ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ

Posted On April - 9 - 2020

ਕੇਂਦਰ ਵੱਲੋਂ ਛੇਤੀ ਹੋਰ ਕਿਸ਼ਤਾਂ ਜਾਰੀ ਕਰਨ ਦੀ ਸੰਭਾਵਨਾ

ਨਵੀਂ ਦਿੱਲੀ, 8 ਅਪਰੈਲ
ਕਰੋਨਾਵਾਇਰਸ ਮਹਾਮਾਰੀ ਦਰਮਿਆਨ ਸੂਬਿਆਂ ਨੂੰ ਹੋਰ ਰਾਹਤ ਦੇਣ ਦੇ ਇਰਾਦੇ ਨਾਲ ਵਿੱਤ ਮੰਤਰਾਲੇ ਵੱਲੋਂ ਹੁਣ ਤਕ ਦੋ ਕਿਸ਼ਤਾਂ ’ਚ ਕਰੀਬ 34 ਹਜ਼ਾਰ ਕਰੋੜ ਰੁਪਏ ਜੀਐੱਸਟੀ ਮੁਆਵਜ਼ੇ ਵਜੋਂ ਜਾਰੀ ਕੀਤੇ ਜਾ ਚੁੱਕੇ ਹਨ। ਸੂਤਰਾਂ ਨੇ ਕਿਹਾ ਕਿ ਮੰਗਲਵਾਰ ਨੂੰ 14,103 ਕਰੋੜ ਰੁਪਏ ਜਾਰੀ ਕੀਤੇ ਜਾਣ ਨਾਲ ਕੇਂਦਰ ਨੇ ਅਕਤੂਬਰ ਅਤੇ ਨਵੰਬਰ ਦਾ ਬਕਾਇਆ ਜੀਐੱਸਟੀ ਮੁਆਵਜ਼ਾ 34,053 ਕਰੋੜ ਰੁਪਏ ਅਦਾ ਕਰ ਦਿੱਤਾ ਹੈ। 19,950 ਕਰੋੜ ਰੁਪਏ ਦੀ ਪਹਿਲੀ ਕਿਸ਼ਤ 17 ਫਰਵਰੀ ਨੂੰ ਅਦਾ ਕੀਤੀ ਜਾ ਚੁੱਕੀ ਹੈ।
ਸੂਤਰਾਂ ਨੇ ਕਿਹਾ ਕਿ ਵਿੱਤ ਮੰਤਰਾਲਾ ਦਸੰਬਰ ਅਤੇ ਜਨਵਰੀ ਦਾ ਬਕਾਇਆ ਵੀ ਸੂਬਿਆਂ ਨੂੰ ਕਿਸ਼ਤਾਂ ’ਚ ਛੇਤੀ ਜਾਰੀ ਕਰ ਸਕਦਾ ਹੈ। ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ ਕਰੀਬ 1.35 ਲੱਖ ਕਰੋੜ ਰੁਪਏ ਜਾਰੀ ਕੀਤੇ ਹਨ। ਕਾਨੂੰਨ ਤਹਿਤ ਜੀਐੱਸਟੀ ਲਾਗੂ ਹੋਣ ਦੇ ਪਹਿਲੇ ਪੰਜ ਸਾਲਾਂ ਦੌਰਾਨ ਜੇਕਰ ਮਾਲੀਏ ’ਚ ਕੋਈ ਨੁਕਸਾਨ ਹੁੰਦਾ ਹੈ ਤਾਂ ਕੇਂਦਰ ਵੱਲੋਂ ਸੂਬਿਆਂ ਨੂੰ ਇਸ ਦੀ ਭਰਪਾਈ ਕੀਤੀ ਜਾਵੇਗੀ। ਕੇਂਦਰ ਪਹਿਲੀ ਜੁਲਾਈ 2017 ਨੂੰ ਜੀਐੱਸਟੀ ਲਾਗੂ ਕੀਤੇ ਜਾਣ ਤੋਂ ਬਾਅਦ ਹੁਣ ਤਕ ਸੂਬਿਆਂ ਨੂੰ ਮੁਆਵਜ਼ੇ ਵਜੋਂ ਕਰੀਬ 2.45 ਲੱਖ ਕਰੋੜ ਰੁਪਏ ਜਾਰੀ ਕਰ ਚੁੱਕਾ ਹੈ। ਲੌਕਡਾਊਨ ਦਾ ਅਸਰ ਜੀਐੱਸਟੀ ਇਕੱਤਰ ਕਰਨ ’ਤੇ ਵੀ ਪਿਆ ਹੈ ਅਤੇ ਮਾਰਚ ’ਚ ਇਹ ਅੰਕੜਾ ਇਕ ਲੱਖ ਕਰੋੜ ਦੇ ਨਿਸ਼ਾਨੇ ਤੋਂ ਖੁੰਝ ਗਿਆ। ਪਿਛਲੇ ਮਹੀਨੇ 97,597 ਕਰੋੜ ਰੁਪਏ ਜੀਐੱਸਟੀ ਇਕੱਤਰ ਹੋਇਆ ਸੀ। ਮਾਰਚ 2019 ’ਚ ਜੀਐੱਸਟੀ 1.06 ਲੱਖ ਕਰੋੜ ਰੁਪਏ ਇਕੱਠਾ ਹੋਇਆ ਸੀ ਜਿਸ ਦੇ ਮੁਕਾਬਲੇ ’ਚ ਇਸ ਸਾਲ 8.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
-ਪੀਟੀਆਈ

ਪੰਜਾਬ ਨੂੰ 1136 ਕਰੋੜ ਰੁਪਏ ਦਾ ਬਕਾਇਆ ਮਿਲਿਆ

ਚੰਡੀਗੜ੍ਹ (ਬਲਵਿੰਦਰ ਜੰਮੂ): ਕੇਂਦਰ ਸਰਕਾਰ ਨੇ ਸੂਬਿਆਂ ਵਲੋਂ ਜੀਐੱਸਟੀ ਦੇ ਬਕਾਏ ਦੇਣ ਦੀ ਮੰਗ ਨੂੰ ਅੰਸ਼ਕ ਰੂਪ ’ਚ ਪ੍ਰਵਾਨ ਕਰਦਿਆਂ ਕੁਝ ਪੈਸਾ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੂੰ ਅੱਜ ਜੀਐੱਸਟੀ ਬਕਾਏ ਦੇ 1136 ਕਰੋੜ ਰੁਪਏ ਮਿਲ ਗਏ ਹਨ ਪਰ 5664 ਕਰੋੜ ਰੁਪਏ ਅਜੇ ਵੀ ਕੇਂਦਰ ਵੱਲ ਬਕਾਇਆ ਖੜ੍ਹੇ ਹਨ। ਇਸ ਪੈਸੇ ਨਾਲ ਤਨਖਾਹਾਂ ਦੇਣ ਦਾ ਕੰਮ ਵੀ ਨਹੀਂ ਚਲਣਾ ਕਿਉਂਕਿ ਤਨਖਾਹਾਂ ਲਈ 2100 ਕਰੋੜ ਰੁਪਏ ਚਾਹੀਦੇ ਹਨ। ਕਰੋਨਾ ਨਾਲ ਜੰਗ ਲੜਨ ਲਈ ਵੱਖਰੇ ਤੌਰ ’ਤੇ ਪੈਸਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੀਐੱਸਟੀ ਦਾ ਬਕਾਇਆ ਅਦਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖੇ ਸਨ। ਉਨ੍ਹਾਂ ਮੰਗ ਕੀਤੀ ਸੀ ਕਿ ਲੌਕਡਾਊਨ ਅਤੇ ਕਰਫਿਊ ਕਰਕੇ ਸੂਬੇ ਦੇ ਆਪਣੇ ਸਾਧਨਾਂ ਤੋਂ ਆਮਦਨ ਬੰਦ ਹੋ ਚੁੱਕੀ ਹੈ ਅਤੇ ਸੂਬੇ ਨੂੰ ਕੋਵਿਡ-19 ਖਿਲਾਫ਼ ਲੜਾਈ ਲੜਨ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਜੀਐੱਸਟੀ ਦਾ ਬਕਾਇਆ ਅਤੇ ਮੁਆਵਜ਼ਾ ਫੌਰੀ ਤੌਰ ’ਤੇ ਜਾਰੀ ਕਰਨ ਲਈ ਕਿਹਾ ਸੀ। ਕੇਂਦਰ ਵੱਲੋਂ ਜੀਐੱਸਟੀ ਦੇ ਮਿਲੇ ਬਕਾਏ ਬਾਰੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਪੈਸਾ ਸਰਕਾਰ ਦੀ ਆਮਦਨ ਹੈ ਅਤੇ ਇਸ ਵਿਚੋਂ ਤਨਖਾਹਾਂ ਦੇਣ ਸਮੇਤ ਹੋਰ ਕੰਮਾਂ ’ਚ ਇਸ ਨੂੰ ਵਰਤਿਆ ਜਾਵੇਗਾ। ਉਂਜ ਕਰੋਨਾਵਾਇਰਸ ਨਾਲ ਨਜਿੱਠਣਾ ਪ੍ਰਾਥਮਿਕਤਾ ਰਹੇਗੀ।
ਪੰਜਾਬ ਸਰਕਾਰ ਨੂੰ ਡੀਜ਼ਲ, ਪੈਟਰੋਲ, ਸ਼ਰਾਬ, ਜ਼ਮੀਨਾਂ ਦੀ ਵੇਚ ਵੱਟਤ, ਅਤੇ ਹੋਰ ਟੈਕਸਾਂ ਰਾਹੀਂ ਆਮਦਨ ਬੰਦ ਹੋ ਚੁੱਕੀ ਹੈ। ਹੁਣ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਟਰੱਕ ਚਲ ਰਹੇ ਹਨ ਅਤੇ ਕੰਬਾਈਨਾਂ ਤੇ ਟਰੈਕਟਰ ਚੱਲਣੇ ਸ਼ੁਰੂ ਹੋ ਜਾਣਗੇ ਜਿਸ ਨਾਲ ਕੁਝ ਆਮਦਨ ਆਉਣ ਲੱਗੇਗੀ। ਜੇਕਰ 15 ਅਪਰੈਲ ਨੂੰ ਲੌਕਡਾਉੂਨ ਖੁੱਲ੍ਹ ਜਾਂਦਾ ਹੈ ਤਾਂ ਉਸ ਵੇਲੇ ਤਕ ਪੰਜਾਬ ਨੂੰ 4600 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੋਵੇਗਾ। ਇਸ ਵੇਲੇ ਇਕੱਲੀ ਸ਼ਰਾਬ ਤੋਂ ਰੋਜ਼ਾਨਾ 15 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ। ਠੇਕੇ ਖੋਲ੍ਹਣ ਬਾਰੇ ਵੀ ਜਲਦੀ ਕੋਈ ਨਾ ਕੋਈ ਫੈਸਲਾ ਲਏ ਜਾਣ ਦੀ ਉਮੀਦ ਹੈ।


Comments Off on ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਵਜੋਂ 14,103 ਕਰੋੜ ਰੁਪਏ ਹੋਰ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.