ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ

Posted On April - 9 - 2020

ਨਵੀਂ ਦਿੱਲੀ, 8 ਅਪਰੈਲ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਦੀ ਪੁਸ਼ਟੀ ਲਈ ਸਰਕਾਰੀ ਜਾਂ ਨਿੱਜੀ ਲੈਬਾਰਟਰੀਆਂ ਵਿੱਚ ਕੀਤੇ ਜਾਣ ਵਾਲੇ ਟੈਸਟ ਬਿਲਕੁਲ ਮੁਫ਼ਤ ਹੋਣ ਤੇ ਸਰਕਾਰ ਇਸ ਸਬੰਧੀ ਫੌਰੀ ਲੋੜੀਂਦੀਆਂ ਹਦਾਇਤਾਂ ਜਾਰੀ ਕਰੇ। ਸਿਖਰਲੀ ਅਦਾਲਤ ਨੇ ਕਿਹਾ ਕਿ ਜਦੋਂ ਦੇਸ਼ ਕਿਸੇ ਸੰਕਟ ਵਿੱਚ ਹੋਵੇ, ਅਜਿਹੇ ਮੌਕੇ ਲੈਬਾਰੇਟਰੀਆਂ ਸਮੇਤ ਪ੍ਰਾਈਵੇਟ ਹਸਪਤਾਲਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਹਾਮਾਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਣ। ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰ ਰਹੇ ਜਸਟਿਸ ਅਸ਼ੋਕ ਭੂਸ਼ਨ ਤੇ ਐੱਸ.ਰਵਿੰਦਰ ਭੱਟ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਕਰੋਨਵਾਇਰਸ ਜਾਂ ਕੋਵਿਡ-19 ਨਾਲ ਸਬੰਧਤ ਟੈਸਟ ਕੌਮੀ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਤੇ ਕੈਲੀਬ੍ਰੇਸ਼ਨ ਲੈਬਾਰਟਰੀਜ਼ (ਐੱਨਏਬੀਐੱਲ) ਵੱਲੋਂ ਪ੍ਰਵਾਨਿਤ ਲੈਬ ਜਾਂ ਡਬਲਿਊਐੱਚਓ ਜਾਂ ਆਈਸੀਐੱਮਆਰ ਵੱਲੋਂ ਮਨਜ਼ੂਰਸ਼ੁਦਾ ਕਿਸੇ ਵੀ ਏਜੰਸੀ ਤੋਂ ਹੀ ਕਰਵਾਇਆ ਜਾਵੇ। ਬੈਂਚ ਐਡਵੋਕੇਟ ਸ਼ਸ਼ਾਂਕ ਦੀਓ ਵੱਲੋਂ ਦਾਇਰ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਪਟੀਸ਼ਨਰ ਨੇ ਦੇਸ਼ ਦੇ ਹਰ ਨਾਗਰਿਕ ਨੂੰ ਕੋਵਿਡ-19 ਦਾ ਟੈਸਟ ਮੁਫ਼ਤ ਕਰਵਾਉਣ ਦੀ ਸਹੂਲਤ ਦੇਣ ਦੀ ਮੰਗ ਕੀਤੀ ਸੀ।
ਬੈਂਚ ਨੇ ਕਿਹਾ, ‘ਸਾਨੂੰ ਪਹਿਲੀ ਨਜ਼ਰੇ ਪਟੀਸ਼ਨਰ ਵੱਲੋਂ ਦਾਇਰ ਹਲਫ਼ਨਾਮੇ ’ਚ ਦਮ ਨਜ਼ਰ ਆਉਂਦਾ ਹੈ ਕਿ ਪੂਰਾ ਦੇਸ਼ ਜਦੋਂ ਕੌਮੀ ਆਫ਼ਤ ਦੀ ਮਾਰ ਝੱਲ ਰਿਹਾ ਹੈ ਤੇ ਅਜਿਹੇ ਮੌਕੇ ਨਿੱਜੀ ਲੈਬਾਰੇਟਰੀਆਂ ਕੋਵਿਡ-19 ਦੀ ਸਕਰੀਨਿੰਗ ਤੇ ਪੁਸ਼ਟੀ ਲਈ ਕੀਤੇ ਜਾਂਦੇ ਟੈਸਟ ਲਈ 4500 ਰੁਪਏ (ਪ੍ਰਤੀ ਟੈਸਟ) ਦੀ ਫੀਸ ਵਸੂਲ ਰਹੀਆਂ ਹਨ, ਜੋ ਦੇਸ਼ ਦੀ ਬਹੁਗਿਣਤੀ ਆਬਾਦੀ ਦੇ ਵਸੋਂ ਬਾਹਰੀ ਗੱਲ ਹੈ। ਕਿਸੇ ਵੀ ਇਕ ਵਿਅਕਤੀ ਨੂੰ 4500 ਰੁਪਏ ਦੀ ਅਦਾਇਗੀ ਨਾ ਹੋਣ ਕਰਕੇ ਕੋਵਿਡ-19 ਦੇ ਟੈਸਟ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।’ ਪਟੀਸ਼ਨ ਵਿੱਚ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ ਵੱਲੋਂ 17 ਮਾਰਚ ਨੂੰ ਜਾਰੀ ਉਸ ਐਡਵਾਈਜ਼ਰੀ ਨੂੰ ਵੀ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਕੋਵਿਡ-19 ਦੀ ਸਕਰੀਨਿੰਗ ਤੇ ਪੁਸ਼ਟੀ ਲਈ ਪ੍ਰਤੀ ਟੈਸਟ ਦਾ ਮੁੱਲ 4500 ਰੁਪਏ ਨਿਰਧਾਰਿਤ ਕੀਤਾ ਗਿਆ ਸੀ।
-ਪੀਟੀਆਈ

‘ਡਾਕਟਰ ਤੇ ਸਿਹਤ ਅਮਲਾ ਅਸਲ ਯੋਧੇ’

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਇਸ ਭਰੋਸੇ ਕਿ ਉਹ ਡਾਕਟਰੀ ਤੇ ਸਿਹਤ ਸੰਭਾਲ ’ਚ ਲੱਗੇ ਹੋਰ ਅਮਲੇ ਨੂੰ ਨਿੱਜੀ ਸੁਰੱਖਿਆ ਸਾਜ਼ੋ-ਸ਼ਾਮਾਨ ਮੁਹੱਈਆ ਕਰਵਾ ਰਹੀ ਹੈ, ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਵਿੱਢੀ ਜੰਗ ਵਿੱਚ ਇਹੀ ਅਸਲ ‘ਸੂਰਬੀਰ’ ਹਨ, ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈ। ਸਿਖਰਲੀ ਅਦਾਲਤ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਅਜਿਹਾ ਪ੍ਰਬੰਧ ਵਿਕਸਤ ਕਰੇ, ਜਿੱਥੇ ਲੋਕ ਲੌਕਡਾਊਨ ਅਤੇ ਕੋਵਿਡ-19 ਨਾਲ ਜੁੜੇ ਮੁੱਦਿਆਂ ਜਿਵੇਂ ਇਲਾਜ ਮੁਹੱਈਆ ਕਰਵਾਉਣ ਅਤੇ ਲੋਕਾਂ ਦੇ ਘਰ ਬੈਠੇ ਕੰਮ ਕਰਨ ਦੇ ਨਿਯਮਤ ਪ੍ਰਬੰਧ ਸਬੰਧੀ ਸੁਝਾਅ ਦੇ ਸਕਣ।


Comments Off on ਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.