ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਚੌਂਕੀਮਾਨ ਦੇ ਗੁੱਜਰ ਦੀ ਰਿਪੋਰਟ ਪਾਜ਼ੇਟਿਵ

Posted On April - 7 - 2020

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਅਪਰੈਲ
ਪਿੰਡ ਚੌਂਕੀਮਾਨ ਵਿੱਚ ਸੋਹੀਆਂ ਵਾਲੇ ਰਸਤੇ ’ਤੇ ਰਹਿੰਦੇ ਗੁੱਜਰ ਅਲੀ ਹੁਸੈਨ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੀ ਟੀਮ ਅਤੇ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਲੀ ਹੁਸੈਨ ਆਪਣੇ ਪਰਿਵਾਰ ਦੇ ਕਰੀਬ 23 ਮੈਂਬਰਾਂ ਸਮੇਤ ਇੱਥੇ ਰਹਿ ਰਿਹਾ ਹੈ। ਬੀਤੇ ਦੋ ਦਿਨ ਪਹਿਲਾਂ ਸਿਹਤ ਵਿਭਾਗ ਦੀ ਹਾਜ਼ਰੀ ਵਿੱਚ ਅਲੀ ਹੁਸੈਨ ਨੇ ਦੱਸਿਆ ਸੀ ਕਿ ਉਹ 16 ਮਾਰਚ ਨੂੰ ਘਰੋਂ ਗਿਆ ਸੀ ਅਤੇ 26 ਮਾਰਚ ਨੂੰ ਘਰ ਆਇਆ ਸੀ। 4 ਮਾਰਚ ਰਾਤ ਉਸ ਨੂੰ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਂਚ ਲਈ ਲੁਧਿਆਣੇ ਲਿਜਾਇਆ ਗਿਆ ਤੇ ਬੀਤੇ ਦਿਨ ਉਸ ਦੀ ਰਿਪੋਰਟ ਆਉਣ ’ਤੇ ਖੁਲਾਸਾ ਹੋਇਆ ਕਿ ਉਹ ਕਰੋਨਾ ਪਾਜ਼ੇਟਿਵ ਹੈ। ਉਪ-ਮੰਡਲ ਮੈਜਿਸਟਰੇਟ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਲੀ ਹੁਸੈਨ ਨੂੰ ਫਿਲਹਾਲ ਲੁਧਿਆਣੇ ਦੇ ਹੀ ਕਰੋਨਾ ਵਾਰਡ ਵਿੱਚ ਰੱਖਿਆ ਜਾਵੇਗਾ ਤੇ ਉਸ ਦੇ ਬਾਕੀ ਪਰਿਵਾਰ ਦੀ ਵੀ ਜਾਂਚ ਕੀਤੀ ਜਾਵੇਗੀ।

 


Comments Off on ਚੌਂਕੀਮਾਨ ਦੇ ਗੁੱਜਰ ਦੀ ਰਿਪੋਰਟ ਪਾਜ਼ੇਟਿਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.