ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਪ੍ਰਧਾਨ ਮੰਤਰੀ ਨੂੰ ਖੜ੍ਹੇ ਹੋ ਕੇ ਸਤਿਕਾਰ ਪੇਸ਼ ਕਰਨ ਦੀ ਮੁਹਿੰਮ ਦਾ ਮੋਦੀ ਵੱਲੋਂ ਖੰਡਨ

Posted On April - 9 - 2020

ਨਵੀਂ ਦਿੱਲੀ, 8 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਜਿਹੀ ਕਿਸੇ ਵੀ ਮੁਹਿੰਮ ਨੂੰ ਨਕਾਰ ਦਿੱਤਾ, ਜਿਸ ਵਿਚ ਉਨ੍ਹਾਂ ਨੂੰ ਲੋਕਾਂ ਵੱਲੋਂ ਪੰਜ ਮਿੰਟ ਖੜ੍ਹੇ ਹੋ ਕੇ ਸਤਿਕਾਰ ਪੇਸ਼ ਕਰਨ ਦੀ ਗੱਲ ਕੀਤੀ ਗਈ ਸੀ। ਅਜਿਹੀ ਇਕ ਮੁਹਿੰਮ ਬਾਰੇ ਰਿਪੋਰਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਵਿਵਾਦਾਂ ’ਚ ਲਿਆਉਣ ਲਈ ਕੀਤਾ ਗਿਆ ਜਾਪਦਾ ਹੈ। ਹਿੰਦੀ ਵਿਚ ਕਈ ਟਵੀਟ ਲੜੀਵਾਰ ਕਰ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਇਹ ਕਿਸੇ ਦੀ ਨਿੱਜੀ ਚਾਹਤ ਹੋ ਸਕਦੀ ਹੈ ਜੋ ਸ਼ੁੱਭ ਇੱਛਾਵਾਂ ਦੇਣਾ ਚਾਹੁੰਦਾ ਹੋਵੇ, ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਮਨ ਵਿਚ ਮੇਰੇ ਲਈ ਐਨਾ ਪਿਆਰ-ਸਤਿਕਾਰ ਹੈ, ਤਾਂ ਕਿਸੇ ਗਰੀਬ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੋ, ਘੱਟੋ-ਘੱਟ ਜਦ ਤੱਕ ਕਰੋਨਾਵਾਇਰਸ ਸੰਕਟ ਹੈ। ਇਸ ਤੋਂ ਵੱਡਾ ਸਨਮਾਨ ਮੇਰੇ ਲਈ ਕੋਈ ਨਹੀਂ ਹੋ ਸਕਦਾ।’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਤਰ੍ਹਾਂ ਦੇ ਸਨਮਾਨ ਲਈ ਇਕ ਆਨਲਾਈਨ ਮੁਹਿੰਮ ਚੱਲ ਰਹੀ ਹੈ।
-ਪੀਟੀਆਈ


Comments Off on ਪ੍ਰਧਾਨ ਮੰਤਰੀ ਨੂੰ ਖੜ੍ਹੇ ਹੋ ਕੇ ਸਤਿਕਾਰ ਪੇਸ਼ ਕਰਨ ਦੀ ਮੁਹਿੰਮ ਦਾ ਮੋਦੀ ਵੱਲੋਂ ਖੰਡਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.