ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ

Posted On March - 26 - 2020

ਪਿੰਡ ਬੁਰਜ ਭਲਾਈਕੇ ਵਿਚ ਕਰੋਨਾ ਸਬੰਧੀ ਜਾਗਰੂਕ ਕਰਦਾ ਲਿਖਿਆ ਸੁਨੇਹਾ ‘ਇਸ ਰੇਖਾ ਨੂੰ ਪਾਰ ਨਾ ਕਰੋ’।

ਬਲਜੀਤ ਸਿੰਘ
ਸਰਦੂਲਗੜ੍ਹ, 25 ਮਾਰਚ
ਕਰੋਨਾਵਾਇਰਸ ਨੂੰ ਰੋਕਣ ਲਈ ਜਿੱਥੇ ਸੂਬਾ ਸਰਕਾਰ ਪ੍ਰਸ਼ਾਸਨ ਸਖ਼ਤੀ ਤੋਂ ਕੰਮ ਲੈ ਰਿਹਾ ਹੈ, ਉੱਥੇ ਹੀ ਆਮ ਲੋਕਾਂ ਵਿੱਚ ਵੀ ਇਸ ਸਬੰਧੀ ਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰਾਂ ਤੇ ਪਿੰਡਾਂ ਵਿੱਚ ਜਿੱਥੇ ਪੁਲੀਸ ਵੱਲੋਂ ਸਖ਼ਤੀ ਵਰਤ ਕੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ ਜਾ ਰਿਹਾ ਹੈ, ਉੱਥੇ ਹੀ ਕੁਝ ਲੋਕਾਂ ਨੇ ਆਪਣੇ ਘਰਾਂ ਅੱਗੇ ਕਲੀ ਨਾਲ ਘਰ ਵਿੱਚ ਦਾਖ਼ਲ ਨਾ ਹੋਣ ਸਬੰਧੀ ਲਿਖ ਦਿੱਤਾ ਹੈ। ਸਰਦੂਲਗੜ੍ਹ ਦੇ ਪਿੰਡ ਬੁਰਜ ਭਲਾਈਕੇ ਦੀ ਆਂਗਣਵਾੜੀ ਵਰਕਰ ਮਲਕੀਤ ਕੌਰ ਨੇ ਆਪਣੇ ਗੇਟ ਅੱਗੇ ਕਲੀ ਨਾਲ ਲਿਖ ਦਿੱਤਾ ਹੈ ਕਿ ‘ਇਸ ਰੇਖਾ ਨੂੰ ਪਾਰ ਨਾ ਕਰੋ’। ਇਸ ਨੂੰ ਦੇਖ ਕੇ ਪਿੰਡ ਦੇ ਹੋਰ ਪਰਿਵਾਰਾਂ ਵੀ ਆਪਣੇ ਘਰਾਂ ਅੱਗੇ ਇਹ ਲਿਖ ਰਹੇ ਹਨ ਕਿ ਇਸ ਰੇਖਾ ਨੂੰ ਪਾਰ ਨਾ ਕਰੋ। ਪਿੰਡਾਂ ਦੇ ਲੋਕ ਆਪਣੇ ਗੁਆਂਢੀਆਂ ਅਤੇ ਸਕੇ ਸਬੰਧੀਆਂ ਨੂੰ ਵੀ ਆਪਣੇ ਘਰਾਂ ਚ ਆਉਣ ਤੋਂ ਰੋਕ ਰਹੇ ਹਨ।


Comments Off on ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.