ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

10 ਦਿਨ ਚੱਲਣਗੀਆਂ 2,600 ਵਿਸ਼ੇਸ਼ ਸ਼੍ਰਮਿਕ ਗੱਡੀਆਂ

Posted On May - 24 - 2020

ਨਵੀਂ ਦਿੱਲੀ, 23 ਮਈ
ਰੇਲਵੇ ਵਲੋਂ ਅਗਲੇ 10 ਦਿਨਾਂ ਦੌਰਾਨ ਦੇਸ਼ ਭਰ ਵਿੱਚ 2,600 ਵਿਸ਼ੇਸ਼ ਸ਼੍ਰਮਿਕ ਰੇਲਾਂ ਚਲਾਉਣ ਦੀ ਸਾਰਨੀ ਬਣਾਈ ਗਈ ਹੈ ਤਾਂ ਜੋ ਕੋਵਿਡ-19 ਮਹਾਮਾਰੀ ਕਾਰਨ ਫਸੇ 36 ਲੱਖ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿੱਚ ਪਹੁੰਚਾਇਆ ਜਾ ਸਕੇ। ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਦੱਸਿਆ ਕਿ ਪਿਛਲੇ 23 ਦਿਨਾਂ ਦੌਰਾਨ ਰੇਲਵੇ ਵਲੋਂ 2,600 ਸ਼੍ਰਮਿਕ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ, ਜਿਨ੍ਹਾਂ ਰਾਹੀਂ 36 ਲੱਖ ਮਜ਼ਦੂਰਾਂ ਨੂੰ ਉਨ੍ਹਾਂ ਦੇ ਪੱਤਰੀ ਰਾਜਾਂ ਤੱਕ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਰੇਲਵੇ ਨੇ ਪਹਿਲੀ ਮਈ ਨੂੰ ਚਲਾਈਆਂ ਚਾਰ ਰੇਲਾਂ ਤੋਂ ਵਧਾ ਕੇ 20 ਮਈ ਤੱਕ 279 ਰੇਲਾਂ ਚਲਾਈਆਂ। ਯਾਦਵ ਨੇ ਦੱਸਿਆ, ‘‘ਅਸੀਂ ਪਿਛਲੇ ਚਾਰ ਦਿਨਾਂ ਦੌਰਾਨ ਰੋਜ਼ਾਨਾ ਔਸਤਨ 260 ਸ਼੍ਰਮਿਕ ਵਿਸ਼ੇਸ਼ ਰੇਲਾਂ ਚਲਾਈਆਂ ਹਨ ਅਤੇ ਰੋਜ਼ਾਨਾ ਤਿੰਨ ਲੱਖ ਯਾਤਰੀਆਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਇਆ ਹੈ। ਅਗਲੇ 10 ਦਿਨਾਂ ਦੌਰਾਨ 2,600 ਸ਼੍ਰਮਿਕ ਵਿਸ਼ੇਸ਼ ਰੇਲਾਂ ਰਾਹੀਂ 36 ਲੱਖ ਮਜ਼ਦੂਰਾਂ ਨੂੰ ਲਿਜਾਇਆ ਜਾਵੇਗਾ। ਅਸੀਂ ਸੂਬੇ ਦੇ ਅੰਦਰ ਵੀ ਰੇਲਾਂ ਚਲਾ ਸਕਦੇ ਹਾਂ, ਜਿਨ੍ਹਾਂ ਵਿੱਚ ਕਰੀਬ 10-12 ਲੱਖ ਲੋਕ ਸਫ਼ਰ ਕਰ ਸਕਣਗੇ।’’
-ਪੀਟੀਆਈ


Comments Off on 10 ਦਿਨ ਚੱਲਣਗੀਆਂ 2,600 ਵਿਸ਼ੇਸ਼ ਸ਼੍ਰਮਿਕ ਗੱਡੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.