ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ

Posted On April - 9 - 2020

ਸਰਪੰਚ ਕੁਲਵਿੰਦਰ ਕੌਰ ਦੀ ਅਗਵਾਈ ’ਚ ਗਰੁੱਪ ਦੀਆਂ ਔਰਤਾਂ ਪਹਿਰਾ ਦਿੰਦੀਆਂ ਹੋਈਆਂ।

ਸ਼ਗਨ ਕਟਾਰੀਆ
ਬਠਿੰਡਾ, 8 ਅਪਰੈਲ
ਕਰੋਨਾਵਾਇਰਸ ਖ਼ਿਲਾਫ਼ ਚੱਲ ਰਹੀ ਜੰਗ ਦੌਰਾਨ ਪਿੰੰਡ ਮਹਿਮਾ ਭਗਵਾਨਾ ਦੀ ਹਿਫ਼ਾਜ਼ਤ ਲਈ ਮੋਰਚਾ ਬੀਬੀਆਂ ਨੇ ਸੰਭਾਲਿਆ ਹੈ। ਇਸ ਮਹਿਲਾ ਬ੍ਰਿਗੇਡ ਦੀ ਕਮਾਂਡਰ ਐੱਮਏ, ਬੀਐੱਡ ਤਾਲੀਮ-ਯਾਫ਼ਤਾ ਸਰਪੰਚ ਕੁਲਵਿੰਦਰ ਕੌਰ ਹੈ। ਅਗਾਂਹਵਧੂ ਸੋਚ ਨੂੰ ਪ੍ਰਣਾਈ ਕੁਲਵਿੰਦਰ ਕੌਰ ਦੀ ਨਿਗਰਾਨੀ ਵਿਚ ਬੀਬੀਆਂ ਪਿੰਡ ਨੂੰ ਆਉਂਦੇ ਰਸਤਿਆਂ ਉੱਪਰ ਨਾਕੇ ਲਾ ਕੇ ਦਿਨ ਵਕਤ ਪਹਿਰਦਾਰੀ ’ਤੇ ਡਟੀਆਂ ਰਹਿੰਦੀਆਂ ਹਨ। ਪਿੰਡ ਦੇ ਪੁਰਸ਼ਾਂ ਨੂੰ ਤਾਸ਼ ਖੇਡਣ ਤੋਂ ਵਰਜ ਦਿੱਤਾ ਗਿਆ ਹੈ ਅਤੇ ਸੱਥ ਵਿਚ ਮਹਿਲਾਵਾਂ ਨੇ ਪਹਿਰਾ ਲਗਾ ਦਿੱਤਾ ਹੈ।
ਕਰੋਨਾ ਤੋਂ ਬਚਾਅ ਲਈ ਪਿੰਡ ਦੇ ਲੋਕਾਂ ਨੂੰ ਚੇਤੰਨ ਕਰਨ ਵਾਸਤੇ ਸਪੀਕਰ ਰਾਹੀਂ ਵਾਰ-ਵਾਰ ਚੌਕਸੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਪਿੰਡ ਦੇ ਤਿੰਨ ਰਸਤਿਆਂ ਅਤੇ ਸੱਥ ਵਿਚਕਾਰਲੇ ਨਾਕੇ ’ਤੇ ਦਿਨ ਵੇਲੇ ਪਹਿਰਾ ਔਰਤਾਂ ਦਿੰਦੀਆਂ ਹਨ ਅਤੇ ਰਾਤ ਨੂੰ ਇਹ ਡਿਊਟੀ ਪੁਰਸ਼ ਕਰਦੇ ਹਨ। ਪਿੰਡ ਨੂੰ ਆਉਂਦੇ ਰਾਹਾਂ ’ਤੇ ਆਉਣ-ਜਾਣ ਵਾਲਿਆਂ ਨੂੰ ਬਾਰੀਕੀ ਨਾਲ ਪੁੱਛਗਿੱਛ ਤੋਂ ਬਾਅਦ ਹੀ ਕਦਮ ਅੱਗੇ ਵਧਾਉਣ ਦੀ ਆਗਿਆ ਹੈ। ਪਿੰਡ ਦੀਆਂ ਦੁਕਾਨਾਂ ਅੱਗੇ ਖ਼ਰੀਦਦਾਰਾਂ ਲਈ ਨਿਰਧਾਰਿਤ ਵਿੱਥ ’ਤੇ ਜ਼ਮੀਨ ਉੱਪਰ ਗੋਲ ਦਾਇਰੇ ਬਣਾਏ ਗਏ ਹਨ, ਤਾਂ ਜੋ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਹੋ ਸਕੇ।
ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ’ਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੀਆਂ ਸਾਰੀਆਂ ਦੀਆਂ ਸਾਰੀਆਂ 11 ਮੈਂਬਰ ਔਰਤਾਂ ਹੀ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਕੋਲ ਕੋਈ ਫੰਡ ਨਾ ਹੋਣ ਦੇ ਬਾਵਜੂਦ ਔਰਤਾਂ ਵੱਲੋਂ ਆਪਣੇ ਤੌਰ ’ਤੇ ਫੰਡ ਇਕੱਠਾ ਕੀਤਾ ਗਿਆ ਹੈ। ਇਸ ਫੰਡ ਨਾਲ ਪਿਛਲੇ 16 ਦਿਨਾਂ ਤੋਂ ਗੁਰੂ ਘਰ ਵਿਚ ਲੰਗਰ ਤਿਆਰ ਹੋ ਰਿਹਾ ਹੈ ਜੋ ਕਿ ਪਿੰਡ ਦੇ ਲੋੜਵੰਦਾਂ ਤੱਕ ਸਵੇਰੇ-ਸ਼ਾਮ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗਰੀਬੀ ਰੇਖ਼ਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦਾ ਸਰਵੇ ਕੀਤਾ ਗਿਆ ਹੈ, ਜਿਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਜਾਂ ਭੋਜਨ ਦੀ ਜ਼ਰੂਰਤ ਹੈ, ਪੰਚਾਇਤ ਦੀਆਂ ਪੰਚ ਔਰਤਾਂ ਅਤੇ ਵਾਟਰ ਸਪਲਾਈ ਕਮੇਟੀ ਦੀਆਂ ਔਰਤਾਂ ਖੁਦ ਖਾਣਾ ਤਿਆਰ ਕਰ ਕੇ ਦਿੰਦੀਆਂ ਹਨ। ਸਰਕਾਰ ਤੋਂ ਝਾਕ ਰੱਖਣ ਦੀ ਬਜਾਇ ਔਰਤ ਬ੍ਰਿਗੇਡ ਦੀਆਂ ਮੈਂਬਰ ਬੀਬੀਆਂ ਨੇ ਹੁਣ ਤੱਕ 1300 ਦੇ ਕਰੀਬ ਮਾਸਕ ਤਿਆਰ ਕਰ ਕੇ ਲੋਕਾਂ ਤੱਕ ਪਹੁੰਚਾਏ ਹਨ। ਨਾਕਿਆਂ ਉੱਪਰ ਸੈਨੇਟਾਈਜ਼ਰ ਨਾਲ ਆਉਂਦੇ-ਜਾਂਦਿਆਂ ਦੇ ਹੱਥ ਧੁਆਏ ਜਾਂਦੇ ਹਨ। ਸਰਪੰਚ ਨੇ ਦੱਸਿਆ ਕਿ ਇਹ ਸੈਨੇਟਾਈਜ਼ਰ ਵੀ ਬੀਬੀਆਂ ਨੇ ਗੁਲਾਬ ਦੇ ਅਰਕ, ਬਦਾਮ ਰੋਗਨ, ਕੁਆਰ (ਐਲੋਵਿਰਾ) ਅਤੇ ਫ਼ਟਕੜੀ ਨਾਲ ਆਪ ਤਿਆਰ ਕੀਤਾ ਹੈ।


Comments Off on ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.