ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਦੇਸ਼ ’ਚ ਨਵੇਂ ਕੇਸਾਂ ਵਿੱਚ ਰਿਕਾਰਡ ਇਜ਼ਾਫ਼ਾ

Posted On May - 24 - 2020

ਨਵੀਂ ਦਿੱਲੀ, 23 ਮਈ
ਪਿਛਲੇ 24 ਘੰੰਟਿਆਂ ਦੌਰਾਨ ਭਾਰਤ ਵਿਚ ਕੋਵਿਡ-19 ਦੇ 6,654 ਨਵੇਂ ਕੇਸਾਂ ਨਾਲ ਅੱਜ ਲਗਾਤਾਰ ਦੂਜੇ ਦਿਨ ਰਿਕਾਰਡ ਉਛਾਲ ਆਇਆ ਹੈ। ਦੇਸ਼ ਭਰ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸ ਸਵਾ ਲੱਖ ਤੋਂ ਪਾਰ ਟੱਪ ਗਏ ਹਨ ਜਦਕਿ 137 ਨਵੀਆਂ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 3,720 ’ਤੇ ਪਹੁੰਚ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 69,597 ਹੈ ਜਦਕਿ 51,783 ਮਰੀਜ਼ ਠੀਕ ਹੋ ਗਏ ਹਨ। ਸਿਹਤ ਮੰਤਰਾਲੇ ਦੇ ਅਧਿਕਾਰੀ ਅਨੁਸਾਰ ਹੁਣ ਤੱਕ 41.39 ਫੀਸਦ ਮਰੀਜ਼ ਠੀਕ ਹੋਏ ਹਨ। ਕਰੋਨਾਵਾਇਰਸ ਦੀ ਪੁਸ਼ਟੀ ਹੋਣ ਵਾਲੇ ਕੁੱਲ 1,25,101 ਕੇਸਾਂ ਵਿਚ ਵਿਦੇਸ਼ੀ ਵੀ ਸ਼ਾਮਲ ਹਨ। ਸ਼ੁੱਕਰਵਾਰ ਸਵੇਰ ਤੋਂ ਰਿਪੋਰਟ ਹੋਈਆਂ 137 ਨਵੀਆਂ ਮੌਤਾਂ ਵਿਚੋਂ ਮਹਾਰਾਸ਼ਟਰ ’ਚ 63, ਗੁਜਰਾਤ ’ਚ 29, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ 14-14, ਪੱਛਮੀ ਬੰਗਾਲ ਵਿੱਚ ਛੇ, ਤਾਮਿਲਨਾਡੂ ਵਿੱਚ ਚਾਰ ਅਤੇ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਦੋ-ਦੋ ਅਤੇ ਹਰਿਆਣਾ ਵਿੱਚ ਇੱਕ ਮੌਤ ਸ਼ਾਮਲ ਹੈ। ਕੁੱਲ 3,720 ਮੌਤਾਂ ਵਿੱਚੋਂ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 1,517 ਗੁਜਰਾਤ ਵਿੱਚ 801, ਮੱਧ ਪ੍ਰਦੇਸ਼ ਵਿੱਚ 272, ਪੱਛਮੀ ਬੰਗਾਲ ਵਿੱਚ 265 ਅਤੇ ਦਿੱਲੀ ਵਿੱਚ 208 ਮੌਤਾਂ ਹੋਈਆਂ ਹਨ। ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਰਨ ਵਾਲੇ 70 ਫੀਸਦੀ ਲੋਕ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ।
ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਕੇਸ ਮਹਾਰਾਸ਼ਟਰ ’ਚ 44,582, ਉਸ ਤੋਂ ਬਾਅਦ ਤਾਮਿਲਨਾਡੂ ਵਿੱਚ 14,753, ਗੁਜਰਾਤ ਵਿੱਚ 13,268 ਅਤੇ ਦਿੱਲੀ ਵਿੱਚ 12,319 ਹਨ। ਰਾਜਸਥਾਨ ਵਿੱਚ 6,494, ਮੱਧ ਪ੍ਰਦੇਸ਼ ਵਿੱਚ 6,170 ਅਤੇ ਉੱਤਰ ਪ੍ਰਦੇਸ਼ ਵਿੱਚ 5,735 ਕੇਸ ਹਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਕ੍ਰਮਵਾਰ 2045, 1067, 168 ਅਤੇ 233 ਹੈ ਜਦਕਿ ਮੌਤਾਂ ਦੀ ਗਿਣਤੀ 39, 16, 03 ਅਤੇ 03 ਹੈ।
-ਪੀਟੀਆਈ

ਕੇਰਲਾ: ਇੱਕ ਦਿਨ ’ਚ 62 ਨਵੇਂ ਕੇਸ

ਤਿਰੂਵਨੰਤਪੁਰਮ: ਕੇਰਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 62 ਕੇਸ ਸਾਹਮਣੇ ਆਏ ਹਨ। ਮੁੱਖ ਮੰਤਰੀ ਪਿਨਾਰਾਏ ਵਿਜਯਨ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 62 ਨਵੇਂ ਕੇਸਾਂ ਵਿੱਚ 18 ਵਿਦੇਸ਼ ਅਤੇ 31 ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਪਰਤੇ ਹਨ, ਜਦਕਿ 13 ਨੂੰ ਇੱਕ-ਦੂਜੇ ਦੇ ਸੰਪਰਕ ’ਚ ਆਉਣ ਕਾਰਨ ਲਾਗ ਲੱਗੀ ਹੈ। ਸੂਬੇ ਵਿੱਚ ਹੁਣ ਤੱਕ 272 ਕਰੋਨਾ ਪਾਜ਼ੇਟਿਵ ਮਰੀਜ਼ ਇਲਾਜ ਕਰਵਾ ਰਹੇ ਹਨ। ਬੀਤੇ ਕੱਲ੍ਹ 42 ਨਵੇਂ ਕੇਸ ਆਏ ਸਨ। ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਅਧਿਕਾਰੀ ਐੱਸਐੱਮ ਜ਼ੁਲਫੀ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ।
-ਪੀਟੀਆਈ

ਹਾਈਡ੍ਰੋਕਲੋਰੋਕੁਇਨ ਦੀ ਵਰਤੋਂ ਬਾਰੇ ਮੁੜ ਸਲਾਹ ਜਾਰੀ

ਨਵੀਂ ਦਿੱਲੀ: ਸਰਕਾਰ ਵਲੋਂ ਗੈਰ-ਕੋਵਿਡ-19 ਹਸਪਤਾਲਾਂ ਵਿੱਚ ਕੰਮ ਕਰਦੇ ਬਿਨਾਂ ਲੱਛਣਾਂ ਵਾਲੇ ਸਿਹਤ-ਸੰਭਾਲ ਕਾਮਿਆਂ, ਕੰਟੇਨਮੈਂਟ ਜ਼ੋਨਾਂ ਵਿੱਚ ਨਿਗਰਾਨੀ ਰੱਖ ਰਹੇ ਮੂਹਰਲੀ ਕਤਾਰ ਦੇ ਅਮਲੇ ਅਤੇ ਕਰੋਨਾਵਾਇਰਸ ਲਾਗ ਸਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਪੈਰਾਮਿਲਟਰੀ/ਪੁਲੀਸ ਮੁਲਾਜ਼ਮਾਂ ਨੂੰ ਬਚਾਅ ਵਜੋਂ ਹਾਈਡ੍ਰੋਕਲੋਰੋਕੁਇਨ (ਐੱਚਸੀਕਿਊ) ਦਵਾਈ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦਿਆਂ ਮੁੜ ਸਲਾਹ ਜਾਰੀ ਕੀਤੀ ਗਈ ਹੈ। ਪਹਿਲਾਂ ਜਾਰੀ ਸਲਾਹ ਵਾਂਗ ਇਹ ਦਵਾਈ ਲਾਗ ਖ਼ਿਲਾਫ਼ ਸਾਰੇ ਬਿਨਾਂ ਲੱਛਣਾਂ ਵਾਲੇ ਸਿਹਤ ਕਾਮਿਆਂ, ਜੋ ਕੋਵਿਡ ਦੀ ਰੋਕਥਾਮ ਅਤੇ ਇਲਾਜ ਵਿੱਚ ਜੁਟੇ ਹੋਏ ਹਨ ਅਤੇ ਲੈਬਾਰਟਰੀ ਵਲੋਂ ਪੁਸ਼ਟੀ ਕੀਤੇ ਕੇਸਾਂ ਦੇ ਘਰਾਂ ਵਿਚਲੇ ਜੀਆਂ ਨੂੰ ਵੀ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਆਈਸੀਐੱਮਆਰ ਵਲੋਂ ਮੁੜ ਜਾਰੀ ਕੀਤੀ ਇਸ ਸਲਾਹ ਵਿੱਚ ਚੌਕਸ ਕੀਤਾ ਗਿਆ ਹੈ ਕਿ ਦਵਾਈ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੀ ਗਲਤਫਹਿਮੀ ਨਾ ਪਾਲੀ ਜਾਵੇ। ਇਹ ਸਿਫਾਰਿਸ਼ਾਂ ਸਾਂਝੇ ਨਿਗਰਾਨ ਸਮੂਹ ਵਲੋਂ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਚਐੱਸ) ਦੀ ਅਗਵਾਈ ਹੇਠ ਹੋਈ ਮਾਹਿਰਾਂ ਦੀ ਬੈਠਕ ਵਿੱਚ ਲਿਆ ਗਿਆ। ਇਸ ਬੈਠਕ ਵਿੱਚ ਏਮਜ਼, ਆਈਸੀਐੱਮਆਰ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ, ਵਿਸ਼ਵ ਸਿਹਤ ਸੰਗਠਨ ਤੇ ਕੇਂਦਰ ਦੇ ਸਰਕਾਰੀ ਹਸਪਤਾਲਾਂ ਦੇ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਨੇ ਐੱਚਸੀਕਿਊ ਦੀ ਵਰਤੋਂ ਦਾ ਘੇਰਾ ਗੈਰ-ਕੋਵਿਡ ਸਿਹਤ ਕਾਮਿਆਂ ਤੇ ਹੋਰ ਮੂਹਰਲੀ ਕਤਾਰ ਦੇ ਅਮਲੇ ਤੱਕ ਵਧਾਉਣ ’ਤੇ ਚਰਚਾ ਕੀਤੀ। ਤਾਜ਼ਾ ਸਲਾਹ ਵਿੱਚ ਤਿੰਨ ਨਵੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ- ਜਿਨ੍ਹਾਂ ਵਿੱਚ ਬਿਨਾਂ ਲੱਛਣਾਂ ਵਾਲੇ ਸਾਰੇ ਸਿਹਤ-ਸੰਭਾਲ ਕਾਮੇ ਜੋ ਕਿ ਕੋਵਿਡ ਹਸਪਤਾਲਾਂ/ਬਲਾਕਾਂ ਦੇ ਗੈਰ-ਕੋਵਿਡ ਹਸਪਤਾਲਾਂ/ਖੇਤਰਾਂ ਵਿੱਚ ਕੰਮ ਕਰਦੇ ਹਨ, ਕੰਟੇਨਮੈਂਟ ਜ਼ੋਨਾਂ ਵਿੱਚ ਨਿਗਰਾਨੀ ਰੱਖ ਰਹੇ ਬਿਨਾਂ ਲੱਛਣਾਂ ਵਾਲੇ ਮੂਹਰਲੀ ਕਤਾਰ ਦੇ ਅਮਲੇ ਦੇ ਮੈਂਬਰਾਂ ਅਤੇ ਕਰੋਨਾਵਾਇਰਸ ਲਾਗ ਸਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਪੈਰਾਮਿਲਟਰੀ/ਪੁਲੀਸ ਮੁਲਾਜ਼ਮ ਸ਼ਾਮਲ ਹਨ।
-ਪੀਟੀਆਈ


Comments Off on ਦੇਸ਼ ’ਚ ਨਵੇਂ ਕੇਸਾਂ ਵਿੱਚ ਰਿਕਾਰਡ ਇਜ਼ਾਫ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.