ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਕਾਰੋਬਾਰ › ›

Featured Posts
ਟਵਿੱਟਰ ’ਤੇ 3.90 ਕਰੋੜ ਸਮਰਥਕ ਬਣਨ ’ਤੇ ਸ਼ਾਹਰੁਖ ਵੱਲੋਂ ਧੰਨਵਾਦ

ਟਵਿੱਟਰ ’ਤੇ 3.90 ਕਰੋੜ ਸਮਰਥਕ ਬਣਨ ’ਤੇ ਸ਼ਾਹਰੁਖ ਵੱਲੋਂ ਧੰਨਵਾਦ

ਮੁੰਬਈ, 15 ਅਕਤੂਬਰ ਬੌਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਟਵਿੱਟਰ ’ਤੇ ਆਪਣੇ ਸਮਰਥਕਾਂ ਦੀ ਗਿਣਤੀ 3 ਕਰੋੜ 90 ਲੱਖ ਤੋਂ ਵੱਧ ਹੋਣ ’ਤੇ ਆਪਣੇ ਪ੍ਰਸ਼ੰਸਕਾਂ ਦੇ ਇਸ ਪਿਆਰ ਲਈ ਧੰਨਵਾਦ ਕੀਤਾ ਹੈ। 53 ਸਾਲਾ ਅਦਾਕਾਰ ਨੇ ਇਸ ਸੋਸ਼ਲ ਮੀਡੀਆ ਸਾਈਟ ’ਤੇ ਆਪਣੀ ਸੈਲਫੀ ਸਮੇਤ ਟਵੀਟ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ...

Read More

ਕਾਰਪੋਰੇਟ ਕੋਨਾ

ਕਾਰਪੋਰੇਟ ਕੋਨਾ

ਸਕੋਪ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਚੰਡੀਗੜ੍ਹ: ਸਟੈਂਡਿੰਗ ਕਾਨਫਰੰਸ ਆਫ਼ ਪਬਲਿਕ ਐਂਟਰਪ੍ਰਾਇਜ਼ਿਜ਼ (ਸਕੋਪ) ਨੇ ਦਿੱਲੀ ਸਥਿਤ ਸਕੋਪ ਕਨਵੈਨਸ਼ਨ ਸੈਂਟਰ ’ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਕੋਪ ਦੇ ਡਾਇਰੈਕਟਰ ਜਨਰਲ ਅਤੁਲ ਸੋਬਤੀ ਨੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾਵਾਂ ਚੜ੍ਹਾਈਆਂ। ਸਕੋਪ ਹੈੱਡਕੁਆਰਟਰ ’ਤੇ ਪਤਵੰਤਿਆਂ ਨੇ ਬੂਟੇ ਵੀ ਲਾਏ। -ਟਨਸ ਪੀ ...

Read More

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

ਮੁੰਬਈ, 13 ਅਕਤੂਬਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕਿਹਾ ਹੈ ਕਿ ਨਵੀਂ ਫਿਲਮ ‘ਛਪਾਕ’ ਉਸ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਅਤੇ ਜਜ਼ਬਾਤੀ ਪ੍ਰਾਜੈਕਟ ਰਿਹਾ ਹੈ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੇ ਜੀਵਨ ’ਤੇ ਆਧਾਰਿਤ ਹੈ ਜਿਸ ਦਾ ਕਿਰਦਾਰ ਦੀਪਿਕਾ ਨਿਭਾਅ ਰਹੀ ਹੈ। ਇਸ ’ਚ ...

Read More

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

ਮੁੰਬਈ, 13 ਅਕਤੂਬਰ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਦਾ ਕਹਿਣਾ ਹੈ ਕਿ ਉਹ ਖ਼ੁਸ਼ਕਿਸਮਤ ਹੈ, ਜੋ ਉਸ ਨੂੰ ਫਿਲਮ ‘ਸ਼ਮਸ਼ੇਰਾ’ ਵਿੱਚ ਸੰਜੇ ਦੱਤ ਅਤੇ ਰਣਬੀਰ ਕਪੂਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕਰਨ ਮਲਹੋਤਰਾ ਦੇ ਨਿਰਦੇਸ਼ਨ ਹੇਠ ਬਣੀ ਰਹੀ ਇਹ ਫਿਲਮ ਸੰਨ 1800 ਦੀ ਕਹਾਣੀ ਹੈ, ਜਿਸ ਵਿੱਚ ਡਾਕੂ ਕਬੀਲੇ ਦੇ ...

Read More

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਮੁੰਬਈ, 11 ਅਕਤੂਬਰ ਅਮਿਤਾਭ ਬਚਨ ਨੂੰ ਅੱਜ ਉਨ੍ਹਾਂ ਦੇ 77ਵੇਂ ਜਨਮ ਦਿਨ ਮੌਕੇ ਫ਼ਿਲਮ ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੁਬਾਰਕਬਾਦ ਦਿੱਤੀ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਭਾਰਤੀ ਸਿਨੇਮਾ ਦੇ ‘ਐਂਗਰੀ ਯੰਗਮੈਨ’ ਵਜੋਂ ਜਾਣੇ ਜਾਂਦੇ ਮੈਗਾਸਟਾਰ ਬੱਚਨ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਨੂੰ ਹੁਣ ਤੱਕ ਚਾਰ ਕੌਮੀ ਸਨਮਾਨ ਤੇ 15 ...

Read More

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਮੁੰਬਈ, 10 ਅਕਤੂਬਰ ‘ਸੇਕਰਡ ਗੇਮਜ਼’ ਤੋਂ ਬਾਅਦ ਸੈਫ਼ ਅਲੀ ਖ਼ਾਨ ਹੁਣ ਵੈੱਬ ਸੀਰੀਜ਼ ‘ਤਾਂਡਵ’ ਵਿਚ ਨਜ਼ਰ ਆਉਣਗੇ। ਇਹ ਸੀਰੀਜ਼ ਅਮਰੀਕੀ ਸਿਆਸੀ ਥ੍ਰਿਲਰ ‘ਹਾਊਸ ਆਫ਼ ਕਾਰਡਜ਼’ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ। ਨੈੱਟਫਲਿਕਸ ਸੀਰੀਜ਼ ‘ਹਾਊਸ ਆਫ਼ ਕਾਰਡਜ਼’ ਇਕ ਡੈਮੋਕ੍ਰੇਟ ਦੀ ਅਮਰੀਕੀ ਰਾਸ਼ਟਰਪਤੀ ਦਫ਼ਤਰ ਤੱਕ ਪਹੁੰਚਣ ਦੀ ਦਾਸਤਾਨ ਹੈ। ਸੈਫ਼ ਨੇ ਕਿਹਾ ਕਿ ...

Read More

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਮੁੰਬਈ, 9 ਅਕਤੂਬਰ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਆਪਣੀ ਬੱਚਿਆਂ ਨਾਲ ਤੈਰਾਕੀ ਕਰਦਿਆਂ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਕਿਵੇਂ ਉਸ ਨੇ ਆਪਣੀਆਂ ਰੁਝੇਵਿਆਂ ਭਰੀ ਜ਼ਿੰਦਗੀ ਦੇ ਕੁਝ ਪਲਾਂ ਦਾ ਆਨੰਦ ਲਿਆ। ਸਲਮਾਨ ਨੇ ਤਸਵੀਰ ਸਾਂਝੀ ਕਰਦਿਆਂ ਆਪਣੇ-ਆਪ ਨੂੰ ‘ਭਾਈ’ ਆਖਦਿਆਂ ਲਿਖਿਆ, ‘‘ਪਾਣੀ ਦੇ ਗੋਤੇ ਲਗਾਏ ਤੁਹਾਡੇ ਭਾਈ ਨੇ ...

Read More


ਰਿਟੇਲ ਸੈਕਟਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਤਿਆਰੀ

Posted On April - 2 - 2010 Comments Off on ਰਿਟੇਲ ਸੈਕਟਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਤਿਆਰੀ
ਨਵੀਂ ਦਿੱਲੀ, 1 ਅਪਰੈਲ ਦੇਸ਼ ਵਿੱਚ ਇਸ ਵੇਲੇ ਆਰਥਿਕ ਵਿਕਾਸ ਦਰ ਦਾ ਬਹੁਤਾ ਭਾਰ ਸਰਵਿਸ ਸੈਕਟਰ ਨੇ ਆਪਣੇ ਮੋਢਿਆਂ ਉਪਰ ਚੁੱਕਿਆ ਹੋਇਆ ਹੈ ਤੇ ਹੁਣ ਸਰਕਾਰ ਦਾ ਇਰਾਦਾ ਵਿਕਾਸ ਦਰ ਨੂੰ ਹੋਰ ਤੇਜ਼ ਕਰਨ ਦਾ ਹੈ। ਇਸੇ ਲਈ ਵਿੱਤ ਮੰਤਰਾਲੇ  ਦੇ ਸਲਾਹਕਾਰਾਂ ਨੇ ਰਿਟੇਲ ਸੈਕਟਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਲਈ ਦਰ ਖੋਲ੍ਹਣ ਤੇ ਜਨਤਕ ਖੇਤਰਾਂ ਦੀਆਂ ਇਕਾਈਆਂ ਦੇ ਹਿੱਸੇ ਵੇਚਣ ਦੀ ਯੋਜਨਾ ਬਣਾਈ ਹੈ। ਜਿਨ੍ਹਾਂ ਸੈਕਟਰਾਂ ਦੇ ਹਿੱਸੇ ਵੇਚੇ ਜਾਣਗੇ, ਉਨ੍ਹਾਂ ਵਿੱਚ ਬੀ.ਐਸ.ਐਨ. ਐਲ., ਐਮ.ਟੀ. ਐਨ.ਐਲ. ਤੇ ਟੀ.ਸੀ.ਆਈ.ਐਲ. 

ਭਾਰਤੀ ਉਤਪਾਦਾਂ ਦੀ ਗੁਣਵੱਤਾ ਵਧਾਉਣ ’ਤੇ ਜ਼ੋਰ

Posted On April - 2 - 2010 Comments Off on ਭਾਰਤੀ ਉਤਪਾਦਾਂ ਦੀ ਗੁਣਵੱਤਾ ਵਧਾਉਣ ’ਤੇ ਜ਼ੋਰ
ਪੱਤਰ ਪ੍ਰੇਰਕ ਲੌਂਗੋਵਾਲ, 1 ਅਪਰੈਲ ਸੰਤ ਲੌਂਗੋਵਾਲ ਇੰਸਟੀਚਿਊੂੂਟ (ਡੀਮਡ ਯੂਨੀਵਰਸਿਟੀ) ਦੇ ਮਕੈਨੀਕਲ ਵਿਭਾਗ ਵੱਲੋਂ ਸੰਸਥਾ ਦੇ ਨਿਰਦੇਸ਼ਕ ਡਾ. ਵਰਿੰਦਰ ਸਾਹਨੀ ਦੀ ਅਗਵਾਈ ਹੇਠ ਕੌਮੀ ਪੱਧਰ ਦੀ ‘ਐਨ.ਸੀ.ਪੀ.ਐਮ.-2010’ ਦੋ-ਰੋਜ਼ਾ ਕਾਨਫਰੰਸ ਕਰਵਾਈ ਗਈ। ਇਸ ਦਾ ਉਦਘਾਟਨ ਡਾ. ਚੰਦਰ ਸ਼ੇਖਰ ਆਈ.ਆਈ.ਟੀ. ਨਵੀਂ ਦਿੱਲੀ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਉਤਪਾਦ ਚੀਨ ਦੇ ਉਤਪਾਦ ਨਾਲੋਂ ਕਾਫੀ ਮਹਿੰਗੇ ਹਨ। ਭਾਰਤੀ ਉਤਪਾਦਾਂ ਦੀ ਗੁਣਵੱਤਾ ਵਧਾਉਣ ਅਤੇ ਅੰਤਰਰਾਸ਼ਟਰੀ 

ਹਰਿਆਣਾ ਵਿਚ 500 ਨਵੇਂ ਪੱਕੇ ਜਲ ਮਾਰਗਾਂ ਦਾ ਨਿਰਮਾਣ ਕਰਨ ਦੀ ਯੋਜਨਾ

Posted On April - 2 - 2010 Comments Off on ਹਰਿਆਣਾ ਵਿਚ 500 ਨਵੇਂ ਪੱਕੇ ਜਲ ਮਾਰਗਾਂ ਦਾ ਨਿਰਮਾਣ ਕਰਨ ਦੀ ਯੋਜਨਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1 ਅਪਰੈਲ ਹਰਿਆਣਾ ਸਰਕਾਰ ਨੇ ਚਾਲੂ ਮਾਲੀ ਵਰ੍ਹੇ ਦੌਰਾਨ 500 ਨਵੇਂ ਪੱਕੇ ਜਲ ਮਾਰਗਾਂ ਦਾ ਨਿਰਮਾਣ ਕਰਨ ਅਤੇ 500 ਤੋਂ ਵੱਧ ਨਹਿਰਾਂ ਅਤੇ ਖਾਲਿਆਂ ਦੀ ਮੁਰੰਮਤ ਅਤੇ ਸੁਧਾਰ ਕਰਨ ਦੀ  ਯੋਜਨਾ ਤਿਆਰ ਕੀਤੀ ਹੈ। ਵਿੱਤ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਜ ਵਿਚ ਪਾਣੀ ਦੀ ਬਰਾਬਰ ਵੰਡ ਕਰਨ ਲਈ ਵਚਨਬੱਧ ਹੈ ਅਤੇ ਇਸ ਦੇ ਲਈ ਅਨੇਕ ਯੋਜਨਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਗੁੜਗਾਉਂ, ਮਾਨੇਸਰ, ਬਹਾਦੁਰਗੜ੍ਹ, ਸਾਂਪਲਾ ਅਤੇ 

ਪੈਨ ਨੰਬਰ ਦਰਸਾਓ ਜਾਂ 20 ਫੀਸਦੀ ਟੈਕਸ ਭਰੋ

Posted On April - 2 - 2010 Comments Off on ਪੈਨ ਨੰਬਰ ਦਰਸਾਓ ਜਾਂ 20 ਫੀਸਦੀ ਟੈਕਸ ਭਰੋ
ਟੈਕਸ ਚੋਰੀ ਰੋਕਣ ਦਾ ਨਵਾਂ ਤੋੜ ਨਵੀਂ ਦਿੱਲੀ, 1 ਅਪਰੈਲ ਠੇਕੇਦਾਰਾਂ ਤੇ ਉਪ-ਠੇਕੇਦਾਰਾਂ ਨੂੰ ਸਥਾਈ ਖਾਤਾ ਨੰਬਰ (ਪੈਨ) ਦਾ ਹਵਾਲਾ ਨਾ ਦੇਣਾ ਬਹੁਤ ਮਹਿੰਗਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ’ਤੇ 1 ਤੋਂ 2 ਫੀਸਦੀ ਕਰ ਦੀ ਥਾਂ 20 ਫੀਸਦੀ ਕਰ ਲਾਉਣ ਦੀ ਬਜਟ ਦੀ ਤਜਵੀਜ਼ ਅੱਜ ਤੋਂ ਲਾਗੂ ਹੋ ਗਈ ਹੈ। 2009-10 ਦੇ ਬਜਟ ’ਚ ਲਿਆਂਦੀ ਗਈ ਇਹ ਵਿਵਸਥਾ ਅੱਜ ਤੋਂ ਲਾਗੂ ਹੋਣ ਯੋਗ ਹੈ ਜਿਸ ਦਾ ਟੀਚਾ ਟੈਕਸ ਚੋਰੀ ਕਰਨ ਦੀਆਂ ਚੋਰ ਮੋਰੀਆਂ ਨੂੰ ਮੁੰਦਣਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪੈਨ ਲੈਣ ਵੱਲ ਰੁਚਿਤ ਕਰਨਾ ਹੈ। 

‘ਕਲੈਸ਼ ਆਫ ਟਾਈਟਨਜ਼’

Posted On April - 2 - 2010 Comments Off on ‘ਕਲੈਸ਼ ਆਫ ਟਾਈਟਨਜ਼’
ਹਾਲੀਵੁੱਡ (ਕੈਲੀਫੋਰਨੀਆ) ਦੇ ਗਰਾਊਮੈਨਜ਼ ਚਾਈਨੀਜ਼ ਥੀਏਟਰ ’ਚ ਫਿਲਮ ‘ਕਲੈਸ਼ ਆਫ ਟਾਈਟਨਜ਼’ ਦੇ ਪ੍ਰੀਮੀਅਰ ਮੌਕੇ ਤਸਵੀਰ ਖਿਚਵਾ ਰਹੀ ਅਭਿਨੇਤਰੀ ਐਲਿਸਾ ਮਿਲਾਨੋ   (ਫੋਟੋ: ਰਾਇਟਰਜ਼)  

ਖੁਰਾਕੀ ਵਸਤਾਂ ਬਾਰੇ ਮਹਿੰਗਾਈ ਦਰ ਵਧੀ

Posted On April - 2 - 2010 Comments Off on ਖੁਰਾਕੀ ਵਸਤਾਂ ਬਾਰੇ ਮਹਿੰਗਾਈ ਦਰ ਵਧੀ
ਨਵੀਂ ਦਿੱਲੀ, 1 ਅਪਰੈਲ ਦਾਲ, ਜੌਂ ਤੇ ਕੁਝ ਹੋਰ ਚੀਜ਼ਾਂ ਦੇ ਮਹਿੰਗਾ ਹੋਣ ਨਾਲ ਖੁਰਾਕੀ ਵਸਤਾਂ ਦੇ ਥੋਕ ਮੁੱਲ ਸੂਚਕ ਅੰਕ ਉਪਰ ਆਧਾਰਤ ਮਹਿੰਗਾਈ ਦਰ 20 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਧ ਕੇ 16.35 ਫੀਸਦੀ ਹੋ ਗਈ। ਇਸ ਤੋਂ ਪਹਿਲਾਂ 13 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਮਹਿੰਗਾਈ ਦਰ 16.22 ਫੀਸਦੀ ਸੀ, ਜੋ ਚਾਰ ਮਹੀਨਿਆਂ ’ਚ ਸਭ ਤੋਂ ਘੱਟ ਸੀ। ਸਮੀਖਿਆ ਅਧੀਨ ਹਫ਼ਤੇ ਦੌਰਾਨ ਦਾਲਾਂ ਦੇ ਭਾਅ ਇਕ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 31.55 ਫੀਸਦੀ ਤੇ ਦੁੱਧ ਕਰੀਬ 18.74 ਫੀਸਦੀ ਉੱਚੇ ਰਹੇ। ਇਸ ਹਫ਼ਤੇ ਦੌਰਾਨ ਜੌਂ 

ਫਿਲਮ ‘ਕਬਿ ਗਲਿ ਲਾਵਿਹਿਗੇ’ ਦਾ ਪ੍ਰਦਰਸ਼ਨ

Posted On April - 2 - 2010 Comments Off on ਫਿਲਮ ‘ਕਬਿ ਗਲਿ ਲਾਵਿਹਿਗੇ’ ਦਾ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਬਹਿਰਾਮ, 1 ਅਪਰੈਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਦੀਪ ਸਿੰਘ ਮੁਹਾਲੀ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ ਫਿਲਮ ‘ਕਬਿ ਗਲਿ ਲਾਵਿਹਿਗੇ’ ਦਾ ਨੇੜਲੇ ਪਿੰਡ ਸੱਲ ਕਲਾਂ ਵਿਚ ਪ੍ਰਦਰਸ਼ਨ ਕੀਤਾ ਗਿਆ। ਇੰਗਲੈਂਡ ਤੋਂ ਪਿੰਡ ਪੁੱਜੇ ਗਰਚਾ ਪਰਿਵਾਰ ਵੱਲੋਂ ਆਪਣੇ ਨਵ ਉਸਾਰੇ ਰੈਣ ਬਸੇਰੇ ‘ਘਰਿ ਬਹਿਰ ਤੇਰਾ ਪਰਵਾਸਾ’ ਵਿਖੇ ਵਿਖਾਈ ਗਈ।  

ਖੇਤੀਬਾੜੀ ਉਤਪਾਦਨ ਸਬੰਧੀ ਜਾਣਕਾਰੀ ਦਿੱਤੀ

Posted On April - 2 - 2010 Comments Off on ਖੇਤੀਬਾੜੀ ਉਤਪਾਦਨ ਸਬੰਧੀ ਜਾਣਕਾਰੀ ਦਿੱਤੀ
ਪੱਤਰ ਪ੍ਰੇਰਕ ਨਵਾਂਸ਼ਹਿਰ, 1 ਅਪਰੈਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਐਨ.ਐਸ. ਬਾਠ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਇਸ ਹਾੜ੍ਹੀ ਸੀਜ਼ਨ ਦੌਰਾਨ ਕਣਕ ਹੇਠ ਅੰਦਾਜ਼ਨ 75000 ਹੈਕਟੇਅਰ ਰਕਬਾ, ਤੇਲ ਬੀਜ ਹੇਠ 5500 ਹੈਕਟੇਅਰ ਰਕਬਾ ਲਿਆਂਦਾ ਗਿਆ ਹੈ। ਕਣਕ ਤੋਂ ਕਰੀਬ 324000 ਮੀਟਰਕ ਟਨ ਝਾੜ ਦੀ ਆਸ ਹੈ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ 135 ਮੀਟਰਕ ਟਨ ਜ਼ਿੰਕ ਸਲਫੇਟ ਕਿਸਾਨਾਂ ਨੂੰ 50 ਫੀਸਦ ਉਪਦਾਨ 

ਹਿਉਂਦਈ ਨੇ ਮਾਰਚ ਵਿਚ 31,501 ਕਾਰਾਂ ਵੇਚੀਆਂ

Posted On April - 2 - 2010 Comments Off on ਹਿਉਂਦਈ ਨੇ ਮਾਰਚ ਵਿਚ 31,501 ਕਾਰਾਂ ਵੇਚੀਆਂ
ਨਵੀਂ ਦਿੱਲੀ, 1 ਅਪਰੈਲ ਭਾਰਤ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹਿਉਂਦਈ ਨੇ ਪਿਛਲੇ ਮਹੀਨੇ ਮਾਰਚ ਵਿਚ 31,501 ਕਾਰਾਂ ਵੇਚੀਆਂ ਹਨ। ਭਾਰਤ ਦੇ ਕਾਰ ਬਾਜ਼ਾਰ ਵਿਚ ਦਾਖਲ ਹੋਣ ਤੋਂ ਬਾਅਦ ਕਿਸੇ ਇਕ ਮਹੀਨੇ ਅੰਦਰ ਕਾਰਾਂ ਦੀ ਹੋਈ ਵਿਕਰੀ ਵਿਚੋਂ ਇਹ ਸਭ ਤੋਂ ਵੱਧ ਹੈ। -ਪੀ.ਟੀ.ਆਈ.  

ਖੰਡ ਉਤਪਾਦਨ 22 ਫੀਸਦੀ ਵਧਿਆ

Posted On April - 2 - 2010 Comments Off on ਖੰਡ ਉਤਪਾਦਨ 22 ਫੀਸਦੀ ਵਧਿਆ
ਨਵੀਂ ਦਿੱਲੀ, 1 ਅਪਰੈਲ ਸਾਲ 2009-10 ਦੀ ਪਹਿਲੀ ਛਿਮਾਹੀ ’ਚ ਖੰਡ ਉਤਪਾਦਨ ਵਿਚ ਪਿਛਲੇ ਸਾਲ ਦੇ ਮੁਕਾਬਲੇ 22 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਰ ਇਕ ਕਰੋੜ 67 ਲੱਖ ਟਨ ਖੰਡ ਦਾ ਉਤਪਾਦਨ ਹੋਇਆ ਜਦੋਂ ਕਿ 2008-09 ਦੀ ਪਹਿਲੀ ਛਿਮਾਹੀ ’ਚ ਇਹ ਇਕ ਕਰੋੜ 37 ਲੱਖ ਸੀ। ਨੈਸ਼ਨਲ ਫੈਡਰੇਸ਼ਨ ਆਫ ਕੋ-ਆਪਰੇਟਿਵ ਸ਼ੂਗਰ ਫੈਕਟਰੀਜ਼ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਾਧਾ ਸਭ ਤੋਂ ਵੱਡੇ ਖੰਡ ਉਤਪਾਦਕ ਰਾਜਾਂ- ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ’ਚ ਗੰਨੇ ਦੀ ਵੱਧ ਸਪਲਾਈ ਕਾਰਨ ਸੰਭਵ ਹੋ ਸਕਿਆ ਹੈ। ਇਨ੍ਹਾਂ 

ਨਾਬਾਰਡ ਵੱਲੋਂ ਪੰਜਾਬ ਨੂੰ ਵਿੱਤੀ ਸਹਾਇਤਾ

Posted On April - 2 - 2010 Comments Off on ਨਾਬਾਰਡ ਵੱਲੋਂ ਪੰਜਾਬ ਨੂੰ ਵਿੱਤੀ ਸਹਾਇਤਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1  ਅਪਰੈਲ ਨਾਬਾਰਡ ਨੇ ਪੰਜਾਬ ਨੂੰ ਵੱਖ ਵੱਖ ਖੇਤਰਾਂ ਵਿਚ ਵਿੱਤੀ ਸਹਾਇਤਾ ਲਈ ਸਾਲ 2009-10 ਵਾਸਤੇ 4750 ਕਰੋੜ ਰੁਪਏ ਦਿੱਤੇ ਹਨ। ਇਹ ਜਾਣਕਾਰੀ ਐਸ.ਸੀ. ਕੌਸ਼ਿਕ ਚੀਫ ਜਨਰਲ ਮੈਨੇਜਰ ਪੰਜਾਬ ਖੇਤਰੀ ਦਫਤਰ ਨੇ ਦਿੱਤੀ ਹੈ। ਸ੍ਰੀ ਕੌਸ਼ਿਕ ਨੇ ਕਿਹਾ ਹੈ ਕਿ ਨਾਬਾਰਡ ਨੇ ਸਹਿਕਾਰੀ ਬੈਂਕ, ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਤਿੰਨ ਖੇਤਰੀ ਪੇਂਡੂ ਬੈਂਕਾਂ ਅਤੇ ਕਈ ਵਪਾਰਕ ਬੈਂਕਾਂ ਨੂੰ ਸਸਤੀਆਂ ਦਰਾਂ ‘ਤੇ ਪੈਸਾ ਮੁਹੱਈਆ ਕੀਤਾ ਹੈ। ਬੈਂਕਾਂ ਵਲੋਂ ਇਸ ਪੈਸੇ ਨਾਲ 

ਸੈਲਾਨੀਆਂ ਦੀ ਆਮਦ ਵਧੀ

Posted On April - 2 - 2010 Comments Off on ਸੈਲਾਨੀਆਂ ਦੀ ਆਮਦ ਵਧੀ
ਜੰਮੂ, 1 ਅਪਰੈਲ ਜੰਮੂ-ਕਸ਼ਮੀਰ ਸਰਕਾਰ ਨੇ ਦੱਸਿਆ ਹੈ ਕਿ ਸਾਲ 2009 ਦੌਰਾਨ ਰਾਜ ਵਿਚ ਕਰੀਬ ਇਕ ਕਰੋੜ ਸੈਲਾਨੀ ਆਏ, ਜਿਨ੍ਹਾਂ ਵਿਚ 55,000 ਵਿਦੇਸ਼ੀ ਸਨ। ਸਰਕਾਰ ਨੇ ਇਹ ਆਸ ਪ੍ਰਗਟਾਈ ਹੈ ਕਿ ਇਸ ਸਾਲ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ। ਸੈਰ-ਸਪਾਟਾ ਮੰਤਰੀ ਰਿਗਜ਼ਿੰਨ ਜ਼ੋਰਾ ਨੇ ਅੱਜ ਵਿਧਾਨ ਸਭਾ ਵਿਚ ਦੱਸਿਆ ਕਿ ਪਿਛਲੇ ਸਾਲ ਇਸ ਰਾਜ ਵਿਚ ਕਰੀਬ ਇਕ ਕਰੋੜ ਸੈਲਾਨੀ ਆਏ ਸਨ ਜਿਨ੍ਹਾਂ ਵਿਚ 92.84 ਲੱਖ ਭਾਰਤੀ ਤੇ 55,000 ਵਿਦੇਸ਼ੀ ਸੈਲਾਨੀ ਸਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਸਾਲ ਰਾਜ ਵਿਚ ਸੈਲਾਨੀਆਂ ਦੀ ਗਿਣਤੀ 

ਮੰਡੀਆਂ ਵਿਚ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ

Posted On April - 2 - 2010 Comments Off on ਮੰਡੀਆਂ ਵਿਚ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ
ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 1 ਅਪਰੈਲ ਮੁੱਖ ਮੰਡੀ ਮੁੱਲਾਂਪੁਰ ਦਾਖਾ ਅਤੇ ਇਸ ਦੇ ਅਧੀਨ ਪੈਂਦੀਆਂ 9 ਪੇਂਡੂ ਅਨਾਜ ਮੰਡੀਆਂ ਵਿਖੇ ਸਫਾਈ, ਰੌਸ਼ਨੀ ਅਤੇ ਪਾਣੀ ਦਾ ਪ੍ਰਬੰਧ ਮੁਕੰਮਲ ਹੈ ਪਰ ਇਹ ਮੰਡੀਆਂ ਵਿਚ ਅਜੇ ਇਕ ਹਫਤਾ ਹੋਰ ਅਨਾਜ ਦੀ ਆਮਦ ਹੋਣ ਦੀ ਉਮੀਦ ਨਹੀਂ ਹੈ। ਇਨ੍ਹਾਂ 9 ਮੰਡੀਆਂ ਵਿਚ 30&30 ਫੁੱਟ ਦੇ ਸ਼ੈੱਡ ਅਤੇ ਰੁੱਖ ਛਾਂ ਵਾਸਤੇ ਲੱਗੇ ਹੋਏ ਹਨ। ਪਾਣੀ ਪਿਲਾਉਣ ਦੇ ਪ੍ਰਬੰਧ ਲਈ ਠੇਕਾ ਦੇ ਦਿੱਤਾ ਗਿਆ ਹੈ ਜੋ ਸੇਵਾਦਾਰਾਂ ਦੀ ਨਿਯੁਕਤੀ ਕਰੇਗਾ। ਮੰਡੀ ਦਾ ਸ਼ੈੱਡ 60&30 ਫੁੱਟ ਹੈ, ਜੋ ਮੀਂਹ-ਕਣੀ 

ਪੀ.ਏ.ਡੀ. ਬੈਂਕ ਨੂੰ 35 ਲੱਖ ਦਾ ਲਾਭ

Posted On April - 2 - 2010 Comments Off on ਪੀ.ਏ.ਡੀ. ਬੈਂਕ ਨੂੰ 35 ਲੱਖ ਦਾ ਲਾਭ
ਪੱਤਰ ਪ੍ਰੇਰਕ ਨਵਾਂਸ਼ਹਿਰ, 1 ਅਪਰੈਲ ਪ੍ਰੀਤ ਪੈਲਸ ਰਾਹੋਂ ਰੋਡ ਵਿਖੇ ਪੀ.ਏ.ਡੀ ਬੈਂਕ ਦੇ ਹੋਏ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਬੈਂਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਭਾਰਟਾ ਨੇ ਦੱਸਿਆ ਕਿ ਬੈਂਕ ਨੂੰ ਸਾਲ 2007-08-09 ਵਿਚ 35 ਲੱਖ 13 ਹਜ਼ਾਰ ਰੁਪਏ ਦਾ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੈਂਕ ਨੇ ਆਪਣੀ ਥਾਂ ਲੈ ਕੇ ਆਪਣੀ ਇਮਾਰਤ ਉਸਾਰਨ ਦਾ ਫੈਸਲਾ ਲਿਆ ਹੈ। ਬੈਂਕ ਦਾ ਅਣਵੰਡਿਆ ਲਾਭ 2 ਲੱਖ 10 ਹਜ਼ਾਰ ਰੁਪਏ ਅਤੇ ਕਿਸਾਨਾਂ ਦੇ ਹਿੱਸਿਆਂ ਦਾ ਲਾਭਅੰਸ਼ 1 ਲੱਖ 75 ਹਜ਼ਾਰ ਰੁਪਏ ਵੀ ਬੈਂਕ ਦੀ ਇਮਾਰਤ ਉਸਾਰੀ ਵਿਚ 

ਸੈਨਸੈਕਸ 62 ਅੰਕ ਹੇਠਾਂ

Posted On April - 1 - 2010 Comments Off on ਸੈਨਸੈਕਸ 62 ਅੰਕ ਹੇਠਾਂ
ਮੁੰਬਈ, 31 ਮਾਰਚ ਸਾਲ 2009-2010 ਦੇ ਵਿੱਤੀ ਵਰ੍ਹੇ ਦੇ ਆਖਰੀ ਦਿਨ ਸੈਨਸੈਕਸ ਅੱਜ 62 ਅੰਕ ਹੇਠਾਂ ਨੂੰ ਤਿਲਕ ਗਿਆ। ਅੱਜ ਬਿਕਵਾਲੀ ਦੇ ਦਬਾਅ ਕਾਰਨ ਇਹ 62.40 ਅੰਕ ਜਾਂ 0.35 ਫੀਸਦ ਹੇਠਾਂ ਨੂੰ ਆ ਕੇ 17,527.77 ਅੰਕਾਂ ’ਤੇ ਟਿਕਿਆ। ਇਸੇ ਵਿੱਤੀ ਸਾਲ ਦੌਰਾਨ ਸੈਨਸੈਕਸ ਨੇ ਪਿਛਲੇ ਸਾਲ ਦੇ ਮੁਕਾਬਲੇ 7,819 ਅੰਕ ਵੱਧ ਜੋੜੇ। ਪਿਛਲੇ ਸਾਲ 31 ਮਾਰਚ ਨੂੰ ਇਹ 9,708.50 ਅੰਕਾਂ ’ਤੇ ਬੰਦ ਹੋਇਆ ਸੀ। ਦੂਜੇ ਪਾਸੇ ਐਨ.ਐਸ.ਈ. ਅੱਜ 13 ਅੰਕ ਹੇਠਾਂ ਰਹਿ ਕੇ 5,249.10 ਅੰਕਾਂ ’ਤੇ ਬੰਦ ਹੋਇਆ।         -ਪੀ.ਟੀ.ਆਈ.  

ਮੇਰੀ ਦਸਤਾਵੇਜ਼ੀ ਫਿਲਮ ਦੇਖੋ: ਲਿੰਡਸੇ

Posted On April - 1 - 2010 Comments Off on ਮੇਰੀ ਦਸਤਾਵੇਜ਼ੀ ਫਿਲਮ ਦੇਖੋ: ਲਿੰਡਸੇ
ਲੰਡਨ, 31 ਮਾਰਚ ਹਾਲੀਵੁੱਡ ਅਦਾਕਾਰ ਲਿੰਡਸੇ ਲੋਹਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵਿਚ ਬਾਲ ਤਸਕਰੀ ਬਾਰੇ ਉਸ ਦੀ ਦਸਤਾਵੇਜ਼ੀ ਨੂੰ ਜ਼ਰੂਰ ਦੇਖਣ। 24 ਸਾਲਾ ਅਦਾਕਾਰਾ ਨੇ ਪਿਛਲੇ ਸਾਲ ਦਸੰਬਰ ਵਿਚ ਭਾਰਤ ਦਾ ਦੌਰਾ ਕੀਤਾ ਸੀ ਤੇ ਉਸ ਨੇ ਬੀ.ਬੀ.ਸੀ. ਲਈ ਇਹ ਦਸਤਾਵੇਜ਼ੀ ਫਿਲਮ ਤਿਆਰ ਕੀਤੀ ਹੈ। -ਪੀ.ਟੀ.ਆਈ.  
Available on Android app iOS app
Powered by : Mediology Software Pvt Ltd.