ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਕਾਰੋਬਾਰ › ›

Featured Posts
‘ਇੰਡੀਆ ਮਾਇ ਵੈਲੇਨਟਾਈਨ’ ਮੁਹਿੰਮ ਜਸ਼ਨ ਹੈ, ਰੋਸ ਨਹੀਂ: ਸਵਰਾ

‘ਇੰਡੀਆ ਮਾਇ ਵੈਲੇਨਟਾਈਨ’ ਮੁਹਿੰਮ ਜਸ਼ਨ ਹੈ, ਰੋਸ ਨਹੀਂ: ਸਵਰਾ

ਮੁੰਬਈ, 15 ਫਰਵਰੀ ਅਦਾਕਾਰਾ ਸਵਰਾ ਭਾਸਕਰ ਨੇ ਦੱਸਿਆ ਕਿ ‘ਇੰਡੀਆ ਮਾਇ ਵੈਲੇਨਟਾਈਨ’ ਮੁਹਿੰਮ ਤਹਿਤ 30 ਤੋਂ ਵੱਧ ਕਲਾਕਾਰ ਮੁਲਕ ਭਰ ’ਚ ਸਨੇਹ ਅਤੇ ਏਕੇ ਦਾ ਜਸ਼ਨ ਮਨਾ ਰਹੇ ਹਨ। ਅਭਿਨੇਤਰੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਵਿਚਾਰ-ਚਰਚਾ ਨੂੰ ‘ਈਕੋ ਚੈਂਬਰ’ ਤੋਂ ਬਾਹਰ ਲਿਜਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ...

Read More

ਪ੍ਰੇਮ ਕਹਾਣੀਆਂ ਸੁਣਾਉਣਾ ਸਹਿਜ ਲਗਦਾ ਹੈ: ਇਮਤਿਆਜ਼ ਅਲੀ

ਪ੍ਰੇਮ ਕਹਾਣੀਆਂ ਸੁਣਾਉਣਾ ਸਹਿਜ ਲਗਦਾ ਹੈ: ਇਮਤਿਆਜ਼ ਅਲੀ

ਨਵੀਂ ਦਿੱਲੀ, 13 ਫਰਵਰੀ ਨਿਰਦੇਸ਼ਕ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਰੋਮਾਂਸ ਤੋਂ ਬਿਨਾਂ ਫਿਲਮ ਬਣ ਸਕਦੀ ਹੈ ਪਰ ਉਸ ਦੇ ਲਈ ਪੁਰਸ਼ ਤੇ ਔਰਤ ਦੀ ਕਹਾਣੀ ਬਿਨਾਂ ਫਿਲਮ ਬਣਾਉਣ ਬਾਰੇ ਸੋਚਣਾ ਮੁਸ਼ਕਲ ਹੈ। ਫਿਲਮ ‘ਲਵ ਆਜ ਕਲ੍ਹ’ ਰਾਹੀਂ ਇਮਤਿਆਜ਼ ਅਲੀ ਵਲੋਂ 2009 ਦੀ ਫਿਲਮ ਵਾਲੇ ਵਿਸ਼ੇ ’ਤੇ ਹੀ ਮੌਜੂਦਾ ਦੌਰ ਅਨੁਸਾਰ ...

Read More

ਸੱਤ ਲਘੂ ਫ਼ਿਲਮਾਂ ਦਾ ਨਿਰਮਾਣ ਕਰੇਗੀ ਗੁਨੀਤ ਮੋਂਗਾ

ਸੱਤ ਲਘੂ ਫ਼ਿਲਮਾਂ ਦਾ ਨਿਰਮਾਣ ਕਰੇਗੀ ਗੁਨੀਤ ਮੋਂਗਾ

ਮੁੰਬਈ, 11 ਫਰਵਰੀ ਫ਼ਿਲਮ ਨਿਰਮਾਤਾ ਗੁਨੀਤ ਮੋਂਗਾ ਸੱਤ ਹੋਰ ਫ਼ਿਲਮਸਾਜ਼ਾਂ ਨਾਲ ਮਿਲ ਕੇ ‘ਜ਼ਿੰਦਗੀ ਇਨਸ਼ੌਰਟ’ ਨਾਂ ਦੇ ਇਕ ਸੰਗ੍ਰਹਿ ਨੂੰ ਸੱਤ ਹਿੱਸਿਆਂ ’ਚ ਲਘੂ ਫ਼ਿਲਮਾਂ ਦੇ ਰੂਪ ਵਿਚ ਪੇਸ਼ ਕਰੇਗੀ। ਇਸ ਲੜੀਵਾਰ ’ਚ ਨੀਨਾ ਗੁਪਤਾ, ਸੰਜੈ ਕਪੂਰ, ਦਿਵਿਆ ਦੱਤਾ ਤੇ ਹੋਰ ਨਜ਼ਰ ਆਉਣਗੇ। ਸਿੱਖਿਆ ਐਂਟਰਟੇਨਮੈਂਟ ਤੇ ਫਲਿੱਪਕਾਰਟ ਵੀਡੀਓ ਇਨ੍ਹਾਂ ਲਘੂ ਫ਼ਿਲਮਾਂ ...

Read More

ਵੰਡ-ਪਾਊ ਸਿਆਸਤ ਦੇ ਬਾਵਜੂਦ ਅਸੀਂ ਏਕਤਾ ਲਈ ਬਣੇ: ਰਹਿਮਾਨ

ਵੰਡ-ਪਾਊ ਸਿਆਸਤ ਦੇ ਬਾਵਜੂਦ ਅਸੀਂ ਏਕਤਾ ਲਈ ਬਣੇ: ਰਹਿਮਾਨ

ਮੁੰਬਈ, 11 ਫਰਵਰੀ ਅਕੈਡਮੀ ਪੁਰਸਕਾਰ ਵਿਜੇਤਾ ਸੰਗੀਤਕਾਰ ਏ.ਆਰ. ਰਹਿਮਾਨ ਦਾ ਕਹਿਣਾ ਹੈ ਕਿ ‘ਏਕਤਾ’ ਸ਼ਬਦ ਮੌਜੂਦਾ ਵੰਡ-ਪਾਊ ਸਿਆਸਤ ਅਤੇ ਮਾਨਸਿਕਤਾ ਦੇ ਦੌਰ ਵਿੱਚ ਲੋਕਾਂ ਦੀ ਹੋਂਦ ’ਤੇ ਸਵਾਲ ਖੜ੍ਹੇ ਕਰ ਸਕਦਾ ਹੈ। ਰਹਿਮਾਨ ਅਤੇ ਸੰਗੀਤ ਕਲਾਕਾਰ ਅਮੀਆ ਦਾਬਲੀ ਵਲੋਂ ‘ਏਕਮ ਸਾਤ ਯੂਨਿਟੀ ਕਨਸਰਟ: ਦਿ 50 ਸਿੰਫਨੀ’ ਮੌਕੇ ਪ੍ਰੋਗਰਾਮ ਪੇਸ਼ ਕੀਤਾ ਜਾਣਾ ...

Read More

‘ਕਭੀ ਈਦ ਕਭੀ ਦੀਵਾਲੀ’ ਵਿੱਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਪੂਜਾ ਹੇਗੜੇ

‘ਕਭੀ ਈਦ ਕਭੀ ਦੀਵਾਲੀ’ ਵਿੱਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਪੂਜਾ ਹੇਗੜੇ

ਮੁੰਬਈ, 11 ਫਰਵਰੀ ਫਿਲਮਸਾਜ਼ ਸਾਜਿਦ ਨਾਡਿਆਡਵਾਲਾ ਦੀ ਅਗਲੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਵਿੱਚ ਸੁਪਰਸਟਾਰ ਸਲਮਾਨ ਖਾਨ ਨਾਲ ਮੁੱਖ ਭੂਮਿਕਾ ਵਿੱਚ ਪੂਜਾ ਹੇਗੜੇ ਨਜ਼ਰ ਆਵੇਗੀ। ਇਸ ਦਾ ਐਲਾਨ ਪ੍ਰੋਡੱਕਸ਼ਨ ਹਾਊਸ ਨਾਡਿਆਡਵਾਲਾ ਗ੍ਰੈਂਡਸਨ ਵਲੋਂ ਮੰਗਲਵਾਰ ਨੂੰ ਟਵੀਟ ਕਰਕੇ ਕੀਤਾ ਗਿਆ। ਨਾਡਿਆਡਵਾਲਾ ਵਲੋਂ ਜਾਰੀ ਬਿਆਨ ਅਨੁਸਾਰ 29 ਵਰ੍ਹਿਆਂ ਦੀ ਅਭਿਨੇਤਰੀ ਫਿਲਮ ਦੇ ਮੁੱਖ ਮਹਿਲਾ ...

Read More

ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਲਾਇਆ

ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਲਾਇਆ

ਮੁੰਬਈ, 9 ਫਰਵਰੀ ‘ਜਵਾਨੀ ਜਾਨੇਮਨ’ ਨਾਲ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਅਲਾਇਆ ਐੱਫ. ਇਸ ਪ੍ਰਾਜੈਕਟ ਤੋਂ ਕਾਫ਼ੀ ਖ਼ੁਸ਼ ਹੈ। ਉਸ ਦਾ ਕਹਿਣਾ ਹੈ ਕਿ ਕਰੀਅਰ ਵਿਚ ਅਗਾਂਹ ਹੁਣ ਉਹ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਅਦਾ ਕਰਨਾ ਚਾਹੇਗੀ। ਨਿਤਿਨ ਕੱਕੜ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਸੈਫ਼ ਅਲੀ ਖ਼ਾਨ ਦੀ ਵੀ ...

Read More

ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਮੁੰਬਈ, 9 ਫਰਵਰੀ ਸੀਨੀਅਰ ਅਦਾਕਾਰਾ ਜ਼ੀਨਤ ਅਮਾਨ ਦਾ ਮੰਨਣਾ ਹੈ ਕਿ ਹਿੰਦੀ ਸਿਨੇ ਜਗਤ ਵਿੱਚ ਮਹਿਲਾਵਾਂ ਲਈ ‘ਉਮਰ ਅਨੁਸਾਰ ਢੁਕਵੇਂ’ ਕਿਰਦਾਰ ਬਹੁਤ ਘੱਟ ਲਿਖੇ ਜਾਂਦੇ ਹਨ ਅਤੇ ਇਸੇ ਕਾਰਨ ਹੀ ਉਹ ਘੱਟ ਕੰਮ ਕਰ ਕਰਦੀ ਹੈ। ਜ਼ੀਨਤ ਵਲੋਂ 15 ਸਾਲਾਂ ਬਾਅਦ ਨਾਟਕ ‘ਡੀਅਰੈਸਟ ਬਾਪੂ, ਲਵ ਕਸਤੂਰਬਾ’ ਨਾਲ ਥੀਏਟਰ ਜਗਤ ਵਿੱਚ ਵਾਪਸੀ ਕੀਤੀ ...

Read More


ਮੇਰੇ ਪਦਮਸ੍ਰੀ ਦਾ ਮੇਰੇ ਪਿਤਾ ਨਾਲ ਕੀ ਸਬੰਧ: ਅਦਨਾਨ ਸਾਮੀ

Posted On January - 31 - 2020 Comments Off on ਮੇਰੇ ਪਦਮਸ੍ਰੀ ਦਾ ਮੇਰੇ ਪਿਤਾ ਨਾਲ ਕੀ ਸਬੰਧ: ਅਦਨਾਨ ਸਾਮੀ
ਮੁੰਬਈ, 30 ਜਨਵਰੀ ਪਾਕਿਸਤਾਨੀ ਮੂਲ ਦੇ ਸੰਗੀਤਕਾਰ ਅਦਨਾਨ ਸਾਮੀ, ਜੋ ਪਦਮਸ੍ਰੀ ਕਾਰਨ ਚਰਚਾ ਵਿੱਚ ਹਨ, ਦਾ ਕਹਿਣਾ ਹੈ ਕਿ ਉਹ ਕਲਾਕਾਰ ਹੈ ਅਤੇ ਉਸ ਦਾ ਰਾਜਨੀਤੀ ਨਾਲ ਕੋਈ ਲੈਣ-ਦੇਣ ਨਹੀਂ ਹੈ ਪਰ ਕੁਝ ਲੋਕਾਂ ਵਲੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਉਸ ਦਾ ਨਾਂ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ। ਸਾਲ 2016 ਵਿੱਚ ਭਾਰਤੀ ਨਾਗਰਿਕ ਬਣੇ ਸਾਮੀ ਨੇ ਭਾਰਤ ਸਰਕਾਰ ਵਲੋਂ ਉਸ ਦੀ ਚੋਣ ਪਦਮਸ੍ਰੀ ਲਈ ਕੀਤੇ ਜਾਣ ’ਤੇ ‘ਅਥਾਹ ਸ਼ੁਕਰਾਨਾ’ ਪ੍ਰਗਟਾਉਂਦਿਆਂ ਸਵਾਲ ਕੀਤਾ ਕਿ ਉਸ ਦੇ ਪਿਤਾ ਦਾ ਇਸ ਪੁਰਸਕਾਰ 

ਰਜਨੀਕਾਂਤ ਸ਼ੂਟਿੰਗ ਦੌਰਾਨ ਜ਼ਖ਼ਮੀ ਨਹੀਂ ਹੋਇਆ: ਗ੍ਰਿਲਸ

Posted On January - 30 - 2020 Comments Off on ਰਜਨੀਕਾਂਤ ਸ਼ੂਟਿੰਗ ਦੌਰਾਨ ਜ਼ਖ਼ਮੀ ਨਹੀਂ ਹੋਇਆ: ਗ੍ਰਿਲਸ
ਬੰਗਲੁਰੂ, 29 ਜਨਵਰੀ ਡਿਸਕਵਰੀ ਚੈਨਲ ਦੇ ਪ੍ਰੋਗਰਾਮ ਦੀ ਸ਼ੂਟਿੰਗ ਦੌਰਾਨ ਤਾਮਿਲ ਸੁਪਰਸਟਾਰ ਰਜਨੀਕਾਂਤ ਜ਼ਖ਼ਮੀ ਨਹੀਂ ਹੋਏ ਹਨ। ਇਹ ਦਾਅਵਾ ਸ਼ੋਅ ਦੇ ਮੇਜ਼ਬਾਨ ਬਿਅਰ ਗ੍ਰਿਲਸ ਨੇ ਸੋਸ਼ਲ ਮੀਡੀਆ ’ਤੇ ਕੀਤਾ ਹੈ। ਉਸ ਨੇ ਲਿਖਿਆ ਕਿ ਰਜਨੀਕਾਂਤ ਜ਼ਖ਼ਮੀ ਨਹੀਂ ਹੋਏ ਅਤੇ ਉਹ ਬਹਾਦਰ, ਨਿਸ਼ਚੇ ਦੇ ਪੱਕੇ ਅਤੇ ਕਦੇ ਵੀ ਮੈਦਾਨ ਨਾ ਛੱਡਣ ਵਾਲੇ ਵਿਅਕਤੀ ਹਨ। ਬਾਂਦੀਪੁਰ ਟਾਈਗਰ ਰਿਜ਼ਰਵ ਦੇ ਡਾਇਰੈਕਟਰ ਟੀ ਬਾਲਾਚੰਦਰਾ ਨੇ ਵੀ ਰਜਨੀਕਾਂਤ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨੂੰ ਫਰਜ਼ੀ ਕਰਾਰ 

ਤਾਪਸੀ ਨੇ ਛੇੜਖਾਨੀ ਕਰਨ ਵਾਲੇ ਦੀ ਤੋੜ ਦਿੱਤੀ ਸੀ ਉਂਗਲ

Posted On January - 30 - 2020 Comments Off on ਤਾਪਸੀ ਨੇ ਛੇੜਖਾਨੀ ਕਰਨ ਵਾਲੇ ਦੀ ਤੋੜ ਦਿੱਤੀ ਸੀ ਉਂਗਲ
ਮੁੰਬਈ, 29 ਜਨਵਰੀ ਅਦਾਕਾਰਾ ਤਾਪਸੀ ਪੰਨੂ ਮੁਤਾਬਕ ਇਕ ਵਿਅਕਤੀ ਨੇ ਜਦੋਂ ਉਸ ਨੂੰ ਪਿੱਛੋਂ ਛੇੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਦੀ ਉਂਗਲ ਤੋੜ ਦਿੱਤੀ ਸੀ। ਇਸ ਪੁਰਾਣੀ ਘਟਨਾ ਨੂੰ ਚੇਤੇ ਕਰਦਿਆਂ ਤਾਪਸੀ ਨੇ ਦੱਸਿਆ,‘‘ਅਸੀਂ ਗੁਰਪੁਰਬ ਮੌਕੇ ਗੁਰਦੁਆਰੇ ਜਾਂਦੇ ਸੀ। ਗੁਰਦੁਆਰੇ ਦੇ ਬਾਹਰ ਇਕ ਥਾਂ ’ਤੇ ਲੰਗਰ ਲੱਗਾ ਸੀ। ਉਥੇ ਹੱਦ ਤੋਂ ਵੱਧ ਭੀੜ ਸੀ। ਮੈਨੂੰ ਛੇੜਖਾਨੀ ਹੋਣ ਦਾ ਪਹਿਲਾਂ ਹੀ ਸ਼ੱਕ ਸੀ ਅਤੇ ਮੈਂ ਚੌਕਸ ਸੀ। ਜਦੋਂ ਮੈਨੂੰ ਮਹਿਸੂਸ ਹੋਇਆ ਕਿ ਕਿਸੇ ਵਿਅਕਤੀ ਨੇ ਪਿੱਛੋਂ ਮੈਨੂੰ 

ਟਾਟਾ ਮੋਟਰਜ਼ ਵੱਲੋਂ ਨੈਕਸਨ ਦਾ ਇਲੈਕਟ੍ਰਿਕ ਵੇਰੀਐਂਟ ਲਾਂਚ

Posted On January - 29 - 2020 Comments Off on ਟਾਟਾ ਮੋਟਰਜ਼ ਵੱਲੋਂ ਨੈਕਸਨ ਦਾ ਇਲੈਕਟ੍ਰਿਕ ਵੇਰੀਐਂਟ ਲਾਂਚ
ਮੁੰਬਈ, 28 ਜਨਵਰੀ ਟਾਟਾ ਮੋਟਰਜ਼ ਨੇ ਸਪੋਰਟਸ ਯੂਟੀਲਿਟੀ ਵਹੀਕਲ (ਐੱਸਯੂਵੀ) ਵਰਗ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਆਪਣੇ ਮਾਡਲ ਨੈਕਸਨ ਦਾ ਇਲੈਕਟ੍ਰਿਕ ਵੇਰੀਐਂਟ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਘਰੇਲੂ ਬਾਜ਼ਾਰ ਵਿੱਚ (ਪੂਰੇ ਦੇਸ਼ ਭਰ ’ਚ) ਇਸ ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਰੱਖੀ ਗਈ ਹੈ। ਉਂਜ ਕੰਪਨੀ ਨੇ ਵਾਹਨ ਦੀ ਘੁੰਡ ਚੁਕਾਈ ਪਿਛਲੇ ਮਹੀਨੇ ਦਸੰਬਰ ਵਿੱਚ ਹੀ ਕਰ ਦਿੱਤੀ ਸੀ। ਟਾਟਾ ਸੰਨਜ਼ ਗਰੁੱਪ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਨੇ ਲਾਂਚ ਦਾ ਐਲਾਨ ਕਰਦਿਆਂ ਕਿਹਾ ਕਿ 

‘ਏਸੀਸੀ ਗੋਲਡ ਵਾਟਰ ਸ਼ੀਲਡ’ ਦੇ ਮਾਡਲ ਦਾ ਉਦਘਾਟਨ

Posted On January - 29 - 2020 Comments Off on ‘ਏਸੀਸੀ ਗੋਲਡ ਵਾਟਰ ਸ਼ੀਲਡ’ ਦੇ ਮਾਡਲ ਦਾ ਉਦਘਾਟਨ
ਹੁਸ਼ਿਆਰਪੁਰ: ਏਸੀਸੀ ਵਲੋਂ ਇੱਥੇ ਆਪਣੇ ਪ੍ਰੀਮੀਅਮ ਉਤਪਾਦ ‘ਏਸੀਸੀ ਗੋਲਡ ਵਾਟਰ ਸ਼ੀਲਡ’ ਦੇ ਮਾਡਲ ਦਾ ਉਦਘਾਟਨ ਕੀਤਾ ਗਿਆ। ਇਸ ਮਾਡਲ ਤਹਿਤ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ‘ਏਸੀਸੀ ਗੋਲਡ ਵਾਟਰ ਸ਼ੀਲਡ’ ਦਾ ਸਾਲ 2020 ਲਈ ਇੱਕ ਹੀ ਮੁੱਲ 450 ਰੁਪਏ ਪ੍ਰਤੀ ਬੋਰੀ ਨਿਰਧਾਰਿਤ ਕੀਤਾ ਗਿਆ ਹੈ। ਇਹ ਕੀਮਤ 31 ਦਸੰਬਰ 2020 ਤੱਕ ਲਾਗੂ ਰਹੇਗੀ ਅਤੇ ਹੋਰ ਸੀਮਿੰਟਾਂ ਦੇ ਭਾਅ ਵਿੱਚ ਵਾਧੇ-ਘਾਟੇ ਦਾ ਇਸ ’ਤੇ ਕੋਈ ਅਸਰ ਨਹੀਂ ਹੋਵੇਗਾ। ਉੱਤਰ ਪ੍ਰਦੇਸ਼ ਖੇਤਰ ਦੇ ਵਿਕਰੀ ਨਿਰਦੇਸ਼ਕ ਰਾਜੀਵ ਕੁਮਾਰ ਵਲੋਂ ਇਸ ਮਾਡਲ 

ਰੇਲ ਕੋਚ ਫੈਕਟਰੀ ਦੇ ਸੀਸੀਟੀਵੀ ਕੰਟਰੋਲ ਰੂਮ ਦਾ ਉਦਘਾਟਨ

Posted On January - 29 - 2020 Comments Off on ਰੇਲ ਕੋਚ ਫੈਕਟਰੀ ਦੇ ਸੀਸੀਟੀਵੀ ਕੰਟਰੋਲ ਰੂਮ ਦਾ ਉਦਘਾਟਨ
ਕਪੂਰਥਲਾ: ਰੇਲ ਕੋਚ ਫੈਕਟਰੀ ਦੇ ਮਹਾਂਪ੍ਰਬੰਧਕ ਰਵਿੰਦਰ ਗੁਪਤਾ ਵਲੋਂ ਰੇਲ ਕੋਚ ਫੈਕਟਰੀ ਵਿੱਚ ਰੇਲਵੇ ਸੁਰੱਖਿਆ ਬਲ ਦੇ ਸੀਸੀਟੀਵੀ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਸਮਾਰੋਹ ਮੌਕੇ ਉਨ੍ਹਾਂ ਰੇਲਵੇ ਸੁਰੱਖਿਆ ਬਲ ਦੀ ਟੁਕੜੀ ਦਾ ਨਿਰੀਖਣ ਕੀਤਾ ਅਤੇ 05 ਪੈਟਰੋਲਿੰਗ ਬਾਈਕ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੇਲ ਕੋਚ ਫੈਕਟਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਫੈਕਟਰੀ ਦੇ ਗੇਟਾਂ, ਸ਼ਾਪਿੰਗ ਕੰਪਲੈਕਸ, ਪ੍ਰਸ਼ਾਸਨਿਕ ਭਵਨ ਅਤੇ ਵਰਕਸ਼ਾਪ ਆਦਿ ਥਾਵਾਂ ’ਤੇ 45 ਸੀਸੀਟੀਵੀ 

ਡਿਊਕ ਫੈਸ਼ਨਜ਼ ਵਲੋਂ ਜੁੱਤਿਆਂ ਦੀ ਨਵੀਂ ਸਪੋਰਟਸ ਕੁਲੈਕਸ਼ਨ ਪੇਸ਼

Posted On January - 29 - 2020 Comments Off on ਡਿਊਕ ਫੈਸ਼ਨਜ਼ ਵਲੋਂ ਜੁੱਤਿਆਂ ਦੀ ਨਵੀਂ ਸਪੋਰਟਸ ਕੁਲੈਕਸ਼ਨ ਪੇਸ਼
ਚੰਡੀਗੜ੍ਹ: ਡਿਊਕ ਫੈਸ਼ਨਜ਼ ਵਲੋਂ ਜੁੱਤਿਆਂ ਦੀ ਨਵੀਂ ਸਪੋਰਟਸ ਕੁਲੈਕਸ਼ਨ ਮਾਰਕੀਟ ਵਿੱਚ ਉਤਾਰੀ ਗਈ ਹੈ। ਇਸ ਬਰਾਂਡ ਵਲੋਂ ਆਰਾਮਦਾਇਕ ਅਤੇ ਆਧੁਨਿਕਤਾ ਦੇ ਸੁਮੇਲ ਵਾਲੇ ਜੁੱਤੇ ਲਾਂਚ ਕੀਤੇ ਗਏ ਹਨ। ਰਬੜ ਦੇ ਤਲੇ ਵਾਲੇ ਜੁੱਤੇ ਉੱਚ-ਮਿਆਰੀ ਕੱਚੇ ਮਾਲ ਅਤੇ ਬਿਹਤਰੀਨ ਤਕਨਾਲੋਜੀ ਦੀ ਵਰਤੋਂ ਨਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦਾ ਵਜ਼ਨ ਬਹੁਤ ਘੱਟ ਹੈ ਅਤੇ ਅੰਦਰੋਂ ਨਰਮ ਹਨ। ਇਨ੍ਹਾਂ ਜੁੱਤਿਆਂ ਦੀ ਕੀਮਤ 1049 ਰੁਪਏ ਤੋਂ ਲੈ ਕੇ 3499 ਰੁਪਏ ਤੱਕ ਹੈ। ਇਹ ਵੱਖ-ਵੱਖ ਰੰਗਾਂ ਅਤੇ ਸਾਈਜ਼ਾਂ ਵਿੱਚ ਉਪਲੱਬਧ 

ਓਪੋ ਵਲੋਂ ਨਵਾਂ ਸਮਾਰਟਫੋਨ ਐੱਫ15 ਪੇਸ਼

Posted On January - 29 - 2020 Comments Off on ਓਪੋ ਵਲੋਂ ਨਵਾਂ ਸਮਾਰਟਫੋਨ ਐੱਫ15 ਪੇਸ਼
ਲੁਧਿਆਣਾ: ਪ੍ਰਮੁੱਖ ਸਮਾਰਟਫੋਨ ਬਰੈਂਡ ਓਪੋ ਨੇ ਆਪਣਾ ਨਵਾਂ ਸਮਾਰਟਫੋਨ ਓਪੋ ਐੱਫ15 ਭਾਰਤ ਵਿੱਚ ਪੇਸ਼ ਕੀਤਾ ਹੈ। ਓਪੋ ਦੀ ਐੱਫ ਸੀਰੀਜ਼ ਵਿੱਚ ਸ਼ਾਮਲ ਹੋਣ ਵਾਲਾ ਨਵਾਂ ਐੱਫ15 ਇੱਕ ਡਿਜ਼ਾਈਨ ਮਾਰਵਲ ਹੈ, ਜੋ ਕੇਵਲ 7.9 ਐੱਮਐੱਮ ਮੋਟਾਈ ਅਤੇ 172 ਗ੍ਰਾਮ ਵਜ਼ਨ ਦਾ ਹੈ। ਇਹ ਸਮਾਰਟਫੋਨ ਇੱਕ ਲੇਜ਼ਰ ਲਾਈਟ-ਰਿਫਲੈਕਟਿਵ ਬਲੈਕ ਕਵਰ ਨਾਲ ਆਵੇਗਾ। ਓਪੋ ਐੱਫ15 ਵਿੱਚ 48ਐੱਮਪੀ ਅਲਟਰਾ ਵਾਈਡ ਐਂਗਲ ਮੈਕਰੋ ਕਵਾਡਕੈਮ ਸੈੱਟਅੱਪ ਦਿੱਤਾ ਗਿਆ ਹੈ, ਜੋ ਸ਼ਾਨਦਾਰ ਫੋਟੋਗ੍ਰਾਫੀ ਅਨੁਭਵ ਦਿੰਦਾ ਹੈ। ਇਸ ਦੀ ਕੀਮਤ 19,990 

ਗ੍ਰੈਮੀ ਐਵਾਰਡਜ਼ ’ਚ ਬਿਲੀ ਇਲਿਸ਼ ਨੇ ਹੂੰਝਾ ਫੇਰਿਆ

Posted On January - 28 - 2020 Comments Off on ਗ੍ਰੈਮੀ ਐਵਾਰਡਜ਼ ’ਚ ਬਿਲੀ ਇਲਿਸ਼ ਨੇ ਹੂੰਝਾ ਫੇਰਿਆ
ਲਾਸ ਏਂਜਲਸ, 27 ਜਨਵਰੀ ਗਾਇਕਾ ਬਿਲੀ ਇਲਿਸ਼ (18) ਨੇ ਗ੍ਰੈਮੀ ਐਵਾਰਡਜ਼ ’ਚ ਚੋਟੀ ਦੇ ਵਰਗਾਂ ’ਚ ਹੂੰਝਾ ਫੇਰ ਦਿੱਤਾ ਹੈ। ਇਲਿਸ਼ ਨੇ ਆਪਣੇ ਭਰਾ ਅਤੇ ਰਿਕਾਰਡਿੰਗ ਪਾਰਟਨਰ ਫਿਨਿਅਸ ਓ’ਕੋਨੋਲ (22) ਨਾਲ ਮਿਲ ਕੇ ਛੇ ਪੁਰਸਕਾਰ ਹਾਸਲ ਕੀਤੇ। ਉਹ ਸੱਤ ਪੁਰਸਕਾਰਾਂ ਲਈ ਨਾਮਜ਼ਦ ਸਨ। ਇਲਿਸ਼ ਸਭ ਤੋਂ ਛੋਟੀ ਅਤੇ ਦੂਜੀ ਕਲਾਕਾਰ ਬਣ ਗਈ ਹੈ ਜਿਸ ਨੇ ਚਾਰ ਮੁੱਖ ਵਰਗਾਂ ’ਚ ਪੁਰਸਕਾਰ ਜਿੱਤੇ ਹਨ। ਇਸ ਤੋਂ ਪਹਿਲਾਂ ਕ੍ਰਿਸਟੋਫਰ ਕਰਾਸ ਨੇ 1981 ’ਚ ਚਾਰ ਵਰਗਾਂ ’ਚ ਅਹਿਮ ਪੁਰਸਕਾਰ ਜਿੱਤੇ ਸਨ। ਇਲਿਸ਼ ਨੂੰ 

ਆਮਿਰ ਦੀ ਫ਼ਿਲਮ ਲਈ ਅਕਸ਼ੈ ਨੇ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਈ

Posted On January - 28 - 2020 Comments Off on ਆਮਿਰ ਦੀ ਫ਼ਿਲਮ ਲਈ ਅਕਸ਼ੈ ਨੇ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਈ
ਮੁੰਬਈ, 27 ਜਨਵਰੀ ਸੁਪਰਸਟਾਰ ਆਮਿਰ ਖ਼ਾਨ ਨੇ ਫ਼ਿਲਮ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਉਣ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਨਿਰਮਾਤਾ ਸਾਜਿਦ ਨਾਡਿਆਵਾਲਾ ਦਾ ਸ਼ੁਕਰੀਆ ਅਦਾ ਕੀਤਾ ਹੈ। ਦੱਸਣਯੋਗ ਹੈ ਕਿ ਆਮਿਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਕ੍ਰਿਸਮਸ ’ਤੇ ਅਕਸ਼ੈ ਦੀ ਫ਼ਿਲਮ ਨਾਲ ਭਿੜ ਰਹੀ ਸੀ। 54 ਸਾਲਾ ਅਦਾਕਾਰ ਆਮਿਰ ਦੀ ਫ਼ਿਲਮ ਹਾਲੀਵੁੱਡ ਅਦਾਕਾਰ ਟੌਮ ਹੈਂਕਸ ਦੀ ਫ਼ਿਲਮ ‘ਫੌਰੈਸਟ ਗੰਪ’ ਦਾ ਹਿੰਦੀ ਰੂਪਾਂਤਰ ਹੈ। ਆਮਿਰ ਨੇ ਟਵਿੱਟਰ ’ਤੇ 

‘ਤਾਨਾਜੀ’ ਨੇ ਟਿਕਟ ਖਿੜਕੀ ’ਤੇ 200 ਕਰੋੜ ਕਮਾਏ

Posted On January - 26 - 2020 Comments Off on ‘ਤਾਨਾਜੀ’ ਨੇ ਟਿਕਟ ਖਿੜਕੀ ’ਤੇ 200 ਕਰੋੜ ਕਮਾਏ
ਮੁੰਬਈ, 25 ਜਨਵਰੀ ਅਦਾਕਾਰ ਤੇ ਨਿਰਮਾਤਾ ਅਜੈ ਦੇਵਗਨ ਦੀ ਫ਼ਿਲਮ ‘ਤਾਨਾਜੀ: ਦੀ ਅਨਸੰਗ ਵਾਰੀਅਰ’ ਨੇ ਟਿਕਟ ਖਿੜਕੀ ’ਤੇ 200 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੇਵਗਨ ਦੀ ਪਤਨੀ ਕਾਜੋਲ ਜੋ ਕਿ ਫ਼ਿਲਮ ਵਿਚ ਅਹਿਮ ਕਿਰਦਾਰ ਅਦਾ ਕਰ ਰਹੀ ਹੈ, ਨੇ ਅੱਜ ਇੰਸਟਾਗ੍ਰਾਮ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਦਰਸ਼ਕਾਂ ਦਾ ਉਨ੍ਹਾਂ ਪ੍ਰਤੀ ਸਨੇਹ ਤੇ ਸਮਰਥਨ ਬਰਕਰਾਰ ਰੱਖਣ ਲਈ ਸ਼ੁਕਰੀਆ ਅਦਾ ਕਰਦੀ ਹੈ। ਕਾਜੋਲ ਨੇ ਨਾਲ ਹੀ ਆਸ ਜ਼ਾਹਿਰ ਕੀਤੀ ਕਿ ਫ਼ਿਲਮ 250 ਕਰੋੜ ਰੁਪਏ ਦੇ ਅੰਕੜੇ ਨੂੰ ਛੋਹੇਗੀ। 

ਤਾਹਿਰਾ ਨੂੰ ਪਤੀ ਆਯੂਸ਼ਮਾਨ ਖੁਰਾਨਾ ’ਤੇ ਮਾਣ

Posted On January - 26 - 2020 Comments Off on ਤਾਹਿਰਾ ਨੂੰ ਪਤੀ ਆਯੂਸ਼ਮਾਨ ਖੁਰਾਨਾ ’ਤੇ ਮਾਣ
ਮੁੰਬਈ, 25 ਜਨਵਰੀ ਫ਼ਿਲਮਸਾਜ਼ ਤੇ ਲੇਖਿਕਾ ਤਾਹਿਰਾ ਕਸ਼ਿਅਪ, ਜਿਨ੍ਹਾਂ ਦੇ ਪਤੀ ਤੇ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਜਲਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਵਿਚ ਸਮਲਿੰਗੀ (ਗੇਅ) ਦਾ ਕਿਰਦਾਰ ਅਦਾ ਕੀਤਾ ਹੈ, ਦਾ ਕਹਿਣਾ ਹੈ ਕਿ ਕਿਸੇ ਨਾਲ ਪਿਆਰ ’ਚ ਪੈਣਾ ਮਹੱਤਵਪੂਰਨ ਹੈ, ਲਿੰਗ ਮਾਅਨੇ ਨਹੀਂ ਰੱਖਦਾ। ਤਾਹਿਰਾ ਨੇ ਕਿਹਾ ਕਿ ਆਯੂਸ਼ਮਾਨ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਕਰ ਰਹੇ ਹਨ, ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਤਾਹਿਰਾ ਨੇ ਕਿਹਾ ਕਿ ਫ਼ਿਲਮ ਇਸ਼ਕ 

ਪਟਕਥਾ ਤੇ ਕਿਰਦਾਰ ਸੁਣ ਕੇ ‘ਰਾਧੇ’ ਲਈ ਹਾਂ ਕੀਤੀ: ਦਿਸ਼ਾ

Posted On January - 25 - 2020 Comments Off on ਪਟਕਥਾ ਤੇ ਕਿਰਦਾਰ ਸੁਣ ਕੇ ‘ਰਾਧੇ’ ਲਈ ਹਾਂ ਕੀਤੀ: ਦਿਸ਼ਾ
ਮੁੰਬਈ, 24 ਜਨਵਰੀ ਅਦਾਕਾਰਾ ਦਿਸ਼ਾ ਪਟਾਨੀ ਸੁਪਰਸਟਾਰ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ: ਯੂਅਰ ਮੋਸਟ ਵਾਂਟੇਡ ਭਾਈ’ ਵਿਚ ਨਜ਼ਰ ਆਵੇਗੀ। ਦਿਸ਼ਾ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਬਾਰੇ ਬਹੁਤ ਉਤਸ਼ਾਹਿਤ ਹੈ। ਇਸ ਤੋਂ ਪਹਿਲਾਂ ਦੋਵੇਂ ‘ਭਾਰਤ’ ਵਿਚ ਇਕੱਠਿਆਂ ਕੰਮ ਕਰ ਚੁੱਕੇ ਹਨ। ਅਭਿਨੇਤਰੀ ਨੇ ਕਿਹਾ ਕਿ ਸਲਮਾਨ ਨੇ ਉਸ ਨੂੰ ਫ਼ਿਲਮ ਦੀ ਪੇਸ਼ਕਸ਼ ਕੀਤੀ ਸੀ ਤੇ ਉਸ ਨੇ ਕੰਮ ਕਰਨ ਦਾ ਫ਼ੈਸਲਾ ਲਿਆ ਕਿਉਂਕਿ ਇਸ ਰਾਹੀਂ ਉਸ ਨੂੰ ਨਿਰਦੇਸ਼ਕ ਪ੍ਰਭੂ ਦੇਵਾ ਨਾਲ ਵੀ ਕੰਮ ਕਰਨ ਦਾ ਮੌਕਾ ਮਿਲ ਰਿਹਾ 

ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਨਹੀਂ ਪਾਕਿ ਕ੍ਰਿਕਟ ਟੀਮ ਦਾ ਕੋਚ ਹੋਣਾ ਚਾਹੀਦੈ: ਅਮਜਦ ਖ਼ਾਨ

Posted On January - 24 - 2020 Comments Off on ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਨਹੀਂ ਪਾਕਿ ਕ੍ਰਿਕਟ ਟੀਮ ਦਾ ਕੋਚ ਹੋਣਾ ਚਾਹੀਦੈ: ਅਮਜਦ ਖ਼ਾਨ
ਮੁੰਬਈ, 23 ਜਨਵਰੀ ਮਲਾਲਾ ਯੂਸਫ਼ਜ਼ਈ ਦੇ ਜੀਵਨ ’ਤੇ ਫਿਲਮ ‘ਗੁਲ ਮਕਈ’ ਬਣਾਉਣ ਵਾਲੇ ਅਮਜਦ ਖ਼ਾਨ ਦਾ ਮੰਨਣਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਧੀਆ ਕ੍ਰਿਕਟਰ ਹਨ ਪਰ ਉਹ ਵਧੀਆ ਸਿਆਸਤਦਾਨ ਨਹੀਂ ਹਨ। ਅਮਜਦ ਖ਼ਾਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਮਰਾਨ ਖ਼ਾਨ ਨੇ ਭਾਰਤੀ ਸਿਨਮਾ ਅਤੇ ਸਭਿਆਚਾਰ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਹ ਪਾਕਿਸਤਾਨ ’ਚ ਜੁਰਮ ਵਧਾਉਣ ਦਾ ਕੰਮ ਕਰ ਰਿਹਾ ਹੈ। ਡਾਇਰੈਕਟਰ ਨੇ ਕਿਹਾ,‘‘ਇਮਰਾਨ ਖ਼ਾਨ ਨੂੰ ਕ੍ਰਿਕਟ ਕੋਚ ਹੋਣਾ ਚਾਹੀਦਾ ਸੀ 

ਉਮੇਸ਼ ਸ਼ੁਕਲਾ ਦੀ ਫਿਲਮ ਮਿਲਣ ਤੋਂ ਅਭਿਸ਼ੇਕ ਉਤਸ਼ਾਹਿਤ

Posted On January - 23 - 2020 Comments Off on ਉਮੇਸ਼ ਸ਼ੁਕਲਾ ਦੀ ਫਿਲਮ ਮਿਲਣ ਤੋਂ ਅਭਿਸ਼ੇਕ ਉਤਸ਼ਾਹਿਤ
ਮੁੰਬਈ, 22 ਜਨਵਰੀ ‘ਇਸਤਰੀ’ ਅਤੇ ‘ਬਾਲਾ’ ਵਰਗੀਆਂ ਫਿਲਮਾਂ ’ਚ ਮਜ਼ਾਹੀਆ ਕਿਰਦਾਰਾਂ ਨਾਲ ਦਰਸ਼ਕਾਂ ਦਾ ਧਿਆਨ ਖਿੱਚਣ ਵਾਲਾ ਅਦਾਕਾਰ ਅਭਿਸ਼ੇਕ ਬੈਨਰਜੀ ਹੁਣ ਡਾਇਰੈਕਟਰ ਉਮੇਸ਼ ਸ਼ੁਕਲਾ ਦੀ ਨਵੀਂ ਕਾਮੇਡੀ ਫਿਲਮ ਦਾ ਹਿੱਸਾ ਬਣ ਕੇ ਖੁਸ਼ ਹੈ। ਉਸ ਨੇ ਕਿਹਾ,‘‘ਉਮੇਸ਼ ਵਧੀਆ ਡਾਇਰੈਕਟਰ ਹੈ ਅਤੇ ਉਨ੍ਹਾਂ ‘ਓਐੱਮਜੀ-ਓ ਮਾਈ ਗੌਡ’ ਅਤੇ ‘102 ਨਾਟ ਆਊਟ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਮੈਨੂੰ ਉਸ ਦਾ ਕੰਮ ਪਸੰਦ ਹੈ।’’ ਅਭਿਸ਼ੇਕ ਨੇ ਦੱਸਿਆ ਕਿ ਉਮੇਸ਼ ਦੀ ਅਗਲੀ ਫਿਲਮ ਪਰਿਵਾਰਕ ਮਨੋਰੰਜਨ 

‘ਪੰਗਾ’ ਨੇ ਮਾਂ ਦੇ ਸੁਫਨਿਆਂ ਬਾਰੇ ਅਹਿਸਾਸ ਕਰਵਾਇਆ: ਜੱਸੀ ਗਿੱਲ

Posted On January - 23 - 2020 Comments Off on ‘ਪੰਗਾ’ ਨੇ ਮਾਂ ਦੇ ਸੁਫਨਿਆਂ ਬਾਰੇ ਅਹਿਸਾਸ ਕਰਵਾਇਆ: ਜੱਸੀ ਗਿੱਲ
ਮੁੰਬਈ, 22 ਜਨਵਰੀ ਪੰਜਾਬੀ ਅਦਾਕਾਰ ਅਤੇ ਗਾਇਕ ਜੱਸੀ ਗਿੱਲ ਨੇ ਕਿਹਾ ਹੈ ਕਿ ਲੋਕ ਆਪਣੀਆਂ ਮਾਵਾਂ ਦੇ ਸੁਫਨਿਆਂ ਦੀ ਕਦੇ ਵੀ ਕਦਰ ਨਹੀਂ ਕਰਦੇ ਹਨ ਅਤੇ ਨਵੀਂ ਫਿਲਮ ‘ਪੰਗਾ’ ਨੇ ਅਹਿਸਾਸ ਕਰਵਾਇਆ ਕਿ ਉਸ ਨੇ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਦੀ ਮਾਂ ਜ਼ਿੰਦਗੀ ’ਚ ਕੀ ਕਰਨਾ ਚਾਹੁੰਦੀ ਸੀ। ‘ਪੰਗਾ’ ’ਚ ਜੱਸੀ ਗਿੱਲ ਦੇ ਨਾਲ ਕੰਗਨਾ ਰਣੌਤ ਨੇ ਭੂਮਿਕਾ ਨਿਭਾਈ ਹੈ ਜੋ ਵਿਸਾਰ ਦਿੱਤੇ ਗਏ ਕਬੱਡੀ ਚੈਂਪੀਅਨ ਦੇ ਜੀਵਨ ’ਤੇ ਆਧਾਰਿਤ ਹੈ। ਜੱਸੀ ਨੇ ਕਿਹਾ,‘‘ਜਦੋਂ ਮੈਂ ਕਹਾਣੀ 
Manav Mangal Smart School
Available on Android app iOS app
Powered by : Mediology Software Pvt Ltd.