ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਉਮਾ ਗੁਰਬਖਸ਼ ਸਿੰਘ ਦਾ ਦੇਹਾਂਤ

Posted On May - 24 - 2020

ਮਨਮੋਹਨ ਸਿੰਘ ਢਿੱਲੋਂ/ਦਿਲਬਾਗ ਸਿੰਘ ਗਿੱਲ
ਅੰਮ੍ਰਿਤਸਰ/ਅਟਾਰੀ, 23 ਮਈ
ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਉਮਾ ਗੁਰਬਖਸ਼ ਸਿੰਘ (93) ਦਾ ਅੱਜ ਸਵੇਰੇ ਪ੍ਰੀਤ ਨਗਰ ਸਥਿਤ ਉਨ੍ਹਾਂ ਦੇ ਜੱਦੀ ਘਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਅੱਜ ਦੁਪਹਿਰ ਵੇਲੇ ਪ੍ਰੀਤ ਨਗਰ ਵਿੱਚ ਕਰ ਦਿੱਤਾ ਗਿਆ। ਉਨ੍ਹਾਂ ਸੰਗੀਤ ਤੇ ਅਦਾਕਾਰੀ ਨੂੰ ਉਨ੍ਹਾਂ ਸਮਿਆਂ ਵਿੱਚ ਅਪਣਾਇਆ ਜਦੋਂ ਕੁੜੀਆਂ ਦਾ ਸਟੇਜ ’ਤੇ ਆਉਣਾ ਤਾਂ ਦੂਰ ਦੀ ਗੱਲ, ਘਰਾਂ ਤੋਂ ਨਿਕਲਣਾ ਵੀ ਮੁਸ਼ਕਿਲ ਸੀ।
ਉਨ੍ਹਾਂ ਦਾ ਜਨਮ 27 ਜੁਲਾਈ 1927 ਨੂੰ ਖਨਾਈ (ਬਲੋਚਿਸਤਾਨ) ਵਿਚ ਹੋਇਆ। ਉਹ ਪ੍ਰੀਤ ਨਗਰ ਵਿਚ ਬਣੇ ਸਰਦਾਰ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੇ ਕਰਤਾ-ਧਰਤਾ ਸਨ। ਉਹ ਆਪਣੇ ਛੋਟੇ ਭਰਾ ਹਿਰਦੈਪਾਲ ਸਿੰਘ ਤੇ ਭਾਬੀ ਪ੍ਰਵੀਨ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਹੋਣ ਵਾਲੇ ਨਾਟਕ ਦੇਖਣ ਵੇਖਣ ਆਉਂਦੇ ਸਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ‘ਗੌਰਵ ਪੰਜਾਬ ਦੇ’ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਉਮਾ ਗੁਰਬਖਸ਼ ਸਿੰਘ ਅਤੇ ਉਨ੍ਹਾਂ ਦੀ ਭੈਣ ਵੱਲੋਂ ਦੇਸ਼ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਖ਼ਿਲਾਫ਼ ਨਾਟਕ ‘ਹੁੱਲੇ ਹੁਲਾਰੇ’ ਚੌਗਾਵਾਂ ਵਿੱਚ ਖੇਡਿਆ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਲਾਹੌਰੀ ਗੇਟ ਨੇੜੇ ਹਿਰਾਸਤ ਵਿੱਚ ਰੱਖਿਆ ਗਿਆ ਸੀ। ਉਸ ਵੇਲੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਉਨ੍ਹਾਂ ਦੇ ਕੇਸ ਦੀ ਪੈਰਵੀ ਕੀਤੀ ਸੀ ਅਤੇ ਰਿਹਾਅ ਕਰਵਾਇਆ ਸੀ। ਉਨ੍ਹਾਂ ਪ੍ਰੀਤ ਨਗਰ ਵਿੱਚ ਖੇਡੇ ਗਏ ਗੁਰਬਖਸ਼ ਸਿੰਘ ਦੇ ਨਾਟਕ ਰਾਜ ਕੁਮਾਰੀ ਲਲਿਤਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਅਦਾਕਾਰਾ ਜਤਿੰਦਰ ਕੌਰ, ਲੋਕ ਗਾਇਕਾ ਗੁਰਮੀਤ ਬਾਵਾ, ਅਦਾਕਾਰ ਨੀਰਜ ਸ਼ਰਮਾ, ਗੁਰਿੰਦਰ ਮਕਨਾ, ਜਸਵੰਤ ਸਿੰਘ ਜੱਸ, ਪਵਨਦੀਪ, ਮੰਚਪ੍ਰੀਤ, ਕੁਲਵੰਤ ਸਿੰਘ ਗਿੱਲ, ਗੁਰਤੇਜ ਮਾਨ, ਭੁਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਡਾ. ਸ਼ਿਆਮ ਸੁੰਦਰ ਦੀਪਤੀ, ਗੁਰਦੇਵ ਸਿੰਘ ਮਹਿਲਾਂਵਾਲਾ, ਇੰਦਰੇਸ਼ਮੀਤ, ਤਰਕਸ਼ੀਲ ਆਗੂ ਸੁਮੀਤ ਸਿੰਘ, ਕਹਾਣੀਕਾਰ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ ਤੋਂ ਇਲਾਵਾ ਵਿਰਸਾ ਵਿਹਾਰ ਸੁਸਾਇਟੀ, ਫੋਕਲੋਰ ਰਿਸਰਚ ਅਕਾਦਮੀ, ਤਰਕਸ਼ੀਲ ਸੁਸਾਇਟੀ, ਜਨਵਾਦੀ ਲੇਖਕ ਸੰਘ ਤੇ ਹੋਰ ਸੰਸਥਾਵਾਂ ਨੇ ਉਨ੍ਹਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਹਿਰਦੇਪਾਲ ਸਿੰਘ, ਪੂਨਮ ਸਿੰਘ ਪ੍ਰੀਤਲੜੀ, ਸੁਕੀਰਤ ਆਨੰਦ, ਪਰਵੀਨਪਾਲ ਕੌਰ, ਜਤਿੰਦਰ ਸਿੰਘ ਬਰਾੜ, ਡਾ. ਪਰਮਿੰਦਰ ਸਿੰਘ, ਡਾ. ਸੁਖਬੀਰ ਸਿੰਘ, ਅਰਵਿੰਦਰ ਚਮਕ, ਮੁਖਤਾਰ ਗਿੱਲ, ਰਮੇਸ਼ ਯਾਦਵ, ਗੁਰਸੇਵਕ ਸਿੰਘ ਗੈਵੀ ਸਰਪੰਚ, ਜਗਤਾਰ ਗਿੱਲ, ਹਰੀ ਸਿੰਘ ਗਰੀਬ, ਮਾਸਟਰ ਕਾਬਲ ਸਿੰਘ ਨੇ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।


Comments Off on ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਉਮਾ ਗੁਰਬਖਸ਼ ਸਿੰਘ ਦਾ ਦੇਹਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.