ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ

Posted On April - 9 - 2020

ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਫ਼ਸੇ ਭਾਰਤੀ।

ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 8 ਅਪਰੈਲ
ਕਰੋਨਾਵਾਇਰਸ ਕਾਰਨ ਹਵਾਈ ਸੇਵਾ ਬੰਦ ਹੋਣ ’ਤੇ ਮਲੇਸ਼ੀਆ ਘੁੰਮਣ ਗਏ ਸੈਂਕੜੇ ਭਾਰਤੀ ਉੱਥੇ ਫ਼ਸੇ ਹੋਏ ਹਨ। ਉਨ੍ਹਾਂ ਦੀ ਦੇਸ਼ ਵਾਪਸੀ ਲਈ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਚਾਰਾਜੋਈ ਨਹੀਂ ਕੀਤੀ, ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਜਿਹੜੇ ਸੈਲਾਨੀਆਂ ਦੀ 17 ਮਾਰਚ ਤੋਂ ਪਹਿਲਾਂ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਗਈ ਸੀ, ਉਨ੍ਹਾਂ ਦੀ ਹੀ ਵਤਨ ਵਾਪਸੀ ਹੋਈ ਜਦੋਂਕਿ 278 ਭਾਰਤੀ ਕੁਆਲਾਲੰਪੁਰ ਸਥਿਤ ਗੁਰਦਆਰਿਆਂ, ਮੰਦਰਾਂ, ਹੋਟਲਾਂ ਅਤੇ ਹੋਰ ਥਾਵਾਂ ’ਤੇ ਠਹਿਰੇ ਹੋਏ ਹਨ। ਕੁਆਲਾਲੰਪੁਰ ਤੋਂ ਕੁਝ ਵਿਅਕਤੀਆਂ ਨੇ ਇਸ ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਆਖਿਆ ਉਨ੍ਹਾਂ ਦੀ ਮਦਦ ਲਈ ਸਿੱਖ ਨੌਜਵਾਨ ਫ਼ੈਡਰੇਸ਼ਨ ਅਤੇ ਐੱਨਜੀਓਜ਼ ਅੱਗੇ ਆਈਆਂ ਹਨ, ਜਿਨ੍ਹਾਂ ਸਦਕਾ ਉਹ ਹੁਣ ਭਾਰਤੀ ਦੂਤਾਵਾਸ ਦੀ ਦੇਖ-ਰੇਖ ਵਿੱਚ ਹਨ। ਪੀੜਤਾਂ ਅਨੁਸਾਰ ਆਸਟਰੇਲੀਆ ਵਾਸੀ ਗੁਰਪ੍ਰੀਤ ਕੌਰ ਤੇ ਚੇਤਨ ਸਿੰਘ ਨੇ ਹਵਾਈ ਅੱਡੇ ’ਤੇ ਫਸੇ ਯਾਤਰੀਆਂ ਨੂੰ ਆਪਣੇ ਪੱਲਿਓਂ ਖਾਣਾ ਖਵਾਇਆ ਅਤੇ ਮਲੇਸ਼ੀਆ ਦੀ ਕਰੰਸੀ ਉਪਲਬਧ ਕਰਵਾਈ। ਉਹ ਦੱਸਦੇ ਹਨ ਕਿ ਐੱਨਜੀਓਜ਼ ਦੇ ਉਪਰਾਲੇ ਸਦਕਾ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ, ਮੰਦਰ ਤੇ ਹੋਰ ਥਾਵਾਂ ’ਤੇ ਠਹਿਰ ਤੇ ਦਵਾਈਆਂ ਮਿਲੀਆਂ ਹਨ। ਸੰਦੀਪ ਤੇ ਜਸਕਰਨ ਨੇ ਦੱਸਿਆ ਕਿ ਉਨ੍ਹਾਂ ਨਾਲ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਸਨੀਕ ਹਨ, ਜਿਨ੍ਹਾਂ ਵਿੱਚ ਨਿੱਕੇ ਨਿੱਕੇ ਬੱਚੇ ਵੀ ਹਨ। ਮਲੇਸ਼ੀਆ ਫਸੇ ਹੋਣ ਵਾਲਿਆਂ ਵਿੱਚ ਅਮਰਜੀਤ ਸਿੰਘ ਲੁਧਿਆਣਾ, ਵਿਸ਼ਾਲ ਸ਼ਰਮਾ, ਜਸਕਰਨ ਗਿੱਲ, ਸੰਦੀਪ ਕੌਰ ਅਤੇ ਜਗਦੀਪ ਜੱਗਾ ਸਮੇਤ ਹੋਰ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਘਰ ਵਾਸਪੀ ਦਾ ਪ੍ਰਬੰਧ ਕਰੇ।


Comments Off on ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.