ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ

Posted On April - 9 - 2020

ਪ੍ਰੋ. ਡਾ. ਧਰਮਜੀਤ ਸਿੰਘ ਮਾਨ (ਜਲਵੇੜਾ)

ਮੁਕਾਬਲਾ ਕਾਬਲੀਅਤ ਨੂੰ ਨਿਖਾਰਨ ਅਤੇ ਸੁਧਾਰਨ ’ਚ ਸਹਾਈ ਹੁੰਦਾ ਹੈ, ਜੇ ਉਸ ਨੂੰ ਸਹੀ ਤਰੀਕੇ ਨਾਲ ਅਪਣਾਇਆ ਜਾਵੇ। ਇਕਪਾਸੜ ਮੁਕਾਬਲਾ ਈਰਖਾ ਅਤੇ ਸਾੜਾ ਪੈਦਾ ਕਰਦਾ ਹੋਇਆ ਸ਼ਖ਼ਸੀਅਤ ਨੂੰ ਨਿਖਾਰਨ ਦੀ ਥਾਂ ਧੁੰਦਲਾ ਕਰਦਾ ਹੈ। ਜਮਾਤ ’ਚ ਕੋਈ ਵਿਦਿਆਰਥੀ ਪੜ੍ਹਾਈ ‘ਚ ਕਾਬਿਲ ਹੈ ਅਤੇ ਚੰਗੇ ਅੰਕ ਲੈਂਦਾ ਹੈ ਤਾਂ ਉਸ ਤੋਂ ਕੁਝ ਸਿੱਖ ਲੈਣਾ ਕੋਈ ਹੇਠੀ ਨਹੀਂ ਬਲਕਿ ਮਿਥੀ ਮੰਜ਼ਿਲ ਨੂੰ ਸਰ ਕਰਨ ਵੱਲ ਇਕ ਕਦਮ ਹੋਵੇਗਾ। ਈਰਖਾ ਪੈਦਾ ਹੋਣ ਨਾਲ ਮੁਕਾਬਲਾ ਖੁੰਦਕ ‘ਚ ਬਦਲ ਜਾਂਦਾ ਹੈ, ਜੋ ਦੋਸਤ ਨਹੀਂ ਦੁਸ਼ਮਣ ਪੈਦਾ ਕਰਦੀ ਹੈ।
ਵਿਦਿਆਰਥੀਆਂ ਦੇ ਸਾਫ ਕਾਗਜ਼ ਵਰਗੇ ਦਿਮਾਗ ‘ਚ ਕੀ ਫਿੱਟ ਕਰਨਾ ਹੈ ਇਹ ਮਾਪੇ ਅਤੇ ਅਧਿਆਪਕਾਂ ਦੇ ਹੱਥ ਹੁੰਦਾ ਹੈ। ਮਾਪਿਆਂ ਕੋਲ਼ ਸਮਾਂ ਗੁਜ਼ਾਰਨ ਤੋਂ ਬਾਅਦ ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਸ ਨੂੰ ਸਿੱਖਿਅਤ ਕਰਨ ਦਾ ਅਸਲ ਜ਼ਿੰਮਾ ਅਧਿਆਪਕਾਂ ਹੱਥ ਆ ਜਾਂਦਾ ਹੈ। ਉੱਥੇ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਾ ਅਤੇ ਬੱਚੇ ‘ਚ ਮੁਕਾਬਲੇ ਵਰਗੀ ਭਾਵਨਾ ਪੈਦਾ ਕਰਨ ਲਈ ਅਧਿਆਪਕ ਮੁੱਖ ਰੋਲ ਅਦਾ ਕਰਦਾ ਹੈ। ਮੁਕਾਬਲਾ ਨਹੀਂ ਹੋਵੇਗਾ ਤਾਂ ਵਿਦਿਆਰਥੀਆਂ ਨੂੰ ਪਤਾ ਨਹੀਂ ਲੱਗੇਗਾ ਕਿ ਉਹ ਕਾਬਲੀਅਤ ਦੇ ਪੱਖੋਂ ਕਿੱਥੇ ਖੜ੍ਹੇ ਹਨ। ਹਾਂ, ਦੂਜਿਆਂ ਨਾਲੋਂ ਵਿਅਕਤੀ ਆਪਣੇ ਨਾਲ ਵੀ ਮੁਕਾਬਲਾ ਕਰ ਸਕਦਾ ਹੈ। ਸਾਲ 2008 ਦੀਆਂ ਪੇਈਚਿੰਗ ਓਲੰਪਿਕ ਖੇਡਾਂ ‘ਚ ਅੱਠ ਗੋਲਡ ਮੈਡਲ ਜਿੱਤਣ ਵਾਲਾ ਅਸਟਰੇਲੀਆ ਦਾ ਮਹਾਨ ਤੈਰਾਕ ਮਾਈਕਲ ਫੈਲਪਸ ਪੁੱਛਣ ‘ਤੇ ਦੱਸਦਾ ਹੈ ਕਿ ਵੱਡੇ ਮੁਕਾਬਲਿਆਂ ਲਈ ਤਿਆਰੀ ਕਰਨ ਸਮੇਂ ਉਹ ਦੁਨੀਆਂ ਦੇ ਬਿਹਤਰੀਨ ਤੈਰਾਕਾਂ ਦੇ ਬਣਾਏ ਰਿਕਾਰਡਾਂ ਨੂੰ ਧਿਆਨ ‘ਚ ਰੱਖ ਕੇ ਤਿਆਰੀ ਕਰਦਾ ਹੈ। ਪਰ ਜਿੱਥੋਂ ਤੱਕ ਮੁਕਾਬਲੇ ਦੀ ਗੱਲ ਹੈ, ਤਾਂ ਉਹ ਆਪਣਾ ਮੁਕਾਬਲਾ ਆਪਣੇ ਨਾਲ ਹੀ ਕਰਦਾ ਹੈ, ਭਾਵ ਉਹ ਆਪਣੇ ਤੈਰਨ ਦੇ ਸਮੇਂ ਨੂੰ ਦੇਖ ਕੇ ਉਸ ‘ਚ ਲਗਾਤਾਰ ਸੁਧਾਰ ਕਰਦਾ ਗਿਆ ਅਤੇ ਉਸ ਨੂੰ ਸਫਲਤਾ ਮਿਲਦੀ ਰਹੀ।
ਵਿਦਿਆਰਥੀਆਂ ਅੰਦਰ ਜੇ ਬਾਹਰੀ ਅਤੇ ਅੰਦਰੂਨੀ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਵੇਗੀ ਤਾਂ ਉਹ ਇਕ ਦਿਨ ਜ਼ਿੰਦਗੀ ‘ਚ ਕਾਮਯਾਬ ਜ਼ਰੂਰ ਹੋਣਗੇ, ਮੁਕਾਬਲਾ ਇਨਸਾਨ ਅੰਦਰ ਕਿਸੇ ਚੀਜ਼ ਜਾਂ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਜਨੂੰਨ ਜਗਾਉਂਦਾ ਹੈ। ਮੁਕਾਬਲਾ ਅਤੇ ਮਿਹਨਤ ਦੇ ਇਕੱਠੇ ਹੋਣ ‘ਤੇ ਵਿਅਕਤੀ ਜੇਤੂ ਬਣ ਜਾਂਦਾ ਹੈ। ਜਿੱਥੇ ਕਾਮਯਾਬੀ ਹੈ ਉੱਥੇ ਮੁਕਬਲਾ ਜ਼ਰੂਰ ਹੈ ਅਤੇ ਜਿੱਥੇ ਮੁਕਾਬਲਾ ਹੈ ਉੱਥੇ ਕਾਮਯਾਬੀ ਦਾ ਹੋਣਾ ਵੀ ਸੁਭਾਵਿਕ ਹੈ। ਉਸ ਵਿਦਿਆਰਥੀ ਨੇ ਕੀ ਕਾਮਯਾਬ ਹੋਣਾ ਹੈ ਜਿਸ ਨੇ ਆਪਣਾ ਸਾਲਾਨਾ ਰਿਪੋਰਟ ਕਾਰਡ ਖੋਲ੍ਹ ਕੇ ਇਹ ਵੀ ਮੁਲੰਕਣ ਨਹੀਂ ਕੀਤਾ ਕਿ ਉਸ ਨੂੰ ਪਿਛਲੀ ਜਮਾਤ ‘ਚ ਕਿੰਨੇ ਅੰਕ ਮਿਲੇ ਸਨ ਅਤੇ ਹੁਣ ਕਿੰਨੇ ਪ੍ਰਾਪਤ ਕਰਨੇ ਹਨ।
ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਂਦੇ ਵਕਤ ਅਧਿਆਪਕ ਸਾਹਿਬਾਨ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਭਾਵਨਾ ਬਾਰੇ ਵੀ ਸਮਝਾਇਆ ਜਾਵੇ ਅਤੇ ਦੱਸਿਆ ਜਾਵੇ ਕਿ ਕਿਵੇਂ ਇਸ ਭਾਵਨਾ ਨਾਲ ਲੈਸ ਮਨੁੱਖ ਮਿੱਥੇ ਟਚਿਆਂ ਨੂੰ ਪ੍ਰਾਪਤ ਕਰ ਸਕਦਾ ਹੈ। ਸੰਸਾਰ ਰੂਪੀ ਇਸ ਸਮੁੰਦਰ ‘ਚ ਆਪਣਾਂ ਨਾਂਅ ਕਮਾਉਣ ਵਾਲੇ ਅਨੇਕਾਂ ਅਜਿਹੇ ਵਿਅਕਤੀ ਮਿਲ ਜਾਣਗੇ ਜਿਨ੍ਹਾਂ ਮੁਕਾਬਲੇ ਦੇ ਨਾਲ਼ ਨਾਲ਼ ਆਪਣੇ ਆਪ ਨੂੰ ਆਪਣੇ ਕੰਮ ਦੇ ਹਵਾਲੇ ਕਰ ਦਿੱਤਾ ਅਤੇ ਨਤੀਜਾ ਇਹ ਨਿਕਲਿਆ ਕਿ ਉਹ ਜ਼ਿੰਦਗੀ ‘ਚ ਇਕ ਕਾਮਯਾਬ ਇਨਸਾਨ ਬਣ ਗਏ।

*ਜਵਾਹਰਲਾਲ ਨਹਿਰੂ ਸਰਕਾਰੀ ਕਾਲਜ,
ਜ਼ਿਲ੍ਹਾ ਸ੍ਰੀਫਤਹਿਗੜ੍ਹ ਸਾਹਿਬ।
-ਸੰਪਰਕ: 94784-60084


Comments Off on ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.