ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਮਸਤੂਆਣਾ ਸਾਹਿਬ ’ਚ 40 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ

Posted On April - 7 - 2020

ਮੈਡੀਕਲ ਟੈਸਟਾਂ ਦੀ ਰਿਪੋਰਟ ਸਹੀ ਆਉਣ ’ਤੇ ਵਾਪਸ ਜਾਂਦੇ ਹੋਏ ਸ਼ੱਕੀ ਕਰੋਨਾ ਪੀੜਤ।

ਐਸ ਐਸ ਸੱਤੀ
ਮਸਤੂਆਣਾ ਸਾਹਿਬ, 6 ਅਪਰੈਲ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਨਿਜ਼ਾਮੂਦੀਨ ਦਿੱਲੀ ’ਚ ਹੋਏ ਸਮਾਗਮਾਂ ਵਿੱਚ ਸ਼ਾਮਿਲ ਹੋਣ ਮਗਰੋਂ ਪਿੰਡ ਦੁੱਗਣੀ ਅਤੇ ਭੈਣੀ ਕਬੋਆ ਆਏ 32 ਜਮਾਤੀਆਂ ਸਮੇਤ 40 ਵਿਅਕਤੀਆਂ ਨੂੰ ਮਸਤੂਆਣਾ ਸਾਹਿਬ ’ਚ ਇਕਾਂਤਵਾਸ ਕੀਤਾ ਗਿਆ ਸੀ। ਡਾਕਟਰਾਂ ਦੀ ਟੀਮ ਵੱਲੋਂ ਇਨ੍ਹਾਂ 40 ਵਿਅਕਤੀਆਂ ਦੀ ਮੁੱਢਲੀ ਜਾਂਚ ਲਈ ਸੈਂਪਲ ਲਏ ਗਏ ਸਨ। ਇਨ੍ਹਾਂ ਦੀ ਮੈਡੀਕਲ ਰਿਪੋਰਟ ਨੈਗੇਟਿਵ ਆਉਣ ’ਤੇ ਅੱਜ ਇਨ੍ਹਾਂ ਨੂੰ ਫ਼ਾਰਗ ਕਰਕੇ ਪ੍ਰਾਈਵੇਟ ਬੱਸਾਂ ਰਾਹੀ ਵਾਪਿਸ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਸੀਐੱਮਓ ਡਾ. ਰਾਜ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਮਸਤੂਆਣਾ ਸਾਹਿਬ ’ਚ ਲਿਆਂਦੇ ਗਏ ਇਹ ਵਿਅਕਤੀ 16 ਮਾਰਚ ਨੂੰ ਦਿੱਲੀ ਤੋਂ ਪੰਜਾਬ ਆਏ ਸਨ ਜਿਨ੍ਹਾਂ ਨੂੰ ਘਰ ਤੇ ਮਸਜਿਦ ਵਿੱਚ ਇਕਾਂਤਵਾਸ ਲਈ ਰੱਖਿਆ ਹੋਇਆ ਸੀ। ਇਸ ਇਕਾਂਤਵਾਸ ਸੈਂਟਰ ਵਿੱਚ ਐੱਸਐੱਮਓ ਲੌਂਗੋਵਾਲ ਡਾ. ਅੰਜੂ ਸਿੰਗਲਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਸੰਗਰੂਰ ਤੇ ਲੌਂਗੋਵਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਦੇਖਭਾਲ ਕੀਤੀ ਗਈ। ਇਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਉਣ ’ਤੇ ਅੱਜ ਇਨ੍ਹਾਂ 40 ਵਿਅਕਤੀਆਂ ਨੂੰ ਵਾਪਿਸ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜ ਵਿਅਕਤੀ ਪਹਿਲਾ ਹੀ ਦਾਖਲ ਹਨ ਅਤੇ ਬੀਤੇ ਦਿਨ ਇਕ ਹੋਰ ਵਿਅਕਤੀ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਹੋਇਆ ਹੈ। ਇਨ੍ਹਾਂ ਦੀ ਡਾਕਟਰਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

 


Comments Off on ਮਸਤੂਆਣਾ ਸਾਹਿਬ ’ਚ 40 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.