ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਸੱਭਿਅਤਾ ਦੀ ਸ਼ੁਰੂਆਤ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਲੋਕਾਂ ਨੇ ਸਰਕਾਰੀ ਹਦਾਇਤਾਂ ਮੁਤਾਬਿਕ ਖ਼ਰੀਦਦਾਰੀ ਕੀਤੀ

Posted On March - 26 - 2020

ਨਿਰੰਜਣ ਬੋਹਾ
ਬੋਹਾ, 25 ਮਾਰਚ
ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਈ ਸਰਕਾਰ ਵੱਲੋਂ ਲਾਏ ਕਰਫਿਊ ਦੇ ਤੀਜੇ ਦਿਨ ਸਬ-ਡਿਵੀਜ਼ਨ ਪ੍ਰਸ਼ਾਸਨ ਵੱਲੋਂ ਬਣਾਈ ਵਿਉਂਤਬੰਦੀ ਅਨੁਸਾਰ ਸ਼ਹਿਰ ਦੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਪ੍ਰਾਪਤ ਕਰਨ ਲਈ ਖ਼ਾਸ ਪ੍ਰ੍ਰੇਸ਼ਾਨੀ ਨਹੀਂ ਆਈ। ਪਰ ਐਲਾਨ ਮੁਤਾਬਿਕ ਰੇਹੜੀਆਂ ਸ਼ਹਿਰ ਦੀਆਂ ਸਾਰੀਆਂ ਗਲੀਆਂ ਤੇ ਪਿੰਡਾਂ ਵਿਚ ਨਾ ਪਹੁੰਚਣ ਕਾਰਨ ਕੁਝ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਘਰਾਂ ਤੋਂ ਨਿਕਲਣਾ ਪਿਆ।
ਇਸ ਦੌਰਾਨ ਨੇਕੀ ਫਾਊਡੇਸ਼ਨ ਦੀ ਟੀਮ ਨਾਲ ਮਿਲ ਕੇ ਬੋਹਾ ਪੁਲੀਸ ਵੱਲੋਂ ਸ਼ਹਿਰ ਵਿਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਹਦਾਇਤ ਕੀਤੀ ਗਈ। ਪਿੰਡਾਂ ਵਿਚ ਗਲੀਆਂ ਤੇ ਸੱਥਾਂ ਵਿਚ ਲੋਕ ਇਕੱਠੇ ਹੁੰਦੇ ਰਹੇ। ਨੇੜਲੇ ਪਿੰਡ ਆਲਮਪੁਰ ਮੰਦਰਾਂ ਵਿੱਚ ਸਮਾਜਸੇਵੀ ਸੰਸਥਾਂ ਬੇਗਮਪੁਰ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਵਿਚ ਸੈਨੇਟਾਈਜ਼ਰ ਛਿੜਕਾਅ ਕੀਤਾ ਗਿਆ।
ਸ਼ਹਿਣਾ (ਪੱਤਰ ਪ੍ਰੇਰਕ): ਕਰੋਨਾਵਾਇਰਸ ਕਾਰਨ 22 ਮਾਰਚ ਦੇ ਜਨਤਾ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਾਏ ਪੱਕੇ ਕਰਫਿਊ ਕਾਰਨ ਲੋਕਾਂ ਕੋਲ ਪਿਆ ਰਾਸ਼ਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਰਾਤ ਨੂੰ ਪ੍ਰਧਾਨ ਮੰਤਰੀ ਵੱਲੋਂ ਕੀਤੇ 21 ਦਿਨ ਦੇ ਲਾਕਡਾਊਨ ਕਾਰਨ ਅੱਜ ਲੋਕਾਂ ਨੇ ਲੋੜ ਤੋਂ ਵੱਧ ਰਾਸ਼ਨ ਦੀ ਖ਼ਰੀਦ ਕੀਤੀ। ਜ਼ਿਆਦਾਤਰ ਦੁਕਾਨਾਂ ਤੋਂ ਸਾਮਾਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ।
ਦੂਜੇ ਪਾਸੇ, ਕਰਫਿਊ ਕਾਰਨ ਦੁਕਾਨਾਂ ਮੁਕੰਮਲ ਬੰਦ ਰਹੀਆਂ ਅਤੇ ਸੜਕਾਂ ’ਤੇ ਸੁੰਨਸਾਨ ਰਹੀ। ਥਾਣਾ ਸ਼ਹਿਣਾ ਦੇ ਐੱਸਐੱਚਓ ਤਰਸੇਮ ਸਿੰਘ ਨੇ ਕਿਹਾ ਕਿ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਤੈਅ ਕੀਮਤਾਂ ਤੋਂ ਵੱਧ ’ਤੇ ਵੇਚਣ ’ਤੇ ਸਖ਼ਤ ਕਾਰਵਾਈ ਹੋਵੇਗੀ।


Comments Off on ਲੋਕਾਂ ਨੇ ਸਰਕਾਰੀ ਹਦਾਇਤਾਂ ਮੁਤਾਬਿਕ ਖ਼ਰੀਦਦਾਰੀ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.