ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਵੀਡੀਓ ਕਾਨਫ਼ਰੰਸ ਰਾਹੀਂ ਲੱਗਣਗੀਆਂ ਦੋ ਅਦਾਲਤਾਂ

Posted On March - 25 - 2020

ਨਵੀਂ ਦਿੱਲੀ, 24 ਮਾਰਚ
ਸੁਪਰੀਮ ਕੋਰਟ ਭਲਕੇ ਵੀਡੀਓ ਕਾਨਫ਼ਰੰਸ ਰਾਹੀਂ ਸੁਣਵਾਈ ਕਰੇਗਾ। ਦੋ ਅਦਾਲਤਾਂ ਇਕ ਐਪ ਰਾਹੀਂ ਲੱਗਣਗੀਆਂ। ਕੇਸ ਸਿਖ਼ਰਲੀ ਅਦਾਲਤ ਦੀ ਵੈੱਬਸਾਈਟ ’ਤੇ ਸੂਚੀਬੱਧ ਕਰ ਦਿੱਤੇ ਗਏ ਹਨ। ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਸੂਰੀਆ ਕਾਂਤ ਦਾ ਇਕ ਬੈਂਚ ਬਣਾਇਆ ਗਿਆ ਹੈ। ਦੂਜੇ ਬੈਂਚ ਵਿਚ ਜਸਟਿਸ ਐੱਲ. ਨਾਗੇਸ਼ਵਰ ਰਾਓ ਅਤੇ ਅਨਿਰੁੱਧ ਬੋਸ ਹਨ। ਸੂਚੀ ਵਿਚ ਕਿਸੇ ਕੋਰਟ ਰੂਮ ਦਾ ਜ਼ਿਕਰ ਨਹੀਂ ਹੈ। ਇਸ ਦਾ ਮਤਲਬ ਹੈ ਕਿ 15 ਮਾਮਲੇ ਵੀਡੀਓ ਕਾਨਫ਼ਰੰਸ ਰਾਹੀਂ ਸੁਣੇ ਜਾਣਗੇ। ਜੱਜ ਇਨ੍ਹਾਂ ਨੂੰ ਚੈਂਬਰ ਜਾਂ ਦਫ਼ਤਰ ਵਿਚ ਸੁਣਨਗੇ। ਮਾਮਲਿਆਂ ਦੇ ਵਕੀਲਾਂ ਨੂੰ ਡੈਸਕਟੌਪ ਜਾਂ ਲੈਪਟੌਪ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਉਹ ਸੁਪਰੀਮ ਕੋਰਟ ਦੀ ਲੀਗਲ ਸਰਵਿਸ ਅਥਾਰਿਟੀ ਦਾ ਲਾਹਾ ਵੀ ਲੈ ਸਕਦੇ ਹਨ। ਅਦਾਲਤ ਨੇ ਵਕੀਲਾਂ ਨੂੰ ਵੀਡੀਓ ਕਾਨਫ਼ਰੰਸ ਲਿੰਕ ਕਿਸੇ ਨਾਲ ਵੀ ਸਾਂਝਾ ਨਾ ਕਰਨ ਲਈ ਕਿਹਾ ਹੈ। ਅਦਾਲਤ 23 ਮਾਰਚ ਨੂੰ ਸਫ਼ਲਤਾ ਨਾਲ ਵੀਡੀਓ ਕਾਨਫ਼ਰੰਸ ਦਾ ਟਰਾਇਲ ਕਰ ਚੁੱਕੀ ਹੈ। ਤਿੰਨ ਮਾਮਲੇ ਵੀਡੀਓ ਲਿੰਕ ਰਾਹੀਂ ਸੁਣੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ 23 ਮਾਰਚ ਨੂੰ ਸੁਪਰੀਮ ਕੋਰਟ ਸਰਕੁਲਰ ਜਾਰੀ ਕਰ ਕੇ ਲਗਭਗ ਤਾਲਾਬੰਦੀ ਵਰਗੀ ਸਥਿਤੀ ਦਾ ਫ਼ੈਸਲਾ ਲੈ ਚੁੱਕਾ ਹੈ ਤਾਂ ਕਿ ਕਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ। ਅਦਾਲਤ ’ਚ ਵਕੀਲਾਂ ਤੇ ਹੋਰ ਸਟਾਫ਼ ਦਾ ਦਾਖ਼ਲਾ ਉੱਚ ਸੁਰੱਖਿਆ ਵਾਲੇ ਖੇਤਰਾਂ ਵਿਚ ਬੰੰਦ ਕਰ ਦਿੱਤਾ ਗਿਆ ਸੀ। ਸਰਕੁਲਰ ਵਿਚ ਕਿਹਾ ਗਿਆ ਸੀ ਕਿ ਜਿਹੜੇ ਮਾਮਲੇ ਬੇਹੱਦ ਜ਼ਰੂਰੀ ਹਨ, ਉਹ ਵੀਡੀਓ ਕਾਨਫ਼ਰੰਸ ਰਾਹੀਂ ਹੀ ਸੁਣੇ ਜਾਣਗੇ। ਵਕੀਲਾਂ ਨੂੰ ਮੋਬਾਈਲ ’ਤੇ ਵੀਡੀਓ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ ਸੀ। -ਪੀਟੀਆਈ


Comments Off on ਵੀਡੀਓ ਕਾਨਫ਼ਰੰਸ ਰਾਹੀਂ ਲੱਗਣਗੀਆਂ ਦੋ ਅਦਾਲਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.