ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਲੋਕਾਂ ’ਤੇ ਕਰਫਿਊ ਦਾ ਢੁੱਕਵਾਂ ਅਸਰ

Posted On March - 26 - 2020

ਟ੍ਰਿਬਿਊਨ ਨਿਊਜ਼ ਸਰਵਿਸ
ਬੁਢਲਾਡਾ, 25 ਮਾਰਚ
ਇੱਥੇ ਅੱਜ ਵੀ ਲੰਘੇ ਦਿਨ ਵਾਂਗ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ’ਤੇ ਪੁਲੀਸ ਦੇ ਜਵਾਨਾਂ ਨੇ ਡਾਂਗ ਫੇਰ ਕੇ ਉਨ੍ਹਾਂ ਨੂੰ ਕਾਨੂੰਨੀ ਸਬਕ ਸਿਖਾਇਆ। ਸ਼ਹਿਰ ਵਿੱਚੋਂ ਲੰਘਦੇ ਕੌਮੀ ਮਾਰਗ ਉੱਤੇ ਜਿੱਥੇ ਸੁੰਨ ਪਸਰੀ ਹੋਈ ਸੀ, ਉੱਥੇ ਭੀਖੀ ਰੋਡ, ਰੇਲਵੇ ਰੋਡ, ਪੀਐੱਨਬੀ ਰੋਡ, ਸਿਨੇਮਾ ਰੋਡ ’ਤੇ ਵੀ ਆਵਾਜਾਈ ਠੱਪ ਰਹੀ। ਇਨ੍ਹਾਂ ਮੁੱਖ ਸੜਕਾਂ ’ਤੇ ਪੁਲੀਸ ਦਾ ਪਹਿਰਾ ਸੀ। ਸ਼ਹਿਰ ਵਿੱਚ ਚੱਪੇ-ਚੱਪੇ ਉੱਤੇ ਪੁਲੀਸ ਮੁਲਾਜ਼ਮਾਂ ਦੀਆਂ ਟੁਕੜੀਆਂ ਕਰਫਿਊ ਨੂੰ ਪੱਕੇ ਪੈਰੀਂ ਕਰਨ ਲਈ ਪੱਬਾਂ ਭਾਰ ਸਨ। ਕਿਤੇ-ਕਿਤੇ ਮੋਟਰਸਾਈਕਲ ਸਵਾਰਾਂ ਨੂੰ ਪੁਲੀਸ ਨੇ ਆਪੋ ਆਪਣੇ ਘਰਾਂ ਵਿੱਚ ਬੈਠਣ ਦੀ ਅਕਲ ਸਿਖਾਈ। ਕਈਆਂ ਦੀਆਂ ਨੱਕ ਨਾਲ ਲਕੀਰਾਂ ਵੀ ਕਢਵਾਈਆਂ ਗਈਆਂ। ਪੀਆਰਟੀਸੀ ਬੱਸ ਡਿੱਪੂ ਦੀਆਂ ਬੱਸਾਂ ਅੱਜ ਵੀ ਡਿੱਪੂ ਦੀ ਵਰਕਸ਼ਾਪ ਵਿੱਚ ਬੰਦ ਰਹੀਆਂ ਤੇ ਬੱਸ ਅੱਡੇ ਉੱਤੇ ਸੁੰਨ ਪਸਰੀ ਰਹੀ। ਰੇਲਵੇ ਸਟੇਸ਼ਨ ਸਣੇ ਸ਼ਹਿਰ ਦੀਆਂ ਕੁੱਲ ਗਲੀਆਂ ਮੁਹੱਲਿਆਂ ਵਿੱਚ ਲੋਕ ਇਕਾਂਤਵਾਸ ਵਿੱਚ ਦੇਖੇ ਗਏ।
ਸਵੇਰੇ ਪੰਜ ਵਜੇ ਤੋਂ 7 ਵਜੇ ਤੱਕ ਸਬਜ਼ੀ ਮੰਡੀ ਖੋਲ੍ਹੀ ਗਈ ਸੀ ਤੇ 9 ਤੋਂ 11 ਵਜੇ ਤੱਕ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਨਿਸ਼ਚਿਤ ਕੀਤੀਆਂ ਕਰਿਆਨੇ ਦੀਆਂ ਦੁਕਾਨਾਂ ਤੋਂ ਲੋੜੀਂਦਾ ਰਾਸ਼ਨ ਖ਼ਰੀਦਿਆ। ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਇਸ ਸ਼ਹਿਰ ਵਿੱਚ ਕਰਫਿਊ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਹੋਰ ਵੀ ਸਖ਼ਤੀ ਵਰਤੀ ਜਾ ਸਕਦੀ ਹੈ।


Comments Off on ਲੋਕਾਂ ’ਤੇ ਕਰਫਿਊ ਦਾ ਢੁੱਕਵਾਂ ਅਸਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.