ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ !    ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ !    ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ !    ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ !    ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380 !    ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ !    ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    

ਹੁਸ਼ਿਆਰਪੁਰ ਜ਼ਿਲ੍ਹੇ ਦੇ 1357 ਪਿੰਡਾਂ ਵੱਲੋਂ ਸਵੈ-ਇਕਾਂਤਵਾਸ

Posted On April - 9 - 2020

ਹੁਸ਼ਿਆਰਪੁਰ ਦੇ ਇੱਕ ਪਿੰਡ ’ਚ ਰਾਹਗੀਰ ਤੋਂ ਪੁੱਛਗਿੱਛ ਕਰਦੇ ਹੋਏ ਪਿੰਡ ਵਾਸੀ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 8 ਅਪਰੈਲ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਖਿਲਾਫ਼ ਵਿੱਢੀ ਜੰਗ ਵਿੱਚ ਕਰੋਨਾ ਦਾ ਮੁਕਾਬਲਾ ਕਰਨ ਲਈ ਪੰਚਾਇਤਾਂ ਅਤੇ ਪਿੰਡ ਵਾਸੀ ਵੀ ਅੱਗੇ ਆ ਰਹੇ ਹਨ। ਪਿੰਡਾਂ ਵੱਲੋਂ ਇਹ ਮੁਕਾਬਲਾ ਸਵੈ-ਇਕਾਂਤਵਾਸ ਅਪਣਾ ਕੇ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਜ਼ਿਲ੍ਹੇ ਦੇ 1357 ਪਿੰਡਾਂ ਵੱਲੋਂ ਪਹਿਲਕਦਮੀ ਕਰਦਿਆਂ ਸਵੈ-ਇਕਾਂਤਵਾਸ ਨੂੰ ਅਪਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਚਾਇਤਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਪਹਿਲਕਦਮੀ ਸਦਕਾ ਜ਼ਿਲ੍ਹੇ ਦੇ 1429 ਪਿੰਡਾਂ ਵਿੱਚੋਂ 1357 ਪਿੰਡਾਂ ਵੱਲੋਂ ਸਵੈ-ਇਕਾਂਤਵਾਸ ਨੂੰ ਅਪਣਾਉਣਾ ਬੇਮਿਸਾਲ ਉਪਰਾਲਾ ਹੈ, ਜੋ ਕੋਵਿਡ-19 ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ’ਚ ਕਾਮਯਾਬ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਬਲਾਕ-1 ਦੇ 181 ਪਿੰਡਾਂ, ਭੂੰਗਾ ਦੇ 165, ਦਸੂਹਾ ਦੇ 155, ਮੁਕੇਰੀਆਂ ਦੇ 140, ਮਾਹਿਲਪੁਰ ਦੇ 135, ਗੜ੍ਹਸ਼ੰਕਰ ਦੇ 135, ਹੁਸ਼ਿਆਰਪੁਰ ਬਲਾਕ-2 ਦੇ 120, ਟਾਂਡਾ ਦੇ 118, ਤਲਵਾੜਾ ਦੇ 106 ਅਤੇ ਹਾਜੀਪੁਰ ਬਲਾਕ ਦੇ 102 ਪਿੰਡਾਂ ਵੱਲੋਂ ਸੈਲਫ਼ ਕੁਆਰੰਟਾਈਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਇਕਾਂਤਵਾਸ ਲਈ ਅੱਗੇ ਆਏ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡ ਨੂੰ ਲੱਗਦੇ ਰਸਤਿਆਂ ’ਤੇ ਬੈਰੀਕੇਡਿੰਗ ਕਰਵਾਈ ਗਈ ਹੈ ਅਤੇ ਜੇਕਰ ਪਿੰਡ ਦਾ ਕੋਈ ਵਿਅਕਤੀ ਐਮਰਜੈਂਸੀ ਹਾਲਾਤ ਦੌਰਾਨ ਬਾਹਰ ਜਾਣਾ ਚਾਹੁੰਦਾ ਹੈ, ਤਾਂ ਉਸ ਦਾ ਪੂਰਾ ਵੇਰਵਾ ਰਜਿਸਟਰ ’ਤੇ ਦਰਜ ਕੀਤਾ ਜਾਂਦਾ ਹੈ। ਕਈ ਪੰਚਾਇਤਾਂ ਵੱਲੋਂ ਪਿੰਡ ਐਂਟਰੀ ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਨੇ ਉਕਤ ਪੰਚਾਇਤਾਂ ਸਮੇਤ ਪਿੰਡ ਵਾਸੀਆਂ ਦੀ ਪ੍ਰਸ਼ੰਸਾ ਤੇ ਧੰਨਵਾਦ ਕਰਦਿਆਂ ਬਾਕੀ ਪੰਚਾਇਤਾਂ ਨੂੰ ਵੀ ਇਸ ਲੜਾਈ ’ਚ ਪਿੰਡਾਂ ਦਾ ਸਵੈ-ਇਕਾਂਤਵਾਸ ਕਰ ਕੇ ਸਾਥ ਦੇਣ ਦਾ ਸੱਦਾ ਦਿੱਤਾ।


Comments Off on ਹੁਸ਼ਿਆਰਪੁਰ ਜ਼ਿਲ੍ਹੇ ਦੇ 1357 ਪਿੰਡਾਂ ਵੱਲੋਂ ਸਵੈ-ਇਕਾਂਤਵਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.