਾਰਨ ਮੈਚ ਸਵੇਰੇ 11.30 ਵਜੇ ਸ਼ੁਰੂ ਹੋਇਆ, ਪਰ ਮੌਸਮ ਦਾ ਅਸਰ ਮਹਿਮਾਨਾਂ ’ਤੇ ਨਹੀਂ ਪਿਆ ਅਤੇ ਟੀਮ ਨੂੰ ਜਿੱਤ ਤੋਂ ਨਹੀਂ ਰੋਕ ਸਕਿਆ। ....

ਪੀਸੀਬੀ ਨੇ ਬੰਗਲਾਦੇਸ਼ ਦੀ ਤਜਵੀਜ਼ ਠੁਕਰਾਈ

Posted On January - 6 - 2020 Comments Off on ਪੀਸੀਬੀ ਨੇ ਬੰਗਲਾਦੇਸ਼ ਦੀ ਤਜਵੀਜ਼ ਠੁਕਰਾਈ
ਬੰਗਲਾਦੇਸ਼ ਨੇ ਇਸ ਸ਼ਰਤ ’ਤੇ ਪਾਕਿਸਤਾਨ ਵਿੱਚ ਇੱਕ ਟੈਸਟ ਮੈਚ ਖੇਡਣ ’ਤੇ ਸਹਿਮਤੀ ਪ੍ਰਗਟਾਈ ਹੈ ਕਿ ਆਈਸੀਸੀ ਟੈਸਟ ਚੈਂਪੀਅਨਸ਼ਿਪ ਦਾ ਦੂਜਾ ਮੈਚ ਢਾਕਾ ਵਿੱਚ ਕਰਵਾਇਆ ਜਾਵੇ, ਪਰ ਪੀਸੀਬੀ ਨੇ ਇਸ ਤਜਵੀਜ਼ ਨੂੰ ਠੁਕਰਾ ਦਿੱਤਾ। ....
Available on Android app iOS app
Powered by : Mediology Software Pvt Ltd.