ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਾਰੋਬਾਰ › ›

Featured Posts
ਕਾਰਪੋਰੇਟ ਕੋਨਾ

ਕਾਰਪੋਰੇਟ ਕੋਨਾ

ਸਕੋਪ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਚੰਡੀਗੜ੍ਹ: ਸਟੈਂਡਿੰਗ ਕਾਨਫਰੰਸ ਆਫ਼ ਪਬਲਿਕ ਐਂਟਰਪ੍ਰਾਇਜ਼ਿਜ਼ (ਸਕੋਪ) ਨੇ ਦਿੱਲੀ ਸਥਿਤ ਸਕੋਪ ਕਨਵੈਨਸ਼ਨ ਸੈਂਟਰ ’ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਕੋਪ ਦੇ ਡਾਇਰੈਕਟਰ ਜਨਰਲ ਅਤੁਲ ਸੋਬਤੀ ਨੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾਵਾਂ ਚੜ੍ਹਾਈਆਂ। ਸਕੋਪ ਹੈੱਡਕੁਆਰਟਰ ’ਤੇ ਪਤਵੰਤਿਆਂ ਨੇ ਬੂਟੇ ਵੀ ਲਾਏ। -ਟਨਸ ਪੀ ...

Read More

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

ਮੁੰਬਈ, 13 ਅਕਤੂਬਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕਿਹਾ ਹੈ ਕਿ ਨਵੀਂ ਫਿਲਮ ‘ਛਪਾਕ’ ਉਸ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਅਤੇ ਜਜ਼ਬਾਤੀ ਪ੍ਰਾਜੈਕਟ ਰਿਹਾ ਹੈ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੇ ਜੀਵਨ ’ਤੇ ਆਧਾਰਿਤ ਹੈ ਜਿਸ ਦਾ ਕਿਰਦਾਰ ਦੀਪਿਕਾ ਨਿਭਾਅ ਰਹੀ ਹੈ। ਇਸ ’ਚ ...

Read More

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

ਮੁੰਬਈ, 13 ਅਕਤੂਬਰ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਦਾ ਕਹਿਣਾ ਹੈ ਕਿ ਉਹ ਖ਼ੁਸ਼ਕਿਸਮਤ ਹੈ, ਜੋ ਉਸ ਨੂੰ ਫਿਲਮ ‘ਸ਼ਮਸ਼ੇਰਾ’ ਵਿੱਚ ਸੰਜੇ ਦੱਤ ਅਤੇ ਰਣਬੀਰ ਕਪੂਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕਰਨ ਮਲਹੋਤਰਾ ਦੇ ਨਿਰਦੇਸ਼ਨ ਹੇਠ ਬਣੀ ਰਹੀ ਇਹ ਫਿਲਮ ਸੰਨ 1800 ਦੀ ਕਹਾਣੀ ਹੈ, ਜਿਸ ਵਿੱਚ ਡਾਕੂ ਕਬੀਲੇ ਦੇ ...

Read More

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਮੁੰਬਈ, 11 ਅਕਤੂਬਰ ਅਮਿਤਾਭ ਬਚਨ ਨੂੰ ਅੱਜ ਉਨ੍ਹਾਂ ਦੇ 77ਵੇਂ ਜਨਮ ਦਿਨ ਮੌਕੇ ਫ਼ਿਲਮ ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੁਬਾਰਕਬਾਦ ਦਿੱਤੀ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਭਾਰਤੀ ਸਿਨੇਮਾ ਦੇ ‘ਐਂਗਰੀ ਯੰਗਮੈਨ’ ਵਜੋਂ ਜਾਣੇ ਜਾਂਦੇ ਮੈਗਾਸਟਾਰ ਬੱਚਨ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਨੂੰ ਹੁਣ ਤੱਕ ਚਾਰ ਕੌਮੀ ਸਨਮਾਨ ਤੇ 15 ...

Read More

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਮੁੰਬਈ, 10 ਅਕਤੂਬਰ ‘ਸੇਕਰਡ ਗੇਮਜ਼’ ਤੋਂ ਬਾਅਦ ਸੈਫ਼ ਅਲੀ ਖ਼ਾਨ ਹੁਣ ਵੈੱਬ ਸੀਰੀਜ਼ ‘ਤਾਂਡਵ’ ਵਿਚ ਨਜ਼ਰ ਆਉਣਗੇ। ਇਹ ਸੀਰੀਜ਼ ਅਮਰੀਕੀ ਸਿਆਸੀ ਥ੍ਰਿਲਰ ‘ਹਾਊਸ ਆਫ਼ ਕਾਰਡਜ਼’ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ। ਨੈੱਟਫਲਿਕਸ ਸੀਰੀਜ਼ ‘ਹਾਊਸ ਆਫ਼ ਕਾਰਡਜ਼’ ਇਕ ਡੈਮੋਕ੍ਰੇਟ ਦੀ ਅਮਰੀਕੀ ਰਾਸ਼ਟਰਪਤੀ ਦਫ਼ਤਰ ਤੱਕ ਪਹੁੰਚਣ ਦੀ ਦਾਸਤਾਨ ਹੈ। ਸੈਫ਼ ਨੇ ਕਿਹਾ ਕਿ ...

Read More

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਮੁੰਬਈ, 9 ਅਕਤੂਬਰ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਆਪਣੀ ਬੱਚਿਆਂ ਨਾਲ ਤੈਰਾਕੀ ਕਰਦਿਆਂ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਕਿਵੇਂ ਉਸ ਨੇ ਆਪਣੀਆਂ ਰੁਝੇਵਿਆਂ ਭਰੀ ਜ਼ਿੰਦਗੀ ਦੇ ਕੁਝ ਪਲਾਂ ਦਾ ਆਨੰਦ ਲਿਆ। ਸਲਮਾਨ ਨੇ ਤਸਵੀਰ ਸਾਂਝੀ ਕਰਦਿਆਂ ਆਪਣੇ-ਆਪ ਨੂੰ ‘ਭਾਈ’ ਆਖਦਿਆਂ ਲਿਖਿਆ, ‘‘ਪਾਣੀ ਦੇ ਗੋਤੇ ਲਗਾਏ ਤੁਹਾਡੇ ਭਾਈ ਨੇ ...

Read More

ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ

ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ

ਪਟਨਾ, 9 ਅਕਤੂਬਰ ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਵਲੋਂ ਪਟਨਾ ਤੇ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਦੀ ਮਦਦ ਲਈ ਬਿਹਾਰ ਦੇ ਮੁੱਖ ਮੰਤਰੀ ਰਾਹਤ ਫੰਡ ਲਈ 51 ਲੱਖ ਰੁਪਏ ਦਾਨ ਕੀਤੇ ਗਏ ਹਨ। ਇਸ ਰਾਸ਼ੀ ਦਾ ਚੈੱਕ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਂ ਇੱਕ ਪੱਤਰ ਬੁੱਧਵਾਰ ਨੂੰ ...

Read More


ਮਲਿਕ-ਸਾਨੀਆ ਦੇ ਪੋਰਟ੍ਰੇਟ ਵਾਲੇ ਟੀ-ਸ਼ਰਟਾਂ ਦੇ ਆਰਡਰ ਰੱਦ

Posted On April - 5 - 2010 Comments Off on ਮਲਿਕ-ਸਾਨੀਆ ਦੇ ਪੋਰਟ੍ਰੇਟ ਵਾਲੇ ਟੀ-ਸ਼ਰਟਾਂ ਦੇ ਆਰਡਰ ਰੱਦ
ਇਸਲਾਮਾਬਾਦ, 4 ਅਪਰੈਲ ਪਾਕਿਸਤਾਨੀ ਵਪਾਰੀਆਂ ਦੇ ਪੰਜ ਲੱਖ ਦੀ ਸ਼ਰਟਾਂ ਜਿਨ੍ਹਾਂ ’ਤੇ ਬੱਲਬਾਜ਼ ਸ਼ੋਇਬ ਮਲਿਕ ਤੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਪੋਸਟਰ ਛਪੇ ਹੋਏ ਸਨ, ਦੇ ਆਡਰ ਰੱਦ ਕਰ ਦਿੱਤੇ ਹਨ। ਕਿਉਂਕਿ ਉਦਯੋਗਪਤੀਆਂ ਨੂੰ ਡਰ ਹੈ ਕਿ ਕਿਤੇ ਇਨ੍ਹਾਂ ਦੇ ਵਿਆਹ ’ਚ ਦੇਰੀ ਨਾ ਹੋ ਜਾਵੇ। ਕਰਾਚੀ ਵਪਾਰਕ ਐਕਸ਼ਨ ਕਮੇਟੀ ਸਿਦਕੀ ਮੇਮਨ ਨੇ ਦੱਸਿਆ ਕਿ ਟੀ- ਸ਼ਰਟਾਂ ਦੇ ਆਰਡਰ ਚੀਨ ਤੇ ਥਾਈਲੈਂਡ ਦੇ ਉਤਪਾਦਕਾਂ ਨੇ ਰੱਦ ਕਰ ਦਿੱਤੇ ਹਨ। ਉਨ੍ਹਾਂ ਨੂੰ ਡਰ ਹੈ ਕਿ ਮਲਿਕ ਤੇ ਸਾਨੀਆ ਦੇ ਵਿਆਹ ’ਚ 

ਅਕਸ਼ੈ ਦੇ ਸਹਾਰੇ ਅਰਸ਼ ਨੂੰ ਛੋਹਣ ਦੀ ਇਛੁੱਕ ਹੈ ਜ਼ੀਆ

Posted On April - 5 - 2010 Comments Off on ਅਕਸ਼ੈ ਦੇ ਸਹਾਰੇ ਅਰਸ਼ ਨੂੰ ਛੋਹਣ ਦੀ ਇਛੁੱਕ ਹੈ ਜ਼ੀਆ
ਮੁੰਬਈ, 4 ਅਪਰੈਲ ਨੱਬੇਵਿਆਂ ਵਿਚ ਕ੍ਰਿਸ਼ਮਾ ਕਪੂਰ, ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈਟੀ ਤੋਂ ਲੈ ਕੇ ਮੌਜੂਦਾ ਸੁੰਦਰੀਆਂ ਪ੍ਰਿਯੰਕਾ ਚੋਪੜਾ ਅਤੇ ਕੈਟਰੀਨਾ ਕੈਫ ਸਮੇਤ ਕਈ ਅਦਾਕਾਰਾਵਾਂ ਲਈ ਅਕਸ਼ੈ ਕੁਮਾਰ ਕਿਸਮਤ ਵਾਲੇ ਸਾਬਤ ਹੋਏ ਹਨ ਅਤੇ ਇਨ੍ਹਾਂ ਅਦਾਕਾਰਾਵਾਂ ਨਾਲ ਉਨ੍ਹਾਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸੇ ਕਾਰਨ ਬਾਲੀਵੁੱਡ ਵਿਚ ਨਵੀਂ ਦਾਖਲ ਹੋਈ ਜ਼ੀਆ ਖਾਨ ਨੂੰ ਅਕਸ਼ੈ ਨਾਲ ਫਿਲਮ ਤੋਂ ਕਾਫੀ ਉਮੀਦਾਂ ਹਨ ਅਤੇ ਉਸ ਨੂੰ ਆਸ ਹੈ ਕਿ ਉਸ ਦੀ ਫਿਲਮ ਹਿੱਟ ਹੋਵੇਗੀ। ਜ਼ੀਆ ਨੇ ਪੀ.ਟੀ.ਆਈ. ਨਾਲ ਗੱਲਬਾਤ 

ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ

Posted On April - 5 - 2010 Comments Off on ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ
ਗੁੜਗਾਉਂ ਵਿਚਲੇ ਇਕ ਹੋਟਲ ’ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ          (ਫੋਟੋ:ਪੀ.ਟੀ. ਆਈ.)  

ਲੇਡੀ ਗਾਗਾ ਨੂੰ ਆਮ ਜਿਹੇ ਕੱਪੜੇ ਪਹਿਨਣ ਵਾਲੇ ਸਿਤਾਰਿਆਂ ਤੋਂ ਨਫਰਤ

Posted On April - 5 - 2010 Comments Off on ਲੇਡੀ ਗਾਗਾ ਨੂੰ ਆਮ ਜਿਹੇ ਕੱਪੜੇ ਪਹਿਨਣ ਵਾਲੇ ਸਿਤਾਰਿਆਂ ਤੋਂ ਨਫਰਤ
ਲੰਡਨ, 4 ਅਪਰੈਲ ਆਪਣੇ ਅਜੀਬੋ-ਗਰੀਬ ਫੈਸ਼ਨ ਲਈ ਪ੍ਰਸਿੱਧ ਪੌਪ ਸਟਾਰ ਲੇਡੀ ਗਾਗਾ ਮੰਨਦੀ ਹੈ ਕਿ ਪ੍ਰਸ਼ੰਸਕਾਂ ਦੀ ਚਾਹਤ ਅਨੁਸਾਰ ਸਿਤਾਰਿਆਂ ਨੂੰ ਖਾਸ ਮੌਕਿਆਂ ’ਤੇ ਅਲੱਗ-ਅਲੱਗ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਗਾਗਾ ਨੇ ਇਕ ਮੈਗਜ਼ੀਨ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਉਹ ਸਿਤਾਰਿਆਂ ਨੂੰ ਆਮ ਜਿਹੇ ਲਿਬਾਸਾਂ ’ਚ ਦੇਖਦੀ ਹੈ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ। ਜਦੋਂ ਪ੍ਰਸ਼ੰਸਕ ਉਸ ਦੇ ਕਾਰ ਵਿਚੋਂ ਉਤਰਨ ਦੀ ਉਡੀਕ ਕਰ ਰਹੇ ਹੁੰਦੇ ਹਨ ਤਾਂ ਉਸ ਨੇ ਉਸੇ ਤਰ੍ਹਾਂ ਦਾ ਲਿਬਾਸ 

ਈਵਾ ਲੌਂਗੋਰੀਆ ਨੂੰ ਝਟਕਾ

Posted On April - 5 - 2010 Comments Off on ਈਵਾ ਲੌਂਗੋਰੀਆ ਨੂੰ ਝਟਕਾ
ਲੰਡਨ, 4 ਅਪਰੈਲ ‘ਡੈਸਪਰੇਟ ਹਾਊੁਸਵਾਈਵਜ਼’ ਦੀ ਸਟਾਰ ਈਵਾ ਲੌਂਗੋਰੀਆ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਡੀ.ਐਨ.ਏ. ਟੈਸਟ ਦੀ ਰਿਪੋਰਟ ਅਨੁਸਾਰ ਉਹ ਸਪੇਨੀ ਮੂਲ ਦੀ ਸਾਬਤ ਹੋਈ ਜਦੋਂ ਕਿ ਉਹ ਆਪਣੇ ਆਪ ਨੂੰ ਮੂਲ ਰੂਪ ’ਚ ਅਮਰੀਕਨ ਮੰਨਦੀ ਰਹੀ ਹੈ। ਕੰਟੈਕਟ ਮਿਊਜ਼ਿਕ ਦੀ ਰਿਪੋਰਟ ਮੁਤਾਬਕ ਅਦਾਕਾਰਾ ਅਮਰੀਕੀ ਟੈਲੀਵੀਜ਼ਨ ਡਾਕੂਮੈਂਟਰੀ ‘ਅਮੈਰਿਕਨ ਲਾਈਵਜ਼’ ਦਾ ਹਿੱਸਾ ਬਣਨ ਲਈ ਤਿਆਰ ਹੋ ਗਈ ਅਤੇ ਡੀ.ਐਨ.ਏ. ਰਿਪੋਰਟ ਅਨੁਸਾਰ ਆਪਣੇ ਸਪੇਨੀ ਹੋਣ ’ਤੇ ਉਸ ਨੂੰ ਝਟਕਾ ਲੱਗਾ। ਉਸ ਨੇ ਕਿਹਾ ਕਿ ਉਸ 

‘ਰਾਜਨੀਤੀ’ ਮੇਰੀ ਸਭ ਤੋਂ ਮੁਕੰਮਲ ਫ਼ਿਲਮ: ਪ੍ਰਕਾਸ਼ ਝਾਅ

Posted On April - 5 - 2010 Comments Off on ‘ਰਾਜਨੀਤੀ’ ਮੇਰੀ ਸਭ ਤੋਂ ਮੁਕੰਮਲ ਫ਼ਿਲਮ: ਪ੍ਰਕਾਸ਼ ਝਾਅ
ਗੁੜਗਾਉਂ, 4 ਅਪਰੈਲ ਯਥਾਰਥਵਾਦੀ ਸਿਨੇਮਾ ਲਈ ਜਾਣੇ ਜਾਂਦੇ ਫ਼ਿਲਮਸਾਜ਼ ਪ੍ਰਕਾਸ਼ ਝਾਅ ਨੇ ਕਿਹਾ ਕਿ ਉਸ ਦੀ ਆਉਣ ਵਾਲੀ ਫ਼ਿਲਮ ‘ਰਾਜਨੀਤੀ’, ਜਿਸ ’ਤੇ ਉਹ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਹੇ ਸਨ, ਉਸ ਦੀ ਸਭ ਤੋਂ ਮੁਕੰਮਲ ਫ਼ਿਲਮ ਹੈ। ਸ੍ਰੀ ਝਾਅ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਰਾਜਨੀਤੀ’ ਇਕ ਲੰਮਾ ਸਫ਼ਰ ਰਹੀ ਹੈ। ਰਾਜਨੀਤੀ ਬਾਰੇ ਬਣਾਈ ਇਸ ਫ਼ਿਲਮ ਵਿਚ ਰਾਜਨੀਤੀ ਨਾਲ ਜੁੜੇ ਵੱਧ ਤੋਂ ਵੱਧ ਪੱਖਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੀ ਇਸ ਸਭ ਤੋਂ ਮੁਕੰਮਲ ਫ਼ਿਲਮ ’ਚ ਉਹੀ ਕੁਝ ਦਿਖਾਉਣ 

ਆਰਸਲਰ ਮਿੱਤਲ ਦਾ ਧਿਆਨ ਭਾਰਤ ’ਤੇ

Posted On April - 5 - 2010 Comments Off on ਆਰਸਲਰ ਮਿੱਤਲ ਦਾ ਧਿਆਨ ਭਾਰਤ ’ਤੇ
ਲੰਡਨ, 4 ਅਪਰੈਲ ਆਰਸਲਰ ਮਿੱਤਲ ਦੇ ਮੁਖੀ ਐਲ. ਐਨ. ਮਿੱਤਲ ਨੇ ਭਾਰਤ ਨੂੰ ‘ਸਭ ਤੋਂ ਦਿਲਚਸਪ ਥਾਂ’ ਕਰਾਰ ਦਿੰਦਿਆਂ ਕਿਹਾ ਕਿ ਉਹ ਤੇਜ਼ੀ ਨਾਲ ਆਰਥਿਕ ਵਿਕਾਸ ਕਰ ਰਹੇ ਮੁਲਕਾਂ ਖਾਸ ਤੌਰ ’ਤੇ ਭਾਰਤ ਵਿੱਚ ਆਪਣੇ ਨਵੇਂ ਪਲਾਂਟ ਲਾਉਣ ਦੀ ਯੋਜਨਾ ਬਣਾ ਰਹੇ ਹਨ। ਬਰਤਾਨਵੀ ਅਖ਼ਬਾਰ ‘ਦਿ ਟੈਲੀਗ੍ਰਾਫ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਆਪਣਾ ਕਾਰੋਬਾਰ ਵਿਕਾਸਸ਼ੀਲ ਮੁਲਕਾਂ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਸਾਡੇ ਲਈ ਸਭ ਤੋਂ ਅਹਿਮ ਭਾਰਤ ਤੇ ਬਰਾਜ਼ੀਲ ਹਨ।’’ ਯੂਰਪ ਵਿੱਚ ਆਰਥਿਕ 

ਕੰਗਨਾ ਦੀ ‘ਕਾਈਟਸ’ ਵਿਚਲੀ ਭੂਮਿਕਾ ਸ਼ਾਨਦਾਰ: ਸੰਦੀਪ

Posted On April - 5 - 2010 Comments Off on ਕੰਗਨਾ ਦੀ ‘ਕਾਈਟਸ’ ਵਿਚਲੀ ਭੂਮਿਕਾ ਸ਼ਾਨਦਾਰ: ਸੰਦੀਪ
ਨਵੀਂ ਦਿੱਲੀ, 4 ਅਪਰੈਲ ਫਿਲਮ ‘ਕਾਈਟਸ’ ਦੇ ਕੋਰੀਓਗਰਾਫਰ ਸੰਦੀਪ ਸੋਪਾਰਕਰ ਨੇ ਦਾਅਵਾ ਕੀਤਾ ਹੈ ਕਿ ਇਸ ਫਿਲਮ ਵਿੱਚ ਕੰਗਨਾ ਰਨੌਤ ਆਪਣੀ ਕਲਾ ਨਾਲ ਸਭ ਦਾ ਦਿਲ ਜਿੱਤ ਲਵੇਗੀ। ਇਸ ਫਿਲਮ ਵਿੱਚ ਮੁੱਖ ਭੂਮਿਕਾ ਰਿਤਿਕ ਰੌਸ਼ਨ ਤੇ ਮੈਕਸੀਕੋ ਦੀ ਬਾਰਬਰਾ ਮੋਰੀ ਨੇ ਨਿਭਾਈ ਹੈ। ਹਾਲ ਹੀ ਦੌਰਾਨ ਕੌਮੀ ਪੁਰਸਕਾਰ ਜਿੱਤ ਚੁੱਕੀ ਕੰਗਨਾ ਫ਼ਿਲਮ ਦੇ ਪ੍ਰਚਾਰ ਮੌਕੇ ਗਾਇਬ ਰਹੀ। ਉਹ ਨਾ ਤਾਂ ਕਾਨ ਫਿਲਮ ਮੇਲੇ (ਫਰਾਂਸ) ਵਿੱਚ ਨਜ਼ਰ ਆਈ ਤੇ ਨਾ ਹੀ ਹੋਰ ਪ੍ਰਚਾਰ ਮੰਚਾਂ ਉਪਰ। ਸੰਦੀਪ ਨੇ ਕਿਹਾ, ‘‘ਕੰਗਨਾ ਆਪਣੀ 

ਹੈਰੀ ਪੌਟਰ ਦੀ ਸਕ੍ਰਿਪਟ ਬਾਰ ’ਚੋਂ ਮਿਲੀ

Posted On April - 5 - 2010 Comments Off on ਹੈਰੀ ਪੌਟਰ ਦੀ ਸਕ੍ਰਿਪਟ ਬਾਰ ’ਚੋਂ ਮਿਲੀ
ਲੰਡਨ, 4 ਅਪਰੈਲ ਹੈਰੀ ਪੌਟਰ ਕੜੀ ਦੀ ਆਖਰੀ ਫਿਲਮ ‘ਹੈਰੀ ਪੌਟਰ ਐਂਡ ਦਾ ਡੈਥਲੀ ਹੈਲੋਅਜ਼’ ਦੀ ਸਕ੍ਰਿਪਟ ਇੰਗਲੈਂਡ ਦੇ ਇਕ ਪੱਬ ਵਿੱਚੋਂ ਮਿਲੀ। ਫਿਲਮ ਯੂਨਿਟ ਦੇ ਕੁਝ ਮੈਂਬਰ ਉੱਥੇ ਸ਼ਰਾਬ ਪੀਣ ਗਏ ਸਨ ਅਤੇ ਸਕਰੀਨ ਪਲੇਅ ਸਕ੍ਰਿਪਟ ਉੱਥੇ ਹੀ ਭੁੱਲ ਗਏ। ‘ਨਿੱਜੀ ਅਤੇ ਗੁਪਤ’ ਦੀ ਮੋਹਰ ਲੱਗੀ ਹੋਈ ਇਹ ਸਕ੍ਰਿਪਟ ਅਖ਼ਬਾਰ ‘ਦ ਸਨ’ ਦੇ ਰਿਪੋਰਟਰ ਨੂੰ ਦਿੱਤੀ ਗਈ, ਜਿਸ ਨੂੰ ਉਨ੍ਹਾਂ ਨੇ ਵਾਰਨਰ ਬ੍ਰਦਰਜ਼ ਸਟੂਡੀਓਜ਼ ਵਿਖੇ ਪਹੁੰਚਾ ਦਿੱਤਾ। ਅਖ਼ਬਾਰ ਦੀ ਰਿਪੋਰਟ ਮੁਤਾਬਕ ਸਟੂਡੀਓ ਦੇ ਅਧਿਕਾਰੀ ਇਹ ਜਾਂਚ 

‘ਟਾਈਟਨਜ਼’ ਨਾਲ ਮੈਨੂੰ ਡਰ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ: ਜੇਮਾ

Posted On April - 5 - 2010 Comments Off on ‘ਟਾਈਟਨਜ਼’ ਨਾਲ ਮੈਨੂੰ ਡਰ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ: ਜੇਮਾ
ਨਵੀਂ ਦਿੱਲੀ, 4 ਅਪਰੈਲ ਤੁਸੀਂ ਇਕੋ ਸਮੇਂ ਦੇਵੀ ਵਾਂਗ ਵੀ ਅਤੇ ਕਈ ਸਿਰਾਂ ਵਾਲੇ ਦੈਂਤ ਵਾਂਗ ਨਹੀਂ ਦਿੱਖ ਸਕਦੇ ਪਰ ਬਾਂਡ ਫਿਲਮਾਂ ਵਿਚ ਕੰਮ ਕਰ ਚੁੱਕੀ ਜੇਮਾ ਅਰਟਰਟਨ ਨੇ ਕਿਹਾ ‘ਕਲੈਸ਼ ਆਫ ਦਿ ਟਾਈਟਨਜ਼’ ਵਿਚ ਇਨ੍ਹਾਂ ਦੋਹਾਂ ਵਿਰੋਧੀ ਕਿਰਦਾਰਾਂ ਨੂੰ ਉਸ ਨੇ ਪੁਖਤਗੀ ਨਾਲ ਨਿਭਾਇਆ ਹੈ। ਇੰਗਲੈਂਡ ਦੀ ਇਸ 24 ਸਾਲਾ ਸੁੰਦਰੀ, ਜੋ ਬਾਂਡ ਲੜੀ ਦੀ ਫਿਲਮ ‘ਕੁਆਂਟਮ ਆਫ ਸੋਲੇਸ’ ਨਾਲ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ, ਨੇ ਇਸ ਮਿਥਿਹਾਸਕ ਲੜਾਈ ਵਾਲੀ ਫਿਲਮ ਵਿਚ ਕਈ ਚੁਣੌਤੀਪੂਰਨ ਸਟੰਟ ਕੀਤੇ 

ਪੰਜਾਬ ਵਿੱਚ ਹੁਣ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਹੋਵੇਗੀ

Posted On April - 4 - 2010 Comments Off on ਪੰਜਾਬ ਵਿੱਚ ਹੁਣ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਹੋਵੇਗੀ
ਪ੍ਰਭਜੋਤ ਸਿੰਘ/ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਰਾਜ ਵਿੱਚ ਬਾਇਓਮਾਸ ਪਾਵਰ ਪਲਾਂਟ ਸਥਾਪਤ ਕਰਨ ਮਗਰੋਂ ਹਰ ਰੋਜ਼ ਬਿਜਲੀ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨਾਲ ਸਮਝੌਤਾ ਕਰਨ ਦੇ ਰੌਂਅ ’ਚ ਹੈ। ਅਮਰੀਕੀ ਕੰਪਨੀਆਂ ਸਨ ਪਾਵਰ ਕਾਰਪੋਰੇਸ਼ਨ ਅਤੇ ਇੰਟਰਪ੍ਰਾਈਜ਼ ਬਿਜ਼ਨਸ ਸਲਿਊਸ਼ਨਜ਼ ਨਾਲ ਕੀਤੇ ਸਮਝੌਤੇ ਅਨੁਸਾਰ ਰਾਜ ਵਿੱਚ ਮੌਜੂਦਾ ਉਤਪਾਦਨ ਤੋਂ 1 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਵੱਧ ਹੋਵੇਗਾ। 

ਬੱਚਿਆਂ ਨੂੰ ਪਾਲਣਾ ਫੌਜੀ ਮੁਹਿੰਮ ਵਾਂਗ: ਪਾਰਕਰ

Posted On April - 4 - 2010 Comments Off on ਬੱਚਿਆਂ ਨੂੰ ਪਾਲਣਾ ਫੌਜੀ ਮੁਹਿੰਮ ਵਾਂਗ: ਪਾਰਕਰ
ਲੰਡਨ, 3 ਅਪਰੈਲ ‘ਸੈਕਸ ਐਂਡ ਦਿ ਸਿਟੀ’ ਸਟਾਰ ਜੈਸਿਕਾ ਪਾਰਕਰ ਨੇ ਇਕ ਮਾਂ ਦੀ ਤੁਲਨਾ ਫੌਜੀ ਮੁਹਿੰਮ ਨਾਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਤਿੰਨ ਬੱਚਿਆਂ ਦੀ ਮਾਂ ਹੋਣ ਕਾਰਨ ਉਸ ਨੂੰ ਹਰ ਸਮੇਂ ਸਰਗਰਮ ਰਹਿਣਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 45 ਸਾਲਾ ਅਭਿਨੇਤਰੀ ਦਾ ਮੰਨਣਾ ਹੈ ਕਿ ਉਸ ਦੀ ਸਵੇਰ ਬੜੀ ਰੁਝੇਵਿਆਂ ਭਰਪੂਰ ਰਹਿੰਦੀ ਹੈ। ਪਾਰਕਰ ਨੇ ਕਿਹਾ ਕਿ ਇਕ ਬੱਚੇ ਦੀ ਮਾਂ ਹੋਣ ਨਾਲੋਂ ਤਿੰਨ ਬੱਚਿਆਂ ਦੀ ਮਾਂ ਹੋਣਾ ਬੜਾ ਦਿਲਚਸਪ ਹੈ ਤੇ ਇਸ ਕਾਰਨ ਉਸ ਦੀ ਜ਼ਿੰਦਗੀ ਵਿੱਚ ਨਾਟਕੀ ਬਦਲਾਅ 

ਜਤਿੰਦਰ ਬਰਾੜ ਦੀ ‘ਤੇਰੇ ਨਾਲ’ ਰਿਲੀਜ਼

Posted On April - 4 - 2010 Comments Off on ਜਤਿੰਦਰ ਬਰਾੜ ਦੀ ‘ਤੇਰੇ ਨਾਲ’ ਰਿਲੀਜ਼
ਅਲਕਾ ਯਾਗਨਿਕ ਨੇ ਵੀ ਗਾਇਆ ਪੰਜਾਬੀ ’ਚ ਦੋਗਾਣਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਗਾਇਕ ਜਤਿੰਦਰ ਬਰਾੜ ਦੀ ਪਲੇਠੀ ਪੰਜਾਬੀ ਐਲਬਮ ‘ਤੇਰੇ ਨਾਲ’ ਵਿਚ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਨੇ ਟਾਈਟਲ ਗੀਤ ਗਾਇਆ। ਅਲਕਾ ਨੇ ਪਹਿਲੀ ਵਾਰ ਕਿਸੇ ਪੰਜਾਬੀ ਐਲਬਮ ਵਿਚ ਦੋਗਾਣਾ ਗਾਇਆ ਹੈ। ਜਤਿੰਦਰ ਬਰਾੜ ਦੀ ਨਵੀਂ ਐਲਬਮ ‘ਤੇਰੇ ਨਾਲ’ ਨੂੰ ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰਸਿੱਧ ਗਾਇਕ ਸਤਵਿੰਦਰ ਬੁੱਗਾ, ਕੈਸਿਟ ਦੇ ਪੇਸ਼ਕਾਰ ਤੇ ਗੀਤਕਾਰ ਗੁਰਤੇਜ 

ਮਲਿਆਲਮ ਮੂਵੀ ਐਸੋਸੀਏਸ਼ਨ ਅੱਗੇ ਪੇਸ਼ ਹੋਵੇਗਾ

Posted On April - 4 - 2010 Comments Off on ਮਲਿਆਲਮ ਮੂਵੀ ਐਸੋਸੀਏਸ਼ਨ ਅੱਗੇ ਪੇਸ਼ ਹੋਵੇਗਾ
ਤਿਲਕਨਤਿਰੂਵਨੰਤਪੁਰਮ, 3 ਅਪਰੈਲ ਸੀਨੀਅਰ ਅਦਾਕਾਰ ਤਿਲਕਨ ਤੇ ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ ਵਿਚਾਲੇ ਵਿਵਾਦ ਨੇ ਉਦੋਂ ਨਵਾਂ ਮੋੜ ਲੈ ਲਿਆ, ਜਦੋਂ ਤਿਲਕਨ ਨੇ ਆਪਣਾ ਪੱਖ ਰੱਖਣ ਲਈ ਐਸੋਸੀਏਸ਼ਨ ਅੱਗੇ ਪੇਸ਼ ਹੋਣ ਦਾ ਐਲਾਨ ਕੀਤਾ। ਉਹ ਸੋਮਵਾਰ ਨੂੰ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੋ ਵਾਰ ਸੱਦਿਆ ਗਿਆ ਸੀ, ਪਰ ਉਹ ਐਸੋਸੀਏਸ਼ਨ ਅੱਗੇ ਪੇਸ਼ ਨਾ ਹੋਏ। ਇਸ ਕਾਰਨ ਉਨ੍ਹਾਂ ਨੂੰ ਐਸੋਸੀਏਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।    -ਪੀ.ਟੀ.ਆਈ.  

ਸਲਮਾਨ ਖਾ

Posted On April - 4 - 2010 Comments Off on ਸਲਮਾਨ ਖਾ
ਸਤਾਰਾ (ਮਹਾਰਾਸ਼ਟਰ) ਦੇ ਪਿੰਡ ਵਾਈ ਵਿਖੇ ਆਪਣੇ ਭਰਾ ਅਰਬਾਜ਼ ਖਾਨ ਦੀ ਫਿਲਮ ‘ਦਬੰਗ’ ਦੀ ਸ਼ੂਟਿੰਗ ਦੌਰਾਨ ਅਦਾਕਾਰ ਸਲਮਾਨ ਖਾਨ     (ਫੋਟੋ: ਪੀ.ਟੀ.ਆਈ.)  

ਜੌਹਨ ਅਬਰਾਹਮ ਤੇ ਬਿਪਾਸ਼ਾ ਬਾਸੂ

Posted On April - 3 - 2010 Comments Off on ਜੌਹਨ ਅਬਰਾਹਮ ਤੇ ਬਿਪਾਸ਼ਾ ਬਾਸੂ
ਮੁੰਬਈ ਵਿਖੇ ਬਾਲੀਵੁੱਡ ਕਲਾਕਾਰ ਜੌਹਨ ਅਬਰਾਹਮ ਤੇ ਬਿਪਾਸ਼ਾ ਬਾਸੂ ਫਿਲਮ ‘ਪੰਖ’ ਦੇ ਪ੍ਰੀਮੀਅਰ ’ਤੇ ਜਾਂਦੇ ਹੋਏ  (ਫੋਟੋ:ਪੀ.ਟੀ.ਆਈ.)  
Available on Android app iOS app
Powered by : Mediology Software Pvt Ltd.