ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਸੋਨੀਆ ਨੇ ਉਸਾਰੀ ਕਾਮਿਆਂ ਦੇ ਹੱਕ ’ਚ ਫੌਰੀ ਕਦਮ ਉਠਾਉਣ ਲਈ ਕਿਹਾ

Posted On March - 25 - 2020

ਨਵੀਂ ਦਿੱਲੀ, 24 ਮਾਰਚ
ਕਰੋਨਾਵਾਇਰਸ ਕਾਰਨ ਮੁਲਕ ’ਚ ਕਈ ਥਾਵਾਂ ’ਤੇ ਬੰਦ ਦੇ ਐਲਾਨ ਮਗਰੋਂ ਉਸਾਰੀ ਕਾਮਿਆਂ ਅਤੇ ਦਿਹਾੜੀਦਾਰਾਂ ਦੀ ਹਾਲਤ ’ਤੇ ਫਿਕਰ ਜਤਾਉਂਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਮੁਸ਼ਕਲਾਂ ’ਚ ਘਿਰੇ ਵਿਅਕਤੀਆਂ ਨੂੰ ਉਜਰਤਾਂ ਦੇਣ ਸਮੇਤ ਹੋਰ ਹੰਗਾਮੀ ਕਦਮਾਂ ਦਾ ਫੌਰੀ ਐਲਾਨ ਕਰਨ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਉਨ੍ਹਾਂ ਕਿਹਾ ਕਿ ਉਸਾਰੀ ਦੇ ਕੰਮਾਂ ’ਚ ਲੱਗੇ 4.4 ਕਰੋੜ ਵਿਅਕਤੀ ਲੌਕਡਾਊਨ ਕਾਰਨ ਰੋਜ਼ੀ-ਰੋਟੀ ਤੋਂ ਮਹਿਰੂਮ ਹੋ ਗਏ ਹਨ ਅਤੇ ਭਵਿੱਖ ’ਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਕ ਹੋਰ ਵੱਖਰੇ ਪੱਤਰ ’ਚ ਕਾਂਗਰਸ ਪ੍ਰਧਾਨ ਨੇ ਆਪਣੀ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਜ਼ਦੂਰਾਂ ਲਈ ਰਾਹਤ ਫੌਰੀ ਯਕੀਨੀ ਬਣਾਉਣ। ਸ੍ਰੀ ਮੋਦੀ ਨੂੰ ਲਿਖੇ ਪੱਤਰ ’ਚ ਸੋਨੀਆ ਨੇ ਕਿਹਾ ਕਿ ਕਰੋਨਾਵਾਇਰਸ ਦੇ ਟਾਕਰੇ ਲਈ ਉਠਾਏ ਗਏ ਕਦਮਾਂ ਨਾਲ ਆਰਥਿਕਤਾ ’ਚ ਨਿਘਾਰ ਆ ਗਿਆ ਹੈ ਅਤੇ ਇਸ ਨਾਲ ਅਸੰਗਠਿਤ ਖੇਤਰ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਮੇਤ ਕਈ ਮੁਲਕਾਂ ਨੇ ਅਜਿਹੇ ਕਾਮਿਆਂ ਲਈ ਤੈਅ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਕਾਮਿਆਂ ਦੀ ਸਹਾਇਤਾ ਲਈ ਬਹੁੜੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਮਾਰਤਸਾਜ਼ੀ ਅਤੇ ਉਸਾਰੀ ਕਾਮਿਆਂ ਸਬੰਧੀ ਐਕਟ ਤਹਿਤ ਭਲਾਈ ਬੋਰਡਾਂ ਨੇ ਪਿਛਲੇ ਸਾਲ 31 ਮਾਰਚ ਤਕ 49,688 ਕਰੋੜ ਰੁਪਏ ਸੈੱਸ ਇਕੱਠਾ ਕੀਤਾ ਸੀ ਜਿਸ ’ਚੋਂ ਮਹਿਜ਼ 19,379 ਕਰੋੜ ਰੁਪਏ ਹੀ ਖ਼ਰਚ ਕੀਤੇ ਗਏ ਹਨ।

-ਪੀਟੀਆਈ

ਸਿਹਤ ਕਾਮਿਆਂ ਨੂੰ ਬਚਾਅ ਵਾਲਾ ਸਾਜ਼ੋ-ਸਾਮਾਨ ਦਿਓ: ਕਾਂਗਰਸ

ਨਵੀਂ ਦਿੱਲੀ: ਕਰੋਨਾਵਾਇਰਸ ਖ਼ਿਲਾਫ਼ ਡਟੇ ਹੋਏ ਸਿਹਤ ਕਾਮਿਆਂ ਨੂੰ ਬਚਾਅ ਵਾਲਾ ਸਾਜ਼ੋ ਸਾਮਾਨ ਨਾ ਦੇਣ ਲਈ ਕਾਂਗਰਸ ਨੇ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਹਰਿਆਣਾ ਦੇ ਸਰਕਾਰੀ ਡਾਕਟਰ ਦੇ ਟਵੀਟ ’ਤੇ ਪ੍ਰਤੀਕਰਮ ਦਿੰਦਿਆਂ ਟਵੀਟ ਕਰਕੇ ਕਿਹਾ,‘‘ਪ੍ਰਧਾਨ ਮੰਤਰੀ ਜੀ, ਕੋਵਿਡ-19 ਦੇ ਟਾਕਰੇ ਲਈ ਤੁਹਾਡੀ ਰਣਨੀਤੀ ’ਚ ਇਹ ਗਲਤੀ ਹੈ। ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਨੂੰ ਸਿਰਫ਼ ਹੱਲਾਸ਼ੇਰੀ ਦੀ ਨਹੀਂ ਸਗੋਂ ਮਾਸਕ, ਇਹਤਿਆਤੀ ਸੂਟ, ਦਸਤਾਨੇ, ਐਨਕਾਂ, ਜੁੱਤੇ ਅਤੇ ਹੋਰ ਸਾਜ਼ੋ ਸਾਮਾਨ ਦੀ ਲੋੜ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਨੂੰ ਡਾਕਟਰਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਜਿਨ੍ਹਾਂ ਕੋਲ ਬੁਨਿਆਦੀ ਲੋੜਾਂ ਵਾਲਾ ਸਾਮਾਨ ਵੀ ਮੌਜੂਦ ਨਹੀਂ ਹੈ।

-ਆਈਏਐਨਐਸ


Comments Off on ਸੋਨੀਆ ਨੇ ਉਸਾਰੀ ਕਾਮਿਆਂ ਦੇ ਹੱਕ ’ਚ ਫੌਰੀ ਕਦਮ ਉਠਾਉਣ ਲਈ ਕਿਹਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.