ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ

Posted On April - 9 - 2020

ਗੌਤਮ ਨਵਲੱਖਾ

ਨਵੀਂ ਦਿੱਲੀ, 8 ਅਪਰੈਲ
ਸੁਪਰੀਮ ਕੋਰਟ ਨੇ ਨਾਗਰਿਕ ਹੱਕਾਂ ਬਾਰੇ ਕਾਰਕੁਨ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਨੂੰ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਇਕ ਹਫ਼ਤੇ ਅੰਦਰ ਜੇਲ੍ਹ ਪ੍ਰਸ਼ਾਸਨ ਕੋਲ ਆਤਮ ਸਮਰਪਣ ਕਰਨ ਲਈ ਆਖ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਾਰਕੁਨਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਮਹਾਰਾਸ਼ਟਰ ਵਿੱਚ ਸਾਰੀਆਂ ਅਦਾਲਤਾਂ ਕੰਮਕਾਜ ਕਰ ਰਹੀਆਂ ਹਨ, ਲਿਹਾਜ਼ਾ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 16 ਮਾਰਚ ਨੂੰ ਦੋਵਾਂ ਕਾਰਕੁਨਾਂ ਦੀ ਪੇਸ਼ਗੀ ਜ਼ਮਾਨਤ ਰੱਦ ਕਰਦਿਆਂ ਉਨ੍ਹਾਂ ਨੂੰ ਆਤਮ ਸਮਰਪਣ ਲਈ ਤਿੰਨ ਹਫ਼ਤਿਆਂ ਦੀ ਮੋਹਲਤ ਦਿੱਤੀ ਸੀ। ਉਦੋਂ ਕਾਰਕੁਨਾਂ ਨੇ ਕੋਵਿਡ-19 ਮਹਾਮਾਰੀ ਦੇ ਹਵਾਲੇ ਨਾਲ ਤਰਕ ਦਿੱਤਾ ਸੀ ਕਿ ਅਜਿਹੇ ਮੌਕੇ ਜੇਲ੍ਹ ਵਿੱਚ ਜਾਣਾ ‘ਮੌਤ ਦੀ ਸਜ਼ਾ ਤੋਂ ਘੱਟ ਨਹੀਂ ਹੈ।’ ਚੀਫ਼ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਉਸ ਮੌਕੇ ਕਿਹਾ ਸੀ ਕਿ ਮੁਲਜ਼ਮ ਪੇਸ਼ਗੀ ਜ਼ਮਾਨਤ ਰੱਦ ਕੀਤੇ ਜਾਣ ਦੇ ਫੈਸਲੇ ਦਾ ਸਨਮਾਨ ਕਰਦਿਆਂ ਤਿੰਨ ਹਫ਼ਤਿਆਂ ’ਚ ਸਮਰਪਣ ਕਰ ਦੇਣ। ਬੈਂਚ ਨੇ ਅੱਜ ਕਿਹਾ, ‘ਸਾਨੂੰ ਉਮੀਦ ਸੀ ਕਿ ਮੁਲਜ਼ਮ ਇਸ ਅਦਾਲਤ ਵੱਲੋਂ ਕੀਤੇ ਹੁਕਮਾਂ ਦਾ ਸਤਿਕਾਰ ਕਰਦਿਆਂ ਆਤਮ-ਸਮਰਪਣ ਕਰ ਦੇਣਗੇ, ਪਰ ਅਜੇ ਤਕ ਅਜਿਹਾ ਕੁਝ ਨਹੀਂ ਹੋਇਆ। ਸਾਨੂੰ ਇਹ ਦੱਸਿਆ ਗਿਆ ਹੈ ਕਿ ਬੰਬੇ ਵਿੱਚ ਸਾਰੀਆਂ ਅਦਾਲਤਾਂ ਕੰਮ ਕਰ ਰਹੀਆਂ ਹਨ।

ਆਨੰਦ ਤੇਲਤੁੰਬੜੇ

ਲਿਹਾਜ਼ਾ ਮੁਲਜ਼ਮਾਂ ਲਈ ਸਮਰਪਣ ਕਰ ਦੇਣਾ ਹੀ ਮੁਨਾਸਿਬ ਹੈ, ਕਿਉਂਕਿ ਅਦਾਲਤਾਂ ਖੁੱਲ੍ਹੀਆਂ ਹਨ।’ ਬੈਂਚ ਨੇ ਕਿਹਾ, ‘ਕਿਉਂ ਜੋ ਪਟੀਸ਼ਨਰ ਲੰਮੇ ਸਮੇਂ ਤੋਂ ਅਦਾਲਤ ਵੱਲੋਂ (ਗ੍ਰਿਫ਼ਤਾਰੀ ਤੋਂ) ਦਿੱਤੀ ਛੋਟ ਦਾ ਆਨੰਦ ਲੈ ਰਹੇ ਹਨ, ਅਸੀਂ ਉਨ੍ਹਾਂ ਨੂੰ ਇਕ ਆਖਰੀ ਮੌਕੇ ਵਜੋਂ ਆਤਮ-ਸਮਰਪਣ ਲਈ ਇਕ ਹਫ਼ਤਾ ਹੋਰ ਦਿੰਦੇ ਹਾਂ।’ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਇਸ ਤੋਂ ਬਾਅਦ ਆਤਮ-ਸਮਰਪਣ ਲਈ ਹੋਰ ਮੋਹਲਤ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਜਾਂਚ ਏਜੰਸੀ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜ਼ਮਾਨਤ ਅਰਜ਼ੀ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਸੀ ਕਿ ਦੋਵਾਂ ਕਾਰਕੁਨਾਂ ’ਤੇ ਗੰਭੀਰ ਦੋਸ਼ ਲੱਗੇ ਹਨ ਤੇ ਇਹ ਮਹਿਜ਼ ਹੋਰ ਸਮਾਂ ਲੈਣ ਲਈ ਜੋੜ ਤੋੜ ਲਾ ਰਹੇ ਹਨ। ਉਧਰ ਕਾਰਕੁਨਾਂ ਦੇ ਵਕੀਲ ਨੇ ਆਪਣੇ ਮੁਵੱਕਿਲਾਂ ਦੀਆਂ ਪੁਰਾਣੀਆਂ ਬਿਮਾਰੀਆਂ ਦਾ ਹਵਾਲਾ ਦਿੰਦਿਆਂ ਆਤਮ-ਸਮਰਪਣ ਲਈ ਹੋਰ ਸਮਾਂ ਮੰਗਿਆ ਸੀ।
-ਪੀਟੀਆਈ


Comments Off on ਭੀਮਾ ਕੋਰੇਗਾਓਂ: ਨਵਲੱਖਾ ਤੇ ਤੇਲਤੁੰਬੜੇ ਨੂੰ ਹਫ਼ਤੇ ਵਿੱਚ ਆਤਮ-ਸਮਰਪਣ ਕਰਨ ਦੀ ਹਦਾਇਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.