ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਹੌਲਦਾਰ ਉੱਤੇ ਹਮਲਾ ਕਰ ਕੇ ਗੱਡੀ ਭੰਨੀ

Posted On March - 27 - 2020

ਜ਼ਖ਼ਮੀ ਨੌਜਵਾਨ ਤੋਂ ਘਟਨਾ ਦੀ ਜਾਣਕਾਰੀ ਹਾਸਲ ਕਰਦੇ ਹੋਏ ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ।

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਮਾਰਚ
ਲੌਕਡਾਊਨ ਦੌਰਾਨ ਲੰਘੀ ਦੇਰ ਸ਼ਾਮ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਇਸ ਦੌਰਾਨ ਲੋਕਾਂ ਨੇ ਸ਼ੱਕ ਤਹਿਤ ਉੱਥੋਂ ਲੰਘ ਰਹੇ ਇਕ ਹੌਲਦਾਰ ਨੂੰ ਕਾਰ ਵਿਚੋਂ ਧੂਹ ਕੇ ਬਾਹਰ ਕੱਢ ਲਿਆ ਤੇ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਹੌਲਦਾਰ ਦੀ ਕਾਰ ਦੀ ਭੰਨਤੋੜ ਵੀ ਕੀਤੀ।
ਥਾਣਾ ਸਿਟੀ ਦੱਖਣੀ ਦੇ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲੀਸ ਚੌਕੀ ਚੜਿੱਕ ਵਿਚ ਤਾਇਨਾਤ ਹੌਲਦਾਰ ਕੰਵਲਜੀਤ ਸਿੰਘ ਦੇ ਬਿਆਨ ’ਤੇ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹੌਲਦਾਰ ਕੰਵਲਜੀਤ ਸਿੰਘ ਨੇ ਬਿਆਨ ’ਚ ਕਿਹਾ ਕਿ ਉਹ ਰਾਤ ਕਰੀਬ 8 ਵਜੇ ਪੁਲੀਸ ਚੌਕੀ ਚੜਿੱਕ ਤੋਂ ਆਪਣੀ ਆਈ-20 ਕਾਰ ’ਚ ਸਰਕਾਰੀ ਕੰਮ ’ਤੇ ਆਇਆ ਸੀ। ਇੱਥੇ ਬਸਤੀ ਮੋਹਨ ਸਿੰਘ ਵਿਚ ਹਜ਼ੂਮ ਨੇ ਉਸ ਨੂੰ ਰੋਕ ਲਿਆ ਅਤੇ ਉਸ ਉੱਤੇ ਕਿਸੇ ਨੌਜਵਾਨ ’ਤੇ ਕਾਰ ਚੜ੍ਹਾਉਣ ਦੇ ਦੋਸ਼ ਲਾਏ। ਉਨ੍ਹਾਂ ਉਸ ਨੂੰ ਕਾਰ ’ਚੋਂ ਬਾਹਰ ਕੱਢ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਕਾਰ ਦੀ ਭੰਨ-ਤੋੜ ਕੀਤੀ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਦਰਅਸਲ ਅਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਬਸਤੀ ਮੋਹਣ ਸਿੰਘ ਉੱਤੇ ਕਿਸੇ ਵਿਅਕਤੀ ਨੇ ਕਾਰ ਚੜ੍ਹਾ ਦਿੱੱਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਨੌਜਵਾਨ ਦੇ ਮਾਪਿਆਂ ਨੂੰ ਸ਼ੱਕ ਸੀ ਕਿ ਹੌਲਦਾਰ ਕੰਵਲਜੀਤ ਸਿੰਘ ਦੀ ਕਾਰ ਦੀ ਲਪੇਟ ’ਚ ਆਉਣ ਨਾਲ ਉਹ ਜ਼ਖ਼ਮੀ ਹੋਇਆ ਹੈ। ਥਾਣਾ ਮੁਖੀ ਮੁਤਾਬਕ ਜ਼ਖ਼ਮੀ ਨੌਜਵਾਨ ਦੇ ਬਿਆਨ ਉੱੱਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਪੀਸੀਆਰ ਮੁਲਾਜ਼ਮਾਂ ਨਾਲ ਧੱਕਾਮੁੱਕੀ ਤੇ ਵਰਦੀ ਪਾੜੀ
ਇਕ ਹੋਰ ਮਾਮਲੇ ਵਿਚ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਪੀਸੀਆਰ ਵਿਚ ਤਾਇਨਾਤ ਏਐੱਸਆਈ ਗੁਰਮੇਲ ਸਿੰਘ ਤੇ ਸਿਪਾਹੀ ਸ਼ਰਨਜੀਤ ਸਿੰਘ ਲੌਕਡਾਊਨ ਕਾਰਨ ਕਰਫਿਊ ਸਬੰਧੀ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਆਖ ਰਹੇ ਸਨ ਕਿ ਜਦੋਂ ਉਹ ਪੱਟੀ ਵਾਲੀ ਗਲੀ ਵਿਚ ਪੁੱਜੇ ਤਾਂ ਉੱਥੇ ਜਸਪਾਲ ਸਿੰਘ ਤੇ ਕੁਝ ਹੋਰ ਨੌਜਵਾਨ ਖੜ੍ਹੇ ਸਨ। ਉਨ੍ਹਾਂ ਨੂੰ ਘਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਤੇ ਕੁੱਟਮਾਰ ਕੀਤੀ ਅਤੇ ਸਿਪਾਹੀ ਦੀ ਵਰਦੀ ਪਾੜ ਦਿੱਤੀ। ਇਸ ’ਤੇ ਥਾਣਾ ਸਿਟੀ ਪੁਲੀਸ ਨੇ ਹੌਲਦਾਰ ਗੁਰਮੇਲ ਸਿੰਘ ਦੇ ਬਿਆਨ ਉੱਤੇ ਜਸਪਾਲ ਸਿੰਘ ਅਤੇ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਰਫ਼ਿਊ ਉਲੰਘਣਾ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।


Comments Off on ਹੌਲਦਾਰ ਉੱਤੇ ਹਮਲਾ ਕਰ ਕੇ ਗੱਡੀ ਭੰਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.