ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਜ਼ਮੀਨ ਗ੍ਰਹਿਣ ਮਾਮਲੇ ਨੂੰ ਫਿਰ ਲੱਗਾ ਗ੍ਰਹਿਣ

Posted On May - 23 - 2020

ਜ਼ਮੀਨ ਦਾ ਕਬਜ਼ਾ ਲੈਣ ਲਈ ਗਲਾਡਾ ਵੱਲੋਂ ਲਾਈਆਂ ਗਈਆਂ ਬੁਰਜੀਆਂ ਪੁੱਟਦੇ ਹੋਏ ਕਿਸਾਨ।

ਸੰਤੋਖ ਗਿੱਲ
ਗੁਰੂਸਰ ਸੁਧਾਰ, 22 ਮਈ
ਕੌਮਾਂਤਰੀ ਏਅਰਪੋਰਟ ਹਲਵਾਰਾ ਲਈ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ ਨੂੰ ਅੱਜ ਇੱਕ ਵਾਰ ਫਿਰ ਗ੍ਰਹਿਣ ਲੱਗ ਗਿਆ ਜਦੋਂ ਜ਼ਮੀਨ ਦੇ ਮਾਲਕ ਕਿਸਾਨਾਂ ਨੇ ਗਲਾਡਾ ਅਧਿਕਾਰੀਆਂ ਵੱਲੋਂ ਦਿਨ ਢਲੇ ਕਬਜ਼ਾ ਕਰਨ ਲਈ ਉਨ੍ਹਾਂ ਦੇ ਖੇਤਾਂ ਵਿੱਚ ਚੋਰੀ-ਛਿਪੇ ਲਾਈਆਂ ਬੁਰਜੀਆਂ ਪੁੱਟ ਕੇ ਸੁੱਟ ਦਿੱਤੀਆਂ। ਅੱਧੀ ਅਧੂਰੀ ਅਦਾਇਗੀ ਕਰ ਕੇ ਦੇਰ ਸ਼ਾਮ ਭਾਰੀ ਪੁਲੀਸ ਫੋਰਸ ਸਮੇਤ ਕਬਜ਼ਾ ਕਰਨ ਆਪਣੀ ਟੀਮ ਸਮੇਤ ਪੁੱਜੇ ਗਲਾਡਾ ਦੇ ਐਕਸੀਅਨ ਜਸਜੀਤ ਸਿੰਘ ਦੇਰ ਰਾਤ ਤੱਕ ਖੇਤਾਂ ਵਿੱਚ ਹੀ ਮੌਜੂਦ ਸਨ।
ਉਪ ਪੁਲੀਸ ਕਪਤਾਨ ਗੁਰਬੰਸ ਸਿੰਘ ਬੈਂਸ, ਦਾਖਾ ਥਾਣੇ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਅਤੇ ਥਾਣਾ ਸੁਧਾਰ ਦੇ ਮੁਖੀ ਅਜਾਇਬ ਸਿੰਘ ਤੋਂ ਇਲਾਵਾ ਤਹਿਸੀਲਦਾਰ ਰਾਏਕੋਟ ਮੁਖ਼ਤਿਆਰ ਸਿੰਘ ਵੀ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਮੌਜੂਦ ਸਨ। ਜਿਉਂ ਹੀ ਕਬਜ਼ਾ ਲੈਣ ਦੀ ਖ਼ਬਰ ਕਿਸਾਨਾਂ ਨੂੰ ਮਿਲੀ ਤਾਂ ਲੋਕ ਇੱਕਦਮ ਇਕੱਤਰ ਹੋ ਗਏ ਅਤੇ ਗਲਾਡਾ ਵੱਲੋਂ ਬਿਨਾਂ ਅਦਾਇਗੀ ਕੀਤਿਆਂ ਜ਼ਮੀਨ ’ਤੇ ਕਬਜ਼ਾ ਕਰਨ ਦਾ ਵਿਰੋਧ ਕੀਤਾ। ਗਲਾਡਾ ਅਧਿਕਾਰੀਆਂ ਨੇ ਪਹਿਲਾਂ ਪਿੰਡ ਐਤੀਆਣਾ ਵਾਲੇ ਪਾਸੇ ਹਰੀ ਸਿੰਘ ਦੇ ਖੇਤ ਵਿੱਚ ਬੁਰਜੀ ਲਾ ਦਿੱਤੀ ਸੀ ਤੇ ਉਸ ਮਗਰੋਂ ਜਦੋਂ ਪਿੰਡ ਹਲਵਾਰਾ ਵਾਲੇ ਪਾਸੇ ਨਿਰਭੈ ਸਿੰਘ ਅਤੇ ਬਲਦੇਵ ਸਿੰਘ ਸਕੇ ਭਰਾਵਾਂ ਦੇ ਖੇਤਾਂ ਵਿੱਚ ਬੁਰਜੀਆਂ ਲਾਈਆਂ ਤਾਂ ਕਿਸਾਨਾਂ ਨੇ ਉਹ ਬੁਰਜੀਆਂ ਪੁੱਟ ਕੇ ਸੁੱਟ ਦਿੱਤੀਆਂ। ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ’ਚ ਹਾਲੇ ਵੀ ਤਰੁੱਟੀਆਂ ਹਨ ਅਤੇ ਸਾਰੇ ਕਿਸਾਨਾਂ ਨੂੰ ਅਦਾਇਗੀ ਵੀ ਨਹੀਂ ਹੋਈ। ਮੌਕੇ ’ਤੇ ਮੌਜੂਦ ਕਿਸੇ ਵੀ ਗਲਾਡਾ ਅਧਿਕਾਰੀ ਅਤੇ ਪੁਲੀਸ ਅਧਿਕਾਰੀ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।


Comments Off on ਜ਼ਮੀਨ ਗ੍ਰਹਿਣ ਮਾਮਲੇ ਨੂੰ ਫਿਰ ਲੱਗਾ ਗ੍ਰਹਿਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.