ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਕਾਰੋਬਾਰ › ›

Featured Posts
‘ਰਾਮ ਰਾਜ’ ਰਾਹੀਂ ਸਿਨੇ ਜਗਤ ਵਿੱਚ ਕਦਮ ਰੱਖੇਗਾ ਰਕੁਲ ਦਾ ਭਰਾ ਅਮਨ

‘ਰਾਮ ਰਾਜ’ ਰਾਹੀਂ ਸਿਨੇ ਜਗਤ ਵਿੱਚ ਕਦਮ ਰੱਖੇਗਾ ਰਕੁਲ ਦਾ ਭਰਾ ਅਮਨ

ਮੁੰਬਈ, 26 ਫਰਵਰੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਵਲੋਂ ਫਿਲਮ ‘ਰਾਮ ਰਾਜ’ ਰਾਹੀਂ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਜਾ ਰਿਹਾ ਹੈ। ਨਿਤੇਸ਼ ਰਾਏ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਅਯੁੱਧਿਆ ਦੇ ਰਾਜਾ ਭਗਵਾਨ ਰਾਮ ਦਾ ਯੁੱਗ ਦਿਖਾਇਆ ਗਿਆ ਹੈ। ਇਸ ਯੁੱਗ ਵਿੱਚ ਗਰੀਬ ਅਤੇ ਅਮੀਰ ਵਿੱਚ ਕੋਈ ...

Read More

ਰਵੀ ਸ਼ੰਕਰ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਪੇਸ਼ਕਾਰੀ ਦੇਣਗੇ ਜ਼ਾਕਿਰ ਹੁਸੈਨ ਤੇ ਹਰੀ ਪ੍ਰਸਾਦ ਚੌਰਸੀਆ

ਰਵੀ ਸ਼ੰਕਰ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਪੇਸ਼ਕਾਰੀ ਦੇਣਗੇ ਜ਼ਾਕਿਰ ਹੁਸੈਨ ਤੇ ਹਰੀ ਪ੍ਰਸਾਦ ਚੌਰਸੀਆ

ਨਵੀਂ ਦਿੱਲੀ, 26 ਫਰਵਰੀ ਉੱਘੇ ਸਿਤਾਰਵਾਦਕ ਰਵੀ ਸ਼ੰਕਰ ਦੀ 100ਵੀਂ ਜਨਮ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਸੰਗੀਤ ਉਸਤਾਦ ਜ਼ਾਕਿਰ ਹੁਸੈਨ ਅਤੇ ਹਰੀ ਪ੍ਰਸਾਦ ਚੌਰਸੀਆ ਸਣੇ ਕਈ ਸੰਗੀਤਕਾਰਾਂ ਵਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਐੱਸਆਰਐੱਫ ਫਾਊਂਡੇਸ਼ਨ ਵਲੋਂ ਸਪਿੱਕ ਮੈਕੇ ਦੇ ਸਹਿਯੋਗ ਨਾਲ ਰਵੀ ਸ਼ੰਕਰ ਦੀ ਯਾਦ ਵਿੱਚ ਦੋ ਰੋਜ਼ਾ ਸੰਗੀਤ ਸਮਾਗਮ ‘ਸਮਰਣ’ ਕਰਵਾਇਆ ਜਾ ਰਿਹਾ ਹੈ। ਐੱਸਆਰਐੱਫ ...

Read More

ਰੇਵਤੀ ਰੌਏ ’ਤੇ ਆਧਾਰਿਤ ਫਿਲਮ ਬਣਾਏਗਾ ਜੌਹਨ ਅਬਰਾਹਮ

ਰੇਵਤੀ ਰੌਏ ’ਤੇ ਆਧਾਰਿਤ ਫਿਲਮ ਬਣਾਏਗਾ ਜੌਹਨ ਅਬਰਾਹਮ

ਮੁੰਬਈ, 25 ਫਰਵਰੀ ਜੌਹਨ ਅਬਰਾਹਮ ਨੇ ਅੱਜ ਆਪਣੇ ਵੱਲੋਂ ਨਿਰਮਿਤ ਅਗਲੀ ਫਿਲਮ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਫਿਲਮ ਜਾਣੀ-ਪਛਾਣੀ ਉੱਦਮੀ ਅਤੇ ਸਮਾਜਿਕ ਕਾਰਕੁਨ ਰੇਵਤੀ ਰੌਏ ਦੇ ਜੀਵਨ ’ਤੇ ਆਧਾਰਿਤ ਹੋਵੇਗੀ। ਜੌਹਨ ਨੇ ਬਿਆਨ ਰਾਹੀਂ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਅਸੀਂ ਇਸ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਾਂ, ਜੋ ਕਿ ...

Read More

ਮੇਰੇ ਲਈ ਮਾਂ ਹੋਣਾ ਸਭ ਤੋਂ ਅਹਿਮ: ਕ੍ਰਿਸ਼ਮਾ ਕਪੂਰ

ਮੇਰੇ ਲਈ ਮਾਂ ਹੋਣਾ ਸਭ ਤੋਂ ਅਹਿਮ: ਕ੍ਰਿਸ਼ਮਾ ਕਪੂਰ

ਮੁੰਬਈ, 25 ਫਰਵਰੀ ਏਐੱਲਟੀਬਾਲਾਜੀ ਅਤੇ ਜ਼ੀ5 ਦੀ ਵੈੱਬ ਸੀਰੀਜ਼ ‘ਮੈਂਟਲਹੁੱਡ’ ਰਾਹੀਂ ਡਿਜੀਟਲ ਦੁਨੀਆ ਵਿੱਚ ਕਦਮ ਰੱਖ ਰਹੀ ਅਦਾਕਾਰਾ ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਇਸ ਸ਼ੋਅ ਵਿੱਚ ਮਾਂ ਦੇ ਰਿਸ਼ਤੇ ਨੂੰ ਉਭਾਰਿਆ ਗਿਆ ਹੈ। ਸ਼ੋਅ ਦੀ ਲਾਂਚ ਮੌਕੇ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਕ੍ਰਿਸ਼ਮਾ ਨੇ ਕਿਹਾ ਕਿ ਉਸ ਦੇ ਲਈ ਆਪਣੇ ਦੋ ...

Read More

ਇੱਕ-ਦੂਜੇ ਵੱਲ ਧਰਮ ਦੇ ਸੰਕੀਰਨ ਸ਼ੀਸ਼ੇ ਰਾਹੀਂ ਨਾ ਦੇਖਿਆ ਜਾਵੇ: ਸੰਜੇ ਖਾਨ

ਇੱਕ-ਦੂਜੇ ਵੱਲ ਧਰਮ ਦੇ ਸੰਕੀਰਨ ਸ਼ੀਸ਼ੇ ਰਾਹੀਂ ਨਾ ਦੇਖਿਆ ਜਾਵੇ: ਸੰਜੇ ਖਾਨ

ਮੁੰਬਈ, 25 ਫਰਵਰੀ ਅਦਾਕਾਰ-ਫਿਲਮਸਾਜ਼ ਸੰਜੇ ਖਾਨ ਨੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਦੂਜੇ ਵੱਲ ‘ਧਰਮ ਦੇ ਸੰਕੀਰਨ ਸ਼ੀਸ਼ੇ’ ਰਾਹੀਂ ਨਾ ਦੇਖਿਆ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ‘ਘੱਟ ਗਿਣਤੀਆਂ’ ਸ਼ਬਦ ਦੀ ਵਰਤੋਂ ਕਰਨੀ ਬੰਦ ਕੀਤੀ ਜਾਵੇ। ਖਾਨ ਅੱਜ ਇੱਥੇ ਆਪਣੀ ਨਵੀਂ ਪੁਸਤਕ ‘ਅਸਲਾਮਾਲੇਕਮ ਵਤਨ’ ਦੀ ਘੁੰਡ ...

Read More

ਓਰੀਐਂਟਲ ਬੈਂਕ ਨੇ ਸਥਾਪਨਾ ਦਿਵਸ ਮਨਾਇਆ

ਓਰੀਐਂਟਲ ਬੈਂਕ ਨੇ ਸਥਾਪਨਾ ਦਿਵਸ ਮਨਾਇਆ

ਚੰਡੀਗੜ੍ਹ: ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਨਵੀਂ ਦਿੱਲੀ ਦੇ ਸਿਰੀ ਫੋਰਟ ਆਡੀਟੋਰੀਅਮ ’ਚ 19 ਫਰਵਰੀ ਨੂੰ ਆਪਣਾ 78ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕਈ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਦਿੱਲੀ-ਐੱਨਸੀਆਰ ਦੇ ਸਟਾਫ਼ ਮੈਂਬਰਾਂ ਨੇ ਈਵੈਂਟ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਬੈਂਕ ਦੇ ਬਰਾਂਡ ਅੰਬੈਸਡਰ ਯੁਜਵੇਂਦਰ ਚਾਹਲ, ਓਬੀਸੀ ਦੇ ਸਾਬਕਾ ...

Read More

ਪੀਐੱਫਸੀ ਨੂੰ ਬਿਹਤਰ ਗਵਰਨੈਂਸ ਲਈ ਸਨਮਾਨ

ਪੀਐੱਫਸੀ ਨੂੰ ਬਿਹਤਰ ਗਵਰਨੈਂਸ ਲਈ ਸਨਮਾਨ

ਚੰਡੀਗੜ੍ਹ: ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ (ਪੀਐੱਫਸੀ) ਨੂੰ ਵੱਕਾਰੀ ‘ਗਵਰਨੈਂਸ ਨਾਓ ਪੀਐੱਸਯੂ ਐਵਾਰਡ’ ਨਾਲ ਨਿਵਾਜਿਆ ਗਿਆ ਹੈ। ਕੰਪਨੀ ਨੂੰ ਇਹ ਸਨਮਾਨ ਲਗਾਤਾਰ ਵਿਕਾਸ ਲਈ ਦਿੱਤਾ ਗਿਆ ਹੈ। ਪੀਐੱਫਸੀ ਵੱਲੋਂ ਇਹ ਸਨਮਾਨ ਪੀਕੇ ਸਿੰਘ, ਡਾਇਰੈਕਟਰ (ਕਮਰਸ਼ੀਅਲ) ਤੇ ਆਰਐੱਸ ਢਿੱਲੋਂ, ਡਾਇਰੈਕਟਰ (ਪ੍ਰਾਜੈਕਟਸ) ਨੇ ਪ੍ਰਾਪਤ ਕੀਤਾ। ਸਨਮਾਨ ਸਮਾਗਮ ਮੌਕੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵੀ ...

Read More


ਸੈਫ ਅਲੀ ਖਾਨ ਦੀ ਅਗਵਾਈ ਵਾਲੀ ਲੜੀ ‘ਦਿੱਲੀ’ ਦਾ ਹਿੱਸਾ ਬਣੀ ਅਮਾਇਰਾ ਦਸਤੂਰ

Posted On February - 8 - 2020 Comments Off on ਸੈਫ ਅਲੀ ਖਾਨ ਦੀ ਅਗਵਾਈ ਵਾਲੀ ਲੜੀ ‘ਦਿੱਲੀ’ ਦਾ ਹਿੱਸਾ ਬਣੀ ਅਮਾਇਰਾ ਦਸਤੂਰ
ਮੁੰਬਈ, 7 ਫਰਵਰੀ ਫਿਲਮ ਅਦਾਕਾਰ ਸੈਫ ਅਲੀ ਖਾਨ ਦੀ ਅਗਵਾਈ ਵਾਲੀ ਲੜੀ ‘ਦਿੱਲੀ’ ਦੇ ਕਲਾਕਾਰਾਂ ’ਚ ਹੁਣ ਅਦਾਕਾਰਾ ਅਮਾਇਰਾ ਦਸਤੂਰ ਵੀ ਸ਼ਾਮਲ ਹੋ ਗਈ ਹੈ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ਵਾਲਾ ਇਹ ਸਿਆਸੀ ਰੋਮਾਂਚਕ ਸ਼ੋਅ ਲੁਟੀਅਨਜ਼ ਦਿੱਲੀ ਦੇ ਤਾਕਤਵਰ ਗਲਿਆਰਿਆਂ ਦੁਆਲੇ ਘੁੰਮਦਾ ਹੈ, ਜੋ ਭਾਰਤੀ ਰਾਜਨੀਤੀ ਦਾ ਕੇਂਦਰ ਹੈ। ਅਮਾਇਰਾ ਜੋ ਕਿ ਪਹਿਲਾਂ ਵੀ ਸਾਲ 2018 ਵਿੱਚ ਸੈਫ ਅਲੀ ਖਾਨ ਨਾਲ ਕੰਮ ਕਰ ਚੁੱਕੀ ਹੈ, ਨੇ ਕਿਹਾ ਕਿ ਸ਼ੋਅ ਦੀ ਲਾਜਵਾਬ ਪਟਕਥਾ ਕਾਰਨ ਉਸ ਨੇ ਤੁਰੰਤ ਇਸ ਸ਼ੋਅ ਦਾ ਹਿੱਸਾ 

ਵਿਵਾਦ ਵੀ ਸਮਾਜ ਦਾ ਹਿੱਸਾ: ਮਹੇਸ਼ ਭੱਟ

Posted On February - 7 - 2020 Comments Off on ਵਿਵਾਦ ਵੀ ਸਮਾਜ ਦਾ ਹਿੱਸਾ: ਮਹੇਸ਼ ਭੱਟ
ਮੁੰਬਈ, 6 ਫਰਵਰੀ ਫਿਲਮਸਾਜ਼ ਮਹੇਸ਼ ਭੱਟ ਦਾ ਕਹਿਣਾ ਹੈ ਕਿ ਵਿਵਾਦ ਹਮੇਸ਼ਾ ਬੁਰਾ ਨਹੀਂ ਹੁੰਦਾ ਅਤੇ ਵਿਰੋਧੀ ਵਿਚਾਰ ਵੀ ਸਮਾਜ ਦਾ ਢੁਕਵਾਂ ਅੰਗ ਹੁੰਦੇ ਹਨ। ਇੱਕ ਤਾਂਤਰਿਕ ਅਤੇ ਉਸ ਦੇ ਦੋ ਬੱਚਿਆਂ ’ਤੇ ਆਧਾਰਿਤ ਟੀਵੀ ਸ਼ੋਅ ‘ਦਿਲ ਜੈਸੇ ਧੜਕੇ….ਧੜਕਨੇ ਦੋ’ ਦਾ ਰਚਨਾਤਮਕ ਪੱਖ ਦੇਖ ਰਹੇ ਭੱਟ ਨੇ ਇਸ ਸ਼ੋਅ ਸਬੰਧੀ ਕਿਸੇ ਵਿਵਾਦ ਤੋਂ ਡਰ ਲੱਗਣ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਵਿਚਾਰਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ, ‘‘ਕਿਸੇ ਵਿਵਾਦ ਬਿਨਾਂ ਕੁਝ ਵੀ ਮਹੱਤਵਪੂਰਨ 

ਬਰਲਿਨ ਕੌਮਾਂਤਰੀ ਫਿਲਮ ਮੇਲੇ ’ਚ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਵੇਗੀ ਰੀਮਾ ਦਾਸ

Posted On February - 7 - 2020 Comments Off on ਬਰਲਿਨ ਕੌਮਾਂਤਰੀ ਫਿਲਮ ਮੇਲੇ ’ਚ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਵੇਗੀ ਰੀਮਾ ਦਾਸ
ਨਵੀਂ ਦਿੱਲੀ, 6 ਫਰਵਰੀ ਕੌਮਾਂਤਰੀ ਪੱਧਰ ’ਤੇ ਸਰਾਹੀਆਂ ਗਈਆਂ ਦੋ ਫਿਲਮਾਂ ਦੀ ਕੌਮੀ ਫਿਲਮ ਪੁਰਸਕਾਰ ਜੇਤੂ ਨਿਰਦੇਸ਼ਕਾ ਰੀਮਾ ਦਾਸ ਨੂੰ ਬਰਲਿਨ ਦੇ ਕੌਮਾਂਤਰੀ ਫਿਲਮ ਮੇਲੇ ਦੀ 14ਪਲੱਸ ਕੌਮਾਂਤਰੀ ਸ਼੍ਰੇਣੀ ਲਈ ਜਿਊਰੀ ਮੈਂਬਰ ਵਜੋਂ ਸੱਦਾ ਆਇਆ ਹੈ। ਅਸਾਮ ਵਿੱਚ ਆਪਣੇ ਪਿੰਡ ਛਾਏਗਾਓਂ ਵਿੱਚ ਸੀਮਤ ਸਾਧਨਾਂ ਰਾਹੀਂ ਆਪਣੀ ਪਹਿਲੀ ਫਿਲਮ ‘ਵਿਲੇਜ ਰੌਕਸਟਾਰਜ਼’ ਦੀ ਸ਼ੂਟਿੰਗ ਕਰਨ ਵਾਲੀ ਰੀਮਾ ਦਾਸ ਲਗਾਤਾਰ ਦੂਜੇ ਵਰ੍ਹੇ ਬਰਲਿਨ (ਜਰਮਨੀ) ਫਿਲਮ ਮੇਲੇ ਲਈ ਜਾ ਰਹੀ ਹੈ। ਪਿਛਲੇ ਵਰ੍ਹੇ ਉਸ ਦੀ ਫਿਲਮ 

ਡਾਂਸਰ ਆਰਤੀ ਦਾਸ ਦਾ ਦੇਹਾਂਤ

Posted On February - 7 - 2020 Comments Off on ਡਾਂਸਰ ਆਰਤੀ ਦਾਸ ਦਾ ਦੇਹਾਂਤ
ਕੋਲਕਾਤਾ, 6 ਫਰਵਰੀ ਉੱਘੀ ਡਾਂਸਰ ਅਤੇ ਅਦਾਕਾਰਾ ਆਰਤੀ ਦਾਸ (76) ਦਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਦੇਹਾਂਤ ਹੋ ਗਿਆ। ਨੌਰਥ 24 ਪਰਗਨਾ ਜ਼ਿਲ੍ਹੇ ’ਚ ਸੋਡੇਪੁਰ ਰਿਹਾਇਸ਼ ’ਤੇ ਉਨ੍ਹਾਂ ਅੰਤਿਮ ਸਾਹ ਲਏ। ਉਨ੍ਹਾਂ ਦੀ ਰਿਸ਼ਤੇਦਾਰ ਐਲਵਿਨ ਸ਼ੇਫਾਲੀ ਨੇ ਦੱਸਿਆ ਕਿ ਆਰਤੀ ਨੇ ਸਵੇਰੇ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਡਾਕਟਰਾਂ ਨੇ 6 ਵਜੇ ਨੂੰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਮੁਤਾਬਕ ਉਹ ਕੁਝ ਸਮੇਂ ਤੋਂ ਕਿਡਨੀ ਦੇ ਰੋਗ ਤੋਂ ਵੀ ਪੀੜਤ ਸਨ। ਉਨ੍ਹਾਂ ਫਿਲਮਸਾਜ਼ ਸਤਿਆਜੀਤ ਰੇਅ ਨਾਲ 

ਦਰਸ਼ਕਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ: ਇਮਰਾਨ ਹਾਸ਼ਮੀ

Posted On February - 7 - 2020 Comments Off on ਦਰਸ਼ਕਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ: ਇਮਰਾਨ ਹਾਸ਼ਮੀ
ਮੁੰਬਈ, 6 ਫਰਵਰੀ ਬੌਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਉਹ ਕਦੇ ਵੀ ਬੌਲੀਵੁੱਡ ਹੀਰੋ ਬਾਰੇ ਬਣੀਆਂ ਧਾਰਨਾਵਾਂ ’ਤੇ ਖਰਾ ਨਹੀਂ ਉੱਤਰ ਸਕਦਾ ਭਾਵੇਂ ਕਿ ਉਹ ਆਪਣੇ ਦਰਸ਼ਕਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਸ ਦੇ ਦਰਸ਼ਕ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ, ਇੱਕ ਉਹ ਜੋ ਚਾਹੁੰਦੇ ਹਨ ਕਿ ਉਹ ਕੁਝ ਵੱਖਰਾ ਕਰੇ ਅਤੇ ਦੂਸਰੇ ਉਹ ਜੋ ਚਾਹੁੰਦੇ ਹਨ ਕਿ ਉਹ ਆਪਣੀ ਬਣੀ ਹੋਈ ਇਮੇਜ ਵਾਲੇ ਇੱਕੋ ਤਰ੍ਹਾਂ ਦੇ ਕਿਰਦਾਰ ਕਰੇ। ਫਿਲਮ ‘ਮਰਡਰ’, ‘ਜੰਨਤ’, 

ਜ਼ਾਕਿਰ ਹੁਸੈਨ ਵੱਲੋਂ ਐਨੀਮੇਟਿਡ ਲੜੀ ‘ਮੀਰਾ, ਰੌਇਲ ਡਿਟੈਕਟਿਵ’ ਲਈ ਸੰਗੀਤ ਤਿਆਰ

Posted On February - 6 - 2020 Comments Off on ਜ਼ਾਕਿਰ ਹੁਸੈਨ ਵੱਲੋਂ ਐਨੀਮੇਟਿਡ ਲੜੀ ‘ਮੀਰਾ, ਰੌਇਲ ਡਿਟੈਕਟਿਵ’ ਲਈ ਸੰਗੀਤ ਤਿਆਰ
ਲਾਸ ਏਂਜਲਸ, 5 ਫਰਵਰੀ ਤਬਲਾ ਵਾਦਕ ਜ਼ਾਕਿਰ ਹੁਸੈਨ ਨੇ ਡਿਜ਼ਨੀ ਜੂਨੀਅਰ ਐਨੀਮੇਟਿਡ ਲੜੀ ‘ਮੀਰਾ, ਰੌਇਲ ਡਿਟੈਕਟਿਵ’ ਦਾ ਸੰਗੀਤ ਕੰਪੋਜ਼ ਕੀਤਾ ਹੈ। ਰਹੱਸ ਤੇ ਰੋਮਾਂਚ ਨਾਲ ਭਰਪੂਰ ਇਹ ਸ਼ੋਅ ਭਾਰਤ ਦੇ ਸਭਿਆਚਾਰਾਂ ਤੇ ਰੀਤੀ-ਰਿਵਾਜ਼ਾਂ ਤੋਂ ਪ੍ਰੇਰਿਤ ਹੈ। ਇਸ ਦੀ ਪੂਰੀ ਕਹਾਣੀ ਜੈਪੁਰ ਦੀ ਕਲਪਿਤ ਜ਼ਮੀਨ ’ਤੇ ਘੜੀ ਗਈ ਹੈ। ਲੜੀ, ਮੀਰਾ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ, ਜਿਸ ਨੂੰ ਮਹਾਰਾਣੀ ਵੱਲੋਂ ਰੌਇਲ ਡਿਟੈਕਟਿਵ ਦੀ ਭੂਮਿਕਾ ਲਈ ਨਿਯੁਕਤ ਕੀਤਾ ਜਾਂਦਾ ਹੈ। ਲੜੀ ਲਈ ਗੀਤ ਜੈਨੀ 

ਸਮਲਿੰਗੀ ਹੋਣਾ ਸਭ ਤੋਂ ਕੁਦਰਤੀ ਵਰਤਾਰਾ: ਵਿੱਕੀ ਕੌਸ਼ਲ

Posted On February - 6 - 2020 Comments Off on ਸਮਲਿੰਗੀ ਹੋਣਾ ਸਭ ਤੋਂ ਕੁਦਰਤੀ ਵਰਤਾਰਾ: ਵਿੱਕੀ ਕੌਸ਼ਲ
ਮੁੰਬਈ, 5 ਫਰਵਰੀ ਅਦਾਕਾਰ ਵਿੱਕੀ ਕੌਸ਼ਲ ਨੇ ਕਿਹਾ ਕਿ ਉਸ ਨੂੰ ਲੋਕਾਂ ਦੀ ਇਸ ਸੋਚ ’ਤੇ ਹੈਰਾਨੀ ਹੁੰਦੀ ਹੈ, ਜੋ ਇਹ ਮੰਨਦੇ ਹਨ ਕਿ ਸਮਲਿੰਗੀ ਹੋਣਾ ‘ਗੈਰ ਕੁਦਰਤੀ’ ਵਰਤਾਰਾ ਹੈ। ਅਦਾਕਾਰ ਨੇ ਕਿਹਾ ਕਿ ਇਹ ਸਭ ਤੋਂ ਕੁਦਰਤੀ ਵਰਤਾਰਾ ਹੈ। ਵਿੱਕੀ ਨੇ ਸਮਲਿੰਗੀ ਕਾਮੁਕਤਾ ਬਾਰੇ ਆਪਣੇ ਇਹ ਵਿਚਾਰ ਔਡੀਬਲ ਸੁਨੋ ’ਤੇ ‘ਆਜ਼ਾਦ ਆਵਾਜ਼’ ਲੜੀ ਤਹਿਤ ਜ਼ਾਹਿਰ ਕੀਤੇ ਹਨ। ਇਸ ਸ਼ੋਅ ਨੂੰ ਆਸਕਰ ਜੇਤੂ ਨਿਰਮਾਤਾ ਤੇ ਐੱਲਜੀਬੀਟੀਕਿਊ ਭਾਈਚਾਰੇ ਦੀ ਪੈਰਵੀ ਕਰਨ ਵਾਲੀ ਗੁਨੀਤ ਮੌਂਗਾ ਨੇ ਤਿਆਰ ਕੀਤਾ 

ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣਾ ਚਾਹੀਦਾ ਹੈ: ਅਨੁਰਾਗ

Posted On February - 5 - 2020 Comments Off on ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣਾ ਚਾਹੀਦਾ ਹੈ: ਅਨੁਰਾਗ
ਕੋਲਕਾਤਾ, 4 ਫਰਵਰੀ ਫਿਲਮਸਾਜ਼ ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣ ਚਾਹੀਦਾ ਹੈ ਅਤੇ ਉਸ ਨੂੰ ਲਾਜ਼ਮੀ ਤੌਰ ’ਤੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ। ਇੱਥੇ ਅੱਜ ਪੰਜਵੇਂ ਦਮਦਮ ਕੌਮਾਂਤਰੀ ਫਿਲਮ ਮੇਲੇ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਰਚਨਾਤਮਕ ਵਿਅਕਤੀ ਨੂੰ ਉਦਾਸੀਨ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਹੱਕਾਂ ਦੀ ਗੱਲ ਕਰਨੀ ਬੰਦ ਨਹੀਂ ਕਰਨੀ ਚਾਹੀਦੀ। ਸੰਸਦ ਵਲੋਂ 11 ਦਸੰਬਰ ਨੂੰ ਸੀਏਏ ਪਾਸ ਕੀਤੇ ਜਾਣ ਤੋਂ ਬਾਅਦ ਇਸ ਐਕਟ ਖ਼ਿਲਾਫ਼ ਲਗਾਤਾਰ 

‘ਛਪਾਕ’ ਦਰਦ ’ਚੋਂ ਉੱਭਰਨ ਤੇ ਰੋਸ ਦੇ ਪ੍ਰਗਟਾਵੇ ਦਾ ਪ੍ਰਤੀਕ

Posted On February - 5 - 2020 Comments Off on ‘ਛਪਾਕ’ ਦਰਦ ’ਚੋਂ ਉੱਭਰਨ ਤੇ ਰੋਸ ਦੇ ਪ੍ਰਗਟਾਵੇ ਦਾ ਪ੍ਰਤੀਕ
ਮੁੰਬਈ, 4 ਫਰਵਰੀ ਤੇਜ਼ਾਬ ਹਮਲੇ ਨਾਲ ਪੀੜਤਾ ਦੀ ਕਹਾਣੀ ’ਤੇ ਅਧਾਰਿਤ ‘ਛਪਾਕ’ ਦੀ ਲੇਖਿਕਾ ਅਤਿਕਾ ਚੌਹਾਨ ਦਾ ਕਹਿਣਾ ਹੈ ਕਿ ਫ਼ਿਲਮ ਦੀ ਹੋ ਰਹੀ ਸ਼ਲਾਘਾ ਮਿੱਠੀ ਜਿੱਤ ਵਾਂਗ ਹੈ। ਅਤਿਕਾ ਨੇ ਕਿਹਾ ਕਿ ਕਹਾਣੀ ਲਿਖਦਿਆਂ ਉਸ ਨੂੰ ਲੱਗਾ ਕਿ ਇਹ ਉਸ ਦੀ ਨਿੱਜੀ ਜ਼ਿੰਦਗੀ ਨਾਲ ਵੀ ਕਾਫ਼ੀ ਹੱਦ ਤੱਕ ਮੇਲ ਖਾਂਦੀ ਹੈ। ਚੌਹਾਨ ਨੇ ਕਿਹਾ ਕਿ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ਦੁੱਖ ’ਚੋਂ ਉੱਭਰਨ ਤੇ ਰੋਸ ਦੇ ਜਜ਼ਬੇ ਨੂੰ ਇਕੱਠਿਆਂ ਪ੍ਰਗਟਾਉਂਦੀ ਹੈ। ਨਿਰਦੇਸ਼ਕਾ ਮੇਘਨਾ ਗੁਲਜ਼ਾਰ ਫ਼ਿਲਮ ਦੀ ਸਹਿ 

ਵੈੱਬ ਸੀਰੀਜ਼ ‘ਪਵਨ ਐਂਡ ਪੂਜਾ’ ਵਿੱਚ ਨਜ਼ਰ ਆਉਣਗੇ ਦੀਪਤੀ ਨਵਲ ਤੇ ਮਹੇਸ਼ ਮੰਜਰੇਕਰ

Posted On February - 5 - 2020 Comments Off on ਵੈੱਬ ਸੀਰੀਜ਼ ‘ਪਵਨ ਐਂਡ ਪੂਜਾ’ ਵਿੱਚ ਨਜ਼ਰ ਆਉਣਗੇ ਦੀਪਤੀ ਨਵਲ ਤੇ ਮਹੇਸ਼ ਮੰਜਰੇਕਰ
ਮੁੰਬਈ, 4 ਫਰਵਰੀ ਫਿਲਮਸਾਜ਼ ਸ਼ਾਦ ਅਲੀ, ਸਿਧਾਰਥ ਪੀ. ਮਲਹੋਤਰਾ ਅਤੇ ਅਜੇ ਭੁਯਾਨ ਨੇ ਆਉਣ ਵਾਲੀ ਵੈਬ ਸੀਰੀਜ਼ ‘ਪਵਨ ਐਂਡ ਪੂਜਾ’ ਦਾ ਸਾਂਝੇ ਤੌਰ ’ਤੇ ਐਲਾਨ ਕੀਤਾ ਹੈ। ਇਸ ਸੀਰੀਜ਼ ਵਿੱਚ ਦੀਪਤੀ ਨਵਲ ਅਤੇ ਮਹੇਸ਼ ਮੰਜਰੇਕਰ ਨੇ ਮੁੱਖ ਕਿਰਦਾਰ ਨਿਭਾਏ ਹਨ। ਇਹ ਸੀਰੀਜ਼ ਵੱਖ-ਵੱਖ ਪੀੜ੍ਹੀਆਂ ਨਾਲ ਸਬੰਧਤ ਤਿੰਨ ਜੋੜਿਆਂ ਦੇ ਰਿਸ਼ਤੇ ਦੀ ਕਹਾਣੀ ਹੈ, ਅਤੇ ਸੰਯੋਗਵੱਸ ਸਾਰਿਆਂ ਦੇ ਨਾਂ ਪਵਨ ਅਤੇ ਪੂਜਾ ਹਨ। ਇਹ ਤਿੰਨੋਂ ਜੋੜੇ ਇਸ ਸਿੱਟੇ ’ਤੇ ਪੁੱਜਦੇ ਹਨ ਕਿ ਪਿਆਰ ਸ਼ਰਤਾਂ ’ਤੇ ਆਧਾਰਿਤ ਹੁੰਦਾ 

ਐੱਸਡੀ ਕਾਲਜ ਵਿਚ ਕੌਮੀ ਸੈਮੀਨਾਰ ਕਰਵਾਇਆ

Posted On February - 4 - 2020 Comments Off on ਐੱਸਡੀ ਕਾਲਜ ਵਿਚ ਕੌਮੀ ਸੈਮੀਨਾਰ ਕਰਵਾਇਆ
ਚੰਡੀਗੜ੍ਹ: ਇੰਟਰਨਲ ਕੁਆਲਿਟੀ ਅਸ਼ਿਓਰੈਂਸ ਸੈੱਲ (ਆਈਕਿਊਏਸੀ) ਵੱਲੋਂ ਪੀਸੀਐੱਮ ਐੱਸ.ਡੀ. ਕਾਲਜ ਜਲੰਧਰ ਵਿਚ ਇਕ ਰੋਜ਼ਾ ਕੌਮੀ ਸੈਮੀਨਾਰ ਨੈਕ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ਉੱਚ ਵਿੱਦਿਅਕ ਸੰਸਥਾਵਾਂ ਵਿਚ ਸਿਖਾਉਣ ਦੇ ਸਿੱਖਣ ਦੇ ਵਧੀਆ ਢੰਗ ਸੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੈਮੀਨਾਰ ਦੀ ਕੋਆਰਡੀਨੇਟਰ ਸੰਗੀਤਾ ਸ਼ਰਮਾ ਨੇ ਮੁੱਖ ਮਹਿਮਾਨ ਪ੍ਰੋ. ਗੁਰਮੀਤ ਸਿੰਘ ਦਾ ਸਵਾਗਤ ਕੀਤਾ। ਇਸ ਦੌਰਾਨ ਕਿੱਤਾਮੁਖੀ ਸਿੱਖਿਆ 

ਰਤਨਾਕਰ ਮਿਸ਼ਰਾ ਨੇ ਐੱਨਐੱਫਐੱਲ ਪਾਣੀਪਤ ਦੇ ਯੂਨਿਟ ਹੈੱਡ ਦਾ ਅਹੁਦਾ ਸੰਭਾਲਿਆ

Posted On February - 4 - 2020 Comments Off on ਰਤਨਾਕਰ ਮਿਸ਼ਰਾ ਨੇ ਐੱਨਐੱਫਐੱਲ ਪਾਣੀਪਤ ਦੇ ਯੂਨਿਟ ਹੈੱਡ ਦਾ ਅਹੁਦਾ ਸੰਭਾਲਿਆ
ਚੰਡੀਗੜ੍ਹ: ਰਤਨਾਕਰ ਮਿਸ਼ਰਾ ਨੇ ਐੱਨਐੱਫਐੱਲ ਪਾਣੀਪਤ ਦੇ ਯੂਨਿਟ ਹੈੱਡ ਵਜੋਂ ਅਹੁਦਾ ਸੰਭਾਲ ਲਿਆ ਹੈ। ਸੂਰਤ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਸ੍ਰੀ ਮਿਸ਼ਰਾ ਨੇ 1988 ਵਿਚ ‘ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਨੰਗਲ ਤੋਂ ਇੰਜਨੀਅਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਨੰਗਲ ਦੇ ਫੇਜ਼ ਇਕ ਦੇ ਆਧੁਨਿਕੀਕਰਨ ਤੇ ਅਮੋਨੀਆ ਫੀਡਸਟਾਕ ਪ੍ਰਾਜੈਕਟ ਦੀ ਸਫ਼ਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ 

ਵਧੀਆ ਸੇਵਾਵਾਂ ਲਈ ਡਾ. ਅਨਿਲ ਅਗਰਵਾਲ ਦਾ ਸਨਮਾਨ

Posted On February - 4 - 2020 Comments Off on ਵਧੀਆ ਸੇਵਾਵਾਂ ਲਈ ਡਾ. ਅਨਿਲ ਅਗਰਵਾਲ ਦਾ ਸਨਮਾਨ
ਚੰਡੀਗੜ੍ਹ: ਪ੍ਰਸਿੱਧ ਸਰਜਨ ਤੇ ਸਮਾਜ ਸੇਵੀ ਡਾ. ਅਨਿਲ ਅਗਰਵਾਲ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਮਾਜ ਨੂੰ ਦੇਣ ਤੇ ਗ਼ਰੀਬ ਮਰੀਜ਼ਾਂ ਦੇ ਮੁਫ਼ਤ ਅਪ੍ਰੇਸ਼ਨ ਕਰਨ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸੌ ਦੇ ਕਰੀਬ ਅਪ੍ਰੇਸ਼ਨ ਮੁਫ਼ਤ ਕੀਤੇ ਹਨ। ਉਨ੍ਹਾਂ ਦੇ ਹਸਪਤਾਲ ਵਿਚ ਇਕ ਮਰੀਜ਼ ਮੋਹਿਤ ਕੁਮਾਰ, ਜੋ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ, ਪਿਛਲੇ ਇਕ ਸਾਲ ਤੋਂ ਦਾਖ਼ਲ ਹੈ, ਜਿਸ ਦਾ ਉਨ੍ਹਾਂ ਵੱਲੋਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਡਾ. ਅਗਰਵਾਲ ਨੂੰ ਇਸ 

ਜੀਐੱਨਏ ਯੂਨੀਵਰਸਿਟੀ ਵਿਚ ਖੇਡਾਂ ਸਬੰਧੀ ਵਰਕਸ਼ਾਪ

Posted On February - 4 - 2020 Comments Off on ਜੀਐੱਨਏ ਯੂਨੀਵਰਸਿਟੀ ਵਿਚ ਖੇਡਾਂ ਸਬੰਧੀ ਵਰਕਸ਼ਾਪ
ਚੰਡੀਗੜ੍ਹ: ਜੀਐੱਨਏ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਨੇ ‘ਖੇਡ ਸਿਖਲਾਈ ਤੇ ਕੋਚਿੰਗ ਦੇ ਵਿਸ਼ਵ ਪਰਿਪੇਖ’ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ। ਵਰਕਸ਼ਾਪ ਦੇ ਪਹਿਲੇ ਦਿਨ ਮੁੱਖ ਬੁਲਾਰੇ ਡਾ. ਕਮਾਲ ਅਲੀ ਖਾਨ ਤੇ ਧਰਮੇਂਦਰ ਸਿੰਘ ਨੇ ਫਿਟਨੈੱਸ ਅਤੇ ਬਾਡੀ ਬਿਲਡਿੰਗ ਦੇ ਆਧੁਨਿਕ ਸਿਧਾਂਤਾਂ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਦੂਜੇ ਦਿਨ ‘ਹੈਰੀਟੇਜ ਫਿਟਨੈੱਸ ਤੇ ਸਪੋਰਟਸ ਅਕੈਡਮੀ’ ਦੇ ਸੰਸਥਾਪਕ ਡਾ. ਸੁਰੇਸ਼ ਕੁਮਾਰ ਨੇ 21ਵੀਂ ਸਦੀ ਵਿਚ ਖੇਡਾਂ 

ਅਕਾਲ ਅਕੈਡਮੀ ਬੜੂ ਸਾਹਿਬ ਵਿਚ ਵਰਕਸ਼ਾਪ

Posted On February - 4 - 2020 Comments Off on ਅਕਾਲ ਅਕੈਡਮੀ ਬੜੂ ਸਾਹਿਬ ਵਿਚ ਵਰਕਸ਼ਾਪ
ਚੰਡੀਗੜ੍ਹ: ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ‘ਨਵੇਂ ਅਧਿਆਪਕਾਂ ਲਈ ਸਮਾਜਿਕ ਭਾਵਨਾਤਮਕ ਸਿਖਲਾਈ’ ਵਿਸ਼ੇ ’ਤੇ ਅਕਾਲ ਅਕੈਡਮੀ ਚੁੰਨੀ ਕਲਾਂ ਵਿਚ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਦਾ ਉਦਘਾਟਨ ਕਲਗੀਧਰ ਸੁਸਾਇਟੀ ਦੇ ਸਕੱਤਰ ਡਾ. ਦਵਿੰਦਰ ਸਿੰਘ ਨੇ ਕੀਤਾ। 40 ਅਕਾਦਮੀਆਂ ਦੇ 39 ਅਧਿਆਪਕਾਂ ਨੇ ਇਸ ਵਰਕਸ਼ਾਪ ਵਿਚ ਸਿਖਲਾਈ ਹਾਸਲ ਕੀਤੀ। ਸਮਾਂਤਾ ਇੰਡੀਆ ਦੀ ਮੁੰਬਈ ਦੀ ਡਾਇਰੈਕਟਰ ਮੰਜੂਸ੍ਰੀ ਪਾਟਿਲ ਤੇ ਉਨ੍ਹਾਂ ਦੀ ਸਾਥੀ ਚੇਤਨਾ ਅੱਤਾਵਰ ਨੇ ਇਸ ਵਰਕਸ਼ਾਪ ਵਿਚ ਅਧਿਆਪਕਾਂ ਨੂੰ ਸਿਖਲਾਈ 

ਵਿਦਿਆ ਬਾਲਨ ਜੰਗਲਾਤ ਅਧਿਕਾਰੀ ਦਾ ਕਿਰਦਾਰ ਨਿਭਾਏਗੀ

Posted On February - 3 - 2020 Comments Off on ਵਿਦਿਆ ਬਾਲਨ ਜੰਗਲਾਤ ਅਧਿਕਾਰੀ ਦਾ ਕਿਰਦਾਰ ਨਿਭਾਏਗੀ
ਮੁੰਬਈ, 2 ਫਰਵਰੀ ਅਦਾਕਾਰਾ ਵਿਦਿਆ ਬਾਲਨ ਆਪਣੀ ਅਗਲੀ ਫ਼ਿਲਮ ਵਿਚ ਜੰਗਲਾਤ ਅਧਿਕਾਰੀ ਦਾ ਕਿਰਦਾਰ ਅਦਾ ਕਰੇਗੀ। ਫ਼ਿਲਮ ਮਨੁੱਖੀ ਤੇ ਜੰਗਲੀ ਜੀਵਨ ਵਿਚਾਲੇ ਟਕਰਾਅ ਦੀ ਬਾਤ ਪਾਵੇਗੀ। ਰਿਪੋਰਟਾਂ ਮੁਤਾਬਕ ਫ਼ਿਲਮ ਦੀ ਕਹਾਣੀ ਮਾਦਾ ਬਾਘ ਅਵਨੀ ਦੀ ਵਿਵਾਦਤ ਹੱਤਿਆ ਉਤੇ ਕੇਂਦਰਤ ਹੈ। ਅਵਨੀ ਨੂੰ ਨਵੰਬਰ 2018 ਵਿਚ ਇਕ ਮਾਹਿਰ ਨਿਸ਼ਾਨਚੀ ਨੇ ਕਥਿਤ ਜੰਗਲਾਤ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਗੋਲੀ ਮਾਰੀ ਸੀ। ਇਸ ਤੋਂ ਪਹਿਲਾਂ ਅਵਨੀ 13 ਵਿਅਕਤੀਆਂ ਨੂੰ ਮਾਰ ਚੁੱਕੀ ਸੀ। ਹਾਲਾਂਕਿ ਕੁਝ ਸੂਤਰਾਂ 
Manav Mangal Smart School
Available on Android app iOS app
Powered by : Mediology Software Pvt Ltd.