ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਸੱਤ ਮਰੀਜ਼ ਠੀਕ, ਪਠਲਾਵਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ

Posted On April - 9 - 2020

ਕਰੋਨਾ ’ਤੇ ਫ਼ਤਹਿ ਦੀਆਂ ਤਖ਼ਤੀਆਂ ਫੜੀ ਖੜ੍ਹੀਆਂ ਬਲਦੇਵ ਸਿੰਘ ਦੀਆਂ ਪੋਤਰੀਆਂ।

ਸੁਰਜੀਤ ਮਜਾਰੀ/ਲਾਜਵੰਤ ਲਾਜ
ਬੰਗਾ/ਨਵਾਂਸ਼ਹਿਰ, 8 ਅਪਰੈਲ
ਪਿਛਲੇ 19 ਦਿਨਾਂ ਤੋਂ ਕਰੋਨਾਵਾਇਰਸ ਦੀ ਮਾਰ ਨਾਲ ਝੰਭੇ ਪਿੰਡ ਪਠਲਾਵਾ ਵਿਚ ਅੱਜ ਸਵੇਰ ਦਾ ਮਾਹੌਲ ਆਮ ਦਿਨਾਂ ਵਰਗਾ ਸੀ। ਪਿੰਡ ਦੇ ਜ਼ੇਰੇ ਇਲਾਜ 7 ਵਿਅਕਤੀਆਂ ਦੇ ਸਿਹਤਯਾਬ ਹੋਣ ਮਗਰੋਂ ਪਿੰੰਡ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਕਰੋਨਾ ’ਤੇ ਜਿੱਤ ਪਾਉਣ ਵਾਲੇ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਦੇ ਸੰਚਾਲਕ ਬਾਬਾ ਗੁਰਬਚਨ ਸਿੰਘ ਅਤੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਇਸ ਔਖੀ ਘੜੀ ’ਚ ਡਾਕਟਰ ਉਨ੍ਹਾਂ ਲਈ ਰੱਬ ਬਣ ਕੇ ਬਹੁੜੇ ਹਨ। ਕਰੋਨਾ ਨਾਲ ਮਰੇ ਇਸੇ ਪਿੰਡ ਦੇ ਗਿਆਨੀ ਬਲਦੇਵ ਸਿੰਘ ਦੀਆਂ ਪੋਤਰੀਆਂ ਹਰਪ੍ਰੀਤ ਕੌਰ, ਕਿਰਨਪ੍ਰੀਤ ਕੌਰ ਤੇ ਗੁਰਲੀਨ ਕੌਰ ਹੱਥਾਂ ਵਿਚ ‘ਹਿੰਮਤ ਰੱਖਣ’ ਦੇ ਹੋਕੇ ਵਾਲੀਆਂ ਤਖ਼ਤੀਆਂ ਫੜ ਕੇ ‘ਹੈਲੋ ਪਠਲਾਵਾ’ ਆਖ ਰਹੀਆਂ ਸਨ। ਇਸ ਆਫ਼ਤ ਤੋਂ ਬਚੇ ਪਿੰਡ ਦੇ ਵਸਨੀਕ ਫ਼ਤਿਹ ਸਿੰਘ ਅਤੇ ਮਨਜਿੰਦਰ ਸਿੰਘ ਨੇ ਡਰਨ ਦੀ ਥਾਂ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਰਾਇ ਦਿੱਤੀ। ਪਿੰਡ ਵਾਸੀਆਂ ਨੂੰ ਬਾਕੀਆਂ ਦੇ ਵੀ ਜਲਦ ਠੀਕ ਹੋਣ ਦੀ ਉਡੀਕ ਹੈ।
ਇਸੇ ਦੌਰਾਨ ਜਿੱਥੇ ਕਰੋਨਾ ਕਾਰਨ ਆਪਣਿਆ ਵੱਲੋਂ ਹੀ ਮ੍ਰਿਤਕਾਂ ਦੀ ਅੰਤਮ ਕਿਰਿਆ ਤੋਂ ਦੂਰ ਰਹਿਣ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਹੀ ਪਠਲਾਵਾ ਦੇ ਕਰੋਨਾ ਤੋਂ ਮੁਕਤ ਹੋਏ ਮਰੀਜ਼ ਹਸਪਤਾਲ ’ਚ ਆਪਣਿਆਂ ਦੇ ਠੀਕ ਹੋਣ ਤੱਕ ਉੱਥੇ ਹੀ ਰਹਿਣ ਲਈ ਬਜ਼ਿੱਦ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ’ਚ ਹੀ ਮੌਜੂਦ ਹਨ।

ਤਨਦੇਹੀ ਨਾਲ ਸੇਵਾ ਨਿਭਾ ਰਿਹੈ ਸਿਹਤ ਅਮਲਾ
ਇਕਾਂਤਵਾਸ ਵਾਰਡ ਲਈ ਸੇਵਾ ਨਿਭਾਉਣ ਵਾਲੇ ਸਟਾਫ਼ ’ਚ ਮਾਹਿਲਪੁਰ ਤੋਂ ਇੱਥੇ ਭੇਜੇ ਗਏ ਮੈਡੀਕਲ ਸਪੈਸ਼ਲਿਸਟ ਡਾ. ਨਿਰਮਲ ਕੁਮਾਰ ਇੱਥੇ ਪੱਕੇ ਤੌਰ ’ਤੇ ਸੇਵਾ ਨਿਭਾਉਣ ਲਈ ਤਿਆਰ ਹੋ ਗਏ ਹਨ। ਹੋਰਨਾਂ ਡਾਕਟਰਾਂ ’ਚ ਡਾ. ਸਤਿੰਦਰਪਾਲ, ਡਾ. ਵਰਿੰਦਰਪਾਲ, ਮਨੋਰੋਗ ਮਾਹਿਰ ਡਾ. ਰਾਜਿੰਦਰ ਮਾਘੋ ਦੀ ਕੌਂਸਲਿੰਗ ਟੀਮ, ਈਐੱਨਟੀ ਮਾਹਿਰ ਡਾ. ਅਮਿਤ ਅਤੇ ਸਮੁੱਚਾ ਨਰਸਿੰਗ ਸਟਾਫ਼, ਟੈਕਨੀਸ਼ੀਅਨ ਅਤੇ ਮੈਡੀਕਲ ਸਟਾਫ਼ ਕਰੋਨਾਵਾਇਰਸ ਮਰੀਜ਼ਾਂ ਲਈ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ।

ਬਲਦੇਵ ਸਿੰਘ ਦੇ ਸੰਪਰਕ ’ਚ ਰਹੇ ਤਿੰਨ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
ਜਲੰਧਰ (ਪਾਲ ਸਿੰਘ ਨੌਲੀ): ਜਲੰਧਰ ਵਾਸੀਆਂ ਲਈ ਰਾਹਤ ਵਾਲੀ ਗੱਲ ਹੈ ਕਿ ਕਰੋਨਾਵਾਇਰਸ ਤੋਂ ਪੀੜਤ 6 ਵਿਅਕੀਤਆਂ ਵਿਚੋਂ ਤਿੰਨ ਦੀ ਇਲਾਜ ਤੋਂ ਬਾਅਦ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਤਿੰਨੇ ਵਿਅਕਤੀ ਪਿੰਡ ਵਿਰਕ ਦੇ ਵਸਨੀਕ ਹਨ ਅਤੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੇ ਸੰਪਰਕ ਵਿਚ ਸਨ। ਇਨ੍ਹਾਂ ਨੂੰ 20 ਮਾਰਚ ਨੂੰ ਦਾਖ਼ਲ ਕਰਵਾਇਆ ਗਿਆ ਸੀ।


Comments Off on ਸੱਤ ਮਰੀਜ਼ ਠੀਕ, ਪਠਲਾਵਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.