ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮੈਡੀਕਲ ਦੁਕਾਨਾਂ ’ਤੇ ਲੋਕਾਂ ਨੂੰ ਕਰਨਾ ਪੈ ਰਿਹੈ ਘੰਟਿਆਂ-ਬੱਧੀ ਇੰਤਜ਼ਾਰ

Posted On March - 27 - 2020

ਧੂਰੀ ਵਿੱਚ ਦਵਾਈ ਲੈਣ ਲਈ ਕੈਮਿਸਟ ਦੀ ਦੁਕਾਨ ਅੱਗੇ ਲੱਗੀ ਲੋਕਾਂ ਦੀ ਲੰਬੀ ਕਤਾਰ।

ਹਰਦੀਪ ਸਿੰਘ ਸੋਢੀ
ਧੂਰੀ, 26 ਮਾਰਚ
ਕਰੋਨਾਵਾਇਰਸ ਦੇ ਮੱਦੇਨਜ਼ਰ ਸੂਬੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਸ਼ਹਿਰ ਵਿੱਚ ਦਵਾਈਆਂ ਦੀ ਖਰੀਦ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਨਾ ਕਰਨਾ ਪੈ ਰਿਹਾ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਮੈਡੀਕਲ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਹ ਝੂਠੇ ਸਾਬਤ ਹੋ ਰਹੇ ਹਨ ਤੇ ਲੋਕਾਂ ਨੂੰ ਲੰਬਾ ਸਮਾਂ ਲਾਈਨਾਂ ’ਚ ਲੱਗ ਕੇ ਦਵਾਈਆਂ ਲੈਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਅੱਜ ਸ਼ਹਿਰ ਵਿੱਚ ਦਵਾਈਆਂ ਖਰੀਦਣ ਲਈ ਆਏ ਲੋਕ ਦਵਾਈਆਂ ਲੈਣ ਲਈ ਲੰਮੀ ਉਡੀਕ ਕਰਨ ਤੋਂ ਬਾਅਦ ਲੋੜ ਮੁਤਾਬਿਕ ਦਵਾਈ ਨਾ ਮਿਲਣ ਕਾਰਨ ਰੋਸ ਵਿੱਚ ਨਜ਼ਰ ਆਏ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਕੈਮਿਸਟਾਂ ਨੂੰ ਛੋਟ ਦੇ ਕੇ ਲੋੜਵੰਦਾਂ ਨੂੰ ਦਵਾਈਆਂ ਖਰੀਦਣ ਲਈ ਰਾਹਤ ਪ੍ਰਦਾਨ ਕਰੇ, ਕਿਉਂਕਿ ਜ਼ਿਆਦਾਤਰ ਮਰੀਜ਼ਾਂ ਦੇ ਲਈ ਦਵਾਈਆਂ ਤੋਂ ਬਗੈਰ ਜ਼ਿੰਦਗੀ ਮੁਮਕਿਨ ਨਹੀਂ ਹੈ। ਦੂਸਰੇ ਪਾਸੇ ਕਈ ਸ਼ੂਗਰ ਪੀੜਤਾਂ ਨੇ ਆਪਣਾ ਦੁੱਖੜਾ ਰੋਂਦਿਆਂ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਇਨ੍ਹਾਂ ਪੀੜਤਾਂ ਨੂੰ ਇਕ ਦਿਨ ਵਿੱਚ ਕਈ-ਕਈ ਵਾਰ ਇੰਸੁਲਿਨ ਲੈਣਾ ਪੈਂਦਾ ਹੈ। ਲੇਕਿਨ ਹੁਣ ਇੰਸੁਲਿਨ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਇੱਕ ਪਾਸੇ ਘਰੋਂ ਬਾਹਰ ਨਿਕਲਣ ਉੱਤੇ ਪੁਲੀਸ ਵੱਲੋਂ ਉਨ੍ਹਾਂ ਨੂੰ ਕਰੋਨਾ ਦਾ ਡਰ ਦਿਖਾ ਕੇ ਉਨ੍ਹਾਂ ਦੀ ਛਿਤਰੌਲ ਕੀਤੀ ਜਾ ਰਹੀ ਹੈ, ਉੱਥੇ ਹੀ ਘਰ ਬੈਠ ਕੇ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਨਾਲ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ। ਸ਼ੂਗਰ ਪੀੜਤਾਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਇੰਸੁਲਿਨ ਮੁਹੱਈਆਂ ਕਰਵਾਉਣ ਦੀ ਮੰਗ ਕੀਤੀ ਹੈ।


Comments Off on ਮੈਡੀਕਲ ਦੁਕਾਨਾਂ ’ਤੇ ਲੋਕਾਂ ਨੂੰ ਕਰਨਾ ਪੈ ਰਿਹੈ ਘੰਟਿਆਂ-ਬੱਧੀ ਇੰਤਜ਼ਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.