ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਸੱਭਿਅਤਾ ਦੀ ਸ਼ੁਰੂਆਤ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਵਾਇਰਸ ਨਾਲ ਲੜਨ ਵਾਲਿਆਂ ਲਈ ਮਾਸਕ ਬਣਾ ਰਿਹੈ ਸਿੱਖ ਪਰਿਵਾਰ

Posted On March - 25 - 2020

ਵਾਸ਼ਿੰਗਟਨ, 24 ਮਾਰਚ
ਅਮਰੀਕਾ ਵਿਚ ਬੇਹੱਦ ਤੇਜ਼ੀ ਨਾਲ ਫ਼ੈਲ ਰਹੇ ਕਰੋਨਾਵਾਇਰਸ ਦੌਰਾਨ ਉੱਥੋਂ ਦੇ ਇੰਡੀਆਨਾ ਅਧਾਰਿਤ ਇਕ ਸਿੱਖ ਪਰਿਵਾਰ ਨੇ ਵਾਇਰਸ ਖ਼ਿਲਾਫ਼ ਲੜਾਈ ਲੜ ਰਹੇ ਮੁਲਾਜ਼ਮਾਂ ਤੇ ਸਿਹਤ ਕਾਮਿਆਂ ਦੀ ਮਦਦ ਲਈ ਘਰ ’ਚ ਬਣਾਏ ਮਾਸਕ ਮੁਹੱਈਆ ਕਰਵਾਉਣ ਦੀ ਮੁਹਿੰਮ ਆਰੰਭੀ ਹੈ। ਅਮਰੀਕਾ ਵਿਚ ਮਾਸਕ ਦੀ ਕਮੀ ਸਾਹਮਣੇ ਆਉਣ ’ਤੇ ਗੁਰਿੰਦਰ ਸਿੰਘ ਖਾਲਸਾ ਨੇ ਆਪਣੇ ਡਾਕਟਰ ਮਿੱਤਰਾਂ ਨੂੰ ਫੋਨ ਕੀਤੇ ਤੇ ਪੁੱਛਿਆ ਕਿ ਕੀ ਉਹ ਮਾਸਕ ਬਣਾਉਣ ਵਿਚ ਸਹਾਇਤਾ ਕਰ ਸਕਦੇ ਹਨ। ਉਨ੍ਹਾਂ ਮਾਸਕ ਬਣਾ ਕੇ ਇਨ੍ਹਾਂ ਨੂੰ ਸੈਨੇਟਾਈਜ਼ ਢੰਗ ਨਾਲ ਪੈਕ ਕੀਤਾ। ਜਦ ਇਹ ਮਾਸਕ ਪ੍ਰਵਾਨ ਕਰ ਲਏ ਗਏ ਤਾਂ ਖਾਲਸਾ, ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਤੇ ਬਾਕੀ ਸਾਰੇ ਪਰਿਵਾਰ ਨੇ ਪੰਜ ਸੌ ਤੋਂ ਵੱਧ ਐਮਰਜੈਂਸੀ ਮਾਸਕ ਤਿਆਰ ਕੀਤੇ ਤੇ ਇਨ੍ਹਾਂ ਨੂੰ ਮੋਟੇ ਕੌਟਨ ਦੀ ਦੋਹਰੀ ਤਹਿ ਵਿਚ ਪੈਕ ਕੀਤਾ। ਮਾਸਕ ਤਿਆਰ ਕਰਨ ਤੋਂ ਪਹਿਲਾਂ ਉਨ੍ਹਾਂ ਆਨਲਾਈਨ ਖੋਜ ਕੀਤੀ ਤੇ ਜਨਤਕ ਸਿਹਤ ਮਾਹਿਰਾਂ ਦੀ ਵੀ ਸਹਾਇਤਾ ਲਈ।
ਖਾਲਸਾ ਨੇ ਕਿਹਾ ਕਿ ਮਾਸਕ ਉਹ ਸਭ ਤੋਂ ਪਹਿਲਾਂ ਸ਼ਹਿਰ ਦੇ ਅਧਿਕਾਰੀਆਂ ਨੂੰ ਦੇਣਗੇ ਤੇ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੇ ਜੋ ਕਰੋਨਾਵਾਇਰਸ ਨਾਲ ਮੂਹਰੇ ਹੋ ਕੇ ਨਜਿੱਠ ਰਹੇ ਹਨ। ਇਨ੍ਹਾਂ ਵਿਚ ਪੁਲੀਸ ਤੇ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮਾਸਕ ਉਨ੍ਹਾਂ ਲਈ ਸਹਾਈ ਹੋਣਗੇ ਜਿਨ੍ਹਾਂ ਨੂੰ ਐੱਨ95 ਮਾਸਕ ਤੇ ਮੈਡੀਕਲ ਮਾਸਕ ਨਹੀਂ ਮਿਲ ਰਹੇ।
-ਆਈਏਐੱਨਐੱਸ


Comments Off on ਵਾਇਰਸ ਨਾਲ ਲੜਨ ਵਾਲਿਆਂ ਲਈ ਮਾਸਕ ਬਣਾ ਰਿਹੈ ਸਿੱਖ ਪਰਿਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.