ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਖੇਡਾਂ ਦੀ ਦੁਨੀਆ › ›

Featured Posts
ਹਾਕੀ ਕੋਚ ਸੱਤਪਾਲ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ

ਹਾਕੀ ਕੋਚ ਸੱਤਪਾਲ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 19 ਅਗਸਤ ਪਿਛਲੇ ਦੋ ਦਹਾਕਿਆਂ ਤੋਂ ਹਾਕੀ ਕੋਚ ਸਤਪਾਲ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੀ ‘੧ਓ ਹਾਕੀ ਅਕੈਡਮੀ’ ਦੇ 12 ਖਿਡਾਰੀ ਸੂਬਾਈ ਹਾਕੀ ਮੁਕਾਬਲੇ ਲਈ ਚੁਣੇ ਗਏ। ਇਹ ਚੋਣ ਬੀਤੇ ਦਿਨੀਂ ਅੰਡਰ-14 ਸਾਲ ...

Read More

ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ

ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ

ਜਸਵੰਤ ਜੱਸ ਫ਼ਰੀਦਕੋਟ, 19 ਅਗਸਤ ਪੰਜਾਬ ਪੁਲੀਸ ਦੇ ਸਿਪਾਹੀ ਮਨੋਹਰ ਸਿੰਘ ਨੇ ਚੀਨ ਦੇ ਸ਼ਹਿਰ ਚੇਂਗਦੂ ਵਿੱਚ ਚੱਲ ਰਹੀਆਂ ਵਿਸ਼ਵ ਪੁਲੀਸ ਖੇਡਾਂ ਦੇ ਕੁਸ਼ਤੀ ਮੁਕਾਬਲੇ ਵਿੱਚ ਮੇਜ਼ਬਾਨ ਦੇਸ਼ ਦੇ ਪਹਿਲਵਾਨ ਨੂੰ ਚਿੱਤ ਕਰਕੇ ਸੋਨ ਤਗ਼ਮਾ ਜਿੱਤਿਆ। ਫ਼ਰੀਦਕੋਟ ਵਾਸੀ ਮਨੋਹਰ ਸਿੰਘ ਨੇ ਕੁਸ਼ਤੀ ਦੇ 59 ਕਿਲੋ ਭਾਰ ਵਰਗ ਦੇ ਗਰੀਕੋ ਰੋਮਨ ਮੁਕਾਬਲੇ ਵਿੱਚ ...

Read More

‘ਹਿੱਤਾਂ ਦੇ ਟਕਰਾਅ’ ਮੁੱਦੇ ’ਤੇ ਵ੍ਹਾਈਟ ਪੇਪਰ ਤਿਆਰ ਕਰਾਂਗੇ: ਐਡੁਲਜੀ

‘ਹਿੱਤਾਂ ਦੇ ਟਕਰਾਅ’ ਮੁੱਦੇ ’ਤੇ ਵ੍ਹਾਈਟ ਪੇਪਰ ਤਿਆਰ ਕਰਾਂਗੇ: ਐਡੁਲਜੀ

ਮੁੰਬਈ, 19 ਅਗਸਤ ਸੀਓਏ ਦੀ ਮੈਂਬਰ ਡਾਇਨਾ ਐਡੁਲਜੀ ਨੇ ਸਵੀਕਾਰ ਕੀਤਾ ਕਿ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੂੰ ਬੀਸੀਸੀਆਈ ਦੇ ਰੋਜ਼ਾਨਾ ਕੰਮ-ਕਾਜ ਵਿੱਚ ਹਿੱਤਾਂ ਦੇ ਟਕਰਾਅ ਨੂੰ ਲਾਗੂ ਕਰਨ ਵਿੱਚ ਹਕੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਸ ਮਸਲੇ ’ਤੇ ‘ਵ੍ਹਾਈਟ ਪੇਪਰ’ ਤਿਆਰ ਕੀਤਾ ਜਾਵੇਗਾ। ਐਡੁਲਜੀ ਅਤੇ ਉਸ ਦੇ ਸਾਥੀ ਮੈਂਬਰ ਲੈਫਟੀਨੈਂਟ ...

Read More

ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ 25 ਮਹਿਲਾ ਪਹਿਲਵਾਨ ਚਿੱਤ

ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ 25 ਮਹਿਲਾ ਪਹਿਲਵਾਨ ਚਿੱਤ

ਨਵੀਂ ਦਿੱਲੀ, 19 ਅਗਸਤ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ ਸਣੇ ਤਿੰਨ ਪਹਿਲਵਾਨਾਂ ਨੂੰ ਬਿਨਾਂ ਮਨਜ਼ੂਰੀ ਕੌਮੀ ਕੈਂਪ ਛੱਡ ਕੇ ਜਾਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਦਕਿ ਇਨ੍ਹਾਂ ਤਿੰਨਾਂ ਸਣੇ ਇਸੇ ਦੋਸ਼ ਵਿੱਚ ਕੈਂਪ ਵਿੱਚ ਸ਼ਾਮਲ 25 ਮਹਿਲਾ ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਲਖਨਊ ਵਿੱਚ ...

Read More

ਟੈਸਟ ਦਰਜਾਬੰਦੀ: ਕੋਹਲੀ ਦੀ ਸਰਦਾਰੀ ਨੂੰ ਸਮਿੱਥ ਤੋਂ ਖ਼ਤਰਾ

ਟੈਸਟ ਦਰਜਾਬੰਦੀ: ਕੋਹਲੀ ਦੀ ਸਰਦਾਰੀ ਨੂੰ ਸਮਿੱਥ ਤੋਂ ਖ਼ਤਰਾ

ਦੁਬਈ, 19 ਅਗਸਤ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਆਈਸੀਸੀ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਰਦਾਰੀ ਖ਼ਤਰੇ ਵਿੱਚ ਪੈ ਗਈ ਹੈ। ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿੱਥ ਨੇ ਤਾਜ਼ਾ ਜਾਰੀ ਕੀਤੀ ਦਰਜਾਬੰਦੀ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਛਾੜ ਕੇ ਦੂਜਾ ਸਥਾਨ ਮੱਲ ਲਿਆ ਹੈ। ਉਹ ਹੁਣ ਚੋਟੀ ’ਤੇ ਕਾਬਜ਼ ਵਿਰਾਟ ਕੋਹਲੀ ਨੂੰ ਪਛਾੜਣ ...

Read More

ਮੈਦਵੇਦੇਵ ਨੇ ਏਟੀਪੀ ਸਿਨਸਿਨਾਟੀ ਓਪਨ ਖ਼ਿਤਾਬ ਜਿੱਤਿਆ

ਮੈਦਵੇਦੇਵ ਨੇ ਏਟੀਪੀ ਸਿਨਸਿਨਾਟੀ ਓਪਨ ਖ਼ਿਤਾਬ ਜਿੱਤਿਆ

ਸਿਨਸਿਨਾਟੀ, 19 ਅਗਸਤ ਰੂਸੀ ਖਿਡਾਰੀ ਡੇਨਿਲ ਮੈਦਵੇਦੇਵ ਨੇ ਇੱਥੇ ਡੇਵਿਡ ਗੌਫਿਨ ਨੂੰ ਹਰਾ ਕੇ ਏਟੀਪੀ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਪਿਛਲੇ ਦੋ ਟੂਰਨਾਮੈਂਟ ਵਿੱਚ ਉਪ ਜੇਤੂ ਰਹੇ ਮੈਦਵੇਦੇਵ ਨੇ ਗੌਫਿਨ ਨੂੰ 7-6 (7/3), 6-4 ਨਾਲ ਸ਼ਿਕਸਤ ਦਿੱਤੀ। ਇਸ ਨੌਵਾਂ ਦਰਜਾ ਪ੍ਰਾਪਤ ਰੂਸੀ ਖਿਡਾਰੀ ਨੇ ਆਖ਼ਰੀ ਗੇਮ ਵਿੱਚ ਬਰੇਕ ...

Read More

ਲੜਕਿਆਂ ਦੇ ਹਾਕੀ ਮੁਕਾਬਲੇ ’ਚ ਕੋਚਿੰਗ ਸੈਂਟਰ ਫ਼ਤਹਿਗੜ੍ਹ ਸਾਹਿਬ ਜੇਤੂ

ਲੜਕਿਆਂ ਦੇ ਹਾਕੀ ਮੁਕਾਬਲੇ ’ਚ ਕੋਚਿੰਗ ਸੈਂਟਰ ਫ਼ਤਹਿਗੜ੍ਹ ਸਾਹਿਬ ਜੇਤੂ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 18 ਅਗਸਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਔਰਤਾਂ ਤੇ ਪੁਰਸ਼ਾਂ ਦੇ ਕਰਵਾਏ ਜਾ ਰਹੇ ਹਨ ਅੰਡਰ-25 ਖੇਡ ਮੁਕਾਬਲੇ ਅੱਜ ਸ਼ੁਰੂ ਹੋ ਗਏ। ਦੇਰ ਸ਼ਾਮ ਤੱਕ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਲੜਕੀਆਂ ਦੇ ਬਾਸਕਟਬਾਲ ਮੁਕਾਬਲੇ ਵਿੱਚ ...

Read More


ਸੁਸ਼ਮਾ ਸਵਰਾਜ ਦੇ ਸੋਗ ’ਚ ਡੁੱਬਿਆ ਖੇਡ ਜਗਤ

Posted On August - 8 - 2019 Comments Off on ਸੁਸ਼ਮਾ ਸਵਰਾਜ ਦੇ ਸੋਗ ’ਚ ਡੁੱਬਿਆ ਖੇਡ ਜਗਤ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਣੇ ਭਾਰਤ ਦੇ ਖੇਡ ਜਗਤ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕੀਤਾ। ਸਵਰਾਜ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਇੱਥੇ ਏਮਜ਼ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ। ....

ਏਆਈਐੱਫਐੱਫ ਨਾਲ ਮਿਲ ਕੇ ਚੱਲਣ ਆਈਲੀਗ ਫੁਟਬਾਲ ਕਲੱਬ: ਫੀਫਾ

Posted On August - 8 - 2019 Comments Off on ਏਆਈਐੱਫਐੱਫ ਨਾਲ ਮਿਲ ਕੇ ਚੱਲਣ ਆਈਲੀਗ ਫੁਟਬਾਲ ਕਲੱਬ: ਫੀਫਾ
ਵਿਸ਼ਵ ਫੁਟਬਾਲ ਸੰਸਥਾ ਫੀਫਾ ਨੇ ਆਈਲੀਗ ਦੇ ਨਾਰਾਜ ਕਲੱਬਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਬ ਭਾਰਤੀ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨਾਲ ਮਿਲ ਕੇ ਕੰਮ ਕਰਨ। ਫੀਫਾ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਇੱਥੇ ਖੇਡ ਸਾਹਮਣੇ ਮੌਜੂਦਾ ‘ਗੁੰਝਲਦਾਰ ਮੁੱਦਿਆਂ’ ਪ੍ਰਤੀ ‘ਸਮਝਦਾਰੀ ਵਾਲਾ ਨਜ਼ਰੀਆ’ ਅਪਣਾਉਣ ਦੀ ਲੋੜ ਹੈ। ....

ਪਾਕਿਸਤਾਨ ਕ੍ਰਿਕਟ ਬੋਰਡ ਨੇ ਕੋਚ ਆਰਥਰ ਦੀ ਛੁੱਟੀ ਕੀਤੀ

Posted On August - 8 - 2019 Comments Off on ਪਾਕਿਸਤਾਨ ਕ੍ਰਿਕਟ ਬੋਰਡ ਨੇ ਕੋਚ ਆਰਥਰ ਦੀ ਛੁੱਟੀ ਕੀਤੀ
ਵਿਸ਼ਵ ਕੱਪ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਮੁੱਖ ਕੋਚ ਮਿੱਕੀ ਆਰਥਰ ਅਤੇ ਉਸ ਦੇ ਸਹਿਯੋਗੀ ਸਟਾਫ਼ ਦਾ ਕਾਰਜਕਾਲ ਨਹੀਂ ਵਧਾਇਆ ਜਾਵੇਗਾ। ....

‘ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾਵੇ’

Posted On August - 8 - 2019 Comments Off on ‘ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾਵੇ’
ਬੀਸੀਸੀਆਈ ਦੇ ਆਚਰਣ ਅਧਿਕਾਰੀ ਵੱਲੋਂ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਤਹਿਤ ਰਾਹੁਲ ਦਰਾਵਿੜ ਨੂੰ ਨੋਟਿਸ ਭੇਜੇ ਜਾਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ, ‘‘ਭਾਰਤੀ ਕ੍ਰਿਕਟ ਨੂੰ ਭਗਵਾਨ ਬਚਾਵੇ’’। ਗਾਂਗੁਲੀ ਦੀ ਗੱਲ ਦਾ ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ਸਮਰਥਨ ਕੀਤਾ। ....

ਜ਼ਿਲ੍ਹਾ ਪੱਧਰੀ ਖੇਡਾਂ: ਕੇਵੀਐੱਸ ਰਿਉਣਾ ਉੱਚਾ ਦੀ ਹੈਂਡਬਾਲ ਟੀਮ ਨੇ ਮਾਰੀ ਬਾਜ਼ੀ

Posted On August - 8 - 2019 Comments Off on ਜ਼ਿਲ੍ਹਾ ਪੱਧਰੀ ਖੇਡਾਂ: ਕੇਵੀਐੱਸ ਰਿਉਣਾ ਉੱਚਾ ਦੀ ਹੈਂਡਬਾਲ ਟੀਮ ਨੇ ਮਾਰੀ ਬਾਜ਼ੀ
ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਰਾਹੀਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਅੰਡਰ-18 ਖੇਡ ਮੁਕਾਬਲਿਆਂ ਦਾ ਉਦਘਾਟਨ ਐੱਸਡੀਐੱਮ ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਨੇ ਕੀਤਾ। ....

ਖੇਡ ਵਿਭਾਗ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ

Posted On August - 8 - 2019 Comments Off on ਖੇਡ ਵਿਭਾਗ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ
ਖੇਡ ਵਿਭਾਗ ਬਰਨਾਲਾ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਡਰ-18 ਸਾਲ ਲੜਕੇ ਤੇ ਲੜਕੀਆਂ ਲਈ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਕਰਵਾਇਆ। ....

ਜੁਡੋ ਵਿਚ ਸੋਨ ਤਗਮਾ ਜਿੱਤਿਆ

Posted On August - 8 - 2019 Comments Off on ਜੁਡੋ ਵਿਚ ਸੋਨ ਤਗਮਾ ਜਿੱਤਿਆ
ਹੁਸ਼ਿਆਰਪੁਰ: ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹਾ ਪੱਧਰ ’ਤੇ ਚੱਲ ਰਹੀਆਂ ਖੇਡਾਂ ਵਿਚ ਛੰਨੋ ਮੈਮੋਰੀਅਲ ਮਾਡਲ ਸਕੂਲ ਅਸਲਾਮਾਬਾਦ ਦੀ 5ਵੀਂ ਜਮਾਤ ਦੀ ਵਿਦਿਆਰਥਣ ਐਂਜਲੀਨਾ ਨੇ ਅੰਡਰ-14 ਜੁਡੋ ਦੀਆਂ ਖੇਡਾਂ ਦੇ 27 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਮੈਡਲ ਪ੍ਰਾਪਤ ਕੀਤਾ। ਪ੍ਰਿੰਸੀਪਲ ਹੇਮੇਂਦਰ ਬਖਸ਼ੀ ਨੇ ਦੱਸਿਆ ਕਿ ਐਂਜਲੀਨਾ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਹੁਸ਼ਿਆਰ ਹੈ। ਉਨ੍ਹਾਂ ਨੇ ਐਂਜਲੀਨਾ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। -ਪੱਤਰ ਪ੍ਰੇਰਕ  

ਤੈਰਾਕੀ ਚੈਂਪੀਅਨਸ਼ਿਪ ਵਿਚ ਪੁਲੀਸ ਡੀਏਵੀ ਸਕੂਲ ਅੱਵਲ

Posted On August - 8 - 2019 Comments Off on ਤੈਰਾਕੀ ਚੈਂਪੀਅਨਸ਼ਿਪ ਵਿਚ ਪੁਲੀਸ ਡੀਏਵੀ ਸਕੂਲ ਅੱਵਲ
ਨਿੱਜੀ ਪੱਤਰ ਪ੍ਰੇਰਕ ਜਲੰਧਰ, 7 ਅਗਸਤ ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ਦੋ ਰੋਜ਼ਾ ਸਹੋਦਿਆ ਇੰਟਰ ਸਕੂਲ ਸਵੀਮਿੰਗ ਚੈਂਪੀਅਨਸ਼ਿਪ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਦੀ ਅਗਵਾਈ ’ਚ ਹੋਈ। ਇਸ ਦੌਰਾਨ ਪੁਲੀਸ ਡੀਏਵੀ ਪਬਲਿਕ ਸਕੂਲ ਓਵਰਆਲ ਜੇਤੂ ਰਿਹਾ ਜਦਕਿ ਹੁਸ਼ਿਆਰਪੁਰ ਦਾ ਵੁੱਡਲੈਂਡ ਓਵਰਸੀਜ਼ ਸਕੂਲ ਦੂਜੇ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਤੀਜੇ ਸਥਾਨ ’ਤੇ ਰਿਹਾ। ਕੋਚ ਮਹਿੰਦਰਪਾਲ ਨੇ ਦੱਸਿਆ ਕਿ ਆਏ ਨਤੀਜਿਆਂ ਅਨੁਸਾਰ 50 ਮੀਟਰ ਫ੍ਰੀ ਸਟਾਈਲ 

ਡੂਰੰਡ ਕੱਪ: ਰਿਆਲ ਕਸ਼ਮੀਰ ਨੇ ਚੇਨੱਈ ਸਿਟੀ ਨੂੰ ਹਰਾਇਆ

Posted On August - 8 - 2019 Comments Off on ਡੂਰੰਡ ਕੱਪ: ਰਿਆਲ ਕਸ਼ਮੀਰ ਨੇ ਚੇਨੱਈ ਸਿਟੀ ਨੂੰ ਹਰਾਇਆ
ਰਿਆਲ ਕਸ਼ਮੀਰ ਐੱਫਸੀ ਨੇ ਆਪਣੇ ਸੂਬੇ ਵਿੱਚ ਪੈਦਾ ਹੋਏ ਹਾਲਾਤ ਤੋਂ ਉਭਰਦਿਆਂ ਅੱਜ ਇੱਥੇ 129ਵੇਂ ਡੂਰੰਡ ਕੱਪ ਮੁਕਾਬਲੇ ਵਿੱਚ ਆਖ਼ਰੀ ਮਿੰਟ ਵਿੱਚ ਗੋਲ ਦੀ ਮਦਦ ਨਾਲ ਚੇਨੱਈ ਸਿਟੀ ਐੱਫਸੀ ਨੂੰ 1-0 ਨਾਲ ਸ਼ਿਕਸਤ ਦਿੱਤੀ। ....

ਕ੍ਰਿਕਟ ਦਾ ਜ਼ੋਨਲ ਟੂਰਨਾਮੈਂਟ ਸ਼ੁਰੂ

Posted On August - 8 - 2019 Comments Off on ਕ੍ਰਿਕਟ ਦਾ ਜ਼ੋਨਲ ਟੂਰਨਾਮੈਂਟ ਸ਼ੁਰੂ
65ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਸਬੰਧੀ ਕ੍ਰਿਕਟ ਦੇ ਜ਼ੋਨਲ ਮੁਕਾਬਲੇ ਮੁਹਾਲੀ ਦੇ ਫੇਜ਼-3 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਰੰਭ ਹੋਏ। ਲੜਕਿਆਂ ਅਤੇ ਲੜਕੀਆਂ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਮੁਕਾਬਲਿਆਂ ਵਿੱਚ 30 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ। ....

ਖੇਡ ਮੁਕਾਬਲਿਾਆਂ ’ਚ 1209 ਖਿਡਾਰੀਆਂ ਨੇ ਹਿੱਸਾ ਲਿਆ

Posted On August - 8 - 2019 Comments Off on ਖੇਡ ਮੁਕਾਬਲਿਾਆਂ ’ਚ 1209 ਖਿਡਾਰੀਆਂ ਨੇ ਹਿੱਸਾ ਲਿਆ
ਖੇਤਰੀ ਪ੍ਰਤੀਨਿਧ ਲੁਧਿਆਣਾ, 7 ਅਗਸਤ ਜ਼ਿਲ੍ਹਾ ਪੱਧਰੀ ਮੁਕਾਬਲੇ ਅੰਡਰ-25 ਵਰਗ ਵਿੱਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਹੈਂਡਬਾਲ ਲੜਕਿਆਂ ਦੇ ਹੋਏ ਮੈਚ ਵਿੱਚ ਸਰਕਾਰੀ ਕਾਲਜ ਲੜਕਿਆਂ ਦੀ ਟੀਮ ਨੇ ਜੀਆਰਡੀ ਸਕੂਲ ਨੂੰ 22-4 ਦੇ ਵੱਡੇ ਫਰਕ ਨਾਲ ਹਰਾਇਆ। ਦੂਜੇ ਮੈਚ ਵਿੱਚ ਪੀਏਯੂ ਸਕੂਲ ਨੇ ਸਮਿੱਟਰੀ ਰੋਡ ਦੇ ਸਰਕਾਰੀ ਸਕੂਲ ਨੂੰ 18-10 ਅੰਕਾਂ ਦੇ ਫਰਕ ਨਾਲ ਪਛਾੜਿਆ। ਇਨਾਂ ਮੁਕਾਬਲਿਆਂ ’ਚ ਕਰੀਬ 1209 ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਦੱਸਿਆ 

ਫੁਟਬਾਲ: ਵਾਈਪੀਐੱਸ ਨੇ ਖਾਲਸਾ ਸਕੂਲ ਨੂੰ ਹਰਾਇਆ

Posted On August - 8 - 2019 Comments Off on ਫੁਟਬਾਲ: ਵਾਈਪੀਐੱਸ ਨੇ ਖਾਲਸਾ ਸਕੂਲ ਨੂੰ ਹਰਾਇਆ
ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ (ਮੁਹਾਲੀ), 7 ਅਗਸਤ ਖੇਡ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਡਰ-18 ਵਰਗ ਦੇ ਲੜਕਿਆਂ ਅਤੇ ਲੜਕੀਆਂ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੱਜ ਖੇਡ ਭਵਨ ਸੈਕਟਰ-78 ਮੁਹਾਲੀ ਵਿਖੇ ਸ਼ੁਰੂ ਹੋਇਆ। ਖੇਡਾਂ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਕੀਤਾ। ਸਹਾਇਕ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕਰਾਏ ਜਾਣ ਵਾਲੇ 13 ਖੇਡਾਂ ਦੇ ਮੁਕਾਬਲਿਆਂ 

ਰਣਜੀ ਟਰਾਫ਼ੀ: ਜੰਮੂ-ਕਸ਼ਮੀਰ ਵੱਲੋਂ ਖੇਡਣਗੇ ਲੱਦਾਖ ਦੇ ਖਿਡਾਰੀ

Posted On August - 7 - 2019 Comments Off on ਰਣਜੀ ਟਰਾਫ਼ੀ: ਜੰਮੂ-ਕਸ਼ਮੀਰ ਵੱਲੋਂ ਖੇਡਣਗੇ ਲੱਦਾਖ ਦੇ ਖਿਡਾਰੀ
ਨਵੇਂ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਕ੍ਰਿਕਟਰ ਹੁਣ ਘਰੇਲੂ ਸਰਕਟ ਵਿੱਚ ਜੰਮੂ- ਕਸ਼ਮੀਰ ਲਈ ਖੇਡਣਗੇ। ਭਾਰਤੀ ਕ੍ਰਿਕਟ ਦੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਨੇ ਅੱਜ ਇਹ ਜਾਣਕਾਰੀ ਦਿੱਤੀ। ....

ਟੈਸਟ ਦਰਜਾਬੰਦੀ: ਸਮਿੱਥ ਨੇ ਪੁਜਾਰਾ ਨੂੰ ਪਛਾੜਿਆ

Posted On August - 7 - 2019 Comments Off on ਟੈਸਟ ਦਰਜਾਬੰਦੀ: ਸਮਿੱਥ ਨੇ ਪੁਜਾਰਾ ਨੂੰ ਪਛਾੜਿਆ
ਇੰਗਲੈਂਡ ਖ਼ਿਲਾਫ਼ ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿੱਚ ਸੈਂਕੜੇ ਮਾਰਨ ਵਾਲਾ ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿੱਥ ਅੱਜ ਜਾਰੀ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਨੂੰ ਪਛਾੜ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਬਰਕਰਾਰ ਹੈ, ਜਦਕਿ ਪੁਜਾਰਾ ਚੌਥੇ ਸਥਾਨ ’ਤੇ ਖਿਸਕ ਗਿਆ। ....

ਮੈਕੁਲਮ ਨੇ ਕ੍ਰਿਕਟ ਤੋਂ ਸੰਨਿਆਸ ਲਿਆ

Posted On August - 7 - 2019 Comments Off on ਮੈਕੁਲਮ ਨੇ ਕ੍ਰਿਕਟ ਤੋਂ ਸੰਨਿਆਸ ਲਿਆ
ਨਿਊਜ਼ੀਲੈਂਡ ਦਾ ਸਾਬਕਾ ਕਪਤਾਨ ਬਰੈਂਡਨ ਮੈਕੁਲਮ ਗਲੋਬਲ ਟੀ-20 ਕੈਨੇਡਾ ਦੇ ਸਮਾਪਤ ਹੋਣ ਮਗਰੋਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈ ਲਵੇਗਾ। ਟੋਰਾਂਟੋ ਨੈਸ਼ਨਲਜ਼ ਵੱਲੋਂ ਖੇਡ ਰਹੇ ਮੈਕੁਲਮ ਨੇ 2016 ਵਿੱਚ ਕੌਮਾਂਤਰੀ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲਿਆ ਸੀ, ਪਰ ਉਹ ਵਿਸ਼ਵ ਪੱਧਰ ’ਤੇ ਟੀ-20 ਲੀਗ ਵਿੱਚ ਖੇਡ ਰਿਹਾ ਸੀ। ....

ਵਿਧਾਨ ਸਭਾ ਸੈਸ਼ਨ: ਪ੍ਰਗਟ ਸਿੰਘ ਨੇ ਖੇਡ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

Posted On August - 7 - 2019 Comments Off on ਵਿਧਾਨ ਸਭਾ ਸੈਸ਼ਨ: ਪ੍ਰਗਟ ਸਿੰਘ ਨੇ ਖੇਡ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ
ਪੰਜਾਬ ਕਾਂਗਰਸ ਵਿਧਾਇਕ ਅਤੇ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਆਪਣੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਖੇਡ ਵਿਭਾਗ ਦੀ ‘ਮਾੜੀ ਕਾਰਗੁਜ਼ਾਰੀ’ ’ਤੇ ਸਵਾਲ ਉਠਾਏ। ਸਾਬਕਾ ਓਲੰਪੀਅਨ ਨੇ ਖੇਡ ਵਿਭਾਗ ਦੇ ਕੰਮਕਾਜ ਦੇ ਢੰਗ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਸਿਰਫ਼ ‘ਕਾਗਜ਼ਾਂ’ ਵਿੱਚ ਚੱਲ ਰਿਹਾ ਹੈ। ....
Available on Android app iOS app
Powered by : Mediology Software Pvt Ltd.