ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਪਾਕਿ ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ, ਮ੍ਰਿਤਕਾਂ ਦੀ ਗਿਣਤੀ 97 ਹੋਈ

Posted On May - 24 - 2020

ਇਸਲਾਮਾਬਾਦ, 23 ਮਈ
ਪਾਕਿਸਤਾਨ ਸਰਕਾਰ ਵੱਲੋਂ ਜਹਾਜ਼ ਹਾਦਸੇ ਦੀ ਜਾਂਚ ਲਈ ਏਅਰਕਰਾਫਟ ਐਕਸੀਡੈਂਟ ਐਂਡ ਇਨਵੈਸਟੀਗੇਸ਼ਨ ਬੋਰਡ ਦੇ ਪ੍ਰਧਾਨ ਏਅਰ ਕਮਾਂਡਰ ਮੁਹੰਮਦ ਉਸਮਾਨ ਗਨੀ ਦੀ ਅਗਵਾਈ ਹੇਠ ਗਠਿਤ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 97 ਹੋ ਗਈ ਹੈ ਜਦਕਿ ਦੋ ਜਣੇ ਜ਼ਿੰਦਾ ਬਚੇ ਹਨ। ਜਹਾਜ਼ ’ਚ 99 ਜਣੇ ਸਵਾਰ ਸਨ। ਸਿੰਧ ਸਿਹਤ ਵਿਭਾਗ ਨੇ ਹਾਦਸੇ ’ਚ 97 ਮੌਤਾਂ ਅਤੇ ਦੋ ਲੋਕਾਂ ਦੇ ਜ਼ਿੰਦਾ ਬਚਣ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਬੁਲਾਰੇ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਜਹਾਜ਼ ਦਾ ਬਲੈਕ ਬਾਕਸ ਅਤੇ ਕਾਕਪਿਟ ਵਾਇਸ ਰਿਕਾਡਰ ਸ਼ੁੱਕਰਵਾਰ ਦੇਰ ਸ਼ਾਮ ਨੂੰ ਮਿਲ ਗਏ ਸਨ। ਪੀ.ਆਈ.ਏ. ਨੇ ਅੱਜ ਦੱਸਿਆ ਕਿ ਕਰਾਚੀ ਵਿੱਚ ਕਰੈਸ਼ ਹੋਏ ਏਅਰਬੱਸ ਏ-320 ਜਹਾਜ਼ ਦੀ ਜਾਂਚ ਦੋ ਮਹੀਨੇ ਪਹਿਲਾਂ ਹੋਈ ਸੀ ਅਤੇ ਕਰੈਸ਼ ਹੋਣ ਤੋਂ ਇੱਕ ਦਿਨ ਪਹਿਲਾਂ ਇਹ ਮਸਕਟ ਤੋਂ ਲਾਹੌਰ ਲਈ ਉੱਡਿਆ ਸੀ। ‘ਡਾਅਨ ਨਿਊਜ਼’ ਦੀ ਰਿਪੋਰਟ ਮੁਤਾਬਕ ਏਅਰਲਾਈਨ ਕੰਪਨੀ ਨੇ ਦੱਸਿਆ ਜਹਾਜ਼ ਵਿੱਚ ਇੰਜਣ, ਲੈਂਡਿੰਗ ਗੇਅਰ ਜਾਂ ਪ੍ਰਣਾਲੀ ਵਿੱਚ ਕੋਈ ਵੀ ਨੁਕਸ ਨਹੀਂ ਸੀ। ਪੀ.ਆਈ.ਏ. ਦੇ ਇੰਜਨੀਅਰ ਤੇ ਮੇਨਟੀਨੈਂਸ ਵਿਭਾਗ ਮੁਤਾਬਕ ਜਹਾਜ਼ ਦੀ ਆਖਰੀ ਵਾਰ ਜਾਂਚ ਇਸ ਵਰ੍ਹੇ 21 ਨੂੰ ਕੀਤੀ ਗਈ ਸੀ। ਇਸੇ ਦੌਰਾਨ ਪਾਕਿਸਤਾਨ ਏਅਰਲਾਈਨ ਪਾਇਲਟਸ ਐਸੋਸੀਏਸ਼ਨ (ਪੀਏਐੱਲਪੀਏ) ਨੇ ਜਾਂਚ ਵਿੱਚ ਐਸੋਸੀਏਸ਼ਨ ਤੇ ਕੌਮਾਂਤਰੀ ਬਾਡੀਜ਼ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
-ਏਜੰਸੀਆਂ

ਪਾਕਿ ਜਹਾਜ਼ ਹਾਦਸਾ: ਕਰੈਸ਼ ਹੋਣ ਤੋਂ ਪਹਿਲਾਂ ਲੱਗੇ ਸਨ ਤਿੰਨ ਝਟਕੇ

ਇਸਲਾਮਾਬਾਦ/ਕਰਾਚੀ; ਜਹਾਜ਼ ਹਾਦਸੇ ਚਮਤਕਾਰੀ ਢੰਗ ਨਾਲ ਬਚੇ ਮੁਸਾਫ਼ਰ ਮੁਹੰਮਦ ਜ਼ੁਬੈਰ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੂੰ ਤਿੰਨ ਝਟਕੇ ਲੱਗੇ ਸਨ। ਜ਼ੁਬੈਰ (24) ਜਹਾਜ਼ ’ਚ ਸਵਾਰ 99 ਮੁਸਾਫ਼ਰਾਂ ਵਿੱਚ ਸ਼ਾਮਲ ਸੀ। ਹਾਦਸੇ ਮਗਰੋਂ ਝੁਲਸਣ ਕਾਰਨ ਕਰਾਚੀ ਦੇ ਇੱਕ ਹਸਪਤਾਲ ’ਚ ਜ਼ੇਰੇ ਇਲਾਜ ਜ਼ੁਬੈਰ ਅਨੁਸਾਰ ਪਾਇਲਟ ਨੇ ਜਿਨਾਹ ਇੰਟਰਨੈਸ਼ਨਲ ਏਅਰਪੋਰਟ ’ਤੇ ਉੱਤਰਨ ਦਾ ਐਲਾਨ ਕਰਦਿਆਂ ਸੀਟ ਬੈਲਟਾਂ ਬੰਨ੍ਹਣ ਲਈ ਕਿਹਾ ਸੀ। ਜਦੋਂ ਜਹਾਜ਼ ਉੱਤਰਨ ਲੱਗਾ ਤਾਂ ਉਸ ਸਮੇਂ ਤਿੰਨ ਝਟਕੇ ਲੱਗੇ ਸਨ। ਮੈਨੂੰ ਨਹੀਂ ਪਤਾ ਕੀ ਹੋਇਆ। ਪਾਇਲਟ ਉਸ ਤੋਂ ਬਾਅਦ ਦਸ ਪੰਦਰਾਂ ਮਿੰਟ ਜਹਾਜ਼ ਉਡਾਉਂਦਾ ਰਿਹਾ। ਉਸ ਨੇ ਦੁਬਾਰਾ ਲੈਂਡਿੰਗ ਦਾ ਐਲਾਨ ਕੀਤਾ ਤੇ ਇਸੇ ਦੌਰਾਨ ਹਾਦਸਾ ਵਾਪਰ ਗਿਆ।
-ਪੀਟੀਆਈ


Comments Off on ਪਾਕਿ ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ, ਮ੍ਰਿਤਕਾਂ ਦੀ ਗਿਣਤੀ 97 ਹੋਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.