ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਕਾਰੋਬਾਰ › ›

Featured Posts
ਮੈਲਬਰਨ ਫਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ ਪੰਜਾਬੀ ਫਿਲਮ ‘ਰੰਜ’

ਮੈਲਬਰਨ ਫਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ ਪੰਜਾਬੀ ਫਿਲਮ ‘ਰੰਜ’

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਜੁਲਾਈ ਪੰਜਾਬੀ ਫਿਲਮਾਂ ਆਪਣੇ ਵਿਸ਼ੇ ਅਤੇ ਗਲੈਮਰਸ ਲੁੱਕ ਕਾਰਨ ਹੌਲੀ-ਹੌਲੀ ਪੰਜਾਬ ਦੇ ਸਰੋਤਿਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਇੰਨਾ ਹੀ ਨਹੀਂ ਮਸ਼ਹੂਰ ਪੰਜਾਬੀ ਅਦਾਕਾਰਾਂ ਨੂੰ ਹੁਣ ਮੁੱਖ ਭੂਮਿਕਾ ’ਚ ਹਿੰਦੀ ਸਿਨੇਮਾ ਵਿਚ ਵੀ ਕਾਫੀ ਹੁੰਗਾਰਾ ਮਿਲ ਰਿਹਾ ਹੈ। ਇਸੇ ਤਰ੍ਹਾਂ ਇਕ ਫਿਲਮ ਜੋ ਵਿਸ਼ੇ ਅਤੇ ਪ੍ਰਦਰਸ਼ਨ ...

Read More

ਪੁਲਾੜ ਵਰਗੇ ਵਿਸ਼ਿਆਂ ’ਤੇ ਹੋਰ ਫਿਲਮਾਂ ਵੀ ਬਣਨ: ਤਾਪਸੀ ਪੰਨੂ

ਪੁਲਾੜ ਵਰਗੇ ਵਿਸ਼ਿਆਂ ’ਤੇ ਹੋਰ ਫਿਲਮਾਂ ਵੀ ਬਣਨ: ਤਾਪਸੀ ਪੰਨੂ

ਮੁੰਬਈ, 17 ਜੁਲਾਈ ਤਾਪਸੀ ਪੰਨੂ ਫਿਲਮ ‘ਮਿਸ਼ਨ ਮੰਗਲ’ ਵਿਚ ਨਜ਼ਰ ਆਵੇਗੀ, ਜੋ ਕਿ ਪੁਲਾੜ ’ਤੇ ਬਣਨ ਵਾਲੀ ਭਾਰਤ ਦੀ ਪਹਿਲੀ ਫਿਲਮ ਹੈ। ਅਦਾਕਾਰਾ ਤਾਪਸੀ ਨੇ ਇੱਛਾ ਜਤਾਈ ਕਿ ਪੁਲਾੜ ਵਿਸ਼ਿਆਂ ’ਤੇ ਜੋ ਵੀ ਹੋਰ ਖੋਜਾਂ ਕੀਤੀਆਂ ਗਈਆਂ ਹਨ, ਉਨ੍ਹਾਂ ’ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਤਾਪਸੀ ਨੇ ਦੱਸਿਆ ਕਿ ਇਹ ਫਿਲਮ ...

Read More

ਆਈਐੱਫਐੱਫਐੱਮ ਐਵਾਰਡ 2019 ’ਚ ‘ਅੰਧਾਧੁਨ’ ਤੇ ‘ਗਲੀ ਬੁਆਏ’ ਨਾਮਜ਼ਦ

ਆਈਐੱਫਐੱਫਐੱਮ ਐਵਾਰਡ 2019 ’ਚ ‘ਅੰਧਾਧੁਨ’ ਤੇ ‘ਗਲੀ ਬੁਆਏ’ ਨਾਮਜ਼ਦ

ਮੈਲਬੌਰਨ, 17 ਜੁਲਾਈ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਐਵਾਰਡਜ਼ 2019 ਵਿਚ ਨਿਰਦੇਸ਼ਕ ਸ੍ਰੀਰਾਮ ਰਾਘਵਨ ਦੀ ਫਿਲਮ ‘ਅੰਧਾਧੁਨ’, ਜ਼ੋਇਆ ਅਖ਼ਤਰ ਦੀ ‘ਗਲੀ ਬੁਆਏ’ ਤੇ ਰੀਮਾ ਦਾਸ ਦੀ ‘ਬੁਲਬੁਲ ਕੈਨ ਸਿੰਗ’ ਨੂੰ ਨਾਮਜ਼ਦ ਕੀਤਾ ਗਿਆ ਹੈ। ਸਰਵੋਤਮ ਨਿਰਦੇਸ਼ਕ ਐਵਾਰਡ ਦੀ ਕੈਟਾਗਿਰੀ ’ਚ ਇਨ੍ਹਾਂ ਤਿੰਨ ਨਿਰਦੇਸ਼ਕਾਂ ਦੇ ਮੁਕਾਬਲੇ ‘ਸੁਪਰ ਡੀਲਕਸ’ ਦੇ ਨਿਰਦੇਸ਼ਕ ਟੀ. ਕੁਮਾਰਰਾਜਾ, ...

Read More

ਮੈਕਸਿਕੋ ਦੇ ਬੀਚ ’ਤੇ ਕੈਟਰੀਨਾ ਨੇ ਮਨਾਇਆ 36ਵਾਂ ਜਨਮ ਦਿਨ

ਮੈਕਸਿਕੋ ਦੇ ਬੀਚ ’ਤੇ ਕੈਟਰੀਨਾ ਨੇ ਮਨਾਇਆ 36ਵਾਂ ਜਨਮ ਦਿਨ

ਮੈਕਸਿਕੋ ਸਿਟੀ, 16 ਜੁਲਾਈ ਬੌਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ 36 ਸਾਲਾਂ ਦੀ ਹੋ ਗਈ ਹੈ, ਜੋ ਕਿ ਆਪਣੇ 36ਵੇਂ ਜਨਮ ਦਿਨ ’ਤੇ ਮੈਕਸਿਕੋ ਦੇ ਬੀਚਾਂ ’ਤੇ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਐਪ ’ਤੇ ਜਨਤਕ ਕੀਤੀ ਹੈ, ਜਿਸ ’ਚ ਉਹ ਇੱਕ ਸ਼ਾਂਤ ਬੀਚ ...

Read More

ਪੀਐੱਸਪੀਸੀਐੱਲ ਦਾ ਫਰੈਂਚ ਕੰਪਨੀ ਨਾਲ ਸਮਝੌਤਾ

ਪੀਐੱਸਪੀਸੀਐੱਲ ਦਾ ਫਰੈਂਚ ਕੰਪਨੀ ਨਾਲ ਸਮਝੌਤਾ

ਮੁਹਾਲੀ: ਬਿਜਲੀ ਖਪਤਕਾਰਾਂ ਨੂੰ ਮੁਹਾਲੀ ਸਰਕਲ ’ਚ ਵਧੀਆ ਸਹੂਲਤਾਂ ਦੇਣ ਦੇ ਮਕਸਦ ਨਾਲ ਪੀਐੱਸਪੀਸੀਐੱਲ ਨੇ ਫਰਾਂਸ ਆਧਾਰਿਤ ਐੱਮਐੱਨਸੀ ਟੈਲੀਪਰਫਾਰਮੈਂਸ ਕੰਪਨੀ ਨਾਲ ਸਮਝੌਤਾ ਕੀਤਾ ਹੈ। ਪੀਐੱਸਟੀਸੀਐੱਲ ਦੇ ਸੀਐੱਮਡੀ ਕਮ ਬਿਜਲੀ ਵਿਭਾਗ ਦੇ ਪ੍ਰਧਾਨ ਸਕੱਤਰ ਏ ਵੇਣੂ ਪ੍ਰਸਾਦ ਨੇ ਸਮਾਗਮ ਦੌਰਾਨ ਸ਼ਿਕਾਇਤਾਂ ਦੇ ਨਿਪਟਾਰੇ ਵਾਲੀਆਂ ਬਾਈਕਾਂ ਨੂੰ ਝੰਡੀ ਦਿਖਾਈ। ਇਸ ਮੌਕੇ ਪੀਐੱਸਪੀਸੀਐੱਲ ...

Read More

ਟੀਸੀਐੱਸ ਦਾ ਚੰਡੀਗੜ੍ਹ ’ਵਰਸਿਟੀ ਨਾਲ ਸਮਝੌਤਾ

ਟੀਸੀਐੱਸ ਦਾ ਚੰਡੀਗੜ੍ਹ ’ਵਰਸਿਟੀ ਨਾਲ ਸਮਝੌਤਾ

ਚੰਡੀਗੜ੍ਹ: ਟੀਸੀਐੱਸ ਨੇ ਕੰਪਿਊਟਰ ਸਾਇੰਸ ’ਚ ਚਾਰ ਸਾਲਾਂ ਦਾ ਅੰਡਰ ਗਰੈਜੂਏਟ ਪ੍ਰੋਗਰਾਮ ਤਿਆਰ ਕੀਤਾ ਹੈ ਜਿਸ ਦਾ ਨਾਮ ‘ਕੰਪਿਊਟਰ ਸਾਇੰਸ ਐਂਡ ਬਿਜ਼ਨਸ ਸਿਸਟਮਜ਼’ ਰੱਖਿਆ ਗਿਆ ਹੈ। ਇਸ ਕੋਰਸ ਨੂੰ ਏਆਈਸੀਟੀਈ ਦੇ ਕਾਰਜਕਾਰੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਹੈ। ਚੰਡੀਗੜ੍ਹ ਯੂਨੀਵਰਸਿਟੀ, ਮੁਹਾਲੀ ਦੇ ਵਾਈਸ ਚਾਂਸਲਰ ਡਾਕਟਰ ਆਰ ਐੱਸ ਬਾਵਾ ਅਤੇ ਟੀਸੀਐੱਸ ਦੇ ...

Read More

ਏਵਨ ਸਾਈਕਲਜ਼ ਨੇ ਦੋ ਸ਼ੋਅਰੂਮ ਖੋਲ੍ਹੇ

ਏਵਨ ਸਾਈਕਲਜ਼ ਨੇ ਦੋ ਸ਼ੋਅਰੂਮ ਖੋਲ੍ਹੇ

ਲੁਧਿਆਣਾ: ਏਵਨ ਸਾਈਕਲਜ਼ ਨੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਦੋ ਹੋਰ ਆਧੁਨਿਕ ਸ਼ੋਅਰੂਮ ਖੋਲ੍ਹੇ ਹਨ। ਇਹ ਸ਼ੋਅਰੂਮ ਲੁਧਿਆਣਾ ’ਚ ਖੋਲ੍ਹੇ ਗਏ ਹਨ। ਇਨ੍ਹਾਂ ਦਾ ਉਦਘਾਟਨ ਏਵਨ ਸਾਈਕਲਜ਼ ਦੇ ਸੀਐੱਮਡੀ ਓਂਕਾਰ ਸਿੰਘ ਪਾਹਵਾ ਨੇ ਕੀਤਾ। ਸਮਾਗਮ ’ਚ ਜੁਆਇੰਟ ਐੱਮਡੀ ਰਿਸ਼ੀ ਪਾਹਵਾ, ਈਡੀ ਮਨਦੀਪ ਪਾਹਵਾ ਅਤੇ ਪ੍ਰਧਾਨ ਜੀ ਡੀ ਕਪੂਰ ਵੀ ਹਾਜ਼ਰ ...

Read More


ਡਿਊਕ ਵੱਲੋਂ ਗਰਮ ਰੁੱਤ ਕੁਲੈਕਸ਼ਨ ਲਾਂਚ

Posted On May - 28 - 2019 Comments Off on ਡਿਊਕ ਵੱਲੋਂ ਗਰਮ ਰੁੱਤ ਕੁਲੈਕਸ਼ਨ ਲਾਂਚ
ਚੰਡੀਗੜ੍ਹ: ‘ਡਿਊਕ’ ਨੇ ਕੱਪੜਿਆਂ ਦੀ ਗਰਮ ਰੁੱਤ ਕੁਲੈਕਸ਼ਨ-2019 ਲਾਂਚ ਕੀਤੀ ਹੈ। ਇਸ ਤਹਿਤ ਵੱਖ-ਵੱਖ ਰੰਗਾਂ, ਸਾਈਜ਼ ਤੇ ਸਟਾਈਲ ਦੀਆਂ ਸ਼ਰਟ, ਟਰਾਊਜ਼ਰ ਤੇ ਡੈਨਿਮਜ਼ ਲਾਂਚ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਦੱਖਣ-ਪੂਰਬੀ ਏਸ਼ਿਆਈ ਖਿੱਤੇ ਦੇ ਟਾਪੂਆਂ ਵਿਚ ਪਹਿਨੇ ਜਾਣ ਵਾਲੇ ਕੱਪੜਿਆਂ ਦੀ ਝਲਕ ਪੈਂਦੀ ਹੈ। ਇਹ ਕਲੈਕਸ਼ਨ ਰੁੱਤ ਬਦਲਣ ਦੇ ਨਾਲ-ਨਾਲ ਕੱਪੜਿਆਂ ਦੇ ਬਦਲਦੇ ਰੁਝਾਨ ਦੀ ਤਰਜਮਾਨੀ ਕਰਦੀ ਹੈ। ਇਸ ਨਵੀਂ ਰੇਂਜ ਵਿਚ ਦਫ਼ਤਰਾਂ ਵਿਚ ਪਹਿਨੇ ਜਾਣ ਵਾਲੇ ਕੱਪੜਿਆਂ ਦੇ ਨਾਲ ਆਮ ਪਹਿਨੀ 

ਭਾਰਤੀ ਜੀਵਨ ਬੀਮਾ ਨਿਗਮ ਦਾ ਸਾਲਾਨਾ ਸਮਾਗਮ

Posted On May - 28 - 2019 Comments Off on ਭਾਰਤੀ ਜੀਵਨ ਬੀਮਾ ਨਿਗਮ ਦਾ ਸਾਲਾਨਾ ਸਮਾਗਮ
ਮੁੰਬਈ: ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ 59ਵਾਂ ਆਲ ਇੰਡੀਆ ਸਾਲਾਨਾ ਸੰਮੇਲਨ ਮੁੰਬਈ ’ਚ ਕਰਵਾਇਆ ਗਿਆ ਜਿਸ ’ਚ ਸਾਲਾਨਾ ਕਾਰਪੋਰੇਟ ਨੀਤੀ ’ਤੇ ਚਰਚਾ ਕੀਤੀ ਗਈ। ਭਾਰਤੀ ਜੀਵਨ ਬੀਮਾ ਨਿਗਮ ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਨੇ ਸੰਮੇਲਨ ਦਾ ਉਦਘਾਟਨ ਕੀਤਾ। ਸੰਮੇਲਨ ’ਚ ਸਾਰੇ ਦੇਸ਼ ਦੀਆਂ 113 ਡਿਵੀਜ਼ਨਾਂ ਦੇ ਮੁਖੀਆਂ ਨੇ ਹਿੱਸਾ ਲਿਆ। ਸੰਮੇਲਨ ਦੌਰਾਨ ਦੱਸਿਆ ਗਿਆ ਕਿ ਐਲਆਈਸੀ ਨੇ ਵਿੱਤੀ ਵਰ੍ਹੇ 2018-19 ਲਈ ਪਾਲਸੀਆਂ ਦੀ ਗਿਣਤੀ ’ਚ 74 ਫੀਸਦ ਬਾਜ਼ਾਰ ਹਿੱਸਾ ਅਤੇ 64.24 ਫੀਸਦ ਪਹਿਲੀ 

ਭਾਰਤ ਵਿਚ ‘ਹੌਂਡਾ’ ਦੇ ਹਾਈਬ੍ਰਿਡ ਵਾਹਨ ਜਲਦ

Posted On May - 27 - 2019 Comments Off on ਭਾਰਤ ਵਿਚ ‘ਹੌਂਡਾ’ ਦੇ ਹਾਈਬ੍ਰਿਡ ਵਾਹਨ ਜਲਦ
ਕਾਰ ਨਿਰਮਾਣ ਦੇ ਖੇਤਰ ’ਚ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਵਿਚ ਸ਼ੁਮਾਰ ‘ਹੌਂਡਾ’ ਭਾਰਤ ਵਿਚ ਅਗਲੇ ਦੋ ਸਾਲਾਂ ਵਿਚ ਹਾਈਬ੍ਰਿਡ ਵਾਹਨ ਉਤਾਰੇਗੀ। ਇਸ ਤੋਂ ਬਾਅਦ ਜਪਾਨੀ ਕੰਪਨੀ ਇਲੈਕਟ੍ਰਿਕ ਵਾਹਨ ਲਾਂਚ ਕਰ ਦੇਵੇਗੀ। ਕੰਪਨੀ ਪਹਿਲਾਂ ਹਾਈਬ੍ਰਿਡ ਵਾਹਨ ਲਾਂਚ ਕਰ ਕੇ ਇਲੈਕਟ੍ਰਿਕ ਵਾਹਨਾਂ ਲਈ ਸਹਿਯੋਗੀ ਢਾਂਚਾ ਤਿਆਰ ਕਰਨਾ ਚਾਹੁੰਦੀ ਹੈ। ....

‘ਸੀਰੀਅਸ ਮੈੱਨ’ ਲਈ ਇਕੱਠੇ ਹੋਏ ਮਿਸ਼ਰਾ ਤੇ ਨਵਾਜ਼

Posted On May - 27 - 2019 Comments Off on ‘ਸੀਰੀਅਸ ਮੈੱਨ’ ਲਈ ਇਕੱਠੇ ਹੋਏ ਮਿਸ਼ਰਾ ਤੇ ਨਵਾਜ਼
ਮੁੰਬਈ, 26 ਮਈ ਕੌਮੀ ਸਨਮਾਨ ਜੇਤੂ ਫ਼ਿਲਮਸਾਜ਼ ਸੁਧੀਰ ਮਿਸ਼ਰਾ ਜੋ ਕਿ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਨਾਵਲ ‘ਸੀਰੀਅਸ ਮੈੱਨ’ ਦੇ ਫ਼ਿਲਮੀ ਰੂਪਾਂਤਰ ਵਿਚ ਕੰਮ ਕਰਨ ਜਾ ਰਹੇ ਹਨ, ਦਾ ਕਹਿਣਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਸਿੱਦੀਕੀ ਨਾਲ ਕੰਮ ਕਰਨਾ ਚਾਹੁੰਦੇ ਸਨ ਤੇ ਢੁੱਕਵੀਂ ਭੂਮਿਕਾ ਦੀ ਉਡੀਕ ਵਿਚ ਸਨ। ਮਿਸ਼ਰਾ ਨੇ ਕਿਹਾ ਕਿ ਨਵਾਜ਼ ਵਿਲੱਖਣ ਤੇ ਹੈਰਾਨ ਕਰਨ ਵਾਲੇ ਅਦਾਕਾਰ ਹਨ ਤੇ ਚੰਗੇ ਅਦਾਕਾਰ ਹਮੇਸ਼ਾ ਨਿੱਗਰ ਪਟਕਥਾ ਵਿਚ ਦਿਲਚਸਪੀ ਲੈਂਦੇ ਹਨ ਤੇ ਖੁੱਭ ਕੇ ਕੰਮ ਕਰਦੇ ਹਨ। ਮਿਸ਼ਰਾ ਨੇ 

ਬੌਂਗ ਯੂਨ ਦੀ ‘ਪੈਰਾਸਾਈਟ’ ਨੂੰ ਕਾਨ ਦਾ ਸਰਵੋਤਮ ਐਵਾਰਡ

Posted On May - 27 - 2019 Comments Off on ਬੌਂਗ ਯੂਨ ਦੀ ‘ਪੈਰਾਸਾਈਟ’ ਨੂੰ ਕਾਨ ਦਾ ਸਰਵੋਤਮ ਐਵਾਰਡ
ਕਾਨ, 26 ਮਈ ਦੱਖਣੀ ਕੋਰਿਆਈ ਨਿਰਦੇਸ਼ਕ ਬੌਂਗ ਯੂਨ ਹੋ ਦੀ ਫਿਲਮ ‘ਪੈਰਾਸਾਈਟ’ ਨੂੰ 72ਵੇਂ ਕਾਨ ਫਿਲਮ ਮੇਲੇ ਦੇ ਆਖਰੀ ਦਿਨ ਬੀਤੀ ਸ਼ਾਮ ਸਭ ਤੋਂ ਬਿਹਤਰੀਨ ਫਿਲਮ ਐਲਾਨਿਆ ਗਿਆ ਤੇ ਉਸ ਨੂੰ ਪਾਲਮ ਡੀ’ਓਰ (ਸੁਨਹਿਰੀ ਪਾਲਮ) ਦੇ ਐਵਾਰਡ ਨਾਲ ਸਨਮਾਨਿਆ ਗਿਆ। ਇਹ ਫਿਲਮ ਅਮੀਰੀ ਗਰੀਬੀ ਦੇ ਪਾੜੇ ’ਤੇ ਕੇਂਦਰਿਤ ਹੈ। ਮੇਲੇ ਦੀ ਸਮਾਪਤੀ ਮੌਕੇ ਮਹਿਲਾ ਨਿਰਦੇਸ਼ਕਾਂ ਦੀਆਂ ਮੁਕਾਬਲੇ ’ਚ ਚੱਲ ਰਹੀਆਂ ਚਾਰ ਫਿਲਮਾਂ ’ਚੋਂ ਤਿੰਨ ਫਿਲਮਾਂ ਨੇ ਵੀ ਐਵਾਰਡ ਹਾਸਲ ਕੀਤੇ ਹਨ। ਇਹ ਐਵਾਰਡ ਹਾਸਲ ਕਰਨ ਵਾਲੇ ਬੌਂਗ ਦੂਜੇ 

12 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਸੁਪਰ 30’

Posted On May - 27 - 2019 Comments Off on 12 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਸੁਪਰ 30’
ਮੁੰਬਈ, 26 ਮਈ ਲੰਮੇਂ ਸਮੇਂ ਤੋਂ ਉਡੀਕੀ ਜਾ ਰਹੀ ਅਦਾਕਾਰ ਰਿਤਿਕ ਰੌਸ਼ਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਸੁਪਰ 30’ 12 ਜੁਲਾਈ ਨੂੰ ਹੋਣ ਜਾ ਰਹੀ ਹੈ। ਨਿਰਮਾਤਾਵਾਂ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਰਿਤਿਕ ਨੇ ਕਿਹਾ ਸੀ ਕਿ ਉਹ ਫ਼ਿਲਮ ਦੀ ਰਿਲੀਜ਼ ਅੱਗੇ ਪਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ‘ਵੱਖ-ਵੱਖ ਮੀਡੀਆ ’ਚ ਚੱਲ ਰਹੀਆਂ ਖ਼ਬਰਾਂ’ ਫ਼ਿਲਮ ਦਾ ਨੁਕਸਾਨ ਕਰ ਸਕਦੀਆਂ ਹਨ। ਦੱਸਣਯੋਗ ਹੈ ਕਿ ਅਦਾਕਾਰ ਦਾ ਅਭਿਨੇਤਰੀ ਕੰਗਨਾ ਰਣੌਤ ਨਾਲ ਵਿਵਾਦ ਚਰਚਾ ਦਾ ਵਿਸ਼ਾ ਰਿਹਾ ਹੈ। ਰਣੌਤ 

ਦੋ ਭਾਰਤੀ ਫਿਲਮ ਪ੍ਰਾਜੈਕਟਾਂ ਨੂੰ ਐੱਚਬੀਐੱਫ ਵੱਲੋਂ ਫੰਡਿੰਗ

Posted On May - 25 - 2019 Comments Off on ਦੋ ਭਾਰਤੀ ਫਿਲਮ ਪ੍ਰਾਜੈਕਟਾਂ ਨੂੰ ਐੱਚਬੀਐੱਫ ਵੱਲੋਂ ਫੰਡਿੰਗ
ਕਾਨ, 24 ਮਈ ਰੌਟਰਡੈਮ ਦੇ ਕੌਮਾਂਤਰੀ ਫਿਲਮ ਮੇਲੇ (ਆਈਐੱਫਐੱਫਆਰ) ਦੇ ਹੁਬਰਟ ਬਾਲਜ਼ ਫੰਡ (ਐੱਚਬੀਐੱਫ) ਨੇ ਪਹਿਲੀ ਵਾਰ ਦੋ ਭਾਰਤੀ ਫਿਲਮਾਂ ਦੀ ਸਕ੍ਰਿਪਟ ਅਤੇ ਪ੍ਰਾਜੈਕਟ ਵਿਕਾਸ ਲਈ ਚੋਣ ਕੀਤੀ ਹੈ। ਐੱਚਬੀਐੱਫ ਦੇ ਮੈਨੇਜਰ ਫੇਅ ਬ੍ਰੀਮੈਨ ਨੇ ਦੱਸਿਆ ਕਿ ਇਨ੍ਹਾਂ ਦੋ ਫਿਲਮਾਂ ’ਚ ਡੋਮਿਨਿਕ ਸੰਗਮਾ ਦੀ ‘ਰੈਪਚਰ’ ਅਤੇ ਪਾਇਲ ਕਬਾੜੀਆ ਦੀ ਪਹਿਲੀ ਫੀਚਰ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਨੌਂ-ਨੌਂ ਹਜ਼ਾਰ ਯੂਰੋ ਦੀ ਵਿੱਤੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਚੋਣ ਤੋਂ ਪਤਾ 

ਸੁਧੀਰ ਮਿਸ਼ਰਾ ‘ਹਜ਼ਾਰੋਂ ਖ਼ਵਾਹਿਸ਼ੇਂ ਐਸੀ’ ਫਿਲਮ ਦਾ ਸੀਕੁਅਲ ਬਣਾਉਣ ਦੀ ਤਿਆਰੀ ’ਚ

Posted On May - 23 - 2019 Comments Off on ਸੁਧੀਰ ਮਿਸ਼ਰਾ ‘ਹਜ਼ਾਰੋਂ ਖ਼ਵਾਹਿਸ਼ੇਂ ਐਸੀ’ ਫਿਲਮ ਦਾ ਸੀਕੁਅਲ ਬਣਾਉਣ ਦੀ ਤਿਆਰੀ ’ਚ
ਮੁੰਬਈ, 22 ਮਈ ਡਾਇਰੈਕਟਰ ਸੁਧੀਰ ਮਿਸ਼ਰਾ ਨੇ ਕਿਹਾ ਹੈ ਕਿ ਉਹ ਆਪਣੀ ਫਿਲਮ ‘ਹਜ਼ਾਰੋਂ ਖ਼ਵਾਹਿਸ਼ੇਂ ਐਸੀ’ ਦਾ ਸੀਕੁਅਲ ਬਣਾਉਣ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਹੈ। ਇਸ ਫਿਲਮ ਬਾਰੇ ਡਾਇਰੈਕਟਰ ਇਸ ਪੱਖ ਤੋਂ ਸਪਸ਼ਟ ਹੈ ਕਿ ਪਹਿਲੀ ਫਿਲਮ ਦੀ ਕਹਾਣੀ ਅੱਗੇ ਨਹੀਂ ਤੋਰੀ ਜਾਵੇਗੀ ਅਤੇ ਕਹਾਣੀ ਵਿੱਚ ਨਵਾਂਪਣ ਹੋਵੇਗਾ। ਸਾਲ 2003 ਵਿੱਚ ਬਣੀ ਫਿਲਮ ‘ਹਜ਼ਾਰੋਂ ਖ਼ਵਾਹਿਸ਼ੇਂ ਐਸੀ’ ਵਿੱਚ ਕੇ ਕੇ ਮੈਨਨ, ਸ਼ਿਨੇ ਅਹੂਜਾ ਅਤੇ ਚਿਤਰਾਂਗਦਾ ਸਿੰਘ ਮੁੱਖ ਭੂਮਿਕਾ ਵਿੱਚ ਸਨ। ਇਹ ਫਿਲਮ ਦੇਸ਼ ਵਿੱਚ ਲਾਈ 

ਡੀ ਕੈਪਰੀਓ ਅਤੇ ਪਿੱਟ ਨੇ ਲਿਊਕ ਪੈਰੀ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ

Posted On May - 23 - 2019 Comments Off on ਡੀ ਕੈਪਰੀਓ ਅਤੇ ਪਿੱਟ ਨੇ ਲਿਊਕ ਪੈਰੀ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ
ਲਾਸ ਏਂਜਲਸ, 22 ਮਈ ਕੁਇੰਟਨ ਟੈਰਨਟੀਨੋ ਦੀ ਡਾਇਰੈਕਸ਼ਨ ਹੇਠ ਬਣੀ ਫਿਲਮ ‘ਵਨਸ ਅਪੌਨ ਏ ਟਾਈਮ ਇਨ ਹੌਲੀਵੁੱਡ’ ਦੇ ਅਦਾਕਾਰਾਂ ਨੇ ਮਰਹੂਮ ਅਭਿਨੇਤਾ ਲਿਊਕ ਪੈਰੀ ਨਾਲ ਫਿਲਮ ਵਿੱਚ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ, ਜੋ ਕਿ ਉਨ੍ਹਾਂ ਦੇ ਜੀਵਨ ਦਾ ਅਹਿਮ ਸਰਮਾਇਆ ਹਨ। ‘ਐਸਕੁਆਇਰ’ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਦੀ ਕੈਪਰੀਓ ਅਤੇ ਪਿੱਟ ਨੇ ਉਨ੍ਹਾਂ ਪਲਾਂ ਨੂੰ ਸ਼ਿੱਦਤ ਦੇ ਨਾਲ ਯਾਦ ਕੀਤਾ ਜਦੋਂ ਉਹ ਫਿਲਮ ਦੇ ਸੈੱਟ ਉੱਤੇ ਇੱਕ ‘ਫੈਨਬੁਆਏ’ ਵਜੋਂ ਅਭਿਨੇਤਾ ਲਿਊਕ ਪੈਰੀ ਨੂੰ ਮਿਲੇ 

ਐਸ਼ਵਰਿਆ ਬਾਰੇ ਮੀਮ ਸਾਂਝਾ ਕਰਨ ਮਗਰੋਂ ਵਿਵੇਕ ਓਬਰਾਏ ਨੇ ਮੁਆਫ਼ੀ ਮੰਗੀ

Posted On May - 22 - 2019 Comments Off on ਐਸ਼ਵਰਿਆ ਬਾਰੇ ਮੀਮ ਸਾਂਝਾ ਕਰਨ ਮਗਰੋਂ ਵਿਵੇਕ ਓਬਰਾਏ ਨੇ ਮੁਆਫ਼ੀ ਮੰਗੀ
ਮੁੰਬਈ, 21 ਮਈ ਅਦਾਕਾਰ ਵਿਵੇਕ ਓਬਰਾਏ ਨੇ ਫਿਲਮ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਮੀਮ ਸੋਸ਼ਲ ਨੈਟਵਰਕਿੰਗ ਸਾਈਟ ’ਤੇ ਸਾਂਝਾ ਕਰਨ ਲਈ ਅੱਜ ਮੁਆਫ਼ੀ ਮੰਗ ਲਈ ਹੈ ਅਤੇ ਸੋਸ਼ਲ ਮੀਡੀਆ ’ਤੇ ਆਲੋਚਨਾ ਝੱਲਣ ਤੋਂ ਬਾਅਦ ਇਸ ਵਿਵਾਦਤ ਟਵੀਟ ਨੂੰ ਹਟਾ ਦਿੱਤਾ ਹੈ। ਵਿਵੇਕ ਓਬਰਾਏ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਤਸਵੀਰਾਂ ’ਚੋਂ ਇੱਕ ’ਚ ਐਸ਼ਵਰਿਆ ਰਾਏ ਸਲਮਾਨ ਖਾਨ, ਦੂਜੀ ’ਚ ਵਿਵੇਕ ਓਬਰਾਏ ਤੇ ਤੀਜੀ ’ਚ ਆਪਣੇ ਪਤੀ ਅਭਿਸ਼ੇਕ ਬੱਚਨ ਤੇ ਧੀ ਅਰਾਧਿਆ ਨਾਲ 

ਹੇਰਾਫੇਰੀ-3 ਲਈ ਉਤਸ਼ਾਹਿਤ ਹਾਂ: ਸ਼ੈੱਟੀ

Posted On May - 22 - 2019 Comments Off on ਹੇਰਾਫੇਰੀ-3 ਲਈ ਉਤਸ਼ਾਹਿਤ ਹਾਂ: ਸ਼ੈੱਟੀ
ਮੁੰਬਈ, 21 ਮਈ ਅਦਾਕਾਰ ਸੁਨੀਲ ਸ਼ੈੱਟੀ ਦਾ ਕਹਿਣਾ ਹੈ ਕਿ ਉਹ ਫਿਲਮ ‘ਹੇਰਾਫੇਰੀ-3’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ, ਜਿਸ ’ਤੇ ਸਾਲ ਦੇ ਅੰਤ ’ਚ ਕੰਮ ਸ਼ੁਰੂ ਕੀਤਾ ਜਾਵੇਗਾ। ਸ਼ੈੱਟੀ ਨੇ ਕਿਹਾ, ‘ਪ੍ਰਿਯਾਦਰਸ਼ਨ ਨਾਲ ਫਿਲਮ ਦੀ ਤੀਜੀ ਲੜੀ ਨੂੰ ਲੈ ਕੇ ਗੱਲਬਾਤ ਜਾਰੀ ਹੈ। ਇਸ ਸਾਲ ਦੇ ਅੰਤ ’ਚ ਫਿਲਮ ’ਤੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ’ਤੇ ਕਾਫੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਮੈਂ ਕਾਫੀ ਉਤਸ਼ਾਹਿਤ ਹਾਂ।’ ਸ਼ੈੱਟੀ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਲੀ ਹੇਰਾਫੇਰੀ ਪਸੰਦ ਆਈ 

ਪੰਜਾਬੀ ਸਿਨੇਮਾ ਨੇ ਤੇਜ਼ੀ ਨਾਲ ਵਿਕਾਸ ਕੀਤਾ: ਦਿਲਜੀਤ

Posted On May - 22 - 2019 Comments Off on ਪੰਜਾਬੀ ਸਿਨੇਮਾ ਨੇ ਤੇਜ਼ੀ ਨਾਲ ਵਿਕਾਸ ਕੀਤਾ: ਦਿਲਜੀਤ
ਮੁੰਬਈ, 21 ਮਈ ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ ਦਾ ਮੰਨਣਾ ਹੈ ਕਿ ਪਿਛਲੇ ਸੱਤ-ਅੱਠ ਸਾਲਾਂ ’ਚ ਪੰਜਾਬੀ ਫਿਲਮ ਇੰਡਸਟਰੀ ਵਿਸ਼ਿਆਂ ਤੇ ਦਰਸ਼ਕਾਂ ਤੇ ਲਿਹਾਜ਼ ਨਾਲ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ। ਪੰਜਾਬੀ ਮਨੋਰੰਜਨ ਜਗਤ ’ਚ ਵੱਡੇ ਨਾਵਾਂ ’ਚ ਸ਼ਾਮਲ 35 ਸਾਲਾ ਦਿਲਜੀਤ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿਕਾਸ ਦਾ ਸਿਹਰਾ ਵਿਦੇਸ਼ੀ ਦਰਸ਼ਕਾਂ ਨੂੰ ਦਿੱਤਾ ਹੈ। ਦਿਲਜੀਤ ਨੇ ਕਿਹਾ, ‘ਪੰਜਾਬੀ ਫਿਲਮ ਜਗਤ ਪਿਛਲੇ ਸੱਤ-ਅੱਠ ਸਾਲਾਂ ’ਚ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਵੱਖ ਵੱਖ ਵਿਸ਼ਿਆਂ 

ਅਸ਼ੋਕ ਲੇਲੈਂਡ ਨੇ ਟੈਸਲਾ ਮੁਖੀ ਵਲ ਹੱਥ ਵਧਾਇਆ

Posted On May - 21 - 2019 Comments Off on ਅਸ਼ੋਕ ਲੇਲੈਂਡ ਨੇ ਟੈਸਲਾ ਮੁਖੀ ਵਲ ਹੱਥ ਵਧਾਇਆ
ਮੁੰਬਈ: ਟੈਸਲਾ ਕੰਪਨੀ ਦੇ ਸੀਈਓ ਐਲਨ ਮਸਕ ਪਿਛਲੇ ਕਈ ਸਾਲਾਂ ਤੋਂ ਭਾਰਤੀ ਬਾਜ਼ਾਰ ਵਿੱਚ ਦਾਖ਼ਲ ਹੋਣ ਦੇ ਯਤਨ ਵਿੱਚ ਹਨ। ਦੇਸ਼ ਦੀ ਕਮਰਸ਼ਲ ਵਾਹਨਾਂ ’ਚ ਮੋਹਰੀ ਕੰਪਨੀ ਅਸ਼ੋਕ ਲੇਲੈਂਡ ਨੇ ਹੁਣ ਮਸਕ ਵੱੱਲ ਹੱਥ ਵਧਾਇਆ ਹੈ। ਮਸਕ ਭਾਰਤ ਨੂੰ ਵੱਡੇ ਬਾਜ਼ਾਰ ਵਜੋਂ ਵੇਖਦਾ ਹੈ, ਪਰ ਇਥੇ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਬਿਜਲਈ ਕਾਰ ਭਾਰਤ ਦੇ ਟੋਇਆਂ ਟਿੱਬਿਆਂ ਵਾਲੀ ‘ਦੇਸੀ’ ਸੜਕ ’ਤੇ ਦੌੜ ਲਏਗੀ। ਅਸ਼ੋਕ ਲੇਲੈਂਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਚੀਫ਼ ਡਿਜੀਟਲ ਅਧਿਕਾਰੀ ਵੈਂਕਟੇਸ਼ 

ਪੰਜਾਬ ਨੈਸ਼ਨਲ ਬੈਂਕ ਨੇ ਦਿਵਿਆਂਗ ਵਿਦਿਆਰਥੀਆਂ ਦੀ ਮਦਦ ਲਈ ਹੱਥ ਵਧਾਇਆ

Posted On May - 21 - 2019 Comments Off on ਪੰਜਾਬ ਨੈਸ਼ਨਲ ਬੈਂਕ ਨੇ ਦਿਵਿਆਂਗ ਵਿਦਿਆਰਥੀਆਂ ਦੀ ਮਦਦ ਲਈ ਹੱਥ ਵਧਾਇਆ
ਚੰਡੀਗੜ੍ਹ: ਦੇਸ਼ ਦੇ ਮੋਹਰੀ ਬੈਂਕਾਂ ’ਚੋਂ ਇਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੀ 125ਵੀਂ ਵਰ੍ਹੇਗੰਢ ’ਤੇ ਸੁਸਾਇਟੀ ਫਾਰ ਦੀ ਕੇਅਰ ਆਫ਼ ਦਿ ਬਲਾਈਂਡ ਸੰਸਥਾ ਦੇ ਵਿਦਿਆਰਥੀਆਂ ਲਈ ਬ੍ਰੇਲ ਮਸ਼ੀਨ, ਕਾਰਪੈੱਟ ਤੇ ਮਿਊਜ਼ਿਕ ਸਿਸਟਮ ਭੇਟ ਕਰਕੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਬੈਂਕ ਵੱਲੋਂ ਇਹ ਸਾਮਾਨ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਰਾਜੇਸ਼ ਯਦੁਵੰਸ਼ੀ ਦੀ ਪਤਨੀ ਸ੍ਰੀਮਤੀ ਆਭਾ ਸਿੰਘ ਨੇ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੇਜਰ ਜਨਰਲ ਰਾਜੇਂਦਰ ਨਾਥ ਨੂੰ ਸੌਂਪਿਆ। ਸਿੰਘ ਸਮਾਗਮ 

ਜੇਐਂਡਕੇ ਬੈਂਕ ਦਾ ਮੁਨਾਫ਼ਾ 465 ਕਰੋੜ ਨੂੰ ਪੁੱਜਿਆ

Posted On May - 21 - 2019 Comments Off on ਜੇਐਂਡਕੇ ਬੈਂਕ ਦਾ ਮੁਨਾਫ਼ਾ 465 ਕਰੋੜ ਨੂੰ ਪੁੱਜਿਆ
ਸ੍ਰੀਨਗਰ: ਜੇਐਂਡਕੇ ਬੈਂਕ ਨੇ ਵਿੱਤੀ ਸਾਲ 2018-19 ਵਿੱਚ ਕੁੱਲ 129 ਫੀਸਦ ਦਾ ਵਾਧਾ ਦਰਜ ਕਰਦਿਆਂ 465 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ’ਚ ਮੁਨਾਫ਼ਾ 202 ਕਰੋੜ ਰੁਪਏ ਸੀ। ਬੈਂਕ ਦੇ ਚੇਅਰਮੈਨ ਤੇ ਸੀਈਓ ਨੇ ਇਸ ਪ੍ਰਾਪਤੀ ਦਾ ਸਿਹਰਾ ਬੋਰਡ ਦੇ ਡਾਇਰੈਕਟਰਾਂ ਦੀ ਹਮਾਇਤ ਤੇ ਯੋਗ ਅਗਵਾਈ ਸਿਰ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਬੈਂਕ ਦੇ ਪ੍ਰਬੰਧਕੀ ਟੀਮ, ਕਾਰੋਬਾਰੀ ਮੁਖੀਆਂ ਤੇ ਹੋਰ ਸਟਾਫ਼ ਨੇ ਵੱਟੇ ਪਏ ਖਾਤਿਆਂ(ਐਨਪੀਏ), ਇਨ੍ਹਾਂ ਦੀ 

ਵਜ਼ੀਫਿਆਂ ਲਈ ਪ੍ਰੀਖਿਆ ਲਏਗੀ ਚੰਡੀਗੜ੍ਹ ਯੂਨੀਵਰਸਿਟੀ

Posted On May - 21 - 2019 Comments Off on ਵਜ਼ੀਫਿਆਂ ਲਈ ਪ੍ਰੀਖਿਆ ਲਏਗੀ ਚੰਡੀਗੜ੍ਹ ਯੂਨੀਵਰਸਿਟੀ
ਬਠਿੰਡਾ: ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਆਰ.ਐੱਸ.ਬਾਵਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਲਗਾਤਾਰ ਨਵੇਂ ਕਿੱਤਾ ਮੁਖੀ ਕੋਰਸਾਂ ਵੱਲ ਖਿੱਚਿਆ ਜਾ ਰਿਹਾ ਹੈ ਤੇ ਅਜਿਹੇ ਮਾਹੌਲ ਵਿੱਚ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਨਵੇਂ ਕੋਰਸਾਂ ਬਾਰੇ ਜਾਗਰੂਕ ਕਰਨ ਅਤੇ ਸਹੀ ਕਰੀਅਰ ਦੀ ਚੋਣ ਤੇ ਪੜ੍ਹਾਈ ਕਰਨ ਦਾ ਫੈਸਲਾ ਲੈਣ ਵਿੱਚ ਮਦਦ ਕੀਤੀ ਜਾ ਰਹੀ ਹੈ। ਡਾ. ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਨੇ ਹੋਣਹਾਰ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਦੇ ਮਕਸਦ ਨਾਲ ਸੀਯੂ ਸੈਟ 2019 ਪ੍ਰੀਖਿਆ 
Available on Android app iOS app
Powered by : Mediology Software Pvt Ltd.