ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਕਾਰੋਬਾਰ › ›

Featured Posts
‘ਰਾਮ ਰਾਜ’ ਰਾਹੀਂ ਸਿਨੇ ਜਗਤ ਵਿੱਚ ਕਦਮ ਰੱਖੇਗਾ ਰਕੁਲ ਦਾ ਭਰਾ ਅਮਨ

‘ਰਾਮ ਰਾਜ’ ਰਾਹੀਂ ਸਿਨੇ ਜਗਤ ਵਿੱਚ ਕਦਮ ਰੱਖੇਗਾ ਰਕੁਲ ਦਾ ਭਰਾ ਅਮਨ

ਮੁੰਬਈ, 26 ਫਰਵਰੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਵਲੋਂ ਫਿਲਮ ‘ਰਾਮ ਰਾਜ’ ਰਾਹੀਂ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਜਾ ਰਿਹਾ ਹੈ। ਨਿਤੇਸ਼ ਰਾਏ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਅਯੁੱਧਿਆ ਦੇ ਰਾਜਾ ਭਗਵਾਨ ਰਾਮ ਦਾ ਯੁੱਗ ਦਿਖਾਇਆ ਗਿਆ ਹੈ। ਇਸ ਯੁੱਗ ਵਿੱਚ ਗਰੀਬ ਅਤੇ ਅਮੀਰ ਵਿੱਚ ਕੋਈ ...

Read More

ਰਵੀ ਸ਼ੰਕਰ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਪੇਸ਼ਕਾਰੀ ਦੇਣਗੇ ਜ਼ਾਕਿਰ ਹੁਸੈਨ ਤੇ ਹਰੀ ਪ੍ਰਸਾਦ ਚੌਰਸੀਆ

ਰਵੀ ਸ਼ੰਕਰ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਪੇਸ਼ਕਾਰੀ ਦੇਣਗੇ ਜ਼ਾਕਿਰ ਹੁਸੈਨ ਤੇ ਹਰੀ ਪ੍ਰਸਾਦ ਚੌਰਸੀਆ

ਨਵੀਂ ਦਿੱਲੀ, 26 ਫਰਵਰੀ ਉੱਘੇ ਸਿਤਾਰਵਾਦਕ ਰਵੀ ਸ਼ੰਕਰ ਦੀ 100ਵੀਂ ਜਨਮ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਸੰਗੀਤ ਉਸਤਾਦ ਜ਼ਾਕਿਰ ਹੁਸੈਨ ਅਤੇ ਹਰੀ ਪ੍ਰਸਾਦ ਚੌਰਸੀਆ ਸਣੇ ਕਈ ਸੰਗੀਤਕਾਰਾਂ ਵਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਐੱਸਆਰਐੱਫ ਫਾਊਂਡੇਸ਼ਨ ਵਲੋਂ ਸਪਿੱਕ ਮੈਕੇ ਦੇ ਸਹਿਯੋਗ ਨਾਲ ਰਵੀ ਸ਼ੰਕਰ ਦੀ ਯਾਦ ਵਿੱਚ ਦੋ ਰੋਜ਼ਾ ਸੰਗੀਤ ਸਮਾਗਮ ‘ਸਮਰਣ’ ਕਰਵਾਇਆ ਜਾ ਰਿਹਾ ਹੈ। ਐੱਸਆਰਐੱਫ ...

Read More

ਰੇਵਤੀ ਰੌਏ ’ਤੇ ਆਧਾਰਿਤ ਫਿਲਮ ਬਣਾਏਗਾ ਜੌਹਨ ਅਬਰਾਹਮ

ਰੇਵਤੀ ਰੌਏ ’ਤੇ ਆਧਾਰਿਤ ਫਿਲਮ ਬਣਾਏਗਾ ਜੌਹਨ ਅਬਰਾਹਮ

ਮੁੰਬਈ, 25 ਫਰਵਰੀ ਜੌਹਨ ਅਬਰਾਹਮ ਨੇ ਅੱਜ ਆਪਣੇ ਵੱਲੋਂ ਨਿਰਮਿਤ ਅਗਲੀ ਫਿਲਮ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਫਿਲਮ ਜਾਣੀ-ਪਛਾਣੀ ਉੱਦਮੀ ਅਤੇ ਸਮਾਜਿਕ ਕਾਰਕੁਨ ਰੇਵਤੀ ਰੌਏ ਦੇ ਜੀਵਨ ’ਤੇ ਆਧਾਰਿਤ ਹੋਵੇਗੀ। ਜੌਹਨ ਨੇ ਬਿਆਨ ਰਾਹੀਂ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਅਸੀਂ ਇਸ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਾਂ, ਜੋ ਕਿ ...

Read More

ਮੇਰੇ ਲਈ ਮਾਂ ਹੋਣਾ ਸਭ ਤੋਂ ਅਹਿਮ: ਕ੍ਰਿਸ਼ਮਾ ਕਪੂਰ

ਮੇਰੇ ਲਈ ਮਾਂ ਹੋਣਾ ਸਭ ਤੋਂ ਅਹਿਮ: ਕ੍ਰਿਸ਼ਮਾ ਕਪੂਰ

ਮੁੰਬਈ, 25 ਫਰਵਰੀ ਏਐੱਲਟੀਬਾਲਾਜੀ ਅਤੇ ਜ਼ੀ5 ਦੀ ਵੈੱਬ ਸੀਰੀਜ਼ ‘ਮੈਂਟਲਹੁੱਡ’ ਰਾਹੀਂ ਡਿਜੀਟਲ ਦੁਨੀਆ ਵਿੱਚ ਕਦਮ ਰੱਖ ਰਹੀ ਅਦਾਕਾਰਾ ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਇਸ ਸ਼ੋਅ ਵਿੱਚ ਮਾਂ ਦੇ ਰਿਸ਼ਤੇ ਨੂੰ ਉਭਾਰਿਆ ਗਿਆ ਹੈ। ਸ਼ੋਅ ਦੀ ਲਾਂਚ ਮੌਕੇ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਕ੍ਰਿਸ਼ਮਾ ਨੇ ਕਿਹਾ ਕਿ ਉਸ ਦੇ ਲਈ ਆਪਣੇ ਦੋ ...

Read More

ਇੱਕ-ਦੂਜੇ ਵੱਲ ਧਰਮ ਦੇ ਸੰਕੀਰਨ ਸ਼ੀਸ਼ੇ ਰਾਹੀਂ ਨਾ ਦੇਖਿਆ ਜਾਵੇ: ਸੰਜੇ ਖਾਨ

ਇੱਕ-ਦੂਜੇ ਵੱਲ ਧਰਮ ਦੇ ਸੰਕੀਰਨ ਸ਼ੀਸ਼ੇ ਰਾਹੀਂ ਨਾ ਦੇਖਿਆ ਜਾਵੇ: ਸੰਜੇ ਖਾਨ

ਮੁੰਬਈ, 25 ਫਰਵਰੀ ਅਦਾਕਾਰ-ਫਿਲਮਸਾਜ਼ ਸੰਜੇ ਖਾਨ ਨੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਦੂਜੇ ਵੱਲ ‘ਧਰਮ ਦੇ ਸੰਕੀਰਨ ਸ਼ੀਸ਼ੇ’ ਰਾਹੀਂ ਨਾ ਦੇਖਿਆ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ‘ਘੱਟ ਗਿਣਤੀਆਂ’ ਸ਼ਬਦ ਦੀ ਵਰਤੋਂ ਕਰਨੀ ਬੰਦ ਕੀਤੀ ਜਾਵੇ। ਖਾਨ ਅੱਜ ਇੱਥੇ ਆਪਣੀ ਨਵੀਂ ਪੁਸਤਕ ‘ਅਸਲਾਮਾਲੇਕਮ ਵਤਨ’ ਦੀ ਘੁੰਡ ...

Read More

ਓਰੀਐਂਟਲ ਬੈਂਕ ਨੇ ਸਥਾਪਨਾ ਦਿਵਸ ਮਨਾਇਆ

ਓਰੀਐਂਟਲ ਬੈਂਕ ਨੇ ਸਥਾਪਨਾ ਦਿਵਸ ਮਨਾਇਆ

ਚੰਡੀਗੜ੍ਹ: ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਨਵੀਂ ਦਿੱਲੀ ਦੇ ਸਿਰੀ ਫੋਰਟ ਆਡੀਟੋਰੀਅਮ ’ਚ 19 ਫਰਵਰੀ ਨੂੰ ਆਪਣਾ 78ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕਈ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਦਿੱਲੀ-ਐੱਨਸੀਆਰ ਦੇ ਸਟਾਫ਼ ਮੈਂਬਰਾਂ ਨੇ ਈਵੈਂਟ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਬੈਂਕ ਦੇ ਬਰਾਂਡ ਅੰਬੈਸਡਰ ਯੁਜਵੇਂਦਰ ਚਾਹਲ, ਓਬੀਸੀ ਦੇ ਸਾਬਕਾ ...

Read More

ਪੀਐੱਫਸੀ ਨੂੰ ਬਿਹਤਰ ਗਵਰਨੈਂਸ ਲਈ ਸਨਮਾਨ

ਪੀਐੱਫਸੀ ਨੂੰ ਬਿਹਤਰ ਗਵਰਨੈਂਸ ਲਈ ਸਨਮਾਨ

ਚੰਡੀਗੜ੍ਹ: ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ (ਪੀਐੱਫਸੀ) ਨੂੰ ਵੱਕਾਰੀ ‘ਗਵਰਨੈਂਸ ਨਾਓ ਪੀਐੱਸਯੂ ਐਵਾਰਡ’ ਨਾਲ ਨਿਵਾਜਿਆ ਗਿਆ ਹੈ। ਕੰਪਨੀ ਨੂੰ ਇਹ ਸਨਮਾਨ ਲਗਾਤਾਰ ਵਿਕਾਸ ਲਈ ਦਿੱਤਾ ਗਿਆ ਹੈ। ਪੀਐੱਫਸੀ ਵੱਲੋਂ ਇਹ ਸਨਮਾਨ ਪੀਕੇ ਸਿੰਘ, ਡਾਇਰੈਕਟਰ (ਕਮਰਸ਼ੀਅਲ) ਤੇ ਆਰਐੱਸ ਢਿੱਲੋਂ, ਡਾਇਰੈਕਟਰ (ਪ੍ਰਾਜੈਕਟਸ) ਨੇ ਪ੍ਰਾਪਤ ਕੀਤਾ। ਸਨਮਾਨ ਸਮਾਗਮ ਮੌਕੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵੀ ...

Read More


ਸਸਤਰ-ਰਾਮਾਨੁਜਨ ਐਵਾਰਡ ਬਾਰੇ ਪੇਪਰ ਪ੍ਰਕਾਸ਼ਿਤ

Posted On December - 31 - 2019 Comments Off on ਸਸਤਰ-ਰਾਮਾਨੁਜਨ ਐਵਾਰਡ ਬਾਰੇ ਪੇਪਰ ਪ੍ਰਕਾਸ਼ਿਤ
ਚੰਡੀਗੜ੍ਹ: ਸਸਤਰ-ਰਾਮਾਨੁਜਨ ਐਵਾਰਡ ਬਾਰੇ ਰਾਇਲ ਸੁਸਾਇਟੀ ਇੰਗਲੈਂਡ ਵੱਲੋਂ ਆਪਣੇ ਦਸੰਬਰ 2019 ਵਿਸ਼ੇਸ਼ ਐਡੀਸ਼ਨ ਵਿਚ ਪੇਪਰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿਚ ਫਿਲਾਸਫ਼ੀ ਦੇ ਨੁਕਤੇ ਤੋਂ ਰਾਮਾਨੁਜਨ ਦੀ ਵਿਰਾਸਤ ਬਾਰੇ ਗੱਲ ਕੀਤੀ ਗਈ ਹੈ। ਪੇਪਰ ਵਿਚ ਐਵਾਰਡ ਜਿੱਤਣ ਵਾਲਿਆਂ ਦਾ ਵੀ ਜ਼ਿਕਰ ਹੈ। ਐਵਾਰਡ ਜਿੱਤਣ ਵਾਲੇ ਫੀਲਡਸ ਮੈਡਲ ਵੀ ਜਿੱਤ ਚੁੱਕੇ ਹਨ। 2019 ਦਾ ਐਵਾਰਡ ਯੂਨੀਵਰਸਿਟੀ ਆਫ਼ ਵਾਰਵਿਕ ਦੇ ਐਡਮ ਹਾਰਪਰ ਨੂੰ ਦਿੱਤਾ ਗਿਆ ਹੈ। -ਟਨਸ  

ਬੀਐੱਚਈਐੱਲ ਵੱਲੋਂ ਜਲ ਬਿਜਲੀ ਯੂਨਿਟ ਦਾ ਨਵੀਨੀਕਰਨ

Posted On December - 31 - 2019 Comments Off on ਬੀਐੱਚਈਐੱਲ ਵੱਲੋਂ ਜਲ ਬਿਜਲੀ ਯੂਨਿਟ ਦਾ ਨਵੀਨੀਕਰਨ
ਨਵੀਂ ਦਿੱਲੀ: ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (ਬੀਐੱਚਈਐੱਲ) ਨੇ ਹਿਮਾਚਲ ਪ੍ਰਦੇਸ਼ ਦੇ ਸਿਉਲ ਜਲ ਬਿਜਲੀ ਪਲਾਂਟ ਦੇ ਇਕ ਯੂਨਿਟ ’ਚ ਸੁਧਾਰ ਕਰ ਕੇ ਨਵੀਨੀਕਰਨ ਕੀਤਾ ਹੈ। ਬੀਐੱਚਈਐੱਲ ਨੂੰ ਤਿੰਨ ਯੂਨਿਟਾਂ ’ਚ ਸੁਧਾਰ ਕਰਨ ਬਾਰੇ ਆਰਡਰ ਮਿਲਿਆ ਹੈ। ਬਾਕੀ ਦੋ ਯੂਨਿਟ ਵੀ ਆਧੁਨਿਕ ਤਕਨੀਕ ਦੇ ਹਿਸਾਬ ਨਾਲ ਅਪਗਰੇਡ ਕੀਤੇ ਜਾ ਰਹੇ ਹਨ। ਇਸ ਨਾਲ ਉਤਪਾਦਨ ਤੇ ਸਮਰੱਥਾ ਵਧੇਗੀ। ਟਰਬਾਈਨ ਦੀ ਸਮਰੱਥਾ ਹਰੇਕ ਯੂਨਿਟ ਲਈ 60 ਮੈਗਾਵਾਟ ਹੈ ਤੇ ਇਨ੍ਹਾਂ ਨੂੰ 1980-81 ਵਿਚ ਸਥਾਪਿਤ ਕੀਤਾ ਗਿਆ ਸੀ। -ਟਨਸ  

ਐੱਨਬੀਸੀਸੀ ਤੇ ਡੀਡੀਏ ਵੱਲੋਂ ਤਿਆਰ ਥੀਮ ਪਾਰਕ ਦਾ ਉਦਘਾਟਨ

Posted On December - 31 - 2019 Comments Off on ਐੱਨਬੀਸੀਸੀ ਤੇ ਡੀਡੀਏ ਵੱਲੋਂ ਤਿਆਰ ਥੀਮ ਪਾਰਕ ਦਾ ਉਦਘਾਟਨ
ਨਵੀਂ ਦਿੱਲੀ: ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਅਤੇ ਨੈਸ਼ਨਲ ਬਿਲਡਿੰਗ ਕੰਸਟਰੱਕਸ਼ਨ ਕਾਰਪੋਰੇਸ਼ਨ (ਐੱਨਬੀਸੀਸੀ) ਵੱਲੋਂ ਵਿਕਸਿਤ ਸੰਸਾਰ ਪੱਧਰੀ ਥੀਮ ਪਾਰਕ ਦਾ ਉਦਘਾਟਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਹੈ। ਇਸ ਮੌਕੇ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਪੁਰੀ ਵੀ ਹਾਜ਼ਰ ਸਨ। ਐੱਨਬੀਸੀਸੀ ਇਸ ਪ੍ਰਾਜੈਕਟ ਲਈ ਸਲਾਹਕਾਰ ਦੇ ਤੌਰ ’ਤੇ ਕੰਮ ਕਰ ਰਹੀ ਸੀ। ਵਾਤਾਵਰਨ ਦੇ ਪੈਮਾਨੇ ਨੂੰ ਧਿਆਨ ’ਚ ਰੱਖਦਿਆਂ ਥੀਮ ਪਾਰਕ 200 ਏਕੜ ਵਿਚ ਦੁਆਰਕਾ ਸਬ-ਸਿਟੀ ਇਲਾਕੇ ਵਿਚ ਵਿਕਸਿਤ 

ਐੱਲਆਈਸੀ ਨੇ ਮਾਰਕੀਟ ਸ਼ੇਅਰ ’ਚ ਵਾਧਾ ਦਰਜ ਕੀਤਾ

Posted On December - 31 - 2019 Comments Off on ਐੱਲਆਈਸੀ ਨੇ ਮਾਰਕੀਟ ਸ਼ੇਅਰ ’ਚ ਵਾਧਾ ਦਰਜ ਕੀਤਾ
ਨਵੀਂ ਦਿੱਲੀ: ਭਾਰਤੀ ਜੀਵਨ ਬੀਮਾ ਨਿਗਮ ਨੇ ਵਰਤਮਾਨ ਵਿੱਤੀ ਵਰ੍ਹੇ ਵਿਚ ਆਪਣੇ ਮਾਰਕੀਟ ਸ਼ੇਅਰ ’ਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਇੱਥੇ ਇਕ ਮੀਡੀਆ ਕਾਨਫ਼ਰੰਸ ਵਿਚ ਖੇਤਰੀ ਪ੍ਰਬੰਧਕ ਅਨੂਪ ਕੁਮਾਰ ਨੇ ਦੱਸਿਆ ਕਿ ਨਵੰਬਰ 2019 ਵਿਚ ਐੱਲਆਈਸੀ ਦਾ ਪਾਲਿਸੀ ਗਿਣਤੀ ਦੇ ਅਧਾਰ ’ਤੇ ਬਾਜ਼ਾਰ ’ਚ ਸ਼ੇਅਰ 84.82 ਫ਼ੀਸਦ ਤੇ ਮੁੱਢਲੀ ਪ੍ਰੀਮੀਅਮ ਆਮਦਨ ਵਿਚ ਹਿੱਸਾ 71.59 ਫ਼ੀਸਦ ਰਿਹਾ ਹੈ। ਨਵੰਬਰ 2019 ਵਿਚ ਐੱਲਆਈਸੀ ਵੱਲੋਂ ਪਾਲਿਸੀ ਵਿਚ 138 ਫ਼ੀਸਦ ਵਾਧਾ ਦਰਜ ਕੀਤਾ ਗਿਆ ਸੀ। ਜਦਕਿ ਬੀਮਾ ਉਦਯੋਗ 

ਜ਼ੀਰਕਪੁਰ ’ਚ ਰਿਹਾਇਸ਼ੀ ਕੰਪਲੈਕਸ ‘ਗਰੀਨ ਲੋਟਸ ਉਤਸਵ’ ਲਾਂਚ

Posted On December - 31 - 2019 Comments Off on ਜ਼ੀਰਕਪੁਰ ’ਚ ਰਿਹਾਇਸ਼ੀ ਕੰਪਲੈਕਸ ‘ਗਰੀਨ ਲੋਟਸ ਉਤਸਵ’ ਲਾਂਚ
ਚੰਡੀਗੜ੍ਹ: ‘ਦਿ ਹਾਊਸ ਆਫ਼ ਗਰੀਨ ਲੋਟਸ’ ਨੇ ਜ਼ੀਰਕਪੁਰ ਦੇ ਪੀਆਰ-7 ਰੋਡ ’ਤੇ ‘ਗਰੀਨ ਲੋਟਸ ਉਤਸਵ’ ਰਿਹਾਇਸ਼ੀ ਕੰਪਲੈਕਸ ਲਾਂਚ ਕੀਤਾ ਹੈ। ਇੰਡੀਅਨ ਗਰੀਨ ਬਿਲਡਿੰਗ ਕਾਊਂਸਿਲ ਨੇ ਇਸ ਪ੍ਰਾਜੈਕਟ ਨੂੰ ਪਲੈਟੀਨਮ ਰੇਟਿੰਗ ਦਿੱਤੀ ਹੈ। ਇਸ ਪ੍ਰਾਜੈਕਟ ’ਚ ਊਰਜਾ ਦੀ ਵਰਤੋਂ 20-30 ਫ਼ੀਸਦ ਤੇ ਪਾਣੀ ਦੀ ਵਰਤੋਂ 30-40 ਫ਼ੀਸਦ ਘਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੂਰੇ ਰਿਹਾਇਸ਼ੀ ਪ੍ਰਾਜੈਕਟ ਵਿਚ 600 ਅਪਾਰਟਮੈਂਟ ਹਨ। ਇਨ੍ਹਾਂ ਵਿਚ 1ਬੀਐੱਚਕੇ, 2ਬੀਐੱਚਕੇ, ਤਿੰਨ, ਚਾਰ ਤੇ ਪੰਜ ਬੀਐੱਚਕੇ ਸ਼ਾਮਲ 

ਤਾਨਾਜੀ ਨਾ ਸਿਰਫ ਮਹਾਨ ਸਗੋਂ ਸਿੱਖਿਆਦਾਇਕ ਵੀ: ਅਜੈ ਦੇਵਗਨ

Posted On December - 30 - 2019 Comments Off on ਤਾਨਾਜੀ ਨਾ ਸਿਰਫ ਮਹਾਨ ਸਗੋਂ ਸਿੱਖਿਆਦਾਇਕ ਵੀ: ਅਜੈ ਦੇਵਗਨ
ਮੁੰਬਈ, 29 ਦਸਬੰਰ ਅਭਿਨੇਤਾ ਤੇ ਨਿਰਮਾਤਾ ਅਜੈ ਦੇਵਗਨ ਦਾ ਦਾਅਵਾ ਹੈ ਕਿ ਉਸ ਦੀ 100ਵੀਂ ਫਿਲਮ ‘ਤਾਨਾਜੀ: ਅਣਗੌਲੇ ਜਰਨੈਲ’ ਨਾ ਸਿਰਫ ਮਨੋਰੰਜਨ ਭਰਪੂਰ ਹੈ, ਸਗੋਂ ਸਿੱਖਿਆਦਾਇਕ ਵੀ ਹੈ। ਇਹ ਫਿਲਮ 17ਵੀਂ ਸਦੀ ਦੇ ਮਰਾਠਾ ਸਾਮਰਾਜ ਦੁਆਲੇ ਘੁੰਮਦੀ ਹੈ। ਓਮ ਰਾਉਤ ਦੀ ਨਿਰਦੇਸ਼ਨਾਂ ਹੇਠ ਤਿਆਰ ਫਿਲਮ ਵਿੱਚ 17ਵੀਂ ਸਦੀ ਦਾ ਸੈੱਟ ਦਿਖਾਇਆ ਗਿਆ ਹੈ ਤੇ ਇਹ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਇੱਕ ਅਣਗੌਲੇ ਜਰਨੈਲ ਤਾਨਾਜੀ ਮਾਲੂਸਾਰੇ ਦੇ ਜੀਵਨ ਉੱਤੇ ਆਧਾਰਤ ਹੈ। ਅਜੈ ਦੇਵਗਨ ਨੇ ਕਿਹਾ ਕਿ ਅਜਿਹੀ 

ਮੈਂ ਦੁਖਾਂਤ ਵਾਲੇ ਕਿਰਦਾਰ ਕਰਨ ਲਈ ਉਤਸਕ ਸੀ: ਜਾਨ੍ਹਵੀ ਕਪੂਰ

Posted On December - 30 - 2019 Comments Off on ਮੈਂ ਦੁਖਾਂਤ ਵਾਲੇ ਕਿਰਦਾਰ ਕਰਨ ਲਈ ਉਤਸਕ ਸੀ: ਜਾਨ੍ਹਵੀ ਕਪੂਰ
ਮੁੰਬਈ, 29 ਦਸੰਬਰ ਅਭਿਨੇਤਰੀ ਜਾਨ੍ਹਵੀ ਕਪੂਰ ਨੇ ਮੰਨਿਆ ਹੈ ਕਿ ਜ਼ੋਯਾ ਅਖ਼ਤਰ ਦੀ ਹੌਰਰ ਫਿਲਮ ‘ਗ੍ਹੋਸਟ ਸਟੋਰੀਜ਼’ ਕਰਨ ਲਈ ਉਹ ਦੋ ਕਾਰਨਾਂ ਕਰਕੇ ਤਿਆਰ ਹੋਈ ਸੀ। ਪਹਿਲਾ ਕਾਰਨ ਇਹ ਸੀ ਕਿ ਫਿਲਮਸਾਜ਼ ਕਿਵੇਂ ਉਸ ਦੇ ਕਿਰਦਾਰ ਨੂੰ ਸਿਰਜਦੇ ਹਨ ਤੇ ਦੂਜਾ ਉਹ ਖ਼ੁਦ ਵੀ ਥੋੜ੍ਹੇ ਜਿਹੇ ਦੁਖਾਂਤ ਭਰਪੂਰ ਕਿਰਦਾਰ ਦੀ ਭਾਲ ਵਿੱਚ ਸੀ। ਜ਼ੋਯਾ ਦੀ ਫਿਲਮ ‘ਧੜਕ’ ਵਿੱਚ ਜ੍ਹਾਨਵੀ ਕਪੂਰ ਕੋਲ ਇੱਕ ਘਰੇਲੂ ਨਰਸ ਦਾ ਕਿਰਦਾਰ ਸੀ, ਉਸ ਦੇ ਸਿਰ ਵਡੇਰੀ ਔਰਤ ਦੀ ਸੰਭਾਲ ਦੀ ਜ਼ਿੰਮੇਵਾਰੀ ਸੀ। ਇਹ ਕਿਰਦਾਰ 

ਲੋਕ ਮੈਨੂੰ ਪਿਆਰ ਕਰਦੇ ਨੇ ਪਰ ਬਹੁਤਾ ਨਹੀਂ: ਅੰਜਨਾ

Posted On December - 30 - 2019 Comments Off on ਲੋਕ ਮੈਨੂੰ ਪਿਆਰ ਕਰਦੇ ਨੇ ਪਰ ਬਹੁਤਾ ਨਹੀਂ: ਅੰਜਨਾ
ਮੁੰਬਈ, 29 ਦਸੰਬਰ ਅਭਿਨੇਤਰੀ ਅੰਜਨਾ ਸੁਖਾਨੀ ਨੇ ਫਿਲਮ ‘ਗੁੱਡ ਨਿਊਜ਼’ ਦੇ ਨਾਲ ਵੱਡੇ ਪਰਦੇ ਉੱਤੇ ਸ਼ਾਨਦਾਰ ਵਾਪਸੀ ਕੀਤੀ ਹੈ। ਦੋ ਸਾਲ ਬਾਅਦ ਮਿਲੀ ਸਫਲਤਾ ਸਦਕਾ ਸੁਖਾਨੀ ਉਤਸ਼ਾਹ ਨਾਲ ਭਰੀ ਹੋਈ ਹੈ। ਉਸ ਦਾ ਮੰਨਣਾ ਹੈ ਕਿ ਲੋਕ ਉਸ ਨੂੰ ਪਿਆਰ ਤਾਂ ਕਰਦੇ ਹਨ ਪਰ ਬਹੁਤ ਜ਼ਿਆਦਾ ਨਹੀਂ ਕਰਦੇ। ਜ਼ਿਕਰਯੋਗ ਹੈ ਕਿ ਸਾਲ 2000 ਵਿੱਚ ਸ਼ੁਰੂਆਤ ਕਰਨ ਵਾਲੀ ਅੰਜਨਾ ‘ਸਲਾਮ- ਏ-ਇਸ਼ਕ’, ‘ਗੋਲਮਾਲ ਰਿਟਰਨਜ਼’ ਅਤੇ ‘ਸ਼ਾਨਦਾਰ’ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਕਰਨ ਬਾਅਦ ਵੱਡੇ ਪਰਦੇ ਤੋਂ ਚੁੱਪ-ਚੁਪੀਤੇ 

ਸਫਲਤਾ ਕੰਮ ਕਰਨ ਲਈ ਉਤਸ਼ਾਹ ਭਰਦੀ ਹੈ: ਅਕਸ਼ੈ

Posted On December - 30 - 2019 Comments Off on ਸਫਲਤਾ ਕੰਮ ਕਰਨ ਲਈ ਉਤਸ਼ਾਹ ਭਰਦੀ ਹੈ: ਅਕਸ਼ੈ
ਮੁੰਬਈ, 29 ਦਸੰਬਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਭਿਨੇਤਾ ਅਕਸ਼ੈ ਕੁਮਾਰ ਫਿਲਮ ਉਦਯੋਗ ਦੇ ਸਭ ਤੋਂ ਵੱਧ ਰੁਝੇਵਿਆਂ ਭਰਪੂਰ ਸਿਤਾਰਾਿਆਂ ਵਿੱਚੋਂ ਇੱਕ ਹੈ ਪਰ ਉਸਦਾ ਮੰਨਣਾ ਹੈ ਕਿ ਫਿਲਮ ਉਦਯੋਗ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਹੈ। ਅਕਸ਼ੈ ਕੁਮਾਰ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਬਾਕਸ ਆਫਿਸ ਉੱਤੇ ਬੇਹੱਦ ਕਾਮਯਾਬ ਅਭਿਨੇਤਾ ਹੈ, ਖ਼ੁਦ ਨੂੰ ਜ਼ੋਖ਼ਮ ਵਿੱਚ ਪਾਉਣ ਲਈ ਸਹਿਜ ਰੂਪ ਵਿੱਚ ਤਿਆਰ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਫਿਲਮੀ ਕਰੀਅਰ ਵਿੱਚ ਸਫਲਤਾ ਸਦਕਾ 

ਕੁਸ਼ਲ ਪੰਜਾਬੀ ਦਾ ਅੰਤਿਮ ਸੰਸਕਾਰ

Posted On December - 29 - 2019 Comments Off on ਕੁਸ਼ਲ ਪੰਜਾਬੀ ਦਾ ਅੰਤਿਮ ਸੰਸਕਾਰ
ਮੁੰਬਈ, 28 ਦਸੰਬਰ ਟੀਵੀ ਤੇ ਫਿਲਮ ਅਭਿਨੇਤਾ ਕੁਸ਼ਲ ਪੰਜਾਬੀ ਦਾ ਅੱਜ ਸ਼ਨਿਚਰਵਾਰ ਸ਼ਾਮ ਨੂੰ ਨਮ ਅੱਖਾਂ ਤੇ ਭਰੇ ਦਿਲ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਸਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਰੱਖਦਿਆਂ ਕੁਸ਼ਲ ਪੰਜਾਬੀ ਦੇ ਸਸਕਾਰ ਦੀਆਂ ਰਸਮਾਂ ਦੀ ਕਵਰੇਜ ਨਾ ਕੀਤੀ ਜਾਵੇ। ਕੁਸ਼ਲ ਦਾ ਸਸਕਾਰ ਇੱਥੇ ਸ਼ਾਂਤਾਕਰੂਜ਼ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ 

ਰਵੀਨਾ, ਫਰਾਹ ਅਤੇ ਭਾਰਤੀ ਖ਼ਿਲਾਫ਼ ਮਹਾਰਾਸ਼ਟਰ ’ਚ ਕੇਸ ਦਰਜ

Posted On December - 29 - 2019 Comments Off on ਰਵੀਨਾ, ਫਰਾਹ ਅਤੇ ਭਾਰਤੀ ਖ਼ਿਲਾਫ਼ ਮਹਾਰਾਸ਼ਟਰ ’ਚ ਕੇਸ ਦਰਜ
ਬੀੜ (ਮਹਾਰਾਸ਼ਟਰ), 28 ਦਸੰਬਰ ਅਦਾਕਾਰਾ ਰਵੀਨਾ ਟੰਡਨ, ਡਾਇਰੈਕਟਰ ਫਰਾਹ ਖ਼ਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਟੀਵੀ ਸ਼ੋਅ ਦੌਰਾਨ ਮਸੀਹੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮਹਾਰਾਸ਼ਟਰ ਦੇ ਸ਼ਹਿਰ ਬੀੜ ’ਚ ਕੇਸ ਦਰਜ ਕੀਤਾ ਗਿਆ ਹੈ। ਐੱਨਜੀਓ ਚਲਾਉਣ ਵਾਲੇ ਆਸ਼ੀਸ਼ ਸ਼ਿੰਦੇ ਨੇ ਸ਼ਿਵਾਜੀ ਨਗਰ ਪੁਲੀਸ ਸਟੇਸ਼ਨ ’ਚ ਧਾਰਾ 295 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਇਹ ਕੇਸ ਮੁੰਬਈ ਦੇ ਮਲਾਡ ਥਾਣੇ ’ਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਫਰਾਹ ਖ਼ਾਨ 

‘ਲੋਲਿਤਾ’ ਅਦਾਕਾਰਾ ਦਾ ਦੇਹਾਂਤ

Posted On December - 29 - 2019 Comments Off on ‘ਲੋਲਿਤਾ’ ਅਦਾਕਾਰਾ ਦਾ ਦੇਹਾਂਤ
ਲਾਸ ਏਂਜਲਸ, 28 ਦਸੰਬਰ ਸਟੇਨਲੇਅ ਕੁਬਰਿਕ ਦੀ ਫਿਲਮ ‘ਲੋਲਿਤਾ’ ’ਚ ਅਹਿਮ ਕਿਰਦਾਰ ਨਿਭਾਉਣ ਵਾਲੀ ਸੂ ਲਿਓਨ (73) ਦਾ ਦੇਹਾਂਤ ਹੋ ਗਿਆ ਹੈ। 14 ਸਾਲ ਦੀ ਛੋਟੀ ਉਮਰ ’ਚ ਫਿਲਮ ’ਚ ਅਦਾਕਾਰੀ ਦੇ ਜਲਵੇ ਬਿਖੇਰਨ ਵਾਲੀ ਲਿਓਨ ਦੀ ਵੀਰਵਾਰ ਨੂੰ ਮੌਤ ਹੋਈ। ਉਸ ਦੇ ਦੋਸਤ ਫਿਲ ਸਾਇਰਾਕੋਪੋਲਸ ਨੇ ‘ਨਿਊਯਾਰਕ ਟਾਈਮਜ਼’ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੀ ਸਿਹਤ ਨਾਸਾਜ਼ ਚੱਲ ਰਹੀ ਸੀ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। 1946 ’ਚ ਜਨਮੀ ਲਿਓਨ ਨੇ ਟੈਲੀਵਿਜ਼ਨ ਤੋਂ ਆਪਣੀ ਅਦਾਕਾਰੀ 

ਅਨੁਰਾਗ ਬਾਸੂ ਦੀ ਫਿਲਮ ‘ਲੁੱਡੋ’24 ਅਪਰੈਲ ਨੂੰ ਹੋਵੇਗੀ ਰਿਲੀਜ਼

Posted On December - 28 - 2019 Comments Off on ਅਨੁਰਾਗ ਬਾਸੂ ਦੀ ਫਿਲਮ ‘ਲੁੱਡੋ’24 ਅਪਰੈਲ ਨੂੰ ਹੋਵੇਗੀ ਰਿਲੀਜ਼
ਮੁੰਬਈ, 27 ਦਸੰਬਰ ਫਿਲਮ ਨਿਰਦੇਸ਼ਕ ਅਨੁਰਾਗ ਬਾਸੂ ਨੇ ਐਲਾਨ ਕੀਤਾ ਹੈ ਕਿ ਉਸ ਦੀ ਆ ਰਹੀ ਕਾਮੇਡੀ ਅਤੇ ਮਸਾਲਾ ਭਰਪੂਰ ਫਿਲਮ ‘ਲੁੱਡੋ’ ਅਗਲੇ ਸਾਲ 24 ਅਪਰੈਲ ਨੂੰ ਰਿਲੀਜ਼ ਹੋਵੇਗੀ। ਅਨੁਰਾਗ ਨੇ ਇਹ ਐਲਾਨ ਇੰਸਟਾਗ੍ਰਾਮ ਉੱਤੇ ਕੀਤਾ ਹੈ। ਅਨੁਰਾਗ ਨੇ ਇੰਸਟਾਗ੍ਰਾਮ ਉੱਤੇ ਫਿਲਮ ਦਾ ਟਾਈਟਲ, ਰਿਲੀਜ਼ ਹੋਣ ਦੀ ਤਰੀਕ ਅਤੇ ਪੋਸਟਰ ਸ਼ੇਅਰ ਕੀਤਾ ਹੈ। ਉਸਨੇ ਪੋਸਟਰ ਦੇ ਨਾਲ ਲਿਖਿਆ ਹੈ,‘ ਆਓ 24 ਅਪਰੈਲ 2020 ਨੂੰ ‘ਲੁੱਡੋ’ ਖੇਡੀਏ।’ ਫਿਲਮ ਦੇ ਨਿਰਮਾਤਾ ਟੀ ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਨ ਕੁਮਾਰ 

ਗਲੀ ਬੁਆਏ ਲਈ ਕੋਈ ਸ਼ਿਕਵਾ ਨਹੀਂ: ਜ਼ੋਯਾ

Posted On December - 27 - 2019 Comments Off on ਗਲੀ ਬੁਆਏ ਲਈ ਕੋਈ ਸ਼ਿਕਵਾ ਨਹੀਂ: ਜ਼ੋਯਾ
ਮੁੰਬਈ, 26 ਦਸੰਬਰ ਫਿਲਮ ਨਿਰਮਾਤਰੀ ਜ਼ੋਯਾ ਅਖ਼ਤਰ ਨੇ ਕਿਹਾ ਕਿ ਫਿਲਮ ‘ਗਲੀ ਬੁਆਏ’ ਭਾਵੇਂ ਆਸਕਰ ਪੁਰਸਕਾਰ ਲਈ ਫੀਚਰ ਫਿਲਮਾਂ ਦੇ ਨਾਮਜ਼ਦਗੀ ਗੇੜ ਦੌਰਾਨ ਫਾਈਨਲ ਵਿੱਚ ਨਹੀਂ ਪੁੱਜ ਚੁੱਕੀ ਪਰ ਇਸਦਾ ਉਸ ਨੂੰ ਕੋਈ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਸਗੋਂ ਉਹ ਸ਼ੁਕਰੀਆ ਅਦਾ ਕਰਦੀ ਹੈ। ਅਭਿਨੇਤਾ ਰਨਵੀਰ ਸਿੰਘ ਇਸ ਫਿਲਮ ਵਿੱਚ ਮੋਹਰੀ ਭੂਮਿਕਾ ਵਿੱਚ ਸੀ ਅਤੇ ਉਸ ਨੇ ਉਭਰਦੇ ਸਟਰੀਟ ਰੈਪਰ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਆਸਕਰ ਪੁਰਸਕਾਰ ਲਈ ਆਖ਼ਰੀ ਦਸ ਫਿਲਮਾਂ ਵਿੱਚ ਆਪਣਾ ਸਥਾਨ ਨਹੀਂ 

ਬਰੂਸ ਲੀ ਦੀ ਧੀ ਨੇ ਫਾਸਟ ਫੂਡ ਚੇਨ ਵਿਰੁੱਧ ਦਾਅਵਾ ਠੋਕਿਆ

Posted On December - 27 - 2019 Comments Off on ਬਰੂਸ ਲੀ ਦੀ ਧੀ ਨੇ ਫਾਸਟ ਫੂਡ ਚੇਨ ਵਿਰੁੱਧ ਦਾਅਵਾ ਠੋਕਿਆ
ਸ਼ੰਘਾਈ, 26 ਦਸੰਬਰ ਮਾਰਸ਼ਲ ਆਰਟ ਦੇ ਚੀਨ ਦੇ ਵਿਸ਼ਵ ਪ੍ਰਸਿੱਧ ਅਦਾਕਾਰ ਬਰੂਸ ਲੀ ਦੀ ਧੀ ਨੇ ਮੁਲਕ ਦੀ ਇੱਕ ਫਾਸਟ ਫੂਡ ਕੰਪਨੀ ਉੱਤੇ ਇਸ ਗੱਲ ਨੂੰ ਲੈ ਕੇ ਦਾਅਵਾ ਠੋਕ ਦਿੱਤਾ ਹੈ ਕਿ ਕੰਪਨੀ ਉਸ ਦੇ ਪਿਤਾ ਦੇ ਅਕਸ ਨੂੰ ਵਰਤ ਰਹੀ ਹੈ। ਸ਼ਾਨਨ ਲੀ ਦੀ ਬਰੂਸ ਲੀ ਇੰਟਰਪ੍ਰਾਈਜ਼ਜ਼ ਨੇ ਫੂਡ ਚੇਨ ਕੁੰਗਫੂ ਕੇਟਰਿੰਗ ਮੈਨੇਜਮੈਂਟ ਉੱਤੇ ਦੋਸ਼ ਲਾਇਆ ਹੈ ਕਿ ਕੰਪਨੀ ਪਿਛਲੇ 15 ਸਾਲ ਤੋਂ ਇੱਕ ਲੋਗੋ ਰਾਹੀਂ ਉਸ ਦੇ ਪਿਤਾ ਦੇ ਨਾਂਅ ਦਾ ਲਾਹਾ ਲੈ ਰਹੀ ਹੈ ਪਰ ਕੰਪਨੀ ਨੇ ਕਦੇ ਵੀ ਬੌਧਿਕ ਪ੍ਰਾਪਰਟੀ ਅਧਿਕਾਰਾਂ 

ਹਰੇਕ ਲਈ ਆਡੀਸ਼ਨ ਨਹੀਂ ਸਿਰਫ਼ ਆਮਿਰ ਲਈ: ਕਰੀਨਾ ਕਪੂਰ

Posted On December - 26 - 2019 Comments Off on ਹਰੇਕ ਲਈ ਆਡੀਸ਼ਨ ਨਹੀਂ ਸਿਰਫ਼ ਆਮਿਰ ਲਈ: ਕਰੀਨਾ ਕਪੂਰ
ਮੁੰਬਈ: ਫਿਲਮ ‘ਲਾਲ ਸਿੰਘ ਚੱਢਾ’ ਉਹ ਪਹਿਲੀ ਫਿਲਮ ਰਹੀ, ਜਿਸ ਲਈ ਅਭਿਨੇਤਰੀ ਕਰੀਨਾ ਕਪੂਰ ਖਾਨ ਨੂੰ ਆਡੀਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ ਸੀ। ਕਰੀਨਾ ਨੇ ਕਿਹਾ ਹੈ ਕਿ ਉਹ ਸਕਰੀਨਿੰਗ ਪ੍ਰਕਿਰਿਆ ਵਿੱਚੋਂ ਲੰਘੀ ਤਾਂ ਇਹ ਸਿਰਫ ਸਾਥੀ ਸਟਾਰ ਆਮਿਰ ਖਾਨ ਕਰਕੇ ਹੀ ਸੀ। 1994 ਵਿੱਚ ਬਣੀ ਫਿਲਮ ‘ਫੌਰੈਸਟ ਗੰਪ’ ਦੀ ਅਧਿਕਾਰਤ ਰੀਮੇਕ ਫਿਲਮ ਲਾਲ ਸਿੰਘ ਚੱਢਾ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਦਿੱਤਾ ਹੈ। ਇਸ ਵਿੱਚ ਆਮਿਰ ਖਾਨ ਦੀ ਮੋਹਰੀ ਭੂਮਿਕਾ ਹੈ। ਕਰੀਨਾ ਨੇ ਦੱਸਿਆ ਕਿ ਲਾਲ ਸਿੰਘ 
Manav Mangal Smart School
Available on Android app iOS app
Powered by : Mediology Software Pvt Ltd.