ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਕਰੋਨਾ: ਪਟਿਆਲਾ ਵਿੱਚ 3 ਤੇ ਜਲੰਧਰ ’ਚ 4 ਨਵੇਂ ਮਰੀਜ਼

Posted On May - 23 - 2020

ਸਰਬਜੀਤ ਸਿੰਘ ਭੰਗੂ/ ਪਾਲ ਸਿੰਘ ਨੌਲੀ
ਪਟਿਆਲਾ/ਜਲੰਧਰ
ਸ਼ਨਿੱਚਰਵਾਰ ਨੂੰ ਪਟਿਆਲਾ ਜ਼ਿਲ੍ਹੇ ਵਿੱਚ 3 ਹੋਰ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 111 ਹੋ ਗਈ ਹੈ। ਨਵੇਂ ਮਰੀਜ਼ਾਂ ਵਿੱਚੋਂ ਮੁੰਬਈ ਤੋਂ ਇੱਕਠੇ ਪਰਤੇ 4 ਵਿਅਕਤੀਆਂ ਵਿਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਉੱਤਰ ਪ੍ਰਦੇਸ਼ ਤੋਂ ਕੰਬਾਈਨ ਨਾਲ ਮੁੜਿਆ ਖੇਤੀ ਕਾਮਾ ਵੀ ਕਰੋਨਾ ਸਬੰਧੀ ਬਿਨਾਂ ਕਿਸੇ ਲੱਛਣਾ ਦੇ ਪਾਜ਼ੇਟਿਵ ਪਾਇਆ ਗਿਆ ਹੈ। ਬਲਾਕ ਕੌਲੀ ਅਧੀਨ ਕੰਮ ਕਰਦੀ ਇੱਕ ਆਸ਼ਾ ਵਰਕਰ ਵੀ ਜਾਂਚ ਵਿੱਚ ਪਾਜ਼ੇਟਿਵ ਪਾਈ ਗਈ। ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨਾਲ ਸਬੰਧਤ ਇਹ ਪਹਿਲੀ ਪਾਜ਼ੇਟਿਵ ਮੁਲਾਜ਼ਮ ਸਾਹਮਣੇ ਆਈ ਹੈ।
ਪਟਿਆਲਾ ਦੇ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਤਿੰਨੇ ਮਰੀਜ਼ ਆਈਸੋਲੇਸ਼ਨ ਫੈਸਿਲਿਟੀ ਵਿੱਚ ਸ਼ਿਫਟ ਕਰ ਦਿੱਤੇ ਗਏ ਹਨ।
ਜਲੰਧਰ: ਜਲੰਧਰ ਵਿੱਚ ਕਰੋਨਾ ਦੇ ਚਾਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ ਦੋ ਹਸਪਤਾਲਾਂ ਦੀਆਂ ਦੋ ਨਰਸਾਂ ਵੀ ਸ਼ਾਮਲ ਹਨ। ਸਿਵਲ ਹਸਪਤਾਲ ਦੀ 27 ਸਾਲਾ ਸਟਾਫ਼ ਨਰਸ ਹੈ ਜਦ ਕਿ ਦੂਜੀ ਪਠਾਨਕੋਟ ਰੋਡ ‘ਤੇ ਬਣੇ ਇੱਕ ਨਿੱਜੀ ਹਸਪਤਾਲ ਦੀ 22 ਸਾਲਾ ਸਟਾਫ਼ ਨਰਸ ਹੈ। ਇੱਕ 25 ਸਾਲਾ ਨੌਜਵਾਨ ਦਾਦਾ ਕਲੋਨੀ ਦਾ ਹੈ। ਇਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਦੀ ਪੁਸ਼ਟੀ ਤਾਂ ਨੋਡਲ ਅਫਸਰ ਡਾ. ਟੀਪੀ ਸਿੰਘ ਸੰਧੂ ਨੇ ਕਰ ਦਿੱਤੀ ਹੈ। ਜਲੰਧਰ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੈ 221 ਹੋ ਗਈ ਹੈ। ਇੱਕ ਆਰਸੀਐੱਫ ਦਾ ਮੁਲਾਜ਼ਮ ਹੈ ਜੋ ਨਕੋਦਰ ਦਾ ਰਹਿਣ ਵਾਲਾ ਹੈ ਤੇ ਲੁਧਿਆਣਾ ਵਿੱਚ ਦਾਖਲ ਹੈ। ਚੌਥੇ ਮਰੀਜ਼ ਦੀ ਅਜੇ ਸਿਵਲ ਹਸਪਤਾਲ ਨੇ ਅਜੇ ਪੁਸ਼ਟੀ ਨਹੀਂ ਕੀਤੀ।


Comments Off on ਕਰੋਨਾ: ਪਟਿਆਲਾ ਵਿੱਚ 3 ਤੇ ਜਲੰਧਰ ’ਚ 4 ਨਵੇਂ ਮਰੀਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.